You’re viewing a text-only version of this website that uses less data. View the main version of the website including all images and videos.

Take me to the main website

ਸਪੇਨ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ, ਅਮਰੀਕਾ ਅਤੇ ਯੂਕੇ ਦੀਆਂ ਏਅਰਲਾਈਨ ਕੰਪਨੀਆਂ ਦੀ ਹਾਲਤ ਖ਼ਰਾਬ

ਸਪੇਨ, ਇਟਲੀ, ਯੂਕੇ ਅਤੇ ਅਮਰੀਕਾ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਦੁਨੀਆਂ ਭਰ 'ਚ ਮ੍ਰਿਤਕਾਂ ਦੀ ਗਿਣਤੀ 37,000 ਤੋਂ ਪਾਰ। 7 ਲੱਖ ਲੋਕ ਸੰਕ੍ਰਮਿਤ

ਲਾਈਵ ਕਵਰੇਜ

  1. ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ

  2. ਕੋਰੋਨਾਵਾਇਰਸ ਅਫ਼ਵਾਹਾਂ : ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਇਹ 7 ਗੱਲਾਂ ਬਾਰੇ ਸੋਚਿਓ

  3. ਕੋਰੋਨਾਵਾਇਰਸ: ਕੀ ਕੋਵਿਡ-19 ਮੁੜ ਤੁਹਾਨੂੰ ਬਿਮਾਰ ਕਰ ਸਕਦਾ ਹੈ

  4. ਕੋਰੋਨਾਵਾਇਰਸ ਲੌਕਡਾਊਨ ਢਿੱਲ : ਖਾਣੇ ਦੀ ਹੋਮ ਡਲਿਵਰੀ ਕਿੰਨੀ ਸੁਰੱਖਿਅਤ ਤੇ ਕਿਵੇਂ ਕਰੀਏ ਖ਼ਰੀਦਦਾਰੀ

  5. ਕੋਰੋਨਾਵਾਇਰਸ ਦਾ ਇਲਾਜ : ਕੀ ਗਰਮੀਆਂ ਦੀ ਲੂੰ ਕੋਵਿਡ-19 ਨੂੰ ਭੁੰਨ ਸਕੇਗੀ

  6. ਕੋਰੋਨਾਵਾਇਰਸ: ਲੌਕਡਾਊਨ ਵਿੱਚ ਦਿੱਤੀ ਢਿੱਲ ਦੇ ਬਾਵਜੂਦ ਇਨ੍ਹਾਂ ਚੀਜ਼ਾ ਦਾ ਰੱਖੋ ਧਿਆਨ

  7. ਕੋਰੋਨਾਵਾਇਰਸ: ਪਾਕਿਸਤਾਨ ’ਚ ਇਮਰਾਨ ਖਾ਼ਨ ’ਤੇ ਚੁੱਕੇ ਜਾ ਰਹੇ ਸਵਾਲ

  8. ਮੁੱਖ ਮੰਤਰੀ ਅਤੇ ਵੀਵੀਆਈਪੀ ਸਿਕਿਉਰਿਟੀ ’ਚ ਕਟੌਤੀ

    ਪੰਜਾਬ ਵਿੱਚ ਮੁੱਖ ਮੰਤਰੀ ਅਤੇ ਵੀਵੀਆਈਪੀ ਸੁਰੱਖਿਆ ਵਿੱਚ ਲੱਗੇ 1300 ਜਵਾਨ ਹਟਾਏ ਜਾਣਗੇ।

    ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਸੁਰੱਖਿਆ ਵਿੱਚ ਕਟੌਤੀ ਕਰਨ ਦੀ ਮੰਜ਼ੂਰੀ ਦੇ ਦਿੱਤੀ ਹੈ।

    ਇਨ੍ਹਾਂ ਕਰਮਚਾਰੀਆਂ ਨੂੰ ਫ਼ੀਲਡ ਵਿੱਚ ਲੋਕਾਂ ਲਈ ਤੈਨਾਤ ਕੀਤਾ ਜਾਵੇਗਾ।

  9. ਆਸਟਰੇਲੀਆ ਵਿੱਚ ਫਸੇ ਟੈਂਪਰੇਰੀ ਵੀਜ਼ਾ ਧਾਰਕ

    ਆਸਟਰੇਲੀਆ ਗਏ ਕਈ ਲੋਕ ਇਸ ਵੇਲੇ ਬੇਹੱਦ ਮੁਸ਼ਕਲ ਸਥਿਤੀ ਵਿੱਚ ਹਨ।

    ਸਿਡਨੀ ਤੋਂ ਬੀਬੀਸੀ ਪੱਤਰਕਾਰ ਸਿਮੋਨ ਐਟਕੀਸਨ ਨੇ ਦੱਸਿਆ ਕਿ ਅਸਥਾਈ ਕੁਸ਼ਲ (ਸਕਿਲ) ਵੀਜ਼ਿਆਂ ਵਾਲੇ ਲੋਕ ਖ਼ਾਸ ਤੌਰ ’ਤੇ ਫਸੇ ਹੋਏ ਹਨ।

    ਕਾਫ਼ੀ ਲੋਕ ਪਹਿਲਾਂ ਹੀ ਨੌਕਰੀਆਂ ਗੁਆ ਚੁੱਕੇ ਹਨ। ਕਿਉਂਕਿ ਉਹ ਸਥਾਈ ਨਿਵਾਸੀ ਜਾਂ ਆਸਟਰੇਲੀਆਈ ਨਾਗਰਿਕ ਨਹੀਂ ਹਨ, ਉਹ ਸਹਾਇਤਾ ਪੈਕਜਾਂ ਲਈ ਵੀ ਯੋਗ ਨਹੀਂ ਹਨ ਜੋ ਸਰਕਾਰ ਦੁਆਰਾ ਦਿੱਤੇ ਜਾ ਰਹੇ ਹਨ।

    ਇਕ ਆਦਮੀ ਨੇ ਦੱਸਿਆ, “ਭਾਵੇਂ ਅਸੀਂ ਕੰਮ ਕਰ ਰਹੇ ਹਾਂ ਅਤੇ ਸਿਸਟਮ ਵਿੱਚ ਦੂਜਿਆਂ ਵਾਂਗ ਹੀ ਭੁਗਤਾਨ ਕਰ ਰਹੇ ਹਾਂ ਪਰ ਸਾਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।”

    ਉਸ ਨੇ ਅੱਗੇ ਕਿਹਾ, “ਇਥੇ ਕੋਈ ਸਹਾਇਤਾ ਨਹੀਂ ਮਿਲ ਰਹੀ ਹੈ। ਅਸੀਂ ਯੂਕੇ ਵੀ ਨਹੀਂ ਜਾ ਸਕਦੇ - ਸਾਡੀ ਜ਼ਿੰਦਗੀ ਹੁਣ ਇੱਥੇ ਹੀ ਹੈ।”

  10. ਕੋਰੋਨਾਵਾਇਰਸ - ਏਅਰਲਾਈਨ ਉਦਯੋਗ ਨੂੰ 'ਵੱਡਾ ਝਟਕਾ'

    ਬਾਰਡਰ ਬੰਦ ਹੋ ਗਏ ਹਨ। ਯਾਤਰਾ 'ਤੇ ਪਾਬੰਦੀ ਹੈ। ਅਰਬਾਂ ਲੋਕ ਲੌਕਡਾਊਨ ’ਚ ਹਨ।

    ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਹਾਂਮਾਰੀ ਨੇ ਵੱਡੀਆਂ ਚੁਣੌਤੀਆਂ ਵਾਲੀਆਂ ਏਅਰਲਾਈਨਾਂ ਨੂੰ "ਵੱਡਾ ਸਦਮਾ" ਦਿੱਤਾ ਹੈ।

    ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹਵਾਈ ਯਾਤਰਾ ਦੀ ਮੰਗ ਘੱਟ ਗਈ ਹੈ।20 ਲੱਖ ਉਡਾਣਾਂ ਪਹਿਲਾਂ ਹੀ ਰੱਦ ਹੋ ਗਈਆਂ ਹਨ । ਆਈ.ਏ.ਟੀ.ਏ. ਦਾ ਅਨੁਮਾਨ ਹੈ ਕਿ ਉਦਯੋਗ ਨੂੰ 2020 ਵਿੱਚ 252 ਬਿਲੀਅਨ ਡਾਲਰ ਦੇ ਵਪਾਰ ਨੂੰ ਝਟਕਾ ਲੱਗਿਆ ਹੈ।

    • ਅਮਰੀਕੀ ਏਅਰਲਾਇੰਸ ਨੇ ਯੂਐਸ ਸਰਕਾਰ ਤੋਂ 12 ਬਿਲੀਅਨ ਡਾਲਰ ਸਹਾਇਤਾ ਦੀ ਬੇਨਤੀ ਕੀਤੀ ਹੈ।
    • ਜਰਮਨੀ ਦਾ ਫਰੈਂਕਫਰਟ ਹਵਾਈ ਅੱਡਾ, ਜੋ ਇਕ ਪ੍ਰਮੁੱਖ ਅੰਤਰ ਰਾਸ਼ਟਰੀ ਹੱਬ ਮੰਨਿਆ ਜਾਂਦਾ ਹੈ, ’ਚ ਯਾਤਰੀਆਂ ਦੀ ਸੰਖਿਆ 90.7% ਘਟੀ ਹੈ।
    • ਬ੍ਰਿਟਿਸ਼ ਏਅਰਵੇਜ਼ ਨੇ ਲੰਡਨ ਗੈਟਵਿਕ ਦੇ ਹਵਾਈ ਅੱਡੇ ਆਉਣ ਅਤੇ ਜਾਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ।

    ਯੂਐਸ ਕਾਂਗਰਸ ਨੇ ਪਿਛਲੇ ਹਫ਼ਤੇ ਏਅਰਲਾਈਨਾਂ ਲਈ 50 ਬਿਲੀਅਨ ਡਾਲਰ ਰੱਖੇ ਸਨ।ਬ੍ਰਿਟਿਸ਼ ਚਾਂਸਲਰ ਨੇ ਕਿਹਾ ਕਿ ਵਿੱਤੀ ਸਹਾਇਤਾ ਦੀ ਮੰਗ ਕਰਦਿਆਂ ਏਅਰਲਾਈਨਾਂ ਨੂੰ ਪਹਿਲਾਂ ਸਰਕਾਰ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ।

  11. ਸਪੇਨ ਵਿੱਚ 24 ਘੰਟਿਆਂ ਵਿੱਚ 849 ਮੌਤਾਂ

    ਸਪੇਨ ਵਿਚ ਕੋਰੋਨਾਵਾਇਰਸ ਨਾਲ ਸਬੰਧਤ 849 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ।

    ਇਹ ਅੰਕੜਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ ਹੈ।

    ਸਿਹਤ ਮੰਤਰਾਲੇ ਦੇ ਅਨੁਸਾਰਸਪੇਨ ਵਿੱਚ ਵਾਇਰਸ ਨਾਲ ਹੋਈ ਮੌਤਾਂ ਦੀ ਗਿਣਤੀ ਹੁਣ 8,189 ਹੈ।

    ਸਪੇਨ ਇਟਲੀ ਤੋਂ ਬਾਅਦ ਯੂਰਪ ਦਾ ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਤ ਦੇਸ ਹੈ।

  12. ਕੋਰੋਨਾਵਾਇਰਸ: ਲੌਕਡਾਊਨ ਕਰਕੇ ਮੋਗਾ 'ਚ ਫਸੇ ਕਸ਼ਮੀਰੀ ਕਾਰੀਗਰਾਂ ਦੀਆਂ ਮੁਸ਼ਕਲਾਂ

  13. ਕੋਰੋਨਾਵਾਇਰਸਕਾਰਨ ਪੰਜਾਬ ਵਿੱਚ ਚੌਥੀ ਮੌਤ

    ਪੰਜਾਬ ਵਿੱਚ ਕੋਰੋਨਾਵਾਇਰਸ ਕਰਕੇ ਚੌਥੀ ਮੌਤ ਹੋ ਗਈ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਯਾਗਾਓਂ ਦੇ 65 ਸਾਲਾ ਵਿਅਕਤੀ ਨੂੰ ਸੋਮਵਾਰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

    ਉਨ੍ਹਾਂ ਦੇ ਬਾਕੀ ਪਰਿਵਾਰ ਮੈਂਬਰਾਂ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਰੱਖਿਆ ਹੋਇਆ ਹੈ।

    ਪੰਜਾਬ ਵਿੱਚ ਸਭ ਤੋਂ ਪਹਿਲੀ ਮੌਤ 19 ਮਾਰਚ ਨੂੰ ਜ਼ਿਲ੍ਹਾ ਬੰਗਾ ਦੇ ਅਧੀਨ ਪੈਂਦੇ ਪਠਲਾਵਾ ਵਿੱਚ 70 ਸਾਲਾ ਬਜ਼ੁਰਗ ਦੀ ਹੋਈ ਸੀ।

    ਜਦਕਿ ਦੂਜੀ ਮੌਤ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦੇ 68 ਸਾਲਾ ਬਜ਼ੁਰਗ ਦੀ 29 ਮਾਰਚ ਹੋਈ ਅਤੇ ਉੱਥੇ ਹੀ ਤੀਜੀ 42 ਸਾਲਾ ਇੱਕ ਔਰਤ ਨੇ ਲੁਧਿਆਣਾ ਵਿੱਚ 30 ਮਾਰਚ ਨੂੰ ਦਮ ਤੋੜ ਦਿੱਤਾ ਸੀ।

  14. ਜਪਾਨ ਨੇ ਕਈ ਦੇਸਾਂ ਲਈ ਆਪਣੀ ਸਰਹੱਦ ਕੀਤੀ ਬੰਦ

    ਵਿਸ਼ਵ ਬੈਂਕ ਨੇ ਸੰਕੇਤ ਦਿੱਤੇ ਹਨ ਕਿ ਏਸ਼ੀਆ ਪੈਸੀਫਿਕ ਖੇਤਰ ਲਈ ਅੱਗੇ ਆਉਣ ਵਾਲੇ ਆਰਥਿਕ ਦਰਦ ਨੂੰ ‘ਅਣਗੌਲਿਆਂ’ ਨਹੀਂ ਕੀਤਾ ਜਾ ਸਕਦਾ।

    ਜਪਾਨ ਨੇ ਅਮਰੀਕਾ, ਕੈਨੇਡਾ, ਚੀਨ, ਦੱਖਣੀ ਕੋਰੀਆ ਅਤੇ ਯੂਰਪ ਦੇ ਜ਼ਿਆਦਾਤਰ ਦੇਸਾਂ ਲਈ ਆਪਣੀ ਸਰਹੱਦ ਸੀਲ ਕਰ ਦਿੱਤੀ ਹੈ।

    ਭਾਰਤ ਵਿੱਚ ਰੋਜ਼ਾਨਾ ਕੇਸ ਵੱਧ ਰਹੇ ਹਨ।

    ਸਭ ਤੋਂ ਵੱਡੀ ਮੰਨੀ ਜਾਂਦੀ ਅਮਰੀਕਨ ਏਅਰਲਾਈਨਜ਼ ਨੇ ਸਰਕਾਰ ਨੂੰ 12 ਬਿਲੀਅਨ ਡਾਲਰ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ।

    ਯੂਰਪ ਦੇ ਸਭ ਤੋਂ ਪ੍ਰਭਾਵਿਤ ਦੇਸ ਇਟਲੀ ਅਤੇ ਸਪੇਨ ’ਚ ਇਨਫੈਕਸ਼ਨ ਦੀ ਦਰ ਘਟਣ ਦੀ ਆਸ ਜਤਾਈ ਜਾ ਰਹੀ ਹੈ।

  15. ਦਿੱਲੀ ਦੇ ਨਿਜ਼ਾਮੁਦੀਨ ਦਾ ਹਾਲ

    ਦਿੱਲੀ ਦੇ ਨਿਜ਼ਾਮੁਦੀਨ ਦੀ ਮਰਕਜ਼ ਬਿਲਡਿੰਗ ਦੇ 24 ਲੋਕਾਂ ਦਾ ਟੈਸਟ ਪੌਜ਼ੀਟਿਵ ਆਇਆ ਹੈ। ਇਸ ਇਮਾਰਤ ਵਿੱਚੋਂ ਹੁਣ ਤੱਕ 1034 ਲੋਕਾਂ ਨੂੰ ਕੱਢਿਆ ਗਿਆ ਹੈ।

    ਜਿਨ੍ਹਾਂ ਵਿੱਚੋਂ 700 ਕੁਆਰੰਟੀਨ ਕੀਤਾ ਅਤੇ 334 ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ।

  16. ਸਿਰਸਾ ਦੀਆਂ 2 ਕਲੋਨੀਆਂ ਸੀਲ

    ਸਿਰਸਾ ਤੋਂ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਕਾਬਕ ਪੀਜੀਆਈ ਰੋਹਤਕ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਇੱਕ ਔਰਤ ਨੂੰ ਦਾਖ਼ਲ ਕਰਵਾਏ ਜਾਣ ਤੋਂ ਬਾਅਦ ਪਰਿਵਾਰ ਦੇ 15 ਮੈਂਬਰਾਂ ਨੂੰ ਸਿਰਸਾ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ।

    ਇਸ ਦੌਰਾਨ ਸਿਰਸਾ ਦੀ ਕੋਰਟ ਕਲੌਨੀ ਤੇ ਬਾਂਸਲ ਕਲੋਨੀ ਦੇ ਬਾਹਰ ਪੁਲਿਸ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

    ਕੋਰਟ ਕਲੋਨੀ ਦੇ ਬਾਹਰ ਰੋਡਵੇਜ਼ ਦੀਆਂ ਬੱਸਾਂ ਵੀ ਮੰਗਵਾਈਆਂ ਗਈਆਂ ਹਨ। ਇਸ ਤੋਂ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਕਲੋਨੀ 'ਚੋਂ ਸ਼ੱਕੀ ਲੋਕਾਂ ਨੂੰ ਸੈਂਪਲ ਲੈਣ ਲਈ ਸਿਵਲ ਹਸਪਤਾਲ ਲੈ ਜਾਇਆ ਜਾ ਸਕਦਾ ਹੈ।

    ਸਿਹਤ ਵਿਭਾਗ ਤੇ ਪ੍ਰਸ਼ਾਸਨਿਕ ਅਧਿਕਾਰੀ ਮਹਿਲਾ ਤੇ ਉਸ ਦੇ ਪਰਿਵਾਰ ਦੀ ਟ੍ਰੇਵਲ ਹਿਸਟਰੀ ਬਾਰੇ ਪੁੱਛਗਿੱਛ ਕਰ ਰਹੇ ਹਨ।

  17. ਰੋਹਤਕ: ਦੋ ਔਰਤਾਂ ਨੂੰ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ

    ਹਰਿਆਣਾ ਦੇ ਰੋਹਤਕ ਦੇ ਪੀਜੀਆਈ ਵਿੱਚ ਸੋਮਵਾਰ ਨੂੰ ਦੋ ਕੋਰੋਨਾਵਾਇਰਸ ਦੀਆਂ ਮਰੀਜ਼ਾਂ ਨੂੰ ਦਾਖ਼ਲ ਕੀਤਾ ਗਿਆ ਹੈ।

    ਰੋਹਤਕ ਤੋਂ ਬੀਬੀਸੀ ਸਹਿਯੋਗੀ ਸੱਤ ਸਿੰਘ ਨੇ ਦੱਸਿਆ ਕਿ 54 ਸਾਲਾਂ ਔਰਤ 22 ਮਾਰਚ ਤੋਂ ਬਰਤਾਨੀਆ ਤੋਂ ਪਰਤੀ ਸੀ ਅਤੇ ਉਨ੍ਹਾਂ ਨੂੰ ਸਾਹ ਲੈਣ ’ਚ ਦਿੱਕਤ ਹੋ ਰਹੀ ਸੀ। ਟੈਸਟ ਦੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ’ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋ ਗਈ ਹੈ।

    ਇਸ ਤੋਂ ਇਲਾਵਾ 38 ਸਾਲਾ ਦੂਜੀ ਔਰਤ ਵਿੱਚ ਵੀ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ।

    ਉਨ੍ਹਾਂ ਦੇ ਪਤੀ ਦੀ ਅਜੇ ਰਿਪੋਰਟ ਆਉਣੀ ਬਾਕੀ ਹੈ ਪਰ ਅਹਿਤੀਆਤ ਵਜੋਂ ਉਨ੍ਹਾਂ ਦੇ ਪਤੀ ਨੂੰ ਵੀ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਦੋਵਾਂ ਨੇ ਕੋਈ ਯਾਤਰਾ ਨਹੀਂ ਕੀਤੀ।

    ਪੀਜੀਆਈ ਵਿੱਚ ਕੋਰੋਨਾਵਾਇਰਸ ਦੇ ਨੋਡਲ ਅਫ਼ਸਰ ਨੇ ਦੱਸਿਆ ਕਿ ਔਰਤ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਸੀ।

  18. ਕੋਰੋਨਾਵਾਇਰਸ: ਅਮਰੀਕਾ 'ਚ 3,000 ਤੋਂ ਵੱਧ ਮੌਤਾਂ ਤੇ ਇਟਲੀ 'ਚ ਵੀ ਨਹੀਂ ਲੱਗ ਰਹੀ ਲਗਾਮ

  19. ਕੋਰੋਨਾਵਾਇਰਸ: ਘਰੋਂ ਕੰਮ ਕਰਨ ਵਾਲਿਆਂ ਲਈ ਜ਼ਰੂਰੀ ਨੁਕਤੇ

  20. ਪੰਜਾਬ 'ਚੋਂ ਲੰਘਦੇ ਪਰਵਾਸੀ ਪਰਿਵਾਰ ਨੇ ਤੇਲ ਦਾ ਖ਼ਰਚਾ ਕੱਢਣ ਲਈ ਟੀਵੀ ਤੱਕ ਵੇਚ ਦਿੱਤਾ