ਨਿਰਭਿਆ ਗੈਂਗਰੇਪ ਦੇ ਦੋਸ਼ੀਆਂ ਨੂੰ ਫ਼ਾਂਸੀ ਦਿੱਤੀ ਗਈ, ਪਰਿਵਾਰ ਨੇ ਫ਼ਾਂਸੀ ਨੂੰ ਇਨਸਾਫ਼ ਦੀ ਜਿੱਤ ਦੱਸਿਆ

ਨਿਰਭਿਆ ਕਾਂਡ
ਤਸਵੀਰ ਕੈਪਸ਼ਨ, ਗੈਂਗਰੇਪ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ ਹੈ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 7 ਸਾਲ ਪਹਿਲਾਂ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਇੱਕ ਕੁੜੀ ਨਾਲ ਬਲਾਤਕਾਰ ਅਤੇ ਕਤਲ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ ਹੈ।

ਖ਼ਬਰ ਏਜੰਸੀ ਪੀਟੀਆਈ ਨੇ ਜੇਲ੍ਹ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ, ਸੰਦੀਪ ਗੋਇਲ ਅਨੁਸਾਰ ਸਵੇਰੇ 5.30 ਵਜੇ ਚਾਰੋਂ ਦੋਸ਼ੀਆਂ ਨੂੰ ਫ਼ਾਂਸੀ ਦਿੱਤੀ ਗਈ ਹੈ।

ਸੰਦੀਪ ਗੋਇਲ ਮੁਤਾਬਕ, "ਡਾਕਟਰਾਂ ਨੇ ਚਾਰੇ ਦੋਸ਼ੀਆਂ ਨੂੰ ਮ੍ਰਿਤ ਐਲਾਨਿਆ ਹੈ।"

2012 ਦੇ ਇਸ ਘਿਨੌਣੇ ਬਲਾਤਕਾਰ ਅਤੇ ਕਤਲਕਾਂਡ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣਾ, ਸੱਤ ਸਾਲ ਪੁਰਾਣੇ ਇਸ ਮਾਮਲੇ ਦਾ ਆਖ਼ਰੀ ਪੜਾਅ ਸੀ।

ਨਿਰਭਿਆ ਦੀ ਮਾਂ ਨੇ ਫਾਂਸੀ ਦਿੱਤੇ ਜਾਣ ਤੋਂ ਬਾਅਦ ਕਿਹਾ, "ਇਹ 7 ਸਾਲਾਂ ਦਾ ਸੰਘਰਸ਼ ਸੀ। ਅੱਜ ਦਾ ਦਿਨ ਸਾਡੀਆਂ ਕੁੜੀਆਂ ਦੇ ਨਾਮ ਔਰਤਾਂ ਦੇ ਨਾਮ ਕਿਉਂਕਿ ਅੱਜ ਦੇ ਦਿਨ ਨਿਰਭਿਆ ਇਨਸਾਫ਼ ਦਿੱਤਾ। ਮੈਂ ਨਿਆਂ ਪ੍ਰਣਾਲੀ ਦਾ ਧੰਨਵਾਦ ਕਰਦੀ ਹਾਂ।"

ਲਾਈਨ

ਨਿਰਭਿਆ ਕਾਂਡ ਨਾਲ ਜੁੜੀਆਂ ਖ਼ਬਰਾਂ ਪੜ੍ਹੋ:

ਲਾਈਨ

ਦੇਰ ਰਾਤ ਪਾਈਆਂ ਪਟੀਸ਼ਨਾਂ ਹੋਈਆਂ ਰੱਦ

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੇ ਨਿਰਭਿਆ ਗੈਂਗਰੇਪ ਦੇ ਦੋਸ਼ੀਆਂ ਦੀ ਫਾਂਸੀ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਦੋਸ਼ੀਆਂ ਦੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤੀ ਸੀ।

ਦੇਰ ਰਾਤ ਹਾਈ ਕੋਰਟ ਤੋਂ ਨਿਰਾਸ਼ਾ ਹੱਥ ਲੱਗਣ ਤੋਂ ਬਾਅਦ ਵਕੀਲ ਏਪੀ ਸਿੰਘ ਇੱਕ ਦੋਸ਼ੀ ਪਵਨ ਗੁਪਤਾ ਵੱਲੋਂ ਸੁਪਰੀਮ ਕੋਰਟ ਗਏ ਸਨ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ ਕੋਲੋਂ ਫਾਂਸੀ 'ਤੇ ਰੋਕ ਲਗਾਉਣ ਦੇ ਮਾਮਲੇ ਵਿੱਚ ਤੁਰੰਤ ਸੁਣਵਾਈ ਕਰਨ ਦੀ ਮੰਗ ਕੀਤੀ ਸੀ।

ਇਸ ਤੋਂ ਬਾਅਦ ਜਸਟਿਸ ਆਰ.ਭਾਨੂਮਤੀ ਦੀ ਪ੍ਰਧਾਨਗੀ ਵਿੱਚ ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਏਐੱਸ ਬੋਪੰਨਾ ਦੀ ਬੈਂਚ ਨੇ ਇਸ ਮਾਮਲੇ 'ਤੇ ਸੁਣਵਾਈ ਕੀਤੀ।

ਇਸ ਦੌਰਾਨ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਵੀ ਸੁਪਰੀਮ ਕੋਰਟ ਦੇ ਕੋਟਰਰੂਮ 'ਚ ਮੌਜੂਦ ਸਨ।

ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਤਰਕ ਰੱਖਿਆ ਕਿ ਪਵਨ ਗੁਪਤਾ ਅਪਰਾਧ ਵੇਲੇ ਨਾਬਾਲਿਗ ਸੀ। ਇਸ ’ਤੇ ਸੁਪਰੀਮ ਕੋਰਟ ਨੇ ਏਪੀ ਸਿੰਘ ਨੂੰ ਕਿਹਾ ਕਿ ਉਹ ਉਨ੍ਹਾਂ ਆਧਾਰ ’ਤੇ ਤਰਕ ਦੇ ਰਹੇ ਹਨ ਜਿਨ੍ਹਾਂ ’ਤੇ ਪਹਿਲਾਂ ਦੀ ਬਹਿੱਸ ਹੋ ਚੁੱਕੀ ਹੈ।

ਨਿਰਭਿਆ ਕਾਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2012 ਵਿੱਚ ਹੋਏ ਨਿਰਭਿਆ ਕਾਂਡ ਕਾਰਨ ਪੂਰੇ ਭਾਰਤ ਵਿੱਚ ਥਾਂ-ਥਾਂ ਕੈਂਡਲ ਮਾਰਚ ਕੱਢਿਆ ਗਿਆ ਸੀ

ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਕੋਲ ਰਾਸ਼ਟਰਪਤੀ ਦੀ ਦਇਆ ਪਟੀਸ਼ਨ ਖਾਰਿਜ ਕਰਨ ਦੇ ਅਧਿਕਾਰ ਬੇਹੱਦ ਸੀਮਿਤ ਹਨ।

ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਪਵਨ ਗੁਪਤਾ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ।

ਗੈਂਗਰੇਪ ਦੀ ਇਸ ਘਟਨਾ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਜੁਰਮ ਖ਼ਿਲਾਫ਼ ਆਵਾਜ਼ ਚੁੱਕਣ ਲਈ ਹਜ਼ਾਰਾਂ ਲੋਕ ਸੜਕਾਂ 'ਤੇ ਉੱਤਰੇ ਸਨ।

ਗੈਂਗਰੇਪ ਦੀ ਇਸ ਘਟਨਾ ਤੋਂ ਬਾਅਦ ਸਰਕਾਰ ਨੂੰ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹੋਰ ਸਖ਼ਤ ਕਾਨੂੰਨ ਬਣਾਉਣੇ ਪਏ ਸਨ ਅਤੇ ਫਾਂਸੀ ਦੀ ਸਜ਼ਾ ਦੀ ਤਜਵੀਜ਼ ਵੀ ਰੱਖੀ ਗਈ ਸੀ।

ਲਾਈਨ

ਨਿਰਭਿਆ ਮਾਮਲੇ ਨਾਲ ਜੁੜੀਆਂ ਅਹਿਮ ਤਾਰੀਕਾਂ ਤੇ ਫ਼ੈਸਲੇ

  • 16 ਦਸੰਬਰ 2012: 23 ਸਾਲ ਦੀ ਫ਼ਿਜੀਓਥੇਰੇਪੀ ਦੀ ਵਿਦਿਆਰਥਣ ਦੇ ਨਾਲ ਚੱਲਦੀ ਬੱਸ ਵਿੱਚ 6 ਜਣਿਆਂ ਨੇ ਗੈਂਗਰੇਪ ਕੀਤਾ। ਵਿਦਿਆਰਥਣ ਦੇ ਇੱਕ ਦੋਸਤ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਦੋਵਾਂ ਨੂੰ ਸੜਕ ਦੇ ਕੰਢੇ ਸੁੱਟ ਦਿੱਤਾ ਗਿਆ।
  • 17 ਦਸੰਬਰ 2012: ਮੁੱਖ ਦੋਸ਼ੀ ਅਤੇ ਬੱਸ ਡਰਾਈਵਰ ਰਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਗਲੇ ਕੁਝ ਦਿਨਾਂ 'ਚ ਉਸ ਦੇ ਭਰਾ ਮੁਕੇਸ਼ ਸਿੰਘ, ਜਿਮ ਇੰਸਟ੍ਰਕਟਰ ਵਿਨੇ ਸ਼ਰਮਾਸ ਫਲ ਵੇਚਣ ਵਾਲੇ ਪਵਨ ਗੁਪਤਾ, ਬੱਸ ਦੇ ਹੈਲਪਰ ਅਕਸ਼ੇ ਕੁਮਾਰ ਸਿੰਘ ਅਤੇ ਇੱਕ 17 ਸਾਲ ਦੇ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਗਿਆ
  • 29 ਦਸੰਬਰ 2012: ਸਿੰਗਾਪੁਰ ਦੇ ਇੱਕ ਹਸਪਤਾਲ ਵਿੱਚ ਬਲਾਤਕਾਰ ਪੀੜਤ ਦੀ ਮੌਤ। ਦੇਹ ਨੂੰ ਵਾਪਸ ਦਿੱਲੀ ਲਿਆਇਆ ਗਿਆ।
  • 11 ਮਾਰਚ 2013: ਰਾਮ ਸਿੰਘ ਦੀ ਤਿਹਾੜ ਜੇਲ੍ਹ 'ਚ ਭੇਦ ਭਰੇ ਹਾਲਾਤ 'ਚ ਮੌਤ। ਪੁਲਿਸ ਦਾ ਕਹਿਣਾ ਸੀ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਪਰ ਬਚਾਅ ਪੱਖ ਦੇ ਵਕੀਲ ਅਤੇ ਪਰਿਵਾਰ ਨੇ ਕਤਲ ਦੇ ਇਲਜ਼ਾਮ ਲਗਾਏ ਸਨ।
  • 31 ਅਗਸਤ 2013: ਜੁਵੇਨਾਇਲ ਜਸਟਿਸ ਬੋਰਡ ਨੇ ਨਾਬਾਲਗ ਵਿਅਕਤੀ ਨੂੰ ਦੋਸ਼ੀ ਮੰਨਿਆ ਅਤੇ ਤਿੰਨ ਸਾਲ ਲਈ ਬਾਲ ਸੁਧਾਰ ਗ੍ਰਹਿ ਭੇਜਿਆ।
ਨਿਰਭਿਆ ਕਾਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 16 ਦਸੰਬਰ 2012 ਵਿੱਚ ਹੋਈ ਇਸ ਘਟਨਾ ਤੋਂ ਬਾਅਦ ਹਜ਼ਾਰਾਂ ਲੋਕ ਬੈਨਰਾਂ ਨਾਲ ਸੜਕਾਂ 'ਤੇ ਆ ਗਏ ਸਨ
  • 13 ਸਤੰਬਰ 2013: ਟ੍ਰਾਇਲ ਕੋਰਟ ਨੇ ਚਾਰ ਬਾਲਗਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ।
  • 13 ਮਾਰਚ 2014: ਦਿੱਲੀ ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
  • ਮਾਰਚ-ਜੂਨ 2014: ਮੁਜਰਮਾਂ ਨੇ ਸੁਪਰੀਮ ਕੋਰਟ 'ਚ ਮੁੜ ਵਿਚਾਰ ਪਟੀਸ਼ਨ ਦਾਖ਼ਲ ਕੀਤੀ ਅਤੇ ਸੁਪਰੀਮ ਕੋਰਟ ਨੇ ਫ਼ੈਸਲਾ ਆਉਣ ਤੱਕ ਫਾਂਸੀ 'ਤੇ ਰੋਕ ਲਗਾ ਦਿੱਤੀ।
  • ਮਈ 2017: ਸੁਪਰੀਮ ਕੋਰਟ ਨੇ ਹਾਈਕੋਰਟ ਅਤੇ ਟ੍ਰਾਇਲ ਕੋਰਟ ਦੀ ਫਾਂਸੀ ਦੀ ਸਜ਼ਾ ਨੂੰ ਬਰਕਾਰਾ ਰੱਖਿਆ।
  • ਜੁਲਾਈ 2018: ਸੁਪਰੀਮ ਕੋਰਟ ਨੇ ਤਿੰਨ ਦੋਸ਼ੀਆਂ ਦੀ ਮੁੜ ਵਿਚਾਰ ਅਰਜ਼ੀ ਨੂੰ ਰੱਦ ਕੀਤਾ।
  • 6 ਦਸੰਬਰ 2019: ਕੇਂਦਰ ਸਰਕਾਰ ਨੇ ਇੱਕ ਦੋਸ਼ੀ ਦੀ ਰਹਿਮ ਅਪੀਲ ਰਾਸ਼ਟਰਪਤੀ ਕੋਲ ਭੇਜੀ ਅਤੇ ਨਾਮੰਜੂਰ ਕਰਨ ਦੀ ਸਿਫ਼ਾਰਿਸ਼ ਕੀਤੀ।
  • 12 ਦਸੰਬਰ 2019: ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਉੱਤਰ ਪ੍ਰਦੇਸ਼ ਜੇਲ੍ਹ ਪ੍ਰਸ਼ਾਸਨ ਨੂੰ ਜੱਲਾਦ ਮੁਹੱਈਆ ਕਰਵਾਉਣ ਲਈ ਬੇਨਤੀ ਕੀਤੀ।
  • 13 ਦਸੰਬਰ 2019: ਨਿਰਭਿਆ ਦੀ ਮਾਂ ਵੱਲੋਂ ਪਟਿਆਲਾ ਹਾਉਸ ਕੋਰਟ ਵਿੱਚ ਫਾਂਸੀ ਦੀ ਤਾਰੀਕ ਤੈਅ ਕਰਨ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਗਈ ਸੀ। ਇਸ 'ਚ ਚਾਰੇ ਦੋਸ਼ੀ ਵੀਡੀਓ ਕਾਨਫਰੰਸਿਗ ਰਾਹੀਂ ਪਟਿਆਲਾ ਹਾਉਸ ਕੋਰਟ ਪੇਸ਼ ਹੋਏ।
ਨਿਰਭਿਆ ਕਾਂਡ

ਤਸਵੀਰ ਸਰੋਤ, Getty Images

  • 7 ਜਨਵਰੀ 2020: ਚਾਰੇ ਦੋਸ਼ੀਆਂ ਦਾ ਡੈੱਥ ਵਾਰੰਟ ਜਾਰੀ। ਪਟਿਆਲਾ ਹਾਉਸ ਕੋਰਟ ਨੇ ਫਾਂਸੀ ਲਈ 22 ਜਨਵਰੀ, 2020 ਦੀ ਤਾਰੀਕ ਸਵੇਰੇ 7 ਵਜੇ ਦਾ ਸਮਾਂ ਤੈਅ ਕੀਤਾ।
  • 8 ਜਨਵਰੀ 2020: ਦੋਸ਼ੀ ਵਿਨੇ ਕੁਮਾਰ ਨੇ ਸਭ ਤੋਂ ਪਹਿਲਾਂ ਕਿਉਰੇਟਿਵ ਪਟੀਸ਼ਨ ਦਾਖ਼ਲ ਕੀਤੀ। ਇਸ ਤੋਂ ਬਾਅਦ ਮੁਕੇਸ਼ ਸਿੰਘ ਨੇ ਕਿਉਰੇਟਿਵ ਪਟੀਸ਼ਨ ਦਾਇਰ ਕੀਤੀ।
  • 14 ਜਨਵਰੀ 2020: ਸੁਪਰੀਮ ਕੋਰਟ ਨੇ ਵਿਨੇ ਕੁਮਾਰ ਸ਼ਰਮਾ ਅਤੇ ਮੁਕੇਸ਼ ਸਿੰਘ ਦੀ ਕਿਉਰੇਟਿਵ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਗਿਆ
  • 15 ਜਨਵਰੀ 2020: ਦਿੱਲੀ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ 22 ਜਨਵਰੀ ਨੂੰ ਫਾਂਸੀ ਨਹੀਂ ਹੋ ਸਕਦੀ ਕਿਉਂਕਿ ਇੱਕ ਦੋਸ਼ੀ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਪਈ ਹੈ। 2014 ਵਿੱਚ ਸੁਪਰੀਮ ਕੋਰਟ ਨੇ ਇੱਕ ਫ਼ੈਸਲੇ ਵਿੱਚ ਕਿਹਾ ਸੀ ਕਿ ਰਾਸ਼ਟਰਪਤੀ ਵੱਲ਼ੋਂ ਰਹਿਮ ਦੀ ਅਪੀਲ ਰੱਦ ਹੋਣ ਤੋਂ ਬਾਅਦ ਵੀ ਮੁਜਰਮਾਂ ਨੂੰ ਘੱਟੋ-ਘੱਟ 14 ਦਿਨਾਂ ਦੀ ਮੋਹਲਤ ਮਿਲਣੀ ਜ਼ਰੂਰੀ ਹੈ।
  • 17 ਜਨਵਰੀ 2020: ਮੁਕੇਸ਼ ਸਿੰਘ ਦੀ ਰਹਿਮ ਦੀ ਅਪੀਲ ਨੂੰ ਰਾਸ਼ਟਰਪਤੀ ਨੇ ਰੱਦ ਕੀਤਾ। ਨਵਾਂ ਡੈੱਥ ਵਾਰੰਟ ਜਾਰੀ ਹੋਇਆ। ਫਾਂਸੀ ਦੇਣ ਲਈ 1 ਫ਼ਰਵਰੀ ਨੂੰ ਸਵੇਰ 6 ਵਜੇ ਦਾ ਵਕਤ ਤੈਅ ਕੀਤਾ ਗਿਆ।
  • 28 ਜਨਵਰੀ 2020: ਮੁਕੇਸ਼ ਕੁਮਾਰ ਸਿੰਘ ਦੀ ਰਹਿਮ ਦੀ ਅਪੀਲ (ਦਯਾ ਪਟੀਸ਼ਨ) 'ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਤੇ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖਿਆ।
  • 31 ਜਨਵਰੀ 2020: ਦਿੱਲੀ ਦੀ ਪਟਿਆਲਾ ਹਾਉਸ਼ ਕੋਰਟ ਨੇ ਮੁਕੇਸ਼ ਸਿੰਘ, ਵਿਨੇ ਸ਼ਰਮਾ, ਅਕਸ਼ੇ ਕੁਮਾਰ ਸਿੰਘ ਅਤੇ ਪਵਨ ਗੁਪਤਾ ਦੀ ਫਾਂਸੀ ਅਗਲੇ ਆਦੇਸ਼ ਤੱਕ ਟਾਲੀ। ਜੱਜ ਨੇ ਕਿਹਾ, ਕਾਨੂੰਨੀ ਪ੍ਰਕਿਰਿਆ ਤਹਿਤ ਆਪਣੀ ਸ਼ਿਕਾਇਤ ਦਾ ਹੱਲ ਮੰਗਣਾ ਕਿਸੇ ਵੀ ਸਭਿਅਕ ਸਮਾਜ ਦੀ ਵਿਸ਼ੇਸ਼ਤਾ ਹੈ।
  • 2 ਫ਼ਰਵਰੀ 2020: ਕੇਂਦਰ ਸਰਕਾਰ ਨੇ ਫਾਂਸੀ ਟਾਲਣ ਲਈ ਪਟਿਆਲਾ ਹਾਉਸ ਕੋਰਟ ਦੇ ਫ਼ੈਸਲੇ ਖ਼ਿਲਾਫ਼ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ।
ਲਾਈਨ

ਇਸ ਮਾਮਲੇ ਵਿੱਚ ਛੇ ਲੋਕ ਫੜੇ ਗਏ ਸਨ ਅਤੇ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਮੰਨਿਆ। ਇੱਕ ਦੋਸ਼ੀ ਨੇ ਸਜ਼ਾ ਕੱਟਣ ਦੌਰਾਨ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਜਦੋਂ ਕਿ ਇੱਕ ਨਾਬਾਲਗ ਸੀ, ਤਾਂ ਉਸ ਨੂੰ ਬਾਲ ਸੁਧਾਰ ਗ੍ਰਹਿ ਭੇਜਿਆ ਗਿਆ ਸੀ। ਜਦਕਿ ਬਾਕੀ ਚਾਰਾਂ ਖ਼ਿਲਾਫ਼ ਡੈੱਥ ਵਾਰੰਟ ਜਾਰੀ ਕੀਤਾ ਗਿਆ।

ਰਾਮ ਸਿੰਘ ਨੂੰ ਇਸ ਮਾਮਲੇ ਵਿੱਚ ਮੁੱਖ ਸ਼ੱਕੀ ਦੱਸਿਆ ਗਿਆ ਸੀ ਜਿਸ ਨੇ ਮਾਰਚ 2013 ਵਿੱਚ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ ਸੀ।

ਕੀ ਹੋਇਆ ਸੀ ਨਿਰਭਿਆ ਦੇ ਨਾਲ?

ਸਾਲ 2012 ਵਿੱਚ ਦਿੱਲੀ ਵਿੱਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਗਿਆ ਸੀ।

ਬੁਰੀ ਤਰ੍ਹਾਂ ਜ਼ਖ਼ਮੀਂ ਵਿਦਿਆਰਥਣ ਨੂੰ ਸੜਕ ਦੇ ਕੰਢੇ ਸੁੱਟ ਦਿੱਤਾ ਗਿਆ ਅਤੇ ਕਈ ਦਿਨਾਂ ਤੱਕ ਚੱਲੇ ਇਲਾਜ ਤੋਂ ਬਾਅਦ ਵਿਦਿਆਰਥਣ ਦੀ ਸਿੰਗਾਪੁਰ ਵਿੱਚ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਰਾਜਧਾਨੀ ਦਿੱਲੀ ਸਣੇ ਦੇਸ਼ ਭਰ ਵਿੱਚ ਵੱਡੇ ਪ੍ਰਦਰਸ਼ਨ ਹੋਏ ਸਨ।

ਨਿਰਭਿਆ ਗੈਂਗਰੇਪ
ਤਸਵੀਰ ਕੈਪਸ਼ਨ, ਨਿਰਭਿਆ ਗੈਂਗਰੇਪ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਖ਼ਿਲਾਫ਼ ਦੇਸ ਭਰ ਵਿੱਚ ਮੁਜ਼ਾਹਰੇ ਹੋਏ ਸਨ

ਨਿਰਭਿਆ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਨੇ ਜਸਟਿਸ ਵਰਮਾ ਕਮੇਟੀ ਬਣਾਈ ਅਤੇ ਔਰਤਾਂ ਖ਼ਿਲਾਫ਼ ਹਿੰਸਾ ਦੇ ਕਾਨੂੰਨਾਂ ਦੀ ਸਮੀਖਿਆ ਕੀਤੀ ਸੀ।

ਸਾਲ 2013 ਵਿੱਚ ਕਾਨੂੰਨਾਂ 'ਚ ਸੋਧ ਕਰ ਕੇ ਬਲਾਤਕਾਰ ਦੇ ਬੇਹੱਦ ਘਿਨੌਨੇ ਮਾਮਲਿਆਂ 'ਚ ਮੌਤ ਦੀ ਸਜ਼ਾ ਦੇਣ ਦੀ ਤਜਵੀਜ਼ ਜੋੜੀ ਗਈ ਸੀ।

ਇਹ ਵੀਡੀਓਜ਼ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)