ਕੋਰੋਨਾਵਾਇਰਸ ਦਾ ਬਾਲੀਵੁੱਡ ਨੂੰ ਵੱਡਾ ‘ਕਰੰਟ’

ਕੋਰੋਨਾਵਾਇਰਸ
ਤਸਵੀਰ ਕੈਪਸ਼ਨ, ਆਈਫ਼ਾ ਐਵਾਰਡ ਅਤੇ ਜ਼ੀ ਸਿਨੇਮਾ ਅਵਾਰਡ ਵੀ ਰੱਦ ਕਰ ਦਿੱਤੇ ਗਏ ਹਨ
    • ਲੇਖਕ, ਮਧੂ ਪਾਲ
    • ਰੋਲ, ਮੁਬੰਈ ਤੋਂ, ਬੀਬੀਸੀ ਲਈ

ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਪੂਰੀ ਦੁਨੀਆਂ ਨੂੰ ਜਕੜ ਰਿਹਾ ਹੈ। ਭਾਰਤ ਅਤੇ ਪੂਰੇ ਵਿਸ਼ਵ ਵਿੱਚ ਹੈਲਥ ਐਮਰਜੈਂਸੀ ਵਰਗੇ ਹਾਲਾਤ ਹਨ।

ਲੋਕਾਂ ਵਿੱਚ ਡਰ ਹੈ ਅਤੇ ਡਰ ਦਾ ਇਹ ਪ੍ਰਭਾਵ ਹੁਣ ਹਿੰਦੀ ਫ਼ਿਲਮ ਇੰਡਸਟਰੀ ਯਾਨੀ ਬਾਲੀਵੁੱਡ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। ਕਈ ਵੱਡੀਆਂ ਫ਼ਿਲਮਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਥੀਏਟਰਾਂ ਨੂੰ ਪੰਜਾਬ, ਦਿੱਲੀ, ਮੁੰਬਈ, ਕਰਨਾਟਕ, ਕੇਰਲ ਅਤੇ ਜੰਮੂ-ਕਸ਼ਮੀਰ ਦੇ ਕਈ ਸ਼ਹਿਰਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਜਿਹੜੀਆਂ ਫ਼ਿਲਮਾਂ ਰਿਲੀਜ਼ ਹੋਈਆਂ ਹਨ ਉਹ ਭਾਰੀ ਘਾਟੇ ਵਿੱਚੋਂ ਲੰਘ ਰਹੀਆਂ ਹਨ।

ਕੋਰੋਨਾਵਾਇਰਸ ਦੀ ਲਾਗ ਕਾਰਨ ਬਹੁਤ ਸਾਰੇ ਕਲਾਕਾਰਾਂ ਨੇ ਆਪਣੇ ਪਲਾਨ ਬਦਲ ਦਿੱਤੇ ਹਨ। ਕਈ ਫ਼ਿਲਮਾਂ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਅਤੇ ਕਈ ਫ਼ਿਲਮਾਂ ਦੀ ਰਿਲੀਜ਼ ਦੀ ਤਰੀਕ ਤੱਕ ਹਟਾ ਦਿੱਤੀ ਗਈ ਹੈ।

ਆਈਫ਼ਾ ਐਵਾਰਡਜ਼ ਅਤੇ ਜ਼ੀ ਸਿਨੇਮਾ ਐਵਾਰਡਜ਼ ਵੀ ਰੱਦ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ

ਤਸਵੀਰ ਸਰੋਤ, universal pr

ਤਸਵੀਰ ਕੈਪਸ਼ਨ, ਕਈ ਫ਼ਿਲਮਾਂ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਅਤੇ ਕਈ ਫ਼ਿਲਮਾਂ ਦੀ ਰਿਲੀਜ਼ ਦੀ ਤਰੀਕ ਤੱਕ ਹਟਾ ਦਿੱਤੀ ਗਈ ਹੈ।

ਵੱਡੀਆਂ ਫਿਲਮਾਂ ਦੀ ਰਿਲੀਜ਼ ਡੇਟ ਹੋਈ ਮੁਲਤਵੀ

ਕੋਰੋਨਾਵਾਇਰਸ ਨਾਲ ਲੋਕਾਂ ਨੂੰ ਜਿਸ ਕਿਸਮ ਦੀ ਦਹਿਸ਼ਤ ਹੈ, ਉਸ ਨੂੰ ਧਿਆਨ ਵਿੱਚ ਰੱਖਦੇ ਹੋਏ, ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੇੱਟੀ ਨੇ 24 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਸੂਰਿਆਵੰਸ਼ੀ' ਦੀ ਰਿਲੀਜ਼ ਡੇਟ ਮੁਲਤਵੀ ਕਰ ਦਿੱਤੀ ਹੈ। ਹੁਣ ਇਹ ਫ਼ਿਲਮ ਉਦੋਂ ਰਿਲੀਜ਼ ਹੋਵੇਗੀ ਜਦੋਂ ਕੋਰੋਨਾਵਾਇਰਸ 'ਤੇ ਕਾਬੂ ਪਾਇਆ ਜਾ ਸਕੇਗਾ।

ਫ਼ਿਲਮ ਨੂੰ ਇਸ ਸਾਲ ਦੀ ਸਭ ਤੋਂ ਵੱਡੀ ਫ਼ਿਲਮਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਕਿਉਂਕਿ ਤਿੰਨ ਵੱਡੇ ਸੁਪਰਸਟਾਰ: ਅਕਸ਼ੇ ਕੁਮਾਰ, ਅਜੈ ਦੇਵਗਨ ਅਤੇ ਰਣਵੀਰ ਸਿੰਘ ਇਸ ਫ਼ਿਲਮ ਵਿੱਚ ਇਕੱਠੇ ਦਿਖਾਈ ਦਿੱਤੇ ਹਨ। ਇਹ ਇੱਕ ਵੱਡੇ ਬਜਟ ਦੀ ਫ਼ਿਲਮ ਹੈ ਅਤੇ ਰੋਹਿਤ ਸ਼ੇੱਟੀ ਇਸ ਫ਼ਿਲਮ ਨੂੰ ਕੋਈ ਨੁਕਸਾਨ ਨਹੀਂ ਦੇਣਾ ਚਾਹੁੰਦੇ।

ਉਨ੍ਹਾਂ ਨੇ ਕਿਹਾ, "ਸੂਰਿਆਵੰਸ਼ੀ, ਅਸੀਂ ਪੂਰਾ ਸਾਲ ਸਖ਼ਤ ਲਗਨ ਅਤੇ ਸਖ਼ਤ ਮਿਹਨਤ ਨਾਲ ਬਣਾਈ ਹੈ। ਸਾਨੂੰ ਟ੍ਰੇਲਰ ਦਾ ਵੀ ਭਰਵਾਂ ਹੁੰਗਾਰਾ ਮਿਲਿਆ। ਇਹ ਦਰਸਾਉਂਦਾ ਹੈ ਕਿ ਇਸ ਫ਼ਿਲਮ ਨੂੰ ਵੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਲਈ ਅਸੀਂ ਇਸ ਨੂੰ ਰਿਲੀਜ਼ ਕਰਨ ਲਈ ਸਹੀ ਸਮੇਂ ਦੀ ਉਡੀਕ ਕਰਾਂਗੇ।"

ਇਸ ਕੜੀ 'ਚ ਨਵਾਂ ਨਾਮ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਫ਼ਿਲਮ 'ਸੰਦੀਪ ਔਰ ਪਿੰਕੀ ਫ਼ਰਾਰ' ਹੈ। ਯਸ਼ਰਾਜ ਫਿਲਮਾਂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ਦੇ ਕਾਰਨ ਉਨ੍ਹਾਂ ਨੇ 'ਸੰਦੀਪ ਔਰ ਪਿੰਕੀ ਫ਼ਰਾਰ' ਦੀ ਰਿਲੀਜ਼ ਨੂੰ ਰੋਕਣ ਦਾ ਫੈਸਲਾ ਕੀਤਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਮੇਡ ਇਨ ਹੈਵਨ-2' ਯੂਰਪ ਵਿਚ ਸ਼ੂਟ ਕੀਤੀ ਜਾਣੀ ਸੀ ਜੋ ਹੁਣ ਰੱਦ ਕਰ ਦਿੱਤੀ ਗਈ ਹੈ।

ਵਿਦੇਸ਼ਾਂ ਵਿੱਚ ਨਹੀਂ ਹੋਵੇਗੀ ਸ਼ੂਟਿੰਗ

ਜ਼ੋਇਆ ਅਖ਼ਤਰ ਅਤੇ ਰੀਮਾ ਕਾਗਤੀ ਦੀ ਮਸ਼ਹੂਰ ਐਮਾਜ਼ਾਨ ਪ੍ਰਾਈਮ ਵੈੱਬ ਸੀਰੀਜ਼ 'ਮੇਡ ਇਨ ਹੈਵਨ' ਬਹੁਤ ਮਸ਼ਹੂਰ ਹੋ ਗਈ ਸੀ ਅਤੇ ਜਲਦੀ ਹੀ ਇਸ ਦਾ ਦੂਜੇ ਸੀਜ਼ਨ ਯਾਨੀ 'ਮੇਡ ਇਨ ਹੈਵਨ-2' ਯੂਰਪ ਵਿੱਚ ਸ਼ੂਟ ਕੀਤੀ ਜਾਣੀ ਸੀ ਜੋ ਹੁਣ ਰੱਦ ਕਰ ਦਿੱਤੀ ਗਈ ਹੈ।

ਇਸ ਸੀਰੀਜ਼ ਵਿੱਚ ਮੁੱਖ ਕਿਰਦਾਰ ਨਿਭਾਉਣ ਵਾਲੀ ਸ਼ੋਭਿਤਾ ਧੁਲੀਪਾਲਾ ਨੇ ਅਫ਼ਸੋਸ ਜਤਾਇਆ ਕਿ ਕੋਰੋਨਾਵਾਇਰਸ ਕਾਰਨ ਵੈੱਬ ਸੀਰੀਜ਼ ਦੀ ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ।

ਕੋਰੋਨਾਵਾਇਰਸ ਦਾ ਅਸਰ ਫ਼ਿਲਮ 'ਸਿਤਾਰਾ' 'ਤੇ ਵੀ ਦੇਖਣ ਨੂੰ ਮਿਲਿਆ। ਇਸ ਫ਼ਿਲਮ ਵਿੱਚ ਵੀ ਸ਼ੋਭਿਤਾ ਧੁਲੀਪਾਲ ਮੁੱਖ ਕਿਰਦਾਰ ਨਿਭਾਅ ਰਹੀ ਹੈ। ਇਸ ਫ਼ਿਲਮ ਦਾ ਨਿਰਮਾਣ ਰੌਨੀ ਸਕ੍ਰਿਊਵਾਲਾ ਕਰ ਰਹੇ ਹਨ।

ਇਸ ਦੀ ਸ਼ੂਟਿੰਗ ਕੇਰਲ ਵਿੱਚ ਹੋਣੀ ਸੀ, ਜਿਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ

ਤਸਵੀਰ ਸਰੋਤ, BOLLYWOOD HUNGAMA TWITTER

ਤਸਵੀਰ ਕੈਪਸ਼ਨ, ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' ਦੀ ਸ਼ੂਟਿੰਗ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤੀ ਗਈ ਹੈ

ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' ਦੀ ਸ਼ੂਟਿੰਗ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤੀ ਗਈ ਹੈ।

ਪਹਿਲਾਂ, ਜਿੱਥੇ ਇਸ ਫ਼ਿਲਮ ਦੀ ਸ਼ੂਟਿੰਗ ਵਿਦੇਸ਼ਾਂ ਵਿੱਚ ਕੀਤੀ ਜਾ ਰਹੀ ਸੀ, ਹੁਣ ਇਸ ਦੀ ਸ਼ੂਟਿੰਗ ਮੁੰਬਈ ਵਿੱਚ ਹੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਅਕਸ਼ੈ ਕੁਮਾਰ ਦੀ ਫ਼ਿਲਮ ਪ੍ਰਿਥਵੀਰਾਜ ਦੀ ਸ਼ੂਟਿੰਗ ਰਾਜਸਥਾਨ 'ਚ ਚੱਲ ਰਹੀ ਸੀ ਪਰ ਹੁਣ ਇਸ ਦੀ ਸ਼ੂਟਿੰਗ ਰਾਜਸਥਾਨ ਦੀ ਥਾਂ ਬਦਲ ਕੇ ਮੁੰਬਈ ਕਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਕਰਨ ਜੌਹਰ ਦੀ ਫ਼ਿਲਮ 'ਤਖ਼ਤ' ਦੀ ਸ਼ੂਟਿੰਗ ਹਾਲ ਹੀ 'ਚ ਸ਼ੁਰੂ ਕੀਤੀ ਗਈ ਸੀ, ਇਸ ਨੂੰ ਵੀ ਰੋਕ ਦਿੱਤਾ ਗਿਆ ਹੈ। ਫ਼ਿਲਮ ਦੀ ਸ਼ੂਟਿੰਗ ਜੈਪੁਰ ਅਤੇ ਜੈਸਲਮੇਰ ਵਿੱਚ ਹੋਣੀ ਸੀ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਅਜਿਹਾ ਹੀ ਕੁਝ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫਿਲਮ 'ਭੂਲ ਭੁਲਈਆ -2' ਨਾਲ ਹੋਇਆ ਹੈ।

ਫ਼ਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਹੋਣੀ ਸੀ ਪਰ ਇਸ ਨੂੰ ਲਖਨਉ ਸ਼ਿਫਟ ਕਰ ਦਿੱਤਾ ਗਿਆ ਹੈ।

ਜੇ ਕੋਰੋਨਾ ਦਾ ਖ਼ਤਰਾ ਵੱਧ ਜਾਂਦਾ ਹੈ, ਤਾਂ ਸ਼ਾਇਦ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਕੁਝ ਸਮੇਂ ਲਈ ਰੋਕ ਦਿੱਤੀ ਜਾ ਸਕਦੀ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, universal pr

ਤਸਵੀਰ ਕੈਪਸ਼ਨ, ਹਾਲ ਹੀ ਵਿੱਚ ਰਿਲੀਜ਼ ਹੋਈਆਂ ਫ਼ਿਲਮਾਂ ਜਿਵੇਂ 'ਬਾਗੀ -3' ਅਤੇ 'ਇੰਗਲਿਸ਼ ਮੀਡੀਅਮ'ਦੀ ਕਮਾਈ ਵੀ ਪ੍ਰਭਾਵਤ ਹੋਣ ਜਾ ਰਹੀ ਹੈ।

ਥੀਏਟਰ ਨੂੰ ਵੱਡਾ ਨੁਕਸਾਨ

ਫ਼ਿਲਮਾਂ ਦੀ ਸ਼ੂਟਿੰਗ ਤੋਂ ਇਲਾਵਾ ਹਾਲ ਹੀ ਵਿੱਚ ਰਿਲੀਜ਼ ਹੋਈਆਂ ਫ਼ਿਲਮਾਂ ਜਿਵੇਂ 'ਬਾਗੀ -3' ਅਤੇ 'ਇੰਗਲਿਸ਼ ਮੀਡੀਅਮ'ਦੀ ਕਮਾਈ ਵੀ ਪ੍ਰਭਾਵਤ ਹੋਣ ਜਾ ਰਹੀ ਹੈ।

ਮਸ਼ਹੂਰ ਫ਼ਿਲਮ ਟਰੇਡ ਐਨਾਲਿਸਟ ਅਮੋਦ ਮਹਿਰਾ ਨੇ ਬੀਬੀਸੀ ਨੂੰ ਦੱਸਿਆ, "ਪਹਿਲਾਂ ਕੋਰੋਨਾਵਾਇਰਸ ਦਾ ਬਾਲੀਵੁੱਡ 'ਤੇ ਅਜਿਹਾ ਪ੍ਰਭਾਵ ਨਹੀਂ ਸੀ ਪਰ ਅੱਜ ਤੋਂ ਇਸ ਨੂੰ ਬਹੁਤ ਵੱਡਾ ਘਾਟਾ ਦੇਖਣ ਨੂੰ ਮਿਲ ਰਿਹਾ ਹੈ।"

ਉਨ੍ਹਾਂ ਕਿਹਾ,"ਜਿਸ ਤਰ੍ਹਾਂ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਦਿੱਲੀ, ਕਰਨਾਟਕ, ਕੇਰਲ, ਜੰਮੂ-ਕਸ਼ਮੀਰ ਅਤੇ ਮੁੰਬਈ ਦੇ ਸਾਰੇ ਥੀਏਟਰ ਬੰਦ ਕਰ ਦਿੱਤੇ ਜਾਣਗੇ, ਇਹ ਗੱਲਾਂ ਸੁਣਨ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਬਹੁਤ ਹੀ ਬੁਰੀ ਸਥਿਤੀ ਹੋਣ ਜਾ ਰਹੀ ਹੈ। ਕੋਈ ਵੀ ਫ਼ਿਲਮ ਰਿਲੀਜ਼ ਨਹੀਂ ਕੀਤੀ ਜਾਏਗੀ। ਇਸ ਲਈ ਥੀਏਟਰ ਮਾਲਕਾਂ ਨੂੰ ਭਾਰੀ ਨੁਕਸਾਨ ਹੋਏਗਾ।"

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮੋਦ ਮਹਿਰਾ ਦਾ ਕਹਿਣਾ ਹੈ, ''ਇਕ ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋਇਆ ਹੈ ਕਿਉਂਕਿ ਬਹੁਤ ਸਾਰੀਆਂ ਫ਼ਿਲਮਾਂ ਦੀ ਤਰੀਕ ਨਹੀਂ ਮਿਲ ਰਹੀ ਸੀ।”

ਬਾਲੀਵੁੱਡ ਕਰਮਚਾਰੀਆਂ ਦੀ ਰੋਜ਼ੀ ਰੋਟੀ ਦਾ ਖ਼ਤਰਾ

ਅਮੋਦ ਮਹਿਰਾ ਦਾ ਕਹਿਣਾ ਹੈ, ''ਇੱਕ ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋਇਆ ਹੈ ਕਿਉਂਕਿ ਬਹੁਤ ਸਾਰੀਆਂ ਫ਼ਿਲਮਾਂ ਦੀ ਤਰੀਕ ਨਹੀਂ ਮਿਲ ਰਹੀ ਸੀ। ਇਨ੍ਹਾਂ ਵਿੱਚ 'ਤਖ਼ਤ' ਵੀ ਸ਼ਾਮਲ ਹੈ। ਇਹ ਇਸ ਸਾਲ ਦੀ ਸਭ ਤੋਂ ਮਹਿੰਗੀ ਫ਼ਿਲਮ ਸੀ ਪਰ ਹੁਣ ਇਸ ਦੀ ਸ਼ੂਟਿੰਗ ਡੇਟ ਪੋਸਟਪੋਨ ਕਰ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ ਇਹ ਨਾ ਸਿਰਫ਼ ਪੈਸਿਆਂ ਦਾ ਨੁਕਸਾਨ ਹੈ, ਬਲਕਿ ਉਨ੍ਹਾਂ ਲੋਕਾਂ ਦਾ ਨੁਕਸਾਨ ਵੀ ਹੈ ਜੋ ਫ਼ਿਲਮਾਂ ਵਿੱਚ ਕੰਮ ਕਰ ਰਹੇ ਹਨ ਅਤੇ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਨ।"

ਉਨ੍ਹਾਂ ਕਿਹਾ,"ਮੇਕਅਪ ਆਰਟਿਸਟ, ਜੂਨੀਅਰ ਆਰਟਿਸਟ, ਸਪਾਟ ਬੁਆਏ, ਲਾਈਟਮੈਨ ਅਤੇ ਕੈਮਰਾਮੈਨ ਵਰਗੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਫ਼ਿਲਮ ਇੰਡਸਟਰੀ ਉੱਤੇ ਨਿਰਭਰ ਕਰਦਾ ਹੈ। ਹੋਰ ਸੈਕਟਰਜ਼ ਦੀਆਂ ਕੰਪਨੀਆਂ ਸ਼ਾਇਦ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦੇ ਸਕਦੀਆਂ ਹਨ ਪਰ ਬਾਲੀਵੁੱਡ ਦੇ ਲੋਕਾਂ ਦਾ ਕੰਮ ਘਰੋਂ ਨਹੀਂ ਹੋ ਸਕਦਾ ਹੈ। ਉਨ੍ਹਾਂ ਦੀ ਰੋਜ਼ੀ ਰੋਟੀ ਖੋਹ ਲਈ ਜਾਵੇਗੀ।"

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਛੋਟੀਆਂ ਫ਼ਿਲਮਾਂ ਨੂੰ ਵੀ ਬੰਦ ਕਰਨਾ ਪੈ ਸਕਦਾ ਹੈ।

ਛੋਟੀਆਂ ਫ਼ਿਲਮਾਂ ਨੂੰ ਹੋਵੇਗਾ ਵੱਡਾ ਨੁਕਸਾਨ

ਇਰਫ਼ਾਨ ਖ਼ਾਨ ਦੀ ਫ਼ਿਲਮ 'ਇੰਗਲਿਸ਼ ਮੀਡੀਅਮ' ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ।

ਅਮੋਦ ਮਹਿਰਾ ਦਾ ਕਹਿਣਾ ਹੈ, 'ਅੰਗਰੇਜ਼ੀ ਮੀਡੀਅਮ ਫ਼ਿਲਮ ਇੰਡਸਟਰੀ 'ਤੇ ਕੋਰੋਨਾਵਾਇਰਸ ਦੇ ਪ੍ਰਭਾਵ ਦੀ ਸਭ ਤੋਂ ਵੱਡੀ ਉਦਾਹਰਣ ਹੈ। ਇਸ ਫ਼ਿਲਮ ਦੀ ਹਾਲਤ ਬੁਰੀ ਹੋ ਗਈ ਹੈ। ਸ਼ੁੱਕਰਵਾਰ ਪਹਿਲਾ ਦਿਨ ਸੀ, ਥੀਏਟਰ ਸ਼ਨੀਵਾਰ ਤੋਂ ਬੰਦ ਹਨ।

ਮਾਹਿਰਾ ਦਾ ਮੰਨਣਾ ਹੈ ਕਿ ਨਿਰਮਾਤਾਵਾਂ ਨੂੰ ਇਹ ਫ਼ਿਲਮ ਜਾਰੀ ਨਹੀਂ ਕਰਨੀ ਚਾਹੀਦੀ ਸੀ।

ਉਹ ਕਹਿੰਦੇ ਹਨ, '' ਉਨ੍ਹਾਂ ਦਾ ਗਲ਼ਤ ਫ਼ੈਸਲਾ ਉਨ੍ਹਾਂ 'ਤੇ ਭਾਰੀ ਪੈ ਗਿਆ ਹੈ ਅਤੇ ਹੁਣ ਜਦੋਂ ਸੂਰਿਆਵੰਸ਼ੀ ਦੀ ਰਿਲੀਜ਼ ਦੀ ਤਰੀਕ ਬਦਲ ਦਿੱਤੀ ਗਈ ਹੈ ਤਾਂ ਰਣਵੀਰ ਸਿੰਘ ਦੀ '83' ਅਤੇ ਡੇਵਿਡ ਧਵਨ ਦੀ 'ਕੁਲੀ' ਨੇ ਇਨ੍ਹਾਂ ਸਾਰੀਆਂ ਫ਼ਿਲਮਾਂ ਦੀ ਰਿਲੀਜ਼ ਡੇਟ ਮੁੜ੍ਹ ਤੈਅ ਕੀਤੀ ਜਾਏਗੀ। ਰਿਲੀਜ਼ ਦੀਆਂ ਤਰੀਕਾਂ ਵਿੱਚ ਇਹ ਬਦਲਾਅ ਸਿੱਧੇ ਤੌਰ 'ਤੇ ਸ਼ਾਰਟ ਫਿਲਮਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕੁਝ ਛੋਟੀਆਂ ਫ਼ਿਲਮਾਂ ਨੂੰ ਵੀ ਬੰਦ ਕਰਨਾ ਪੈ ਸਕਦਾ ਹੈ।"

ਫ਼ਿਲਮ ਇੰਡਸਟਰੀ ਨੂੰ ਕਿੰਨਾ ਨੁਕਸਾਨ ਹੋਵੇਗਾ

ਕੇਅਰ ਰੇਟਿੰਗਜ਼ ਮੁਤਾਬਕ, "ਅਸਥਾਈ ਤੌਰ 'ਤੇ ਫ਼ਿਲਮ ਥਿਏਟਰ ਬੰਦ ਹੋਣ ਕਾਰਨ ਫਿਲਮ ਨਿਰਦੇਸ਼ਕਾਂ ਤੇ ਨਿਰਮਾਤਾਵਾਂ ਨੂੰ 5800-7800 ਕਰੋੜ ਦਾ ਪ੍ਰਤੀ ਮਹੀਨੇ ਘਾਟਾ ਪੈ ਸਕਦਾ ਹੈ। ਇਸ ਵਿੱਚ 3500-4500 ਕਰੋੜ ਰੁਪਏ ਫਿਲਮਾਂ ਦੀ ਟਿਕਟ ਵਿਕਰੀ ਕਾਰਨ ਹੈ ਜਿਸ ਵਿੱਚ 800-1000 ਕਰੋੜ ਰੁਪਏ ਜੀਐੱਸਟੀ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਥਿਏਟਰ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ਰੁਕਣ ਕਾਰਨ 1500-1800 ਕਰੋੜ ਦਾ ਘਾਟਾ ਹੋਣ ਦਾ ਅੰਦਾਜ਼ਾ ਹੈ ਜਦੋਂਕਿ 900-1000 ਕਰੋੜ ਰੁਪਏ ਮਸ਼ਹੂਰੀਆਂ ਤੋਂ ਹੋਣ ਵਾਲੀ ਆਮਦਨ ਵੀ ਨਹੀਂ ਹੋ ਸਕੇਗੀ।"

"ਪਰ ਕੋਰੋਨਾਵਾਇਰਸ ਕਾਰਨ ਓਟੀਟੀ ਪਲੇਟਫਾਰਮਜ਼ (ਨੈੱਟਫਲਿਕਸ, ਐਮਾਜ਼ਨ ਪ੍ਰਾਈਮ, ਜ਼ੀ5, ਹਾਟਸਟਾਰ ਆਦਿ) ਨੂੰ ਸਭ ਤੋਂ ਵੱਡਾ ਫਾਇਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਲੋਕ ਘਰਾਂ ਵਿੱਚ ਰਹਿਣ ਨੂੰ ਮਜਬੂਰ ਹਨ। ਇਨ੍ਹਾਂ ਦੀਆਂ ਘੱਟ ਕੀਮਤ ਵਾਲੀਆਂ ਸਟ੍ਰੀਮਿੰਗ ਸੇਵਾਵਾਂ ਕਾਰਨ ਇਨ੍ਹਾਂ ਦੀ ਸਬਸਕਰਿਪਸ਼ਨ ਵਧਣ ਦੀ ਉਮੀਦ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)