Immigration Punjab: ਜਹਾਜ਼ ਦੇ ਟਾਇਰਾਂ ਹੇਠ ਲੁਕ ਲੰਡਨ ਜਾਣ ਵਾਲੇ ਸੈਣੀ ਭਰਾਵਾਂ ਤੋਂ ਐਰੀਜ਼ੋਨਾ ਪਹੁੰਚੀ ਗੁਰਪ੍ਰੀਤ ਤੱਕ

ਤਸਵੀਰ ਸਰੋਤ, Getty Images
- ਲੇਖਕ, ਦਲਜੀਤ ਅਮੀ
- ਰੋਲ, ਬੀਬੀਸੀ ਪੱਤਰਕਾਰ
ਅਜੋਕੇ ਦੌਰ ’ਚ ਪੰਜਾਬ ਦੀਆਂ ਪਰਵਾਸ ਨਾਲ ਜੁੜੀਆਂ ਤ੍ਰਾਸਦੀਆਂ ਕਾਮਾਗਾਟਾ ਮਾਰੂ ਜਹਾਜ਼ (1914) ਤੋਂ ਮਾਲਟਾ ਕਾਂਡ (1996) ਤੱਕ ਫੈਲੀਆਂ ਹੋਈਆਂ ਹਨ।
ਅਨੇਕਾਂ ਪਰਤਾਂ ਵਾਲੇ ਤ੍ਰਾਸਦੀਆਂ ਦੇ ਇਸ ਰੁਝਾਨ ਦਾ ਕੋਈ ਸਿਰਾ 1996 ’ਚ ਦਿੱਲੀ ਤੋਂ ਹਵਾਈ ਜਹਾਜ਼ ਦੇ ਟਾਇਰਾਂ ਲਾਗੇ ਲੁਕ ਕੇ ਲੰਡਨ ਪੁੱਜੇ ਦੋ ਭਰਾਵਾਂ , ਪ੍ਰਦੀਪ ਸੈਣੀ ਅਤੇ ਵਿਜੇ ਸੈਣੀ, ਨਾਲ ਜੁੜਦਾ ਹੈ, ਜਿਨ੍ਹਾਂ ਵਿੱਚੋਂ ਇੱਕ ਭਰਾ ਦੀ ਲੰਡਨ ਦੇ ਹੀਥਰੋ ਦੀ ਹਵਾਈ ਪੱਟੀ ਉੱਤੇ ਗਿਰ ਕੇ ਮੌਤ ਹੋ ਗਈ ਸੀ ਅਤੇ ਦੂਜਾ ਬਰਤਾਨੀਆ ਦਾ ਸ਼ਹਿਰੀ ਬਣ ਗਿਆ ਸੀ।
ਕੋਈ ਹੋਰ ਸਿਰਾ ਸੱਤ ਸਾਲ ਦੀ ਉਮਰ ਹੰਢਾਉਣ ਤੋਂ ਪਹਿਲਾਂ ਐਰੀਜ਼ੋਨਾ ਦੇ ਰੇਗਿਸਤਾਨ ਵਿੱਚ ਗਰਮੀ ਨਾਲ ਮੌਤ ਦੀ ਗੋਦ ਵਿੱਚ ਜਾ ਸੁੱਤੀ (ਜੂਨ 2019) ਗੁਰਪ੍ਰੀਤ ਕੌਰ ਨਾਲ ਵੀ ਜੁੜਦਾ ਹੈ।
...................................................................................................................................
ਜਦੋਂ ਵੀ ਕਿਧਰੇ ਕੋਈ ਪਰਵਾਸ ਨਾਲ ਸਬੰਧਤ ਹਾਦਸਾ ਵਾਪਰੇ, ਕਿਸੇ ਮੁਲਕ ਦੇ ਹਾਲਾਤ ਖ਼ਰਾਬ ਹੋਣ ਤਾਂ ਪੰਜਾਬੀ ਚਿੰਤਾ ਵਿਚ ਡੁੱਬ ਜਾਂਦੇ ਹਨ। ਮਾਲਟਾ ਕਾਂਡ , ਡੌਂਕੀ ਰੂਟ ਉੱਤੇ ਮਿਲਦੀਆਂ ਲਾਸ਼ਾਂ ਅਤੇ ਡਿਟੈਸ਼ਨ ਸੈਂਟਰਾਂ ਵਿਚ ਪੰਜਾਬੀਆਂ ਦੀ ਮੌਜੂਦਗੀ ਸਣੇ ਕਈ ਹੋਰ ਅਨੇਕਾਂ ਘਟਨਾਵਾਂ ਪਰਵਾਸੀ ਪੰਜਾਬੀ ਸੰਕਟ ਦੀ ਗਵਾਹੀ ਭਰਦੀਆਂ ਹਨ। ਪੰਜਾਬ ਤੋਂ ਹੋਣ ਵਾਲੇ ਪਰਵਾਸ ਦੇ ਸੰਕਟ ਤੇ ਪੰਜਾਬੀ ਜਵਾਨੀ ਦੇ ਦੁਨੀਆਂ ਵਿਚ ਰੋਜ਼ੀ-ਰੋਟੀ ਲਈ ਰੁਲ਼ਣ ਦੇ ਵੱਖ ਵੱਖ ਪੱਖ਼ਾਂ ਨੂੰ ਉਜਾਗਰ ਕਰਦੀ ਹੈ, ਬੀਬੀਸੀ ਪੰਜਾਬੀ ਦੀ ਵਿਸ਼ੇਸ਼ ਲੜੀ Immigration Punjab . ਇਹ ਰਿਪੋਰਟਾਂ ਪਹਿਲੀ ਵਾਰ 21ਜਨਵਰੀ 2020 ਵੀ ਪ੍ਰਕਾਸ਼ਿਤ ਕੀਤੀਗਈ ਸੀ, ਇਸ ਨੂੰ ਤੁਹਾਡੀ ਰੂਚੀ ਲਈ ਦੁਬਾਰਾ ਛਾਪਿਆ ਜਾ ਰਿਹਾ ਹੈ।
......................................................................................................................................
ਉਸ ਦੇ ਮਾਪੇ ਪਰਦੇਸੀਂ ਵਸਣ ਲਈ ਅਣਜਾਣ ਧਰਤੀਆਂ ਦੇ ਜੱਗ-ਜ਼ਾਹਿਰ ਖ਼ਤਰਿਆਂ ਨੂੰ ਸਹੇੜਨ ਅਤੇ ਅਣਭੋਲ ਜ਼ਿੰਦਗੀਆਂ ਨੂੰ ਦਾਅ ਉੱਤੇ ਲਗਾਉਣ ਲਈ ਤਿਆਰ ਹਨ।
ਇਹ ਵੀ ਪੜ੍ਹੋ-
ਇਸੇ ਤ੍ਰਾਸਦੀ ਦਾ ਕੋਈ ਸਿਰਾ ਲਾਤੀਨੀ ਅਮਰੀਕਾ ਤੋਂ ਕਿਸ਼ਤੀਆਂ ਰਾਹੀਂ ਤੇ ਮੈਕਸੀਕੋ ਦੇ ਜੰਗਲਾਂ ਰਾਹੀਂ ਅਮਰੀਕਾ ਪਹੁੰਚਣ ਦੇ ਉਪਰਾਲੇ ਵਜੋਂ ਦਰਜ ਹੋ ਰਿਹਾ ਹੈ।
ਇਸ ਉਪਰਾਲੇ ਦੀ ਹਿੰਢ ਨੇ ਮਾਲਟਾ ਦੀ ਤ੍ਰਾਸਦੀ ਵਾਂਗ ਸਮੁੰਦਰ ਦੇ ਕੰਢਿਆਂ ’ਤੇ ਨਿਸ਼ਾਨੀਆਂ ਨਹੀਂ ਛੱਡੀਆਂ। ਇਨ੍ਹਾਂ ਜੰਗਲਾਂ-ਸੰਮੁਦਰਾਂ ਵਿੱਚੋਂ ਈਰਾਕ ਦੇ ਸ਼ਹਿਰ ਮੋਸੁਲ (ਮਾਰਚ 2018) ਵਾਂਗ ਡਾਕਟਰੀ ਸ਼ਨਾਖ਼ਤ ਕਰਨ ਜਿੰਨੀਆਂ ਦੇਹਾਂ ਵੀ ਨਹੀਂ ਪਰਤੀਆਂ ਹਨ।
ਇਸ ਤ੍ਰਾਸਦੀ ਦਾ ਕੋਈ ਸਿਰਾ ਅਮਰੀਕਾ ਦੇ ਸ਼ਹਿਰਾਂ ਵਿੱਚ ਬਣੇ ਬੰਦੀ-ਖ਼ਾਨਿਆਂ ਵਿੱਚ ਸੁਲਗ਼ ਰਿਹਾ ਹੈ ਜਿੱਥੇ 24 ਸਾਲਾ ਗੁਰਜੰਟ ਸਿੰਘ ਅਤੇ 33 ਸਾਲਾ ਅਜੇ ਕੁਮਾਰ ਆਪਣੇ ਮਾਮਲਿਆਂ ਦੀ ਅਦਾਲਤੀ ਸੁਣਵਾਈ ਲਈ 74 ਦਿਨਾਂ ਤੱਕ ਭੁੱਖ ਹੜਤਾਲ ਉੱਤੇ ਬੈਠੇ ਸਨ।
ਕੜੇ ਦੇ ਜ਼ਿਕਰ ਦਾ ਮਾਅਨਾ
ਇਹ ਦੋਵੇਂ ਕੌਮਾਂਤਰੀ ਖ਼ਬਰਾਂ ਵਜੋਂ ਨਸ਼ਰ ਹੋਏ ਤਾਂ 22 ਸਾਲਾ ਜਸਵੀਰ ਸਿੰਘ ਅਤੇ 23 ਸਾਲਾ ਰਾਜਨਦੀਪ ਸਿੰਘ ਦੀਆਂ ਦੱਸਾਂ ਪਈਆਂ ਜੋ ਖ਼ਬਰਨਵੀਸਾਂ ਨੂੰ ਭੁੱਖ-ਹੜਤਾਲਾਂ ਦੌਰਾਨ ਜਬਰੀ ਭੋਜਨ ਦਿੱਤੇ ਜਾਣ ਦੀਆਂ ਤਕਲੀਫ਼ਾਂ ਬਿਆਨ ਕਰ ਰਹੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਨ੍ਹਾਂ ਦੱਸਾਂ ਨਾਲ ਬੰਦੀ-ਖ਼ਾਨਿਆਂ ਵਿੱਚ ਬੰਦ ਜੀਆਂ ਦੇ ਸ਼ਨਾਖ਼ਤ ਜਿੰਨੇ ਨਕਸ਼ ਤਾਂ ਨਹੀਂ ਉਘੜੇ ਪਰ ਅੰਕੜੇ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਅੰਕੜਿਆਂ ਵਿੱਚੋਂ ਬੇਨਕਸ਼ਿਆਂ ਦੇ ਨਕਸ਼ ਨਿਖਾਰਨਾ ਮੁਸ਼ਕਲ ਜਾਪਦਾ ਹੈ।
ਅਮਰੀਕਾ ਤੋਂ ਵਾਪਸ ਭੇਜਿਆ ਗਿਆ ਪੰਜਾਬੀ ਬੰਦਾ ਦਿੱਲੀ ਦੇ ਹਵਾਈ ਅੱਡੇ ਉੱਤੇ ਪਹੁੰਦ ਕੇ ਦੱਸਦਾ ਹੈ ਕਿ ਜੰਗਲ ਵਿੱਚ ਲੰਘਦੇ ਹੋਏ ਉਸ ਨੇ ਲਾਸ਼ ਦੇਖੀ ਸੀ ਜਿਸ ਦੀ ਬਾਂਹ ਵਿੱਚ ਕੜਾ ਸੀ।
ਕੜੇ ਦਾ ਜ਼ਿਕਰ ਕੋਈ ਮਾਅਨਾ ਸਿਰਜਦਾ ਹੈ ਇਸ ਮਾਅਨੇ ਦੇ ਕੁਥਾਵੇਂ ਹੋਣ ਦੀ ਗੁੰਜਾਇਸ਼ ਕਾਇਮ ਰਹਿੰਦੀ ਹੈ ਪਰ ਕਿਸੇ ਵੀ ਹਾਲਤ ਵਿੱਚ ਉਸ ਲਾਵਾਰਿਸ ਲਾਸ਼ ਦੇ ਵਾਰਿਸ ਦੀ ਦੱਸ ਨਹੀਂ ਪੈਂਦੀ, ਉਸ ਬੇਨਕਸ਼ੇ ਜੀਅ ਦੀ ਦੱਸ ਪੈਣ ਤੋਂ ਨਕਸ਼ ਨਹੀਂ ਉਘੜਦੇ।

ਤਸਵੀਰ ਸਰੋਤ, Getty Images
ਇਸ ਤ੍ਰਾਸਦੀ ਦੀ ਥਾਹ ਪਾਉਣ ਦਾ ਹਰ ਉਪਰਾਲਾ ਊਣਾ ਰਹਿ ਜਾਂਦਾ ਹੈ। ਜਦੋਂ ਇਸ ਤ੍ਰਾਸਦੀ ਦੀ ਮਾਰ ਧੋਖਾ-ਧੜੀਆਂ ਵਜੋਂ ਸਾਹਮਣੇ ਆਉਂਦੀ ਹੈ ਤਾਂ ਗ਼ੈਰ-ਕਾਨੂੰਨੀ ਤਾਣੇ ਦੀਆਂ ਕੁਝ ਤੰਦਾਂ ਬੇਪਰਦ ਹੁੰਦੀਆਂ ਹਨ।
ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰੇ ਜਾਂ ਜਥੇਬੰਦੀਆਂ ਇਸ ਧੰਦੇ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਦੀਆਂ ਸਿਫ਼ਾਰਿਸ਼ਾਂ/ਤਰੱਦਦ ਕਰਦੇ ਹਨ।
ਇਸ ਮਸ਼ਕ ਵਿੱਚੋਂ ਵੀ ਸਰਕਾਰੀ ਕਾਰਵਾਈ ਦੇ ਘੇਰੇ ਵਿੱਚ ਆਏ ਜਾਂ ਸਰਕਾਰੀ ਮਾਨਤਾ ਨਾਲ ਧੰਦਾ ਕਰਦੇ ਜੀਆਂ ਦਾ ਅੰਕੜਾ ਹੀ ਸਾਹਮਣੇ ਆਉਂਦਾ ਹੈ। ਇਹ ਰੁਝਾਨ ਕਿਸੇ ਦਲੀਲ ਵਿੱਚ ਬੰਨ੍ਹੇ ਜਾਣ ਤੋ ਇਨਕਾਰ ਕਰਦਾ ਹੈ ਅਤੇ ਇਸ ਦੇ ਕਾਰਨ ਜਾਗਰੂਕਤਾ ਦੀ ਘਾਟ, ਗ਼ੈਰ-ਕਾਨੂੰਨੀ ਤਰੀਕਿਆਂ ਅਤੇ ਬੇਰੋਜ਼ਗਾਰੀ ਨਾਲ ਜੋੜ ਕੇ ਵੇਖੇ ਜਾਂਦੇ ਹਨ।
ਜੇ ਇੰਝ ਹੀ ਹੁੰਦਾ ਤਾਂ ਜਦੋਂ ਮਾਲਟਾ ਕਾਂਡ ਦੀ ਬੇਕਿਰਕੀ ਬੇਪਰਦ ਹੋ ਰਹੀ ਸੀ ਤਾਂ ਦੋ ਭਰਾ (ਪ੍ਰਦੀਪ ਅਤੇ ਵਿਜੇ) ਜਹਾਜ਼ ਦੇ ਟਾਇਰਾਂ ਲਾਗੇ ਲੁਕ ਕੇ ਬਰਤਾਨੀਆ ਪੁੱਜਣ ਦਾ ਉਪਰਾਲਾ ਕਿਵੇਂ ਕਰਦੇ ਹਨ? ਇੰਝ ਸਫ਼ਰ ਕਰਨ ਦੇ ਖ਼ਤਰੇ ਦਾ ਅਹਿਸਾਸ ਕਰਨ ਲਈ ਤਾਂ ਕੋਈ ਗਿਆਨ ਦਰਕਾਰ ਨਹੀਂ ਹੈ।

ਪਰਵਾਸ ਕਰਨ ਦੇ ਖ਼ਤਰਿਆਂ ਦਾ ਅੰਦਾਜ਼ਾ ਹੁਣ ਕਿਸੇ ਵੀ ਥਾਂ ਤੋਂ ਲੁਕਿਆ ਨਹੀਂ ਹੈ। ਜਦੋਂ ਪਿਛਲੇ ਦਿਨਾਂ ਵਿੱਚ ਅਮਰੀਕਾ ਤੋਂ ਪਰਤਾਏ ਗਏ ਪਰਵਾਸੀਆਂ ਦੇ ਦੋ ਜਹਾਜ਼ ਦਿੱਲੀ ਪੁੱਜੇ ਤਾਂ ਇਨ੍ਹਾਂ ਵਿੱਚ ਸਵਾਰ ਜ਼ਿਆਦਾਤਰ ਮੁਸਾਫ਼ਰ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਜਾਣ ਦੇ ਤਰੱਦਦ ਦੌਰਾਨ ਫੜੇ ਗਏ ਸਨ।
ਇਨ੍ਹਾਂ ਸਾਰਿਆਂ ਨੂੰ ਆਪਣੇ ਰਾਹ ਵਿੱਚ ਆਉਣ ਵਾਲੇ ਖ਼ਤਰਿਆਂ ਦੀ ਪੁਖ਼ਤਾ ਜਾਣਕਾਰੀ ਸੀ। ਇੰਟਰਨੈੱਟ ਦੇ ਦੌਰ ਵਿੱਚ ਅਜਿਹੀ ਜਾਣਕਾਰੀ ਦੀ ਘਾਟ ਨਹੀਂ ਹੈ ਜਿਸ ਰਾਹੀਂ ਗ਼ੈਰ-ਕਾਨੂੰਨੀ ਪਰਵਾਸ ਦੇ ਰਾਹ ਵਿੱਚ ਆਉਂਦੀਆਂ ਔਕੜਾਂ ਦੀ ਤਫ਼ਸੀਲ ਮਿਲਦੀ ਹੈ। ਇਨ੍ਹਾਂ ਔਕੜਾਂ ਨਾਲ ਨਜਿੱਠਣ ਦੇ ਕਾਇਦਾਨੁਮਾ ਵੀਡੀਓ ਇੰਟਰਨੈੱਟ ਉੱਤੇ ਮਿਲਦੇ ਹਨ।
ਰੂਮ ਸਾਗਰ ਦਾ ਤ੍ਰਾਸਦੀ ਮੰਚ: ਪਹਿਲਾਂ (1980ਵਿਆਂ ਤੋਂ) ਪਰਵਾਸ ਦੀ ਤ੍ਰਾਸਦੀ ਦਾ ਮੰਚ ਰੂਮ ਸਾਗਰ ਹੁੰਦਾ ਸੀ ਜਿਸ ਰਾਹੀਂ ਏਸ਼ੀਆ ਅਤੇ ਅਮਰੀਕਾ ਦੇ ਲੋਕ ਯੂਰਪੀ ਮੁਲਕਾਂ ਵਿੱਚ ਜਾਣ ਦੇ ਮੌਕੇ ਤਾੜਦੇ ਸਨ। ਅਰਬ ਅਤੇ ਖਾੜੀ ਮੁਲਕਾਂ ਵਿੱਚ ਜੰਗ ਅਤੇ ਖ਼ਾਨਾਜੰਗੀ ਨੇ ਯੂਰਪੀ ਮੁਲਕਾਂ ਦੀਆਂ ਸਮੁੰਦਰ ਵਿੱਚ ਹਮਲਾਵਰ ਗਸ਼ਤਾਂ ਦੇ ਬਾਵਜੂਦ ਰੂਮ ਸਾਗਰ ਦੇ ਮਨੁੱਖੀ-ਤਸਕਰਾਂ ਦਾ ਕਾਰੋਬਾਰ ਨੂੰ ਵਧਾਉਣ ਦਾ ਕੰਮ ਕੀਤਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਬੂਹੇ-ਬਾਰੀਆਂ ਦਾ ਚਲਾਵਾਂ ਖ਼ਾਸਾ: ਸੀਰੀਆ ਤੋਂ ਉਜੜਿਆਂ ਨੇ ਤੁਰਕੀ, ਗਰੀਸ ਅਤੇ ਬਾਲਕਾਂ ਮੁਲਕਾਂ ਰਾਹੀਂ ਯੂਰਪ ਦੇ ਦੂਜੇ ਮੁਲਕਾਂ ਤੱਕ ਜਾਣ ਦੇ ਰਾਹ ਅਖ਼ਤਿਆਰ ਕੀਤੇ ਹਨ ਪਰ ਰਾਹ ਵਿੱਚ ਪੈਂਦੇ ਮੁਲਕਾਂ ਦੀਆਂ ਪੇਸ਼ਬੰਦੀਆਂ ਨੇ ਕੋਈ ਰਾਹ ਪੱਕਾ ਨਹੀਂ ਹੋਣ ਦਿੱਤਾ ਅਤੇ ਬੇਘਰੀ ਨੇ ਸਰਹੱਦਾਂ ਦੀ ਕਿਲ੍ਹਾਬੰਦੀ ਕਾਮਯਾਬ ਨਹੀਂ ਹੋਣ ਦਿੱਤੀ।
ਮਿਸਰ, ਲੀਬੀਆ, ਟਿਉਨੇਸ਼ੀਆ ਅਤੇ ਅਲਜੀਰੀਆ ਦੇ ਖ਼ਰਾਬ ਹਾਲਾਤ ਨੇ ਪਨਾਹਗ਼ੀਰਾਂ ਅਤੇ ਤਸਕਰਾਂ ਦੀ ਬੇਵਿਸਾਹੀ ਵਿੱਚ ਵਾਧਾ ਕੀਤਾ ਹੈ।
ਨਤੀਜੇ ਵਜੋਂ ਰੂਮ ਸਾਗਰ ਦੀ ਪਰਵਾਸ ਦੀ ਤ੍ਰਾਸਦੀ ਦੇ ਮੰਚ ਉੱਤੇ ਦਾਖ਼ਲੇ ਵਾਲੇ ਦਰਵਾਜ਼ੇ ਨੂੰ ਮੌਕਿਆਂ ਦੇ ਪੈਰ ਲਗਾ ਦਿੱਤੇ। ਇੱਕ ਪਾਸੇ ਪਰਵਾਸ ਦੀ ਤ੍ਰਾਸਦੀ ਦੇ ਮੰਚ ਉੱਤੇ ਜਾਣ ਲਈ ਬੂਹਾ ਲੀਬੀਆ ਤੋਂ ਮੌਰੱਕੋ ਵਿਚਕਾਰ ਸਫ਼ਰਯਾਫ਼ਤਾ ਹੈ ਅਤੇ ਦੂਜੇ ਪਾਸੇ ਇਸ ਮੰਚ ਤੋਂ ਬਾਹਰ ਜਾਣ ਦਾ ਬੂਹਾ ਸਪੇਨ ਤੋਂ ਇਟਲੀ ਵਿਚਕਾਰ ਘੁੰਮਦਾ ਰਹਿੰਦਾ ਹੈ।
ਇਹ ਵੀ ਪੜ੍ਹੋ-
ਤ੍ਰਾਸਦੀ ਦਾ ਬਹੀ-ਖ਼ਾਤਾ: ਯੂਰਪੀਅਨ ਕਾਉਂਸਿਲ ਔਨ ਫੌਰਨ ਰਿਲੇਸ਼ਨਜ਼ ਨੇ ਰੂਮ ਸਾਗਰ ਰਾਹੀਂ ਹੁੰਦੇ ਪਰਵਾਸ ਦੀ ਯੂਰਪੀ ਯੂਨੀਅਨ ਦੇ ਹਵਾਲੇ ਨਾਲ ਨਕਸ਼ਾਨਵੀਸੀ ਕੀਤੀ ਹੈ। ਇਸ ਅਦਾਰੇ ਦੀ ਵੈੱਬਸਾਇਟ 2014 ਤੋਂ ਰੂਮ ਸਾਗਰ ਅਤੇ ਤੁਰਕੀ-ਗਰੀਸ ਰਾਹੀਂ ਯੂਰਪ ਵਿੱਚ ਆਉਣ ਵਾਲਿਆਂ ਦਾ ਰੋਜ਼ਾਨਾ ਲੇਖਾ ਦਰਜ ਕਰਦੀ ਹੈ।
ਇਸ ਤੋਂ ਪਰਵਾਸ ਦੀ ਤ੍ਰਾਸਦੀ ਦੇ ਮੰਚ ਉੱਤੇ ਆਉਣ-ਜਾਣ ਵਾਲੇ ਬੂਹਿਆਂ ਦੀਆਂ ਥਾਂਵਾਂ ਅਤੇ ਇਨ੍ਹਾਂ ਵਿੱਚੋਂ ਗੁਜ਼ਰਨ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਹੁੰਦਾ ਹੈ।
ਮਿਸਾਲ ਵਜੋਂ 2014 ਤੋਂ 2017 ਤੱਕ ਮੌਰੱਕੋ ਤੋਂ ਸਪੇਨ ਜਾਣ ਵਾਲਿਆਂ ਦੀ ਗਿਣਤੀ ਸਾਲਵਾਰ 4632, 5238, 8162 ਅਤੇ 22103 ਰਹੀ। ਲੀਬੀਆ ਤੋਂ ਇਟਲੀ ਜਾਣ ਵਾਲਿਆਂ ਦੀ ਗਿਣਤੀ ਸਾਲਵਾਰ 170100, 153842, 181436 ਅਤੇ 119369 ਰਹੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਤੁਰਕੀ-ਗਰੀਸ ਰਾਹੀਂ ਦੂਜੇ ਯੂਰਪੀ ਮੁਲਕਾਂ ਵਿੱਚ ਜਾਣ ਵਾਲਿਆਂ ਦੀ ਗਿਣਤੀ 41038, 856723, 173450 ਅਤੇ 29710 ਰਹੀ। ਇਨ੍ਹਾਂ ਅੰਕੜਿਆਂ ਵਿੱਚ ਪਰਵਾਸ ਦੀ ਤ੍ਰਾਸਦੀ ਦੇ ਮੰਚ ਦੀ ਬੇਕਿਰਕੀ ਲਾਪਤਾ ਅਤੇ ਮੌਤਾਂ ਦੀ ਗਿਣਤੀ ਵਿੱਚ ਹੈ।
ਰੂਮ ਸਾਗਰ ਦੇ ਵਿੱਚ 2014 ਦੌਰਾਨ 3538, 2015 ਦੌਰਾਨ 3771, 2016 ਦੌਰਾਨ 5096, 2017 ਦੌਰਾਨ 3139 ਅਤੇ 2018 ਦੌਰਾਨ 2277 ਜੀਅ ਲਾਪਤਾ ਹੋਏ ਜਾਂ ਮੌਤ ਦੇ ਮੂੰਹ ਜਾ ਪਏ। ਇਸ ਸਾਲ 19 ਦਸੰਬਰ ਤੱਕ 1277 ਜੀਅ ਲਾਪਤਾ ਹੋਣ ਵਾਲਿਆਂ ਜਾਂ ਮੌਤ ਦੇ ਮੂੰਹ ਜਾ ਪੈਣ ਵਾਲਿਆਂ ਵਿੱਚ ਸ਼ੁਮਾਰ ਹੋ ਗਏ ਸਨ।
ਨਾਮੁਕੰਮਲ ਅੰਕੜਾ:ਰੂਮ ਸਾਗਰ ਅਤੇ ਗਰੀਸ-ਤੁਰਕੀ ਦੇ ਅੰਕੜਿਆਂ ਨਾਲ ਯੂਰਪ ਵਿੱਚ ਆਉਣ ਵਾਲਿਆਂ ਦਾ ਅੰਦਾਜ਼ਾ ਨਹੀਂ ਲੱਗ ਸਕਦਾ।
ਵੱਡੀ ਗਿਣਤੀ ਵਿੱਚ ਲੋਕ ਹਵਾਈ ਜਹਾਜ਼ਾਂ ਰਾਹੀਂ ਪੂਰਬੀ-ਯੂਰਪੀ ਮੁਲਕਾਂ ਵਿੱਚ ਪੁੱਜਦੇ ਹਨ ਜਾਂ ਆਰਜ਼ੀ ਵੀਜ਼ਾ (ਵਿਦਿਆਰਥੀ, ਸੈਲਾਨੀ ਅਤੇ ਵਪਾਰੀ) ਲੈ ਕੇ ਪੱਛਮੀ ਯੂਰਪ ਵਿੱਚ ਪੁੱਜਦੇ ਹਨ ਅਤੇ ਇੱਕ ਤੋਂ ਦੂਜੀ ਥਾਂ ਜਾਣ ਲਈ ਹਰ ਹਰਬਾ ਵਰਤਦੇ ਸਨ।
ਇਹ ਜ਼ਰੂਰੀ ਨਹੀਂ ਕਿ ਬੀਤੇ ਦਿਨੀਂ ਰੈਫ਼ਰੀਜਰੇਟਰ ਵਾਲੀ ਲਾਰੀ ਵਿੱਚ ਮਰਨ ਵਾਲੇ ਵੀਅਤਨਾਮੀ ਮੁੰਡੇ ਰੂਮ ਸਾਗਰ ਰਾਹੀਂ ਹੀ ਯੂਰਪ ਪਹੁੰਚੇ ਹੋਣ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
ਪਰਵਾਸ ਦੀ ਤ੍ਰਾਸਦੀ ਦਾ ਮੰਚ ਰੂਮ ਸਾਗਰ ਤੋਂ ਵਡੇਰਾ
ਬੀਤੇ ਦੌਰ ਵਿੱਚ ਪਰਵਾਸ ਦੀ ਤ੍ਰਾਸਦੀ ਦਾ ਮੰਚ ਕਈ ਟੋਟਿਆਂ ਵਿੱਚ ਵੰਡਿਆ ਗਿਆ ਹੈ ਅਤੇ ਇਸ ਦਾ ਪਸਾਰਾ ਵੀ ਹੋਇਆ ਹੈ।
ਕੈਰੀਬੀਅਨ ਸਾਗਰ ਅਤੇ ਮੈਕਸੀਕੋ ਦੀ ਖਾੜੀ ਵਿੱਚ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਤੋਂ ਉੱਤਰੀ ਅਮਰੀਕਾ ਜਾਣ ਦਾ ਤਰੱਦਦ ਕਰਨ ਵਾਲੇ ਕਿਸ਼ਤੀਆਂ ਰਾਹੀਂ ਮਿਆਮੀ ਤੋਂ ਮੈਕਸੀਕੋ ਤੱਕ ਦੇ ਸਮੁੰਦਰ ਕੰਢੇ ਆਪਣਾ ਦਾਅ ਲਗਾ ਰਹੇ ਹਨ ਜਾਂ ਮੈਕਸੀਕੋ ਦੇ ਜੰਗਲਾਂ ਵਿੱਚੋਂ ਮਨੁੱਖੀ ਤਸਕਰਾਂ ਦੇ ਸਹਾਰੇ ਅਮਰੀਕਾ ਦੀ ਸਰਹੱਦ (ਕੰਧ) ਪਾਰ ਕਰਨ ਦਾ ਮੌਕਾ ਤਾੜਦੇ ਹਨ।
ਪੰਜਾਬ ਵਿੱਚ ਅਮਰੀਕਾ ਪੁੱਜਣ ਲਈ ਤਰੱਦਦ ਕਰਨ ਵਾਲੇ ਕੁਝ ਮੁੰਡਿਆਂ ਦੀਆਂ ਆਖ਼ਰੀ ਤਸਵੀਰਾਂ ਬਹਾਮਾਸ ਤੋਂ ਆਈਆਂ ਸਨ। ਫਰਵਰੀ 2019 ਵਿੱਚ ਬਹਾਮਾਸ ਪਹੁੰਚਣ ਦਾ ਉਪਰਾਲਾ ਕਰਦੇ 28 ਹੈਤੀ ਵਾਸੀਆਂ ਦੇ ਪਰਵਾਸ ਦਾ ਉਪਰਾਲਾ ਇਸੇ ਸਮੁੰਦਰ ਦੀਆਂ ਛੱਲਾਂ ਉੱਤੇ ਸੱਥਰ ਵਜੋਂ ਵਿਛਿਆ ਸੀ।

ਤਸਵੀਰ ਸਰੋਤ, Getty Images
ਕੈਰੀਬੀਅਨ ਸਾਗਰ ਦੀਆਂ ਗ਼ੈਰ-ਕਾਨੂੰਨੀ ਕਿਸ਼ਤੀਆਂ ਦੀ ਰਫ਼ਤਾਰ ਅਤੇ ਬੇਕਿਰਕੀ ਦੀਆਂ ਦੱਸਾਂ ਪੰਜਾਬ ਵਿੱਚ ਵੀ ਪਈਆਂ ਹਨ।
ਬਠਿੰਡੇ ਦੇ ਲਾਗੇ ਦਾ ਜਬਰਜੰਗ ਸਿੰਘ ਅਮਰੀਕਾ ਤੋਂ ਪਰਤਾਏ ਗਏ ਪੰਜਾਬੀਆਂ ਵਿੱਚ ਸ਼ਾਮਿਲ ਸੀ। ਉਹ ਦਿੱਲੀ ਦੇ ਹਵਾਈ ਅੱਡੇ ਉੱਤੇ ਦੱਸਦਾ ਸੀ ਕਿ ਇੱਕ ਕਿਸ਼ਤੀ ਵਿੱਚ ਕੋਈ ਪੰਜਾਬੀ ਪਿਓ-ਪੁੱਤ ਸਵਾਰ ਸਨ।
ਜ਼ਮੀਨੀ ਖ਼ਿੱਤੇ ਤੋਂ ਜਾਣ ਵਾਲਿਆਂ ਨੂੰ ਕੈਰੀਬੀਅਨ ਸਾਗਰ ਦੇ ਮਨੁੱਖੀ ਤਸਕਰਾਂ ਦੀਆਂ ਕਿਸ਼ਤੀਆਂ ਦੀ ਝੋਲ ਬੋਚਣ ਦੀ ਜਾਚ ਕਿੱਥੋਂ ਆਉਣੀ ਸੀ। ਪਿਓ ਦੇ ਸਮੁੰਦਰ ਵਿੱਚ ਗਿਰ ਜਾਣ ਤੋਂ ਬਾਅਦ ਕਿਸ਼ਤੀ ਨਹੀਂ ਰੁਕੀ ਅਤੇ ਪੁੱਤ ਦੇ ਸਿਰ ਉੱਤੇ ਸਮੁੰਦਰ ਵਿੱਚ ਸੁੱਟ ਦਿੱਤੇ ਜਾਣ ਦਾ ਖ਼ਤਰਾ ਖੜ੍ਹਾ ਸੀ।
ਇਸ ਦੱਸ ਦਾ ਕੋਈ ਨਕਸ਼ ਨਹੀਂ ਉਘੜਦਾ ਕਿ ਪੁੱਤ ਦਾ ਅਗਲਾ ਸਫ਼ਰ ਕਿਸ ਮੰਜ਼ਿਲ ਤੱਕ ਪਹੁੰਚਿਆ ਜਾਂ ਉਸ ਦਾ ਅੱਖੀਂ ਦੇਖਿਆ ਪੰਜਾਬ ਵਿੱਚ ਕਿਨ੍ਹਾਂ ਸ਼ਬਦਾਂ ਰਾਹੀਂ ਪਹੁੰਚਿਆ।
ਇਹ ਵੀ ਪੜ੍ਹੋ-
ਇਨ੍ਹਾਂ ਕਿਸ਼ਤੀਆਂ ਰਾਹੀਂ ਜਿਹੜੇ ਸਿੱਧੇ ਅਮਰੀਕਾ ਨਹੀਂ ਪੁੱਜਦੇ ਉਹ ਮੈਕਸੀਕੋ ਵਿੱਚ ਸਮੁੰਦਰੀ ਕੰਢੇ ਲਗਦੇ ਹਨ। ਉਸ ਤੋਂ ਬਾਅਦ ਮੈਕਸੀਕੋ ਦੇ ਦੱਖਣ ਤੋਂ ਉੱਤਰ ਤੱਕ, ਅਮਰੀਕਾ ਦੀ ਸਰਹੱਦੀ ਕੰਧ ਤੱਕ ਦਾ ਸਫ਼ਰ ਤਸਕਰਾਂ ਦੀ ਨਿਗਰਾਨੀ ਵਿੱਚ ਹੁੰਦਾ ਹੈ।
ਇਨ੍ਹਾਂ ਦੁਸ਼ਵਾਰੀਆਂ ਤੋਂ ਬਾਅਦ ਇਸ ਸਫ਼ਰ ਦੀ ਮੰਜ਼ਿਲ ਅਮਰੀਕਾ ਦੇ ਬੰਦੀ-ਖ਼ਾਨੇ ਹੋ ਸਕਦੇ ਹਨ। ਇਹ ਬੰਦੀ ਖ਼ਾਨੇ ਅਮਰੀਕਾ ਦੀ ਮੈਕਸੀਕੋ ਨਾਲ ਲੱਗਦੀ ਸਰਹੱਦ ਦੇ ਨਾਲ-ਨਾਲ ਮੈਕਸੀਕੋ ਦੇ ਖਾੜੀ ਨਾਲ ਲੱਗਦੇ ਫਲੋਰੀਡਾ ਤੱਕ ਫੈਲੇ ਹੋਏ ਹਨ।
ਬੰਦੀ-ਖ਼ਾਨਿਆਂ ਦਾ ਪਸਾਰਾ:
ਜੇ ਰੂਮ ਸਾਗਰ ਦੀਆਂ ਤੰਦਾਂ ਕੈਰੀਬੀਅਨ ਸਾਗਰ ਨਾਲ ਜੁੜੀਆਂ ਹਨ ਤਾਂ ਅਮਰੀਕਾ ਦੇ ਬੰਦੀ-ਖ਼ਾਨਿਆਂ ਦੀਆਂ ਤੰਦਾਂ ਪੂਰੀ ਦੁਨੀਆਂ ਵਿੱਚ ਫੈਲੀਆਂ ਹੋਈਆਂ ਹਨ।
ਪਰਵਾਸੀਆਂ ਨੂੰ ਗ਼ੈਰ-ਕਾਨੂੰਨੀਆਂ ਜਾਂ ਘੁਸਪੈਠੀਆਂ ਵਜੋਂ ਬੰਦੀ-ਖ਼ਾਨਿਆਂ ਵਿੱਚ ਬੰਦ ਕਰਨ ਦਾ ਰੁਝਾਨ ਅਫ਼ਰੀਕਾ, ਉੱਤਰੀ ਅਮਰੀਕਾ ਬੰਦੀ-ਖ਼ਾਨਿਆਂ ਦਾ ਹਿਸਾਬ-ਕਿਤਾਬ ਜਨੇਵਾ ਦੀ ਇੱਕ ਗ਼ੈਰ-ਸਰਕਾਰੀ ਜਥੇਬੰਦੀ ਕਰਦੀ ਹੈ ਜੋ ਸ਼ਹਿਰੀ ਨਾ ਹੋਣ ਕਾਰਨ ਬੰਦੀ-ਖ਼ਾਨਿਆਂ ਵਿੱਚ ਬੰਦ ਜੀਆਂ ਦੇ ਮਨੁੱਖੀ ਹਕੂਕ ਬਾਬਤ ਕੰਮ ਕਰਦੀ ਹੈ।
ਇਨ੍ਹਾਂ ਦੀ ਫਹਿਰਿਸਤ ਵਿੱਚ ਹਾਲੇ ਆਸਾਮ ਦੇ ਬੰਦੀ-ਖ਼ਾਨੇ ਸ਼ਾਮਿਲ ਨਹੀਂ ਹਨ। ਮੋਦੀ-ਟਰੰਪ ਦੇ ਦੌਰ ਵਿੱਚ ਇਨ੍ਹਾਂ ਬੰਦੀ-ਖ਼ਾਨਿਆਂ ਦੀ ਗਿਣਤੀ ਵਿੱਚ ਵਾਧਾ ਹੋਣਾ ਤੈਅ ਹੈ ਜਿਨ੍ਹਾਂ ਦੇ ਮਾਮਲੇ ਸਰਕਾਰੀ ਮਿਸਲਾਂ ਅਤੇ ਅਦਾਲਤਾਂ ਵਿੱਚ ਲਟਕ ਰਹੇ ਹਨ।

ਤਸਵੀਰ ਸਰੋਤ, Getty Images
ਮੌਜੂਦਾ ਦੁਨੀਆਂ ਵਿੱਚ ਇੱਕ ਪਾਸੇ ਖ਼ਾਨਾਜੰਗੀ ਦਾ ਮੰਚ ਲਗਾਤਾਰ ਫੈਲ ਰਿਹਾ ਹੈ। ਕਈ ਖ਼ਿੱਤਿਆਂ ਵਿੱਚ ਜੰਗ, ਦਹਿਸ਼ਤਗ਼ਰਦੀ ਜਾਂ ਦੁਸ਼ਵਾਰੀਆਂ ਦਾ ਸੰਕਟ ਡੂੰਘਾ ਹੋ ਰਿਹਾ ਹੈ।
ਇਨ੍ਹਾਂ ਹਾਲਾਤ ਵਿੱਚ ਪਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋਣਾ ਤੈਅ ਜਾਪਦਾ ਹੈ ਅਤੇ ਪਰਵਾਸ ਦੀਆਂ ਮੰਜ਼ਿਲਾਂ ਦਾ ਨਾ-ਖ਼ੁਸ਼ਆਮਦੀਦੀ ਵਾਲਾ ਰਵਈਆ ਜ਼ਿਆਦਾ ਤੋਂ ਜ਼ਿਆਦਾ ਬੇਕਿਰਕ ਹੋਣਾ ਵੀ ਤੈਅ ਜਾਪਦਾ ਹੈ।
ਐਡਵਰਡ ਸਈਦ ਨੇ ਵੀਹਵੀਂ ਸਦੀ ਦੇ ਦੂਜੇ ਅੱਧ ਬਾਬਤ ਕਿਹਾ ਸੀ ਕਿ ਇਹ ਇਮੀਗਰੇਸ਼ਨ ਨੇਮਾਂ ਵਿੱਚ ਤਬਦੀਲੀਆਂ ਅਤੇ ਸਰਹੱਦਾਂ ਉਲੰਘਣ ਦਾ ਦੌਰ ਹੈ। ਉਨ੍ਹਾਂ ਦੀ ਸ਼ਨਾਖ਼ਤ ਵਾਲਾ ਦੌਰ ਇੱਕੀਵੀਂ ਸਦੀ ਦੇ ਪਹਿਲੇ ਅੱਧ ਵਿੱਚ ਜਾਰੀ ਹੈ ਅਤੇ ਇਸ ਵਿੱਚ ਬੰਦੀ-ਖ਼ਾਨਿਆਂ ਦਾ ਵਾਧਾ ਹੋ ਗਿਆ ਹੈ।
ਆਲਮੀ ਹਾਲਾਤ ਵਿੱਚ ਪੰਜਾਬ
ਪੰਜਾਬੀਆਂ ਦੇ ਦੂਜੇ ਮੁਲਕਾਂ ਵਿੱਚ ਜਾਣ ਦਾ ਰੁਝਾਨ ਵਿਦਿਆਰਥੀ ਵੀਜ਼ਾ ਦੀ ਖੁੱਲ੍ਹ, ਸੈਲਾਨੀ ਵੀਜ਼ਾ ਦੇ ਸੁਖਾਲੇ ਹੋਣ ਅਤੇ ਇਮੀਗਰੇਸ਼ਨ ਦੀਆਂ ਯੋਜਨਾਵਾਂ ਤਹਿਤ ਪ੍ਰਚੰਡ ਹੋਇਆ ਹੈ।
ਆਈਲਟਸ ਕੇਂਦਰਾਂ ਨਾਲ ਜੁੜੇ ਵੀਜ਼ਾ ਅਤੇ ਵਿਆਹ ਦੇ ਵਪਾਰ ਨੇ ਇਸੇ ਰੁਝਾਨ ਨੂੰ ਤੇਜ਼ ਕੀਤਾ ਹੈ। ਇਸ ਰੁਝਾਨ ਵਿੱਚ ਪੰਜਾਬ ਇਕੱਲਾ ਨਹੀਂ ਹੈ।
ਇਸ ਲਈ ਪੰਜਾਬ ਦੇ ਹਿੱਸੇ ਉਹ ਸਾਰੀਆਂ ਕਾਮਯਾਬੀਆਂ ਅਤੇ ਨਾਕਾਮਯਾਬੀਆਂ ਆਉਣੀਆਂ ਤੈਅ ਜਾਪਦੀਆਂ ਹਨ ਜੋ ਸੀਰੀਆ ਜਾਂ ਅਫ਼ਗ਼ਾਨਿਸਤਾਨ ਤੋਂ ਉਜੜੇ ਲੋਕਾਂ ਦੇ ਹਿੱਸੇ ਆਉਣੀਆਂ ਹਨ ਜਾਂ ਜਿਨ੍ਹਾਂ ਦੇ ਭਾਰਤ ਵਿੱਚ ਬਣੇ ਨਵੇਂ ਕਾਨੂੰਨਾਂ ਤਹਿਤ ਮੁਸਲਮਾਨ ਆਬਾਦੀ ਦੇ ਹਿੱਸੇ ਆਉਣ ਦੇ ਖ਼ਦਸ਼ੇ ਬਣੇ ਹੋਏ ਹਨ।
ਪਰਵਾਸੀਆਂ ਬਾਬਤ ਯੂਨਾਈਟਿਡ ਨੇਸ਼ਨਜ਼ ਦੇ ਡਿਪਾਰਟਮੈਂਟ ਆਫ਼ ਇਕਨੌਮਿਕਸ ਐਂਡ ਸੋਸ਼ਲ ਅਫੇਅਰਜ਼ ਨੇ ਕੁਝ ਅਹਿਮ ਅੰਕੜੇ ਜਾਰੀ ਕੀਤੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5
ਇਨ੍ਹਾਂ ਅੰਕੜਿਆਂ ਤੋਂ ਪਹਿਲਾਂ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਪਰਵਾਸੀਆਂ ਵਿੱਚ ਪਰਵਾਸਿ-ਜਬਰ ਅਤੇ ਪਰਵਾਸਿ-ਰਜ਼ਾ ਦੇ ਦੋਵੇਂ ਪੱਖ ਸ਼ਾਮਿਲ ਹਨ।
ਇਨ੍ਹਾਂ ਵਿੱਚ ਸਿਆਸੀ, ਸਮਾਜਿਕ, ਆਰਥਿਕ ਹਾਲਾਤ ਅਤੇ ਕੁਦਰਤੀ ਆਫ਼ਤਾਂ ਕਾਰਨ ਬੇਘਰ ਹੋਣ ਤੋਂ ਬਾਅਦ ਪਨਾਹਗ਼ੀਰਾਂ ਵਜੋਂ ਦੂਜੇ ਮੁਲਕਾਂ ਵਿੱਚ ਜਾਣ ਵਾਲੇ ਲੋਕ ਸ਼ਾਮਿਲ ਹਨ।
ਇਨ੍ਹਾਂ ਵਿੱਚ ਜ਼ਿੰਦਗੀ ਦੇ ਬਿਹਤਰ ਮੌਕਿਆਂ, ਵਿਦਿਆ, ਵਪਾਰ ਅਤੇ ਖ਼ੁਸ਼ਹਾਲੀ ਲਈ ਇੱਕ ਮੁਲਕ ਤੋਂ ਦੂਜੇ ਮੁਲਕ ਵਿੱਚ ਜਾ ਰਹੇ ਲੋਕ ਵੀ ਸ਼ਾਮਿਲ ਹਨ।
ਪਰਵਾਸੀਆਂ ਦੇ ਵੱਡੇ ਘੇਰੇ ਵਿੱਚ ਇਨ੍ਹਾਂ ਦੀ ਵੱਖ-ਵੱਖ ਸ਼ਨਾਖ਼ਤ ਅਹਿਮ ਹੈ। ਇਸ ਸ਼ਨਾਖ਼ਤ ਨੂੰ ਧੁੰਦਲਾ ਕਰਨ ਲਈ ਸਿਰਫ਼ ਪਰਵਾਸੀ ਸ਼ਬਦ ਦੀ ਵਰਤੋਂ ਹੁੰਦੀ ਹੈ ਜੋ ਸਮੁੱਚੇ ਰੁਝਾਨ ਦੀ ਨੁਮਾਇੰਦਗੀ ਕਰਦਾ ਹੈ।

ਤਸਵੀਰ ਸਰੋਤ, Getty Images
ਪਨਾਹਗ਼ੀਰ ਦੀ ਸ਼ਨਾਖ਼ਤ ਨੂੰ ਧੁੰਦਲਾ ਕਰਨ ਲਈ ਇਸ ਸ਼ਬਦ ਦੀ ਵਰਤੋਂ ਨਾਲ ਅਜਿਹੇ ਤਬਕੇ ਨਾਲ ਵਿਤਕਰਾ ਹੁੰਦਾ ਹੈ ਜੋ ਵਿਤਕਰੇ/ਤਸ਼ਦੱਦ/ਜੰਗ ਦਾ ਸ਼ਿਕਾਰ ਹੋਣ ਜਾਂ ਸ਼ਿਕਾਰ ਹੋਣ ਦੇ ਖ਼ਦਸ਼ੇ ਕਾਰਨ ਪਰਵਾਸ ਕਰਨ ਲਈ ਮਜਬੂਰ ਹੋਇਆ ਹੈ। ਇਸ ਸ਼ਬਦ ਅਤੇ ਸ਼ਨਾਖ਼ਤ ਦੀ ਸਿਆਸਤ ਨੂੰ ਪਰਵਾਸ ਦੇ ਹਵਾਲੇ ਨਾਲ ਸਮਝਣ ਲਈ ਵੱਖਰੀ ਲਿਖਤ ਦਰਕਾਰ ਹੈ।
ਪਰਵਾਸ ਦੇ ਰੁਝਾਨ ਬਾਬਤ ਪੁਖ਼ਤਾ ਅੰਕੜਾ ਤੈਅ ਕਰਨਾ ਮੁਸ਼ਕਲ ਕੰਮ ਹੈ ਕਿਉਂਕਿ ਇਸ ਰੁਝਾਨ ਦਾ ਹਰ ਪੱਖ ਅਦਾਰਿਆਂ ਅਤੇ ਦਸਤਾਵੇਜ਼ਾਂ ਵਿੱਚ ਦਰਜ ਨਹੀਂ ਹੁੰਦਾ।
ਇਸ ਰੁਝਾਨ ਦਾ ਅਹਿਮ ਵਹਿਣ ਚੋਰ-ਮੋਰੀਆਂ ਅਤੇ ਗ਼ੈਰ-ਕਾਨੂੰਨੀ ਲਾਂਘਿਆਂ ਵਿੱਚ ਵਗਦਾ ਹੈ ਜਿਸ ਦੀਆਂ ਦੱਸਾਂ ਮਨੁੱਖੀ ਤ੍ਰਾਸਦੀਆਂ ਵਿੱਚ ਪੈਂਦੀਆਂ ਹਨ।
ਨਵੰਬਰ 2019 ਵਿੱਚ ਜਦੋਂ ਬਰਤਾਨੀਆ ਦੇ ਸ਼ਹਿਰ ਅਸੈਕਸ ਵਿੱਚ ਰੈਫ਼ਰੀਜਰੇਟਰ ਲਾਰੀ ਵਿੱਚੋਂ ਪਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਤਾਂ ਇਸੇ ਰੁਝਾਨ ਦੀ ਸੱਜਰੀ ਦੱਸ ਪਈ ਸੀ।
ਮੋਇਆਂ ਦੀ ਸ਼ਨਾਖ਼ਤ ਤੋਂ ਬਾਅਦ ਭਾਵੇਂ ਇਹ ਤ੍ਰਾਸਦੀ ਦਾ ਸੱਥਰ ਵੀਅਤਨਾਮ ਵਿੱਚ ਵਿਛਿਆ ਪਰ ਸ਼ਨਾਖ਼ਤ ਤੋਂ ਪਹਿਲਾਂ ਤਾਂ ਇਸ ਦਾ ਹੌਲ ਹਰ ਖਿੱਤੇ ਵਿੱਚ ਪਿਆ ਸੀ ਜਿੱਥੋਂ ਹਰ ਖ਼ਤਰਾ ਸਹੇੜ ਕੇ ਲੋਕ ਬਰਤਾਨੀਆ ਵਰਗੇ ਮੁਲਕਾਂ ਵਿੱਚ ਜਾਣ ਦਾ ਤਰੱਦਦ ਕਰਦੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 6
ਇਸ ਰੁਝਾਨ ਦਾ ਪੁਖ਼ਤਾ ਅੰਕੜਾ ਨਹੀਂ ਹੋ ਸਕਦਾ ਪਰ ਲਗਾਤਾਰ ਨਜ਼ਰਸਾਨੀ ਕਰਨ ਵਾਲੇ ਅਦਾਰੇ ਬਹੁਤ ਸਾਰੀਆਂ ਥਾਂਵਾਂ ਉੱਤੇ ਦਰਜ ਹੋ ਰਹੇ ਅੰਕੜਿਆਂ ਦੇ ਹਵਾਲੇ ਨਾਲ ਅੰਦਾਜ਼ਾ ਲਗਾਉਣ ਦੀ ਮਸ਼ਕ ਕਰਦੇ ਹਨ।
ਯੂਨਾਈਟਿਡ ਨੇਸ਼ਨਜ਼ ਦੇ ਕੁਝ ਅੰਕੜੇ
ਦੁਨੀਆਂ ਭਰ ਵਿੱਚ ਪਰਵਾਸੀਆਂ ਦੀ ਗਿਣਤੀ 2010 ਤੋਂ 2019 ਦੌਰਾਨ 22.1 ਕਰੋੜ ਤੋਂ ਵਧ ਕੇ 27.2 ਕਰੋੜ ਹੋ ਗਈ ਹੈ।
ਸੰਨ 2000 ਵਿੱਚ ਦੁਨੀਆਂ ਦੀ 2.8 ਫ਼ੀਸਦੀ ਆਬਾਦੀ ਸਫ਼ਰਯਾਫ਼ਤਾ ਸੀ ਜੋ ਵਧ ਕੇ ੨੦੧੯ ਵਿੱਚ 3.5 ਫ਼ੀਸਦੀ ਹੋ ਗਈ ਹੈ।
ਇਸ ਸਮੇਂ ਦੌਰਾਨ 2010 ਤੋਂ 2017 ਵਿਚਕਾਰ ਪਨਾਹਗ਼ੀਰਾਂ (ਪਰਵਾਸਿ-ਜਬਰ) ਦੀ ਗਿਣਤੀ ਵਿੱਚ ਇੱਕ ਕਰੋੜ ਤੀਹ ਲੱਖ ਦਾ ਵਾਧਾ ਹੋਇਆ ਹੈ ਜੋ ਪਰਵਾਸੀਆਂ ਦੀ ਨਫ਼ਰੀ ਵਿੱਚ ਚੌਥਾ ਹਿੱਸਾ ਬਣਦਾ ਹੈ। ਇਨ੍ਹਾਂ ਪਨਾਹਗ਼ੀਰਾਂ ਵਿੱਚੋਂ 46 ਫ਼ੀਸਦੀ ਨੇ ਉੱਤਰੀ-ਅਫ਼ਰੀਕਾ ਅਤੇ ਪੱਛਮੀ ਏਸ਼ੀਆ ਵਿੱਚ ਕਿਆਮ (ਵਕਤੀ ਜਾਂ ਪੱਕਾ) ਕੀਤਾ ਹੈ।
ਸਬ-ਸਹਾਰਾ ਅਫ਼ਰੀਕਾ ਵਿੱਚ ਤਕਰੀਬਨ 21 ਫ਼ੀਸਦੀ ਪਨਾਹਗ਼ੀਰਾਂ ਨੇ ਕਿਆਮ ਕੀਤਾ ਹੈ।

ਤਸਵੀਰ ਸਰੋਤ, Getty Images
ਦੁਨੀਆਂ ਭਰ ਦੇ ਪਰਵਾਸੀਆਂ ਦਾ ਦੋ-ਤਿਹਾਈ ਹਿੱਸਾ ਤਕਰੀਬਨ ਵੀਹ ਮੁਲਕਾਂ ਵਿੱਚ ਟਿਕਿਆ ਹੋਇਆ ਹੈ। ਅਮਰੀਕਾ ਦੇ ਹਿੱਸੇ ਪਰਵਾਸੀਆਂ ਦਾ 19 ਫ਼ੀਸਦੀ ਹਿੱਸਾ ਆਇਆ ਹੈ ਜਿਸ ਦੀ ਗਿਣਤੀ 5.1 ਕਰੋੜ ਬਣਦੀ ਹੈ।
ਜਰਮਨੀ ਅਤੇ ਸਾਉਦੀ ਅਰਬ ਵਿੱਚ ਪਰਵਾਸੀਆਂ ਦੀ ਗਿਣਤੀ ਤਕਰੀਬਨ ਬਰਾਬਰ ਹੈ, ਦੋਵਾਂ ਮੁਲਕਾਂ ਦੇ ਹਿੱਸੇ ਵਿੱਚ ਆਪਣੇ-ਆਪਣੇ 1.3 ਕਰੋੜ ਪਰਵਾਸੀ ਆਏ ਹਨ। ਰੂਸ ਵਿੱਚ 1.2 ਕਰੋੜ ਅਤੇ ਬਰਤਾਨੀਆ ਵਿੱਚ ਕਰੋੜ ਪਰਵਾਸੀ ਹਨ।
ਪੂਰੀ ਦੁਨੀਆਂ ਦੇ ਪਰਵਾਸੀਆਂ ਵਿੱਚੋਂ 6.1 ਕਰੋੜ ਦੀ ਪੈਦਾਇਸ਼ ਯੂਰਪੀ ਮੁਲਕਾਂ ਵਿੱਚ ਹੋਈ, ਪੰਜ ਕਰੋੜ ਦੀ ਪੈਦਾਇਸ਼ ਕੇਂਦਰੀ ਅਤੇ ਦੱਖਣੀ ਏਸ਼ੀਆ ਵਿੱਚ ਹੋਈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 7
ਲਾਤੀਨੀ ਅਮਰੀਕੀ ਅਤੇ ਕੈਰੀਬੀਅਨ ਮੂਲ ਦੇ ਕੌਮਾਂਤਰੀ ਪਰਵਾਸੀਆਂ ਦੀ ਗਿਣਤੀ ਤਕਰੀਬਨ ਚਾਰ ਕਰੋੜ ਹੈ। ਪੂਰਬੀ ਅਤੇ ਦੱਖਣੀ-ਪੂਰਬੀ ਏਸ਼ੀਆਈ ਮੂਲ ਦੇ 3.7 ਕਰੋੜ ਲੋਕ ਕੌਮਾਂਤਰੀ ਪਰਵਾਸੀ ਹਨ।
ਇੰਡੀਆ ਦਾ ਕੌਮਾਂਤਰੀ ਪਰਵਾਸੀਆਂ ਵਿੱਚ ਸਭ ਤੋਂ ਵੱਡਾ (1.75 ਕਰੋੜ) ਹਿੱਸਾ ਹੈ। ਦੂਜੀ ਥਾਂ ਉੱਤੇ ਮੈਕਸੀਕੋ (1.18 ਕਰੋੜ) ਅਤੇ ਤੀਜੇ ਥਾਂ ਉੱਤੇ ਚੀਨ (1.07 ਕਰੋੜ) ਹੈ। ਇਸ ਤੋਂ ਬਾਅਦ ਰੂਸ (1.05 ਕਰੋੜ) ਅਤੇ ਸੀਰੀਆ (82 ਲੱਖ) ਆਉਂਦੇ ਹਨ।
ਕੌਮਾਂਤਰੀ ਪਰਵਾਸੀਆਂ ਵਿੱਚ ਔਰਤਾਂ ਦਾ ਹਿੱਸਾ 2000 ਤੋਂ 2019 ਦੌਰਾਨ 49.3 ਫ਼ੀਸਦੀ ਤੋਂ 47.9 ਫ਼ੀਸਦੀ ਹੋ ਗਿਆ। ਉੱਤਰੀ ਅਮਰੀਕਾ ਵਿੱਚ ਆਉਣ ਵਾਲੇ ਪਰਵਾਸੀਆਂ ਵਿੱਚ 51.8 ਫ਼ੀਸਦੀ ਔਰਤਾਂ ਹਨ। ਯੂਰਪ ਵਿੱਚ ਵਸੇ ਪਰਵਾਸੀਆਂ ਵਿੱਚ 51.4 ਫ਼ੀਸਦੀ ਔਰਤਾਂ ਹਨ।
ਕੌਮਾਂਤਰੀ ਪਰਵਾਸੀਆਂ ਵਿੱਚ 14 ਫ਼ੀਸਦੀ ਦੀ ਉਮਰ ਵੀਹ ਸਾਲ ਤੋਂ ਘੱਟ ਹੈ ਅਤੇ 74 ਫ਼ੀਸਦੀ ਦੀ ਉਮਰ 20 ਤੋਂ 64 ਸਾਲਾਂ ਦੇ ਵਿਚਕਾਰ ਹੈ।
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 8

End of YouTube post, 9

End of YouTube post, 10