ਦਿੱਲੀ: ਐਤਵਾਰ ਦੀ ਰਾਤ ਅਫ਼ਵਾਹਾਂ ਨੇ ਉਡਾਈ ਨੀਂਦ, ਬਟਲਾ ਹਾਊਸ ਇਲਾਕੇ ਚ ਭਗਦੜ ਨਾਲ ਇੱਕ ਮੌਤ

ਦਿੱਲੀ ਦੇ ਕਈ ਇਲਾਕਿਆਂ ਵਿੱਚ ਐਤਵਾਰ ਸ਼ਾਮ ਨੂੰ ਸਥਿਤੀ ਤਣਾਅਪੂਰਨ ਹੋਣ ਦੀ ਅਫ਼ਵਾਹਾਂ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਇਸ ਸਮੇਂ ਦੌਰਾਨ, ਬਟਲਾ ਹਾਉਸ ਇਲਾਕੇ ਵਿੱਚ ਸ਼ਾਹ ਮਸਜਿਦ ਨੇੜੇ ਹੋਈ ਇੱਕ ਕਥਿਤ ਭਗਦੜ ਵਿੱਚ ਇੱਕ 28 ਸਾਲਾ ਵਿਅਕਤੀ ਦੀ ਮੌਤ ਹੋ ਗਈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਅਲਸ਼ੀਫਾ ਹਸਪਤਾਲ ਦੇ ਲੋਕ ਸੰਪਰਕ ਅਧਿਕਾਰੀ ਸਈਅਦ ਮਰਹੋਬ ਨੇ ਇਸ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ।

ਉਸ ਨੇ ਦੱਸਿਆ ਕਿ ਕੁਝ ਲੋਕ ਹਬੀਬੁੱਲਾ ਨੂੰ ਹਸਪਤਾਲ ਲੈ ਆਏ ਸਨ ਤਦ ਉਸਦੀ ਮੌਤ ਹੋ ਗਈ ਸੀ।

ਸਈਅਦ ਮਰਹੋਬ ਨੇ ਕਿਹਾ, "ਉਸ ਨੂੰ ਲੈ ਕੇ ਆਏ ਲੋਕਾਂ ਦੇ ਅਨੁਸਾਰ, ਸ਼ਾਮ 7:30 ਤੋਂ 8 ਵਜੇ ਦੇ ਵਿਚਕਾਰ, ਸ਼ਾਹ ਮਸਜਿਦ ਦੇ ਕੋਲ ਇੱਕ ਭਗਦੜ ਮਚੀ ਜਿਸ ਵਿੱਚ ਹਬੀਬੁੱਲਾ ਡਿੱਗ ਗਏ ਸਨ।"

"ਅਣਪਛਾਤੇ ਲੋਕ ਉਥੋਂ ਉਨ੍ਹਾਂ ਨੂੰ ਹਸਪਤਾਲ ਲੈ ਆਏ। ਉਸਦੇ ਮੋਬਾਈਲ ਰਾਹੀਂ ਸਾਨੂੰ ਪਤਾ ਲੱਗਿਆ ਕਿ ਉਹ ਬਿਹਾਰ ਦੇ ਦਰਭੰਗਾ ਦਾ ਰਹਿਣ ਵਾਲਾ ਸੀ। ਉਸ ਦਾ ਪਰਿਵਾਰ ਬਿਹਾਰ ਵਿੱਚ ਹੈ। ਪਰ ਉਸ ਦੇ ਦੂਰ ਦੇ ਰਿਸ਼ਤੇਦਾਰ ਦੇ ਆਉਣ ਤੋਂ ਬਾਅਦ ਲਾਸ਼ ਨੂੰ ਪੋਸਟ ਮਾਰਟਮ ਲਈ ਏਮਜ਼ ਲਿਜਾਇਆ ਗਿਆ।"

ਇਸ ਸਬੰਧ ਵਿੱਚ, ਦਿੱਲੀ ਦੇ ਜਾਮੀਆ ਨਗਰ ਥਾਣੇ ਦੇ ਏਐੱਸਆਈ, ਅਸ਼ੋਕ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਹਬੀਬੁੱਲਾ ਨੂੰ ਤਿੰਨ ਜਾਂ ਚਾਰ ਅਣਪਛਾਤੇ ਵਿਅਕਤੀ ਹਸਪਤਾਲ ਲੈ ਆਏ। ਜਦੋਂ ਸਾਨੂੰ ਜਾਣਕਾਰੀ ਮਿਲੀ, ਅਸੀਂ ਉਥੇ ਚਲੇ ਗਏ ਪਰ ਉਹ ਉਸ ਵੇਲੇ ਤੱਕ ਦਮ ਤੋੜ ਚੁੱਕਿਆ ਸੀ।''

ਹਾਲਾਂਕਿ ਏਐਸਆਈ ਅਸ਼ੋਕ ਕੁਮਾਰ ਭਗਦੜ ਕਾਰਨ ਹੋਈ ਮੌਤ ਤੋਂ ਇਨਕਾਰ ਕਰਦੇ ਹਨ। ਉਨ੍ਹਾਂ ਨੇ ਕਿਹਾ, "ਭਗਦੜ ਕਾਰਨ ਹੋਈ ਮੌਤ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ

West Delhi: ਅਫ਼ਵਾਹਾਂ ਦੇ ਦੌਰ ਵਿੱਚ ਲੋਕਾਂ ਨੂੰ ਇੰਝ ਸਮਝਾਉਂਦੀ ਨਜ਼ਰ ਆਈ ਦਿੱਲੀ ਪੁਲਿਸ

ਦਿੱਲੀ ਵਿੱਚ ਦੇਰ ਸ਼ਾਮ ਕਈ ਇਲਾਕਿਆਂ ਵਿੱਚ ਤਣਾਅ ਦੀ ਅਫ਼ਵਾਹ ਫੈਲੀ। ਪੁਲਿਸ ਨੇ ਇਨ੍ਹਾਂ ਵਿੱਚੋਂ ਕਿਸੇ ਵੀ ਇਲਾਕੇ ਵਿੱਚ ਕਿਸੇ ਵੀ ਕਿਸਮ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਅਫਵਾਹਾਂ ਫੈਲਾਉਣ ਦੇ ਇਲਜ਼ਾਮ ਵਿੱਚ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।

ਦਿੱਲੀ ਪੁਲਿਸ ਨੇ ਦੱਸਿਆ ਕਿ ਕੁਝ ਇਲਾਕਿਆਂ ਵਿੱਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਹਨ। ਜਿਨ੍ਹਾਂ ਨਾਲ ਲੋਕਾਂ ਵਿੱਚ ਭੈਅ ਦਾ ਮਾਹੌਲ ਹੈ ਪਰ ਕਿਤੇ ਕੁਝ ਨਹੀਂ ਹੋਇਆ।

ਇਸੇ ਦੌਰਾਨ ਪੱਛਮੀ ਦਿੱਲੀ ਪੁਲਿਸ ਨੇ ਟਵੀਟ ਕਰ ਕੇ ਦੱਸਿਆ ਕਿ ਕਿਤੇ ਕੁਝ ਨਹੀਂ ਹੋਇਆ। ਸਾਰੇ ਪਾਸੇ ਮਾਹੌਲ ਸ਼ਾਂਤੀਪੂਰਣ ਹੈ।

ਪੱਛਮੀ ਜਿਲ੍ਹੇ ਦੇ ਵਧੀਕ ਡੀਸੀਪੀ ਸਮੀਰ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਕਿਤੋਂ ਵੀ ਕਿਸੇ ਤਰ੍ਹਾਂ ਦੀ ਹਿੰਸਾ ਜਾਂ ਟਕਰਾਅ ਦੀ ਕੋਈ ਰਿਪੋਰਟ ਨਹੀਂ ਹੈ। ਉਹ ਆਪ ਗਸ਼ਤ ਕਰ ਰਹੇ ਹਨ। ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਣ ਹੈ।

ਦਿੱਲੀ ਪੁਲਿਸ ਨੇ ਵੀ ਟਵੀਟ ਕਰ ਕੇ ਭਰੋਸਾ ਦਿੱਤਾ ਹੈ ਕਿ ਪੂਰੀ ਦਿੱਲੀ ਵਿੱਚ ਅਮਨੋ-ਅਮਾਨ ਹੈ।

ਡੀਸੀਪੀ ਵੈਸਟ ਦਿੱਲੀ ਨੇ ਸ਼ਾਂਤੀ ਬਣਾਈ ਰੱਕਣ ਦੀ ਅਪਲੀ ਕਰਦਿਆਂ ਕਈ ਵੀਡੀਓ ਟਵੀਟ ਕੀਤਾ।

ਵੈਸਟਰਨ ਰੇਂਜ ਦੀ ਜੁਆਇੰਟ ਕਮਿਸ਼ਨਰ ਸ਼ਾਲਿਨੀ ਸਿੰਘ ਪੱਛਮੀ ਦਿੱਲੀ ਦੇ ਖਿਆਲਾ ਇਲਾਕੇ ਵਿੱਚ ਲੋਕਾਂ ਵਿਚਾਲੇ ਗਏ।

ਦਿੱਲੀ ਦੀ ਹਿੰਸਾ ਵਿੱਚ ਪੁਲਿਸ ਦੀ ਭੂਮਿਕਾ ਦੀ ਜਾਂਚ ਕੌਣ ਕਰੇਗਾ?

ਦਿੱਲੀ ਦੇ ਉੱਤਰ ਪੂਰਬੀ ਇਲਾਕੇ 'ਚ ਹਿੰਸਾ ਦੀ ਜੋ ਹੋਲੀ ਖੇਡੀ ਗਈ ਉਸ ਨਾਲ ਜਾਨ 'ਤੇ ਮਾਲ ਦਾ ਖਾਸਾ ਨੁਕਸਾਨ ਹੋਇਆ ਹੈ। ਸ਼ੁੱਕਰਵਾਰ ਸ਼ਾਮ ਤੱਕ ਅਧਿਕਾਰਤ ਤੌਰ 'ਤੇ 42 ਲੋਕਾਂ ਦੀ ਮੌਤ ਅਤੇ 100 ਤੋਂ ਵੀ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।ਜ਼ਖਮੀ ਲੋਕ ਜ਼ੇਰੇ ਇਲਾਜ਼ ਹਨ।

ਪਿਛਲੇ ਹਫ਼ਤੇ ਹੋਏ ਇੰਨ੍ਹਾਂ ਦੰਗਿਆਂ 'ਚ ਮ੍ਰਿਤਕਾਂ ਦੀ ਗਿਣਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਪਿਛਲੇ ਸੱਤ ਦਹਾਕਿਆਂ 'ਚ ਇਹ ਦਿੱਲੀ 'ਚ ਸਭ ਤੋਂ ਵੱਡਾ ਹਿੰਦੂ-ਮੁਸਲਿਮ ਦੰਗਾ ਰਿਹਾ ਹੈ।ਹਾਲਾਂਕਿ 1984 'ਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਵਿਰੋਧੀ ਦੰਗਿਆਂ ਨੂੰ ਅੰਜਾਮ ਦਿੱਤਾ ਗਿਆ, ਜੋ ਕਿ ਇੱਕ ਵਿਨਾਸ਼ਕਾਰੀ ਦੰਗੇ ਸਨ।ਇੰਨ੍ਹਾਂ ਦੰਗਿਆਂ 'ਚ ਤਕਰੀਬਨ ਤਿੰਨ ਹਜ਼ਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਇੰਨ੍ਹਾਂ ਸਮਾਂ ਬੀਤਣ ਤੋਂ ਬਾਅਦ ਵੀ 1984 ਦੇ ਦੰਗਿਆਂ ਦੇ ਜ਼ਖਮ ਅੱਜ ਵੀ ਅੱਲੇ ਹਨ।

23 ਫਰਵਰੀ, ਐਤਵਾਰ ਦਾ ਦਿਨ ਕਈ ਪਰਿਵਾਰਾਂ ਲਈ ਦੁੱਖ ਦੀ ਪਰਲੋ ਲੈ ਕੇ ਆਇਆ।ਦਿੱਲੀ ਦੇ ਉੱਤਰ-ਪੂਰਬੀ ਖੇਤਰ 'ਚ ਹਿੰਦੂ-ਮੁਸਲਿਮ ਦੰਗਿਆਂ ਦਾ ਆਗਾਜ਼ ਹੋਇਆ।ਇੰਨ੍ਹਾਂ ਦੰਗਿਆਂ ਦੇ ਜੋ ਵੀਡੀਓ ਹੁਣ ਤੱਕ ਜਨਤਕ ਹੋਏ ਹਨ ,ਉਨ੍ਹਾਂ 'ਚ ਸਾਫ਼ ਤੌਰ 'ਤੇ ਵਿਖਾਈ ਪੈ ਰਿਹਾ ਹੈ ਕਿ ਦੋਵਾਂ ਧਰਮਾਂ ਦੇ ਲੋਕ ਡੰਡੇ , ਪੱਥਰ, ਦੇਸੀ ਕੱਟੇ ਅਤੇ ਪੈਟਰੋਲ ਬੰਬਾਂ ਦੀ ਵਰਤੋਂ ਖੁੱਲ੍ਹੇ ਆਮ ਕਰ ਰਹੇ ਹਨ।

ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਦਿੱਲੀ ਦੇ ਇਸ ਖੇਤਰ 'ਚ ਹੋਏ ਹਿੰਦੂ-ਮੁਸਲਿਮ ਦੰਗਿਆਂ 'ਚ ਜੋ ਹਥਿਆਰ ਵਰਤੇ ਗਏ ਹਨ, ਉਸ ਦੇ ਮੱਦੇਨਜ਼ਰ ਜਿੱਥੇ ਦਿੱਲੀ ਦੀ ਖੁਫ਼ੀਆ ਪ੍ਰਣਾਲੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ।

ਉੱਥੇ ਹੀ ਇਸ ਦੇ ਨਾਲ ਹੀ ਅਦਾਲਤ 'ਚ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣੀ ਕਥਿਤ ਤੌਰ 'ਤੇ ਨਾਕਾਮਯਾਬੀ 'ਤੇ ਅਪਮਾਣਿਤ ਹੋਣਾ ਪਿਆ ਹੈ।

ਦਿਲਜੀਤ ਦੋਸਾਂਝ ਦਾ ਡੌਨਲਡ ਟਰੰਪ ਦੀ ਧੀ ਇਵਾਂਕਾ ਕਿਉਂ ਕਰ ਰਹੀ ਹੈ ਧੰਨਵਾਦ- ਸੋਸ਼ਲ

ਗਾਇਕ ਦਿਲਜੀਤ ਦੋਸਾਂਝ ਵੱਲੋਂ ਡੌਨਲਡ ਟਰੰਪ ਦੀ ਧੀ ਇਵਾਂਕਾ ਟਰੰਪ ਨਾਲ ਤਾਜ ਮਹਿਲ ਦੇ ਸਾਹਮਣੇ ਫੋਟੋਸ਼ੌਪ ਕਰਕੇ ਟਵੀਟ ਕੀਤੀ ਫੋਟੋ ਨੇ ਸੋਸ਼ਲ ਮੀਡੀਆ 'ਤੇ ਗਾਹ ਪਾ ਦਿੱਤਾ ਹੈ।

ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਤੇ ਧੀ ਇਵਾਂਕਾ ਟਰੰਪ ਨਾਲ ਭਾਰਤ ਫੇਰੀ 'ਤੇ ਆਏ ਸਨ। ਇਸ ਦੌਰਾਨ ਉਹ ਤਾਜ ਮਹਿਲ ਵੀ ਗਏ ਸਨ।

ਸੋਸ਼ਲ ਮੀਡੀਆ 'ਤੇ ਕੁਝ ਲੋਕ ਇਵਾਂਕਾ ਦੀ ਤਾਜ ਮਹਿਲ ਸਾਹਮਣੇ ਖਿੱਚੀ ਤਸਵੀਰ ਨੂੰ ਫੋਟੋਸ਼ਾਪ ਕਰਕੇ ਉਸ ਨੂੰ ਆਪਣੇ-ਆਪ ਨਾਲ ਬੈਠੇ ਦਿਖਉਂਦੇ, ਸਾਇਕਲ ਦੀ ਸਵਾਰੀ ਕਰਵਾਉਂਦੇ ਮੀਮ ਸਾਂਝੇ ਕਰ ਰਹੇ ਸਨ।

ਇਵਾਂਕਾ ਟਰੰਪ ਦੀ ਇਹ ਦੂਜੀ ਭਾਰਤ ਫੇਰੀ ਸੀ। ਪਿਛਲੀ ਵਾਰ ਉਹ ਹੈਦਰਾਬਾਦ ਵਿੱਚ ਹੋਏ ਵਿਸ਼ਵ ਵਪਾਰ ਸੰਮੇਲਨ ਵਿੱਚ ਸ਼ਿਰਕਤ ਕਰਨ ਨਵੰਬਰ 2017 ਵਿੱਚ ਭਾਰਤ ਆਏ ਸਨ।

ਇਸ ਦੌੜ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਸ਼ਾਮਲ ਹੋ ਗਏ। ਉਨ੍ਹਾਂ ਨੇ ਇਵਾਂਕਾ ਦੇ ਨਾਲ ਆਪਣੀ ਤਾਜ ਮਹਿਲ ਸਾਹਮਣੇ ਬੈਠਿਆਂ ਐਡਿਟ ਕੀਤੀ ਹੋਈ ਤਸਵੀਰ ਟਵੀਟ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, ''ਇਵਾਂਕਾ... ਪਿੱਛੇ ਹੀ ਪੈ ਗਈ ਕਹਿੰਦੀ ਤਾਜ ਮਹਿਲ ਜਾਣਾ... ਮੈਂ ਫਿਰ ਲੈ ਹੀ ਗਿਆ ਹੋਰ ਕੀ ਕਰਦਾ"

ਜੋਸ਼ ਤੇ ਜਜ਼ਬੇ ਨਾਲ ਲਬਰੇਜ਼ 97 ਸਾਲਾ ਸਰਪੰਚ ਨੂੰ ਮਿਲੋ ਜੋ ਕਦੇ ਸਕੂਲ ਨਹੀਂ ਗਈ

ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਨੀਮਕਾਥਾਨਾ ਬਲਾਕ ਦੇ ਪੁਰਾਨਾਬਾਸ ਪਿੰਡ ਦੀ ਪੰਚਾਇਤ ਅੱਜਕੱਲ੍ਹ ਕਾਫ਼ੀ ਚਰਚਾ ਵਿੱਚ ਹੈ। ਇੱਥੇ 97 ਸਾਲਾ ਵਿਦਿਆ ਦੇਵੀ ਪਹਿਲੀ ਵਾਰ ਸਰਪੰਚ ਚੁਣੇ ਗਏ ਹਨ। ਵਿਦਿਆ ਦੇਵੀ ਆਪ ਤਾਂ ਸਕੂਲ ਨਹੀਂ ਗਏ, ਪਰ ਕੁੜੀਆਂ ਦੀ ਸਿੱਖਿਆ ਬਾਰੇ ਗੱਲ ਕਰਦੇ ਹਨ।

26 ਜਨਵਰੀ ਨੂੰ ਸਰਪੰਚ ਦੇ ਅਹੁਦੇ ਦੀ ਸਹੁੰ ਚੁੱਕਦੇ ਹੋਏ ਵਿਦਿਆ ਦੇਵੀ ਹੁਣ ਤੱਕ ਹੋਈਆਂ ਰਾਜਸਥਾਨ ਦੀਆਂ ਤਿੰਨ ਪੜਾਅ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਸਭ ਤੋਂ ਵੱਡੀ ਉਮਰ ਦੇ ਸਰਪੰਚ ਬਣੇ।

ਚਿਹਰੇ 'ਤੇ ਝੁਰੜੀਆਂ, ਸਿਰ ਦੇ ਅੱਧੇ ਵਾਲ ਝੜੇ ਹੋਏ ਤੇ ਕਮਜ਼ੋਰ ਨਜ਼ਰ ਕਾਰਨ ਐਨਕਾਂ ਲਾ ਕੇ ਹਲਕਾ ਜਿਹਾ ਝੁਕ ਕੇ ਤੁਰਦੀ ਹੋਏ ਵਿਦਿਆ ਦੇਵੀ ਬੋਲੇ, ''ਅਟਲ ਸੇਵਾ ਕੇਂਦਰ ਅੱਧਾ ਮੀਲ ਤਾਂ ਹੋਵੇਗਾ ਹੀ। ਇੰਨੀ ਦੂਰ ਜਾ ਕੇ ਵਾਪਸ ਆਉਂਦੀ ਹਾਂ। ਇੰਨੀ ਹਿੰਮਤ ਹੈ ਕਿ ਨੀਮਕਾਥਾਨਾ ਵੀ ਜਾ ਸਕਦੀ ਹਾਂ। ਮੈਨੂੰ ਕੋਈ ਬਿਮਾਰੀ ਨਹੀਂ ਹੈ। ਉਹ ਮੇਰਾ ਨਰਿੰਦਰ... ਕੀ ਕਰੀਏ, ਰੱਬ ਦੀ ਮਰਜ਼ੀ ਹੈ। ਬਸ ਹੁਣ ਤਾਂ ਅੱਖਾਂ 'ਤੇ ਅਸਰ ਪੈ ਗਿਆ।''

ਇੰਨਾ ਕਹਿੰਦੇ ਹੀ 97 ਸਾਲ ਦੀ ਬਜ਼ੁਰਗ ਸਰਪੰਚ ਵਿਦਿਆ ਦੇਵੀ ਚੁੱਪ ਹੋ ਗਏ। ਚੋਣਾਂ ਤੋਂ ਚਾਰ ਦਿਨ ਪਹਿਲਾਂ ਹੀ ਉਨ੍ਹਾਂ ਦੇ ਪੁੱਤਰ ਨਰਿੰਦਰ ਦੀ ਮੌਤ ਹੋ ਗਈ ਸੀ।

ਮਲੇਸ਼ੀਆ ਵਿੱਚ ਮਹਾਤਿਰ ਮੁਹੰਮਦ ਦੇ ਨਾਂ 92 ਸਾਲ ਦੀ ਉਮਰ ਵਿੱਚ ਸਭ ਤੋਂ ਵੱਡੀ ਉਮਰ ਵਿੱਚ ਪ੍ਰਧਾਨ ਮੰਤਰੀ ਬਣਨ ਦਾ ਰਿਕਾਰਡ ਹੈ।

ਹਾਲਾਂਕਿ ਉਨ੍ਹਾਂ ਨੇ ਹੁਣ 94 ਸਾਲ ਦੀ ਉਮਰ ਵਿੱਚ ਇਸ ਮਹੀਨੇ ਹੀ ਅਸਤੀਫ਼ਾ ਦੇ ਦਿੱਤਾ ਹੈ। ਆਪਣੀ ਉਮਰ ਨੂੰ ਲੈ ਕੇ ਉਹ ਹਮੇਸ਼ਾ ਚਰਚਾ ਵਿੱਚ ਰਹੇ, ਪਰ ਵਿਦਿਆ ਦੇਵੀ ਤਾਂ ਉਨ੍ਹਾਂ ਤੋਂ ਵੀ ਕਿਧਰੇ ਜ਼ਿਆਦਾ ਵੱਡੀ ਉਮਰ ਵਿੱਚ ਸਰਪੰਚ ਬਣੇ ਹਨ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)