ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਮੋਦੀ ਆਉਣਗੇ ਜਾਂ ਨਹੀਂ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਤੀਜੀ ਵਾਰ ਰਾਮਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਦਸੰਬਰ 2013 ਅਤੇ ਫਰਵਰੀ 2015 ਵਿਚ ਵੀ ਕੇਜਰੀਵਾਲ ਨੇ ਇਸੇ ਮੈਦਾਨ ਵਿਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਅਰਵਿੰਦ ਕੇਜਰੀਵਾਲ ਨੇ ਸਹੁੰ ਚੁੱਕ ਸਮਾਰੋਹ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ, ਦਿੱਲੀ ਦੇ ਸੱਤ ਸੰਸਦ ਮੈਂਬਰਾਂ, ਸਾਰੇ ਕਾਰਪੋਰੇਟਰਾਂ, ਭਾਜਪਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨਾਂ ਨੂੰ ਵੀ ਬੁਲਾਇਆ ਗਿਆ ਹੈ। ਹਾਲਾਂਕਿ, ਇਸ 'ਤੇ ਅਜੇ ਵੀ ਇਕ ਸਵਾਲ ਖੜ੍ਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਵਿਚ ਆਉਣਗੇ ਜਾਂ ਨਹੀਂ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ , ਪਾਰਟੀ ਦੇ ਵਿਧਾਇਕ ਅਤੇ ਵੱਡੀ ਗਿਣਤੀ ਵਿਚ ਵਰਕਰ ਵੀ ਇਸ ਸਮਾਗਮ ਵਿਚ ਸ਼ਾਮਲ ਹੋਣਗੇ। ਸ਼ਨੀਵਾਰ ਨੂੰ 'ਆਪ' ਦਿੱਲੀ ਦੇ ਕਨਵੀਨਰ ਗੋਪਾਲ ਰਾਏ ਨੇ ਰਾਮਲੀਲਾ ਮੈਦਾਨ ਵਿੱਚ ਸਹੁੰ ਚੁੱਕ ਸਮਾਗਮ ਦੀ ਤਿਆਰੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਤੋਂ ਵੱਧ ਲੋਕਾਂ ਦੇ ਸਮਾਗਮ ਵਿੱਚ ਆਉਣ ਦੀ ਉਮੀਦ ਹੈ।
ਇਹ ਵੀ ਪੜੋ:
- ਅਰਵਿੰਦ ਕੇਜਰੀਵਾਲ ਦਾ ਸਹੁੰ ਚੁੱਕ ਸਮਾਗਮ: ਸ਼ੰਘਰਸ ਤੋਂ ਸੱਤਾ ਤੱਕ ਪਹੁੰਚਣ ਦੀ ਪੂਰੀ ਕਹਾਣੀ
- ਦਿੱਲੀ ਸਰਕਾਰ ਦਾ ਸਹੁੰ ਚੁੱਕ ਸਮਾਗਮ : ਕੇਜਰੀਵਾਲ ਦੀ ਜਿੱਤ ਜਾਂ ਨਰਿੰਦਰ ਮੋਦੀ ਦੀ ਹਾਰ
- ਜਦੋਂ ਖੇਤ ਮਜ਼ਦੂਰ ਦੀ ਲਾਟਰੀ ਨਿਕਲੀ ਤਾਂ ਕਰਜ਼ਾ ਯਾਦ ਆਇਆ
- 'ਮੇਰਾ 14 ਸਾਲ ਦੀ ਉਮਰ 'ਚ ਰੇਪ ਹੋਇਆ ਤੇ ਪੋਰਨ ਸਾਈਟ 'ਤੇ ਵੀਡੀਓ ਅਪਲੋਡ ਕਰ ਦਿੱਤਾ'
- ਕੁੜੀਆਂ ਨੂੰ ਸੈਕਸ ਦੌਰਾਨ ਹੁੰਦੇ ਦਰਦ ਦਾ ਕੀ ਹੈ ਸੱਚ?

ਤਸਵੀਰ ਸਰੋਤ, SUKHCHARN PREET/BBC
ਸੰਗਰੂਰ: ਸਕੂਲ ਵੈਨ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਦੀ ਮੌਤ
ਸੰਗਰੂਰ ਦੇ ਲੌਂਗੋਵਾਲ ਵਿੱਚ ਇੱਕ ਸਕੂਲ ਵੈਨ ਨੂੰ ਅਚਾਨਕ ਅੱਗ ਲੱਗਣ ਕਾਰਨ 4 ਬੱਚਿਆਂ ਦੀ ਜ਼ਿੰਦਾ ਸੜਨ ਕਰਕੇ ਮੌਤ ਹੋ ਗਈ ਹੈ।
ਇਨ੍ਹਾਂ ਵਿੱਚ ਦੋ ਮੁੰਡੇ ਤੇ ਦੋ ਕੁੜੀਆਂ ਸ਼ਾਮਲ ਹਨ ਤੇ ਤਿੰਨ ਬੱਚੇ ਇੱਕੋ ਪਰਿਵਾਰ ਦੇ ਹਨ।
ਸੰਗਰੂਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਦੱਸਿਆ, "ਸਿਮਰਨ ਸਕੂਲ ਦੀ ਵੈਨ ਨੇ ਅੱਗ ਫੜ ਲਈ ਅਤੇ ਇਸ ਵਿੱਚ ਕੁੱਲ 12 ਬੱਚੇ ਸਨ, ਜਿਨ੍ਹਾਂ ਵਿੱਚੋਂ 8 ਬੱਚਿਆਂ ਤਾਂ ਸਹੀ ਸਲਾਮਤ ਕੱਢ ਲਿਆ ਗਿਆ। ਉਸ ਤੋਂ ਬਾਅਦ ਅੱਗ ਵਧ ਗਈ ਅਤੇ ਇਸ ਵਿੱਚ 4 ਬੱਚਿਆਂ ਦੀ ਮੌਤ ਹੋ ਗਈ।"
ਡੀਸੀ ਨੇ ਅੱਗੇ ਦੱਸਿਆ, "ਟਰਾਂਸਪੋਰਟ ਡਿਪਾਰਟਮੈਂਟ ਮੁਤਾਬਕ ਇਹ ਸਕੂਲ ਵੈਨ ਰੋਡ 'ਤੇ ਚੱਲਣ ਲਾਇਕ ਨਹੀਂ ਸੀ ਅਤੇ ਇਹ ਸਕੂਲ ਮੈਨੇਜਮੈਂਟ ਵੱਲੋਂ ਹੀ ਬਿਨਾਂ ਕਿਸੇ ਕਾਨੂੰਨੀ ਕਰਾਵਾਈ ਦੇ ਆਪਣੇ ਆਪ ਚਲਾਈ ਜਾ ਰਹੀ ਸੀ। ਇਸ ਬਾਰੇ ਅਸੀਂ ਸੀਐੱਮ ਦਫ਼ਤਰ ਨਾਲ ਵੀ ਗੱਲ ਕਰ ਲਈ ਹੈ।"
ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ।
ਮੌਕੇ 'ਤੇ ਮੌਜੂਦ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ, "ਇਹ ਮੰਦਭਾਗੀ ਘਟਨਾ ਹੈ ਅਤੇ ਜੋ ਵੀ ਕਸੂਰਵਾਰ ਹੈ ਉਸ ਨੂੰ ਛੱਡਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਕਾਰਾਵਈ ਸ਼ੁਰੂ ਹੋ ਗਈ ਹੈ, ਰੇਡ ਜਾਰੀ ਹੈ ਅਤੇ ਕਸੂਰਵਾਰਾਂ ਨੂੰ ਫੜ੍ਹ ਲਿਆ ਜਾਵੇਗਾ।"
ਉਨ੍ਹਾਂ ਨੇ ਅੱਗੇ ਦੱਸਿਆ, "ਇਸ ਵਿੱਚ ਦੋਵੇਂ ਹੀ ਜ਼ਿੰਮੇਵਾਰ ਹਨ, ਡਰਾਈਵਰ ਮੌਕੇ ਤੋਂ ਭੱਜ ਗਿਆ ਹੈ ਅਤੇ ਸਕੂਲ ਮੈਨੇਜਮੈਂਟ ਦੀ ਤਾਂ ਜ਼ਿੰਮੇਵਾਰੀ ਬਣਦੀ ਹੈ। ਤਫ਼ਤੀਸ਼ ਦੌਰਾਨ ਜਿਸ ਦੀ ਵੀ ਅਣਗਹਿਲੀ ਆਵੇਗੀ ਉਸ 'ਤੇ ਕਾਰਵਾਈ ਕੀਤੀ ਜਾਵੇਗੀ।"

ਤਸਵੀਰ ਸਰੋਤ, Getty Images
ਕੀ ਵਧਦੀ ਮਹਿੰਗਾਈ ਤੋਂ ਆਉਣ ਵਾਲੇ ਦਿਨਾਂ ਵਿੱਚ ਰਾਹਤ ਮਿਲੇਗੀ
"ਮੈਨੂੰ ਸਮਝ ਨਹੀਂ ਆ ਰਹੀ ਹੈ ਕਿ ਕੀ ਹੋ ਰਿਹਾ? ਰਸੋਈ ਦਾ ਸਾਰਾ ਸਮਾਨ, ਸਬਜ਼ੀਆਂ, ਦਾਲਾਂ, ਗੈਸ ਸਲੈਂਡਰ, ਮਸਾਲਾ ਆਦਿ ਸਭ ਮਹਿੰਗਾ ਹੋ ਰਿਹਾ ਹੈ। ਅਸੀਂ ਕੀ ਖਾਈਏ? ਮੈਂ ਸੁਣਿਆ ਹੈ ਕਿ ਪਿਛਲੇ 6 ਸਾਲਾਂ ਦੌਰਾਨ ਮਹਿੰਗਾਈ ਸਭ ਤੋਂ ਉਤਲੇ ਪੱਧਰ 'ਤੇ ਹੈ।
ਇਹ ਸਿਰਫ਼ 43 ਸਾਲਾਂ ਅਮਿਤਾ ਤਾਵੜੇ ਹੀ ਮਹਿਸੂਸ ਨਹੀਂ ਕਰਦੀ। ਸਰਕਾਰ ਵੱਲੋਂ ਜਾਰੀ ਡਾਟਾ ਮੁਤਾਬਕ ਜਨਵਰੀ 2020 ਵਿੱਚ ਰਿਟੇਲ ਮਹਿੰਗਾਈ ਦਰ 7.59 ਫੀਸਦ ਸੀ ਜਦ ਕਿ ਇਸ ਦੇ ਮੁਕਾਬਲੇ ਦਸੰਬਰ 2020 ਵਿੱਚ ਇਹ 7.35 ਫੀਸਦ ਹੀ ਸੀ। ਜਨਵਰੀ 2019 ਵਿੱਚ ਰਿਟੇਲ ਮਹਿੰਗਾਈ ਦਰ 2.05 ਫੀਸਦ ਰਹੀ ਸੀ।
ਇਹ ਸਭ ਕੁਝ ਈਂਧਣ ਦੀ ਕੀਮਤ ਵਧਣ ਅਤੇ ਖਾਣ ਦੀਆਂ ਵਸਤਾਂ ਮਹਿੰਗਈਆਂ ਹੋਣ ਕਾਰਨ ਹੋ ਰਿਹਾ ਹੈ। ਇਸ ਤੋਂ ਪਹਿਲਾਂ ਮਈ 2014 ਵਿੱਚ ਮਹਿੰਗਾਈ ਦੀ ਦਰ ਸਭ ਤੋਂ ਉੱਪਰ 8.3 ਫੀਸਦ ਸੀ।
ਮਾਹਰ ਵੀ ਹੋਲਸੇਲ ਪ੍ਰਾਈਸ ਇਨਫਲੇਸ਼ਨ (WPI) 'ਤੇ ਨਜ਼ਰਾਂ ਰੱਖੀ ਬੈਠੇ ਹਨ, ਜੋ ਜਨਵਰੀ ਵਿੱਚ ਵਧ ਕੇ 3.1 ਫੀਸਦ ਹੋ ਗਈ, ਜਦ ਕਿ ਪਿਛਲੇ ਮਹੀਨੇ ਇਹ 2.59 ਫੀਸਦ ਸੀ।
WPI ਤਿੰਨ ਵਿਆਪਕ ਖੇਤਰਾਂ ਨੂੰ ਦੇਖਦਾ ਹੈ, ਪ੍ਰਾਈਮਰੀ ਆਰਟੀਕਲ, ਈਂਧਣ ਤੇ ਬਿਜਲੀ ਅਤੇ ਨਿਰਮਿਤ ਉਤਪਾਦ।
ਰਿਟੇਲ ਦੀ ਨਜ਼ਰ ਹੋਰ ਵੀ ਵਿਸ਼ੇਸ਼ ਹੋ ਜਾਂਦੀ ਹੈ ਅਤੇ ਇਹ ਖਾਣ-ਪੀਣ ਦੇ ਉਤਪਾਦ, ਤਬਾਕੂ, ਕੱਪੜੇ ਅਤੇ ਘਰਾਂ 'ਤੇ ਨਜ਼ਰ ਰੱਖਦਾ ਹੈ।
ਇਨ੍ਹਾਂ ਦੋਵਾਂ ਤੋਂ ਪਤਾ ਲਗਦਾ ਹੈ ਕਿ ਭਾਰਤ ਦੇ ਅਰਥਚਾਰੇ ਵਿੱਚ ਕੀ ਹੋ ਰਿਹਾ ਹੈ ਅਤੇ ਮਾਹਰਾਂ ਲਈ ਦੋਵੇਂ ਡਾਟਾ ਹੀ ਚਿੰਤਾ ਦਾ ਕਾਰਨ ਹਨ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਕਾਰਨ ਯੂਰਪ ਵਿੱਚ ਪਹਿਲੀ ਮੌਤ
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਕਾਰਨ ਏਸ਼ੀਆ ਤੋਂ ਬਾਹਰ ਪਹਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
ਫਰਾਂਸ ਘੁਮਣ ਗਏ ਇੱਕ ਚੀਨੀ ਟੂਰਿਸਟ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ।
ਫਰਾਂਸ ਦੇ ਸਿਹਤ ਮੰਤਰੀ ਕਾਰਨ ਮਰਨ ਵਾਲਾ 80 ਸਾਲ ਦਾ ਸ਼ਖ਼ਸ ਸੀ। ਉਹ 16 ਜਨਵਰੀ ਨੂੰ ਫਰਾਂਸ ਆਇਆ ਸੀ ਅਤੇ 25 ਫਰਵਰੀ ਨੂੰ ਉਸ ਨੂੰ ਪੈਰਿਸ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਸ ਤੋਂ ਪਹਿਲਾਂ ਚੀਨ ਤੋਂ ਬਾਹਰ ਹਾਂਗਕਾਂਗ, ਫਿਲੀਪੀਨਜ਼ ਅਤੇ ਜਾਪਾਨ ਵਿੱਚ ਕੋਰੋਨਾਵਾਇਰਸ ਕਾਰਨ ਮੌਤਾਂ ਹੋਈਆਂ ਹਨ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਹਾਲਾਂਕਿ ਚੀਨ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ ਪਰ ਇਸ ਨਾਲ ਆਊਟ ਬ੍ਰੇਕ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।
ਸੰਗਠਨ ਨੇ ਦੱਸਿਆ ਕਿ ਚੀਨ ਤੋਂ ਬਾਹਰ ਵਾਇਸ ਨਾਟਕੀ ਰੂਪ ਵਿੱਚ ਨਹੀਂ ਫੈਲ ਰਿਹਾ। ਹਾਲਾਂਕਿ ਜਪਾਨ ਦੀ ਬੰਦਰਗਾਹ ਵਿੱਚ ਖੜ੍ਹੇ ਜਹਾਜ਼ ਦੀਆਂ 44 ਸਵਾਰੀਆਂ ਨੂੰ ਲੱਗੀ ਲਾਗ ਇਸ ਦਾ ਅਪਵਾਦ ਕਹੀ ਜਾ ਸਕਦੀ ਹੈ।
ਵਾਇਰਸ ਦੀ ਰੂਪ ਤੇ ਮੌਤਾਂ ਦੇ ਪੈਟਰਨ ਵਿੱਚ ਵੀ ਕੋਈ ਬਦਲਾਅ ਨਹੀਂ ਆਇਆ ਹੈ।

ਤਸਵੀਰ ਸਰੋਤ, HOB/FB
ਰਤਨ ਟਾਟਾ ਦੀ ਪ੍ਰੇਮ ਕਹਾਣੀ ਅਧੂਰੀ ਕਿਵੇਂ ਰਹਿ ਗਈ
ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਹਨ। ਸੋਸ਼ਲ ਮੀਡੀਆ ਪੋਸਟ ਲਈ ਜਾਣੀ ਜਾਂਦੀ ਵੈੱਬਸਾਈਟ (ਬਲੌਗ) 'ਹਿਊਮਨਜ਼ ਆਫ਼ ਬੌਂਬੇ' ਦੇ ਨਾਲ ਗੱਲਬਾਤ 'ਚ ਰਤਨ ਟਾਟਾ ਨੇ ਆਪਣੀ ਜ਼ਿੰਦਗੀ ਦੇ ਕਈ ਪਲਾਂ ਨੂੰ ਸਾਂਝਾ ਕੀਤਾ ਹੈ...
ਕਿਵੇਂ ਉਨ੍ਹਾਂ ਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ ਸੀ
ਕਿਵੇਂ ਉਹ ਤਕਰੀਬਨ ਵਿਆਹ ਤੱਕ ਪਹੁੰਚ ਚੁੱਕੇ ਸਨ
ਮਾਂ-ਪਿਓ ਦੇ ਤਲਾਕ ਦਾ ਉਨ੍ਹਾਂ 'ਤੇ ਕੀ ਅਸਰ ਹੋਇਆ
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ।
ਤਿੰਨ ਹਿੱਸਿਆਂ ਦੀ ਸੀਰੀਜ਼ ਦੇ ਪਹਿਲੇ ਚੈਪਟਰ ਵਿੱਚ ਉਨ੍ਹਾਂ ਲਿਖਿਆ, 'ਮੇਰਾ ਬਚਪਨ ਬਹੁਤ ਚੰਗਾ ਸੀ, ਪਰ ਜਿਵੇਂ-ਜਿਵੇਂ ਮੈਂ ਅਤੇ ਮੇਰੇ ਭਰਾ ਵੱਡੇ ਹੋਏ, ਮਾਪਿਆਂ ਦੇ ਤਲਾਕ ਦੀ ਵਜ੍ਹਾ ਕਰ ਕੇ ਸਾਨੂੰ ਦੋਵਾਂ ਨੂੰ ਕਾਫ਼ੀ ਔਕੜਾਂ ਝੱਲਣੀਆਂ ਪਈਆਂ, ਕਿਉਂਕਿ ਉਨ੍ਹਾਂ ਦਿਨਾਂ 'ਚ ਤਲਾਕ ਕੋਈ ਅੱਜ ਵਾਂਗ ਆਮ ਗੱਲ ਨਹੀਂ ਸੀ।''
ਉਨ੍ਹਾਂ ਨੇ ਕਿਹਾ, ''ਪਰ ਮੇਰੀ ਦਾਦੀ ਨੇ ਸਾਡਾ ਹਰ ਲਿਹਾਜ਼ ਨਾਲ ਖ਼ਿਆਲ ਰੱਖਿਆ। ਮੇਰੀ ਮਾਂ ਦੇ ਦੁਬਾਰਾ ਵਿਆਹ ਕਰਨ ਤੋਂ ਬਾਅਦ ਸਕੂਲ 'ਚ ਮੁੰਡੇ ਸਾਡੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ, ਸਾਨੂੰ ਛੇੜਦੇ ਸਨ, ਉਕਸਾਉਂਦੇ ਸਨ।"
"ਪਰ ਸਾਡੀ ਦਾਦੀ ਲਗਾਤਾਰ ਸਾਨੂੰ ਦੱਸਦੀ ਰਹੀ ਕਿ ਅਜਿਹਾ ਨਾ ਕਹੋ ਜਾਂ ਸ਼ਾਂਤ ਕਿਵੇਂ ਰਹਿਣਾ ਹੈ ਅਤੇ ਹਰ ਕੀਮਤ 'ਤੇ ਆਪਣੀ ਇੱਜ਼ਤ ਬਣਾ ਕੇ ਰੱਖਣੀ ਹੈ।''
ਇਹ ਵੀ ਪੜੋ
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













