CAA: ਸ਼ਾਹੀਨ ਬਾਗ਼ ਦੇ ਵਿਰੋਧ ਪ੍ਰਦਰਸ਼ਨ ਨੂੰ ਕਿੱਥੋਂ ਮਿਲ ਰਹੀ ਹੈ 'ਤਾਕਤ'?- ਬਲਾਗ਼

ਤਸਵੀਰ ਸਰੋਤ, REUTERS/ANUSHREE FADNAVIS
- ਲੇਖਕ, ਚਿੰਕੀ ਸਿਨਹਾ
- ਰੋਲ, ਬੀਬੀਸੀ ਪੱਤਰਕਾਰ
ਇੱਕ ਠੰਢੀ ਰਾਤ ਨੂੰ ਅਸੀਂ ਵਿਰੋਧ ਵਾਲੀ ਗਲੀ ਵਿੱਚ ਪਹੁੰਚ ਗਏ। ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਦਿੱਲੀ ਵਿੱਚ ਇਹ ਮੁਜ਼ਾਹਰਾ ਕਿੱਥੇ ਹੋ ਰਿਹਾ ਹੈ। ਉਹੀ ਦਿੱਲੀ ਜੋ ਕੈਫ਼ੇ, ਆਰਟ ਗੈਲਰੀਆਂ ਅਤੇ ਸ਼ਾਪਿੰਗ ਮਾਲਾਂ ਨਾਲ ਭਰੀ ਹੋਈ ਹੈ।
ਮੈਂ ਸੁਣਿਆ ਹੈ ਕਿ ਦਿੱਲੀ ਵਿੱਚ ਘੱਟੋ-ਘੱਟ ਨੌ ਸ਼ਹਿਰ ਵਸਦੇ ਹਨ। ਇੱਥੋਂ ਦੀ ਬਹੁਤੀ ਆਬਾਦੀ ਬਾਹਰੋਂ ਆ ਕੇ ਵਸੀ ਹੈ। ਲੋਕਾਂ ਨੇ ਦੱਸਿਆ ਸੀ ਕਿ ਇੱਥੇ ਕੁਝ ਬਹਾਦਰ ਔਰਤਾਂ ਦਿਨ-ਰਾਤ ਮੁਜ਼ਾਹਰਾ ਕਰ ਰਹੀਆਂ। ਉਹ ਵਿਰੋਧ ਦੀਆਂ ਕਵਿਤਾਵਾਂ ਗਾ ਰਹੀਆਂ ਹਨ ਤੇ ਨਾਲੇ ਕ੍ਰਾਂਤੀ ਵਾਲੇ ਗਾਣੇ ਸੁਣ ਰਹੀਆਂ ਹਨ।
ਇਸ ਦੇ ਨਾਲ ਹੀ, ਕੁਝ ਔਰਤਾਂ ਇਸ ਠੰਢ ਵਿੱਚ ਆਪਣੇ ਨਵਜੰਮੇ ਬੱਚਿਆਂ ਲਈ ਲੋਰੀਆਂ ਗਾ ਰਹੀਆਂ ਹਨ।
ਉਹ ਇਸ ਠੰਢ ਵਿੱਚ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਈਆਂ ਹਨ ਕਿਉਂਕਿ ਮੁਜ਼ਾਹਰਾ ਕਰਨ ਵਾਲੀਆਂ ਜ਼ਿਆਦਾਤਰ ਔਰਤਾਂ ਗਰੀਬ ਹਨ ਤੇ ਉਹ ਆਪਣੇ ਬੱਚਿਆਂ ਲਈ ਨੈਨੀ ਨਹੀਂ ਰੱਖ ਸਕਦੀਆਂ।
ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਬੱਚਿਆਂ ਨੂੰ ਪਰੇਸ਼ਾਨੀ ਵਿੱਚ ਪਾਇਆ ਜਾ ਰਿਹਾ ਹੈ, ਉਨ੍ਹਾਂ ਲਈ ਇਨ੍ਹਾਂ ਔਰਤਾਂ ਦਾ ਇਹ ਜਵਾਬ ਹੈ ਕਿ ਉਹ ਆਪਣੇ ਬੱਚਿਆਂ ਨੂੰ ਦੁਨੀਆਂ ਅਤੇ ਅਸਹਿਮਤੀ ਦੀ ਆਵਾਜ਼ ਤੋਂ ਅਲੱਗ ਨਹੀਂ ਕਰ ਰਹੀਆਂ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਸੰਵਿਧਾਨ ਬਚਾਉਣ ਲਈ ਮੁਜ਼ਾਹਰਾ ਕਰਨ ਲਈ ਨਿਕਲੀਆਂ ਹਨ।
ਇਹ ਇੱਕ ਅਨਿਸ਼ਚਿਤ ਸਮਾਂ ਹੈ। ਹਰ ਕੋਈ 'ਲਾਪਤਾ' ਹੋ ਸਕਦਾ ਹੈ। ਹਰ ਕੋਈ ਇਸ ਨੂੰ ਜਾਣਦਾ ਹੈ ਪਰ ਇਨ੍ਹਾਂ ਲੋਕਾਂ ਨੇ ਫਿਰ ਵੀ ਹਾਈਵੇ ਨਹੀਂ ਛੱਡਿਆ। ਅਸਮਾਨ ਦੇ ਨਾਲ ਛੱਤਾਂ 'ਤੇ ਤਾਰੇ ਵੀ ਨਜ਼ਰ ਆ ਰਹੇ ਹਨ, ਮੈਂ ਪਹਿਲੀ ਵਾਰ ਕ੍ਰਿਸਮਿਸ ਦੀ ਸ਼ਾਮ ਸ਼ਾਹੀਨ ਬਾਗ਼ ਗਈ ਸੀ।
ਇਹ ਵੀ ਪੜ੍ਹੋ-
ਸਰਕਾਰ ਦੀ ਗਰੰਟੀ
ਨੀਲੀਆਂ ਤਰਪਾਲਾਂ ਹੇਠਾਂ ਬੈਠੀਆਂ ਔਰਤਾਂ ਇਸ ਗੱਲ ਪ੍ਰਤੀ ਵਚਨਬੱਧ ਸਨ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਨੂੰ ਗਰੰਟੀ ਨਹੀਂ ਦਿੰਦੀ ਕਿ ਉਹ ਕਦੇ ਵੀ ਬੇਘਰ ਨਹੀਂ ਹੋਣਗੀਆਂ, ਉਹ ਉਦੋਂ ਤੱਕ ਆਪਣੇ ਘਰ ਵਾਪਸ ਨਹੀਂ ਜਾਣਗੀਆਂ।
ਮੈਨੂੰ ਕਵੀ ਮਹਿਮੂਦ ਦਰਵੇਸ਼ ਦੀ ਇੱਕ ਕਵਿਤਾ ਦੀ ਲਾਈਨ ਯਾਦ ਆਈ, "ਮੇਰੀ ਜਨਮਭੂਮੀ ਇੱਕ ਸੂਟਕੇਸ ਨਹੀਂ ਹੈ ਅਤੇ ਮੈਂ ਇੱਕ ਯਾਤਰੀ ਨਹੀਂ ਹਾਂ।"

ਤਸਵੀਰ ਸਰੋਤ, AFP
25 ਜਨਵਰੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਸ਼ਾਹੀਨ ਬਾਗ਼ ਨਾ ਜਾਣ ਦੇਣ ਲਈ ਵੋਟ ਦੇਣਾ ਚਾਹੀਦਾ ਹੈ।
ਹਰ ਸਵੇਰੇ, ਜਦੋਂ ਮੈਂ ਆਪਣਾ ਫੋਨ ਵੇਖਦੀ ਹਾਂ ਤਾਂ ਸ਼ਾਹੀਨ ਬਾਗ ਵਿੱਚ ਮਿਲੀ ਇੱਕ ਔਰਤ ਦਾ ਸੁਨੇਹਾ ਮਿਲਦਾ ਹੈ। ਹਰ ਸਵੇਰ ਇਕੋ ਸੁਨੇਹਾ ਹੁੰਦਾ ਹੈ - 'ਅਸੀਂ ਅਜੇ ਵੀ ਇੱਥੇ ਮੌਜੂਦ ਹਾਂ।'
ਮੈਂ ਆਪਣੀ ਸਾਰੀ ਉਮਰ ਵਿਰੋਧ ਪ੍ਰਦਰਸ਼ਨਾਂ ਨੂੰ ਨੇੜਿਓਂ ਦੇਖਿਆ ਹੈ। ਮੈਂ 1980-90 ਦੇ ਦਹਾਕੇ ਵਿੱਚ ਬਿਹਾਰ ਵਿੱਚ ਵੱਡੀ ਹੋਈ ਹਾਂ।
ਉਸ ਵੇਲੇ ਸਮਾਜਿਕ-ਰਾਜਨੀਤਿਕ ਵਿਰੋਧ ਮੁਜ਼ਾਹਰਿਆਂ ਲਈ ਚੱਕਾ ਜਾਮ ਹੁੰਦਾ ਸੀ, ਜਿਸ ਵਿੱਚ ਸੜਕਾਂ 'ਤੇ ਆਵਾਜਾਈ ਬੰਦ ਹੋ ਜਾਂਦੀ ਸੀ।
ਇਸ ਤੋਂ ਬਾਅਦ, ਜਦੋਂ ਲਾਲ ਕ੍ਰਿਸ਼ਨ ਅਡਵਾਨੀ ਨੂੰ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ, ਉਸ ਵੇਲੇ ਮੈਂ ਪਹਿਲੀ ਵਾਰ ਕਰਫਿਊ ਵੇਖਿਆ ਅਤੇ ਮੁਜ਼ਾਹਰਾ ਵੀ।
ਅਸੀਂ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਦਿਲੋਂ ਯਾਦ ਕੀਤਾ ਸੀ। ਇਮਤਿਹਾਨ ਦੇ ਦਿਨਾਂ ਵਿੱਚ ਅਸੀਂ ਸਰਕਾਰੀ ਨੀਤੀਆਂ ਦੇ ਮੁੱਢਲੇ ਸਿਧਾਂਤਾਂ ਅਤੇ ਬੁਨਿਆਦੀ ਅਧਿਕਾਰਾਂ ਬਾਰੇ ਲਿਖਦੇ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸ਼ਾਹੀਨ ਦਾ ਅਰਥ
ਮੈਂ ਪਹਿਲੀ ਵਾਰੀ ਕੈਂਡਲ ਲਾਈਟ ਮਾਰਚ ਓਦੋਂ ਵੇਖਿਆ ਜਦੋਂ ਸਾਡੇ ਸਕੂਲ ਦੇ ਇੱਕ ਸੀਨੀਅਰ ਦਾ ਬਲਾਤਕਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮੈਂ ਉਸ ਸਮੇਂ ਕਾਲਜ ਵਿੱਚ ਸੀ। ਉਹ ਮਾਮਲਾ ਅੱਜ ਤੱਕ ਨਹੀਂ ਸੁਲਝਿਆ।
ਨਾਗਰਿਕਤਾ ਸੋਧ ਕਾਨੂੰਨ, 2019 ਦੇ ਵਿਰੋਧ ਵਿੱਚ ਦੇਸ ਭਰ ਵਿੱਚ ਹੋਏ ਮੁਜ਼ਾਹਰਿਆਂ ਵਿੱਚੋਂ ਸ਼ਾਹੀਨ ਬਾਗ ਦਾ ਮੁਜ਼ਾਹਰਾ ਸਭ ਤੋਂ ਲੰਬੇ ਸਮੇਂ ਤੋਂ ਚਲਦਾ ਆ ਰਿਹਾ ਹੈ। ਇਸ ਨੂੰ ਦੇਖਦੇ ਹੋਏ ਦੇਸ ਦੇ ਹੋਰ ਹਿੱਸਿਆਂ ਵਿੱਚ ਵੀ ਮੁਜ਼ਾਹਰੇ ਦੇਖਣ ਨੂੰ ਮਿਲ ਰਹੇ ਹਨ।
ਸਰਕਾਰ ਇਨ੍ਹਾਂ ਮੁਜ਼ਾਹਰਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਇਹ ਵਧਦੇ ਰਹੇ।
ਇੱਕ ਰਾਤ, ਮੈਂ ਇੱਕ ਛੋਟਾ ਜਿਹਾ ਪੱਥਰ ਚੁੱਕ ਲਿਆ, ਜੋ ਹੁਣ ਇੱਕ ਯਾਦ ਵਜੋਂ ਬੁੱਕ ਸ਼ੈਲਫ ਵਿੱਚ ਰੱਖਿਆ ਹੋਇਆ ਹੈ।
ਇੱਥੇ ਹਰ ਬੇਇਨਸਾਫ਼ੀ ਵਿਰੁੱਧ ਮੁਜ਼ਾਹਰੇ ਹੋ ਰਹੇ ਹਨ ਅਤੇ ਲੋਕ ਵਿਰੋਧ ਵਿੱਚ ਗਾਣੇ, ਕਵਿਤਾਵਾਂ, ਨਾਅਰੇ ਅਤੇ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਹਨ।
ਮੈਂ ਆਪਣੀ ਮਰਜ਼ੀ ਨਾਲ ਇਸ ਛੋਟੀ ਜਿਹੀ ਕਲੋਨੀ ਵਿੱਚ ਘੁੰਮਦੇ ਹੋਏ ਇਹ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਕਿ ਇਹ ਮੁਜ਼ਾਹਰਾ ਕਿਉਂ ਕਰ ਰਹੇ ਹਨ। ਉਹ ਆਪਣੇ ਆਪ ਨੂੰ ਪੰਛੀ ਦੱਸ ਰਹੇ ਹਨ, ਅਜਿਹੇ ਪੰਛੀ ਜਿਨ੍ਹਾਂ ਨੇ ਆਪਣੇ ਖੰਭ ਖੋਲ੍ਹ ਦਿੱਤੇ ਹਨ।
ਵਿਕੀਪੀਡੀਆ ਮੁਤਾਬਕ, ਸ਼ਾਹੀਨ ਦਾ ਅਰਥ ਵੀ ਗ਼ੈਰ-ਪ੍ਰਵਾਸੀ ਬਾਜ ਹੁੰਦਾ ਹੈ।
ਇਹ ਵੀ ਪੜ੍ਹੋ-

ਮੁਜ਼ਾਹਰੇ ਲਈ ਥਾਂ
ਸ਼ਾਹੀਨ ਬਾਗ਼ ਦੇ ਸੰਕੇਤਾਂ ਅਤੇ ਦ੍ਰਿਸ਼ਾਂ ਨੂੰ ਸਮਝਣ ਲਈ ਮੈਂ ਸ਼ਾਮ ਨੂੰ ਉੱਥੇ ਮੌਜੂਦ ਰਹੀ। ਕਿਸ ਨੇ ਸੋਚਿਆ ਹੋਵੇਗਾ ਕਿ ਉਲਝੀਆਂ ਤਾਰਾਂ ਦੇ ਜਾਲ ਨਾਲ ਭਰੀ ਇਸ ਕਲੌਨੀ ਦਾ ਨਕਸ਼ਾ ਦੇਖਣਾ ਪਵੇਗਾ। ਜ਼ਿਆਦਾਤਰ ਸ਼ਾਮਾਂ ਨੂੰ, ਮੈਂ ਇੱਕ ਕੋਨੇ ਵਿੱਚ ਖੜ੍ਹੀ ਹੋ ਕੇ ਮੁਜ਼ਾਹਰਾ ਵੇਖਦੀ ਰਹੀ।
ਇੱਕ ਦਿਨ ਮੁਜ਼ਾਹਰੇ ਵਾਲੀ ਥਾਂ 'ਤੇ ਉਹ ਇੱਕ ਚਾਹ ਦਾ ਕੱਪ ਦਿੰਦੇ ਹਨ। ਉਸ ਨੂੰ ਮੈਂ ਸ਼ੁਕਰਗੁਜ਼ਾਰ ਹੋ ਕੇ ਲੈ ਲੈਂਦੀ ਹਾਂ। ਵਿਰੋਧ ਦੀ ਥਾਂ ਹਾਈਵੇ ਦਾ ਹਿੱਸਾ ਹੈ, ਜੋ ਕਿ ਇਨ੍ਹਾਂ ਔਰਤਾਂ ਨੇ ਕਈ ਦਿਨਾਂ ਤੋਂ ਬੰਦ ਕੀਤਾ ਹੋਇਆ ਹੈ।
ਤੁਸੀਂ ਇੱਥੇ ਆ ਕੇ ਇਸ ਮੁਜ਼ਾਹਰੇ ਨੂੰ ਵੇਖਦੇ ਹੋ, ਸੁਣਦੇ ਹੋ, ਸਮਝਣ ਦੀ ਕੋਸ਼ਿਸ਼ ਕਰਦੇ ਹੋ ਅਤੇ ਤੁਹਾਡੇ ਫੇਫੜਿਆਂ ਵਿੱਚ ਵੀ ਉਮੀਦ ਦੀ ਹਵਾ ਭਰ ਜਾਂਦੀ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਮੈਂ ਇੱਥੇ ਬੈਠਦੀ ਹਾਂ, ਘੁੰਮਦੀ ਹਾਂ। ਇੱਕ ਕਾਪੀ 'ਤੇ ਕਲਮ ਨਾਲ ਕੁਝ ਲਿਖਦੀ ਰਹਿੰਦੀ ਹਾਂ। ਚਾਹ ਦੇ ਸਟਾਲਾਂ 'ਤੇ ਰੁਕਦੀ ਹਾਂ।
ਮੈਂ ਘੱਟ ਬੋਲਦੀ ਹਾਂ ਅਤੇ ਜ਼ਿਆਦਾ ਸੁਣਦੀ ਹਾਂ। ਮੈਂ ਕਈ ਸਾਲਾਂ ਤੋਂ ਮੁਜ਼ਾਹਰੇ ਵੇਖ ਰਹੀ ਹਾਂ। ਇਸ ਲਈ, ਸਿਰਦਰਦ ਅਤੇ ਜ਼ੁਕਾਮ ਦੇ ਬਾਵਜੂਦ ਵੀ ਮੈਂ ਇੱਥੇ ਕਈ ਦਿਨ ਆਉਂਦੀ ਰਹੀ।
ਮੁਜ਼ਾਹਰਾ ਕਰਨ ਵਾਲੀਆਂ ਔਰਤਾਂ
ਮੈਂ ਇੱਕ ਰਿਪੋਰਟਰ ਹਾਂ, ਇਸ ਲਈ ਮੈਨੂੰ ਹਮੇਸ਼ਾ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਤੱਥਾਂ ਨਾਲ ਗੱਲ ਹੋਵੇ। ਪਰ ਮੈਂ ਇੱਕ ਕਹਾਣੀ ਸੁਣਾਉਣ ਵਾਲੀ ਵੀ ਹਾਂ। ਮੈਂ ਵੇਖਦੀ ਹਾਂ ਕਿ ਔਰਤਾਂ ਦਿਨ-ਰਾਤ ਧਰਨੇ 'ਤੇ ਬੈਠੀਆਂ ਹਨ। ਮੈਂ ਇਹ ਸਮਝਦੀ ਹਾਂ ਕਿ ਮੈਂ ਇੱਕ ਹੋ ਰਹੇ ਬਦਲਾਅ ਨੂੰ ਵੇਖ ਰਹੀ ਹਾਂ।
ਮੈਂ ਇਨ੍ਹਾਂ ਸਾਰਿਆਂ ਨੂੰ ਵੱਧ ਤੋਂ ਵੱਧ ਯਾਦ ਰੱਖਣਾ ਚਾਹੁੰਦੀ ਹਾਂ, ਇਸ ਲਈ ਮੈਂ ਇਨ੍ਹਾਂ ਦੀ ਫੋਟੋਆਂ ਲੈਂਦੀ ਹਾਂ। ਉਹ ਜਿਹੜੀ ਕਵਿਤਾਵਾਂ ਗਾਉਂਦੀਆਂ ਹਨ, ਉਹ ਕਵਿਤਾਵਾਂ ਵੀ ਲਿਖ ਰਹੀ ਹਾਂ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਮੈਂ ਆਸ-ਪਾਸ ਦੇ ਮਾਹੌਲ ਬਾਰੇ ਵੀ ਲਿਖਦੀ ਹਾਂ। ਇਨ੍ਹਾਂ ਯਤਨਾਂ ਕਰਕੇ ਮੈਂ ਇਸ ਭੀੜ ਵਿੱਚ ਵੜਦੀ ਜਾ ਰਹੀ ਹਾਂ। ਮੈਂ ਕਈ ਲਾਈਨਾਂ ਵਿੱਚ ਵਾਰ-ਵਾਰ ਜਾਂਦੀ ਹਾਂ।
75 ਸਾਲਾਂ ਦੀ ਇੱਕ ਬਜ਼ੁਰਗ ਔਰਤ ਮੈਨੂੰ ਇਨ੍ਹਾਂ ਥਾਵਾਂ 'ਤੇ ਲੈ ਜਾਂਦੀ ਹੈ। ਉਹ ਦੱਸਦੀ ਹੈ ਕਿ ਵਿਰੋਧ ਕਿਉਂ ਕਰ ਰਹੇ ਹਨ।
ਮੁਜ਼ਾਹਰੇ 'ਤੇ ਬੈਠੀਆਂ ਔਰਤਾਂ ਜਦੋਂ ਵੇਖਦੀਆਂ ਹਨ ਤਾਂ ਉਹ ਮੁਸਕਰਾ ਦਿੰਦੀਆਂ ਹਨ। ਉਹ ਖਾਣ ਨੂੰ ਵੀ ਦਿੰਦੀਆਂ ਹਨ ਤੇ ਆਪਣੀਆਂ ਕਹਾਣੀਆਂ ਵੀ ਸੁਣਾਉਂਦੀਆਂ ਹਨ। ਮੈਨੂੰ ਜੋ ਵੀ ਮਿਲਦਾ ਹੈ, ਮੈਂ ਉਹ ਸਵੀਕਾਰ ਕਰ ਲੈਂਦੀ ਹਾਂ।
ਨੂਰੂਨੀਸ਼ਾ ਇੱਕ ਕਮਜ਼ੋਰ ਦਿੱਖਣ ਵਾਲੀ ਔਰਤ ਹੈ। ਉਹ ਕਈ ਸਾਲ ਪਹਿਲਾਂ ਆਪਣੇ ਪੁੱਤਰਾਂ ਨਾਲ ਰਹਿਣ ਲਈ ਉੱਤਰ ਪ੍ਰਦੇਸ਼ ਤੋਂ ਸ਼ਾਹੀਨ ਬਾਗ ਆ ਗਈ ਸੀ। ਇਸ ਮੌਸਮ ਦੀ ਸਿਰੇ ਦੀ ਠੰਢ ਨਾਲ ਵੀ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋਇਆ।
ਸ਼ਾਹੀਨ ਬਾਗ਼ ਤੋਂ ਬਾਅਦ
ਇਸ ਵਿਚਾਲੇ ਮੇਰੀ ਮਾਂ ਦਾ ਮੈਸੇਜ ਆਉਂਦਾ ਹੈ ਕਿ ਕਿੱਥੇ ਹੋ? ਮੈਂ ਦੱਸਦੀ ਹਾਂ ਕਿ ਸ਼ਾਹੀਨ। ਉਹ ਕਹਿੰਦੀ ਹੈ ਕੱਪੜਿਆਂ ਨਾਲ ਢਕ ਕੇ ਰੱਖਣਾ ਖ਼ੁਦ ਨੂੰ। ਉਹ ਘਰ ਵਾਪਸ ਆਉਣ ਲਈ ਨਹੀਂ ਕਹਿੰਦੀ। ਇੱਕ ਮਹੀਨੇ ਤੋਂ ਵਧੇਰੇ ਸਮਾਂ ਹੋ ਗਿਆ ਹੈ।

ਤਸਵੀਰ ਸਰੋਤ, EPA/HARISH TYAGI
ਸ਼ਾਹੀਨ ਬਾਗ਼ ਤੋਂ ਬਾਅਦ ਪਟਨਾ, ਪ੍ਰਯਾਗਰਾਜ ਅਤੇ ਹੋਰਨਾਂ ਸ਼ਹਿਰਾਂ ਵਿੱਚ ਇਸੇ ਤਰ੍ਹਾਂ ਔਰਤਾਂ ਰੋਸ-ਮੁਜ਼ਾਹਰੇ ਕਰ ਰਹੀਆਂ ਹਨ।
ਸ਼ਾਹੀਨ ਬਾਗ਼ ਦੀ ਮੇਰੀ ਪਹਿਲੀ ਯਾਤਰਾ ਤੋਂ ਬਾਅਦ ਅਜਿਹੀਆਂ ਥਾਵਾਂ ਦੀ ਸੰਖਿਆ ਵਧ ਰਹੀ ਹੈ। ਕਈ ਲੋਕਾਂ ਨੇ ਅਮਰੀਕਾ ਵਿੱਚ ਹੋਏ ਸਾਲ 2011 ਦੇ 'ਔਕਿਉਪਾਈ ਮੂਵਮੈਂਟ' ਨੂੰ ਖਾਰਿਜ ਕੀਤਾ ਸੀ। ਇਹ ਮੂਵਮੈਂਟ ਆਰਥਿਕ ਅਸਮਾਨਤਾ ਦੇ ਨਾਮ 'ਤੇ ਸ਼ੁਰੂ ਹੋਇਆ ਸੀ।
'ਔਕਿਉਪਾਈ ਮੂਵਮੈਂਟ' ਦੇ ਓਕਲੈਂਡ ਵਿੱਚ ਹੋਏ ਪ੍ਰਦਰਸ਼ਨ ਦੇ ਕੈਂਪ ਦੇ ਪ੍ਰਵੇਸ਼ ਗੇਟ 'ਤੇ ਦੋ ਬੋਰਡ ਲੱਗੇ ਸਨ, ਇੱਕ ਵਿੱਚ ਲਿਖਿਆ ਸੀ ਕਿ 'ਤੁਸੀਂ ਘਰ ਛੱਡ ਚੁੱਕੇ ਹੋ' ਅਤੇ ਦੂਜੇ ਵਿੱਚ ਲਿਖਿਆ ਸੀ 'ਵੈਲਕਮ ਟੂ ਲਾਈਫ।'
ਇੱਥੋਂ ਘਰ ਛੱਡਣ ਦਾ ਮਤਲਬ ਉਨ੍ਹਾਂ ਲੋਕਾਂ ਲਈ ਸੀ ਜੋ ਕੈਂਪਾਂ ਵਿੱਚ ਰਹਿ ਰਹੇ ਸਨ, ਇਸ ਤੋਂ ਇਲਾਵਾ ਇਹ ਉਨ੍ਹਾਂ ਲੋਕਾਂ ਨੂੰ ਵੀ ਸੰਬਧਿਤ ਸੀ ਜੋ ਆਪਣੇ ਆਰਾਮ ਅਤੇ ਸੁਰੱਖਿਆ ਨੂੰ ਛੱਡ ਕੇ ਮੁਜ਼ਾਹਰਿਆਂ ਵਿੱਚ ਹਿੱਸਾ ਲੈ ਰਹੇ ਸਨ।
ਜਿਵੇਂ ਕਿ ਸ਼ਾਹੀਨ ਬਾਗ਼ ਵਿੱਚ ਪ੍ਰਦਰਸ਼ਨ ਕਰਨ ਵਾਲੀਆਂ ਔਰਤਾਂ ਹਨ, ਜੋ ਆਪਣੇ ਜੀਵਨ ਵਿੱਚ ਪਹਿਲੀ ਵਾਰ ਕਿਸੇ ਰੋਸ-ਮੁਜ਼ਾਹਰੇ ਵਿੱਚ ਹਿੱਸਾ ਲੈ ਰਹੀਆਂ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
ਸਮਾਜਿਕ ਅੰਦੋਲਨ ਦਾ ਚਿਹਰਾ
ਇੱਕ ਤਰ੍ਹਾਂ ਨਾਲ ਆਕਿਊਪਾਈ ਐਕਟੀਵਿਜ਼ਮ ਲੋਕਾਂ ਨੂੰ ਸਿਆਸਤ ਵਿੱਚ ਸਿੱਧੇ ਤੌਰ 'ਤੇ ਸਰਗਰਮ ਹੋਣ ਦਾ ਅਹਿਸਾਸ ਕਰਵਾਉਮ ਵਾਲਾ ਸੀ ਅਤੇ ਜੋ ਲੋਕ ਇਸ ਵਿੱਚ ਸ਼ਾਮਿਲ ਹੋ ਰਹੇ ਸਨ ਉਹ ਇੱਕ ਨਵੇਂ ਉਤਸ਼ਾਹ ਨਾ ਤਰੋਤਾਜ਼ਾ ਹੋ ਰਹੇ ਸਨ।
2012 ਵਿੱਚ ਮੈਂ ਫਿਲਾਡੇਲਫਿਆ ਵਿੱਚ ਸੀ, ਮੈਂ ਉੱਥੇ ਇੱਕ ਮੂਵਮੈਂਟ ਵਿੱਚ ਹਿੱਸਾ ਲੈਣ ਗਈ ਸੀ।
ਆਕਿਊਪਾਈ ਦਿ ਹੁ਼ਡ, ਦਾ ਪ੍ਰਦਰਸ਼ਨ ਦੋ ਐਕਟੀਵਿਸਟ ਦੋਸਤਾਂ ਨੇ ਸ਼ੁਰੂ ਕੀਤੀ ਸੀ, ਕਵੀਂਸ, ਨਿਊਯਾਰਕ ਦੇ 39 ਸਾਲਾ ਮਲਿਕ ਰਾਇਸਾਨ ਅਤੇ ਡੇਟ੍ਰਾਇਟ, ਮਿਸ਼ੀਗਨ ਦੀ 35 ਸਾਲ ਦੀ ਇਫੇ ਜੋਹਰੀ ਉੁਹੁਰੂ।
ਆਕਿਊਪਾਈ ਵਾਲ ਸਟ੍ਰੀਟ ਦੇ ਪ੍ਰਤੀਭਾਗੀਆਂ ਵਿੱਚ ਗੋਰਿਆਂ ਦੀ ਗਿਣਤੀ ਜ਼ਿਆਦੀ ਸੀ ਅਤੇ ਕੁਝ ਕੱਟੜਪੰਥੀ ਕਾਲੇ ਵਰਕਰਾਂ ਦਾ ਮੰਨਣਾ ਸੀ ਕਿ ਕਾਲੇ ਜਾਂ ਕੰਮਕਾਜੀ ਲੋਕਾਂ ਦੇ ਸਮਾਜਿਕ ਅੰਦੋਲਨ ਦਾ ਚਿਹਰਾ ਗੋਰੇ ਨਹੀਂ ਹੋ ਸਕਦਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5
ਇਹ ਰੋਸ ਮੈਂ ਫਿਲਾਡੇਲਫਿਆ ਦੇ ਅੰਦਰੂਨੀ ਹਿੱਸਿਆਂ ਵਿੱਚ ਸਾਲ 2012 ਵਿੱਚ ਹਰ ਥਾਂ ਦੇਖਿਆ, ਜਿੱਥੇ ਨੌਜਵਾਨ ਕਿਤੇ ਗੁਆਚੇ ਹੋਏ ਸਨ ਅਤੇ ਬੁੱਢਆਂ ਮਾਵਾਂ ਵਿੱਚ ਮੌਤ ਦਾ ਖ਼ੌਫ਼ ਨਹੀਂ ਦਿਖ ਰਿਹਾ ਸੀ। ਅਜਿਹਾ ਹੀ ਰੋਸ ਇਨ੍ਹਾਂ ਦਿਨਾਂ 'ਚ ਮੈਂ ਦੇਖ ਰਹੀ ਹਾਂ। ਰੋਸ-ਮੁਜ਼ਾਹਰੇ ਲੋਕਾਂ ਦਾ ਅਧਿਕਾਰ ਹੈ।
ਮੁਜ਼ਾਹਰੇ ਅਤੇ ਵਿਰੋਧ
ਆਕਿਊਪਾਈ ਮੂਵਮੈਂਟ ਨਾਲ ਵਿਭਿੰਨਤਾ ਦਾ ਦੌਰ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਜਦੋਂ ਅਸੀਂ ਲੋਕ ਆਕਿਊਪਾਈ ਦਿ ਹੁੱਡ ਮੀਟਿੰਗ ਵਿੱਚ ਸ਼ਾਮਿਲ ਹੋਏ ਤਾਂ ਇਹ ਸਮਝਣ ਦੀ ਕੋਸ਼ਿਸ਼ ਸ਼ੁਰੂ ਹੋਈ ਕਿ ਕਿੰਨਾਂ ਕਾਰਨਾਂ ਕਰਕੇ ਕਾਲੇ ਲੋਕ ਮੁੱਖ ਧਾਰਾ ਤੋਂ ਬਾਹਰ ਹਨ।
ਸ਼ਹਿਰ ਦੇ ਅੰਦਰ ਇਹ ਗੱਲ ਉਭਰੀ ਕਿ ਡਰੱਗਜ਼ ਅਤੇ ਹਿੰਸਾ ਇਸ ਦੇ ਕਾਰਨ ਹਨ।

ਤਸਵੀਰ ਸਰੋਤ, AFP
ਹਾਲਾਂਕਿ, ਦੂਜੇ ਪਾਸੇ ਲੋਕਾਂ ਇਹ ਵੀ ਮੰਨਣਾ ਸੀ ਕਿ ਇੱਛਾ ਸ਼ਕਤੀ ਦਾ ਘਾਟ, ਸਰਗਰਮ ਹਿੱਸੇਦਾਰੀ ਦੀ ਘਾਟ, ਘੱਟ ਜਾਗਰੂਕਤਾ, ਹਮਦਰਦੀ ਦਾ ਕਮੀ ਅਤੇ ਇਤਿਹਾਸਕ ਤੱਥਾਂ ਦੀ ਅਣਦੇਖੀ ਵੀ ਇਸ ਦਾ ਵੱਡਾ ਕਾਰਨ ਹੈ।
ਹੁਣ, ਆਕਿਊਪਾਈ ਗੇਟਵੇ ਇਨ ਬਾਂਬੇ ਤੋਂ ਇਸ ਅੰਦੋਲਨ ਦੀ ਵਾਪਸੀ ਦਿਖ ਰਹੀ ਹੈ।
ਉਸ ਵੇਲੇ ਅਰਾਜਕ ਲੋਕਾਂ ਦੇ ਸ਼ੁਰੂ ਕੀਤੇ ਵਿਰੋਧ ਨਾਲ ਰੋਸ-ਮੁਜ਼ਾਹਰੇ ਅਤੇ ਪ੍ਰਤੀਰੋਧ ਨੂੰ ਲੈ ਕੇ ਲੋਕਾਂ ਵਿੱਚ ਆਸ ਪੈਦਾ ਹੋਈ ਹੈ।
ਪਿਛਲੇ ਕੁਝ ਸਾਲਾਂ ਵਿੱਚ ਮੈਂ ਸ਼ਹਿਰਾਂ, ਦੇਸ਼ਾਂ ਅਤੇ ਲੋਕਾਂ ਦੇ ਦਿਲਾਂ ਵਿੱਚ ਰੋਸ-ਮੁਜ਼ਾਹਰੇ ਨੂੰ ਉਮੜਦਿਆਂ ਹੋਇਆ ਦੇਖਿਆ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 6
ਰਿਪੋਰਟਰ ਹੋਣ ਦੇ ਆਪਣੇ ਫਾਇਦੇ ਹਨ, ਮੈਂ ਇਨ੍ਹਾਂ ਰੋਸ ਮੁਜ਼ਾਹਰਿਆਂ ਵਿੱਚ ਜਾਂਦਾ ਹਾਂ, ਲੋਕਾਂ ਨੂੰ ਸੁਣਦੀ ਹਾਂ ਅਤੇ ਸਵਾਲ ਪੁੱਛਦੀ ਹਾਂ।
ਇੱਥੇ ਦੋ ਸ਼ਹਿਰ ਮੌਜੂਦ ਹਨ, ਇੱਕ ਪਾਸੇ, ਬਹੁਮੰਜ਼ਿਲਾਂ ਇਮਾਰਤਾਂ ਹਨ ਜਿਸ ਵਿੱਚ ਫਿਲਾਡੇਲਫਿਆ ਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਦੀ ਝਲਕ ਮਿਲਦੀ ਹੈ, ਦੂਜੇ ਪਾਸੇ, ਬੰਦ ਪਈਆਂ ਫੈਕਟਰੀਆਂ ਹਨ, ਜਿਨ੍ਹਾਂ ਦੀਆਂ ਚਿਮਨੀਆਂ ਤੋਂ ਧੂੰਆਂ ਨਹੀਂ ਨਿਕਲਦਾ।
ਸੀਏਏ ਨੇ ਰੋਸ-ਮੁਜ਼ਾਹਰੇ ਨੂੰ ਦਿੱਤਾ ਜੀਵਨ
ਹੁਣ ਇਨ੍ਹਾਂ ਫੈਕਟਰੀਆਂ ਨੂੰ ਛੱਡ ਦਿੱਤਾ ਗਿਆ ਹੈ, ਉਸ ਵੇਲੇ ਦੀ ਯਾਦ ਦਿਵਾਉਣ ਲਈ ਕਦੇ ਗਰੀਬਾਂ ਕੋਲ ਨੌਕਰੀਆਂ ਹੁੰਦੀਆਂ ਸਨ।
ਇਹ ਪੂਰੀ ਦੁਨੀਆਂ ਦੇ ਹਾਲਾਤ ਹਨ। ਇੱਕਦਮ ਵੱਖਰੇ, ਅਜਿਹੇ ਹੀ ਸਾਡੇ ਸ਼ਹਿਰ ਹਨ, ਸਾਡੇ ਦੇਸ ਹਨ, ਪਰ ਇਸ ਦੇ ਬਚੇ ਹੋਏ ਹਿੱਸੇ ਵਿੱਚ ਅਸਤਿਤਵ ਅਤੇ ਪ੍ਰਤੀਰੋਧ ਦੀਆਂ ਕਹਾਣੀਆਂ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 7
ਇਹ ਆਕਿਊਪਾਈ ਮੂਵਮੈਂਟ ਵਾਂਗ ਹੈ, ਅਜਿਹੇ ਰੋਸ-ਮੁਜ਼ਾਹਰੇ ਨੂੰ ਨਾਗਰਿਕਤਾ ਸੋਧ ਕਾਨੂੰਨ ਨੇ ਇੱਕ ਨਵਾਂ ਜੀਵਨ ਦੇ ਦਿੱਤਾ ਹੈ। ਇਸ ਦਾ ਭਾਰਤੀ ਸਿਆਸਤ ਅਤੇ ਸੱਭਿਆਚਾਰ 'ਤੇ ਲੰਬੇ ਸਮੇਂ ਤੱਕ ਅਸਰ ਰਹੇਗਾ। ਇੱਕ ਪਾਸੇ ਇਹ ਸਰਕਾਰ ਦੇ ਵਿਰੋਧੀ ਦੀ ਭੂਮਿਕਾ ਵੀ ਨਿਭਾ ਰਿਹਾ ਹੈ।
ਮੈਂ ਆਕਿਊਪਾਈ ਮੂਵਮੈਂਟ ਨੂੰ ਦੇਖਿਆ ਸੀ, ਤਾਂ ਮੈਂ ਇਹ ਮਹਿਸੂਸ ਕੀਤਾ ਸੀ ਕਿ ਇਹ ਕਈ ਸਿਰ ਵਾਲੇ ਸੱਪ ਵਾਂਗ ਹੈ। ਵਿਰੋਧੀ ਇੱਕ ਸਿਰ ਨੂੰਨ ਕਟਦੇ ਜਾਂ ਫਿਰ ਹਿਰਾਸਤ ਵਿੱਚ ਲੈ ਲਏ ਤਾਂ ਦੂਜਾ ਸਿਰ ਉਸ ਦੀ ਥਾਂ ਲੈਣ ਲਈ ਤਿਆਰ ਹੈ।
ਇਸ ਦੀ ਅਗਵਾਈ ਕਰਨ ਵਾਲਾ ਕੋਈ ਚਿਹਰਾ ਨਹੀਂ, ਕੋਈ ਬੁਲਾਰਾ ਵੀ ਨਹੀਂ ਹੈ।
ਇਸ ਦੇ ਕਾਰਨ ਵੀ ਕਾਰਪੋਰੇਟ ਮੀਡੀਆ ਸਣੇ ਹੋਰ ਕਈ ਲੋਕ ਨਿਰਾਸ਼ ਹਨ ਕਿਉਂਕਿ ਉਨ੍ਹਾਂ ਨੂੰ ਅਜਿਹੇ ਰੋਸ-ਮੁਜ਼ਾਹਰਿਆਂ ਦੀਆਂ ਉਦਾਹਰਨਾਂ ਬਾਰੇ ਸਮਝ ਨਹੀਂ ਹੈ ਜਿਸ ਨੂੰ ਅਰਾਜਕਤਾ ਨਾਲ ਹੀ ਤਾਕਤ ਮਿਲਦੀ ਹੈ।
ਇਹ ਵੀ ਪੜ੍ਹੋ-
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 8

End of YouTube post, 9

End of YouTube post, 10