ਬ੍ਰੈਗਜ਼ਿਟ: ਆਖ਼ਰ ਬ੍ਰਿਟੇਨ ਯੂਰਪੀ ਸੰਘ ਤੋਂ ਬਾਹਰ, ਉਸ ਤੋਂ ਪਹਿਲਾਂ ਕੀ- ਕੀ ਹੋਇਆ

ਤਸਵੀਰ ਸਰੋਤ, Getty Images
ਬ੍ਰਿਟੇਨ ਅਧਿਕਾਰਤ ਤੌਰ ’ਤੇ ਯੂਰਪੀ ਸੰਘ ਤੋਂ ਵੱਖ ਹੋ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਦਾ ਕਰੀਬ ਅੱਧੀ ਸਦੀ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ ਹੈ।
31 ਜਨਵਰੀ 2020 ਨੂੰ ਰਾਤ ਦੇ 11 ਵੱਜਣ ਦੇ ਨਾਲ ਹੀ ਬ੍ਰਿਟੇਨ ਯੂਰਪੀ ਸੰਘ ਤੋਂ ਵੱਖ ਹੋ ਗਿਆ ਹੈ।
ਬ੍ਰਿਟੇਨ ਦੇ ਲੋਕਾਂ ਨੇ ਸਾਢੇ ਤਿੰਨ ਸਾਲ ਪਹਿਲਾਂ ਯੂਰਪੀ ਸੰਘ ਤੋਂ ਵੱਖ ਹੋਣ ਦੇ ਹੱਕ ਵਿੱਚ ਵੋਟਾਂ ਪਾ ਕੇ ਆਪਣਾ ਫੈਸਲਾ ਸੁਣਾਇਆ ਸੀ। ਇਸ ਨੂੰ ਬ੍ਰੈਗਜ਼ਿਟ ਕਿਹਾ ਗਿਆ ਸੀ।
ਇਹ ਵੀ ਪੜ੍ਹੋ
23 ਜੂਨ 2016 ਨੂੰ ਆਏ ਨਤੀਜਿਆਂ ਮੁਤਾਬਕ, 52 ਫੀਸਦ ਵੋਟਰਾਂ ਨੇ ਬ੍ਰੈਗਜ਼ਿਟ ਦਾ ਸਮਰਥਨ ਕੀਤਾ ਸੀ ਤੇ 48 ਫੀਸਦ ਨੇ ਇਸ ਦਾ ਵਿਰੋਧ ਕੀਤਾ ਸੀ।
ਸਕਾਟਲੈਂਡ ਦੇ ਲੋਕਾਂ ਨੇ ਯੂਰਪੀ ਸੰਘ ਵਿੱਚ ਰਹਿਣ ਲਈ ਵੋਟਾਂ ਪਾਈਆਂ ਸਨ। ਉੱਥੇ ਇਸ ਬਾਰੇ ਕੈਂਡਲ ਮਾਰਚ ਕੱਢੇ ਗਏ।
ਦੂਜੇ ਪਾਸੇ, ਬ੍ਰੈਗਜ਼ਿਟ ਲਈ ਵੋਟਾਂ ਪਾਉਣ ਵਾਲੇ ਲੋਕਾਂ ਨੇ ਜਸ਼ਨ ਮਨਾਇਆ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੋਸ਼ਲ ਮੀਡੀਆ ’ਤੇ ਇੱਕ ਸੰਦੇਸ਼ ਦਿੰਦਿਆਂ ਕਿਹਾ, "ਕਈ ਲੋਕਾਂ ਲਈ ਇਹ ਉਮੀਦ ਦੀ ਘੜੀ ਹੈ, ਉਹ ਘੜੀ ਜੋ ਉਨ੍ਹਾਂ ਨੂੰ ਲਗਦਾ ਸੀ ਕਿ ਆਏਗੀ ਹੀ ਨਹੀਂ।"

ਤਸਵੀਰ ਸਰੋਤ, PA Media
"ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਚਿੰਤਾ ਹੈ ਅਤੇ ਨੁਕਸਾਨ ਦਾ ਅਹਿਸਾਸ ਕਰ ਰਹੇ ਹਨ।"
"ਤੀਜਾ ਉਹ ਸਮੂਹ ਹੈ, ਸ਼ਾਇਦ ਸਭ ਤੋਂ ਵੱਡਾ, ਜਿਸ ਨੂੰ ਲੱਗ ਰਿਹਾ ਸੀ ਕਿ ਇਹ ਸਿਆਸੀ ਲੜਾਈ ਕਦੇ ਖ਼ਤਮ ਨਹੀਂ ਹੋਵੇਗੀ।"
"ਮੈਂ ਇਨ੍ਹਾਂ ਭਾਵਨਾਵਾਂ ਨੂੰ ਸਮਝਦਾ ਹਾਂ। ਸਰਕਾਰ ਹੋਣ ਦੇ ਨਾਤੇ ਸਾਡਾ ਕੰਮ ਹੈ ਦੇਸ਼ ਨੂੰ ਜੋੜਨਾ ਤੇ ਅੱਗੇ ਲੈ ਕੇ ਜਾਣਾ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਹੁਣ ਕੀ ਹੋਵੇਗਾ?
ਬ੍ਰਿਟੇਨ ਦੇ ਯੂਰਪੀ ਸੰਘ ਛੱਡਣ ਤੋਂ ਬਾਅਦ ਬ੍ਰਿਟੇਨ ਦੇ ਨਾਗਰਿਕ ਕੁਝ ਬਦਲਾਅ ਦੇਖਣਗੇ।
ਹਾਲਾਂਕਿ 31 ਦਸੰਬਰ ਤੱਕ ਯੂਰਪੀ ਸੰਘ ਦੇ ਕਾਨੂੰਨ ਲਾਗੂ ਰਹਿਣਗੇ। ਇਸ ਵਿੱਚ ਬਿਨਾਂ ਰੁਕਾਵਟ ਆਵਾਜਾਈ ਸ਼ਾਮਲ ਹੈ।
ਬ੍ਰਿਟੇਨ ਯੂਰਪੀ ਸੰਘ ਦੇ ਨਾਲ ਉਸ ਤਰ੍ਹਾਂ ਦਾ ਵਪਾਰ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਤਰ੍ਹਾਂ ਦਾ ਯੂਰਪੀ ਸੰਘ ਦਾ ਕੈਨੇਡਾ ਨਾਲ ਹੈ।
ਪਰ ਯੂਰਪ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬ੍ਰਿਟੇਨ ਲਈ ਔਖੀ ਲੜਾਈ ਹੈ।
ਇਹ ਵੀ ਪੜ੍ਹੋ:
- ਜਦੋਂ 'ਕੋਠੇਵਾਲੀ ਗੰਗੂਬਾਈ' ਨੇ ਨਹਿਰੂ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ
- ਯੂਕੇ ਚੋਣਾਂ 2019: ਡੇਵਿਡ ਨਾਂ ਦੇ 91 ਉਮੀਦਵਾਰ ਚੋਣ ਮੈਦਾਨ 'ਚ ਉਤਰੇ, ਜਾਣੋ ਪੂਰੀ ਪ੍ਰਕਿਰਿਆ
- ਭਾਰਤ ਤੇ ਪਾਕਿਸਤਾਨ ਮੂਲ ਦੇ 11 ਲੀਡਰ ਜੋ ਜਿੱਤ ਕੇ ਬ੍ਰਿਟੇਨ ਦੀ ਸੰਸਦ 'ਚ ਪਹੁੰਚੇ
- ਟੈਰੀਜ਼ਾ ਮੇਅ ਨੂੰ ਕਰਨਾ ਪਵੇਗਾ ਟੋਰੀਆਂ ਦੇ ਬੇਭਰੋਸਗੀ ਮਤੇ ਦਾ ਸਾਹਮਣਾ
- ਬ੍ਰੈਕਸਿਟ ਕਾਰਨ ਬਰਤਾਨਵੀ ਸਰਕਾਰ ਵਿੱਚ ਅਹਿਮ ਫੇਰਬਦਲ
- ਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ
ਬ੍ਰਿਟੇਨ ਵਿੱਚ ਕਿਹੋ ਜਿਹਾ ਰਿਹਾ ਜੋਸ਼
ਬ੍ਰਿਟੇਨ ਦੇ ਪੱਬਾਂ ਤੇ ਕਲੱਬਾਂ ਵਿੱਚ ਇਸ ਸੰਬੰਧ ਵਿੱਚ ਜਸ਼ਨ ਰੱਖੇ ਗਏ ਸਨ। ਪਾਰਲੀਮੈਂਟ ਸੁਕੇਅਰ ਤੇ ਹਜ਼ਾਰਾਂ ਲੋਕ ਇਕੱਠੇ ਹੋਏ। ਜਿੱਥੇ ਬ੍ਰੈਗਜ਼ਿਟ ਪੱਖੀ ਆਗੂਆਂ ਨੇ ਭਾਸ਼ਣ ਵੀ ਦਿੱਤੇ।
ਦੂਜੇ ਪਾਸੇ ਯੂਰਪੀ ਸੰਘ ਵਿੱਚ ਬਣੇ ਰਹਿਣ ਦੇ ਹਾਮੀਆਂ ਨੇ ਵੀ ਇਕੱਠ ਕੀਤੇ। ਸਕਾਟਲੈਂਡ ਵਿੱਚ ਯੂਰਪੀ ਸੰਘ ਨੂੰ ਭਾਵ ਭਿੰਨੀ ਵਿਦਾਇਗੀ ਦਿੱਤੀ ਤੇ ਰੈਲੀਆਂ ਤੇ ਕੈਂਡਲ ਮਾਰਚ ਕੱਢੇ।
ਇਸ ਸਮੇਂ ਕੁਝ ਰਸਮਾਂ ਵੀ ਨਿਭਾਈਆਂ ਗਈਆਂ—
- ਯੂਰਪੀ ਸੰਘ ਦੇ ਬ੍ਰਸਲਜ਼ ਵਿਚਲੇ ਦਫ਼ਤਰ ਤੋਂ ਬ੍ਰਿਟੇਨ ਦਾ ਝੰਡਾ (ਯੂਨੀਅਨ ਜੈਕ) ਉਤਾਰਿਆ ਗਿਆ।
- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਿਵਾਸ, 10 ਡਾਊਨਿੰਗ ਸਟਰੀਟ ਤੇ ਲਾਈਟ ਸ਼ੋਅ ਕੀਤਾ ਗਿਆ। ਦਿ ਮਾਲ ਦੇ ਦੋਵੇਂ ਪਾਸੇ ਬ੍ਰਿਟੇਨ ਦੇ ਝੰਡੇ ਦੀਆਂ ਕਤਾਰਾਂ ਲਾਈਆਂ ਗਈਆਂ।
- 50ਪੈਨੀ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ।

ਤਸਵੀਰ ਸਰੋਤ, Reuters
ਉੱਤਰੀ ਆਇਰਲੈਂਡ ਵਿੱਚ ਬ੍ਰੈਗਜ਼ਿਟ ਵਿਰੋਧੀ ਭਾਈਚਾਰਿਆਂ ਨੇ ਰਿਪਬਲਿਕ ਆਫ਼ ਆਇਰਲੈਂਡ ਦੀ ਸਰਹੱਦ ਨਾਲ ਮੁਜ਼ਾਹਰੇ ਕੀਤੇ।
ਸਕਾਟਲੈਂਡ ਦੀ ਫਰਸਟ ਮਨਿਸਟਰ, ਨਿਕੋਲਾ ਸਟਰਗਨ ਨੇ ਯੂਰਪੀ ਸੰਘ ਦੇ ਝੰਡੇ ਦੀ ਤਸਵੀਰ ਟਵੀਟ ਕੀਤੀ ਤੇ ਲਿਖਿਆ, 'ਸਕਾਟਲੈਂਡ ਇੱਕ ਅਜ਼ਾਦ ਮੁਲਕ ਵਜੋਂ ਯੂਰਪ ਵਿੱਚ ਪਰਤੇਗਾ - #LeaveALightOnForScotland'
ਯੂਰਪ ਵਿੱਚ ਕਿਹੋ ਜਿਹੀ ਪ੍ਰਤੀਕਿਰਿਆ
ਯੂਰਪੀ ਯੂਨੀਅਨ ਦੀ ਪ੍ਰੈਜ਼ੀਡੈਂਟ ਉਰਸਲਾ ਵੋਨ ਡੈਰ ਲਿਅਨ ਨੇ ਕਿਹਾ ਕਿ ਬ੍ਰਿਟੇਨ ਤੇ ਬ੍ਰਸਲਜ਼ ਆਪਣੇ ਕਾਰੋਬਾਰੀ ਹਿੱਤਾਂ ਲਈ ਗੱਲਬਾਤ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਦੇ ਨਾਗਰਿਕ ਜਿਨ੍ਹਾਂ ਨੇ ਆਪਣੇ ਯੋਗਦਾਨ ਨਾਲ ਯੂਰਪੀ ਸੰਘ ਨੂੰ ਮਜ਼ਬੂਤ ਬਣਾਇਆ ਉਨ੍ਹਾਂ ਤੋਂ ਵਿਛੋੜਾ ਭਾਵੁਕ ਕਰਨ ਵਾਲਾ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਟਵੀਟ ਕੀਤਾ, "ਅੱਧੀ ਰਾਤ ਨੂੰ, 70 ਸਾਲਾਂ ਵਿੱਚ ਪਹਿਲੀ ਵਾਰ ਕੋਈ ਦੇਸ਼ ਯੂਰਪੀ ਸੰਘ ਤੋਂ ਬਾਹਰ ਜਾਵੇਗਾ।"

ਤਸਵੀਰ ਸਰੋਤ, Getty Images
ਪਿਛਲ ਝਾਤ
ਬ੍ਰਿਟੇਨ ਜਦੋਂ ਯੂਰਪੀ ਸੰਘ ਵਿੱਚ ਪਹਿਲੀ ਜਨਵਰੀ 1973 ਵਿੱਚ ਸ਼ਾਮਲ ਹੋਇਆ ਸੀ ਤਾਂ ਇਸ ਨੂੰ ਯੂਰਪੀਅਨ ਇਕਨੌਮਿਕ ਕਮਿਊਨਿਟੀ ਕਿਹਾ ਜਾਂਦਾ ਸੀ।
ਦੋ ਸਾਲ ਬਾਅਦ ਇਸ ਬਾਰੇ ਰਫਰੈਂਡਮ ਹੋਇਆ ਤੇ ਲੋਕਾਂ ਨੇ ਭਾਰੀ ਬਹੁਮਤ ਨਾਲ ਯੂਰਪੀ ਸੰਘ ਵਿੱਚ ਬਣੇ ਰਹਿਣ ਦੇ ਪੱਖ ਵਿੱਚ ਰਾਇ ਦਿੱਤੀ।
ਇਸ ਤੋਂ ਬਾਅਦ 2016 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ 2015 ਦੀਆਂ ਆਮ ਚੋਣਾਂ ਵਿੱਚ ਕੀਤੇ ਵਾਅਦੇ ਮੁਤਾਬਕ ਯੂਰਪੀ ਸੰਘ ਚੋਂ ਬਾਹਰ ਜਾਣ ਲਈ ਦੂਜਾ ਰਫਰੈਂਡਮ ਕਰਵਾਇਆ।
ਕੈਮਰੂਨ ਆਪ ਬ੍ਰੈਗਜ਼ਿਟ ਦੇ ਹਾਮੀ ਨਹੀਂ ਸਨ ਪਰ ਰਫਰੈਂਡਮ ਵਿੱਚ ਬ੍ਰੈਗਜ਼ਿਟ ਪੱਖੀਆਂ ਦੀ 48 ਫੀਸਦੀ ਦੇ ਮੁਕਾਬਲੇ 52 ਫ਼ੀਸਦੀ ਨਾਲ ਜਿੱਤ ਹੋਈ।
ਇਸ ਤੋਂ ਬਾਅਦ ਕੈਮਰੂਨ ਨੂੰ ਜਾਣਾ ਪਿਆ ਤੇ ਉਨ੍ਹਾਂ ਦੀ ਥਾਂ ਟੈਰੀਜ਼ਾ ਮੇਅ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਬਹੁਤ ਦੌੜ ਭੱਜ ਕੀਤੀ ਪਰ ਬ੍ਰਿਟੇਨ ਦੀ ਸੰਸਦ ਨੇ ਉਨ੍ਹਾਂ ਦੇ ਮਤੇ ਤਿੰਨ ਵਾਰ ਰੱਦ ਕਰ ਦਿੱਤੇ। ਆਖ਼ਰ ਮੱਧਵਰਤੀ ਚੋਣਾਂ ਵਿੱਚ ਬਹੁਮਤ ਗੁਆਉਣ ਤੋਂ ਬਾਅਦ ਉਨ੍ਹਾਂ ਨੂੰ ਵੀ ਅਹੁਦਾ ਛੱਡਣਾ ਪਿਆ।
ਮੇਅ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਬੌਰਿਸ ਜੋਨਸਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣ ਗਏ। ਉਹ ਵੀ ਆਪਣੇ ਮਤੇ ਸੰਸਦ ਤੋਂ ਪਾਸ ਨਾ ਕਰਾ ਸਕੇ। ਆਖ਼ਰ ਉਨ੍ਹਾਂ ਨੇ ਵੀ ਮੱਧ ਵਰਤੀ ਚੋਣਾਂ ਦਾ ਸਹਾਰਾ ਲਿਆ ਤੇ ਸਪਸ਼ਟ ਬਹੁਮਤ ਨਾਲ ਸਰਕਾਰ ਵਿੱਚ ਆਏ। ਇਸ ਵਾਰ ਉਨ੍ਹਾਂ ਨੇ ਸੰਸਦ ਤੋਂ ਆਪਣੀ ਗੱਲ ਬਹੁਮਤ ਦੇ ਬਲ ਨਾਲ ਮਨਾ ਲਈ।
ਉਨ੍ਹਾਂ ਦੀ ਡੀਲ ਤੇ ਸੰਸਦ ਨੇ ਪਿਛਲੇ ਸਾਲ ਦਸੰਬਰ ਦੇ ਅਖ਼ੀਰ ਵਿੱਚ ਮੋਹਰ ਲਾਈ ਤੇ ਇਸ ਸਾਲ ਦੇ ਸ਼ੁਰੂ ਵਿੱਚ ਕਾਨੂੰਨ ਬਣ ਗਿਆ।
ਇਹ ਵੀ ਪੜ੍ਹੋ:
ਵੀਡੀਓ: ਬੋਰਿਸ ਜੌਨਸਨ ਦਾ ਖੁਸ਼ਵੰਤ ਸਿੰਘ ਰਾਹੀਂ ਪੰਜਾਬੀ ਕਨੈਕਸ਼ਨ!
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4