ਟੈਰੀਜ਼ਾ ਮੇਅ ਨੂੰ ਕਰਨਾ ਪਵੇਗਾ ਟੋਰੀਆਂ ਦੇ ਬੇਭਰੋਸਗੀ ਮਤੇ ਦਾ ਸਾਹਮਣਾ

ਤਸਵੀਰ ਸਰੋਤ, Reuters
ਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਕਿਹਾ ਹੈ ਕਿ ਉਹ ਆਪਣੀ ਲੀਡਰਸ਼ਿਪ ਉੱਤੇ ਉੱਠੇ ਬੇ-ਭਰੋਸਗੀ ਦੇ ਵੋਟ ਦਾ ਸਾਹਮਣਾ ਕਰਨ ਲਈ ਤਿਆਰ ਹਨ।
10 ਡਾਉਨਿੰਗ ਸਟਰੀਟ ਦੇ ਬਾਹਰ ਬੋਲਦਿਆਂ ਟੈਰੀਜ਼ਾ ਨੇ ਕਿਹਾ, 'ਮੇਰੀ ਜੋ ਸਮਰੱਥਾ ਹੈ ਮੈਂ ਉਸ ਨਾਲ ਬੇ-ਭਰੋਸਗੀ ਦੇ ਵੋਟ ਦਾ ਸਾਹਮਣਾ ਕਰਾਂਗੀ'।
ਉਨ੍ਹਾਂ ਨੇ ਕਿਹਾ, 'ਨਵੇਂ ਪ੍ਰਧਾਨ ਮੰਤਰੀ ਨੂੰ ਆਰਟੀਕਲ 50 ਦੀ ਮਿਆਦ ਬਣਾਉਣ ਜਾਂ ਰੱਦ ਕਰਨਾ ਪਵੇਗਾ - 29 ਮਾਰਚ ਨੂੰ ਬ੍ਰਿਟੇਨ ਨੂੰ ਯੂਰਪੀ ਸੰਘ ਤੋਂ ਜਿਸ ਤਰੀਕੇ ਨਾਲ ਬਾਹਰ ਕੱਢਿਆ ਜਾਵੇਗਾ -'' ਉਸ 'ਚ ਦੇਰੀ ਕੀਤੀ ਜਾਵੇ ਜਾਂ ਬ੍ਰੈਗਜ਼ਿਟ ਨੂੰ ਰੋਕਿਆ ਜਾਵੇ।
ਕੰਜ਼ਰਵੇਟਿਵ ਸੰਸਦ ਮੈਂਬਰ 18:00 GMT ਅਤੇ 20:00 GMT ਵਿਚਾਲੇ ਵੋਟਿੰਗ ਕਰਨਗੇ। ਇਸ ਵੋਟਿੰਗ ਦਾ ਨਤੀਜਾ ਇੱਕ ਘੰਟੇ ਜਾਂ ਬਾਅਦ ਵਿਚ ਆ ਜਾਵੇਗਾ।
ਬੀਬੀਸੀ ਦੇ ਸਿਆਸੀ ਸੰਪਾਦਕ ਲੌਰਾ ਕੁਏਨਜ਼ਬਗਰ ਨੇ ਬ੍ਰੈਗਜ਼ਿਟ ਵਿਚ ਦੇਰੀ ਉੱਤੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਬੇ-ਭਰੋਸਗੀ ਦੇ ਮਤੇ ਦੌਰਾਨ ''ਇਹ ਮੁੱਖ ਨੁਕਤਾ ਹੈ,ਜਿਸ ਨੂੰ ਪ੍ਰਧਾਨ ਮੰਤਰੀ ਦੇ ਸਮਰਥਕ ਉਭਾਰ ਰਹੇ ਹਨ। ''
ਇਹ ਵੀ ਪੜ੍ਹੋ:
ਟੈਰੀਜ਼ਾ ਮੈਅ ਨੇ ਕਿਹਾ ਕਿ ਕੰਜ਼ਰਵੇਟਿਵ ਲੀਡਰਸ਼ਿਪ ਵਿਚ ਇਸ ਸਮੇਂ ਬਦਲਾਅ ਕਰਨ ਨਾਲ ਮੁਲਕ ਦਾ ਭਵਿੱਖ ਖਤਰੇ ਵਿਚ ਪੈ ਜਾਵੇਗਾ ਅਤੇ ਅਸਥਿਰਤਾ ਪੈਦਾ ਕਰੇਗਾ।
'ਲੀਡਰਸ਼ਿਪ ਵਿਚ ਬਦਲਾਅ ਕਰਨ ਨਾਲ ਨਾ ਤਾਂ ਸਮਝੌਤੇ ਨੂੰ ਕੋਈ ਬੁਨਿਆਦੀ ਫ਼ਰਕ ਪਵੇਗਾ ਅਤੇ ਨਾ ਹੀ ਸੰਸਦ ਦੇ ਸਮੀਕਰਨਾਂ ਵਿਚ ਬਦਲਾਅ ਆਵੇਗਾ'
ਯੂਕੇ ਵੱਲੋਂ ਯੂਰਪੀ ਯੂਨੀਅਨ ਛੱਡਣ ਲਈ 2016 ਵਿੱਚ ਕੀਤੀ ਗਈ ਵੋਟਿੰਗ ਤੋਂ ਕੁਝ ਸਮਾਂ ਬਾਅਦ ਹੀ ਟੈਰੀਜ਼ਾ ਮੇਅ ਪ੍ਰਧਾਨ ਮੰਤਰੀ ਬਣੇ ਸਨ। ਬ੍ਰੈਗਜ਼ਿਟ ਪਲਾਨ 'ਤੇ ਸਮਝੌਤਾ ਕਰਨ ਤੋਂ ਬਾਅਦ ਟੈਰੀਸਾ ਮੇਅ ਨੂੰ ਆਪਣੀ ਹੀ ਪਾਰਟੀ ਵਿੱਚ ਆਲੋਚਨਾ ਝੱਲਣੀ ਪਈ।
ਸਮਝੌਤਾ ਸੰਸਦ ਵਿੱਚ ਪਾਸ ਹੋਵੇਗਾ ਜਾਂ ਨਹੀਂ ਹੋਵੇਗਾ?
ਬਹੁਤੇ ਸਿਆਸੀ ਮਾਹਿਰਾਂ ਨੂੰ ਇਹ ਖਰੜਾ ਰੱਦ ਹੋਣ ਦੀ ਉਮੀਦ ਹੈ।

ਤਸਵੀਰ ਸਰੋਤ, AFP
ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਪਾਰਟੀ ਕੋਲ 650 ਵਿੱਚੋ 315 ਸੀਟਾਂ ਹਨ। ਇਸ ਦੇ ਇਲਾਵਾ ਉਨ੍ਹਾਂ ਨੂੰ ਨੌਰਦਨ ਆਇਰਿਸ਼ ਯੂਨੀਅਨਿਸਟ ਪਾਰਟੀ (ਡੀਯੂਪੀ) ਦੇ 10 ਸੰਸਦ ਮੈਂਬਰਾਂ ਦੇ ਵੀ ਇਸ ਸਮਝੌਤੇ ਦੇ ਹੱਕ ਵਿੱਚ ਭੁਗਤਣ ਦੀ ਉਮੀਦ ਹੈ।
ਡੀਯੂਪੀ ਦੀ ਹਮਾਇਤ ਤੋਂ ਬਿਨਾਂ ਸਰਕਾਰ ਕੋਲ ਕੋਈ ਸਾਫ ਬਹੁਮਤ ਨਹੀਂ ਹੈ ਅਤੇ ਕੋਈ ਵੀ ਬਿਲ ਪਾਸ ਨਹੀਂ ਕਰਾ ਸਕਦੀ।
ਇਹ ਵੀ ਪੜ੍ਹੋ:
ਜਿੱਥੇ ਵਿਰੋਧੀ ਧਿਰ ਇਸ ਦੇ ਖਿਲਾਫ ਵੋਟ ਕਰੇਗੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਪਾਰਟੀ ਦੇ ਵੀ ਕਈ ਸੰਸਦ ਮੈਂਬਰ ਆਪਣੀ ਸਰਕਾਰ ਦੇ ਖਿਲਾਫ ਜਾ ਸਕਦੇ ਹਨ।
ਡੀਯੂਪੀ ਦੇ ਵੀ ਕਈ ਮੈਂਬਰ ਇਸ ਸਮਝੌਤੇ ਬਾਰੇ ਵਿਰੋਧੀ ਸੁਰਾਂ ਅਲਾਪ ਚੁੱਕੇ ਹਨ। ਉਨ੍ਹਾਂ ਨੂੰ ਬਰਤਾਨੀਆ ਅਤੇ ਆਇਰਲੈਂਡ ਦੀ ਤਜਵੀਜ਼ਸ਼ੁਦਾ ਸਰਹੱਦ ਬਾਰੇ ਇਤਰਾਜ ਹਨ।
ਸਰਾਕਰੀ ਮੰਤਰੀ ਵਿਰੋਧੀਆਂ ਅਤੇ ਬਾਗੀਆਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਰੁੱਝੇ ਰਹੇ ਹਨ। ਉਹ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਸਰਹੱਦ ਬਾਰੇ ਭਵਿੱਖ ਵਿੱਚ ਆਪਣਾ ਪੱਖ ਰੱਖਣ ਦੀ ਗੱਲ ਕਹਿ ਕੇ ਮਨਾ ਰਹੇ ਸਨ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












