CAA Protest: ਕੜਾਕੇ ਦੀ ਠੰਢ, ਗ੍ਰਿਫ਼ਤਾਰੀਆਂ ਦੇ ਬਾਵਜੂਦ ਮੁਸਲਮਾਨ ਕੁੜੀਆਂ ਮੁਜ਼ਾਹਰਿਆਂ ’ਚ ਮੋਹਰੀ, ਕੀ ਹਨ ਮਾਅਨੇ?

ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਰੋਸ-ਮੁਜ਼ਾਹਰੇ
    • ਲੇਖਕ, ਚਿੰਕੀ ਸਿਨਹਾ
    • ਰੋਲ, ਬੀਬੀਸੀ ਪੱਤਰਕਾਰ

"ਤੇਰੇ ਮਾਥੇ ਪਰ ਯੇ ਆਂਚਲ ਖ਼ੂਬ ਹੈ ਲੇਕਿਨ ਤੂੰ ਇਸ ਆਂਚਲ ਸੇ ਇਕ ਪਰਚਮ ਬਨਾ ਲੇਤੀ ਤੋ ਅੱਛਾ ਥਾ" - ਮਜਾਜ

ਕਈ ਸਾਲ ਪਹਿਲਾਂ ਲਖ਼ਨਊ 'ਚ ਜਦੋਂ ਸ਼ਾਇਰ ਮਜਾਜ ਨੇ ਇਹ ਨਜ਼ਮ ਨਰਗਿਸ ਦੱਤ ਨਾਲ ਮੁਲਾਕਾਤ ਤੋਂ ਬਾਅਦ ਲਿਖੀ ਸੀ ਤਾਂ ਉਨ੍ਹਾਂ ਨੇ ਸ਼ਾਇਦ ਨਹੀਂ ਸੋਚਿਆ ਹੋਣਾ ਕਿ ਇਹ ਆਉਣ ਵਾਲੇ ਦਿਨਾਂ ਦਾ ਐਲਾਨ ਸਾਬਿਤ ਹੋਵੇਗਾ।

ਮਜਾਜ ਜਿਸ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੜ੍ਹੇ ਲਿਖੇ ਸਨ, ਉਹ ਯੂਨੀਵਰਸਿਟੀ ਵਿਰੋਧ ਦੀ ਪ੍ਰਤੀਕ ਬਣੀ ਹੋਈ ਹੈ।

ਦਰਅਸਲ ਇੱਥੇ ਭਾਰਤ ਸਰਕਾਰ ਵੱਲੋਂ ਲਾਗੂ ਵਿਵਾਦਤ ਨਾਗਰਿਕਤਾ ਸੋਧ ਕਾਨੂੰਨ (CAA) ਦਾ ਵਿਰੋਧ ਹੋ ਰਿਹਾ ਹੈ ਅਤੇ ਇਸ ਦੀ ਅਗਵਾਈ ਸਕਾਰਫ਼ (ਹਿਜਾਬ) ਬੰਨ੍ਹੀ ਔਰਤਾਂ ਕਰ ਰਹੀਆਂ ਹਨ।

ਇਸ ਕਾਨੂੰਨ 'ਚ ਤਿੰਨ ਗੁਆਂਢੀ ਮੁਲਕਾਂ ਤੋਂ ਭਾਰਤ ਆਏ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਤਜਵੀਜ਼ ਹੈ, ਪਰ ਉਸ ਸੂਚੀ 'ਚੋਂ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ-

ਮਜਾਜ ਦੀਆਂ ਲਿਖੀਆਂ ਸਤਰਾਂ ਨੂੰ ਵੱਖ-ਵੱਖ ਮਜ਼ਾਹਰਿਆਂ ਵਿੱਚ ਇਹ ਔਰਤਾਂ ਗਾ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਚਿਤਾਵਨੀ, ਫਾਇਰਿੰਗ, ਹੰਝੂ ਗੈਸ ਅਤੇ ਮੁਕਦਮੇ ਤੋਂ ਬਾਅਦ ਵੀ ਇਨ੍ਹਾਂ ਔਰਤਾਂ ਦੇ ਰੋਸ-ਮੁਜ਼ਹਾਰੇ ਜਾਰੀ ਹਨ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਜਾਮੀਆ ਮਿਲੀਆ, ਔਰਤਾਂ ਦੇ ਰੋਸ-ਮੁਜ਼ਾਹਰੇ ਦਾ ਕੇਂਦਰ ਸਾਬਿਤ ਹੋਏ ਹਨ ਜੋ ਪੁਲਿਸ ਦੀ ਬੇਰਹਿਮੀ ਸਾਹਮਣੇ ਖੜ੍ਹੀਆਂ ਹਨ, ਚੁਣੌਤੀ ਦਿੰਦੀਆਂ ਹਨ।

ਭਾਰਤੀ ਇਤਿਹਾਸ ਵਿੱਚ ਪਹਿਲੀ ਵਾਰ, ਇੰਨੀ ਵੱਡੀ ਗਿਣਤੀ ਵਿੱਚ ਮੁਸਲਮਾਨ ਔਰਤਾਂ ਮੁਜ਼ਾਹਰੇ ਲਈ ਸੜਕਾਂ 'ਤੇ ਨਿਕਲੀਆਂ ਹਨ, ਜੋ ਖ਼ੁਦ ਇਨ੍ਹਾਂ ਮੁਜ਼ਾਹਰਿਆਂ ਦੀ ਆਗਵਾਈ ਕਰ ਰਹੀਆਂ ਹਨ ਅਤੇ ਵਿਰੋਧ ਦੀ ਆਵਾਜ਼ ਵਿੱਚ ਆਪਣੀ ਪਛਾਣ ਬਣਾ ਰਹੀਆਂ ਹਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਹਿਜਾਬ ਅਤੇ ਬੁਰਕੇ 'ਚ ਪਛਾਣ ਦੀ ਸਿਆਸਤ ਖ਼ਿਲਾਫ਼ ਸੰਘਰਸ਼

ਦਿੱਲੀ ਦੇ ਹੇਠਲੇ ਵਰਗ ਅਤੇ ਮੁਸਲਮਾਨ ਵੱਧ ਗਿਣਤੀ ਵਾਲੇ ਸ਼ਾਹੀਨ ਬਾਗ਼ ਦੀਆਂ ਔਰਤਾਂ ਵਿਰੋਧ ਦਾ ਨਵਾਂ ਚਿਹਰਾ ਬਣ ਕੇ ਉਭਰੀਆਂ ਹਨ।

ਦਿੱਲੀ ਦੀ ਕੜਾਕੇ ਦੀ ਠੰਢ ਵਿੱਚ ਵੀ ਇਹ ਔਰਤਾਂ ਦਿਨ ਰਾਤ ਸ਼ਾਂਤਮਈ ਢੰਗ ਨਲ ਰੋਸ-ਮੁਜ਼ਾਹਰੇ 'ਤੇ ਬੈਠੀਆਂ ਹਨ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ ਭਾਰਤੀ ਸੰਵਿਧਾਨ ਖ਼ਿਲਾਫ਼ ਹਨ।

ਠੰਢ ਅਤੇ ਪੁਲਿਸ ਦੀ ਬੇਰਹਿਮੀ ਦੇ ਖ਼ਤਰੇ ਦੇ ਬਾਵਜੂਦ ਇਹ ਔਰਤਾਂ ਰੋਸ-ਮੁਜ਼ਾਹਰੇ ਦੀ ਮਸ਼ਾਲ ਬਾਲੀ ਦਿੱਖ ਰਹੀਆਂ ਹਨ। ਆਪਣੇ ਹਿਜਾਬ ਅਤੇ ਬੁਰਕੇ ਵਿੱਚ ਉਹ ਪਛਾਣ ਦੀ ਸਿਆਸਤ ਦੇ ਖ਼ਿਲਾਫ਼ ਵੀ ਸੰਘਰਸ਼ ਕਰ ਰਹੀਆਂ ਹਨ।

ਇਹ ਸਭ ਠੀਕ ਉਸ ਦਿਨ ਸ਼ੁਰੂ ਹੋਇਆ ਜਿਸ ਰਾਤ ਜਾਮੀਆ ਮਿਲੀਆ ਇਸਲਾਮੀਆ ਵਿੱਚ ਹਮਲਾ ਹੋਇਆ।

ਸ਼ਾਹੀਨ ਬਾਗ਼ ਦੀਆਂ 10 ਔਰਤਾਂ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਰੋਸ-ਮੁਜ਼ਾਹਰੇ ਲਈ ਬੈਠ ਗਈਆਂ। ਉਸੇ ਰਾਤ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਅਬਦੁੱਲਾਹ ਹੌਸਟਲ ਵਿੱਚ ਵਿਦਿਆਰਥਣਾਂ ਨੇ ਤਿੰਨ ਤਾਲੇ ਤੋੜ ਦਿੱਤੇ, ਜਿਸ ਵਿੱਚ ਉਨ੍ਹਾਂ ਨੂੰ ਬੰਦ ਰੱਖਿਆ ਗਿਆ ਸੀ।

ਜਦੋਂ ਉਨ੍ਹਾਂ ਨੇ ਗਰਲਜ਼ ਹੌਸਟਲ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਉਹ ਉੱਥੇ ਧਰਨੇ 'ਤੇ ਬੈਠ ਗਈਆਂ, ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਮਾਰ ਕਰ ਰਹੀਆਂ ਹਨ।

ਅਗਲੇ ਹੀ ਦਿਨ, 16 ਦਸੰਬਰ ਦੀ ਸਵੇਰ ਤੱਕ ਅਲੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੋਸਟਲ ਖਾਲੀ ਕਰਾ ਲਿਆ। ਹੋਸਟਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਤੱਕ ਭੇਜਣ ਲਈ ਵਿਸ਼ੇਸ਼ ਬੱਸ ਅਤੇ ਟ੍ਰੇਨ ਦਾ ਪ੍ਰਬੰਧ ਕੀਤਾ ਗਿਆ।

ਉਸੇ ਸਵੇਰ 20 ਸਾਲਾ ਆਇਸ਼ਾ ਅਤੇ 21 ਸਾਲਾ ਤੂਬਾ ਅਲੀਗੜ੍ਹ ਦੇ ਦੂਧਪੁਰ ਵਾਲੇ ਆਪਣੇ ਘਰਾਂ ਤੋਂ ਨਿਕਲ ਕੇ ਯੂਨੀਵਰਸਿਟੀ ਪਹੁੰਚੀਆਂ।

ਇਥੇ ਇਹ ਦੋਵੇਂ ਯੂਨਾਨੀ ਮੈਡੀਸਨ ਦੀ ਪੜ੍ਹਾਈ ਕਰਦੀਆਂ ਹਨ। ਦੋਵੇਂ ਮੌਲਾਨਾ ਆਜ਼ਾਦ ਲਾਈਬ੍ਰੇਰੀ ਦੀ ਪੌੜੀਆਂ 'ਤੇ ਬੈਠ ਗਈਆਂ। ਉਨ੍ਹਾਂ ਕੋਲ ਪਿਛਲੇ ਮੁਜ਼ਾਹਰਿਆਂ ਦੇ ਪਲੇਕਾਰਡ ਮੌਜੂਦ ਸਨ।

ਤੂਬਾ ਦੇ ਹੱਥ ਵਿੱਚ ਸਾਈਲੈਂਟ ਪ੍ਰੋਟੈਸਟ ਯਾਨਿ ਮੌਨ ਮੁਜ਼ਾਹਰਾ ਅਤੇ ਆਇਸ਼ਾ ਦੇ ਹੱਥ ਵਿੱਚ 'ਤਾਨਾਸ਼ਾਹੀ ਨਹੀਂ ਚੱਲੇਗੀ' ਵਾਲੇ ਪਲੇਕਾਰਡ ਸਨ।

ਦੋਵੇਂ ਘੰਟਿਆਂ ਤੱਕ ਮੁਜ਼ਾਹਾਰੇ ਕਰਦੀਆਂ ਰਹੀਆਂ ਸਨ। ਉਨ੍ਹਾਂ ਮੁਤਾਬਕ ਪ੍ਰੋਵੋਸਟ (ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ) ਨੇ ਆ ਕੇ ਚਿਤਾਵਨੀ ਦਿੱਤੀ ਪਰ ਦੋਵਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੁਝ ਵੀ ਗ਼ੈਰ-ਕਾਨੂੰਨੀ ਨਹੀਂ ਕਰ ਰਹੀਆਂ ਹਨ।

ਜਾਮੀਆ ਮੁਜ਼ਾਹਰੇ

ਤਸਵੀਰ ਸਰੋਤ, Getty Images

ਅਲੀਗੜ੍ਹ ਵਿੱਚ ਧਾਰਾ 144 ਲਾਗੂ ਸੀ, ਜਿਸ ਮੁਤਾਬਕ ਕਿਸੇ ਵੀ ਥਾਂ 'ਤੇ 4 ਜਾਂ ਉਸ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਸਨ, ਪਰ ਇੱਥੇ ਤਾਂ ਦੋ ਹੀ ਕੁੜੀਆਂ ਸਨ।

ਤੂਬਾ ਦੱਸਦੀ ਹੈ, "ਅਸੀਂ ਇਹ ਨਹੀਂ ਚਾਹੁੰਦੇ ਸੀ ਕਿ ਕੋਈ ਸੋਚੇ ਕਿ ਅਸੀਂ ਸੰਘਰਸ਼ ਤੋਂ ਪਿੱਛੇ ਹਟ ਗਏ ਹਾਂ ਅਤੇ ਅਸੀਂ ਸ਼ਾਂਤ ਹਾਂ। ਜਦੋਂ ਤੱਕ ਇੱਕ ਵੀ ਵਿਦਿਆਰਥੀ ਰੋਸ-ਮੁਜ਼ਾਹਰੇ ਲਈ ਖੜਾ ਹੈ, ਵਿਰੋਧ ਜ਼ਿੰਦਾ ਰਹੇਗਾ।"

ਪੁਲਿਸ ਨੂੰ ਚੁਣੌਤੀ ਦਿੰਦੀਆਂ ਹਿਜਾਬ ਵਾਲੀਆਂ ਔਰਤਾਂ

ਇਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਨੌਜਵਾਨ ਹਨ ਤੇ ਉਤਸਾਹ ਨਾਲ ਭਰੀਆਂ ਹਨ। ਉਹ ਸਪੱਸ਼ਟ ਸੋਚ ਨਾਲ ਭਰੀਆਂ ਹਨ ਅਤੇ ਸ਼ਾਂਤ ਵੀ ਹਨ।

ਉਹ ਕਹਿੰਦੀਆਂ ਹਨ ਕਿ ਸਿਰਫ ਔਰਤਾਂ ਹੀ ਰੋਸ-ਮੁਜ਼ਾਹਰੇ ਕਰ ਸਕਦੀਆਂ ਹਨ ਕਿਉਂਕਿ ਸਰਕਾਰ ਨੂੰ ਪਤਾ ਨਹੀਂ ਹੈ ਕਿ ਮੁਸਲਮਾਨ ਔਰਤਾਂ ਨਾਲ ਕਿਵੇਂ ਨਜਿੱਠਿਆ ਜਾਵੇ।

ਉੱਥੇ ਹੀ ਮੁਸਲਮਾਨ ਔਰਤਾਂ ਹਨ ਜਿਨ੍ਹਾਂ ਦੀ ਪਛਾਣ ਬੇਜ਼ੁਬਾਨ ਔਰਤਾਂ ਦੀ ਰਹੀ ਹੈ ਅਤੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਸਮਾਜ ਵਿੱਚ ਪੀੜਤ ਮੰਨਿਆ ਜਾਂਦਾ ਰਿਹਾ ਹੈ।

ਕਈਆਂ ਦਾ ਕਹਿਣਾ ਹੈ ਕਿ 2012 ਵਿੱਚ ਨਿਰਭਿਆ ਮਾਮਲੇ ਦੌਰਾਨ ਪਹਿਲੀ ਵਾਰ ਔਰਤਾਂ ਨੇ ਇਕੱਠੇ ਹੋ ਕੇ ਰੋਸ-ਮੁਜ਼ਾਹਰਿਆਂ ਵਿੱਚ ਹਿੱਸਾ ਲਿਆ ਸੀ।

ਸਮਾਜਿਕ ਕਾਰਕੁਨ ਅਤੇ ਮਨੁੱਖੀ ਅਧਿਕਾਰ ਕਾਰਕੁਨ ਸ਼ਬਨਮ ਹਾਸ਼ਣੀ ਮੁਤਾਬਕ ਮੁਸਲਮਾਨ ਔਰਤਾਂ ਵਿੱਚ ਰੋਸ-ਮੁਜ਼ਾਹਰੇ ਦੀ ਸ਼ੁਰੂਆਤ 2002 ਦੇ ਗੋਧਰਾ ਦੰਗੇ ਦੌਰਾਨ ਹੋਈ ਸੀ, ਜਦੋਂ ਕਈ ਔਰਤਾਂ ਰੋਸ-ਮੁਜ਼ਾਹਰੇ ਲਈ ਘਰੋਂ ਬਾਹਰ ਨਿਕਲੀਆਂ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਹੁਣ ਵੀ ਸੰਘਰਸ਼ ਕਰ ਰਹੀਆਂ ਹਨ।

ਇਹ ਵੀ ਦੇਖੋ-

ਬੁਰਕਾ ਅਤੇ ਹਿਜਾਬ ਵਿੱਚ, ਉਹ ਆਪਣੀ ਪਛਾਣ ਨੂੰ ਨਵੇਂ ਸਿਰੇ ਤੋਂ ਗੜ੍ਹ ਰਹੀਆਂ ਹਨ, ਉਨ੍ਹਾਂ ਨੂੰ ਹੁਣ ਮੁਸਲਮਾਨ ਅਖਵਾਉਣ ਵਿੱਚ ਨਾ ਤਾਂ ਡਰ ਹੈ ਅਤੇ ਨਾ ਹੀ ਸ਼ਰਮ।

ਇਨ੍ਹਾਂ ਵਿੱਚੋਂ ਵਧੇਰੇ ਇਹ ਵੀ ਕਹਿੰਦੀਆਂ ਹਨ ਕਿ ਹਿਜਾਬ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਪਹਿਨਿਆ ਹੈ ਅਤੇ ਇਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਤਸਵੀਰਾਂ ਵਿੱਚ ਵੀ ਦਿਖਦਾ ਹੈ ਕਿ ਹਿਜਾਬ ਪਹਿਨੀਆਂ ਔਰਤਾਂ ਪੁਲਿਸ ਨੂੰ ਚੁਣੌਤੀ ਦੇ ਰਹੀਆਂ ਹਨ। ਜਦੋਂ ਦਿੱਲੀ ਵਿੱਚ ਕੜਾਕੇ ਦੀ ਠੰਢ ਹੈ ਅਤੇ ਪੁਲਿਸ ਅੱਤਿਆਚਾਰ ਦੀਆਂ ਖ਼ਬਰਾਂ ਵੀ ਹਨ ਪਰ ਇਹ ਔਰਤਾਂ ਦਿਨ-ਰਾਤ ਹੱਥ ਵਿੱਚ ਪਲੇਕਾਰਡ ਲਈ ਲਗਾਤਾਰ ਰੋਸ-ਮੁਜ਼ਾਹਰੇ ਕਰ ਰਹੀਆਂ ਹਨ।

'ਅਨਅਫਰੈਂਡ-ਦਿ ਡੇ ਯੰਗ ਵੀਮੇਨ ਟੁਕ ਦਿ ਬੈਟਲ ਟੂ ਦਿ ਸਟ੍ਰੀਟ'

ਸ਼ਬਨਮ ਹਾਸ਼ਮੀ ਕਹਿੰਦੀ ਹੈ, "ਅਜਿਹਾ ਕਦੇ ਨਹੀਂ ਦੇਖਿਆ ਗਿਆ। ਆਜ਼ਾਦੀ ਤੋਂ ਬਾਅਦ ਲੋਕਤੰਤਰ ਦੇ ਨਾਮ 'ਤੇ ਇੰਨੀਆਂ ਮੁਸਲਮਾਨ ਔਰਤਾਂ ਨੂੰ ਮੁਜ਼ਾਹਰੇ ਲਈ ਆਉਂਦਿਆਂ ਹੋਇਆਂ ਮੈਂ ਆਪਣੇ ਜੀਵਨ ਵਿੱਚ ਨਹੀਂ ਦੇਖਿਆ। ਇਹ ਬੰਨ੍ਹ ਟੁੱਟਣ ਵਰਗਾ ਮਾਮਲਾ ਹੈ। ਇਹ ਇੱਕ ਤਰ੍ਹਾਂ 25 ਪੀੜ੍ਹੀਆਂ ਦੇ ਸੰਘਰਸ਼ ਦਾ ਸੈਲੀਬ੍ਰੇਸ਼ਨ ਹੈ। ਹੁਣ ਔਰਤਾਂ ਸੋਸ਼ਲ ਮੀਡੀਆ ਦੀ ਤਾਕਤ ਨੂੰ ਜਾਣਦੀਆਂ ਹਨ ਅਤੇ ਪਿੱਤਰਸੱਤਾਮਕ ਸਮਾਜ ਦੇ ਖ਼ਿਲਾਫ਼ ਵੀ ਇਹ ਵਿਰੋਧ ਹੈ।"

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

22 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਰਾਜਧਾਨੀ ਵਿੱਚ ਇੱਕ ਰੈਲੀ ਸੀ, ਜਿਸ ਵਿੱਚ ਔਰਤਾਂ ਦੀ ਗ਼ੈਰ-ਮੌਜੂਦਗੀ ਮਹਿਸੂਸ ਕੀਤੀ ਗਈ ਹੈ। ਪਰ ਗਲੀਆਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਮੌਜੂਦ ਸਨ ਜੋ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀਆਂ ਸਨ।

ਇੱਕ ਫੈਕਟ ਫਾਈਡਿੰਗ ਟੀਮ ਇੰਡੀਪੈਂਡੇਂਟ ਵੀਮੈਂਨ ਇਨੀਸ਼ਿਏਟਿਵ ਨੇ ਜਾਮੀਆ ਮਿਲੀਆ ਯੂਨੀਵਰਿਸਟੀਆਂ ਦੇ ਚਸ਼ਮਦੀਦਾਂ ਦੀ ਗਵਾਹੀ 'ਤੇ ਇੱਕ ਰਿਪੋਰਟ ਤਿਆਰ ਕੀਤੀ ਹੈ।

ਇਸ ਰਿਪੋਰਟ ਨੂੰ 'ਅਨਅਫਰੈਂਡ - ਦਿ ਡੇ ਯੰਗ ਵੀਮੈਨ ਟੁਕ ਦਿ ਬੈਟਲ ਟੂ ਦਿ ਸਟ੍ਰੀਟ' ਕਿਹਾ ਗਿਆ ਹੈ। ਇਸ ਮੁਤਾਬਕ ਉੱਥੇ ਅਜਿਹੀਆਂ ਔਰਤਾਂ ਮੌਜੂਦ ਸਨ, ਜਿਨ੍ਹਾਂ ਨੂੰ ਆਪਣੀ ਸਮਾਜਕ ਅਤੇ ਸਿਆਸੀ ਤਾਕਤ 'ਤੇ ਵਿਸ਼ਵਾਸ਼ ਹੈ।

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ, "15 ਦਸੰਬਰ, 2015 ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਬੇਰਹਿਮੀ ਵਾਲੀ ਕਾਰਵਾਈ ਕੀਤੀ ਗਈ।"

"ਨਾਗਰਿਕਤਾ ਸੋਧ ਕਾਨੂੰਨ, 2019 ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ੰਸ (ਐੱਨਆਰਸੀ) ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਇਨ੍ਹਾਂ ਨੂੰ ਪੂਰੇ ਭਾਰਤ ਵਿੱਚੋਂ ਲੱਖਾਂ ਔਰਤਾਂ, ਪੁਰਸ਼ਾਂ ਅਤੇ ਨੌਜਵਾਨਾਂ ਦਾ ਸਮਰਥਨ ਮਿਲ ਰਿਹਾ ਹੈ।"

ਜਾਮੀਆ ਮੁਜ਼ਾਹਰੇ

"ਇਸ ਸੰਘਰਸ਼ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵੱਲ ਇਸ ਸੰਘਰਸ਼ ਵਿੱਚ ਸੱਚਾਈ, ਨਿਆਂ ਅਤੇ ਸਮਾਨਤਾ ਦੀ ਬੁਲੰਦ ਆਵਾਜ਼ ਦੇ ਨਾਲ ਭਾਰਤ ਦੀ ਨੌਜਵਾਨ ਔਰਤਾਂ ਸ਼ਾਮਿਲ ਰਹੀਆਂ ਹਨ। ਇਨ੍ਹਾਂ ਦੀਆਂ ਤਸਵੀਰਾਂ ਸਾਡੀ ਅੰਤਰ-ਆਤਮਾ ਨੂੰ ਝੰਝੋੜਨ ਵਾਲੀਆਂ ਹਨ।"

"ਇਨ੍ਹਾਂ ਵਿੱਚ ਵਧੇਰੇ ਉਮਰ 19 ਤੋਂ 31 ਸਾਲ ਵਿਚਾਲੇ ਹੈ, ਪਰ ਇਨ੍ਹਾਂ ਵਿੱਚੋਂ ਕੁਝ ਆਮ ਪਰਿਵਾਰਾਂ ਦੀਆਂ ਸੁਆਣੀਆਂ ਵੀ ਹਨ ਜੋ ਇਸ ਮੁਜ਼ਾਹਰੇ ਤੋਂ ਪ੍ਰਭਾਵਿਤ ਹੋ ਕੇ ਘਰੋਂ ਬਾਹਰ ਨਿਕਲੀਆਂ ਹਨ।"

ਅਣਜਾਣ ਭਵਿੱਖ ਦਾ ਡਰ

ਆਫਰੀਨ ਫਾਤਿਮਾ ਜੇਐੱਨਯੂ ਵਿੱਚ ਕਾਊਂਸਲਰ ਹੈ। ਸਾਲ 2018-19 ਵਿੱਚ ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵੀਮੈਂਸ ਕਾਲਜ ਦੀ ਪ੍ਰੈਸੀਡੈਂਟ ਵੀ ਰਹੀ ਹੈ।

ਉਹ ਕਹਿੰਦੀ ਹੈ ਕਿ ਭਾਈਚਾਰੇ ਦੀਆਂ ਔਰਤਾਂ ਦੀ ਜਾਗਰੂਕਤਾ ਪਿੱਛੇ ਤਿੰਨ ਤਲਾਕ ਅਤੇ ਬਾਬਰੀ ਮਸਜਿਦ ਦੇ ਫ਼ੈਸਲਿਆਂ ਦੀ ਵੀ ਭੂਮਿਕਾ ਹੈ। ਫੋਨ 'ਤੇ ਉਨ੍ਹਾਂ ਦੀ ਆਵਾਜ਼ ਥਕੀ ਹੋਈ ਲਗਦੀ ਹੈ ਅਤੇ ਉਹ ਖ਼ੁਦ ਡਰੀ ਹੋਈ ਵੀ।

ਉਨ੍ਹਾਂ ਨੂੰ ਇਸ ਦੌਰਾਨ ਕਾਫੀ ਕੁਝ ਝੱਲਣਆ ਪਿਆ, ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਵੀ, ਇਸ ਦੇ ਨਾਲ ਹੀ ਤਿੰਨ ਵਾਰ ਉਨ੍ਹਾਂ ਨੂੰ ਪੈਨਿਕ ਅਟੈਕ ਦਾ ਸਾਹਮਣਾ ਵੀ ਕਰਨਾ ਪਿਆ।

ਜਿਸ ਰਾਤ ਨੂੰ ਜਾਮੀਆ ਵਿੱਚ ਹਿੰਸਾ ਭੜਕੀ ਸੀ, ਉਸ ਰਾਤ ਉਹ ਜਾਮੀਆ ਦੇ ਕੈਂਪਸ ਵਿੱਚ ਫਸ ਗਈ ਸੀ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਲਈ ਖ਼ਤਰਾ ਕਈ ਗੁਣਾ ਵਧ ਗਿਆ ਹੈ ਪਰ ਉਹ ਡਰਨ ਵਾਲੀ ਕੁੜੀ ਨਹੀਂ ਹੈ।

ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਰੋਸ-ਮੁਜ਼ਾਹਰੇ

ਤਸਵੀਰ ਸਰੋਤ, Afreen Fatima

ਫਾਤਿਮਾ ਕਹਿੰਦੀ ਹੈ, "ਜਦੋਂ ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿਤਿਆਨਾਥ ਦੀ ਜਿੱਤ ਹੋਈ ਸੀ ਤਾਂ ਮੈਂ ਸਿੱਧਾ ਖ਼ਤਰਾ ਮਹਿਸੂਸ ਕੀਤਾ ਸੀ ਕਿਉਂਕਿ ਉਹ ਲਗਾਤਾਰ ਨਫ਼ਰਤ ਫੈਲਾਉਣ ਵਾਲੇ ਸੰਬੋਧਨ ਦਿੰਦੇ ਰਹੇ ਹਨ। ਇਹ ਵੀ ਕਿਹਾ ਗਿਆ ਕਿ ਮੁਸਲਮਾਨ ਔਰਤਾਂ ਨੂੰ ਕਬਰ 'ਤੋਂ ਕੱਢ ਕੇ ਬਲਾਤਕਾਰ ਕੀਤਾ ਜਾਵੇਗਾ।"

"ਮੁਸਲਮਾਨ ਔਰਤਾਂ ਘਰੋਂ ਨਿਕਲ ਰਹੀਆਂ ਹਨ ਕਿਉਂਕਿ ਹੁਣ ਉਨ੍ਹਾਂ ਦਾ ਸੈਚੁਰੇਸ਼ਨ ਪੁਆਇੰਟ ਆ ਗਿਆ ਹੈ। ਡਰ ਦੇ ਬਾਵਜੂਦ ਅਸੀਂ, ਸੰਘਰਸ਼ ਨਹੀਂ ਕਰਨ ਅਤੇ ਘਰੋਂ ਬਾਹਰ ਨਹੀਂ ਨਿਕਲਣ ਦਾ ਬਦਲ ਨਹੀਂ ਚੁਣ ਸਕਦੇ। ਅਸੀਂ ਉਨ੍ਹਾਂ ਕੋਲੋਂ ਡਰ ਗਏ ਹਾਂ, ਅਜਿਹਾ ਉਨ੍ਹਾਂ ਨੂੰ ਸੋਚਣ ਨਹੀਂ ਦੇਵੇਗਾ।"

21 ਸਾਲ ਦੀ ਫਾਤਿਮਾ ਦੇ ਸਾਹਮਣੇ ਅਣਜਾਣ ਭਵਿੱਖ ਦਾ ਡਰ ਹੈ। ਹਾਲਾਂਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰਾਰ ਆਫ ਸਿਟੀਜ਼ੰਸ ਦੇ ਅਸਰ ਵਿੱਚ ਆਉਣ ਨਾਲ ਭਾਈਚਾਰੇ ਦੀਆਂ ਔਰਤਾਂ ਨੂੰ ਮੁੱਖ ਧਾਰਾ ਵਿੱਚ ਤਾਂ ਲਿਆ ਦਿੱਤਾ।

ਫਾਤਿਮਾ ਕਹਿੰਦੀ ਹੈ, "ਸਰਕਾਰ ਨੂੰ ਮੁਸਲਮਾਨ ਪੁਰਸ਼ਾਂ ਨਾਲ ਕਿਵੇਂ ਪੇਸ਼ ਆਉਣਾ ਹੈ ਇਹ ਤਾਂ ਪਤਾ ਹੈ ਪਰ ਉਨ੍ਹਾਂ ਨੂੰ ਕਦੇ ਮੁਸਲਮਾਨ ਔਰਤਾਂ ਦੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ, ਇਸ ਲਈ ਉਨ੍ਹਾਂ ਕੋਲ ਸਾਡੇ ਨਾਲ ਡੀਲ ਕਰਨ ਦਾ ਤਜਰਬਾ ਨਹੀਂ ਹੈ। ਉਨ੍ਹਾਂ ਨੂੰ ਸਾਡੇ ਕੋਲੋਂ ਰੋਸ-ਮੁਜ਼ਾਹਰੇ ਦੀ ਆਸ ਨਹੀਂ ਹੋਵੇਗੀ।"

ਫਾਤਿਮਾ ਇਲਾਹਾਬਾਦ ਕੀ ਹੈ, ਜਿੱਥੇ ਰੋਸ-ਮੁਜ਼ਾਹਰੇ ਕਰਨ ਵਾਲਿਆਂ ਦੇ ਨਾਲ ਪੁਲਿਸ ਦੀ ਬੇਰਹਿਮੀ ਸੁਰਖ਼ੀਆਂ ਵਿੱਚ ਰਹੀ ਹੈ। ਉਨ੍ਹਾਂ ਦੀ ਮਾਂ ਨੇ ਸਕੂਲ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਸੀ ਪਰ ਉਨ੍ਹਾਂ ਨੇ ਆਪਣੀਆਂ ਤਿੰਨਾਂ ਬੇਟੀਆਂ ਨੂੰ ਪੜ੍ਹਾਇਆ ਲਿਖਾਇਆ।

ਫਾਤਿਮਾ ਕਹਿੰਦੀ ਹੈ ਕਿ ਉਹ ਤਾਲੀਮ ਹਾਸਿਲ ਕਰਨ ਵਾਲੀ ਆਪਣੇ ਪਰਿਵਾਰ ਦੀ ਪਹਿਲੀ ਪੀੜ੍ਹੀ ਹੈ।

ਫਾਤਿਮਾ ਕਹਿੰਦੀ ਹੈ, "ਸਾਡੀ ਅੰਮੀ ਅਤੇ ਦਾਦੀ ਪੜ੍ਹੀਆਂ-ਲਿਖੀਆਂ ਨਹੀਂ ਹਨ ਪਰ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਇਹ ਜੰਗ ਵਰਗੇ ਹਾਲਾਤ ਹਨ ਤੇ ਅਸੀਂ ਲੰਬੇ ਸਮੇਂ ਤੱਕ ਚੁੱਪ ਰਹੇ ਹਾਂ।"

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਫਾਤਿਮਾ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਦੇ ਹਿਜਾਬ ਪਹਿਨਣ ਨੂੰ ਨਹੀਂ ਕਿਹਾ ਅਤੇ ਫਾਤਿਮਾ ਨੇ 2019 ਤੱਕ ਹਿਜਾਬ ਪਹਿਨਿਆ ਵੀ ਨਹੀਂ। ਉਨ੍ਹਾਂ ਨੇ ਪਹਿਲੀ ਵਾਰ ਇਸ ਨੂੰ ਉਦੋਂ ਪਹਿਨਿਆ ਜਦੋਂ ਤਬਰੇਜ ਅੰਸਾਰੀ ਦੀ ਮੌਬ ਲਿੰਚਿਗ ਦੀ ਖ਼ਬਰ ਸੁਰਖ਼ੀਆਂ ਵਿੱਚ ਆਈ ਸੀ।

ਫਾਤਿਮਾ ਕਹਿੰਦੀ ਹੈ, "ਇਹ ਸਟੀਰਿਓਟਾਈਪ ਸੋਚ ਹੈ ਕਿ ਮੁਸਲਮਾਨ ਔਰਤਾਂ ਦੀ ਸੋਚ ਨਹੀਂ ਹੁੰਦੀ ਜਾਂ ਫਿਰ ਉਨ੍ਹਾਂ ਨੂੰ ਘਰ ਖਾਣੇ ਦੀ ਟੇਬਲ 'ਤੇ ਥਾਂ ਨਹੀਂ ਮਿਲਦੀ। ਮੈਂ ਮੁਸਲਮਾਨਾਂ ਵਿੱਚ ਔਰਤਾਂ ਦੀ ਆਗਵਾਈ ਦੀ ਮਿਸਾਲ ਬਣਨਾ ਚਾਹੁੰਦੀ ਹਾਂ।"

'ਨਾਗਰਿਕਤਾ ਦਾ ਮੁੱਦਾ ਔਰਤਾਂ ਨਾਲ ਜ਼ਿਆਦਾ ਜੁੜਿਆ ਹੈ'

ਮੁੰਹਮਦ ਸੱਜਾਦ ਅਲੀਗੜ੍ਹ ਯੂਨੀਵਰਸਿਟੀ ਵਿੱਚ ਇਤਿਹਾਸ ਪੜ੍ਹਾਉਂਦੇ ਹਨ।

ਸੱਜਾਦ ਮੁਤਾਬਕ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨਆਰਸੀ ਖ਼ਿਲਾਫ਼ ਜਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਚੱਲ ਰਹੇ ਅੰਦੋਲਨ ਦੀ ਆਗਵਾਈ ਮੁਸਲਮਾਨ ਔਰਤਾਂ ਕਰ ਰਹੀਆਂ ਹਨ।

ਇਨ੍ਹਾਂ ਅੰਦੋਲਨਾ ਦੇ ਪਿੱਛੇ ਕਿਸੇ ਗ਼ੈਰ ਧਾਰਮਿਕ, ਧਰਮ ਨਿਰਪੱਖ, ਖੱਬੇਪੱਖੀ ਅਤੇ ਉਦਾਰਵਾਦ ਸੰਗਠਨ ਦੀ ਕੋਈ ਭੂਮਿਕਾ ਨਹੀਂ ਹੈ।

ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਰੋਸ-ਮੁਜ਼ਾਹਰੇ

ਸੱਜਾਦ ਕਹਿੰਦੇ ਹਨ, "ਮੁਸਲਮਾਨ ਔਰਤਾਂ ਨਾਗਰਿਕਤਾ ਦੇ ਮੁੱਦੇ 'ਤੇ ਸੰਘਰਸ਼ ਕਰ ਰਹੀਆਂ ਹਨ ਅਤੇ ਇਸ ਲਿਹਾਜ਼ ਨਾਲ ਉਹ ਘੱਟ ਗਿਣਤੀ ਨਹੀਂ ਹਨ। ਉਹ ਆਪਣੀ ਪਛਾਣ ਦੇ ਨਾਲ ਬਾਹਰ ਨਿਕਲ ਰਹੀਆਂ ਹਨ। ਉਹ ਆਤਮਵਿਸ਼ਵਾਸ਼ ਨਾਲ ਭਰੀਆਂ ਹੋਈਆਂ ਹਨ, ਸਪੱਸ਼ਟ ਤੇ ਬੇਬਾਕ ਹਨ।"

ਆਧੁਨਿਕ ਸਿੱਖਿਆ, ਸੋਸ਼ਲ ਮੀਡੀਆ ਅਤੇ ਜਾਗਰੂਕਤਾ ਦੇ ਮੇਲ ਨੇ ਮੁਸਲਮਾਨ ਔਰਤਾਂ ਵਿੱਚ ਸਿਆਸੀ ਤੌਰ 'ਤੇ ਜਾਗਰੂਕ ਤਬਕੇ ਨੂੰ ਜਨਮ ਦਿੱਤਾ ਹੈ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ 30 ਫੀਸਦ ਤੋਂ ਵੱਧ ਮੁਸਲਮਾਨ ਕੁੜੀਆਂ ਹਨ ਜੋ ਪੋਸਟ ਗ੍ਰੇਜੂਏਟ ਸਿਲੇਬਸ ਵਿੱਚ ਵੱਧ ਕੇ 50 ਫੀਸਦ ਤੋਂ ਵੱਧ ਜੋ ਜਾਂਦੀਆਂ ਹਨ।

ਵੈਸੇ ਵੀ ਨਾਗਰਕਿਤਾ ਦਾ ਮੁੱਦਾ ਔਰਤਾਂ ਨਾਲ ਵਧੇਰੇ ਜੁੜਿਆ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਵਿਆਹ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਰਨੇਮ ਬਦਲਣਾ ਪਿਆ ਜਾਂ ਫਿਰ ਪਤੀ ਬਾਹਰੋਂ ਆਇਆ ਹੋਵੇ ਤਾਂ ਦਸਤਾਵੇਜ਼ ਉਨ੍ਹਾਂ ਲਈ ਇੱਕ ਮਸਲਾ ਹੋ ਸਕਦਾ ਹੈ।

ਇਸ ਲਿਹਾਜ਼ ਨਾਲ ਦੇਖੀਏ ਤਾਂ ਨਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਚੱਲ ਰਹੇ ਰੋਸ-ਮੁਜ਼ਾਹਰੇ ਵਿੱਚ ਔਰਤਾਂ ਦਾ ਫੈਕਟਰ ਮਹੱਤਵਪੂਰਨ ਹੈ।

ਨੋਟਿਸ ਆਏ ਪਰ ਡਰੇ ਨਹੀਂ

ਆਇਸ਼ਾ ਅਤੇ ਤੂਬਾ ਨੂੰ ਮੌਜ-ਮਸਤੀ ਲਈ ਤਿਆਰ ਖੁਸ਼ਮਿਜਾਜ ਕੁੜੀਆਂ ਮੰਨਿਆ ਜਾਂਦਾ ਸੀ ਪਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀਆਂ ਉਨ੍ਹਾਂ ਦੋਵੇਂ ਭੈਣਾਂ ਦੀ ਪਛਾਣ ਕ੍ਰਾਂਤੀਕਾਰੀ ਕੁੜੀਆਂ ਦੀ ਬਣ ਗਈ ਹੈ। ਇਨ੍ਹਾਂ ਦੋਵਾਂ ਦਾ ਕਹਿਣਾ ਹੈ ਕਿ ਇਹ ਸਮੇਂ ਦੀ ਮੰਗ ਹੈ।

नागरिकता संशोधन कानून विरोध प्रदर्शन

ਬੁੱਧਵਾਰ ਦੀ ਸਵੇਰ ਤੂਬਾ ਦਾ ਟੈਕਸਟ ਮੈਸੇਜ ਆਇਆ, "ਹੈਪੀ ਨਿਊ ਈਅਰ, ਰੋਸ-ਮੁਜ਼ਾਹਰੇ ਅਜੇ ਵੀ ਜਾਰੀ ਹਨ ਅਸੀਂ ਬਾਬਾ ਸਈਅਦ ਗੇਟ 'ਤੇ ਫਿਰ ਤੋਂ ਆ ਗਏ ਹਾਂ ਅਤੇ ਅਸੀਂ ਇੱਥੇ ਉਦੋਂ ਰਹਾਂਗੇ ਜਦੋਂ ਤੱਕ..."

ਉਨ੍ਹਾਂ ਦੇ ਘਰ ਦੋ ਨੋਟਿਸ ਹੋਰ ਭੇਜੇ ਗਏ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਉਹ ਧਰਨੇ 'ਤੇ ਬੈਠ ਕੇ ਹਾਈਕੋਰਟ ਦੇ ਆਦੇਸ਼ ਦੀ ਉਲੰਘਣਾ ਕਰ ਰਹੀਆਂ ਹਨ ਪਰ ਇਨ੍ਹਾਂ ਨੋਟਿਸਾਂ ਨਾਲ ਉਹ ਨਹੀਂ ਡਰੀਆਂ ਅਤੇ ਨਾ ਹੀ ਰੋਸ-ਮੁਜ਼ਾਹਰੇ ਕਰਨ ਦਾ ਉਨ੍ਹਾਂ ਇਰਾਦਾ ਡਿੱਗਿਆ ਹੈ।

ਇਹੀ ਚੁਣੌਤੀ ਅਤੇ ਉਲੰਘਣਾ ਹੈ, ਕੜਾਕੇ ਦੀ ਠੰਢ ਦੇ ਬਾਵਜੂਦ, ਹੰਝੂ ਗੈਸ ਦੇ ਬਾਵਜੂਦ, ਗ੍ਰਿਫ਼ਤਾਰੀਆਂ ਦੇ ਬਾਵਜੂਦ, ਸਰਕਾਰ ਦੇ ਦਮਨ ਦੇ ਬਾਵਜੂਦ, ਪਿੱਤਰਸੱਤਾ ਦੇ ਬਾਵਜੂਦ, ਜਿਵੇਂ ਕਿ ਪਲੇਕਾਰਡ ਕਹਿ ਰਿਹਾ ਹੈ-

"ਨਾ ਹਮਸਫ਼ਰ ਨਾ ਕਿਸੀ ਹਮਨਸ਼ੀਂ ਸੇ ਨਿਕਲੇਗਾ

ਹਮਾਰੇ ਪਾਓਂ ਕਾ ਕਾਂਟਾ ਹਮੀਂ ਸੇ ਨਿਕਲੇਗਾ"- ਰਾਹਤ ਇੰਦੌਰੀ

ਇਹ ਵੀ ਦੇਖੋ-

ਇਹ ਵੀ ਦੇਖੋ

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)