You’re viewing a text-only version of this website that uses less data. View the main version of the website including all images and videos.
CAA ਬਾਰੇ ਅਮਿਤ ਸ਼ਾਹ ਨੇ ਕਿਹਾ, ‘ਵਿਰੋਧ ਕਰਨਾ ਕਰੀ ਜਾਓ ਸੀਏਏ ਵਾਪਸ ਨਹੀਂ ਹੋਵੇਗਾ’- 5 ਅਹਿਮ ਖਬਰਾਂ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਜਾਰੀ ਦੇਸ਼ ਵਿਆਪੀ ਮੁਜ਼ਾਹਰਿਆਂ ਬਾਰੇ ਟਿੱਪਣੀ ਕਰਿਦਆਂ ਕਿਹਾ ਕਿ ਮੁਜ਼ਾਹਰਾਕਾਰੀ ਮੁਜ਼ਾਹਰੇ ਕਰ ਸਕਦੇ ਹਨ ਪਰ ਉਹ ਸੀਏਏ ਵਾਪਸ ਨਹੀਂ ਲੈਣਗੇ।
ਦਿ ਇੰਡੀਅਨ ਐੱਕਸਪ੍ਰੈਸ ਦੀ ਖ਼ਬਰ ਮੁਤਾਬਕ ਗ੍ਰਹਿ ਮੰਤਰੀ ਨੇ ਲਖਨਊ ਵਿੱਚ ਸੀਏਏ ਦੇ ਪੱਖ ਵਿੱਚ ਰੱਖੇ ਇੱਕ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਂ ਲਖਨਊ ਦੀ ਧਰਤੀ ਤੋਂ ਡੰਕੇ ਦੀ ਚੋਟ ਤੇ ਕਹਿਣ ਆਇਆ ਹਾਂ ਕਿ ਜਿਸ ਨੇ ਵਿਰੋਧ ਕਰਨਾ ਹੈ ਕਰਦੇ, ਨਾਗਰਕਤਾ (ਸੋਧ) ਬਿਲ ਵਾਪਸ ਹੋਣ ਵਾਲਾ ਨਹੀਂ ਹੈ।"
"(ਅੱਜ) ਮੈਂ ਲਖਨਊ ਵਿੱਚ ਬਿਨਾਂ ਕਿਸੇ ਝਿਜਕ ਦੇ ਕਹਿਣਾ ਚਾਹੁੰਦਾ ਹਾਂ ਜੋ ਵਿਰੋਧ ਕਰਨਾ ਚਾਹੁੰਦਾ ਹੈ ਕਰ ਸਕਦਾ ਹੈ ਪਰ ਨਾਗਰਿਕਤਾ (ਸੋਧ) ਬਿਲ ਵਾਪਸ ਨਹੀਂ ਲਿਆ ਜਾਵੇਗਾ।"
ਉਨ੍ਹਾਂ ਨੇ ਕਿਹਾ ਕਿ ਸੀਏਏ ਬਾਰੇ ਵਿਰੋਧੀ ਧਿਰ ਵੱਲੋਂ ਭਰਮ ਫੈਲਾਇਆ ਜਾ ਰਿਹਾ ਹੈ ਜਿਸ ਕਾਰਨ ਇਸ ਬਾਰੇ ਕੈਂਪੇਨ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਆਉਂਦੇ ਤਿੰਨਾਂ ਮਹੀਨਿਆਂ ਵਿੱਚ ਇੱਕ ਅਸਮਾਨ ਛੂਹੰਦਾ ਰਾਮ ਮੰਦਰ ਅਯੁੱਧਿਆ ਵਿੱਚ ਬਣ ਜਾਵੇਗਾ।
ਇਹ ਵੀ ਪੜ੍ਹੋ:
ਲੰਡਨ 'ਚ ਤਿੰਨ ਸਿੱਖਾਂ ਦੇ ਕਤਲ ਬਾਰੇ ਕੀ ਕਹਿ ਰਹੀ ਪੁਲਿਸ ਤੇ ਸਿੱਖ ਭਾਈਚਾਰਾ
ਲੰਡਨ ਦੇ ਸੈਵਨ ਕਿੰਗਜ਼ ਇਲਾਕੇ ਵਿੱਚ ਸਿੱਖ ਨੌਜਵਾਨਾਂ ਦੀ ਆਪਸੀ ਲੜਾਈ ਦੀ ਵਾਰਦਾਤ ਨੂੰ ਮੀਡੀਆ ਦੇ ਕੁਝ ਹਿੱਸੇ ਵਲੋਂ 'ਸਿੱਖ ਗੈਂਗਵਾਰ' ਕਹੇ ਜਾਣ ਤੋਂ ਭਾਈਚਾਰਾ ਨਿਰਾਸ਼ ਨਜ਼ਰ ਆ ਰਿਹਾ ਹੈ।
ਸਿੱਖ ਭਾਈਚਾਰੇ ਦੇ ਸਥਾਨਕ ਆਗੂਆਂ ਨੇ 'ਸਿੱਖ ਗੈਂਗ' ਸ਼ਬਦ ਦੀ ਵਰਤੋਂ ਅਤੇ ਲੜਾਈ ਦੌਰਾਨ ਕਿਰਪਾਨਾਂ ਚੱਲਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ ਹੈ।
ਐਤਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੌਰਾਨ ਤਿੰਨ ਜਣਿਆਂ ਦੀ ਮੌਤ ਹੋਈ ਸੀ। ਪੁਲਿਸ ਨੇ ਇਸ ਲੜਾਈ ਨੂੰ ਪਹਿਲਾਂ ਹੀ ਚੱਲ ਰਹੇ ਝਗੜੇ ਦਾ ਹਿੱਸਾ ਦੱਸਿਆ ਹੈ। ਪੜ੍ਹੋ ਪੂਰੀ ਖ਼ਬਰ।
ਸੀਏਏ ਬਾਰੇ ਅਕਾਲੀ- ਭਾਜਪਾ ਦੇ ਮਤਭੇਦਾਂ ਬਾਰੇ ਪੰਜਾਬੀਆਂ ਦੀ ਰਾਇ
ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੀਆਂ ਆਮ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ।
ਅਕਾਲੀ ਦਲ ਦਾ ਦਾਅਵਾ ਹੈ ਕਿ ਭਾਜਪਾ ਨੇ CAA 'ਚ ਮੁਸਲਮਾਨਾਂ ਦੀ ਸ਼ਮੂਲੀਅਤ ਦੀ ਉਨ੍ਹਾਂ ਦੀ ਮੰਗ ਨੂੰ ਨਹੀਂ ਮੰਨਿਆ ਹੈ।
ਕੋਰੋਨਾਵਾਇਰਸ ਕਿੰਨਾ ਖ਼ਤਰਨਾਕ
ਕੋਰੋਨਾਵਾਇਰਸ, ਵਾਇਰਸਾਂ ਦਾ ਇੱਕ ਵੱਡਾ ਪਰਿਵਾਰ ਹੈ, ਪਰ ਸਿਰਫ਼ ਛੇ (ਨਵੇਂ ਨਾਲ ਇਹ ਸੱਤ ਬਣ ਜਾਣਗੇ) ਨਾਲ ਮਨੁੱਖ ਨੂੰ ਇਨਫੈਕਸ਼ਨ ਹੁੰਦੀ ਹੈ।
ਜ਼ਿਆਦਾਤਰ ਕੋਰੋਨਾਵਾਇਰਸ ਖਤਰਨਾਕ ਨਹੀਂ ਹਨ, ਪਰ ਇਸ ਨਵੇਂ ਵਾਇਰਸ ਨਾਲ ਨਮੂਨੀਆ ਦਾ ਪ੍ਰਕੋਪ ਵਧਿਆ ਹੈ। ਇਸ ਵਾਇਰਸ ਬਾਰੇ ਵਧੇਰੇ ਜਾਣਕਾਰੀ ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ।
'ਟਵਿੱਟਰ' ਤੋਂ 'ਵਿਧਾਇਕ ਦੀ ਟਿਕਟ' ਤੱਕ
ਭਾਜਪਾ ਅਤੇ ਅਕਾਲੀ ਦਲ ਵਿਚਾਲੇ ਇਸ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਨਹੀਂ ਹੋ ਸਕਿਆ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਤੇਜਿੰਦਰਪਾਲ ਸਿੰਘ ਬੱਗਾ ਨੂੰ ਟਿਕਟ ਦੇਣ ਪਿੱਛੇ ਇਹ ਬਹੁਤ ਵੱਡਾ ਕਾਰਨ ਹੈ।
34 ਸਾਲ ਦੇ ਤੇਜਿੰਦਰਪਾਲ ਬੱਗਾ ਦੇ ਟਵਿੱਟਰ 'ਤੇ 6.4 ਲੱਖ ਫੌਲੋਅਰ ਹਨ। ਜਦੋਂ ਭਾਜਪਾ ਦਿੱਲੀ ਦੀ ਪਹਿਲੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਨਹੀਂ ਆਇਆ ਤਾਂ ਵੀ ਟਵਿੱਟਰ 'ਤੇ ਉਨ੍ਹਾਂ ਦੇ ਪੱਖ ਵਿੱਚ ਮੁਹਿੰਮ ਜਿਹੀ ਦਿਖੀ ਸੀ।
ਬੀਬੀਸੀ ਨੇ ਤੇਜਿੰਦਰਪਾਲ ਬੱਗਾ ਨਾਲ ਗੱਲਬਾਤ ਕੀਤੀ। ਪੜ੍ਹੋ ਤੇਜਿੰਦਰਪਾਲ ਸਿੰਘ ਨੇ ਬੀਬੀਸੀ ਨੂੰ ਪ੍ਰਸ਼ਾਂਤ ਭੂਸ਼ਣ ਤੇ ਕੀਤੇ ਹਮਲੇ ਤੇ ਆਪਣੇ ਬਾਰੇ ਉਠਦੇ ਹੋਰ ਵਿਵਾਦਾਂ ਬਾਰੇ ਕੀ ਦੱਸਿਆ।
ਇਹ ਵੀ ਪੜ੍ਹੋ:
ਵੀਡੀਓ: ਪਰਮਵੀਰ ਚੱਕਰ ਜੇਤੂ ਦੇ ਵਾਰਸਾਂ ਦਾ ਸ਼ਿਕਵਾ
ਵੀਡੀਓ: ਇਹ ਬਲੋਚ ਜਾਨਾਂ ਕਿਉਂ ਬਚਾਉਂਦਾ ਹੈ
ਵੀਡੀਓ: ਅਕਾਲੀ ਦਲ, ਦਿੱਲੀ ਵਿੱਚ ਚੋਣਾਂ ਆਪਣੇ ਬੂਤੇ ਕਿਉਂ ਨਹੀ ਲੜ ਰਹੀ