You’re viewing a text-only version of this website that uses less data. View the main version of the website including all images and videos.
ਉਸ ਡੀਸੀ ਨੂੰ ਜਾਣੋ ਜਿਸ ਦੇ ਨਾਲ ਧੱਕਾ ਮੁੱਕੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ
ਐਤਵਾਰ ਸ਼ਾਮ ਤੋਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਗੁਲਾਬੀ ਰੰਗ ਦਾ ਕੋਟ ਪਹਿਨੇ ਇੱਕ ਔਰਤ ਇਸ ਵੀਡੀਓ ਵਿੱਚ ਕੁਝ ਮੁਜ਼ਾਹਰਾਕਾਰੀਆਂ ਨੂੰ ਧੱਕੇ ਮਾਰਦੀ ਨਜ਼ਰ ਆਉਂਦੀ ਹੈ।
ਵੀਡੀਓ ਵਿੱਚ ਦਿਖਦਾ ਹੈ ਕਿ ਕੁਝ ਦੇਰ ਬਾਅਦ ਇਹੀ ਔਰਤ ਇੱਕ ਮੁਜ਼ਾਹਰਾਕਾਰੀ ਨੂੰ ਫੜ੍ਹਦੀ ਹੈ ਅਤੇ ਫਿਰ ਥੱਪੜ ਮਾਰਦੀ ਹੈ। ਇਹ ਔਰਤ ਦਰਅਸਲ ਮੱਧ ਪ੍ਰਦੇਸ਼ ਦੇ ਰਾਜਗੜ੍ਹ ਦੀ ਡਿਪਟੀ ਕਲੈਕਟਰ ਪ੍ਰਿਆ ਵਰਮਾ ਹੈ।
ਰਾਜਗੜ੍ਹ 'ਚ ਧਾਰਾ 144 ਲਾਗੂ ਹੈ, ਬਾਵਜੂਦ ਇਸ ਦੇ ਭਾਜਪਾ ਦੇ ਕੁਝ ਵਰਕਰਾਂ ਨੇ ਬਰੌਰਾ ਕਸਬੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿੱਚ ਰੈਲੀ ਕੱਢੀ ਸੀ। ਇਸ ਤੋਂ ਬਾਅਦ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਵਿਚਾਲੇ ਝੜਪ ਹੋ ਗਈ। ਇਹ ਵੀਡੀਓ ਉਸੇ ਝੜਪ ਦੌਰਾਨ ਦਾ ਹੈ।
ਇਸ ਵੀਡੀਓ ਨੂੰ ਸਮਾਚਾਰ ਏਜੰਸੀ ਐੱਨਐੱਨਆਈ ਨੇ ਵੀ ਜਾਰੀ ਕੀਤਾ ਹੈ ਜਿਸ ਵਿੱਚ ਇੱਕ ਥਾਂ ਪੁਲਿਸ ਅਤੇ ਮੁਜ਼ਹਰਾਕਾਰੀਆਂ ਵਿਚਾਲੇ ਹੱਥੋਪਾਈ ਹੋ ਰਹੀ ਹੈ। ਪ੍ਰਿਆ ਵਰਮਾ ਵੀ ਉੱਥੇ ਹੀ ਮੌਜੂਦ ਸੀ ਅਤੇ ਇਸੇ ਵਿਚਾਲੇ ਕਿਸੀ ਨੇ ਉਨ੍ਹਾਂ ਦੇ ਵਾਲ ਖਿੱਚ ਦਿੱਤੇ।
ਕੌਣ ਹੈ ਪ੍ਰਿਆ ਵਰਮਾ
- 21 ਸਾਲ ਦੀ ਉਮਰ ਵਿੱਚ ਡੀਐੱਸਪੀ ਬਣੀ ਪ੍ਰਿਆ ਇੰਦੌਰ ਨੇੜੇ ਇੱਕ ਪਿੰਡ ਮਾਂਗਲੀਆ ਦੀ ਰਹਿਣ ਵਾਲੀ ਹੈ।
- ਸਾਲ 2014 ਵਿੱਚ ਪ੍ਰਿਆ ਨੇ ਮੱਧ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਸੀ। ਉਨ੍ਹਾਂ ਦੀ ਪਹਿਲੀ ਪੋਸਟਿੰਗ ਭੈਰਵਗੜ੍ਹ ਜੇਲ੍ਹ ਵਿੱਚ ਬਤੌਰ ਜੇਲਰ ਹੋਈ।
- ਪ੍ਰਿਆ ਇਸ ਤੋਂ ਬਾਅਦ ਸਾਲ 2015 ਵਿੱਚ ਉਹ ਡੀਐੱਸਪੀ ਬਣ ਗਈ।
- ਸਾਲ 2017 ਵਿੱਚ ਇੱਕ ਵਾਰ ਫਿਰ ਪ੍ਰੀਖਿਆ ਦੇ ਕੇ ਉਨ੍ਹਾਂ ਨੇ ਪ੍ਰਦੇਸ਼ ਵਿੱਚ ਚੌਥਾ ਸਥਾਨ ਹਾਸਿਲ ਕੀਤਾ ਅਤੇ ਡਿਪਟੀ ਕਲੈਕਟਰ ਬਣੀ।
ਕਲੈਕਟਰ ਦੀ ਵੀਡੀਓ ਹੋਇਆ ਸ਼ੇਅਰ
ਇੱਕ ਹੋਰ ਵੀਡੀਓ ਵਿੱਚ ਪ੍ਰਿਆ ਵਰਮਾ ਤੋਂ ਇਲਾਵਾ ਇੱਕ ਹੋਰ ਔਰਤ ਮੁਜ਼ਾਹਰਾਕਾਰੀਆਂ ਨਾਲ ਉਲਝਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ:
ਇਹ ਔਰਤ ਰਾਜਗੜ੍ਹ ਦੀ ਕਲੈਕਟਰ ਨਿਧੀ ਨਿਵੇਦਿਤਾ ਹੈ। ਉਨ੍ਹਾਂ ਦਾ ਵੀਡੀਓ ਟਵੀਟ ਕਰਦਿਆਂ ਹੋਇਆ ਸ਼ਿਵਰਾਜ ਸਿੰਘ ਚੌਹਾਨ ਨੇ ਲਿਖਿਆ ਹੈ, "ਕਲੈਕਟਰ ਮੈਡਮ, ਤੁਸੀਂ ਇਹ ਦੱਸੋ ਕਿ ਕਾਨੂੰਨ ਦੀ ਕਿਹੜੀ ਕਿਤਾਬ ਤੁਸੀਂ ਪੜ੍ਹੀ ਹੈ, ਜਿਸ ਵਿੱਚ ਸ਼ਾਂਤੀ ਨਾਲ ਮੁਜ਼ਾਹਰਾ ਕਰ ਰਹੇ ਨਾਗਰਿਕਾਂ ਨੂੰ ਕੁੱਟਣ ਅਤੇ ਘਸੀਟਣ ਦਾ ਅਧਿਕਾਰ ਤੁਹਾਨੂੰ ਮਿਲਿਆ ਹੈ।"
ਇਸ ਪੂਰੇ ਮਾਮਲੇ ਨੂੰ ਲੈ ਕੇ ਡਿਪਟੀ ਕਲੈਕਟਰ ਪ੍ਰਿਆ ਵਰਮਾ ਦਾ ਨਾਮ ਟਵਿੱਟਰ 'ਤੇ ਵੀ ਟਰੈਂਡ ਕੀਤਾ।
ਕੁਝ ਲੋਕਾਂ ਨੇ ਉਨ੍ਹਾਂ ਦੀ ਇਸ ਕਾਰਵਾਈ ਨੂੰ ਲੈ ਕੇ ਸੂਬੇ ਦੀ ਕਮਲਨਾਥ ਸਰਕਾਰ 'ਤੇ ਸਵਾਲ ਚੁੱਕੇ ਹਨ ਤਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਾਨੂੰਨ ਪ੍ਰਬੰਧ ਕਾਇਮ ਰੱਖਣ ਲਈ ਜੋ ਕਦਮ ਚੁੱਕਿਆ ਗਿਆ, ਉਹ ਸਹੀ ਸੀ।
ਏਐੱਨਆਈ ਦੀ ਖ਼ਬਰ ਮੁਤਾਬਕ, ਰਾਜਗੜ੍ਹ ਵਿੱਚ ਧਾਰਾ 144 ਦਾ ਉਲੰਘਣ ਕਰਨ ਦੇ ਇਲਜ਼ਾਮ ਵਿੱਚ 124 ਲੋਕਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਜਿਨ੍ਹਾਂ ਵਿੱਚ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਸੂਬਾ ਸਰਕਾਰ ਵੱਲੋਂ ਅਜੇ ਤੱਕ ਤਾਂ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਰਜ ਸਿੰਘ ਚੌਹਾਨ ਨੇ ਇਸ ਨੂੰ ਲੋਕਤੰਤਰ ਦਾ ਕਾਲਾ ਦਿਨ ਦੱਸਿਆ ਹੈ।
ਉਨ੍ਹਾਂ ਲਿਖਿਆ, "ਅੱਜ ਦਾ ਦਿਨ ਲੋਕਤੰਤਰ ਦੇ ਸਬ ਤੋਂ ਕਾਲੇ ਦਿਨਾਂ ਵਿੱਚ ਗਿਣਿਆ ਜਾਵੇਗਾ।"
ਇਹ ਵੀ ਪੜ੍ਹੋ-
ਇਹ ਵੀ ਦੇਖੋ