ਨਨਕਾਣਾ ਸਾਹਿਬ ਗੁਰਦੁਆਰੇ ਉੱਤੇ ਪੱਥਰਬਾਜ਼ੀ, ਨਨਕਾਣੇ ਦਾ ਨਾਂ ਬਦਲਾਵਾਂਗੇ - ਮੁਜ਼ਾਹਰਾਕਾਰੀ

ਨਨਕਾਣਾ ਸਾਹਿਬ

ਤਸਵੀਰ ਸਰੋਤ, RAVINDER SINGH ROBIN

    • ਲੇਖਕ, ਸ਼ੁਮਾਇਲਾ ਜ਼ਾਫ਼ਰੀ
    • ਰੋਲ, ਬੀਬੀਸੀ ਪੱਤਰਕਾਰ

ਕੁਝ ਸਮਾਂ ਪਹਿਲਾਂ ਸਿੱਖ ਲੜਕੀ ਜਗਜੀਤ ਕੌਰ ਦਾ ਕਥਿਤ ਤੌਰ ਉੱਤੇ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਵਾਲੇ ਮੁਸਲਿਮ ਲੜਕੇ ਮੁਹੰਮਦ ਹਸਨ ਦੇ ਪਰਿਵਾਰ ਦੀ ਅਗਵਾਈ ਵਿਚ ਸੈਂਕੜੇ ਮੁਜ਼ਾਹਰਾਕਾਰੀਆਂ ਨੇ ਇਤਿਹਾਸਕ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਪੱਥਰਬਾਜ਼ੀ ਕੀਤੀ।

ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਮੁਜ਼ਾਹਰਾਕਾਰੀਆਂ ਦੀ ਭੀੜ ਗੁਰਦੁਆਰੇ ਅੱਗੇ ਇਕੱਠੀ ਹੋ ਗਈ ਅਤੇ ਸਥਾਨਕ ਪ੍ਰਸਾਸ਼ਨ ਦੇ ਨਾਲ-ਨਾਲ ਸਿੱਖਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੀ।

ਮੁਜ਼ਾਹਰਕਾਰੀ ਮੰਗ ਕਰ ਰਹੇ ਹਨ ਕਿ ਜਗਜੀਤ ਕੌਰ ਨੇ ਕਿਉਂਕਿ ਧਰਮ ਬਦਲ ਲਿਆ ਹੈ ਅਤੇ ਉਸਦਾ ਹਸਨ ਨਾਲ ਵਿਆਹ ਹੋ ਚੁੱਕਾ ਹੈ ਇਸ ਲਈ ਲੜਕੀ ਉਨ੍ਹਾਂ ਨੂੰ ਸੌਂਪੀ ਜਾਵੇ।

ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਵੀਡੀਓਜ਼ ਵਿਚ ਭੜਕੇ ਹੋਏ ਲੋਕ ਸਿੱਖ ਭਾਈਚਾਰੇ ਨੂੰ ਧਮਕੀਆਂ ਦਿੰਦੇ ਦਿਖ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਸਰਕਾਰ ਨੂੰ ਨਨਕਾਣਾ ਸਾਹਿਬ ਦਾ ਨਾਂ ਬਦਲ ਕੇ ਗੁਲਾਮ-ਏ-ਮੁਸਤਫ਼ਾ ਰੱਖਣ ਲਈ ਮਜ਼ਬੂਰ ਕਰਨਗੇ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਦਰਜਨਾਂ ਸਿੱਖ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਸਬੰਧਤ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਆਏ ਸਨ, ਉਹ ਗੁਰਦੁਆਰੇ ਦੇ ਅੰਦਰ ਨਹੀਂ ਜਾ ਸਕੇ ਅਤੇ ਜੋ ਅੰਦਰ ਸਨ ਉਹ ਉਦੋਂ ਬਾਹਰ ਨਹੀਂ ਆ ਸਕੇ ਜਦੋਂ ਤੱਕ ਪੁਲਿਸ ਨੇ ਪਹੁੰਚ ਕੇ ਦਖ਼ਲ ਨਹੀਂ ਦਿੱਤਾ।

ਦੇਰ ਸ਼ਾਮ ਪੁਲਿਸ ਨੇ ਦਖ਼ਲ ਦੇ ਕੇ ਘੇਰਾਬੰਦੀ ਖ਼ਤਮ ਕਰਵਾਈ ਅਤੇ ਮੁਜ਼ਾਹਰਾਕਾਰੀਆਂ ਨੂੰ ਖਦੇੜ ਦਿੱਤਾ।

ਇਮਰਾਨ ਖਾਨ ਤੋਂ ਦਖ਼ਲ ਦੀ ਮੰਗ

ਇਸ ਤੋਂ ਪਹਿਲਾਂ ਚੜ੍ਹਦੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਖ਼ਬਰ ਨੂੰ ਰੀ-ਟਵੀਟ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਸਿੱਧੇ ਦਖ਼ਲ ਦੀ ਮੰਗ ਕੀਤੀ ਸੀ।

ਆਪਣੇ ਟਵੀਟ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਸੀ, ''ਇਤਿਹਾਸਕ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਫਸੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਿੱਧੇ ਦਖ਼ਲ ਦੀ ਅਪੀਲ,ਗੁਰਦੁਆਰਾ ਸਾਹਿਬ ਨੂੰ ਭੜਕੀ ਭੀੜ ਨੇ ਘੇਰਾ ਪਾਇਆ ਹੋਇਆ ਹੈ।''

ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਹੋਈ ਭੰਨਤੋੜ ਦੀ ਨਿਖੇਧੀ ਕੀਤੀ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੋਬਿਨ ਨਾਲ ਗੱਲਬਾਤ ਕਰਦਿਆ ਕਿਹਾ ਇਹੀ ਉਹ ਮਾਮਲਾ ਸੀ, ਜਿਸ ਦਾ ਜ਼ਿਕਰ ਉਨ੍ਹਾਂ ਸੰਸਦ ਵਿਚ ਸੀਏਏ ਬਿੱਲ ਉੱਤੇ ਬਹਿਸ ਦੌਰਾਨ ਕੀਤਾ ਸੀ। ਪਾਕਿਸਤਾਨ ਵਿਚ ਸਿੱਖ ਘੱਟ ਗਿਣਤੀਆਂ ਉੱਤੇ ਲਗਾਤਾਰ ਜੁਲਮ ਹੋ ਰਿਹਾ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਆਪਣੀ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਹੈ, "ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਭੀੜ ਵੱਲੋਂ ਹਮਲਾ ਇੱਕ ਨਫ਼ਰਤ ਭਰਿਆ ਕਾਰਾ ਹੈ ਅਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮੁੱਦੇ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨਖਾਨ ਕੋਲ ਚੁੱਕਣ। ਸਾਨੂੰ ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪਵੇਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਸਰਕਾਰ ਮੁੱਦੇ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰੇਗੀ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਕਿੰਨਾ ਨੁਕਸਾਨ ਹੋਇਆ

ਸੂਤਰਾਂ ਮੁਤਾਬਕ ਭੜਕੀ ਭੀੜ ਨੇ ਗੁਰਦੁਆਰੇ ਉੱਤੇ ਪੱਥਰ ਸੁੱਟੇ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਆਕੇ ਘੇਰਾ ਪਾ ਲਿਆ। ਜਿਸ ਕਾਰਨ ਗੁਰਦੁਆਰੇ ਦੀ ਚਾਰਦੀਵਾਰੀ ਨੂੰ ਨੁਕਸਾਨ ਪਹੁੰਚਿਆ ਅਤੇ ਕੰਪਲੈਕਸ ਅੰਦਰ ਕਾਫ਼ੀ ਪੱਥਰ ਰੋੜੇ ਦੇਖੇ ਜਾ ਸਕਦੇ ਹਨ।

ਦੱਸਿਆ ਗਿਆ ਕਿ ਕਰੀਬ 5-6 ਵਜੇ ਲੋਕਾਂ ਨੇ ਗੁਰਦੁਆਰੇ ਨੂੰ ਘੇਰ ਲਿਆ ਅਤੇ ਪੱਥਰਬਾਜ਼ੀ ਕੀਤੀ। ਭਾਵੇਂ ਕਿ ਗੇਟ ਬੰਦ ਕਰ ਦਿੱਤੇ ਗਏ ਪਰ ਇਨ੍ਹਾਂ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦੇ ਦਖਲ ਕਾਰਨ ਬਚਾਅ ਹੋ ਗਿਆ।

ਮੁਜ਼ਾਹਰਾਕਾਰੀ ਨਨਕਾਣਾ ਸਾਹਿਬ ਵਿਚ ਸਿੱਖਾਂ ਨੂੰ ਨਾ ਰਹਿਣ ਦੇਣ ਦੀਆਂ ਧਮਕੀਆਂ ਦੇਣ ਅਤੇ ਕੱਟੜਵਾਦੀ ਤੇ ਗਰਮ ਭਾਸ਼ਾਈ ਨਾਅਰੇ ਲਗਾ ਰਹੇ ਸਨ।

ਲੋਕਾਂ ਨੂੰ ਸ਼ਾਂਤ ਕਰਨ ਲ਼ਈ ਪੁਲਿਸ ਵੀ ਘਟਨਾ ਸਥਾਨ ਉੱਤੇ ਪਹੁੰਚੀ ਅਤੇ ਮੁਜ਼ਾਹਰਾਕਾਰੀਆਂ ਨੂੰ ਗੁਰਦੁਆਰੇ ਅੱਗਿਓ ਖਦੇੜਨ ਤੋਂ ਬਾਅਦ ਅੰਦਰੋ ਸਿੱਖਾਂ ਨੂੰ ਬਾਹਰ ਕੱਢਿਆ।

'ਨਨਕਾਣੇ ਦਾ ਨਾਂ ਬਦਲ ਕੇ ਗੁਲਾਮ-ਏ-ਮੁਸਤਫ਼ਾ'

ਵੀਡੀਓ ਵਿੱਚ ਇੱਕ ਮੁਜ਼ਾਹਰਾਕਾਰੀ ਜੋ ਖੁਦ ਨੂੰ ਹਸਨ ਦਾ ਭਰਾ ਦੱਸਾ ਹੈ, ਇਹ ਕਹਿੰਦੇ ਸੁਣਾਈ ਦੇ ਰਿਹਾ ਹੈ, "ਅਸੀਂ ਤੁਹਾਡੀ ਇੱਟ ਨਾਲ ਇੱਟ ਵਜਾ ਦਿਆਂਗੇ, ਅਸੀਂ ਇੱਕ ਸਿੱਖ ਨਹੀਂ ਇੱਥੇ ਰਹਿਣ ਦੇਣਾ, ਇੰਸ਼ਾ ਅੱਲ੍ਹਾ ਤਾਲਾ, ਇਹ ਨਨਕਾਣੇ ਦਾ ਨਾਮ ਬਦਲ ਕੇ ਅਸੀਂ ਗ਼ੁਲਾਮ-ਏ-ਮੁਸਤਫਾ ਸ਼ਹਿਰ ਦਾ ਨਾਮ ਰੱਖਾਂਗੇ।"

ਉਹ ਇੱਕ ਹੋਰ ਵੀਡੀਓ ਕਲਿੱਪ ਵਿੱਚ ਦੱਸ ਰਿਹਾ ਹੈ ਕਿ ਲੜਕੀ, ਜਗਜੀਤ ਕੌਰ ਜਿਨ੍ਹਾਂ ਨੇ ਇਸਲਾਮ ਕਬੂਲ ਕੀਤਾ, ਤੇ ਉਹ ਮੁਸਲਮਾਨ ਹੋਈ ਤੇ ਉਨ੍ਹਾਂ ਦੇ ਛੋਟੇ ਭਰਾ ਮੁਹੰਮਦ ਹਸਨ ਨਾਲ ਵਿਆਹ ਕੀਤਾ। ਹਸਨ ਨਾਲ ਵਿਆਹ ਤੋਂ ਬਾਅਦ ਅਦਾਲਤ 'ਚ ਕੇਸ ਚੱਲਦਾ ਪਿਆ ਸੀ, 9 ਤਰੀਕ ਨੂੰ ਲੜਕੀ ਨੂੰ ਆਇਸ਼ਾ (ਜਗਜੀਤ ਕੌਰ) ਨੂੰ ਜੱਜ ਨੇ ਪੇਸ਼ ਕਰ ਕੇ ਪੁੱਛਣਾ ਸੀ ਕਿ ਉਹ ਕਿਧਰ ਜਾਣਾ ਚਾਹੁੰਦੀ ਹੈ।

ਉਹ ਕਹਿੰਦੇ ਹਨ, "ਅੱਜ ਤਸੱਵਰ ਮੁਨੀਰ ਮੇਰੇ ਘਰ ਆਇਆ ਮੇਰੇ ਭਰਾ ਅਹਿਸਾਨ ਨੂੰ ਚੁੱਕ ਲੈ ਕੇ ਗਿਆ, ਮੇਰੇ ਰਿਸ਼ਤੇਦਾਰਾਂ ਦੇ ਮੇਰੇ ਚਾਚਿਆਂ ਨੂੰ ਲੈ ਗਿਆ। ਡੀਸੀ ਨਨਕਾਣਾ ਰਾਜਾ ਮਨਸੂਰ ਮੇਰੇ 'ਤੇ ਵਾਰ ਵਾਰ ਤਸ਼ੱਦਦ ਕਰਵਾਉਂਦਾ ਰਿਹਾ ਹੈ ਕਿ ਆਪਣੇ ਭਰਾ ਨੂੰ ਕਹਿ ਕੇ ਤਲਾਕ ਦੇਵੇ ਲੜਕੀ ਸਿੱਖਾਂ ਨੂੰ ਵਾਪਸ ਕਰੀਏ। ਚੌਧਰੀ ਸਰਵਰ, ਗਵਰਨਰ ਮੇਰੇ 'ਤੇ ਤਸ਼ੱਦਦ ਕਰਵਾਉਂਦਾ ਰਿਹਾ ਹੈ, ਮੈਨੂੰ ਕਹਿੰਦਾ ਰਿਹਾ ਹੈ ਕਿ ਆਪਣੇ ਭਰਾ ਨੂੰ ਤਲਾਕ ਦੇਵੇ ਲੜਕੀ ਸਿੱਖਾਂ ਨੂੰ ਵਾਪਸ ਕਰੀਏ।"

'ਸਾਡੀ ਮਾਂ ਦੇ ਢਿੱਡ 'ਚ ਲੱਤਾਂ ਮਾਰੀਆਂ ਤੇ ਭੈਣਾਂ ਨੂੰ ਥੱਪੜ'

"ਅਜਾਹ ਸ਼ਾਹ ਬ੍ਰਿਗੇਡੀਅਰ ਮੇਰੇ ਤਸ਼ੱਦਦ ਕਰਵਾਉਂਦਾ ਰਿਹਾ ਹੈ ਕਿ ਸਾਡੇ ਦਬਾਅ ਪਾਉਂਦੇ ਰਹੇ ਹਨ, ਜੇ ਅਸੀਂ ਲਿਫੇ ਨਹੀਂ, ਅਸੀਂ ਕੁੱਟ ਵੀ ਖਾਂਦੇ ਰਹੇ ਹਾਂ, ਮਾਰ ਵੀ ਖਾਂਦੇ ਰਹੇ ਹਾਂ। ਅੱਜ ਤਸੱਵਰ ਮੁਨੀਰ 20-25 ਪੁਲਿਸ ਨਾਲ ਮੇਰੇ ਭਰਾ ਅਹਿਸਾਨ, ਰਿਸ਼ਤੇਦਾਰਾਂ ਤੇ ਚਾਚਿਆਂ ਨੂੰ ਚੁੱਕ ਕੇ ਲੈ ਗਿਆ, ਮੇਰੇ ਮਾਂ ਦੇ ਗਲ ਪਿਆ, ਮੇਰੀਆਂ ਭੈਣਾਂ ਦੇ ਗਲ ਪਏ ਹਨ, ਮੇਰੀ ਮਾਂ ਦੇ ਢਿੱਡ 'ਚ ਲੱਤਾਂ ਮਾਰੀਆਂ ਹਨ, ਮੇਰੀਆਂ ਭੈਣਾਂ ਨੂੰ ਥੱਪੜ ਮਾਰੇ ਹਨ।"

"ਰਾਜਾ ਮੁਨਸੂਰ ਮੈਂ ਤੈਨੂੰ ਦੱਸਦਾ ਪਿਆ, ਸਿੱਖਾਂ ਦਾ ਬਦਲਾ, ਸਿੱਖ ਨਾ ਬਣ, ਮੁਸਲਮਾਨ ਬਣ, ਅਸੀਂ ਕਾਜ਼ੀ ਮੁਮਤਾਜ਼ ਕਾਦਰੀ ਦਫ਼ਨਾਇਆ, ਅਸੀਂ ਆਹਮਰ ਚੀਮਾ ਦਫ਼ਨਾਇਆ ਹੈ, ਕਾਜ਼ੀ ਈਲਮਦੀਨ ਦਫ਼ਨਾਇਆ, ਅਜੇ ਤੱਕ ਅਸੀਂ ਕਾਜ਼ੀ ਮੁਮਤਾਜ਼ ਕਾਦਰੀ ਦੀ ਰਾਇਫਲ ਨਹੀਂ ਦਫ਼ਨਾਈ, ਇਹ ਤੁਹਾਨੂੰ ਮੈਂ ਦੱਸ ਦਿਆਂ ਇਸਲਾਮ ਕੱਲ੍ਹ ਵੀ ਜ਼ਿੰਦਾ ਸੀ, ਇਸਲਾਮ ਅੱਜ ਵੀ ਜ਼ਿੰਦਾ ਹੈ।"

ਇਹ ਵੀ ਪੜ੍ਹੋ-

ਨਨਕਾਣਾ ਸਾਹਿਬ

ਤਸਵੀਰ ਸਰੋਤ, RAVINDER SINGH ROBIN

ਕੀ ਹੈ ਫ਼ਸਾਦ ਦਾ ਕਾਰਨ

ਪਾਕਿਸਤਾਨ ਤੋਂ ਬੀਬੀਸੀ ਦੇ ਸਹਿਯੋਗੀ ਬਾਬਰ ਜਲੰਧਰੀ ਨੇ ਦੱਸਿਆ ਕਿ ਧਰਨੇ ਦੀ ਅਗਵਾਈ ਕਰ ਰਹੇ ਵਿਅਕਤੀ ਦੇ ਭਰਾ ਹਸਨ ਮੁਹੰਮਦ ਨੇ ਇੱਕ ਸਿੱਖ ਕੁੜੀ ਜਗਜੀਤ ਕੌਰ, ਜੋ ਧਰਮ ਬਦਲ ਕੇ ਮੁਸਲਮਾਨ ਬਣ ਗਈ ਸੀ ਨਾਲ ਵਿਆਹ ਕਰਵਾਇਆ ਸੀ। ਇਨ੍ਹਾਂ ਦੋਵਾਂ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ।

ਜਲੰਧਰੀ ਮੁਤਾਬਕ ਜਿਸ ਸਿੱਖ ਪਰਿਵਾਰ ਦੀ ਉਹ ਕੁੜੀ ਸੀ ਉਸ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੀ ਧੀ ਨੂੰ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ। ਪਰ ਸੋਸ਼ਲ ਮੀਡੀਆ ਉੱਤੇ ਕੁਝ ਅਜਿਹੇ ਵੀਡੀਓ ਵੀ ਸਨ ਕਿ ਉਹ ਕੁੜੀ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਰਹੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਮਾਮਲੇ ਨੇ ਧਾਰਮਿਕ ਰੰਗਤ ਲੈ ਲਈ ਤਾਂ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਨੇ ਮਿਲ ਕੇ ਸੁਲ੍ਹਾ- ਸਫ਼ਾਈ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਲੜਕੀ ਬਾਲਗ ਹੈ, ਆਪਣੀ ਮਰਜ਼ੀ ਨਾਲ ਜਿੱਥੇ ਜਾਣਾ ਚਾਹੇ ਜਾਵੇ। ਉਦੋਂ ਭਾਵੇਂ ਮਾਮਲਾ ਨਿਪਟਦਾ ਦਿਖਿਆ ਪਰ 6 ਮਹੀਨੇ ਬੀਤਣ ਦੇ ਬਾਵਜੂਦ ਲੜਕੀ ਅਜੇ ਵੀ ਵੂਮੈੱਨ ਸ਼ੈਲਟਰ ਹੋਮ ਵਿਚ ਹੈ।

ਸਿੱਖ ਪਰਿਵਾਰ ਨੇ ਹਲਕੇ-ਫੁਲਕੇ ਰੋਸ ਮੁਜ਼ਾਹਰੇ ਕਰਕੇ ਲੜਕੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ। ਪਰ ਇਹ ਸੰਭਵ ਨਹੀਂ ਹੋਇਆ ।

ਜਲੰਧਰੀ ਦਾ ਇਹ ਵੀ ਕਹਿਣ ਸੀ ਕਿ ਪਰ ਸ਼ੁੱਕਰਵਾਰ ਨੂੰ ਅਚਾਨਕ ਲੜਕੇ ਦੇ ਚਾਚੇ ਨੇ ਇੱਕ ਵੀਡੀਓ ਜਾਰੀ ਕੀਤੀ , ਜਿਸ ਵਿਚ ਉਹ ਕਹਿ ਰਿਹਾ ਸੀ ਕਿ ਸਾਡੇ ਉੱਤੇ ਤਸ਼ੱਦਦ ਹੋ ਰਿਹਾ ਹੈ, ਸਾਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ, ਅਤੇ ਸਾਨੂੰ ਲੜਕੀ ਨਹੀਂ ਦਿੱਤੀ ਜਾ ਰਹੀ ਹੈ ਉਲਟਾ ਡਰਾ ਧਮਕਾ ਕੇ ਤਲਾਕ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪਰ ਅਸੀਂ ਤਲਾਕ ਨਹੀਂ ਦੇਣਾ ਚਾਹੁੰਦੇ।

ਇਸੇ ਅਧਾਰ ਉੱਤੇ ਉਸਨੇ ਪ੍ਰਸਾਸ਼ਨਿਕ ਦਫ਼ਤਰ ਸਾਹਮਣੇ ਧਰਨਾ ਦੇਣ ਦੀ ਬਜਾਇ ਗੁਰਦੁਆਰੇ ਵੱਲ ਰੁਖ ਕੀਤਾ। ਪਹਿਲਾਂ ਸੜਕ ਰੋਕੀ ਗਈ ਅਤੇ ਫਿਰ ਗੁਰਦੁਆਰੇ ਉੱਤੇ ਪਥਰਾਅ ਕੀਤਾ ਗਿਆ। ਇਸ ਦੌਰਾਨ ਗੁਰਦੁਆਰੇ ਦੀਆਂ ਲਾਇਟਾਂ ਤੇ ਕੈਮਰੇ ਤੋੜ ਦਿੱਤੇ ਗਏ।

ਉੱਥੇ ਹਾਜ਼ਰ ਕੁਝ ਸਿੱਖਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਵੀ ਕੁੱਟਣ- ਮਾਰਨ ਦੀ ਕੋਸ਼ਿਸ਼ ਕੀਤੀ ਗਈ।

'ਸਿੱਖ ਘਰਾਂ ਤੋਂ ਬਾਹਰ ਨਹੀਂ ਆ ਰਹੇ'

ਪੱਥਰਬਾਜ਼ੀ ਕਰਨ ਵਾਲੇ ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕਿ ਜੇਕਰ ਲੜਕੀ ਉਨ੍ਹਾਂ ਦੇ ਹਵਾਲੇ ਨਾ ਕੀਤੀ ਗਈ ਤਾਂ ਉਹ ਸਿੱਖਾਂ ਨੂੰ ਇਲਾਕੇ ਵਿਚ ਨਹੀਂ ਰਹਿਣ ਦੇਣਗੇ।

ਜਿਸ ਸਮੇਂ ਪੱਥਰਬਾਜ਼ੀ ਸ਼ੁਰੂ ਹੋਈ ਹਰਮੀਤ ਸਿੰਘ ਗੁਰਦੁਆਰੇ ਦੇ ਅੰਦਰ ਸੀ। ਉਨ੍ਹਾਂ ਦੱਸਿਆ , ''ਅੱਜ ਦੀ ਘਟਨਾ ਨੇ ਗੁਰਪੁਰਬ ਸਮਾਗਮਾਂ ਵਿਚ ਵਿਘਨ ਪਾ ਦਿੱਤਾ। ਪਹਿਲਾਂ ਥੋੜੇ ਲੋਕੀਂ ਆਏ ਪਰ ਫਿਰ ਇਨ੍ਹਾਂ ਦੀ ਗਿਣਤੀ ਵਧ ਗਈ ਅਤੇ ਸਾਡੇ ਲੋਕ ਡਰੇ ਹੋਏ ਹਨ ਅਤੇ ਉਹ ਘਰਾਂ ਤੋਂ ਬਾਹਰ ਨਹੀਂ ਆ ਰਹੇ ਹਨ।''

ਹਰਮੀਤ ਸਿੰਘ ਨੇ ਕਿਹਾ ਕਿ ਜੋ ਕੁਝ ਅੱਜ ਹੋਇਆ ਇਸ ਨਾਲ ਭਾਈਚਾਰਾ ਬੁਰੀ ਤਰ੍ਹਾਂ ਡਰ ਗਿਆ ਹੈ ਅਤੇ ਇਸ ਉੱਤੇ ਵਿਚਾਰ ਕਰਨ ਲਈ ਛੇਤੀ ਹੀ ਬੈਠਕ ਕੀਤੀ ਜਾਵੇਗੀ।

''ਇਹ ਬਾਬਾ ਨਾਨਕ ਦਾ ਜਨਮ ਅਸਥਾਨ ਹੈ, ਸਾਡੇ ਲਈ ਇਹ ਬਹੁਤ ਹੀ ਪਵਿੱਤਰ ਥਾਂ ਹੈ, ਇਸ ਉੱਤੇ ਕੀਤੀ ਗਈ ਪੱਥਰਬਾਜ਼ੀ ਤੋਂ ਅਸੀਂ ਚਿੰਤਤ ਹਾਂ, ਇਹ ਨਾਕਾਬਿਲ-ਏ-ਬਰਦਾਸ਼ਤ ਹੈ।''

ਪਾਕਿਸਤਾਨ ਸਿੱਖ ਕੌਂਸਲ ਦੇ ਚੀਫ਼ ਪੈਟਰਨ ਰਮੇਸ਼ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਇਸ ਨਾਲ ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।

ਇਹ ਵੀ ਪੜ੍ਹੋ-

"ਜਗਜੀਤ ਕੌਰ ਦਾ ਮਸਲਾ ਦੋ ਪਰਿਵਾਰਾਂ ਦੀ ਨਿੱਜੀ ਲੜਾਈ ਹੈ, ਇਸ ਦੀ ਆੜ ਵਿਚ ਧਾਰਮਿਕ ਸਥਾਨ ਉੱਤੇ ਹਮਲਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।"

ਇਸ ਨੇ ਕਰਤਾਰਪੁਰ ਕੌਰੀਡੋਰ ਖੋਲ੍ਹੇ ਜਾਣ ਨਾਲ ਪੈਦਾ ਹੋਏ ਅਮਨ ਤੇ ਭਾਈਚਾਰੇ ਦੇ ਮਾਹੌਲ ਨੂੰ ਵੀ ਢਾਅ ਲਾਈ ਹੈ।

ਰੇਸ਼ਮ ਸਿੰਘ ਨੇ ਕਿਹਾ, " ਇੱਕ ਮੁੰਡੇ ਤੇ ਕੁੜੀ ਦੀ ਪਿਆਰ ਕਹਾਣੀ ਧਾਰਮਿਕ ਸਥਾਨਾਂ ਉੱਤੇ ਹਮਲਿਆਂ ਲਈ ਨਹੀਂ ਵਰਤੀ ਜਾਣੀ ਚਾਹੀਦੀ।ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗੁਰਦੁਆਰਿਆਂ ਦੀ ਸੁਰੱਖਿਆ ਲਈ ਰੇਜ਼ਰ ਤੇ ਫੌਜ਼ ਤਾਇਨਾਤ ਕਰੇ।"

ਰੇਸ਼ਮ ਸਿੰਘ ਨੇ ਕਿਹਾ ਕਿ ਸਰਕਾਰ ਜਗਜੀਤ ਕੌਰ ਦੇ ਮਾਮਲੇ ਦਾ ਵੀ ਨਿਪਟਾਰਾ ਕਰਵਾਏ।

ਰੇਸ਼ਮ ਸਿੰਘ ਦਾ ਕਹਿਣ ਸੀ, "ਜੇਕਰ ਉਹ ਵਾਪਸ ਆਉਣਾ ਚਾਹੁੰਦੀ ਹੈ ਤਾਂ ਆਉਣ ਦਿੱਤਾ ਜਾਵੇ, ਜੇਕਰ ਨਹੀਂ ਆਉਣਾ ਚਾਹੁੰਦੀ ਤਾਂ ਉਸ ਨੂੰ ਮਰਜ਼ੀ ਕਰਨ ਦਿੱਤੀ ਜਾਵੇ, ਪਰ ਕਿਸੇ ਦੇ ਨਿੱਜੀ ਮਸਲੇ ਲਈ ਪੂਰੀ ਕੌਮ ਨੂੰ ਨਿਸ਼ਾਨਾਂ ਬਣਾਉਣਾ ਸਹਿਨ ਨਹੀਂ ਕੀਤਾ ਜਾਵੇਗਾ।"

ਇਹ ਵੀ ਦੇਖੋ-

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)