ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਸ ਗੱਲ ਦਾ ਹੋ ਰਿਹਾ ਮਲਾਲ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਸ਼ਰਧਾਲੂ ਨਾ ਤੇ ਕੋਈ ਸਮਾਨ ਪਾਕਿਸਤਾਨ ਵਾਲੇ ਪਾਸੇ ਲੈ ਕੇ ਜਾ ਸਕਦੇ ਨੇ ਤੇ ਨਾ ਹੀ ਪਾਕਿਸਤਾਨ ਤੋਂ ਕੁਝ ਭਾਰਤ ਪਾਸੇ ਲੈ ਕੇ ਆ ਸਕਦੇ ਹਨ
    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਕੇ ਖ਼ੁਦ ਨੂੰ ਸ਼ਰਧਾਲੂ ਵੱਡਭਾਗਾ ਤਾਂ ਮੰਨ ਰਹੇ ਹਨ, ਪਰ ਇੱਕ ਮਲਾਲ ਵੀ ਉਨ੍ਹਾਂ ਨੂੰ ਰਹਿ ਰਿਹਾ ਹੈ।

ਦਰਅਸਲ, ਸ਼ਰਧਾਲੂ ਹੁਣ ਨਾ ਤੇ ਕੋਈ ਸਮਾਨ ਪਾਕਿਸਤਾਨ ਵਾਲੇ ਪਾਸੇ ਲੈ ਕੇ ਜਾ ਸਕਦੇ ਨੇ ਤੇ ਨਾ ਹੀ ਪਾਕਿਸਤਾਨ ਤੋਂ ਕੁਝ ਭਾਰਤ ਪਾਸੇ ਲੈ ਕੇ ਆ ਸਕਦੇ ਹਨ। ਗੁਰਦੁਆਰੇ ਤੋਂ ਮਿਲੇ ਪ੍ਰਸ਼ਾਦ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਵੀ ਪਾਕਿਸਤਾਨ ਤੋਂ ਲੈਕੇ ਆਉਣ ਦੀ ਇਜਾਜ਼ਤ ਨਹੀ ਹੈ।

ਕਈ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਲੰਗਰ ਸੇਵਾ ਲਈ ਰਸਦ ਲੈਕੇ ਜਾ ਰਹੇ ਸਨ, ਪਰ ਹੁਣ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਨਾ ਹੀ ਸ਼ਰਧਾਲੂ ਪਾਕਿਸਤਾਨ ਜਾ ਕੇ ਨਿਸ਼ਾਨੀ ਵਜੋਂ ਉੱਥੇ ਕੁਝ ਖ਼ਰੀਦ ਕੇ ਭਾਰਤ ਲਿਆ ਸਕਦੇ ਹਨ।

ਇਹ ਵੀ ਪੜ੍ਹੋ

ਸ਼ਰਧਾਲੂਆਂ ਨੇ ਕੀਤੀ ਸਰਕਾਰ ਤੋਂ ਮੰਗ

ਸ਼ਰਧਾਲੂ ਜੋਗਿੰਦਰ ਸਿੰਘ ਨੇ ਦੱਸਿਆ ਕਿ ਵਾਰ-ਵਾਰ ਅਨਾਊਂਸਮੈਂਟ ਕੀਤੀ ਜਾ ਰਹੀ ਸੀ ਕਿ ਕੋਈ ਵੀ ਸੰਗਤ ਸਮਾਨ ਨਾ ਖ਼ਰੀਦੇ ਕਿਉਂਕਿ ਕੁਝ ਵੀ ਭਾਰਤ ਲੈ ਜਾਣ ਦੀ ਇਜਾਜ਼ਤ ਨਹੀਂ ਹੈ।

ਵੀਡੀਓ ਕੈਪਸ਼ਨ, ਭਾਰਤ ਵੱਲੋਂ ਕਰਤਾਰਪੁਰ ਸਾਹਿਬ ਕੁਝ ਵੀ ਲਿਜਾਣ ਜਾਂ ਲਿਆਉਣ ’ਤੇ ਲਾਈ ਪਾਬੰਦੀ ਬਾਰੇ ਸ਼ਰਧਾਲੂਆਂ ਦੀ ਰਾਇ।

ਰਣਜੀਤ ਸਿੰਘ ਨੇ ਕਿਹਾ, "ਹਰ ਕੋਈ ਉਸ ਮੁਕੱਦਸ ਅਸਥਾਨ 'ਤੇ ਜਾ ਕੇ ਨਿਸ਼ਾਨੀ ਲੈ ਕੇ ਆਉਣਾ ਚਾਹੁੰਦਾ ਹੈ ਤੇ ਨਾਲ ਹੀ ਚਾਹੁੰਦਾ ਹੈ ਕਿ ਗੁਰਦੁਆਰੇ ਦੇ ਲੰਗਰ 'ਚ ਭਾਰਤ ਤੋਂ ਲਿਆਂਦੀ ਰਸਦ ਪਾਵੇ, ਇਸ ਦੀ ਖੁਲ੍ਹ ਹੋਣੀ ਚਾਹੀਦੀ ਹੈ।"

ਇਸ ਤਰ੍ਹਾਂ ਹੀ ਸੁਖਜਿੰਦਰ ਕੌਰ ਨੇ ਵੀ ਕਿਹਾ ਕਿ ਸਰਕਾਰ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਕਿਉਂਕਿ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਜੁੜ੍ਹੀਆਂ ਹਨ।

ਇੱਕ ਹੋਰ ਸ਼ਰਧਾਲੂ ਅਜੀਤ ਸਿੰਘ ਨੇ ਦੱਸਿਆ ਕਿ ਉਹ ਚਾਰ ਕਿੱਲੋ ਟਮਾਟਰ ਤੇ ਦਸ ਕਿੱਲੋ ਅਧਰਕ ਲੈ ਕੇ ਜਾ ਰਹੇ ਸਨ ਪਰ ਉਨ੍ਹਾਂ ਨੂੰ ਮਨ੍ਹਾਂ ਕਰ ਦਿੱਤਾ ਗਿਆ ਤੇ ਹੁਣ ਉਹ ਇੱਧਰ ਹੀ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਖੂਹ ਤੇ ਆ ਕੇ ਬੈਠਦੇ ਸਨ ਉੱਥੇ ਦੇ ਜਾਣਗੇ।

ਅਜੀਤ ਸਿੰਘ ਨੇ ਅੱਗੇ ਦੱਸਿਆ, "ਜਦਕਿ ਪਹਿਲਾਂ ਸੱਤ ਕਿੱਲੋ ਲਿਜਾ ਸਕਦੇ ਸੀ ਤੇ ਸੱਤ ਕਿੱਲੋ ਹੀ ਲਿਆ ਸਕਦੇ ਸੀ। ਤੇ ਉਧਰੋਂ ਡਰਾਈ ਫਰੂਟ ਲੈ ਕੇ ਆਉਂਦੇ ਸੀ ਜੋ ਉਧਰ ਸਸਤਾ ਮਿਲ ਜਾਂਦਾ ਸੀ।"

ਅਸੀਂ ਉੱਧਰੋਂ ਹੀ ਖ਼ਰੀਦ ਕੇ ਲੈ ਦਿੱਤਾ...

ਅੰਮ੍ਰਿਤਾ ਘਈ

ਤਸਵੀਰ ਸਰੋਤ, BBC/ gurpreet

ਤਸਵੀਰ ਕੈਪਸ਼ਨ, ਅੰਮ੍ਰਿਤਾ ਘਈ ਨੇ ਦੱਸਿਆ ਕਿ ਉਨ੍ਹਾਂ ਉੱਧਰੋਂ ਹੀ ਰਸਦ ਖ਼ਰੀਦ ਕੇ ਲੰਗਰ ਵਿੱਚ ਦੇ ਦਿੱਤੀ।

ਕੁਲਦੀਪ ਸਿੰਘ ਨੇ ਕਿਹਾ, "ਪਾਕਿਸਤਾਨ ਪਾਸੇ ਦੁਕਾਨਦਾਰ ਵੀ ਦੁਖ਼ੀ ਹੋਏ ਬੈਠੇ ਨੇ ਕਿਉਂਕਿ ਭਾਰਤੀ ਸ਼ਰਧਾਲੂ ਉੱਥੇ ਜਾ ਕੇ ਕੁਝ ਵੀ ਖ਼ਰੀਦ ਨਹੀਂ ਪਾ ਰਹੇ।"

ਅੰਮ੍ਰਿਤਾ ਘਈ ਨੇ ਦੱਸਿਆ ਕਿ, ਲੰਗਰ ਵਿੱਚ ਕੁਝ ਦੇਣਾ ਸੀ ਤੇ ਉਨ੍ਹਾਂ ਨੇ ਸਾਨੂੰ ਦਿਖਾਇਆ ਕਿ ਪਹਿਲਾਂ ਕਿੰਨਾ ਸਮਾਨ ਅਉਂਦਾ ਸੀ ਪਰ ਹੁਣ ਕੁਝ ਦਿਨਾਂ ਤੋਂ ਨਹੀਂ ਆ ਰਿਹਾ। ਅਸੀਂ ਉੱਧਰੋਂ ਹੀ ਖ਼ਰੀਦ ਕੇ ਲੈ ਦਿੱਤਾ, ਉਹ ਵੀ ਸਾਨੂੰ ਠੀਕ ਲੱਗਾ, ਉਨ੍ਹਾਂ ਦੀ ਇਕਾਨਮੀ ਵੀ ਰੇਜ਼ ਹੋਏਗੀ।

ਬਦਲੇ ਗਏ ਨਿਯਮ?

ਪਹਿਲਾਂ ਇਸ ਗੱਲ ਦੀ ਖੁੱਲ ਸੀ ਕਿ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ 7 ਕਿੱਲੋਂ ਭਾਰ ਤੱਕ ਦਾ ਸਮਾਨ ਲੈਕੇ ਪਾਕਿਸਤਾਨ ਜਾ ਸਕਦੀ ਹੈ। ਪਰ ਹੁਣ ਸੁਰੱਖਿਆ ਦੇ ਮੱਦੇਨਜ਼ਰ ਇਸ 'ਤੇ ਰੋਕ ਲਗਾ ਦਿੱਤੀ ਗਈ ਹੈ।

ਦੂਜੇ ਪਾਸੇ, ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਪਾਸੇ ਅਜਿਹੀ ਕੋਈ ਰੋਕ ਨਹੀਂ ਹੈ। ਸਖ਼ਤੀ ਭਾਰਤ ਵਾਲੇ ਪਾਸੇ ਹੀ ਵਿਖਾਈ ਜਾ ਰਹੀ ਹੈ।

ਇਹ ਵੀ ਪੜ੍ਹੋ

ਇਹ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)