ਕੈਪਟਨ ਅਮਰਿੰਦਰ ਦੇ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਨਾਲ ਪੁੱਛੇ ਇਸ ਸਵਾਲ ਅੱਗੇ ਨਿਰਉੱਤਰ ਹੋਏ ਬ੍ਰਿਟਿਸ਼ ਫੌਜੀ ਅਫ਼ਸਰ - 5 ਅਹਿਮ ਖ਼ਬਰਾਂ

ਅਮਰਿੰਦਰ ਸਿੰਘ

ਤਸਵੀਰ ਸਰੋਤ, fb/capt.amarinder

ਤਸਵੀਰ ਕੈਪਸ਼ਨ, ਬ੍ਰਿਟਿਸ਼ ਫ਼ੌਜੀ ਅਧਿਕਾਰੀਆਂ ਨਾਲ ਸੰਵਾਦ ਦੌਰਾਨ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ ਵਿੱਚ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਸਵਾਲ 'ਤੇ ਬ੍ਰਿਟਿਸ਼ ਫ਼ੌਜ ਅਧਿਕਾਰੀ ਕੋਈ ਜਵਾਬ ਨਾ ਦੇ ਸਕੇ।

ਪੰਜਾਬੀ ਜਾਗਰਣ ਦੀ ਖ਼ਬਰ ਮੁਤਾਬਕ 'ਸੋਲਜਰ ਟੂ ਸੋਲਜਰ' ਸੰਵਾਦ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਿਟਿਸ਼ ਫ਼ੌਜ ਦੇ ਅਫ਼ਗਾਨਿਸਤਾਨ ਦੀਆਂ ਪਹਾੜੀਆਂ ਵਿੱਚ ਜਾਣ 'ਤੇ ਸਵਾਲ ਚੁੱਕੇ।

ਮੁੱਖ ਮੰਤਰੀ ਨੇ ਕਿਹਾ, ''ਅੱਜ ਤੱਕ ਦੋ ਵਾਰ ਐਂਗਲ-ਅਫ਼ਗਾਨ ਯੁੱਧ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਵੀ ਅਫ਼ਗਾਨਿਸਤਾਨ ਨਾਲ ਯੁੱਧ ਲੜਿਆ, ਪਰ ਉਨ੍ਹਾਂ ਦੀ ਨੀਤੀ ਦਾ ਹਿੱਸਾ ਸੀ ਕਿ ਉਹ ਕਦੇ ਵੀ ਯੁੱਧ ਪਹਾੜੀਆਂ ਵਿੱਚ ਨਹੀਂ ਲੜਦੇ ਸੀ।''

ਕੈਪਟਨ ਨੇ ਇਤਿਹਾਸਿਕ ਸੰਦਰਭ ਨਾਲ ਗੱਲ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਵੀ ਯੁੱਧ ਕੀਤਾ ਤਾਂ ਜ਼ਮੀਨ 'ਤੇ ਹੀ ਜੰਗੀ ਹੋਈ।

ਇਸੇ ਦੌਰਾਨ ਮੁੱਖ ਮੰਤਰੀ ਨੇ ਬ੍ਰਿਟਿਸ਼ ਫ਼ੌਜ ਅਧਿਕਾਰੀਆਂ ਅੱਗੇ ਸਵਾਲ ਚੁੱਕਿਆ, ਬ੍ਰਿਟਿਸ਼ ਫ਼ੌਜ ਨੇ ਐਂਗਲੋ-ਅਫ਼ਗਾਨ ਜੰਗ ਤੋਂ ਸਬਕ ਨਹੀਂ ਲਿਆ। ਆਖ਼ਰ, ਉਹ ਅਫ਼ਗਾਨਿਸਤਾਨ 'ਚ ਕਿਵੇਂ ਫਸ ਗਏ?

ਇਸ ਸਵਾਲ 'ਤੇ ਬ੍ਰਿਟਿਸ਼ ਫ਼ੌਜ ਅਧਿਕਾਰੀਆਂ ਨੇ ਕਿਹਾ ਕਿ, ਅਸੀਂ ਤਾਂ ਫ਼ੌਜੀ ਹਾਂ। ਨੀਤੀਗਤ ਫ਼ੈਸਲੇ ਲੈਣਾ ਸਾਡਾ ਅਧਿਕਾਰ ਨਹੀਂ

ਲਾਈਨ

ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਅੰਦੋਲਨ ਦਾ ਵਧਦਾ ਸੇਕ

ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਅੰਦੋਲਨ ਦੀ ਅੱਗ ਹੁਣ ਦਿੱਲੀ ਵਿਚ ਫ਼ੈਲਦੀ ਜਾ ਰਹੀ ਹੈ।

ਦਿੱਲੀ

ਤਸਵੀਰ ਸਰੋਤ, ANI

ਹੁਣ ਤੱਕ ਕੀ-ਕੀ ਹੋਇਆ:

  • ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਲੋਕ ਸੜਕਾਂ ਉੱਤੇ ਮੁਜ਼ਾਹਰੇ ਕਰ ਰਹੇ ਸਨ
  • ਮੁਜ਼ਾਹਰੇ ਦੌਰਾਨ ਪੁਲਿਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਝੜਪਾਂ ਹੋਈਆਂ
  • ਸਰਾਏ ਜੁਲੇਨਾ ਅਤੇ ਮਥੁਰਾ ਰੋਡ ਉੱਤੇ ਕੁਝ ਬੱਸਾਂ ਨੂੰ ਅੱਗ ਲਾ ਦਿੱਤੀ ਗਈ
  • ਜਾਮੀਆ ਯੂਨੀਵਰਸਿਟੀ ਦੇ ਚੀਫ ਪ੍ਰਾਕਟਰ ਨੇ ਕਿਹਾ, ਪੁਲਿਸ ਕੈਂਪਸ ਵਿਚ ਜ਼ਬਰੀ ਦਾਖ਼ਲ ਹੋਈ ਤੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ।
  • ਜਾਮੀਆ ਵਿਦਿਆਰਥੀਆਂ ਨੇ ਹਿੰਸਾ ਅਤੇ ਅਗਜਨੀ ਦੀ ਨਿਖੇਧੀ ਕੀਤੀ

ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਰੇੜਕਾ ਹੈ ਕੀ? - ਤਫ਼ਸੀਲ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ

ਲਾਈਨ

BBC ਕੰਪਿਊਟਰਾਂ ਨੇ UK ਚੋਣ ਨਤੀਜਿਆਂ ਦੀਆਂ 700 ਖ਼ਬਰਾਂ ਇੰਝ ਲਿਖੀਆਂ

ਬੀਬੀਸੀ ਨੇ ਬ੍ਰਿਟੇਨ ਦੀਆਂ ਆਮ ਚੋਣਾਂ ਨਾਲ ਜੁੜੀ ਖ਼ਬਰ ਨਸ਼ਰ ਕੀਤੀ, ਜਿਸ ਨੇ ਰਾਤੋ-ਰਾਤ ਨਤੀਜਿਆਂ ਦਾ ਐਲਾਨ ਕਰ ਦਿੱਤਾ। ਪਰ ਇਹ ਖ਼ਬਰ ਕਿਸੇ ਮਨੁੱਖ ਨੇ ਨਹੀਂ ਸਗੋਂ ਇੱਕ ਕੰਪਿਊਟਰ ਨੇ ਲਿਖੀ ਸੀ।

ਰੀਟਾ ਚੱਕਰਵਰਤੀ
ਤਸਵੀਰ ਕੈਪਸ਼ਨ, ਰੀਟਾ ਚੱਕਰਵਰਤੀ ਨੇ ਬੀਬੀਸੀ ਲਈ ਟੈਲੀਵੀਜ਼ਨ ਉੱਤੇ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ

ਇਹ ਬੀਬੀਸੀ ਦੀ ਮਸ਼ੀਨੀ ਪੱਤਰਕਾਰੀ ਲਈ ਪਰਖ਼ ਦੀ ਸਭ ਤੋਂ ਵੱਡੀ ਘੜੀ ਸੀ।

ਕਰੀਬ 700 ਨਿਊਜ਼ ਆਰਟੀਕਲਾਂ ਵਿੱਚੋ ਹਰੇਕ ਆਰਟੀਕਲ ਦੇ ਛਪਣ ਤੋਂ ਪਹਿਲਾਂ ਇੱਕ ਮਨੁੱਖ ਸੰਪਾਦਕ ਵੱਲੋਂ ਜਾਂਚ ਕੀਤੀ ਗਈ।

ਪੂਰੀ ਖ਼ਬਰ ਨੂੰ ਤਫ਼ਸੀਲ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ

ਲਾਈਨ

ਅਸਾਮ 'ਚ ਹੋ ਰਹੇ ਅੰਦੋਲਨ ਦੀ ਅਗਵਾਈ ਕੌਣ ਕਰ ਰਿਹਾ?

ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਅਸਾਮੀ ਅੰਦੋਲਨ ਤੋਂ ਬਾਅਦ ਗੁਹਾਟੀ ਦੀਆਂ ਸੜਕਾਂ ਉੱਤੇ ਲੋਕਾਂ ਦਾ ਅਜਿਹਾ ਹੜ੍ਹ ਪਹਿਲੀ ਵਾਰ ਦਿਖ ਰਿਹਾ ਹੈ। ਉਸ ਅੰਦੋਲਨ ਸਮੇਂ ਜੋ ਨੌਜਵਾਨ ਸਨ, ਉਹ ਲੋਕ ਹੁਣ ਜ਼ਿੰਦਗੀ ਦੀਆਂ ਤਿਰਕਾਲਾਂ ਹੰਢਾ ਰਹੇ ਹਨ।

ਉਨ੍ਹਾਂ ਨੂੰ ਉਹ ਪੁਰਾਣੀਆਂ ਕਹਾਣੀਆਂ ਬੁਰੇ ਸੁਪਨਿਆਂ ਵਾਂਗ ਯਾਦ ਹਨ , ਜਦੋਂ 'ਅਸਾਮ ਦੇ ਸਨਮਾਨ' ਲਈ ਲੜਾਈ ਵਿੱਚ ਸੈਂਕੜੇ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ। ਉਹ ਨਹੀਂ ਚਾਹੁੰਦੇ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਵੇ।

ਕੈਬ

ਤਸਵੀਰ ਸਰੋਤ, Getty Images

ਉਸ ਸਮੇਂ ਜੋ ਬੱਚੇ ਸਨ, ਹੁਣ ਜਵਾਨ ਹੋ ਚੁੱਕੇ ਹਨ। ਉਹ ਜੈ ਅਖਮ (ਜੈ ਅਸਾਮ) ਦੇ ਨਾਅਰੇ ਮਾਰਦੇ ਸੜਕਾਂ ਉੱਤੇ ਆ ਚੁੱਕੇ ਹਨ। ਨਾਗਰਿਕਤਾ ਸੋਧ ਕਾਨੂੰਨ ਨੇ ਉਨ੍ਹਾਂ ਨੂੰ ਏਕਤਾ ਦੇ ਧਾਗੇ ਵਿੱਚ ਪਰੋਅ ਦਿੱਤਾ ਹੈ।

ਅਜਿਹੇ ਵਿੱਚ ਇੱਕ ਵੱਡਾ ਸਵਾਲ ਇਹ ਹੈ ਕਿ ਇੰਨੇ ਵੱਡੇ ਜਨ ਅੰਦੋਲਨ ਦੀ ਅਗਵਾਈ ਕੌਣ ਕਰ ਰਿਹਾ ਹੈ। ਕੀ

ਇਹ ਆਪਣੇ-ਆਪ ਉੱਠਿਆ ਜਵਾਰ ਭਾਟਾ ਹੈ ਜਾਂ ਇਸ ਦੀ ਵਾਗਡੋਰ ਕਿਸੇ ਵਿਅਕਤੀ ਜਾਂ ਸੰਗਠਨ ਦੇ ਹੱਥਾਂ ਵਿੱਚ ਹੈ।

ਪੂਰੀ ਖ਼ਬਰ ਇੱਥੇ ਪੜ੍ਹੋ

ਲਾਈਨ

ਕਰਤਾਰਪੁਰ ਲਾਂਘਾ: ਮਾਂ, ਇਹ ਭਾਰਤ ਦੇ ਲੋਕ ਕਿਸ ਤਰ੍ਹਾਂ ਦੇ ਲਗਦੇ ਹਨ -ਬਲਾਗ਼

ਜਦੋਂ ਦੋ ਅਣਜਾਣ ਲੋਕਾਂ ਦੀ ਆਪਸ ਵਿੱਚ ਜਾਣ ਪਛਾਣ ਹੁੰਦੀ ਤਾਂ ਅਕਸਰ ਜ਼ਰੀਆ ਕੋਈ ਤੀਜਾ ਸ਼ਖਸ ਹੀ ਬਣਦਾ ਹੈ ਜਾਂ ਅੱਜ ਕੱਲ੍ਹ ਇੰਟਰਨੈੱਟ।

ਪਰ ਸੋਚੋ ਜਦੋਂ ਦੋ ਮੁਲਕਾਂ ਦੇ ਲੋਕਾਂ ਨੂੰ ਸਿਰਫ਼ ਇੱਕ ਔਰਤ ਦੇ ਮੱਥੇ ਦੀ ਬਿੰਦੀ ਅਤੇ ਇੱਕ ਸ਼ਖਸ ਦੇ ਸਿਰ ਦੀ ਦਸਤਾਰ ਮਿਲਾ ਦੇਣ। ਗੱਲ ਹੋ ਰਹੀ ਹੈ ਕਰਤਾਰਪੁਰ ਸਾਹਿਬ ਦੀ।

ਕਰਤਾਰਪੁਰ

ਬੀਬੀਸੀ ਪੱਤਰਕਾਰ ਖ਼ੁਸ਼ਬੂ ਸੰਧੂ ਪਿਛਲੇ ਦਿਨਾਂ ਵਿੱਚ ਆਪਣੇ ਪਰਿਵਾਰ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਸੀ।

ਖ਼ੁਸ਼ਬੂ ਨੇ ਦੇਖਿਆ ਕਿ ਇੱਕ ਔਰਤ ਬੜੇ ਹੀ ਧਿਆਨ ਨਾਲ ਉਨ੍ਹਾਂ ਵੱਲ ਵੇਖ ਰਹੀ ਹੈ। ਜਦੋਂ ਉਸ ਔਰਤ ਦੇ ਨੇੜੇ ਪਹੁੰਚੇ ਤਾਂ ਉਸ ਨੇ ਖ਼ੁਸ਼ਬੂ ਦੀ ਮਾਂ ਨੂੰ ਰੋਕਿਆ ਤੇ ਪੁੱਛਿਆ, "ਤੁਸੀਂ ਇੰਡੀਆ ਤੋਂ ਹੋ? ਮੈਂ ਤੁਹਾਡੀ ਬਿੰਦੀ ਦੇਖ ਕੇ ਪਛਾਣਿਆ।"

ਉਸ ਔਰਤ ਦੇ ਨਾਲ ਉਸ ਦਾ ਛੋਟਾ ਜਿਹਾ ਬੇਟਾ ਸੀ ਜੋ ਇਹ ਜਾਨਣਾ ਚਾਹੁੰਦਾ ਸੀ ਕਿ ਭਾਰਤ ਦੇ ਲੋਕ ਕਿਵੇਂ ਦੇ ਲਗਦੇ ਹਨ।

ਖ਼ੁਸ਼ਬੂ ਸੰਧੂ ਦਾ ਕਰਤਾਰਪੁਰ ਸਾਹਿਬ ਵਿਖੇ ਤਜਰਬਾ ਕਿਹੋ ਜਿਹਾ ਰਿਹਾ ਇਸ ਬਲਾਗ ਰਾਹੀਂ ਜਾਣੋ, ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਹ ਵੀਡੀਓਜ਼ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)