ਅਸਾਮ ਵਿੱਚ ਨਾਗਿਰਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਹੋ ਰਹੇ ਅੰਦੋਲਨ ਦੀ ਅਗਵਾਈ ਕੌਣ ਕਰ ਰਿਹਾ ਹੈ

ਅਸਾਮ ਵਿੱਚ ਪ੍ਰਦਰਸ਼ਨਕਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, "ਅਸਾਮ ਪ੍ਰਾਈਡ ਅਤੇ ਅਸਾਮੀ ਪਛਾਣ ਲਈ ਚੱਲ ਰਹੇ ਇਸ ਅੰਦੋਲਨ ਨੂੰ ਸਾਰਿਆਂ ਦੀ ਹਮਾਇਤ ਹਾਸਲ ਹੈ,"ਸਮੁਜੱਲ ਭੱਟਾਚਾਰੀਆ ਨੇ ਕਿਹਾ
    • ਲੇਖਕ, ਰਵੀ ਪ੍ਰਕਾਸ਼
    • ਰੋਲ, ਗੁਹਾਟੀ ਤੋਂ ਬੀਬੀਸੀ ਲਈ

ਅਸਾਮੀ ਅੰਦੋਲਨ ਤੋਂ ਬਾਅਦ ਗੁਹਾਟੀ ਦੀਆਂ ਸੜਕਾਂ ਉੱਤੇ ਲੋਕਾਂ ਦਾ ਅਜਿਹਾ ਹੜ੍ਹ ਪਹਿਲੀ ਵਾਰ ਦਿਖ ਰਿਹਾ ਹੈ। ਉਸ ਅੰਦੋਲਨ ਸਮੇਂ ਜੋ ਨੌਜਵਾਨ ਸਨ, ਉਹ ਲੋਕ ਹੁਣ ਜ਼ਿੰਦਗੀ ਦੀਆਂ ਤਿਰਕਾਲਾਂ ਹੰਢਾ ਰਹੇ ਹਨ।

ਉਨ੍ਹਾਂ ਨੂੰ ਉਹ ਪੁਰਾਣੀਆਂ ਕਹਾਣੀਆਂ ਬੁਰੇ ਸੁਪਨਿਆਂ ਵਾਂਗ ਯਾਦ ਹਨ , ਜਦੋਂ 'ਅਸਾਮ ਦੇ ਸਨਮਾਨ' ਲਈ ਲੜਾਈ ਵਿੱਚ ਸੈਂਕੜੇ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ। ਉਹ ਨਹੀਂ ਚਾਹੁੰਦੇ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਵੇ।

ਉਸ ਸਮੇਂ ਜੋ ਬੱਚੇ ਸਨ, ਹੁਣ ਜਵਾਨ ਹੋ ਚੁੱਕੇ ਹਨ। ਉਹ ਜੈ ਅਖਮ (ਜੈ ਅਸਾਮ) ਦੇ ਨਾਅਰੇ ਮਾਰਦੇ ਸੜਕਾਂ ਉੱਤੇ ਆ ਚੁੱਕੇ ਹਨ। ਨਾਗਰਿਕਤਾ ਸੋਧ ਕਾਨੂੰਨ ਨੇ ਉਨ੍ਹਾਂ ਨੂੰ ਏਕਤਾ ਦੇ ਧਾਗੇ ਵਿੱਚ ਪਰੋਅ ਦਿੱਤਾ ਹੈ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਅਸਾਮ 'ਚ ਪ੍ਰਦਰਸ਼ਨ: 'ਕਿੰਨੀਆਂ ਗੋਲੀਆਂ ਹਨ ਮਾਰੋ, ਅਸੀਂ ਖਾਣ ਲਈ ਤਿਆਰ ਹਾਂ'

ਅਜਿਹੇ ਵਿੱਚ ਇੱਕ ਵੱਡਾ ਸਵਾਲ ਇਹ ਹੈ ਕਿ ਇੰਨੇ ਵੱਡੇ ਜਨ ਅੰਦੋਲਨ ਦੀ ਅਗਵਾਈ ਕੌਣ ਕਰ ਰਿਹਾ ਹੈ। ਕੀ ਇਹ ਆਪਣੇ-ਆਪ ਉੱਠਿਆ ਜਵਾਰ ਭਾਟਾ ਹੈ ਜਾਂ ਇਸ ਦੀ ਵਾਗਡੋਰ ਕਿਸੇ ਵਿਅਕਤੀ ਜਾਂ ਸੰਗਠਨ ਦੇ ਹੱਥਾਂ ਵਿੱਚ ਹੈ।

'ਲੋਕ ਅੰਦੋਲਨ'

ਆਲ ਆਸਮ ਸਟੂਡੈਂਟ ਯੂਨੀਅਨ (ਆਸੂ) ਦੇ ਮੁਖੀ ਸਮੁਜੱਲ ਭੱਟਾਚਾਰੀਆ ਦਾ ਕਹਿਣਾ ਹੈ ਕਿ ਅਸਲ ਵਿੱਚ ਇਹ ਇੱਕ ਲੋਕ ਅੰਦੋਲਨ ਹੈ।

ਸਮੁਜੱਲ ਭੱਟਾਚਾਰੀਆ ਨੇ ਦੱਸਿਆ, "ਅਸਾਮ ਪ੍ਰਾਈਡ ਅਤੇ ਅਸਾਮੀ ਪਛਾਣ ਲਈ ਚੱਲ ਰਹੇ ਇਸ ਅੰਦੋਲਨ ਨੂੰ ਸਾਰਿਆਂ ਦੀ ਹਮਾਇਤ ਹਾਸਲ ਹੈ।"

ਪ੍ਰਦਰਸ਼ਨਕਾਰੀ
ਤਸਵੀਰ ਕੈਪਸ਼ਨ, ਅਸਾਮ ਦੇ ਲੋਕ ਨਾਗਰਿਕਲਤਾ ਸੋਧ ਕਾਨੂੰਨ ਨੂੰ ਆਪਣੇ ਸੱਭਿਆਚਾਰ ਤੇ ਭਾਸ਼ਾ ਲਈ ਖ਼ਤਰਾ ਮੰਨਦੇ ਹਨ

"ਅਸੀਂ ਕੈਬ ਨੂੰ ਸੰਸਦ ਵਿੱਚ ਲਿਆਂਦੇ ਜਾਣ ਦੇ ਖ਼ਿਲਾਫ਼ 10 ਦਸੰਬਰ ਨੂੰ ਪੂਰਬ-ਉੱਤਰੀ ਸੂਬਿਆਂ ਵਿੱਚ ਬੰਦ ਦਾ ਸੱਦਾ ਦਿੱਤਾ ਸੀ। ਨਾਰਥ ਈਸਟ ਯੂਨੀਅਨ (ਨੇਸੋ) ਦੇ ਬੈਨਰ ਥੱਲੇ ਉਸ ਲਾਮਿਸਾਲ ਬੰਦ ਤੋਂ ਅਗਲੇ ਦਿਨ 11 ਦਸੰਬਰ ਨੂੰ ਲੋਕ ਆਪਣੇ ਆਪ ਸੜਕਾਂ ਤੇ ਆ ਗਏ।"

"ਇਸ ਦੌਰਾਨ ਹਿੰਸਾ ਹੋਈ। ਉਸ ਸਮੇਂ ਸਾਨੂੰ ਲੱਗਿਆ ਕਿ ਬਿਨਾਂ ਅਗਵਾਈ ਦੇ ਅੰਦੋਲਨ ਦਿਸ਼ਾਹੀਣ ਹੋ ਜਾਵੇਗਾ। ਇਸ ਲਈ 12 ਤਰੀਕ ਨੂੰ ਲਤਾਸ਼ੀਲ ਮੈਦਾਨ ਵਿੱਚ ਹੋਏ ਜਲਸੇ ਤੋਂ ਬਾਅਦ ਤੈਅ ਕੀਤਾ ਗਿਆ ਕਿ ਸਾਡਾ ਅੰਦੋਲਨ ਸ਼ਾਂਤੀਪੂਰਣ ਤੇ ਲੋਕਤੰਤਰੀ ਤਰੀਕੇ ਨਾਲ ਹੋਵੇਗਾ।"

ਉਨ੍ਹਾਂ ਇਹ ਵੀ ਕਿਹਾ, "ਅਸੀਂ ਯੋਜਨਾਬੱਧ ਤਰੀਕੇ ਨਾਲ ਅੰਦੋਲਨ ਚਲਾ ਰਹੇ ਹਾਂ। ਅਜਿਹੇ ਵਿੱਚ ਜੇ ਕੋਈ ਹਿੰਸਕ ਰਾਹ ਚੁਣਦਾ ਹੈ ਤਾਂ ਉਹ ਸਾਡੇ ਅੰਦੋਲਨ ਦਾ ਦੁਸ਼ਮਣ ਹੈ ਨਾ ਕਿ ਦੋਸਤ।"

ਕੀ ਆਸੂ ਅੰਦੋਲਨ ਦੀ ਅਗਵਾਈ ਕਰ ਰਹੀ ਹੈ?

ਗੁਹਾਟੀ ਤੋਂ ਛਪਣ ਵਾਲੇ ਦੈਨਿਕ ਪੂਰਵੋਦਯ' ਦੇ ਸੰਪਾਦਕ ਰਵੀਸ਼ੰਕਰ ਰਵੀ ਦਾ ਮੰਨਣਾ ਹੈ ਕਿ ਸਮੁਜੱਲ ਭੱਟਾਚਾਰੀਆ ਇਸ ਲਹਿਰ ਦੇ ਸਭ ਤੋਂ ਵੱਡੇ ਆਗੂ ਹਨ। ਇਸ ਲਈ ਸਾਫ਼ ਹੈ ਕਿ ਅੰਦੋਲਨ ਦੀ ਅਗਵਾਈ ਆਸੂ ਕਰ ਰਿਹਾ ਹੈ।

ਅਸਾਮ ਵਿੱਚ ਪ੍ਰਦਰਸ਼ਨਕਾਰੀ
ਤਸਵੀਰ ਕੈਪਸ਼ਨ, ਵਿਦਿਆਰਥੀਆਂ ਵਲੋਂ ਸ਼ੁਰੂ ਕੀਤਾ ਇਹ ਅੰਦੋਨਲ ਹੁਣ ਲੋਕ ਲਹਿਰ ਵਿਚ ਬਦਲ ਗਿਆ ਹੈ

ਰਵੀਸ਼ੰਕਰ ਰਵੀ ਨੇ ਦੱਸਿਆ,"ਮੁਢਲੇ ਰੂਪ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਵਿੱਢੇ ਗਏ ਇਸ ਅੰਦੋਲਨ ਨੂੰ ਵਿਆਪਕ ਹਮਾਇਤ ਮਿਲ ਰਹੀ ਹੈ। ਹੁਣ ਇਹ ਲੋਕ ਅੰਦੋਲਨ ਬਣ ਚੁੱਕਿਆ ਹੈ। ਇਸ ਵਿੱਚ ਅਸਾਮੀ ਸਮਾਜ ਦੇ ਹਰ ਵਰਗ ਦੇ ਲੋਕ ਸ਼ਾਮਲ ਹਨ।"

ਅਸਾਮੀ ਫ਼ਿਲਮਾਂ ਦੀ ਜਾਣੀ ਪਛਾਣੀ ਅਦਾਕਾਰਾ ਜ਼ਰੀਫ਼ਾ ਵਾਹਿਦ ਨੇ ਦੱਸਿਆ ਕਿ ਸਾਡੀ ਇੱਜ਼ਤ ਦੀ ਲੜਾਈ ਹੈ। ਇਸ ਵਿੱਚ ਸ਼ਾਮਲ ਹਰ ਵਿਅਕਤੀ ਅੰਦੋਲਨ ਦਾ ਆਗੂ ਹੈ।

ਉਨ੍ਹਾਂ ਨੇ ਕਿਹਾ, " ਅਸਾਮ ਦੇ ਮਾਪਿਆਂ ਨੇ ਬੱਚਿਆਂ ਨੂੰ ਕਹਿ ਦਿੱਤਾ ਹੈ ਕਿ ਉਹ ਕੈਬ ਦਾ ਵਿਰੋਧ ਕਰਨ। ਅੰਦੋਲਨ ਲਈ ਜੇ ਉਹ ਰਾਤ ਨੂੰ ਘਰੇ ਨਹੀਂ ਮੁੜਦੇ ਤਾਂ ਵੀ ਕੋਈ ਗੱਲ ਨਹੀਂ ਹੈ। ਅਸੀਂ ਉਨ੍ਹਾਂ ਦੇ ਨਾਲ ਹਾਂ। ਅਸੀਂ ਆਪਣੀ ਪਛਾਣ, ਸਭਿਆਚਾਰ ਤੇ ਹੱਕਾਂ ਦੀ ਰਾਖੀ ਕਰਨੀ ਹੈ। ਇਸ ਲਈ ਇਹ ਅੰਦੋਲਨ ਨਾਗਰਿਕਤਾ ਸੋਧ ਕਾਨੂੰਨ ਵਾਪਸ ਲਏ ਜਾਣ ਤੱਕ ਜਾਰੀ ਰਹੇਗਾ।"

ਅਸਾਮ ਦੇ ਮੁਖ ਮੰਤਰੀ ਸਰਵਾਨੰਦ ਸੋਨੋਵਾਲ

ਤਸਵੀਰ ਸਰੋਤ, FACEBOOK/SARBANANDA SONOWAL

ਤਸਵੀਰ ਕੈਪਸ਼ਨ, ਅਸਾਮ ਦੇ ਮੁਖ ਮੰਤਰੀ ਸਰਵਾਨੰਦ ਸੋਨੋਵਾਲ ਮੁਤਾਬਕ ਕੁਝ ਲੋਕ ਗਲਤ ਸੂਚਨਾਵਾਂ ਫੈਲਾਅ ਰਹੇ ਹਨ

ਸਰਕਾਰ ਦਾ ਕੀ ਮੰਨਣਾ ਹੈ?

ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਵੀ ਮੰਨਦੇ ਹਨ ਕਿ ਇਹ 'ਅਸਾਮ ਦੀ ਅਣਖ਼' ਦੀ ਲੜਾਈ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਹਰ ਆਦਮੀ ਦਾ ਆਪਣੇ ਸੂਬੇ ਤੇ ਧਰਤੀ ਬਾਰੇ ਇੱਕ ਸਵਾਭੀਮਾਨ ਹੁੰਦਾ ਹੈ। ਅਸਾਮ ਦੇ ਲੋਕ ਵੀ ਇਸੇ ਸਮਾਜ ਦਾ ਹਿੱਸਾ ਹਨ। ਉਨ੍ਹਾਂ ਨੂੰ ਵੀ ਆਪਣੇ ਸੂਬੇ ਤੇ ਦੇਸ਼ 'ਤੇ ਫਖ਼ਰ ਹੈ।"

"ਲੇਕਿਨ ਉਨ੍ਹਾਂ ਨੂੰ ਇਹ ਸਮਝਣਾ ਪਵੇਗਾ ਕਿ ਕੈਬ ਅਸਲ ਵਿੱਚ ਅਸਾਮ ਦੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਵਾਉਣ ਲਈ ਹੈ। ਹਾਲੇ ਕੁਝ ਨਕਾਰਤਾਮਿਕ ਲੋਕ ਗਲਤ ਸੂਚਨਾਵਾਂ ਫੈਲਾਅ ਕੇ ਹਿੰਸਾ ਭੜਕਾ ਰਹੇ ਹਨ।"

ਇਹ ਵੀਡੀਓ ਵੀ ਪੜ੍ਹੋ:

ਇਹ ਵੀ ਦੇਖੋ :

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)