Hyderabad case: ਹੈਦਰਾਬਾਦ ਰੇਪ ਕਾਂਡ ਦੇ ਚਾਰੇ ਮੁਲਜ਼ਮਾਂ ਦੀ ਪੁਲਿਸ ਮੁਕਾਬਲੇ ਵਿੱਚ ਮੌਤ

ਰੇਪ ਖ਼ਿਲਾਫ ਮੂੰਹ ਬੰਨ੍ਹ ਕੇ ਪ੍ਰਦਰਸ਼ਨ ਕਰ ਰਹੀ ਔਰਤ

ਤਸਵੀਰ ਸਰੋਤ, Getty Images

ਹੈਦਰਬਾਦ ਰੇਪ ਅਤੇ ਕਤਲ ਕਾਂਡ ਦੇ ਚਾਰੇ ਮੁਲਜ਼ਮਾਂ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ।

ਤੇਲੰਗਾਨਾ ਦੇ ਵਧੀਕ ਡੀਜੀ ਅਮਨ ਕਾਨੂੰਨ ਜਤਿੰਦਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਇੱਕ ਪੁਲਿਸ ਅਫਸਰ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਨੂੰ ਜੁਰਮ ਵਾਲੀ ਥਾਂ ਲੈ ਕੇ ਗਈ ਸੀ ਜਿੱਥੋਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਚਲਾਈ ਗੋਲੀ ਵਿੱਚ ਚਾਰਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:

ਹੈਦਰਾਬਾਦ ਰੇਪ ਕੇਸ

ਤਸਵੀਰ ਸਰੋਤ, UGC

ਤੇਲੰਗਾਨਾ ਦੇ ਹੈਦਰਾਬਾਦ ’ਚ 27 ਸਾਲ ਦੀ ਇੱਕ ਡੰਗਰਾਂ ਦੀ ਡਾਕਟਰ ਨਾਲ ਕਥਿਤ ਤੌਰ ’ਤੇ ਜਿਣਸੀ ਸ਼ੋਸ਼ਣ ਤੋਂ ਬਾਅਦ ਜ਼ਿੰਦਾ ਸਾੜਨ ਦੀ ਘਟਨਾ ਸਾਹਮਣੇ ਆਈ ਸੀ।

ਉਹ ਆਪਣੀ ਸਕੂਟੀ ਨੂੰ ਇੱਕ ਟੋਲ ਪਲਾਜ਼ਾ ’ਤੇ ਪਾਰਕ ਕਰਕੇ ਅੱਗੇ ਕੈਬ ਰਾਹੀਂ ਗਈ ਸੀ, ਵਾਪਸ ਆਉਣ ’ਤੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਸਕੂਟੀ ਪੰਚਰ ਹੈ।

ਵੀਡੀਓ ਕੈਪਸ਼ਨ, ‘ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਦੁਨੀਆਂ ਇੰਨੀ ਬੇਹਰਿਮ ਹੋ ਸਕਦੀ ਹੈ’

ਹੈਦਰਾਬਾਦ ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਬਾਰੇ ਪੀੜਤਾ ਦੀ ਭੈਣ ਨੇ ਬੀਬੀਸੀ ਨੂੰ ਦੱਸਿਆ ਕਿ ਮੈਂ ਉਸ ਦੀਆਂ ਗੱਲਾਂ ਅਣਗੌਲਿਆਂ ਦਿੱਤਾ।

ਸਵੇਰੇ 3 ਵਜੇ ਹੋਇਆ ਮੁਕਾਬਲਾ

ਮੁਕਾਬਲਾ ਚੱਟਨਪੱਲੀ ਪਿੰਡ, ਸ਼ਾਦ ਨਗਰ ਵਿੱਚ ਉਸੇ ਥਾਂ 'ਤੇ ਹੋਇਆ ਜਿੱਥੇ ਮਰਹੂਮ ਡਾਕਟਰ ਨੂੰ ਰੇਪ ਕਰਨ ਮਗਰੋਂ ਜਿਉਂਦੇ ਜੀਅ ਸਾੜਿਆ ਗਿਆ ਸੀ। ਇਸ ਥਾਂ ਹੈਦਰਾਬਾਦ ਤੋਂ 50 ਕਿੱਲੋਮੀਟਰ ਦੂਰ ਸਥਿਤ ਹੈ।

ਵੀਡੀਓ ਕੈਪਸ਼ਨ, ਹੈਦਰਾਬਾਦ: 'ਮੇਰੇ ਪੁੱਤਰ ਨੂੰ ਦੂਜੇ ਮੁਲਜ਼ਮਾਂ ਨੇ ਧੋਖਾ ਦਿੱਤਾ'

ਬੁੱਧਵਾਰ ਨੂੰ ਸ਼ਾਦ ਮਹਿਬੂਬ ਨਗਰ ਦੀ ਨਗਰ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿੱਚ ਭੇਜਿਆ ਸੀ।

ਵੀਰਵਾਰ ਨੂੰ ਪੁਲਿਸ ਚਾਰਾਂ ਨੂੰ ਜੁਰਮ ਵਾਲੀ ਥਾਂ 'ਤੇ ਲੈ ਕੇ ਗਈ ਸੀ। ਇੱਕ ਪੁਲਿਸ ਅਫ਼ਸਰ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਪੁਲਿਸ ਵੱਲੋਂ ਜੁਰਮ ਦੇ ਦ੍ਰਿਸ਼ ਦੀ ਪੁਨਰ ਸਿਰਜਣਾ ਕੀਤੀ ਜਾ ਰਹੀ ਸੀ। ਇਸੇ ਦੌਰਾਨ ਉਨ੍ਹਾਂ ਨੇ ਪੁਲਿਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੁਕਾਬਲੇ ਦੌਰਾਨ ਚਾਰਾਂ ਦੀ ਮੌਤ ਹੋ ਗਈ ਹੈ।

ਹੈਦਰਾਬਾਦ ਰੇਪ ਕੇਸ

'ਮੇਰੀ ਬੇਟੀ ਦੀ ਆਤਮਾ ਨੂੰ ਸ਼ਾਂਤੀ ਮਿਲੀ'

ਰੇਪ ਪੀੜਤਾ ਦੇ ਪਿਤਾ ਨੇ ਖ਼ਬਰ ਏਜੰਸੀ ਏਐਨਆਈ ਨੂੰ ਕਿਹਾ, "ਮੇਰੀ ਬੇਟੀ ਦੀ ਮੌਤ ਨੂੰ 10 ਦਿਨ ਹੋ ਗਏ ਹਨ। ਮੈਂ ਪੁਲਿਸ ਤੇ ਸਰਕਾਰ ਦਾ ਧੰਨਵਾਦੀ ਹਾਂ। ਮੇਰੀ ਬੇਟੀ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।"

'ਪੁਲਿਸ ਅਫ਼ਸਰਾਂ 'ਤੇ ਕੋਈ ਕਾਰਵਾਈ ਨਾ ਹੋਵੇ'

ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਹੈਦਰਾਬਾਦ ਪੁਲਿਸ ਵੱਲੋਂ ਚਾਰਾਂ ਮੁਲਜ਼ਮਾਂ ਨੂੰ ਮੁਕਾਬਲੇ ਵਿੱਚ ਮਾਰੇ ਜਾਣ ਤੇ ਖ਼ੁਸ਼ੀ ਜ਼ਾਹਰ ਕੀਤੀ।

ਉਨ੍ਹਾਂ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਉਹ 'ਪਿਛਲੇ 7 ਸਾਲਾਂ ਤੋਂ ਇਨਸਾਫ਼ ਲਈ ਇੱਧਰੋਂ-ਉੱਧਰ' ਜਾ ਰਹੇ ਹਨ। ਉਨ੍ਹਾਂ ਨੇ ਨਿਆਂ ਪ੍ਰਣਾਲੀ ਨੂੰ ਅਪੀਲ ਕੀਤੀ ਕਿ 'ਨਿਰਭਿਆ ਦੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਸਜ਼ਾ-ਏ-ਮੌਤ ਦਿੱਤੀ ਜਾਵੇ।'

ਹੈਦਰਾਬਾਦ ਰੇਪ ਕੇਸ

ਆਸ਼ਾ ਦੇਵੀ ਨੇ ਇਹ ਵੀ ਮੰਗ ਕੀਤੀ ਕਿ ਮੁਕਾਬਲਾ ਕਰਨ ਵਾਲੇ ਪੁਲਿਸ ਅਫ਼ਸਰਾਂ 'ਤੇ ਕੋਈ ਕਾਰਵਾਈ ਨਾ ਕੀਤੀ ਜਾਵੇ।

‘ਅਦਾਲਤਾਂ ਤੇ ਕਾਨੂੰਨ ਪ੍ਰਣਾਲੀ ਕਿਸੇ ਗੱਲੋਂ ਹੀ ਬਣਾਈਆਂ ਗਈਆਂ ਹਨ’

ਕੌਮੀ ਮਹਿਲਾ ਆਯੋਗ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਇਸ ਮੁਕਾਬਲੇ ਬਾਰੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ, "ਇੱਕ ਨਾਗਰਿਕ ਵਜੋਂ ਮੈਂ ਖ਼ੁਸ ਹਾਂ ਅਸੀਂ ਸਾਰੇ ਉਨ੍ਹਾਂ ਲਈ ਅਜਿਹੇ ਹੀ ਅੰਤ ਦੀ ਮੰਗ ਕਰ ਰਹੇ ਸੀ। ਪਰ ਇਹ ਕਾਨੂੰਨੀ ਪ੍ਰਕਿਰਿਆ ਰਾਹੀਂ ਹੋਣਾ ਚਾਹੀਦਾ ਸੀ। ਇਹ ਯੋਗ ਪ੍ਰਣਾਲੀ ਰਾਹੀਂ ਹੋ ਸਕਦਾ ਸੀ।"

ਨਿਧੀ ਰਾਜਦਾਨ ਨੇ ਟਵੀਟ ਵਿੱਚ ਲਿਖਿਆ, "ਅਦਭੁਤ, ਪੁਲਿਸ ਮੁਕਾਬਲਿਆਂ ਦਾ ਇਸ ਤਰ੍ਹਾਂ ਸਾਧਰਨੀਕਰਣ ਨਹੀਂ ਕੀਤਾ ਜਾਣਾ ਚਾਹੀਦਾ। ਸਾਡੀਆਂ ਅਦਾਲਤਾਂ ਤੇ ਕਾਨੂੰਨ ਪ੍ਰਣਾਲੀ ਕਿਸੇ ਗੱਲੋਂ ਹੀ ਬਣਾਈਆਂ ਗਈਆਂ ਹਨ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

‘ਇਹ ਉਹ ਨਹੀਂ ਹੈ ਜੋ ਔਰਤਾਂ ਚਾਹੁੰਦੀਆਂ ਹਨ’

ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਰਿਬੈਕਾ ਮੈਮਨ ਜੌਹਨ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਇਸ ਮੁਕਾਬਲੇ ਬਾਰੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।

ਅਸੀਂ ਭੀੜ ਦੇ ਨਿਆਂ ਦਾ ਕਿੰਨੀ ਛੇਤੀ ਜਸ਼ਨ ਮਨਾਉਂਦੇ ਹਾਂ। ਪੁਲਿਸ ਜਿਸ 'ਤੇ ਕਦੇ ਕੋਈ ਭਰੋਸਾ ਨਹੀਂ ਕਰਦਾ ਨੇ ਰਾਤ ਦੇ ਨੇਰ੍ਹੇ ਵਿੱਚ ਚਾਰ ਨਿਹੱਥੇ ਬੰਦਿਆਂ ਨੂੰ ਮਾਰ ਦਿੱਤਾ। ਕਿਉਂ? ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਦਿੱਲੀ ਪੁਲਿਸ ਨੇ ਜ਼ੋਰ ਬਾਗ਼ ਜਾਂ ਮਹਾਰਾਣੀ ਬਾਗ਼ ਦੇ ਮਾਮਲਿਆਂ ਵਿੱਚ ਅਜਿਹਾ ਨਹੀਂ ਕੀਤਾ ਹੋਣਾ ਸੀ।

ਕੀ ਸਾਡੇ ਕੋਲ ਪੂਰੇ ਸਬੂਤ ਵੀ ਸਨ ਕਿ ਉਨ੍ਹਾਂ ਨੇ ਜੁਰਮ ਕੀਤਾ ਸੀ? ਕਿਸੇ ਅਦਾਲਤ ਨੇ ਉਹ ਸਬੂਤ ਦੇਖੇ ਸਨ? ਕਿਸੇ ਅਦਾਲਤ ਨੇ ਮੁਜਰਮ ਕਰਾਰ ਦਿੱਤਾ ਸੀ?

ਹੈਦਰਾਬਾਦ ਰੇਪ ਕੇਸ

ਜੇ ਮੰਨ ਵੀ ਲਿਆ ਜਾਵੇ ਕਿ ਉਨ੍ਹਾਂ ਨੇ ਜੁਰਮ ਕੀਤਾ ਸੀ ਤਾਂ ਵੀ ਇੱਕ ਤੈਅ ਪ੍ਰਕਿਰਿਆ ਹੈ।

ਜੇ ਉਸ ਨੂੰ ਤਿਆਗਿਆ ਗਿਆ ਹੈ ਤਾਂ ਅਗਲੀ ਵਾਰੀ ਤੁਹਾਡੀ ਹੋ ਸਕਦੀ ਹੈ।

ਤੁਸੀਂ ਸਾਰੇ ਚੁਣੇ ਹੋਏ ਨੁਮਾਇੰਦੇ, ਸਿਆਸੀ ਪਾਰਟੀਆਂ ਤੇ ਕਾਰਕੁਨ ਜਿਨ੍ਹਾਂ ਨੇ ਘੋੜੇ ਦੇ ਇਨਸਾਫ਼ ਲਈ ਰਾਹ ਸਾਫ਼ ਕੀਤਾ... ਉਹ ਹੁਣ ਤੁਹਾਨੂੰ ਮਿਲ ਗਿਆ। ਘਰੇ ਜਾਓ ਤੇ ਜੂਸ ਪੀਓ। ਤੁਹਾਡੀ ਭੁੱਖ ਹੜਤਾਲ ਮੁੱਕ ਚੁੱਕੀ ਹੈ।

ਤੁਸੀਂ ਕਦੇ ਪ੍ਰਵਾਹ ਨਹੀਂ ਕੀਤੀ ਕਿਉਂਕਿ ਜੇ ਤੁਸੀਂ ਕਰਦੇ ਤਾਂ ਕੱਲ੍ਹ ਬਾਲਤਕਾਰ ਦੀ ਸ਼ਿਕਾਇਤ ਕਰਨ ਵਾਲੀ ਔਰਤ 'ਤੇ ਉਨਾਉ ਵਿੱਚ ਹਮਲਾ ਨਾਹ ਹੁੰਦਾ।

ਬਲਾਤਕਾਰ ਪੀੜਤਾਂ ਦੀ ਸਹਾਇਤਾ ਇੱਕ ਲੰਬਾ ਤੇ ਮੁਸ਼ਕਲ ਕੰਮ ਹੈ। ਤੁਸੀਂ ਕਦੇ ਉਨ੍ਹਾਂ ਨੂੰ ਨਹੀਂ ਮਿਲੇ ਕਦੇ ਕਿਸੇ ਨਾਲ ਗੱਲ ਨਹੀਂ ਕੀਤੀ। ਤੁਹਾਨੂੰ ਕੁਝ ਨਹੀਂ ਪਤਾ ਉਹ ਕਿੰਨ੍ਹਾਂ ਗੱਲਾਂ ਦਾ ਸਾਹਮਣਾ ਕਰਦੀਆਂ ਹਨ ਤੇ ਉਨ੍ਹਾਂ ਨੂੰ ਕੀ ਚਾਹੀਦਾ ਹੈ।

ਆਪਣੇ ਸਿਰ ਸ਼ਰਮ ਤੇ ਡਰ ਵਿੱਚ ਨੀਵੇਂ ਕਰ ਲਓ। ਇਹ ਤੁਹਾਡਾ ਪਿੱਛਾ ਕਰੇਗਾ। ਪਰ ਯਾਦ ਰੱਖੋ ਇਹ ਉਹ ਨਹੀਂ ਹੈ ਜੋ ਔਰਤਾਂ ਚਾਹੁੰਦੀਆਂ ਹਨ।

ਰਾਮ ਮੋਹਨ- ਬੀਬੀਸੀ ਤੇਲਗੂ ਦੇ ਸੰਪਾਦਕ

ਤੇਲੁਗੂ ਲੋਕਾਂ ਲਈ ਪੁਲਿਸ ਮੁਕਾਬਲੇ ਨਵੇਂ ਨਹੀਂ ਹਨ। ਇਹ ਤੇਲਗੂ ਸੂਬਿਆਂ ਵਿਚ ਖ਼ਾਸ ਕਰਕੇ ਨਕਸਲਵਾਦ ਦੇ ਦੌਰ ਵਿਚ ਵੀ ਸਨ ਜਿਸ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਮੰਨਿਆ ਗਿਆ।

ਇੱਕ ਸਾਮਜ ਜੋ ਕਿ ਅਜਿਹੀ ਹਿੰਸਾ ਨੂੰ ਕਈ ਵਾਰ ਦੇਖ ਚੁੱਕਿਆ ਹੈ, ਉਸ ਵਿਚ ਅਜਿਹੇ ਮਾਮਲਿਆਂ ਪ੍ਰਤੀ ਸੰਵੇਦਨਸ਼ੀਲਤਾ ਘੱਟ ਜਾਂਦੀ ਹੈ। ਇਹ ਦਿਸ਼ਾ ਰੇਪ ਤੇ ਕਤਲ ਮਾਮਲੇ ਵਿਚ ਦੇਖਿਆ ਜਾ ਸਕਦਾ ਹੈ। ਉਸ ਦੇ ਕਤਲ ਤੇ ਰੇਪ ਕਾਰਨ ਸਮਾਜ ਵਿਚ ਵੱਡੇ ਪੱਧਰ 'ਤੇ ਗੁੱਸਾ ਸੀ। ਇੱਕ ਅਜਿਹਾ ਸਮਾਜ ਜਿਸ ਦਾ ਕਾਨੂੰਨੀ ਪ੍ਰਕਿਰਿਆ ਉੱਤੇ ਭਰੋਸਾ ਘੱਟ ਗਿਆ ਹੈ ਕਿਉਂਕਿ ਸਮੇਂ ਸਿਰ ਨਿਆਂ ਨਹੀਂ ਮਿਲਦਾ, ਉਹ ਸਮਾਜ ਹਮੇਸ਼ਾ ਤੇਜ਼ੀ ਨਾਲ ਮਿਲਣ ਵਾਲੇ ਹੱਲ ਵੱਲ ਵੱਧਦਾ ਰਹੇਗਾ। ਤੇਜ਼ੀ ਨਾਲ ਨਿਆਂ ਦੀ ਚਾਹਤ ਕਾਨੂੰਨੀ ਪ੍ਰਕਿਰਿਆ ਤੇ ਨਿਯਮਾਂ ਤੋਂ ਪਰੇ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)