BSNL ਦੇ ਅੱਧੇ ਤੋਂ ਵੱਧ ਮੁਲਾਜ਼ਮ ਕਿਉਂ ਛੱਡਣਾ ਚਾਹੁੰਦੇ ਨੇ ਨੌਕਰੀ

ਬੀਐੱਸਐੱਨਐੱਲ

ਤਸਵੀਰ ਸਰੋਤ, BSNL

    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ

ਬੀਐੱਸਐੱਨਐੱਲ ਦੇ ਮੁੱਖੀ ਪੀਕੇ ਪੁਰਵਾਰ ਦਾ ਕਹਿਣਾ ਹੈ ਕਿ ਕੰਪਨੀ ਦੇ 79000 ਕਰਮਚਾਰੀਆਂ ਨੇ ਸਵੈ ਇੱਛ ਨਾਲ ਸੇਵਾ ਮੁਕਤੀ (ਵੀਆਰਐੱਸ) ਲੈਣ ਲਈ ਅਰਜੀ ਦਿੱਤੀ ਹੈ।

BSNL ਵਿੱਚ ਲਗਭਗ 1,60,000 ਕਰਮਚਾਰੀ ਹਨ।

ਵੀਆਰਐੱਸ ਸਕੀਮ ਅਧੀਨ ਇੱਕ ਕਰਮਚਾਰੀ ਨੌਕਰੀ ਦੇ ਦੌਰਾਨ ਇੱਕ ਮਿੱਥੀ ਮਿਆਦ ਤੋਂ ਬਾਅਦ ਆਪਣੀ ਮਰਜ਼ੀ ਨਾਲ ਸੇਵਾ ਮੁਕਤੀ ਲੈ ਸਕਦਾ ਹੈ।

ਕੰਪਨੀ ਦੀ ਕਰਮਚਾਰੀ ਯੂਨੀਅਨ ਨੇ ਇਲਜ਼ਾਮ ਲਾਇਆ ਹੈ ਕਿ ਵੀਆਰਐੱਸ ਦੇ ਲਈ ਅਰਜੀਆਂ ਦੇਣ ਵਾਲੇ ਕਰਮਚਾਰੀਆਂ ਨੇ ਇਹ ਕਦਮ ਕੰਪਨੀ ਦੇ ਕਥਿਤ ਦਬਾਅ ਵਿੱਚ ਚੁੱਕਿਆ ਹੈ।

ਇਹ ਵੀ ਪੜ੍ਹੋ:

ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਪੀਕੇ ਪੁਰਵਾਰ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰ ਰਹੇ ਹਨ।

ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ ਇਹ ਸਕੀਮ 3 ਦਸੰਬਰ ਤੱਕ ਲਾਗੂ ਰਹੇਗੀ ਅਤੇ ਬੀਐੱਸਐੱਨਐੱਲ ਇਸ ਸਕੀਮ ਦੀ ਮਦਦ ਨਾਲ ਮੁਲਾਜ਼ਮਾਂ ਦੀ ਤਨਖ਼ਾਹ ਦੇ 7,000 ਕਰੋੜ ਰੁਪਏ ਦੀ ਬੱਚਤ ਦੀ ਆਸ ਲਾਈ ਬੈਠੀ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਟੈਲੀਕਾਮ ਖੇਤਰ

ਸਕੀਮ ਦੇ ਮੁਤਾਬਕ 50 ਸਾਲਾ ਜਾਂ ਉਸ ਤੋਂ ਵੱਡੀ ਉਮਰ ਦੇ ਕਰਮਚਾਰੀ ਵੀਆਰਐੱਸ ਲੈ ਸਕਦੇ ਹਨ।

ਹਾਲ ਹੀ ਵਿੱਚ ਕੇਂਦਰੀ ਕੈਬਨਿਟ ਨੇ ਬੀਐੱਸਐੱਨਐੱਲ ਤੇ ਐੱਮਟੀਐੱਨਐੱਲ ਦੇ ਨਿੱਜੀਕਰਣ ਤੇ ਮੋਹਰ ਲਾਈ ਹੈ। ਐੱਮਟੀਐੱਨਐੱਲ ਦਿੱਲੀ ਤੇ ਮੁੰਬਈ ਵਿੱਚ ਆਪਣੀਆਂ ਸੇਵਾਵਾਂ ਦਿੰਦੀ ਹੈ ਜਦ ਕਿ ਬਾਕੀ ਦੇਸ਼ ਵਿੱਚ ਬੀਐੱਸਐੱਨਐੱਲ ਦਾ ਨੈਟਵਰਕ ਹੈ।

ਇਸ ਤੋਂ ਇਲਾਵਾ ਸਰਕਾਰ ਨੇ ਬੀਐੱਸਐੱਨਐੱਲ ਨੂੰ ਘਾਟੇ 'ਚੋਂ ਕੱਢਣ ਲਈ ਇੱਕ ਬਚਾਅ ਪੈਕਜ ਦੀ ਗੱਲ ਕੀਤੀ ਸੀ ਜਿਸ ਵਿੱਚ 4ਜੀ ਸਪੈਕਟਰਮ ਖ਼ਰੀਦਣ ਲਈ ਪੈਸੇ ਵੰਡਣ ਵਰਗੇ ਕਦਮ ਚੁੱਕੇ ਸਨ।

ਬੀਐੱਸਐੱਨਐੱਲ

ਤਸਵੀਰ ਸਰੋਤ, BSNL

ਤਸਵੀਰ ਕੈਪਸ਼ਨ, ਹਾਲ ਹੀ ਵਿੱਚ ਕੇਂਦਰੀ ਕੈਬਨਿਟ ਨੇ ਬੀਐੱਸਐੱਨਐੱਲ ਤੇ ਐੱਮਟੀਐੱਨਐੱਲ ਦੇ ਨਿੱਜੀਕਰਣ ਤੇ ਮੋਹਰ ਲਾਈ ਹੈ

ਲੱਖਾਂ ਕਰੋੜਾਂ ਰੁਪਏ ਦੇ ਕਰਜ਼ ਦੇ ਬੋਝ ਹੇਠ ਦੱਬੇ ਟੈਲੀਕਾਮ ਸੈਕਟਰ ਦੀ ਹਾਲਤ ਖ਼ਰਾਬ ਹੈ।

ਫਰਵਰੀ ਵਿੱਚ ਬੀਐੱਸਐੱਨਐੱਲ ਦੇ ਕਰਮਚਾਰੀਆਂ ਦੀ ਤਨਖ਼ਾਹ ਵਿੱਚ 15 ਦਿਨਾਂ ਦੀ ਦੇਰੀ ਦੀਆਂ ਖ਼ਬਰਾਂ ਨੇ ਮੀਡੀਆ ਵਿੱਚ ਸੁਰਖੀਆਂ ਬਟੋਰੀਆਂ ਸਨ।

ਕੁਝ ਸਮਾਂ ਪਹਿਲਾਂ ਇੱਕ ਸਾਬਕਾ ਸੀਨੀਅਰ ਅਫ਼ਸਰ ਨੇ ਕਿਹਾ ਸੀ ਕਿ ਬੀਐੱਸਐੱਨਐੱਲ ਕਰਮਚਾਰੀਆਂ ਦੀ ਔਸਤ ਉਮਰ 55 ਸਾਲ ਹੈ, ਅਤੇ "ਇਸ ਵਿੱਚੋਂ 80 ਫ਼ੀਸਦੀ ਬੀਐੱਸਐੱਨਐੱਲ 'ਤੇ ਬੋਝ ਹਨ ਕਿਉਂਕਿ ਉਹ ਤਕਨੀਕੀ ਪੱਖੋਂ ਅਨਪੜ੍ਹ ਹਨ, ਜੋ ਨਵੀਂ ਤਕਨੀਕ ਸਿੱਖਣਾ ਹੀ ਨਹੀਂ ਚਾਹੁੰਦੇ ਅਤੇ ਇਸ ਦਾ ਅਸਰ ਨੌਜਵਾਨ ਕਰਮਚਾਰੀਆਂ ਦੇ ਮਨੋਬਲ ’ਤੇ ਪੈਂਦਾ ਹੈ।"

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਕਰਮਚਾਰੀਆਂ ਦੀ ਸ਼ਿਕਾਇਤ

ਬੀਐੱਸਐੱਨਐੱਲ ਕਰਮਚਾਰੀ ਯੂਨੀਅਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਇੰਨੀ ਵੱਡੀ ਗਿਣਤੀ ਵਿੱਚ ਵੀਆਰਐੱਸ ਲਈ ਅਰਜੀਆਂ ਦੇਣ ਵਾਲੇ ਕਰਮਚਾਰੀਆਂ ਦੀ ਸੰਖਿਆ ਬਾਰੇ ਬੀਐੱਸਐੱਨਐੱਲ ਕਰਮਚਾਰੀ ਯੂਨੀਅਨ ਦੇ ਸਵਪਨ ਚਕਰਵਰਤੀ ਨੇ ਬੀਬੀਸੀ ਨੂੰ ਦੱਸਿਆ, "ਲੋਕਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ ਕਿ ਜੇ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਉਨ੍ਹਾਂ ਦੀ ਬਦਲੀ ਕਰ ਦਿੱਤੀ ਜਾਵੇਗੀ, ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੇਗੀ। ਇਸੇ ਕਾਰਣ ਉਹ ਵੀਆਰਐੱਸ ਲੈ ਰਹੇ ਹਨ।"

ਇੱਕ ਹੋਰ ਕਰਮਚਾਰੀ ਨੇ ਵੀ ਅਜਿਹੇ ਇਲਜ਼ਾਮ ਲਾਏ।

ਵੀਆਰਐੱਸ ਲੈ ਰਹੇ ਕਰਮਚਾਰੀਆਂ ਦੀ ਪ੍ਰੋਫ਼ਾਈਲ ਤੇ ਪੀਕੇ ਪੁਰਵਾਰ ਨੇ ਬੀਬੀਸੀ ਨੂੰ ਦੱਸਿਆ, "ਪੰਜਾਹ ਸਾਲਾਂ ਤੋਂ ਵੱਡੀ ਉਮਰ ਦੇ ਕਰਮਚਾਰੀ ਭਾਵੇਂ ਉਹ ਕਿਸੇ ਵੀ ਖੇਤਰ, ਕਾਡਰ ਤੇ ਸੇਵਾ ਦੇ ਹੋਣ, ਵੀਆਰਐੱਸ ਲੈ ਰਹੇ ਹਨ।"

ਐੱਮਟੀਐੱਨਐੱਲ

ਤਸਵੀਰ ਸਰੋਤ, Facebook@mtnlindia

ਤਸਵੀਰ ਕੈਪਸ਼ਨ, ਸਕੀਮ ਦੇ ਮੁਤਾਬਕ 50 ਸਾਲਾ ਜਾਂ ਉਸ ਤੋਂ ਵੱਡੀ ਉਮਰ ਦੇ ਕਰਮਚਾਰੀ ਵੀਆਰਐੱਸ ਲੈ ਸਕਦੇ ਹਨ

ਐੱਮਟੀਐੱਨਐੱਲ ਵਿੱਚ ਵੀ ਵੀਆਰਐੱਸ

ਚੱਕਰਵਰਤੀ ਕਹਿੰਦੇ ਹਨ, "ਵੀਆਰਐੱਸ ਲੈ ਰਹੇ ਕਰਮਚਾਰੀਆਂ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੀ ਗਰੈਚੁਇਟੀ, ਸੈਲਰੀ ਰਿਵੀਜ਼ਨ ਵਿੱਚ ਨੁਕਸਾਨ ਹੈ। ਕਰਮਚਾਰੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ।"

ਬੀਐੱਸਐੱਨਐੱਲ ਮੁਖੀ ਪੁਰਵਾਰ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਕਹਿੰਦੇ ਹਨ, "ਬੀਐੱਸਐੱਨਐੱਲ ਇੱਕ ਪੀਐੱਸਯੂ ( ਸਰਕਾਰੀ ਕੰਪਨੀ) ਹੈ ਜਿੱਥੇ ਅਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ। ਇਹ ਤੱਥ ਹੀਣ ਇਲਜ਼ਾਮ ਕੁ਼ਝ ਪਾਰਟੀਆਂ ਆਪਣੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਲਾ ਰਹੀਆਂ ਹਨ।"

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਐੱਮਟੀਐੱਨਐੱਲ ਦੇ ਕਰਮਚਾਰੀਆਂ ਲਈ ਵੀ ਵੀਆਰਐੱਸ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਜੋ ਤਿੰਨ ਦਸੰਬਰ ਤੱਕ ਜਾਰੀ ਰਹੇਗੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)