ਸਾਊਦੀ ਅਰਬ ਤੇਲ ਹਮਲੇ: ਅਮਰੀਕਾ ਹੁਣ ਸਾਊਦੀ ਅਰਬ ਵਿੱਚ ਭੇਜੇਗਾ ਫੌਜ- 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਅਮਰੀਕਾ ਨੇ ਸਾਊਦੀ ਅਰਬ ਵਿੱਚ ਤੇਲ ਹਮਲਿਆਂ ਦੇ ਮੱਦੇਨਜ਼ਰ ਆਪਣੀ ਫੌਜ ਉੱਥੇ ਭੇਜਣ ਦੀ ਯੋਜਨਾ ਦਾ ਐਲਾਨ ਕੀਤਾ ਹੈ।
ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਪੱਤਰਕਾਰਾਂ ਨੂੰ ਦੱਸਿਆ ਗਿਆ ਇਹ ਕਾਰਵਾਈ "ਸੁਰੱਖਿਆ ਦੇ ਲਿਹਾਜ਼" ਨਾਲ ਹੋਵੇਗੀ।
ਭਾਵੇਂਕਿ ਕਿੰਨੇ ਫੌਜੀ ਭੇਜੇ ਜਾਣੇ ਹਨ ਅਜੇ ਇਸ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਯਮਨ ਦੇ ਇਰਾਨ ਸਮਰਥਿਤ ਹੌਥੀ ਬਾਗੀਆਂ ਨੇ ਪਿਛਲੇ ਹਫ਼ਤੇ ਤੇਲ 'ਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ।
ਪਰ ਅਮਰੀਕਾ ਅਤੇ ਸਾਊਦੀ ਅਰਬ ਦੋਵਾਂ ਨੇ ਹੀ ਇਰਾਨ ਨੂੰ ਦੋਸ਼ੀ ਮੰਨਿਆ ਹੈ।
ਪਿਛਲੇ ਸ਼ੁੱਕਰਵਾਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਫੌਜੀ ਟਕਰਾਅ ਤੋਂ ਬਚਾਅ ਕਰਨ ਲਈ ਇਰਾਨ ਖ਼ਿਲਾਫ਼ 'ਬਹੁਤ ਸਖ਼ਤ' ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ-
ਪੰਜਾਬ 'ਚ ਪਿਛਲੇ 2 ਦਹਾਕਿਆਂ 'ਚ ਕਿਹੜੀਆਂ ਪੰਜਾਬੀ ਫ਼ਿਲਮਾਂ ਦੀ ਰਿਲੀਜ਼ 'ਚ ਆਈ ਦਿੱਕਤ
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਬਾਰੇ ਪੰਜਾਬੀ ਫ਼ਿਲਮ 'ਕੌਮ ਦੇ ਹੀਰੇ' ਰਿਲੀਜ਼ ਕਰਨ ਨੂੰ ਹਰੀ ਝੰਡੀ ਪਿਛਲੇ ਮਹੀਨੇ ਹੀ ਦਿੱਤੀ ਗਈ ਹੈ।
ਦਿੱਲੀ ਹਾਈ ਕੋਰਟ ਨੇ ਇਸ ਬਾਰੇ ਆਪਣਾ ਫ਼ੈਸਲਾ ਸੁਣਾਇਆ ਹੈ। ਹੁਣ ਫ਼ਿਲਮ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ 'ਚ ਉਹ ਇਸ ਦੇ ਰਿਲੀਜ਼ ਦੀ ਮਿਤੀ ਤੈਅ ਕਰਨਗੇ।

ਤਸਵੀਰ ਸਰੋਤ, RAJ KAKRA/FB
ਸੈਂਸਰ ਬੋਰਡ ਦੇ ਉਸ ਵੇਲੇ ਦੇ ਮੈਂਬਰ ਚੰਦਰਮੁਖੀ ਸ਼ਰਮਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਯਾਦ ਹੈ ਕਿ ਉਸ ਦੌਰਾਨ 'ਸਾਡਾ ਹੱਕ' ਤੇ 'ਕੌਮ ਦੇ ਹੀਰੇ' ਵਰਗੀਆਂ ਫ਼ਿਲਮਾਂ ਆਈਆਂ ਤੇ ਬੋਰਡ ਦੀ ਮਨਜ਼ੂਰੀ ਲੈਣ ਲਈ ਇਹਨਾਂ ਨੂੰ ਮੁਸ਼ਕਿਲ ਆਈ।
ਕਈ ਫ਼ਿਲਮਾਂ ਜਿਨ੍ਹਾਂ ਨੂੰ ਹਰੀ ਝੰਡੀ ਨਹੀਂ ਮਿਲੀ ਉਹ ਆਪ੍ਰੇਸ਼ਨ ਬਲੂ ਸਟਾਰ ਜਾਂ ਪੰਜਾਬ ਦੇ 1980 ਤੇ 1990 ਦੇ ਦਹਾਕਿਆਂ ਦੌਰਾਨ ਹੋਏ ਹਿੰਸਕ ਦੌਰ 'ਤੇ ਆਧਾਰਿਤ ਸਨ।
ਪੰਜਾਬੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਫ਼ਿਲਮਾਂ ਸਾਲ 2014 ਤੇ 2015 ਦੌਰਾਨ ਸੈਂਸਰ ਬੋਰਡ ਤੋਂ ਇਜਾਜ਼ਤ ਨਹੀਂ ਲੈ ਸਕੀਆਂ। ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।
ਕਸ਼ਮੀਰ: 'ਮੈਂ ਉਨ੍ਹਾਂ ਨੂੰ ਰੁਕਣ ਲਈ ਕਿਹਾ, ਉਹ ਨਹੀਂ ਰੁਕੇ, ਪੈਲੇਟ ਗੰਨ ਚਲਾਉਂਦੇ ਰਹੇ'
ਕਸ਼ਮੀਰ ਘਾਟੀ ਵਿੱਚ ਬੀਤੇ ਸਾਲ ਵਿੱਚ ਪੈਲੇਟ ਗੰਨ ਦੇ ਛਰਿਆ ਕਾਰਨ ਕਈ ਲੋਕਾਂ ਨੇ ਅੱਖਾਂ ਦੀ ਰੌਸ਼ਨੀ ਗੁਆ ਲਈ ਹੈ।

ਤਸਵੀਰ ਸਰੋਤ, Majid jahangir
ਪਿਛਲੇ ਮਹੀਨੇ 8 ਅਗਸਤ ਵਿੱਚ ਸ੍ਰੀਨਗਰ ਦੀ ਰਾਫ਼ੀਆ ਵੀ ਪੈਲੇਟ ਗੰਨ ਦਾ ਨਿਸ਼ਾਨਾ ਬਣੀ ਸੀ। ਉਨ੍ਹਾਂ ਨੂੰ ਇੱਕ ਅੱਖ ਤੋਂ ਦਿਖਾਈ ਦੇਣਾ ਬੰਦ ਹੋ ਗਿਆ ਅਤੇ ਜ਼ਿੰਦਗੀ ਮੁਸ਼ਕਿਲਾਂ ਨਾਲ ਭਰ ਗਈ।
ਰਾਫ਼ੀਆ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੇ ਇਲਾਜ ਲਈ ਉਨ੍ਹਾਂ ਨੂੰ ਚੇੱਨਈ ਵੀ ਭੇਜਿਆ। ਉਨ੍ਹਾਂ ਦੇ ਪਤੀ ਦੀ ਪਿੱਠ 'ਤੇ ਵੀ ਪੈਲੇਟ ਗੋਲੀਆਂ ਲੱਗੀਆਂ ਹਨ। ਪੜ੍ਹੋ ਰਾਫੀਆ ਦੀ ਪੂਰੀ ਹੱਢਬੀਤੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਸਵਾਮੀ ਚਿਨਮਿਆਨੰਦ ਗ੍ਰਿਫ਼ਤਾਰ, ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ 'ਚ ਘਿਰੇ ਸਨ
ਸਾਬਕਾ ਗ੍ਰਹਿ ਰਾਜ ਮੰਤਰੀ ਅਤੇ ਭਾਜਪਾ ਦੇ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਵਾਮੀ ਚਿਨਮਿਆਨੰਦ ਜਿਨਸੀ ਸੋਸ਼ਣ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਹੋ ਗਏ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਐਸਆਈਟੀ ਨੇ ਉਨ੍ਹਾਂ ਦੇ ਆਸ਼ਰਮ ਤੋਂ ਕੀਤੀ।

ਤਸਵੀਰ ਸਰੋਤ, FB @Swami Chinmayanand
ਮੈਡੀਕਲ ਜਾਂਚ ਕਰਵਾਉਣ ਮਗਰੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਮਗਰੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਉਨ੍ਹਾਂ 'ਤੇ ਯੂਪੀ ਦੇ ਸ਼ਾਹਜਹਾਨਪੁਰ ਦੇ ਇੱਕ ਕਾਲਜ ਦੀ ਵਿਦਿਆਰਥਣ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ। ਪੂਰਾ ਮਾਮਲਾ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਅਰਬ ਲੋਕਾਂ ਖ਼ਿਲਾਫ਼ ਕੌੜਾ ਬੋਲਣ ਲਈ ਮਸ਼ਹੂਰ ਇਸਰਾਇਲ ਦਾ 'ਕਿੰਗਮੇਕਰ'
ਇਸਰਾਇਲ ਦੀਆਂ ਆਮ ਚੋਣਾਂ 'ਚ ਕਿਸੇ ਨੂੰ ਸਪਸ਼ਟ ਬਹੁਮਤ ਨਾ ਮਿਲਣ ਦੀ ਹਾਲਤ 'ਚ ਕਿੰਗਮੇਕਰ ਵਜੋਂ ਉਭਰੇ ਨੇਤਾ ਅਵਿਗਡੋਰ ਲਿਬਰਮਨ ਬਹੁਤਿਆਂ ਲਈ ਇੱਕ ਬੁਝਾਰਤ ਵਾਂਗ ਹਨ। ਪਰ ਲਿਬਰਨ ਇਸਰਾਇਲੀ ਸਿਆਸਤ ਦੇ ਮੰਚ 'ਤੇ ਕੋਈ ਨਵਾਂ ਨਾਂ ਨਹੀਂ ਹੈ।

ਤਸਵੀਰ ਸਰੋਤ, AFP/GETTY IMAGES
ਉਹ ਲਗਭਗ ਪਿਛਲੇ 20 ਸਾਲਾਂ ਤੋਂ ਸੰਸਦ ਮੈਂਬਰ ਜਾਂ ਮੰਤਰੀ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਅਸਰਦਾਰ ਮੰਤਰਾਲਿਆਂ ਦੀਆਂ ਅਗਵਾਈ ਕੀਤੀ ਹੈ।
ਮੌਜੂਦਾ ਦੌਰ 'ਚ ਇਸਰਾਇਲ ਵਿੱਚ ਉਨ੍ਹਾਂ ਨੂੰ ਲੈ ਕੇ ਜੋ ਸਭ ਤੋਂ ਅਹਿਮ ਸਵਾਲ ਚੁੱਕਿਆ ਜਾ ਰਿਹਾ ਹੈ। ਉਹ ਇਹ ਹੈ ਕਿ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਦੇ ਇੱਕ ਵੇਲੇ ਵਫ਼ਾਦਾਰ ਤੇ ਸੱਜਾ ਹੱਥ ਮੰਨੇ ਜਾਣ ਵਾਲੇ ਲਿਬਰਮਨ ਆਖ਼ਿਰ ਕਿਵੇਂ ਉਨ੍ਹਾਂ ਦੇ ਰਾਹ ਦਾ ਰੋੜਾ ਬਣ ਗਏ ਅਤੇ ਹੁਣ ਉਨ੍ਹਾਂ ਦੇ ਸਿਆਸੀ ਕੈਰੀਅਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












