ਕਸ਼ਮੀਰ: ‘ਮੈਂ ਉਨ੍ਹਾਂ ਨੂੰ ਰੁਕਣ ਲਈ ਕਿਹਾ, ਉਹ ਨਹੀਂ ਰੁਕੇ, ਪੈਲੇਟ ਗੰਨ ਚਲਾਉਂਦੇ ਰਹੇ’

ਕਸ਼ਮੀਰ

ਤਸਵੀਰ ਸਰੋਤ, Majid jahangir

    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਸ੍ਰੀਨਗਰ ਤੋਂ, ਬੀਬੀਸੀ ਲਈ

ਭਾਰਤ ਸ਼ਾਸਿਤ ਕਸ਼ਮੀਰ 'ਚ ਸੁਰੱਖਿਆ ਕਰਮੀ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੈਲਟ ਗੰਨ ਦਾ ਇਸਤੇਮਾਲ ਕਰਦੇ ਰਹੇ ਹਨ।

ਕਿਹਾ ਜਾਂਦਾ ਹੈ ਪੈਲਟ ਗੰਨ ਦੇ ਛਰਿਆਂ ਨਾਲ ਆਮ ਤੌਰ 'ਤੇ ਮੌਤ ਤਾਂ ਨਹੀਂ ਹੁੰਦੀ ਪਰ ਇਸ ਦੀ ਸੱਟ ਨਾਲ ਅਜਿਹਾ ਨੁਕਸਾਨ ਹੋ ਸਕਦਾ ਹੈ ਜਿਸ ਦਾ ਹਰਜ਼ਾਨਾ ਨਹੀਂ ਭਰਿਆ ਜਾ ਸਕਦਾ।

ਕਸ਼ਮੀਰ ਘਾਟੀ ਵਿੱਚ ਬੀਤੇ ਸਾਲ ਵਿੱਚ ਪੈਲਟ ਗੰਨ ਦੇ ਛਰਿਆ ਕਾਰਨ ਕਈ ਲੋਕਾਂ ਨੇ ਅੱਖਾਂ ਦੀ ਰੌਸ਼ਨੀ ਗੁਆ ਲਈ ਹੈ।

ਪਿਛਲੇ ਮਹੀਨੇ 8 ਅਗਸਤ ਵਿੱਚ ਸ੍ਰੀਨਗਰ ਦੀ ਰਾਫ਼ੀਆ ਵੀ ਪੈਲਟ ਗੰਨ ਦਾ ਨਿਸ਼ਾਨਾ ਬਣ ਸੀ। ਉਨ੍ਹਾਂ ਨੂੰ ਇੱਕ ਅੱਖ ਤੋਂ ਦਿਖਾਈ ਦੇਣਾ ਬੰਦ ਹੋ ਗਿਆ ਅਤੇ ਜ਼ਿੰਦਗੀ ਮੁਸ਼ਕਿਲਾਂ ਨਾਲ ਭਰ ਗਈ।

ਰਾਫ਼ੀਆ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੇ ਇਲਾਜ ਲਈ ਉਨ੍ਹਾਂ ਨੂੰ ਚੇੱਨਈ ਵੀ ਭੇਜਿਆ। ਰਾਫ਼ੀਆ ਨਾਲ ਗੱਲ ਸਾਡੇ ਸਹਿਯੋਗੀ ਮਾਜਿਦ ਜਹਾਂਗੀਰ ਨੇ ਕੀਤੀ।

ਪਿੱਠ 'ਤੇ ਸਾਰੀਆਂ ਪੈਲਟ ਗੋਲੀਆਂ- ਰਾਫੀਆ ਦੀ ਕਹਾਣੀ, ਉਨ੍ਹਾਂ ਦੀ ਜ਼ੁਬਾਨੀ

8 ਅਗਸਤ ਨੂੰ ਮੈਂ ਅਤੇ ਮੇਰੇ ਪਤੀ ਸਬਜ਼ੀ ਲੈਣ ਲਈ ਬਾਹਰ ਜਾ ਰਹੇ ਸੀ। ਅਸੀਂ ਗੇਟ ਤੋਂ ਬਾਹਰ ਹੀ ਨਿਕਲ ਰਹੇ ਸੀ ਕਿ ਬੜੇ ਸਾਰੇ ਮੁੰਡੇ ਸਾਡੇ ਵੱਲ ਭੱਜ ਕੇ ਆਏ।

ਕਸ਼ਮੀਰ

ਤਸਵੀਰ ਸਰੋਤ, Majid jahangir

ਮੇਰੇ ਪਤੀ ਮੇਰੇ ਨਾਲੋਂ ਥੋੜ੍ਹਾ ਪਹਿਲਾ ਨਿਕਲ ਗਏ ਸਨ ਤਾਂ ਮੈਂ ਦੇਖਿਆ ਕਿ ਉਹ ਵੀ ਮੁੰਡਿਆਂ ਨਾਲ ਦੌੜ ਕੇ ਵਾਪਸ ਆ ਰਹੇ ਹਨ। ਉਨ੍ਹਾਂ ਦੇ ਨਾਲ ਕੋਈ ਸੁਰੱਖਿਆ ਕਰਮੀ ਵੀ ਸੀ।

ਉਨ੍ਹਾਂ ਨੇ ਮੇਰੇ ਵੱਲ ਲਗਾਤਾਰ ਪੈਲਟ ਗੰਨ ਚਲਾਈ। ਮੈਂ ਹੱਥ ਦੇ ਇਸ਼ਾਰੇ ਨਾਲ ਉਨ੍ਹਾਂ ਨੂੰ ਰੁਕਣ ਲਈ ਕਿਹਾ ਪਰ ਫਿਰ ਵੀ ਉਹ ਨਹੀਂ ਰੁਕੇ।

ਮੇਰੇ ਪਤੀ ਨੇ ਮੈਨੂੰ ਕਵਰ ਕੀਤਾ ਅਤੇ ਉਨ੍ਹਾਂ ਦੀ ਪਿੱਠ 'ਤੇ ਵੀ ਪੈਲਟ ਗੋਲੀਆਂ ਵੱਜੀਆਂ। ਉਨ੍ਹਾਂ 'ਚੋਂ ਕੁਝ ਮੇਰੀ ਖੱਬੀ ਅੱਖ, ਸਿਰ, ਨੱਕ ਅਤੇ ਹੱਥ 'ਚ ਵੱਜੀਆਂ।

ਕੁਝ ਦਿਖ ਨਹੀਂ ਰਿਹਾ ਹੈ...

ਉਸ ਤੋਂ ਬਾਅਦ ਮੇਰੇ ਪਤੀ ਦੌੜ ਕੇ ਮੈਨੂੰ ਕਮਰੇ ਵਿੱਚ ਲੈ ਗਏ। ਮੈਂ ਆਪਣੀ ਜਠਾਣੀ ਨੂੰ ਦਿਖਾਇਆ ਕਿ ਮੇਰੀ ਅੱਖ ਵਿੱਚ ਪੈਲਟ ਵੱਜੀ ਹੈ। ਮੈਨੂੰ ਕੁਝ ਦਿਖ ਨਹੀਂ ਰਿਹਾ ਹੈ। ਉਦੋਂ ਮੇਰੇ ਘਰਵਾਲੇ ਮੈਨੂੰ ਮੈਡੀਕਲ ਦੁਕਾਨ 'ਤੇ ਲੈ ਗਏ।

ਇਹ ਵੀ ਪੜ੍ਹੋ:

ਦੁਕਾਨ ਵਾਲੇ ਪੁੱਛਿਆ ਕਿ ਕੁਝ ਦਿਖ ਰਿਹਾ ਹੈ ਤਾਂ ਮੈਂ ਦੱਸਿਆ ਕਿ ਕੁਝ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਨੇ ਕਿਹਾ ਕਿ ਤੁਸੀਂ ਛੇਤੀ ਇਲਾਜ ਲਈ ਰੈਨਾਵਾਰੀ ਚਲੇ ਜਾਓ। ਪਰ ਉਥੋਂ ਵੀ ਡਾਕਟਰ ਨੇ ਕਿਹਾ ਛੇਤੀ ਤੋਂ ਛੇਤੀ ਹੈਡਵਾਨਾ 'ਚ ਜਾਓ।

ਕਸ਼ਮੀਰ

ਤਸਵੀਰ ਸਰੋਤ, Majid jahangir

ਤਸਵੀਰ ਕੈਪਸ਼ਨ, ਰਾਫੀਆ ਦੇ ਪਤੀ ਦੇ ਸਰੀਰ 'ਤੇ ਪੈਲਟ ਦੇ ਨਿਸ਼ਾਨ

ਉੱਥੇ ਡਾਕਟਰ ਨੇ ਮੇਰੇ ਸਾਰੇ ਟੈਸਟ ਕਰਵਾਏ ਅਤੇ ਫਿਰ ਰਾਤੀਂ ਆਪਰੇਸ਼ਨ ਕੀਤਾ। ਉਨ੍ਹਾਂ ਸਵੇਰੇ ਦੱਸਿਆ ਕਿ ਪੈਲਟ ਨਹੀਂ ਨਿਕਲਿਆ। ਉਸ ਤੋਂ ਬਾਅਦ ਮੈਨੂੰ ਡਿਸਚਾਰਜ ਕੀਤਾ ਗਿਆ ਅਤੇ ਕਿਹਾ ਗਿਆ ਈਦ ਤੋਂ ਬਾਅਦ ਮੇਰੀ ਦੂਜੀ ਸਰਜਰੀ ਹੋਵੇਗੀ ਤੇ ਫਿਰ ਉਹ ਦੇਖਣਗੇ।

ਪਰ, ਮੇਰੀ ਹਾਲਤ ਖ਼ਰਾਬ ਸੀ ਤਾਂ ਅਸੀਂ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਸੀ। ਉਦੋਂ ਮੇਰੇ ਪਤੀ ਨੇ ਮੈਨੂੰ ਪ੍ਰਾਈਵੇਟ ਡਾਕਟਰ ਨੂੰ ਦਿਖਾਇਆ। ਡਾਕਟਰ ਨੇ ਕਿਹਾ ਕਿ ਇੱਥੇ ਪੈਸੇ ਬਰਬਾਦ ਨਾ ਕਰੋ ਅਤੇ ਜਿੰਨਾਂ ਛੇਤੀ ਹੋ ਸਕੇ ਬਾਹਰ ਜਾਓ।

ਕੀ ਕਹਿੰਦਾ ਹੈ ਪ੍ਰਸ਼ਾਸਨ

ਇਸ ਤੋਂ ਪਹਿਲਾਂ ਵੀ ਕਸ਼ਮੀਰ ਦੇ ਕੁਝ ਲੋਕਾਂ ਨੇ ਫੌਜ 'ਤੇ ਅੱਤਿਆਚਾਰ ਕਰਨ ਦੇ ਇਲਜ਼ਾਮ ਲਗਾਏ ਸਨ। ਇਸ 'ਤੇ ਬੀਬੀਸੀ ਨੇ ਇੱਕ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਸੀ। ਜਦੋਂ ਫੌਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਤਰ੍ਹਾਂ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।

ਕਸ਼ਮੀਰ

ਤਸਵੀਰ ਸਰੋਤ, Majid jahangir

ਬੀਬੀਸੀ ਨੂੰ ਭੇਜੇ ਜਵਾਬ ਵਿੱਚ ਭਾਰਤੀ ਫੌਜ ਨੇ ਉਨ੍ਹਾਂ ਇਲਜ਼ਾਮਾਂ 'ਤੇ ਕਿਹਾ ਸੀ, "ਅਸੀਂ ਕਿਸੇ ਵੀ ਨਾਗਰਿਕ ਦੇ ਨਾਲ ਕੁੱਟਮਾਰ ਨਹੀਂ ਕੀਤੀ ਸੀ ਇਸ ਕਿਸਮ ਦੇ ਕੋਈ ਵਿਸ਼ੇਸ਼ ਇਲਜ਼ਾਮ ਸਾਡੇ ਨੋਟਿਸ ਵਿੱਚ ਲਿਆਂਦੇ ਗਏ ਹਨ। ਸੰਭਵ ਹੈ ਕਿ ਇਲਜ਼ਾਮ ਵਿਰੋਧੀ ਤੱਤਾਂ ਵੱਲੋਂ ਪ੍ਰੇਰਿਤ ਹੋਣ।"

ਉੱਥੇ ਹੀ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ।

ਉਸ ਵੇਲੇ ਉਨ੍ਹਾਂ ਕਿਹਾ ਸੀ, "ਅਸੀਂ ਪੰਚਾਇਤੀ ਚੋਣਾਂ ਵਿੱਚ, ਲੋਕ ਸਭਾ ਚੋਣਾਂ ਵਿੱਚ ਅਤੇ ਹੁਣ ਵੀ ਹਾਲਾਤ ਨੂੰ ਇੰਨਾ ਕੰਟਰੋਲ ਵਿੱਚ ਰੱਖਿਆ ਗਿਆ ਹੈ ਕਿ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਣ ਦਿੱਤਾ। ਥੋੜ੍ਹੇ-ਬਹੁਤ ਜੋ ਰੌਲੇ-ਰੱਪੇ ਕਰਕੇ ਜਖ਼ਮੀ ਹਨ, ਉਹ ਵੀ ਸਾਰੇ ਕਮਰ ਤੋਂ ਹੇਠਾਂ ਹਨ।"

"ਫੌਜ ਦਾ ਜ਼ਰੂਰ ਇੱਕ-ਅੱਧੀ ਥਾਂ 'ਤੇ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਪਰ ਅਸੀਂ ਨਾਗਰਿਕਾਂ ਦਾ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਣ ਦਿੱਤਾ ਅਤੇ ਇਸ ਨੂੰ ਇੱਕ ਵੱਡੀ ਉਪਲਬਧੀ ਮੰਨਦੇ ਹਨ।"

ਸੈਨਾ ਇਲਾਜ ਲਈ ਚੇੱਨਈ ਲੈ ਗਈ...

ਇਹ ਸੁਣ ਕੇ ਸਾਡੀ ਤਾਂ ਆਸ ਹੀ ਟੁੱਟ ਗਈ ਕਿਉਂਕਿ ਬਾਹਰ ਜਾਣ ਦਾ ਖਰਚਾ ਅਸੀਂ ਨਹੀਂ ਚੁੱਕ ਸਕਦੇ ਸੀ। ਪੂਰਾ ਦਿਨ ਅਸੀਂ ਇੱਥੇ ਹੀ ਬੈਠੇ ਰਹੇ।

ਕਸ਼ਮੀਰ

ਤਸਵੀਰ ਸਰੋਤ, Majid jahangir

ਤਸਵੀਰ ਕੈਪਸ਼ਨ, ਮੈਡੀਕਲ ਰਿਪੋਰਟ ਮੁਤਾਬਕ ਰਾਫੀਆ ਦੀ ਅੱਖ ਵਿੱਚ ਪੈਲਟ ਨਾਲ ਸੱਟ ਲੱਗੀ ਹੈ

ਫਿਰ ਇੱਕ ਫੌਜ ਦਾ ਜਵਾਨ ਆਇਆ ਅਤੇ ਉਨ੍ਹਾਂ ਨੇ ਮੇਰਾ ਹਾਲ ਦੇਖ ਕੇ ਕਿਹਾ ਕਿ ਉਹ ਸਾਡੀ ਮਦਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਸਾਨੂੰ ਚੇੱਨਈ ਹਸਪਤਾਲ ਵਿੱਚ ਲੈ ਕੇ ਜਾਣਗੇ।

ਉਹੀ ਮੈਨੂੰ ਚੇੱਨਈ ਲੈ ਕੇ ਗਏ। ਉਥੋਂ ਦੀ ਹਵਾਈ ਟਿਕਟ ਅਤੇ ਹਸਪਤਾਲ ਦਾ ਖਰਚਾ ਵੀ ਉਨ੍ਹਾਂ ਲੋਕਾਂ ਨੇ ਚੁੱਕਿਆ। ਬਾਕੀ ਰਹਿਣ ਅਤੇ ਖਾਣ-ਪੀਣ ਦਾ ਖਰਚ ਅਸੀਂ ਦਿੱਤਾ ਸੀ।

ਪੈਲਟ ਲੱਗਣ ਤੋਂ ਬਾਅਦ ਸਾਡਾ ਬੁਰਾ ਹਾਲ ਹੈ। ਮੇਰੇ ਪਤੀ ਕੋਲੋਂ ਵੀ ਕੁਝ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ-

ਕਸ਼ਮੀਰ

ਤਸਵੀਰ ਸਰੋਤ, Majid jahangir

ਉਨ੍ਹਾਂ ਦੇ ਰੋਜ਼ ਕਿਤੇ ਨਾ ਕਿਤੇ ਦਰਦ ਹੁੰਦਾ ਹੈ ਅਤੇ ਇਲਾਜ ਲਈ ਕਦੇ ਰੈਨਾਵਾਰੀ ਤਾਂ ਕਦੇ ਸੌਰਾ ਜਾਣਾ ਪੈਂਦਾ ਹੈ।

'ਸਭ ਖ਼ਤਮ ਹੋ ਗਿਆ'

ਮੈਂ ਕਦੇ ਕੋਈ ਦਵਾਈ ਨਹੀਂ ਖਾਧੀ ਸੀ। ਸਿਰ ਦਰਦ ਦੀ ਕਿਹੜੀ ਦਵਾਈ ਮਿਲਦੀ ਹੈ ਮੈਨੂੰ ਇਹ ਵੀ ਨਹੀਂ ਪਤਾ ਸੀ। ਅੱਜਕਲ੍ਹ ਤਾਂ ਮੈਨੂੰ ਰੋਜ਼ ਸਿਰ ਦਰਦ ਦੀ ਗੋਲੀ ਲੈਣੀ ਪੈਂਦੀ ਹੈ। ਮੇਰੇ ਨਾਲ ਜੋ ਵੀ ਹੋਇਆ, ਬਹੁਤ ਮਾੜਾ ਹੋਇਆ। ਸੋਚ ਰਹੇ ਸੀ ਕਿ ਅੱਗੇ ਜਾ ਕੇ ਬਹੁਤ ਕੁਝ ਕਰਾਂਗੇ ਪਰ ਮੇਰੇ ਨਾਲ ਬਹੁਤ ਗ਼ਲਤ ਹੋਇਆ।

ਮੈਂ ਆਪਣੇ ਹੱਥਾਂ ਨਾਲ ਕਮਾਉਂਦੀ ਸੀ। ਅਸੀਂ ਦੋਵੇਂ ਪਤੀ-ਪਤਨੀ ਕਮਾਉਂਦੇ ਸੀ ਅਤੇ ਸੋਚ ਰਹੇ ਸੀ ਕਿ ਆਪਣਾ ਘਰ ਬਣਾਵਾਂਗੇ ਪਰ ਹੁਣ ਉਹ ਸਭ ਖ਼ਤਮ ਹੋ ਗਿਆ। ਮੈਨੂੰ ਇਸ ਅੱਖ ਨਾਲ ਕੁਝ ਵੀ ਨਹੀਂ ਦਿਖਾਈ ਦਿੰਦਾ ਹੈ। ਮੈਂ ਦਰਜੀ ਦਾ ਕੰਮ ਕਰਦੀ ਸੀ। ਹੁਣ ਤਾਂ ਉੱਥੇ ਵੀ ਨਹੀਂ ਜਾ ਸਕਦੀ ਕਿਉਂਕਿ ਡਾਕਟਰ ਨੇ ਮਨ੍ਹਾਂ ਕੀਤਾ ਹੈ।

ਕਸ਼ਮੀਰ

ਤਸਵੀਰ ਸਰੋਤ, Majid jahangir

ਜੋ ਕੰਮ ਮੈਂ ਖ਼ੁਦ ਕਰ ਰਹੀ ਸੀ ਇਹ ਹੁਣ ਮੇਰੇ ਪਤੀ ਨੂੰ ਕਰਨਾ ਪੈਂਦਾ ਹੈ। ਮੈਂ ਆਪਣੇ ਬੇਟੇ ਨੂੰ ਟਿਊਸ਼ਨ ਲੈ ਜਾਂਦੀ ਸੀ ਪਰ ਉਹੀ ਨਹੀਂ ਹੋ ਰਿਹਾ ਹੁਣ। ਮੇਰੇ ਪਤੀ ਘਰ ਖਾਲੀ ਬੈਠੇ ਹਨ ਸਭ ਕੁਝ ਖ਼ਤਮ ਹੋ ਗਿਆ।

'ਸਾਡੇ 'ਤੇ ਪੈਲਟ ਕਿਉਂ ਚਲਾਈ'

ਜਿਸ ਦਿਨ ਪੈਲਟ ਲੱਗੀ ਉਸ ਦਿਨ ਇੱਥੇ ਦੁਪਹਿਰ ਵੇਲੇ ਵਿਰੋਧ-ਪ੍ਰਦਰਸ਼ਨ ਹੋ ਰਹੇ ਸਨ ਪਰ ਉਹ ਸੜਕ 'ਤੋ ਹੋ ਰਹੇ ਸਨ।

ਉਨ੍ਹਾਂ ਨੇ ਸਾਡੇ ਘਰ ਦੇ ਕੋਲ ਆ ਕੇ ਪੈਲਟ ਚਲਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਉਹ ਤਾਂ ਮੇਰਾ ਬੱਚਾ ਕਿਸੇ ਤਰ੍ਹਾ ਬਚ ਗਿਆ ਨਹੀਂ ਤਾਂ ਮੇਰੇ ਬੇਟੇ ਨੂੰ ਲੱਗ ਜਾਂਦੀਆਂ। ਇੱਥੇ ਹੋਰ ਵੀ ਬਹੁਤ ਸਾਰੇ ਬੱਚੇ ਹਨ।

ਮੇਰੀ ਜ਼ਿੰਦਗੀ ਤਾਂ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।

ਕਸ਼ਮੀਰ

ਤਸਵੀਰ ਸਰੋਤ, Majid jahangir

ਮੇਰੀ ਇਹ ਮੰਗ ਹੈ ਕਿ ਇਹ ਜੋ ਪੈਲਟ ਗੰਨ ਚਲ ਰਹੀ ਹੈ।ਉਬ ਬੰਦ ਹੋਣੀ ਚਾਹੀਦੀ ਹੈ। ਕਈ ਕੁੜੀਆਂ ਦੀ ਜ਼ਿੰਦਗੀ ਖ਼ਰਾਬ ਹੋ ਗਈ ਹੈ। ਮੈਂ ਤਾਂ ਫਿਰ ਵੀ ਵਿਆਹੀ ਹੋਈ ਹਾਂ ਪਰ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ ਉਹ ਕੀ ਕਰਨਗੀਆਂ। ਕਈ ਲੋਕਾਂ ਦੀਆਂ ਦੋਵੇਂ ਅੱਖਾਂ ਖ਼ਰਾਬ ਹੋ ਗਈਆਂ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)