UK ਦੀ 'ਵੰਡਰ ਵੂਮਨ' ਸਿੱਖ ਕੁੜੀ ਨੂੰ ਮਿਲੋ
ਇੰਗਲੈਂਡ ਵਿੱਚ ਰਹਿਣ ਵਾਲੀ ਗੁਰਪ੍ਰੀਤ ਕੌਰ ਬੌਡੀਵੇਟ ਟ੍ਰੇਨਿੰਗ ਕਰਦੀ ਹੈ। ਆਪਣੇ ਆਪ ਨੂੰ ਵੰਡਰ ਵੂਮਨ ਕਹਿਣ ਵਾਲੀ ਗੁਰਪ੍ਰੀਤ 23 ਸਾਲਾਂ ਦੀ ਹੈ।
ਲੋਕਾਂ ਨੇ ਉਸ ਨੂੰ ਇੰਸਟਾਗਰਾਮ 'ਤੇ ਬੌਡੀਵੇਟ ਟ੍ਰੇਨਿੰਗ ਕਰਨ ਲਈ ਮਾੜੀਆਂ ਗੱਲਾਂ ਲਿਖੀਆਂ। ਪਰ ਗੁਰਬਾਣੀ ਦੇ ਸ਼ਬਦਾਂ ਤੋਂ ਹਿੰਮਤ ਲੈਂਦੀ ਇਸ ਕੁੜੀ ਨੇ ਪਿਛੇ ਮੁੜ ਕੇ ਨਹੀਂ ਵੇਖਿਆ।