ਕੀ ਕਸ਼ਮੀਰ ਦਾ ਲਾਲ ਚੌਂਕ ਧਾਰਾ 370 ਹਟਣ ਤੋਂ ਬਾਅਦ ਹੁਣ ਇੱਕ ਮਾਮੂਲੀ ਚੌਰਾਹਾ ਹੈ - ਨਜ਼ਰੀਆ

ਤਸਵੀਰ ਸਰੋਤ, AFP/Getty Images
- ਲੇਖਕ, ਸ਼ੁਭਰਸਥਾ
- ਰੋਲ, ਲੇਖਿਕਾ, ਬੀਬੀਸੀ ਲਈ
ਜਦੋਂ ਜਵਾਹਰ ਲਾਲ ਨਹਿਰੂ ਤੇ ਸ਼ੇਖ਼ ਅਬਦੁੱਲਾ ਵਿਚਾਲੇ ਸਮਝੌਤਾ ਹੋਇਆ, ਨਹਿਰੂ ਨੇ ਕਸ਼ਮੀਰੀਆਂ ਦੇ ਸਾਹਮਣੇ ਸੰਕਲਪ ਲਿਆ ਸੀ ਕਿ ਕਸ਼ਮੀਰੀ ਹੀ ਕਸ਼ਮੀਰ ਦਾ ਭਵਿੱਖ ਤੈਅ ਕਰਨਗੇ।
ਰੈਫਰੈਂਡਮ ਦੇ ਉਸ ਜ਼ਿਕਰ ਨੂੰ ਕਈ ਸਿਆਸੀ ਵਿਸ਼ਲੇਸ਼ਕਾਂ ਅਤੇ ਪਾਰਟੀਆਂ ਭਾਰਤ ਦੀ ਇੱਕ ਕੂਟਨੀਤਿਕ ਭੁੱਲ ਮੰਨਦੇ ਹਨ।
ਸ਼ੇਖ਼ ਅਬਦੁੱਲਾ ਨੇ ਖ਼ੁਸ਼ੀ ਦੇ ਇਸ ਮੌਕੇ 'ਤੇ ਫ਼ਾਰਸੀ ਦੀ ਇੱਕ ਨਜ਼ਮ ਪੜ੍ਹੀ ਜਿਸ ਦਾ ਭਾਵ ਸੀ-
"ਮੈਂ ਤੁਸੀਂ ਹੋ ਗਿਆ ਤੇ ਤੁਸੀਂ ਮੈਂ ਹੋ ਗਏ,
ਮੈਂ ਤੁਹਾਡਾ ਸਰੀਰ ਬਣ ਗਿਆ ਤੇ ਤੁਸੀਂ ਮੇਰੀ ਰੂਹ ਹੋ ਗਏ,
ਹੁਣ ਕੋਈ ਕਹਿ ਨਹੀਂ ਸਕਦਾ ਕਿ ਅਸੀਂ ਵੱਖ-ਵੱਖ ਹਾਂ"
ਇਹ ਵੀ ਪੜ੍ਹੋ-
1947 ਤੋਂ ਬਾਅਦ ਕਸ਼ਮੀਰ ਦੇ ਹਾਲਾਤ ਲਗਾਤਾਰ ਵਿਗੜਦੇ ਚਲੇ ਗਏ। ਕੱਟੜਪੰਥ ਅਤੇ ਖੱਬੇ ਪੱਖੀਆਂ ਦਾ ਅੱਡਾ ਬਣਦੇ ਕਸ਼ਮੀਰ ਦੇ ਲਾਲ ਚੌਂਕ ਨੂੰ ਰੂਸ ਦੇ ਰੈਡ ਸਕੁਏਰ ਵਾਂਗ ਦੇਖਿਆ ਜਾਣ ਲੱਗਿਆ।
ਲਾਲ ਚੌਂਕ ਹੌਲੀ-ਹੌਲੀ ਭਾਰਤ ਵਿਰੋਧੀ ਹਰ ਗਤੀਵਿਧੀ ਦਾ ਕੇਂਦਰ ਬਣ ਗਿਆ। ਲਾਲ ਚੌਂਕ 'ਤੇ ਖੂਨੀ ਇਬਾਰਤਾਂ ਲਿਖੀਆਂ ਗਈਆਂ।
ਭਾਰਤ ਤੋਂ ਬਗ਼ਾਵਤ ਅਤੇ ਪਾਕਿਸਤਾਨ ਦੀ ਹਮਾਇਤ ਇਨ੍ਹਾਂ ਦੋਹਾਂ ਦੀ ਵਾਕਾਲਤ ਕਰਨ ਵਾਲਿਆਂ ਨੇ ਲਾਲ ਚੌਂਕ 'ਤੇ ਖ਼ੂਬ ਝੰਡੇ ਲਹਿਰਾਏ। ਅੱਜ ਅਸੀਂ ਇਹ ਸੋਚਣਾ ਹੈ ਕਿ ਕਸ਼ਮੀਰ ਦਾ ਲਾਲ ਚੌਂਕ ਕੀ ਵਾਕਈ ਕਿਸੇ ਸੰਕੇਤਕ ਜਿੱਤ ਦਾ ਕੇਂਦਰ ਹੈ?
ਲਾਲ ਚੌਂਕ ਬਣਿਆ ਆਮ ਚੌਂਕ?
ਧਾਰਾ 370 ਦੇ ਰੱਦ ਹੋਣ 'ਤੇ ਲਾਲ ਚੌਂਕ ਦੀ ਖੱਬੇਪੱਖੀ ਮਿੱਥ ਢਹਿ-ਢੇਰੀ ਹੋ ਗਈ ਹੈ। ਕੀ ਅਜਿਹੇ ਵਿੱਚ ਲਾਲ ਚੌਂਕ ਅੱਜ ਦੇ ਭਾਰਤ ਅਤੇ ਕਸ਼ਮੀਰ ਦੀ ਨੁਮਾਇੰਦਗੀ ਕਰਦਾ ਹੈ?

ਤਸਵੀਰ ਸਰੋਤ, Getty Images
1990 ਵਿੱਚ ਕਸ਼ਮੀਰ ਨੂੰ ਮਿਲੇ ਫਿਰਕੂ ਧੋਖੇ ਅਤੇ ਪੰਡਿਤਾਂ ਦੇ ਜ਼ਬਰਨ ਪ੍ਰਵਾਸ ਦਾ ਮੂਕ ਦਰਸ਼ਕ ਲਾਲ ਚੌਂਕ ਅਤੇ ਸ਼ੇਖ਼ ਅਬਦੁੱਲਾ ਦੇ ਮੌਖਿਕ ਸੰਕਲਪ 'ਤੇ ਹੁਣ ਕਦੇ ਨਾ ਖੁੱਲ੍ਹਣ ਵਾਲੇ ਫਿਰਕੂ ਸੰਗਲ ਵਾਂਗ ਹੈ।
ਕਸ਼ਮੀਰੀਅਤ ਦੇ ਨਾਂ 'ਤੇ ਕੀਤੀ ਜਾਣ ਵਾਲੀ ਦੂਜੇ ਦਰਜੇ ਦੀ ਸਿਆਸਤ ਦਾ ਕੇਂਦਰ ਬਣ ਚੁੱਕਿਆ ਲਾਲ ਚੌਂਕ ਅੱਜ ਦੇ ਪ੍ਰਸੰਗ ਵਿੱਚ ਨਾਂਪੱਖੀ ਹੁੰਗਾਰੇ ਦਾ ਕੇਂਦਰ ਹੈ।
ਚਾਹੇ ਉਹ ਸਾਲ 2008, 2009 ਜਾਂ 2010 ਦਾ ਭਾਰਤ ਵਿਰੋਧੀ ਪ੍ਰਚਾਰ ਹੋਵੇ ਜਾਂ ਉਹ ਕਰਫਿਊ ਲੱਗੇ ਕਸ਼ਮੀਰ ਵਿੱਚ ਪੈਸੈ ਲੈ ਕੇ ਪੱਥਰ ਸੁੱਟਣ ਵਾਲੇ ਨੌਜਵਾਨਾਂ ਦਾ ਜੱਥਾ ਹੋਵੇ, ਲਾਲ ਚੌਂਕ ਕਸ਼ਮੀਰ ਦੀ ਬਰਬਾਦੀ ਦਾ ਪ੍ਰਤੀਕ ਹੈ।
ਪਿਛਲੇ ਕਈ ਦਹਾਕਿਆਂ ਦੀ ਭਾਰਤ ਵਿਰੋਧੀ ਅਤੇ ਕਸ਼ਮੀਰੀ ਵਿਰੋਧੀ ਸਿਆਸੀ ਰਣਨੀਤੀ ਅਤੇ ਉਸ ਦੇ ਪ੍ਰਯੋਗਾਂ ਦੀ ਪਰਖਨਲੀ ਹੈ ਲਾਲਾ ਚੌਂਕ।
ਲੇਕਿਨ ਧਾਰਾ 370 ਦੇ ਰੱਦ ਹੋਣ ਨਾਲ ਹੀ ਕਸ਼ਮੀਰ ਦੇ ਨਾਲ ਭਾਰਤ ਦੇ ਸੰਵਿਧਾਨਿਕ ਏਕੀਕਰਣ ਤੋਂ ਬਾਅਦ ਲਾਲ ਚੌਂਕ ਇਸ ਦੇਸ਼ ਦੇ ਕਿਸੇ ਵੀ ਹੋਰ ਚੌਂਕ ਵਾਂਗ ਬਣ ਗਿਆ ਹੈ।

ਤਸਵੀਰ ਸਰੋਤ, Getty Images
ਹਾਲਾਂਕਿ ਸਮੇਂ ਦੇ ਗੇੜ ਵਿੱਚ ਹੋਏ ਫਿਰਕੂ ਇਸਲਾਮਿਕ ਕੱਟੜਪੰਥ ਨੇ ਨਹਿਰੂ ਦੇ ਸੰਕਲਪ ਦੀ ਬੇਕਦਰੀ ਕਰਦੇ ਹੋਏ ਲਾਲ ਚੌਂਕ ਦੀਆਂ ਯਾਦਾਂ ਨੂੰ ਦੂਸ਼ਿਤ ਤਾਂ ਕੀਤਾ ਸੀ ਪਰ ਧਾਰਾ 370 ਦਾ ਹਟਣਾ, ਲਾਲ ਚੌਂਕ ਦੀ ਸੰਕੇਤਕ ਸਿਆਸਤ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੰਦਾ ਹੈ।
ਜਿਵੇਂ ਤ੍ਰਿਪੁਰਾ ਵਿੱਚ ਲੈਨਿਨ ਦੀ ਮੂਰਤੀ ਤੋੜ ਕੇ ਜਰਜਰ ਹੋ ਚੁੱਕੀ ਇੱਕ ਵਿਚਾਰ ਪ੍ਰੰਪਰਾ ਦਾ ਬਹਿਸ਼ਕਾਰ ਕੀਤਾ, ਠੀਕ ਉਸੇ ਤਰ੍ਹਾਂ ਕਸ਼ਮੀਰ ਵਿੱਚ ਲਾਲ ਚੌਂਕ ਨੂੰ ਕਿਸੇ ਵੀ ਇਤਿਹਾਸਕਤਾ ਤੋਂ ਲਾਂਭੇ ਕਰ ਦੇਣਾ ਇੱਕ ਵਿਚਾਰਕ ਕਦਮ ਹੋਵੇਗਾ।
ਲਾਲ ਚੌਂਕ ਨੂੰ ਉਸ ਦੇ ਵਿਵਾਦਿਤ ਇਤਿਹਾਸਿਕ ਸਰੂਪ ਤੋਂ ਆਜ਼ਾਦ ਕਰਨ ਦੀ ਲੋੜ ਹੈ। 370 ਹਟਣ ਤੋਂ ਬਾਅਦ ਅਤੇ ਸਾਰੀ ਵਿਰੋਧੀ ਧਿਰ ਦੀ ਇਸ ਮੁੱਦੇ ਉੱਪਰ ਕੋਈ ਸਿਲਸਿਲੇਵਾਰ ਬਹਿਸ ਦੀ ਅਣਹੋਂਦ ਵਿੱਚ, ਕਸ਼ਮੀਰ ਨੂੰ ਹੋਰ ਕਿਸੇ ਵੀ ਸੂਬੇ ਦੇ ਬਰਾਬਰ ਦੇਖਣਾ ਲਾਲ ਚੌਂਕ ਦੇ ਇਤਿਹਾਸਕ ਮਹੱਤਵ ਉੱਪਰ ਇੱਕ ਟਿੱਪਣੀ ਹੈ।
ਟਿੱਪਣੀ ਇਹ ਹੈ ਕਿ ਇਸ ਦੇ ਪਿਛੋਕੜ ਨਾਲ ਜੁੜੀ ਸੋਚ ਤੇ ਰੋਮਾਂਚ ਤੋਂ ਇਲਾਵਾ ਲਾਲ ਚੌੰਕ ਦਾ ਮਹੱਤਵ ਅੱਜ ਦੇ ਭਾਰਤ ਤੇ ਉਸ ਭਾਰਤ ਦੇ ਹਿੱਸੇ ਕਸ਼ਮੀਰ ਵਿੱਚ ਨਹੀਂ ਬਚਿਆ ਹੈ।
ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images
ਅੱਜ ਕਸ਼ਮੀਰ ਆਪਣੇ ਨਾਮ 'ਤੇ ਕੀਤੀ ਜਾਣ ਵਾਲੀ ਦੂਸਰੇ ਦਰਜੇ ਦੀ ਸਿਆਸਤ ਤੋਂ ਆਜ਼ਾਦੀ ਚਾਹੁੰਦਾ ਹੈ।
ਭਾਰਤ ਵਿੱਚ ਮਿਲ ਜਾਣ ਤੋਂ ਬਾਅਦ, ਹੋਰ ਸੂਬਿਆਂ ਵਾਂਗ ਕਸ਼ਮੀਰੀ ਆਵਾਮ ਉਸ ਮੁੱਦੇ ਉੱਪਰ ਉਸੇ ਸੰਵਿਧਾਨ ਤੋਂ ਇਨਸਾਫ਼ ਦੀ ਗੁਹਾਰ ਲਗਾ ਸਕਦੀ ਹੈ ਜਿਸ ਸੰਵਿਧਾਨ ਦੀ ਸ਼ਰਨ ਵਿੱਚ ਦੇਸ਼ ਦੇ ਸਾਰੇ ਸੂਬਿਆਂ ਦੀਆਂ ਸਾਰੀਆਂ ਸਰਕਾਰਾਂ ਆਪਣੀਆਂ ਨੀਤੀਆਂ ਘੜਦੀਆਂ ਹਨ।
ਸਵਾਲ ਇਹ ਹੈ ਕਿ ਕੀ ਅਸੀਂ ਕਸ਼ਮੀਰ ਅਤੇ ਦੇਸ਼ ਦੀ ਨਵੀਂ ਪੀੜ੍ਹੀ ਇਸ ਨਵੀਂ ਸ਼ੁਰੂਆਤ ਨੂੰ ਸਦੀਆਂ ਤੋਂ ਸੜ ਰਹੀ ਭਿਆਨਕ ਅਤੇ ਬੇਹੀ ਹੋ ਚੁੱਕੀ ਸਿਆਸੀ ਆਵਾਜਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਧੁਨ ਦੇ ਸਕਦੇ ਹਾਂ?
ਕੱਟੜਪੰਥ ਕਿਸ ਨੇ ਵਧਾਇਆ?
ਅੰਕੜੇ ਸਾਡੇ ਸਾਹਮਣੇ ਹਨ। ਕਿਹੜੇ ਲੋਕਾਂ ਨੇ ਕਸ਼ਮੀਰ ਦੀ ਸਿਆਸਤ ਨੂੰ ਕੁਝ ਘਰਾਂ ਤੱਕ ਨਜ਼ਰਬੰਦ ਕਰਕੇ ਰੱਖਿਆ।
ਕਿਹੜੇ ਲੋਕਾਂ ਨੇ ਕਸ਼ਮੀਰ ਦੀਆਂ ਘੱਟੋ-ਘੱਟ ਤਿੰਨ ਪੀੜ੍ਹੀਆਂ ਦੇ ਬੱਚਿਆਂ ਦੀ ਤੁਲਨਾ ਵਿੱਚ ਆਪਣੇ ਬੱਚਿਆਂ ਦੇ ਨਾਲ ਵਿਤਕਰਾ ਕੀਤਾ।
ਕਿਹੜੇ ਲੋਕਾਂ ਨੇ ਕਸ਼ਮੀਰ ਨੂੰ ਧਾਰਮਿਕ ਅੱਤਵਾਦ ਵੱਲ ਪ੍ਰੇਰਿਤ ਕੀਤਾ।
ਕਿੰਨ੍ਹਾਂ ਲੋਕਾਂ ਨੇ ਸਵਰਗ ਨੂੰ ਨਰਕ ਬਣਾ ਦਿੱਤਾ ਅਤੇ ਕਿੰਨ੍ਹਾ ਲੋਕਾਂ ਨੇ ਕਸ਼ਮੀਰ 'ਤੇ ਲੁਟਾਏ ਗਏ ਭਾਰਤਵਾਸੀਆਂ ਦੇ ਟੈਕਸ ਤੇ ਪਿਆਰ ਨੂੰ ਵੀ ਕੁਝ ਕੁ ਕਾਰੋਬਾਰੀ ਸੌਦਿਆਂ ਤੱਕ ਸਮੇਟ ਕੇ ਰੱਖ ਦਿੱਤਾ।

ਤਸਵੀਰ ਸਰੋਤ, AFP
ਇਸ ਸਭ ਦੇ ਵੇਰਵੇ ਅੱਜ ਕਸ਼ਮੀਰ ਦੀ ਜਨਤਾ ਅਤੇ ਭਾਰਤ ਦੀ ਜਨਤਾ ਦੇ ਸਾਹਮਣੇ ਸਪਸ਼ਟ ਹਨ। ਕਸ਼ਮੀਰ ਦਾ ਭਾਰਤ ਦੇ ਨਾਲ ਇਸ ਰੂਪ ਵਿੱਚ ਮਿਲਣਾ ਆਪਣੇ-ਆਪ ਵਿੱਚ ਇੱਕ ਯੁਗਾ-ਯਗੰਤਰ 'ਚ ਵਾਪਰਨ ਵਾਲੀ ਘਟਨਾ ਹੈ।
ਇਹ ਸਿਰਫ਼ ਇੱਕ ਸਿਆਸੀ ਜਿੱਤ ਜਾਂ ਹਾਰ ਦਾ ਬਿੰਦੂ ਨਹੀਂ ਹੈ, ਇੱਕ ਵਿਚਾਰਕ ਜਿੱਤ ਵੀ ਹੈ। ਇਸ ਲਈ 'ਲਾਲ ਚੌਂਕ' ਵਰਗੇ ਖੱਬੇ ਪੱਖੀ ਅਤੇ ਭਾਰਤੀ ਪ੍ਰਸੰਗ ਵਿੱਚ ਤਰਕਹੀਣ ਸ਼ਬਦਾਵਲੀ ਨੂੰ ਉਸ ਦੇ ਭੌਤਿਕ ਰੂਪ ਦੇ ਨਾਲ-ਨਾਲ ਰੱਦ ਕਰਨਾ ਜ਼ਰੂਰੀ ਹੈ।
ਨਵੇਂ ਕਸ਼ਮੀਰ ਵਿੱਚ ਜਿਹੜੇ ਭਜਾਏ ਗਏ ਉਨ੍ਹਾਂ ਨੂੰ ਗਲੇ ਲਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾਵੇ।
ਨਵੇਂ ਕਸ਼ਮੀਰ ਵਿੱਚ ਇਹ ਮਹਿਜ਼ ਸਿਆਸਤ ਜਾਂ ਸਿਆਸਤਦਾਨਾਂ ਦੇ ਜ਼ਰੀਏ ਨਾ ਕੀਤਾ ਜਾਵੇ ਸਗੋਂ ਕਸ਼ਮੀਰੀ ਸਮਾਜ ਵਿੱਚੋਂ ਆਪਣੀ ਚੇਤਨਾ ਦੇ ਰੂਪ ਵਿੱਚ ਖ਼ੁਦ-ਬ-ਖ਼ੁਦ ਸਾਹਮਣੇ ਆਵੇ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












