ਕੇਰਲ ਨਨ ਮਾਮਲੇ 'ਚ ਪੀੜਤਾ ਦਾ ਸਾਥ ਦੇਣ ਵਾਲੀ ਨਨ ਨੂੰ ਚਰਚ ਨੇ ਕੱਢਿਆ

ਕੇਰਲ ਵਿੱਚ ਰੇਪ ਦੇ ਮੁਲਜ਼ਮ ਜਲੰਧਰ ਖੇਤਰ ਦੇ ਬਿਸ਼ਪ ਰਹੇ ਫਰੈਂਕੋ ਮੁਲੱਕਲ ਖਿਲਾਫ਼ ਪ੍ਰਦਰਸ਼ਨ ਵਿੱਚ ਸ਼ਾਮਿਲ ਨਨ ਸਿਸਟਰ ਲੀਸੀ ਕਲਾਪੁੱਰਾ ਨੂੰ 'ਫਰਾਂਸਿਸਕਨ ਕਲੈਰਿਸਟ ਕਾਂਗਰੇਗੇਸ਼ਨ' (ਐਫ਼ਸੀਸੀ) ਨੇ ਬਾਹਰ ਕਰ ਦਿੱਤਾ ਗਿਆ ਹੈ।

ਲੂਸੀ ਉਨ੍ਹਾਂ ਪੰਜ ਨਨਜ਼ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੇ ਪੀੜਤ ਨਨ ਦੀ ਹਿਮਾਇਤ ਵਿੱਚ ਕੋਚੀ ਹਾਈ ਕੋਰਟ ਦੇ ਬਾਹਰ ਮੁਜ਼ਾਹਰਾ ਕੀਤਾ ਸੀ।

ਲੂਸੀ ਉੱਤੇ ਐਫ਼ਸੀਸੀ ਦੇ ਨਿਯਮਾਂ ਦੇ ਉਲਟ ਕਾਰ ਖਰੀਦਣ, ਕਵਿਤਾਵਾਂ ਦੀ ਕਿਤਾਬ ਛਪਵਾਉਣ, ਕਰਜ਼ਾ ਲੈਣ ਦੇ ਇਲਜ਼ਾਮ ਹਨ।

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ 53 ਸਾਲਾ ਲੂਸੀ ਨੂੰ 10 ਦਿਨਾਂ ਅੰਦਰ ਚਰਚ ਤੋਂ ਜਾਣ ਲਈ ਕਿਹਾ ਹੈ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਹੈ।

ਪਾਕਿਸਤਾਨ ਭਾਰਤ ਦੇ ਰਾਜਦੂਤ ਨੂੰ ਭੇਜੇਗਾ ਵਾਪਸ

ਪਾਕਿਸਤਾਨ ਨੇ ਭਾਰਤ ਨਾਲ ਆਪਣੇ ਕੂਟਨੀਤਕ ਰਿਸ਼ਤਿਆਂ ਵਿੱਚ ਕਮੀ ਲਿਆਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਭਾਰਤ ਨਾਲ ਦੁਵੱਲੇ ਵਪਾਰ ਨੂੰ ਫਿਲਹਾਲ ਰੋਕਣ ਦਾ ਵੀ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ:

ਇਹ ਫੈਸਲੇ ਪਾਕਿਸਤਾਨ ਨੇ ਭਾਰਤ ਵੱਲੋਂ ਭਾਰਤ ਸ਼ਾਸਿਤ ਕਸ਼ਮੀਰ 'ਚੋਂ ਧਾਰਾ 370 ਖ਼ਤਮ ਕੀਤੇ ਜਾਣ ਦੀ ਪ੍ਰਤੀਕਿਰਿਆ ਵਜੋਂ ਲਏ ਹਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੁਰੱਖਿਆ ਕੌਂਸਲ ਦੀ ਮੀਟਿੰਗ ਬੁਲਾਈ ਅਤੇ ਉਸ ਵਿੱਚ ਇਹ ਫੈਸਲੇ ਲਏ ਗਏ ਹਨ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਕਸ਼ਮੀਰ 'ਚੋਂ ਧਾਰਾ 370 ਖ਼ਤਮ ਕਰਨਾ ਗ਼ੈਰ-ਜਮਹੂਰੀ - ਨਜ਼ਰੀਆ

5 ਅਗਸਤ 2019 ਨੂੰ ਜਾਰੀ ਧਾਰਾ 370 'ਤੇ ਰਾਸ਼ਟਰਪਤੀ ਦਾ ਆਦੇਸ਼ ਅਤੇ ਰਾਜ ਸਭਾ ਵਿੱਚ ਪਾਸ ਜੰਮੂ-ਕਸ਼ਮੀਰ ਪੁਨਰਗਠਨ ਬਿਲ, ਭਾਰਤੀ ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ਦੇ ਨਾਲ-ਨਾਲ ਭਾਰਤੀ ਸੰਵਿਧਾਨ ਦੀਆਂ ਕਈ ਤਜਵੀਜ਼ਾਂ ਦੀ ਉਲੰਘਣਾ ਹੈ।

ਮੈਂ ਇਹ ਕਿਸ ਆਧਾਰ 'ਤੇ ਕਹਿ ਰਹੀ ਹਾਂ? ਆਮ ਲੋਕਾਂ ਦੀ ਇੱਛਾ, ਭਾਰਤੀ ਲੋਕਤੰਤਰ ਅਤੇ ਭਾਰਤੀ ਸੰਵਿਧਾਨ ਦੇ ਮੂਲ ਤੱਤ ਹਨ। ਸਰਕਾਰ ਦੇ ਫ਼ੈਸਲੇ ਦਾ ਸਭ ਤੋਂ ਵਧੇਰੇ ਅਸਰ ਜੰਮੂ-ਕਸ਼ਮੀਰ ਦੇ ਲੋਕਾਂ 'ਤੇ ਹੀ ਹੋਣਾ ਹੈ।

ਇਹ ਉਨ੍ਹਾਂ ਦੀ ਸੁਰੱਖਿਆ ਤੋਂ ਲੈ ਕੇ ਰੁਜ਼ਗਾਰ ਤੱਕ ਪ੍ਰਭਾਵਿਤ ਕਰੇਗਾ, ਪਰ ਉਨ੍ਹਾਂ ਲੋਕਾਂ ਦੀ ਰਾਏ ਨਹੀਂ ਲਈ ਗਈ। ਰਾਧਾ ਕੁਮਾਰ ਦਾ ਪੂਰਾ ਨਜ਼ਰੀਆ ਪੜ੍ਹਣ ਲਈ ਇੱਥੇ ਕਲਿੱਕ ਕਰੋ

ਜਦੋਂ ਸੁਸ਼ਮਾ ਨੇ ਸਾਲਵੇ ਨੂੰ ਕਿਹਾ ਆਪਣਾ ਇੱਕ ਰੁਪਈਆ ਲੈ ਜਾਣਾ

ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮੌਤ ਤੇ ਦੁੱਖ ਜਤਾਉਣ ਵਾਲੇ ਲੋਕਾਂ ਵਿੱਚ ਕੌਮਾਂਤਰੀ ਅਦਾਲਤ ਵਿੱਚ ਕੁਲਭੂਸ਼ਣ ਜਾਧਵ ਦਾ ਕੇਸ ਲੜਨ ਵਾਲੇ ਹਰੀਸ਼ ਸਾਲਵੇ ਵੀ ਸ਼ਾਮਿਲ ਹਨ।

ਹਰੀਸ਼ ਸਾਲਵੇ ਦਾ ਕਹਿਣਾ ਹੈ ਕਿ ਮੰਗਲਵਾਰ ਰਾਤ ਨੂੰ 8.45 ਵਜੇ ਉਨ੍ਹਾਂ ਦੀ ਸੁਸ਼ਮਾ ਸਵਰਾਜ ਨਾਲ ਫ਼ੋਨ 'ਤੇ ਗੱਲਬਾਤ ਹੋਈ ਸੀ।

ਹਰੀਸ਼ ਸਾਲਵੇ ਨੇ ਨਿਊਜ਼ ਚੈਨਲ 'ਟਾਈਮਜ਼ ਨਾਓ' ਨੂੰ ਦਿੱਤੇ ਇੰਟਰਵਿਊ ਵਿੱਚ ਇਸ ਬਾਰੇ ਕਈ ਗੱਲਾਂ ਦੱਸੀਆਂ ਹਨ।

''ਮੇਰੀ ਸੁਸ਼ਮਾ ਦੀ ਨਾਲ 8:50 ਦੇ ਨੇੜੇ ਗੱਲ ਹੋਈ ਤਾਂ ਇਹ ਕਾਫ਼ੀ ਇਮੋਸ਼ਨਲ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਓ ਤੇ ਮੈਨੂੰ ਮਿਲੋ। ਮੈਂ ਤੈਨੂੰ ਕੁਲਭੂਸ਼ਣ ਜਾਧਵ ਕੇਸ ਦੀ ਫ਼ੀਸ ਦੇ ਇੱਕ ਰੁਪਏ ਦੇਵਾਂਗੀ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਛੇ ਵਜੇ ਆਓ।''

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਸ਼ਿਵਸੇਨਾ MP ਸੰਜੇ ਰਾਊਤ ਦੇ ਪੋਸਟਰ ਪਾਕਿਸਤਾਨ 'ਚ ਕਿਵੇਂ

ਇਸਲਾਮਾਬਾਦ (ਪਾਕਿਸਤਾਨ) 'ਚ ਸ਼ਿਵਸੇਨਾ ਸੰਸਦ ਮੈਂਬਰ ਸੰਜੇ ਰਾਊਤ ਦੇ ਪੋਸਟਰ ਥਾਂ-ਥਾਂ 'ਤੇ ਲੱਗੇ ਨਜ਼ਰ ਆਏ। ਇਹ ਪੋਸਟਰ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਮੋਦੀ ਸਰਕਾਰ ਦੇ ਫ਼ੈਸਦੇ ਤੋਂ ਬਾਅਦ ਲਗਾਏ ਗਏ।

ਇਹ ਵੀ ਪੜ੍ਹੋ:

ਹਾਲਾਂਕਿ ਬਾਅਦ ਵਿੱਚ ਸਥਾਨਕ ਪੁਲਿਸ ਨੇ ਪੋਸਟਰ ਹਟਾ ਦਿੱਤੇ ਅਤੇ ਪੁਲਿਸ ਨੇ ਇਸ ਮਾਮਲੇ 'ਚ FIR ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੂਰੀ ਖ਼ਬਰ ਦੇਖਣ ਲਈ ਇੱਥੇ ਕਲਿੱਕ ਕਰੋ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)