ਸੁਸ਼ਮਾ ਸਵਰਾਜ ਨੇ ਮੌਤ ਤੋਂ ਪਹਿਲਾਂ ਸਾਲਵੇ ਨੂੰ ਕਿਹਾ - ਕੱਲ੍ਹ ਆ ਕੇ ਫ਼ੀਸ ਦੇ ਇੱਕ ਰੁਪਏ ਲੈ ਲਿਓ

ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਰਾਤ ਨੂੰ ਆਖਿਰੀ ਸਾਹ ਲਏ। ਸੁਸ਼ਮਾ ਸਵਰਾਜ ਦਾ ਦੇਹਾਂਤ ਕਾਰਡੀਐਕ ਅਰੈਸਟ ਕਾਰਨ ਹੋਇਆ।

ਦਿੱਲੀ ਸਥਿਤ ਆਪਣੇ ਘਰ ਵਿੱਚ ਕਾਰਡੀਐਕ ਅਰੈਸਟ ਤੋਂ ਬਾਅਦ ਸੁਸ਼ਮਾ ਸਵਰਾਜ ਨੂੰ ਏਮਜ਼ ਹਸਪਤਾਲ ਲੈ ਕੇ ਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ।

ਉਨ੍ਹਾਂ ਦੀ ਮੌਤ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਸਿਆਸਤਦਾਨਾਂ ਤੋਂ ਲੈ ਕੇ ਆਮ ਲੋਕਾਂ ਨੇ ਦੁਖ ਜ਼ਾਹਿਰ ਕੀਤਾ।

ਸੁਸ਼ਮਾ ਨਾਲ ਆਖਿਰੀ ਵਾਰੀ ਫ਼ੋਨ 'ਤੇ ਕਿਸ ਦੀ ਗੱਲ ਹੋਈ?

ਦੁੱਖ ਜਤਾਉਣ ਵਾਲੇ ਲੋਕਾਂ ਵਿੱਚ ਕੌਮਾਂਤਰੀ ਅਦਾਲਤ ਵਿੱਚ ਕੁਲਭੂਸ਼ਣ ਜਾਧਵ ਦਾ ਕੇਸ ਲੜਨ ਵਾਲੇ ਹਰੀਸ਼ ਸਾਲਵੇ ਵੀ ਸ਼ਾਮਿਲ ਹਨ।

ਹਰੀਸ਼ ਸਾਲਵੇ ਦਾ ਕਹਿਣਾ ਹੈ ਕਿ ਮੰਗਲਵਾਰ ਰਾਤ ਨੂੰ 8.45 ਵਜੇ ਉਨ੍ਹਾਂ ਦੀ ਸੁਸ਼ਮਾ ਸਵਰਾਜ ਨਾਲ ਫ਼ੋਨ 'ਤੇ ਗੱਲਬਾਤ ਹੋਈ ਸੀ।

ਹਰੀਸ਼ ਸਾਲਵੇ ਨੇ ਨਿਊਜ਼ ਚੈਨਲ 'ਟਾਈਮਜ਼ ਨਾਓ' ਨੂੰ ਦਿੱਤੇ ਇੰਟਰਵਿਊ ਵਿੱਚ ਇਸ ਬਾਰੇ ਕਈ ਗੱਲਾਂ ਦੱਸੀਆਂ ਹਨ।

ਇਹ ਵੀ ਪੜ੍ਹੋ:

ਹਰੀਸ਼ ਸਾਲਵੇ ਨੇ ਕਿਹਾ, "ਮੈਂ ਕਾਫ਼ੀ ਹੈਰਾਨ ਹਾਂ। ਮੈਂ ਮੰਗਲਵਾਰ ਰਾਤ ਨੂੰ 8.45 'ਤੇ ਸੁਸ਼ਮਾ ਜੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਸੀ।"

"ਉਨ੍ਹਾਂ ਦੀ ਸਿਹਤ ਠੀਕ ਲੱਗ ਰਹੀ ਸੀ। ਹੁਣ ਜਦੋਂ ਸੁਸ਼ਮਾ ਜੀ ਦੇ ਨਾ ਰਹਿਣ ਦੀ ਖ਼ਬਰ ਆਈ ਤਾਂ ਮੈਂ ਹੈਰਾਨ ਹਾਂ। ਉਨ੍ਹਾਂ ਦਾ ਜਾਨਾ ਪੂਰੇ ਦੇਸ ਦਾ ਨੁਕਸਾਨ ਹੈ। ਖ਼ਾਸ ਕਰਕੇ ਮੇਰਾ ਨਿੱਜੀ ਨੁਕਸਾਨ ਹੈ।"

''ਮੇਰੀ ਸੁਸ਼ਮਾ ਦੀ ਨਾਲ 8:50 ਦੇ ਨੇੜੇ ਗੱਲ ਹੋਈ ਤਾਂ ਇਹ ਕਾਫ਼ੀ ਇਮੋਸ਼ਨਲ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਓ ਤੇ ਮੈਨੂੰ ਮਿਲੋ। ਮੈਂ ਤੈਨੂੰ ਕੁਲਭੂਸ਼ਣ ਜਾਧਵ ਕੇਸ ਦੀ ਫ਼ੀਸ ਦੇ ਇੱਕ ਰੁਪਏ ਦੇਵਾਂਗੀ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਛੇ ਵਜੇ ਆਓ।''

ਸਾਲਵੇ ਨੇ ਸੁਸ਼ਮਾ ਦੇ ਦੇਹਾਂਤ ਤੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ, "ਉਹ ਕਾਫ਼ੀ ਖੁਸ਼ ਸੀ। ਉਹ ਇੱਕ ਕਮਾਲ ਦੀ ਆਗੂ ਸੀ। ਮੈਂ ਕੀ ਕਹਾਂ, ਮੈਨੂੰ ਅਜਿਹਾ ਲੱਗ ਰਿਹਾ ਹੈ ਜਿਵੇਂ ਮੇਰੀ ਵੱਡੀ ਭੈਣ ਨਹੀਂ ਰਹੀ।"

ਕੁਲਭੂਸ਼ਣ ਜਾਧਵ ਦਾ ਕਿੰਨੇ ਰੁਪਏ ਵਿੱਚ ਕੇਸ ਲੜ ਰਹੇ ਸੀ ਸਾਲਵੇ?

ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਇੱਕ ਰੁਪਏ ਦੀ ਫ਼ੀਸ ਲੈ ਕੇ ਕੁਲਭੂਸ਼ਣ ਜਾਧਵ ਮਾਮਲੇ ਵਿੱਚ ਕੌਮਾਂਤਰੀ ਅਦਾਲਤ ਵਿੱਚ ਭਾਰਤ ਦਾ ਪੱਖ ਰੱਖਿਆ ਸੀ।

ਹਾਲਾਂਕਿ ਹੁਣ ਨੀਦਰਲੈਂਡਜ਼ ਦੀ ਦਿ ਹੇਗ ਸਥਿਤ ਕੌਮਾਂਤਰੀ ਅਦਾਲਤ ਨੇ ਫ਼ਾਸੀ 'ਤੇ ਰੋਕ ਜਾਰੀ ਰੱਖਦੇ ਹੋਏ ਪਾਕਿਸਤਾਨ ਨੂੰ ਇਸ 'ਤੇ ਫ਼ਿਰ ਵਿਚਾਰ ਕਰਨ ਲਈ ਕਿਹਾ ਸੀ। ਉਦੋਂ ਫ਼ੀਸ ਬਾਰੇ ਹਰੀਸ਼ ਸਾਲਵੇ ਨੇ ਬੀਬੀਸੀ ਨਾਲ ਗੱਲਬਾਤ ਕੀਤੀ ਸੀ।

ਹਰੀਸ਼ ਸਾਲਵੇ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਫ਼ੀਸ ਦੇ ਇੱਕ ਰੁਪਏ ਹਾਲੇ ਤੱਕ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ:

ਸਾਲਵੇ ਨੇ 18 ਜੁਲਾਈ ਨੂੰ ਬੀਬੀਸੀ ਹਿੰਦੀ ਨਾਲ ਹੱਸਦੇ ਹੋਏ ਕਿਹਾ ਸੀ, "ਹਾਲੇ ਤੱਕ ਤਾਂ ਮੈਨੂੰ ਫ਼ੀਸ ਦੇ ਇੱਕ ਰੁਪਏ ਨਹੀਂ ਮਿਲੇ ਹਨ। ਸੁਸ਼ਮਾ ਜੀ ਨਾਲ ਫ਼ੋਨ 'ਤੇ ਗੱਲ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇੰਡੀਆ ਤਾਂ ਲੈ ਲੈਣਾ ਆਪਣਾ ਇੱਕ ਰੁਪਇਆ।"

ਸਾਲਵੇ ਕਹਿੰਦੇ ਹਨ, "ਰੱਬ ਦੇ ਅਸ਼ੀਰਵਾਦ ਨਾਲ ਚੰਗੇ ਕਲਾਈਂਟ ਮਿਲ ਜਾਂਦੇ ਹਨ, ਕੁਲਭੂਸ਼ਣ ਦਾ ਕੇਸ ਮੈਂ ਇੱਕ ਚੰਗੇ ਮਕਸਦ ਨਾਲ ਲੜਿਆ ਹੈ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)