ਸੁਸ਼ਮਾ ਸਵਰਾਜ ਦਾ ਉਹ ਆਖਿਰੀ ਟਵੀਟ...

ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਕਈ ਟਵੀਟ ਕਰਕੇ ਸੁਸ਼ਮਾ ਸਵਰਾਜ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ।

ਪੀਐਮ ਮੋਦੀ ਨੇ ਲਿਖਿਆ, "ਖ਼ਰਾਬ ਸਿਹਤ ਦੇ ਬਾਵਜੂਦ ਉਹ ਆਪਣੇ ਫ਼ਰਜ਼ ਨੂੰ ਨਿਭਾਉਣ ਤੋਂ ਕਦੇ ਪਿੱਛੇ ਨਹੀਂ ਹਟੀ।"

ਇਹ ਵੀ ਪੜ੍ਹੋ:

ਕਾਂਗਰਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ, "ਸੁਸ਼ਮਾ ਸਵਰਾਜ ਦੇ ਦੇਹਾਂਤ ਤੋਂ ਸਾਨੂੰ ਕਾਫ਼ੀ ਦੁੱਖ ਹੈ। ਸਾਡੀਆਂ ਭਾਵਨਾਵਾਂ ਪਰਿਵਾਰ ਦੇ ਨਾਲ ਹਨ।"

ਦੇਹਾਂਤ ਦੀ ਖ਼ਬਰ ਆਉਣ ਤੋਂ ਤਿੰਨ ਘੰਟੇ ਪਹਿਲਾਂ ਹੀ ਸੁਸ਼ਮਾ ਸਵਰਾਜ ਨੇ ਟਵਿੱਟਰ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਆਰਟੀਕਲ 370 ਖ਼ਤਮ ਕਰਨ ਲਈ ਵਧਾਈ ਦਿੰਦਿਆਂ ਟਵੀਟ ਕੀਤਾ ਸੀ।

ਸੁਸ਼ਮਾ ਸਵਰਾਜ ਨੇ ਆਪਣੇ ਆਖਿਰੀ ਟਵੀਟ ਵਿੱਚ ਲਿਖਿਆ ਸੀ, "ਪ੍ਰਧਾਨ ਮੰਤਰੀ ਜੀ, ਤੁਹਾਡਾ ਬਹੁਤ ਧੰਨਵਾਦ। ਮੈਂ ਆਪਣੀ ਜ਼ਿੰਦਗੀ ਵਿੱਚ ਇਸ ਦਿਨ ਨੂੰ ਦੇਖਣ ਦੀ ਉਡੀਕ ਕਰ ਰਹੀ ਸੀ।"

ਸੁਸ਼ਮਾ ਸਵਰਾਜ ਨੇ ਇੱਕ ਹੋਰ ਟਵੀਟ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਧਾਈ ਦਿੱਤੀ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਯਾਦ ਕੀਤਾ ਸੀ।

ਸੋਸ਼ਲ ਮੀਡੀਆ 'ਤੇ ਸੁਸ਼ਮਾ ਸਵਰਾਜ ਦਾ ਆਖਿਰੀ ਟਵੀਟ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਸ ਟਵੀਟ 'ਤੇ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਲੋਕਾਂ ਦੇ ਪ੍ਰਤੀਕਰਮ

ਸੁਸ਼ਮਾ ਸਵਰਾਜ ਦੇ ਦੇਹਾਂਤ ਨਾਲ ਜ਼ਿਆਦਾਤਰ ਲੋਕ ਹੈਰਾਨ ਹਨ। ਸ਼ੀਵਾਕਸ਼ੀ ਨੇ ਟਵੀਟ ਕੀਤਾ, "ਯਕੀਨ ਹੀ ਨਹੀਂ ਹੁੰਦਾ! ਹਾਲੇ ਵੀ ਹੈਰਾਨ ਹਾਂ। ਭਾਰਤ ਲਈ ਵੱਡਾ ਘਾਟਾ।"

ਪੂਨਮ ਚੌਧਰੀ ਨੇ ਲਿਖਿਆ, "ਸੁਸ਼ਮਾ ਜੀ ਤੁਸੀਂ ਰੁਆ ਦਿੱਤਾ। ਸਾਨੂੰ ਮਾਫ਼ ਕਰ ਦਿਓ ਜੇ ਸਾਡੇ ਤੋਂ ਕੋਈ ਗਲਤੀ ਹੋਈ ਹੋਵੇ।"

ਵਿਸ਼ਾਲ ਲਿਖਦੇ ਹਨ, "ਸੁਸ਼ਮਾ ਜੀ, ਪੂਰਾ ਹਿੰਦੁਸਤਾਨ ਤੁਹਾਨੂੰ ਅਗਲੇ ਰਾਸ਼ਟਰਪਤੀ ਦੇ ਤੌਰ 'ਤੇ ਦੇਖਣਾ ਚਾਹੁੰਦਾ ਸੀ। ਤੁਸੀਂ ਸਾਨੂੰ ਇਸ ਤਰ੍ਹਾਂ ਛੱਡ ਕੇ ਨਹੀਂ ਜਾ ਸਕਦੇ।"

ਇਬਨੇ ਬਤੂਤਾ ਨਾਮ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, "ਤੁਹਾਡੇ ਇਹ ਆਖ਼ਿਰੀ ਸ਼ਬਦ ਬਿਆਨ ਕਰਦੇ ਹਨ ਕਿ ਤੁਹਾਨੂੰ ਦੇਸ ਦੀ ਕਿੰਨੀ ਫ਼ਿਕਰ ਸੀ। ਸੁਸ਼ਮਾ ਜੀ ਤੁਹਾਨੂੰ ਇਹ ਦੇਸ ਕਦੇ ਨਹੀਂ ਭੁੱਲੇਗਾ।"

ਸਤਿਆ ਨੇ ਟਵੀਟ ਕੀਤਾ, "ਭਾਰਤ ਤੁਹਾਡੇ ਵਿਚਾਰਾਂ ਨੂੰ ਯਾਦ ਕਰੇਗਾ। ਮੈਂ ਉਮੀਦ ਕਰ ਰਿਹਾ ਸੀ ਕਿ ਤੁਸੀਂ ਦੇਸ ਦੀ ਅਗਲੀ ਪ੍ਰਧਾਨ ਮੰਤਰੀ ਬਣੋ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)