ਕਸ਼ਮੀਰ: ਜੰਮੂ-ਪੰਜਾਬ ਸਰਹੱਦ 'ਤੇ ਅਮਰਨਾਥ ਯਾਤਰੀ ਤੇ ਲੰਗਰ ਪ੍ਰਬੰਧਕ ਕੀ ਕਹਿ ਰਹੇ

ਤਸਵੀਰ ਸਰੋਤ, Gurpreet chawla/bbc
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
ਅਮਰਨਾਥ ਯਾਤਰਾ 'ਤੇ ਜੰਮੂ-ਕਸ਼ਮੀਰ ਗਏ ਸ਼ਰਧਾਲੂ ਹੁਣ ਪਰਤ ਰਹੇ ਹਨ। ਪਠਾਨਕੋਟ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਜੋ ਯਾਤਰੀ ਅਮਰਨਾਥ ਲਈ ਜੰਮੂ ਪਹੁੰਚੇ ਸਨ ਉਨ੍ਹਾਂ ਨੂੰ ਉੱਥੋਂ ਹੀ ਵਾਪਸ ਭੇਜਿਆ ਜਾ ਰਿਹਾ ਹੈ।
ਵਾਰਾਣਸੀ ਤੋਂ ਆਏ ਨੌਜਵਾਨ ਓਮ ਪ੍ਰਕਾਸ਼ ਅਤੇ ਅੰਕਿਤ ਨੇ ਦੱਸਿਆ, "ਅਸੀਂ ਅਮਰਨਾਥ ਯਾਤਰਾ ਲਈ ਜੰਮੂ ਵੱਲ ਰਵਾਨਾ ਜ਼ਰੂਰ ਹੋਏ ਸੀ ਪਰ ਪਹਿਲਾਂ ਸਾਨੂੰ ਜੰਮੂ ਰੋਕ ਦਿੱਤਾ ਗਿਆ ਸੀ।"
"ਸਾਨੂੰ ਕਿਹਾ ਗਿਆ ਸੀ ਕਿ ਅੱਗੇ ਮੌਸਮ ਖ਼ਰਾਬ ਹੈ। ਅਸੀਂ ਫਿਰ ਵੈਸ਼ਨੋ ਦੇਵੀ ਚਲੇ ਗਏ। ਸੋਚਿਆ ਸੀ ਕਿ ਵਾਪਸੀ 'ਤੇ ਅਮਰਨਾਥ ਜਾਵਾਂਗੇ ਪਰ ਫਿਰ ਸਾਨੂੰ ਪ੍ਰਸ਼ਾਸਨ ਵੱਲੋਂ ਵਾਪਸ ਜਾਣ ਦੀ ਹਦਾਇਤ ਦਿੱਤੀ ਗਈ।
ਇਹ ਵੀ ਪੜ੍ਹੋ:
ਰਾਜੂ ਅਲੀਗੜ੍ਹ ਤੋਂ ਸਾਈਕਲ 'ਤੇ ਧਾਰਮਿਕ ਯਾਤਰਾ 'ਤੇ ਕਰਨ ਲਈ ਨਿਕਲੇ ਸਨ। ਉਨ੍ਹਾਂ ਨੂੰ ਯਾਤਰਾ ਨੂੰ ਰੋਕੇ ਜਾਣ ਦਾ ਕਾਫੀ ਦੁਖ ਹੈ।
ਉਨ੍ਹਾਂ ਕਿਹਾ, "ਮੈਂ ਬੇਨਤੀ ਕਰਦਾਂ ਹਾਂ ਕਿ ਯਾਤਰਾ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਮੈਂ ਯਾਤਰਾ ਪੂਰੀ ਕਰ ਸਕਾਂ।"

ਤਸਵੀਰ ਸਰੋਤ, Gurpreet chawla/bbc
ਸੁਰੱਖਿਆ ਦੇ ਪ੍ਰਬੰਧ
ਪੰਜਾਬ ਪੁਲਿਸ ਤੇ ਸੀਆਰਪੀਐੱਫ ਵੱਲੋਂ ਸੁਰੱਖਿਆ ਨਾਕੇ ਲਗਾ ਕੇ ਸਾਰੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਪਠਾਨਕੋਟ ਦੇ ਡੀ ਐਸ ਪੀ ਆਸ਼ਵੰਤ ਸਿੰਘ ਨੇ ਦੱਸਿਆ, "ਅਮਰਨਾਥ ਦੀ ਯਾਤਰਾ ਰੋਕਣ ਦੇ ਹੁਕਮ ਕੇਂਦਰ ਸਰਕਾਰ ਵੱਲੋਂ ਦਿਤੇ ਗਏ ਹਨ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਵਾਪਸ ਆ ਰਹੇ ਯਾਤਰੀਆਂ ਨੂੰ ਕਿਸੇ ਤਰੀਕੇ ਦੀ ਪ੍ਰੇਸ਼ਾਨੀ ਨਾ ਹੋਣ ਦੇਈਏ।"
"ਸਾਨੂੰ ਕਿਸੇ ਵੀ ਯਾਤਰੀ ਨੂੰ ਜੰਮੂ-ਕਸ਼ਮੀਰ ਵੱਲ ਜਾਣ ਤੋਂ ਰੋਕਣ ਦਾ ਹੁਕਮ ਨਹੀਂ ਮਿਲਿਆ ਹੈ।"

ਤਸਵੀਰ ਸਰੋਤ, Gurpreet chawla/bbc
ਯਾਤਰੀਆਂ ਦੀ ਸਹੂਲਤ ਲਈ ਲਾਏ ਲੰਗਰ
ਮੁਸਾਫਿਰਾਂ ਦੀ ਸਹੂਲਤ ਲਈ ਪਠਾਨਕੋਟ ਦੇ ਨਜ਼ਦੀਕ ਵੱਖ-ਵੱਖ ਲੰਗਰ ਲਗੇ ਹੋਏ ਹਨ ਜੋ ਆਉਣ-ਜਾਣ ਵਾਲੇ ਯਾਤਰੀਆਂ ਨੂੰ ਖਾਣ- ਪੀਣ ਅਤੇ ਰਹਿਣ ਦੀ ਸਹੂਲਤ ਦੇ ਰਹੇ ਹਨ।
ਪੰਜਾਬ ਪੁਲਿਸ ਵੱਲੋਂ ਵੀ ਇੱਥੇ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਇਨ੍ਹਾਂ ਲੰਗਰਾਂ ਅਤੇ ਪੰਡਾਲਾਂ ਵਿੱਚ ਬੁਲੇਟਪਰੂਫ ਗੱਡੀਆਂ ਅਤੇ ਪੁਲਿਸ ਮੁਲਾਜ਼ਮ ਪੱਕੇ ਤੌਰ ਤੇ ਤਾਇਨਾਤ ਕੀਤੇ ਗਏ ਹਨ।

ਤਸਵੀਰ ਸਰੋਤ, Gurpreet chawla/bbc

ਤਸਵੀਰ ਸਰੋਤ, GURPREET CHAWLA/BBC
ਲੰਗਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜਿਵੇ ਹੀ ਬੀਤੇ ਦਿਨ ਅਮਰਨਾਥ ਯਾਤਰਾ ਰੋਕਣ ਦੇ ਆਦੇਸ਼ ਦਿਤੇ ਗਏ ਹਨ ਅਤੇ ਜੰਮੂ ਵੱਲ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਲੱਗਭਗ ਬਹੁਤ ਘੱਟ ਚੁੱਕੀ ਹੈ ਅਤੇ ਜੇਕਰ ਕੋਈ ਯਾਤਰੀ ਜਾ ਵੀ ਰਿਹਾ ਹੈ ਉਹਨਾਂ ਨੂੰ ਵੀ ਜੰਮੂ ਤੋਂ ਹੀ ਵਾਪਿਸ ਭੇਜਿਆ ਜਾ ਰਿਹਾ ਹੈ |
ਬਠਿੰਡਾ ਤੋਂ ਹਰ ਸਾਲ ਬਾਲਟਾਲ ਵਿਖੇ ਲੰਗਰ ਲਾਉਣ ਵਾਲੇ ਪ੍ਰਬੰਧਕ ਕਪਿਲ ਕਪੂਰ ਅਤੇ ਸੰਦੀਪ ਕੁਮਾਰ ਆਪਣਾ ਲੰਗਰ ਉਥੋਂ ਖਤਮ ਕਰ ਵਾਪਸੀ ਕਰ ਚੁਕੇ ਹਨ।
ਉਨ੍ਹਾਂ ਕਿਹਾ, "ਕੁਝ ਦਿਨ ਪਹਿਲਾਂ ਹੀ ਇੰਝ ਜਾਪ ਰਿਹਾ ਸੀ ਕਿ ਯਾਤਰਾ ਰੋਕਣ ਦੀ ਤਿਆਰੀ ਹੋ ਰਹੀ ਹੈ। ਫਿਰ ਸਾਨੂੰ ਲੰਗਰ ਵਾਪਿਸ ਲੈਕੇ ਜਾਣ ਦੇ ਹੁਕਮ ਦੇ ਦਿਤੇ ਗਏ।"
"ਸਾਡੇ ਕੋਲ 15 ਅਗਸਤ ਤੱਕ ਲੰਗਰ ਲਾਉਣ ਦੀ ਇਜਾਜ਼ਤ ਸੀ ਪਰ ਸਾਨੂੰ ਪਹਿਲਾਂ ਹੀ ਵਾਪਸ ਭੇਜ ਦਿੱਤਾ ਗਿਆ।"
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3