ਤਿੰਨ ਤਲਾਕ ਬਿੱਲ ਰਾਜ ਸਭਾ 'ਚ ਵੀ ਪਾਸ, ਜਾਣੋ ਤਿੰਨ ਤਲਾਕ ਬਾਰੇ ਇਹ ਖਾਸ ਗੱਲਾਂ

Muslim woman

ਤਸਵੀਰ ਸਰੋਤ, AHMAD AL-RUBAYE/AFP/Getty Images

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਇੱਕ ਝਟਕੇ ਵਿੱਚ ਦਿੱਤੇ ਜਾਣ ਵਾਲੇ ਤਿੰਨ ਤਲਾਕ ਨੂੰ ਅਪਰਾਧ ਐਲਾਨ ਕਰਨ ਵਾਲਾ ਬਿੱਲ ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿੱਚ ਵੀ ਪਾਸ ਹੋ ਗਿਆ ਹੈ। ਕਾਨੂੰਨ ਦੇ ਪੱਖ ਵਿੱਚ 99 ਅਤੇ ਵਿਰੋਧ ਵਿੱਚ 84 ਵੋਟਾਂ ਪਈਆਂ।

ਇਹ ਬਿੱਲ ਪਿਛਲੇ ਹਫ਼ਤੇ ਲੋਕ ਸਭਾ ਵਿੱਚ ਪਾਸ ਹੋਣ ਮਗਰੋਂ ਰਾਜ ਸਭਾ ਤੋਂ ਪਾਸ ਕਰਵਾਉਣਾ ਚੁਣੌਤੀ ਭਰਿਆ ਸਮਝਿਆ ਜਾ ਰਿਹਾ ਸੀ।

ਪਰ ਟੀਆਰਐੱਸ, ਜੇਡੀਯੂ ਅਤੇ ਏਆਈਡੀਐੱਮਕੇ ਦੇ ਵਾਕਆਊਟ ਕਰਨ ਤੋਂ ਬਾਅਦ ਸਰਕਾਰ ਮੁਸਲਮਾਨ ਮਹਿਲਾ (ਵਿਆਹ ਅਤੇ ਅਧਿਕਾਰਾਂ ਦੀ ਰਾਖੀ) ਬਿੱਲ 2019 ਨੂੰ ਆਸਾਨੀ ਨਾਲ ਪਾਸ ਕਰਵਾਉਣ ਵਿੱਚ ਕਾਮਯਾਬ ਰਹੀ।

ਰਾਜ ਸਭਾ ਵਿੱਚ ਹਾਲੇ 241 ਮੈਂਬਰ ਹਨ ਪਰ ਜੇਡੀਯੂ ਅਤੇ ਏਆਈਡੀਐੱਮਕੇ ਦੇ ਵਾਕਆਊਟ ਕਰਨ ਤੋਂ ਬਾਅਦ ਮੌਜੂਦ ਮੈਂਬਰਾਂ ਦੀ ਗਿਣਤੀ 213 ਰਹਿ ਗਈ।

ਬਿੱਲ ਪਾਸ ਕਰਵਾਉਣ ਲਈ 107 ਮੈਬਰਾਂ ਦੀ ਲੋੜ ਸੀ ਅਤੇ ਰਾਜ ਸਭਾ ਵਿੱਚ ਮੌਜੂਦ ਐੱਨਡੀਏ ਦੇ ਮੈਂਬਰਾਂ ਦੀ ਗਿਣਤੀ ਵੀ 107 ਹੀ ਰਹਿ ਗਈ ਸੀ ਜਿਸ ਤੋਂ ਬਾਅਦ ਬਿੱਲ ਦਾ ਪਾਸ ਹੋਣਾ ਤੈਅ ਮੰਨਿਆ ਜਾ ਰਿਹਾ ਸੀ।

ਦੋਹਾਂ ਸਦਨਾਂ ਤੋਂ ਪਾਸ ਹੋਣ ਮਗਰੋਂ ਇਸ ਬਿੱਲ ਨੂੰ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ ਜਿਸਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ।

ਹੁਣ ਇਸ ਉੱਤੇ ਰਾਜ ਸਭਾ ਵਿੱਚ ਬਹਿਸ ਹੋਵੇਗੀ। ਜੇ ਇਹ ਉਥੋਂ ਪਾਸ ਹੋ ਗਿਆ ਤਾਂ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਕਾਨੂੰਨ ਬਣ ਜਾਵੇਗਾ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਬਹਿਸ ਵਿੱਚ ਹਿੱਸਾ ਲੈਂਦਿਆਂ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ, ''ਇਹ ਬਿੱਲ ਵਿਆਹ ਵਿੱਚ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਾਈ ਲਿਆਂਦਾ ਜਾ ਰਿਹਾ ਹੈ ਪਰ ਇਸਦਾ ਅਸਲ ਮਕਸਦ ਪਰਿਵਾਰਾਂ ਨੂੰ ਨਾਸ ਕਰਨਾ ਹੈ।''

Muslim woman

ਤਸਵੀਰ ਸਰੋਤ, SAM PANTHAKY/AFP/Getty Images

'ਇੰਸਟੇਂਟ ਟ੍ਰਿਪਲ ਤਲਾਕ ਕੀ ਹੈ?'

ਤਲਾਕ-ਏ-ਬਿੱਦਤ ਜਾਂ ਇੰਸਟੇਂਟ ਤਲਾਕ ਦੁਨੀਆਂ ਦੇ ਬਹੁਤ ਘੱਟ ਦੇਸਾਂ ਵਿੱਚ ਚਲਨ ਵਿੱਚ ਹੈ। ਭਾਰਤ ਉਨ੍ਹਾਂ ਹੀ ਦੇਸਾਂ ਵਿੱਚੋਂ ਇੱਕ ਹੈ। ਇੱਕ ਝਟਕੇ ਵਿੱਚ ਤਿੰਨ ਵਾਰੀ ਤਲਾਕ ਕਹਿ ਕੇ ਵਿਆਹ ਤੋੜਨ ਨੂੰ ਤਲਾਕ-ਏ-ਬਿੱਦਤ ਕਹਿੰਦੇ ਹਨ।

ਟ੍ਰਿਪਲ ਤਲਾਕ ਲੋਕ ਬੋਲ ਕੇ, ਟੈਕਸਟ ਮੈਸੇਜ ਭੇਜ ਕੇ ਜਾਂ ਵਾਹਟਸਐਪ ਜ਼ਰੀਏ ਵੀ ਦੇਣ ਲੱਗੇ ਹਨ।

ਇਸ ਮਾਮਲੇ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਔਰਤਾਂ ਦੀਆਂ ਅਰਜ਼ੀਆਂ ਆਉਣ ਤੋਂ ਬਾਅਦ ਅਗਸਤ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਤਲਾਕ-ਏ-ਬਿੱਦਤ ਨੂੰ ਸੰਵਿਧਾਨ ਦੇ ਵਿਰੁੱਧ ਅਤੇ ਗੈਰ-ਕਨੂੰਨੀ ਐਲਾਨ ਦਿੱਤਾ ਸੀ।

ਇਹ ਵੀ ਪੜ੍ਹੋ

ਤਿੰਨ ਤਲਾਕ

ਤਸਵੀਰ ਸਰੋਤ, EPA

ਭਾਰਤੀ ਮੁਸਲਮਾਨਾਂ ਦੇ ਤਿੰਨ ਤਲਾਕ ਬਾਰੇ ਵਿਚਾਰ

ਇੱਕ ਹੀ ਝਟਕੇ ਵਿੱਚ ਤਿੰਨ ਵਾਰੀ ਤਲਾਕ ਬੋਲ ਕੇ ਵਿਆਹ ਤੋੜਨ ਦਾ ਰੁਝਾਨ ਦੇਸ ਭਰ ਵਿੱਚ ਸੁੰਨੀ ਮੁਸਲਮਾਨਾਂ ਵਿੱਚ ਹੈ ਪਰ ਸੁੰਨੀ ਮੁਸਲਮਾਨਾਂ ਦੇ ਤਿੰਨ ਭਾਈਚਾਰਿਆਂ ਨੇ ਤਿੰਨ ਤਲਾਕ ਦੀ ਮਾਨਤਾ ਖ਼ਤਮ ਕਰ ਦਿੱਤੀ ਹੈ।

ਹਾਲਾਂਕਿ ਦੇਵਬੰਦ ਦੇ ਦਾਰੂਲਉਲਮ ਨੂੰ ਮੰਨਣ ਵਾਲੇ ਮੁਸਲਮਾਨਾਂ ਵਿੱਚ ਤਲਾਕ-ਏ-ਬਿੱਦਤ ਹੁਣ ਵੀ ਚਲਨ ਵਿੱਚ ਹੈ ਅਤੇ ਉਹ ਇਸ ਨੂੰ ਸਹੀ ਮੰਨਦੇ ਹਨ।

ਇਸ ਤਰੀਕੇ ਨਾਲ ਕਿੰਨੀਆਂ ਮੁਸਲਮਾਨ ਔਰਤਾਂ ਨੂੰ ਤਲਾਕ ਦਿੱਤਾ ਗਿਆ ਇਸ ਦਾ ਕੋਈ ਅਧਿਕਾਰਕ ਅੰਕੜਾ ਮੌਜੂਦ ਨਹੀਂ ਹੈ।

ਜੇ ਇੱਕ ਆਨਲਾਈਨ ਸਰਵੇ ਦੀ ਗੱਲ ਕਰੀਏ ਤਾਂ ਇੱਕ ਫੀਸਦੀ ਤੋਂ ਘੱਟ ਔਰਤਾਂ ਨੂੰ ਇਸ ਤਰ੍ਹਾਂ ਤਲਾਕ ਦਿੱਤਾ ਗਿਆ। ਹਾਲਾਂਕਿ ਸਰਵੇ ਦਾ ਸੈਂਪਲ ਸਾਈਜ਼ ਬਹੁਤ ਛੋਟਾ ਸੀ। ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਤਿੰਨ ਤਲਾਕ ਦਾ ਚਲਨ ਸ਼ਹਿਰਾਂ ਮੁਕਾਬਲੇ ਜ਼ਿਆਦਾ ਹੈ।

ਇਹ ਵੀ ਪੜ੍ਹੋ:

Muslim woman

ਤਸਵੀਰ ਸਰੋਤ, SAM PANTHAKY/AFP/Getty Images

ਟ੍ਰਿਪਲ ਤਲਾਕ ਬਾਰੇ ਕੁਰਾਨ ਵਿੱਚ ਕੀ ਹੈ ?

  • ਕੁਰਾਨ ਮੁਤਾਬਕ ਜੇ ਇੱਕ ਮੁਸਲਮਾਨ ਮਰਦ ਤਲਾਕ ਦੀ ਪ੍ਰਕਿਰਿਆ ਸ਼ੁਰੂ ਕਰਦਾ ਹੈ ਤਾਂ ਇਸ ਨੂੰ ਤਲਾਕ-ਏ-ਅਹਿਸਾਨ ਕਹਿੰਦੇ ਹਨ।
  • ਇਹ ਪ੍ਰਕਿਰਿਆ ਤਿੰਨ ਮਹੀਨੇ ਚੱਲਣੀ ਚਾਹੀਦੀ ਹੈ ਤਾਕਿ ਇਸ ਦੌਰਾਨ ਪਤੀ-ਪਤਨੀ ਆਪਣੀ ਅਸਹਿਮਤੀ ਦੂਰ ਕਰਨ ਅਤੇ ਰਿਸ਼ਤੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਸਕਣ।
  • ਮੁਸਲਮਾਨ ਔਰਤ ਵੀ ਤਲਾਕ ਦੀ ਮੰਗ ਕਰ ਸਕਦੀ ਹੈ ਜਿਸ ਨੂੰ 'ਖੁਲਾ' ਕਹਿੰਦੇ ਹਨ। ਜੇ ਪਤੀ ਤਲਾਕ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਪਤਨੀ ਕਾਜ਼ੀ ਕੋਲ ਜਾ ਸਕਦੀ ਹੈ।
  • ਇਸਲਾਮੀ ਨਿਆਂ ਵਿਵਸਥਾ ਤਹਿਤ ਪਤਨੀ ਵਿਆਹ ਤੋੜ ਸਕਦੀ ਹੈ। ਇਸ ਪ੍ਰਕਿਰਿਆ ਨੂੰ 'ਫਸ਼ਕ-ਏ-ਨਿਕਾਹ' ਕਹਿੰਦੇ ਹਨ।
  • ਵਿਆਹ ਵੇਲੇ ਨਿਕਾਹਨਾਮੇ ਦਾ ਵੀ ਵਿਧਾਨ ਹੈ। ਇੱਕ ਔਰਤ ਨਿਕਾਹ ਦੇ ਵੇਲੇ ਹੀ ਤਲਾਕ ਦੀਆਂ ਸ਼ਰਤਾਂ ਅਤੇ ਪ੍ਰਕਿਰਿਆ ਨਿਕਾਹਨਾਮੇ ਵਿੱਚ ਸ਼ਾਮਿਲ ਕਰਾ ਸਕਦੀ ਹੈ ਜਿਸ ਨੂੰ 'ਤਫਵੀਦ-ਏ-ਤਲਾਕ' ਕਿਹਾ ਜਾਂਦਾ ਹੈ।
  • ਇਸੇ ਤਰ੍ਹਾਂ ਨਿਕਾਹ ਤੋਂ ਪਹਿਲਾਂ ਮੇਹਰ ਦੀ ਰਕਮ ਤੈਅ ਕੀਤੀ ਜਾਂਦੀ ਹੈ। ਤਲਾਕ ਦੇਣ ਉੱਤੇ ਪਤੀ ਨੂੰ ਇਹ ਰਕਮ ਦੇਣੀ ਪੈਂਦੀ ਹੈ।
Muslim woman

ਤਸਵੀਰ ਸਰੋਤ, MONEY SHARMA/AFP/Getty Images

ਤਿੰਨ ਤਲਾਕ ਨੂੰ ਅਪਰਾਧ ਬਣਾਉਣ 'ਤੇ ਵਿਵਾਦ ਕਿਉਂ?

ਤਿੰਨ ਤਾਲਕ ਜਾਂ ਤਲਾਕ-ਏ-ਬਿੱਦਤ ਦੇ ਮਾਮਲੇ ਵਿੱਚ ਪਤੀ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਇਸ ਬਿੱਲ ਵਿੱਚ ਤਲਾਕ ਤੋਂ ਬਾਅਦ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਦੀ ਵੀ ਗੱਲ ਕਹੀ ਗਈ ਹੈ।

ਕੁਝ ਮਹਿਲਾ ਸੰਗਠਨਾਂ ਦਾ ਕਹਿਣਾ ਹੈ ਕਿ ਇਸ ਨਾਲ ਮੁਸਲਿਮ ਔਰਤਾਂ ਦੀ ਕੋਈ ਮਦਦ ਨਹੀਂ ਹੋਵੇਗੀ ਕਿਉਂਕਿ ਪਤੀ ਦੇ ਜੇਲ੍ਹ ਜਾਣ ਦੀ ਹਾਲਤ ਵਿੱਚ ਗੁਜ਼ਾਰਾ ਭੱਤਾ ਕਿਵੇਂ ਦੇਵੇਗਾ?

ਇੰਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਔਰਤ-ਮਰਦ ਵਿਚਕਾਰ ਬਰਾਬਰੀ ਦੀ ਦਿਸ਼ਾ ਵਿੱਚ ਵਧਣਾ ਚਾਹੀਦਾ ਹੈ, ਨਾ ਕਿ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਣਾ ਚਾਹੀਦਾ ਹੈ।

ਇਕ ਦੂਜੀ ਦਲੀਲ ਇਹ ਵੀ ਹੈ ਕਿ ਤਿੰਨ ਤਲਾਕ ਜੇ ਅਪਰਾਧ ਬਣ ਜਾਂਦਾ ਹੈ ਤਾਂ ਮੁਸਲਿਮ ਮਰਦ ਤਲਾਕ ਤੋਂ ਬਿਨਾਂ ਹੀ ਆਪਣੀਆਂ ਪਤਨੀਆਂ ਨੂੰ ਛੱਡ ਦੇਣਗੇ। ਅਜਿਹੀ ਹਾਲਤ ਔਰਤਾਂ ਲਈ ਮਾੜੀ ਹੋਵੇਗੀ।

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)