ਬਜਟ 2019: ਨਿਰਮਲਾ ਸੀਤਾਰਮਨ ਨੇ ਅਟੈਚੀ ਛੱਡ ਕੇ ਬਹੀਖਾਤਾ ਕਿਉਂ ਫੜਿਆ

ਮੁੜ ਸੱਤਾ ਵਿੱਚ ਆਈ ਮੋਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਆਪਣਾ ਪਹਿਲਾ ਬਜਟ ਪੇਸ਼ ਕੀਤਾ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਕਰੀਬ ਦੋ ਘੰਟੇ ਦਾ ਬਜਟ ਭਾਸ਼ਣ ਦਿੱਤਾ।

ਪਰ ਇਹ ਆਮ ਬਜਟ ਸੰਸਦ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਚਰਚਾ ਵਿੱਚ ਆ ਗਿਆ। ਕਾਰਨ-ਉਸ ਅਟੈਚੀ ਦਾ ਗਾਇਬ ਹੋਣਾ, ਜਿਸ ਨੂੰ ਸਾਲਾਂ ਤੋਂ ਸਾਰੀਆਂ ਸਰਕਾਰਾਂ ਦੇ ਵਿੱਤ ਮੰਤਰੀ ਬਜਟ ਦੇ ਦਿਨ ਦਿਖਾਉਂਦੇ ਹੋਏ ਨਜ਼ਰ ਆਉਂਦੇ ਸਨ।

ਨਿਰਮਲਾ ਅਟੈਚੀ ਦੀ ਥਾਂ ਬਹੀਖਾਤਾ ਵਰਗਾ ਦਿਖਣ ਵਾਲੇ ਬਜਟ ਦਸਤਾਵੇਜ਼ ਦੇ ਨਾਲ ਸੰਸਦ ਦੇ ਬਾਹਰ ਨਜ਼ਰ ਆਈ। ਇਸ ਬਹੀਖਾਤੇ 'ਤੇ ਇੱਕ ਮੌਲੀ ਵਰਗਾ ਰਿਬਨ ਬੰਨਿਆ ਹੋਇਆ ਸੀ ਅਤੇ ਰਾਸ਼ਟਰੀ ਪ੍ਰਤੀਕ ਬਣਿਆ ਹੋਇਆ ਸੀ।

ਇਹ ਵੀ ਪੜ੍ਹੋ:

ਅਜਿਹਾ ਕਰਨ ਦਾ ਕਾਰਨ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਮੂਰਤੀ ਸੁਬਰਾਮਣੀਅਮ ਨੇ ਦੱਸੀ।

ਸਮਾਚਾਰ ਏਜੰਸੀ ਏਐੱਨਆਈ ਮੁਤਾਬਕ ਕ੍ਰਿਸ਼ਨਮੂਰਤੀ ਨੇ ਕਿਹਾ- ਇਹ ਭਾਰਤੀ ਰਵਾਇਤ ਹੈ ਅਤੇ ਪੱਛਮੀ ਵਿਚਾਰਾਂ ਦੀ ਗੁਲਾਮੀ ਤੋਂ ਨਿਕਲਣ ਦਾ ਪ੍ਰਤੀਕ ਹੈ। ਇਹ ਬਜਟ ਨਹੀਂ, ਬਹੀਖਾਤਾ ਹੈ।

ਅਟੈਚੀ ਦੀ ਥਾਂ ਬਹੀਖਾਤੇ ਅਤੇ ਨਿਰਮਲਾ ਸੀਤਾਰਮਨ ਦੇ ਪਹਿਲੇ ਬਜਟ ਦੀ ਚਰਚਾ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਹੋ ਰਹੀ ਹੈ। ਪੜ੍ਹੋ, ਕਿਸ ਨੇ ਕੀ ਲਿਖਿਆ?

ਬਹੀਖਾਤੇ 'ਤੇ ਲੋਕਾਂ ਦੀ ਪ੍ਰਤੀਕਿਰਿਆਵਾਂ

@GabbbarSingh ਟਵਿੱਟਰ ਹੈਂਡਲ ਤੋਂ ਇੱਕ ਤਸਵੀਰ ਟਵੀਟ ਕੀਤੀ ਗਈ। ਇਸ ਤਸਵੀਰ ਵਿੱਚ ਨਿਰਮਲਾ ਦੇ ਬਰਾਬਰ ਵਿੱਚ ਖੜ੍ਹੇ ਸ਼ਖ਼ਸ ਨੇ ਟਾਈ ਪਹਿਨੀ ਹੋਈ ਸੀ। ਇਸ 'ਤੇ @GabbbarSingh ਨੇ ਲਿਖਿਆ, ''ਇਸ ਭਾਈ ਨੂੰ ਕਹੋ ਕਿ ਧੋਤੀ ਬੰਨ ਕੇ ਆਵੇ।''

ਅਨੀਰੁੱਧ ਸ਼ਰਮਾ ਲਿਖਦੇ ਹਨ, ''ਤੁਸੀਂ ਆਪਣੀ ਸਹੁੰ ਵਿਦੇਸ਼ੀ ਭਾਸ਼ਾ ਵਿੱਚ ਚੁੱਕੀ ਸੀ। ਬਜਟ ਵਿੱਚ ਵੀ ਅੰਗ੍ਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ। ਇਹ ਇੱਕ ਪੱਛਮੀ ਭਾਸ਼ਾ ਹੈ ਮੈਡਮ ਜੀ।''

''ਕੇਤਨ ਨੇ ਫੇਸਬੁੱਕ 'ਤੇ ਲਿਖਿਆ, ''ਨਿਰਮਲਾ ਮੈਡਮ ਕਾਰ ਤੋਂ ਸੰਸਦ ਵਿੱਚ ਪਹੁੰਚੀ ਸੀ। ਉਨ੍ਹਾਂ ਦੇ ਮਾਤਾ-ਪਿਤਾ ਵੀ ਕਾਰ ਤੋਂ ਸੰਸਦ ਆਏ ਸਨ। ਬਸ ਇਹੀ ਦੱਸਣਾ ਹੈ, ਅੱਗੇ ਕੋਈ ਜੋਕ ਨਹੀਂ ਹੈ।''

ਸੰਜੇ ਕੁਮਾਰ ਯਾਦਵ ਨੇ ਲਿਖਿਆ, ''ਇਹ ਬਹੁਤ ਚੰਗੀ ਗੱਲ ਹੈ। ਸ਼ਾਸਤਰਾਂ ਮੁਤਾਬਕ ਖਜਾਨੇ ਨੂੰ ਲਾਲ ਕੱਪੜੇ ਵਿੱਚ ਰੱਖਣ ਨਾਲ ਵਿਕਾਸ ਹੁੰਦਾ ਹੈ।''

ਜਾਵੇਦ ਹਸਨ ਨੇ ਲਿਖਿਆ, ''ਲੈਪਟਾਪ ਵਿੱਚ ਕਿਉਂ ਨਹੀਂ ਲਿਆਈ। ਡਿਜੀਟਲ ਇੰਡੀਆ ਵਿੱਚ ਬਜਟ ਵੀ ਡਿਜੀਟਲ ਹੋਣਾ ਚਾਹੀਦਾ ਹੈ।''

ਇਹ ਵੀ ਪੜ੍ਹੋ:

ਲੋਕਾਂ ਨੂੰ ਕਿੰਨਾ ਪਸੰਦ ਆਇਆ ਸਰਕਾਰ ਦਾ ਬਜਟ?

ਬੀਬੀਸੀ ਪੰਜਾਬੀ ਨੇ ਕਹੋ-ਸੁਣੋ ਦੇ ਜ਼ਰੀਏ ਲੋਕਾਂ ਤੋਂ ਪੁੱਛਿਆ ਕਿ ਇਸ ਆਮ ਬਜਟ ਨਾਲ ਉਨ੍ਹਾਂ ਦੀਆਂ ਕਿਹੜੀਆਂ ਉਮੀਦਾਂ ਪੂਰੀਆਂ ਹੋਈਆਂ ਹਨ, ਇਸ ਵਿੱਚ ਜ਼ਿਆਦਾਤਰ ਲੋਕ ਬਜਟ ਤੋਂ ਨਿਰਾਸ਼ ਨਜ਼ਰ ਆਏ।

ਟਵਿੱਟਰ ਹੈਂਡਲ @coolfunnytshirt ਨੇ ਰਾਹੁਲ ਗਾਂਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, '' ਰਾਹੁਲ ਦੇ ਸਿਰ ਦੇ ਉੱਪਰੋਂ ਲੰਘ ਰਿਹਾ ਹੈ ਪਰ ਦਿਮਾਗ ਵਿੱਚ ਪ੍ਰਤੀਕਿਰਿਆਵਾਂ ਦੀ ਪ੍ਰੈਕਟਿਸ ਹੋ ਰਹੀ ਹੈ। ਤਾਂ ਜੋ ਕਹਿ ਸਕਣ- ਬਜਟ ਵਿੱਚ ਗ਼ਰੀਬਾਂ ਲਈ ਕੁਝ ਨਹੀਂ ਹੈ। ਨੌਕਰੀਆਂ ਦਾ ਕੀ ਹੋਇਆ। ਮਜ਼ਾ ਆ ਰਿਹਾ ਹੈ।''

'ਯਕੀਨ ਹੋ ਤੋ ਕੋਈ ਰਾਸਤਾ ਨਿਕਲਤਾ ਹੈ'

'ਹਵਾ ਕੀ ਓਟ ਭੀ ਲੇਕਰ ਚਰਾਗ ਜਲਤਾ ਹੈ'

ਬਜਟ ਦੀ ਸ਼ੁਰੂਆਤ ਵਿੱਚ ਨਿਰਮਲਾ ਸੀਤਾਰਮਨ ਨੇ ਮੰਜ਼ੂਰ ਹਾਸ਼ਮੀ ਦਾ ਇਹ ਸ਼ੇਯਰ ਪੜ੍ਹਿਆ

ਟਵਿੱਟਰ ਹੈਂਡਲਰ RoflGandhi_ ਨੇ ਟਵੀਟ ਕੀਤਾ, ''ਪੱਛਮੀ ਗੁਲਾਮੀ ਤੋਂ ਬਚਣ ਲਈ ਇਸ ਸ਼ੇਯਰ ਦਾ ਅਨੁਵਾਦ ਪੇਸ਼ ਹੈ,

''ਵਿਸ਼ਵਾਸ ਹੋ ਤੋ ਪਥ ਪ੍ਰਤੀਤ ਹੋਤਾ ਹੈ,

ਵਾਯੂ ਦਾ ਆਵਰਣ ਲੇਕਰ ਭੀ ਦੀਪਕ ਪ੍ਰਜਵਲਿਤ ਹੋਤਾ ਹੈ''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)