You’re viewing a text-only version of this website that uses less data. View the main version of the website including all images and videos.
ਬਜਟ 2019: ਮੱਧ ਵਰਗ ਨੂੰ ਰਾਹਤ ਨਹੀਂ, ਅਮੀਰਾਂ 'ਤੇ ਹੋਰ ਟੈਕਸ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਪੇਸ਼ ਕੀਤਾ। 2 ਘੰਟੇ ਤੋਂ ਵੱਧ ਚੱਲਿਆ ਭਾਸ਼ਣ
ਲਾਈਵ ਕਵਰੇਜ
ਕਾਂਗਰਸ ਨੇ ਬਜਟ ਦੇ ਕਈ ਬਿੰਦੂਆਂ ਦੀ ਕੀਤੀ ਆਲੋਚਨਾ
ਕਾਂਗਰਸ ਨੇ ਟਵੀਟ ਕਰਕੇ ਸਿੰਚਾਈ ਦੇ ਬਜਟ 'ਚ ਕਟੌਤੀ ਕਰਨ ਦੀ ਆਲੋਚਨਾ ਕੀਤੀ ਹੈ।
'ਇਹ ਬਜਟ ਨਵੇਂ ਭਾਰਤ ਦੀ ਰੂਪਰੇਖਾ ਹੈ'
ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਇਹ ਬਜਟ ਮੁੜ ਤੋਂ ਖੜ੍ਹੇ ਹੋਏ ਭਾਰਤ ਦੀ ਰੂਪਰੇਖਾ ਹੈ।
ਬਜਟ ਤੋਂ ਬਾਅਦ ਸੈਨਸੈਕਸ ਡਿੱਗਿਆ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਪੇਸ਼ ਕਰਨ ਦੇ ਬਾਅਦ ਸੈਨਸੈਕਸ ਕਰੀਬ 400 ਪੁਆਈਂਟ ਡਿੱਗ ਗਿਆ।
ਜੋਤੀਰਾਦਿੱਤਿਆ ਸਿੰਧੀਆ ਨੇ ਬਜਟ ਉੱਤੇ ਚੁੱਕੇ ਸਵਾਲ
ਕਾਂਗਰਸ ਲੀਡਰ ਜੋਤੀਰਾਦਿੱਤਿਆ ਸਿੰਧੀਆ ਨੇ ਸਰਕਾਰ ਦੇ ਬਜਟ ਉੱਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਨਾ ਤਾਂ ਇਸ ਬਜਟ ਵਿੱਚ ਨਵੀਆਂ ਨੌਕਰੀਆਂ ਦੀ ਕੋਈ ਯੋਜਨਾ ਹੈ, ਨਾ ਹੀ ਸੋਕੇ ਨਾਲ ਨਿਪਟਣ ਦੀ ਕੋਈ ਯੋਜਨਾ।
'ਨਾਰੀ ਟੂ ਨਰਾਇਣੀ ਲੋਕ ਸਮਝ ਲੈਣ, ਤਾਂ ਔਰਤਾਂ ਖ਼ਿਲਾਫ਼ ਹਿੰਸਾਵਾਂ ਰੁੱਕ ਜਾਣਗੀਆਂ'
ਲੋਕ ਸਭਾ ਮੈਂਬਰ ਹੇਮਾ ਮਾਲਿਨੀ ਦਾ ਕਹਿਣਾ ਹੈ ਕਿ ਇੱਕ ਮਹਿਲਾ ਨੇ ਬਜਟ ਪੇਸ਼ ਕੀਤਾ, ਬਹੁਤ ਹੀ ਚੰਗਾ ਮਹਿਸੂਸ ਹੋਇਆ। ਉਨ੍ਹਾਂ ਕਿਹਾ ਜੇਕਰ ਦੇਸ ਦੇ ਸਾਰੇ ਲੋਕ ਨਾਰੀ ਟੂ ਨਾਰਾਇਣੀ ਨੂੰ ਸਮਝ ਲੈਣ ਤਾਂ ਔਰਤਾਂ ਖ਼ਿਲਾਫ਼ ਹੋ ਰਹੀਆਂ ਹਿੰਸਾਵਾਂ ਰੁੱਕ ਜਾਣਗੀਆਂ।
ਬਜਟ ਨਾਲ ਕਿਸਾਨਾਂ ਤੇ ਨੌਜਵਾਨਾਂ ਦੇ ਸੁਪਨਿਆਂ ਨੂੰ ਮਿਲੇਗਾ ਹੁੰਗਾਰਾ - ਅਮਿਤ ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਬਜਟ ਇੱਕ ਪ੍ਰਗਤੀਸ਼ੀਲ ਦੇਸ ਦੀ ਨੀਂਹ ਰੱਖਦਾ ਹੈ। ਉਨ੍ਹਾਂ ਕਿਹਾ ਇਸ ਬਜਟ ਨਾਲ ਭਾਰਤ ਦੇ ਕਿਸਾਨਾਂ, ਨੌਜਵਾਨਾਂ ਅਤੇ ਗਰੀਬ ਲੋਕਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਵਿੱਚ ਹੁੰਗਾਰਾ ਮਿਲੇਗਾ।
ਚੰਡੀਗੜ੍ਹ ਤੋਂ CA ਆਸ਼ਿਮਾ ਅਗਰਵਾਲ, ਇਕਨੌਮਿਕਸ ਦੇ ਪ੍ਰੋ. ਕਵਿਤਾ ਆਨੰਦ ਅਤੇ CA ਵੈਭਵ ਗਾਬਾ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਬਾਰੇ ਕੀ ਕਿਹਾ?
ਪੈਟਰੋਲ ਤੇ ਡੀਜ਼ਲ ਕਿੰਨਾ ਮਹਿੰਗਾ ਹੋਇਆ ਤੇ ਸੋਨਾ ਕਿੰਨਾ ਵਧਿਆ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਪਹਿਲਾ ਬਜਟ ਭਾਸ਼ਣ 2 ਘੰਟੇ ਤੋਂ ਵੱਧ ਚੱਲਿਆ ਭਾਸ਼ਣ
ਦੇਸ ਦੇ ਨਾਗਰਿਕਾਂ ਦਾ ਧੰਨਵਾਦ ਕੀਤਾ
ਵਿੱਤ ਮੰਤਰੀ ਨੇ ਬਜਟ ਭਾਸ਼ਣ ਦੇ ਅਖੀਰ 'ਚ ਕਿਹਾ, ''ਆਮ ਨਾਗਰਿਕਾਂ ਨੇ ਬਹੁਤ ਸਾਰੇ ਪ੍ਰਸਤਾਵ ਸਾਡੇ ਸਾਹਮਣੇ ਰੱਖੇ, ਜਿਸਦੇ ਆਧਾਰ 'ਤੇ ਇਹ ਬਜਟ ਤਿਆਰ ਕੀਤਾ ਗਿਆ ਹੈ।''
NRIs ਬਾਰੇ ਖਜ਼ਾਨਾ ਮੰਤਰੀ ਨੇ ਕੀ ਐਲਾਨ ਕੀਤਾ
ਪੈਟਰੋਲ-ਡੀਜ਼ਲ ਹੋਵੇਗਾ ਮਹਿੰਗਾ, ਸੋਨੇ ਤੇ ਕਸਟਮ ਡਿਊਟੀ ਵਧੀ
ਪੈਟਰੋਲ-ਡੀਜ਼ਲ 'ਤੇ ਇੱਕ ਰੁਪਿਆ ਐਕਸਾਈਜ਼ ਡਿਊਟੀ ਵਧਾਈ ਗਈ।
ਕੁਝ ਖੇਤਰਾਂ ਵਿੱਚ ਡਿਊਟੀ ਵਧਾਉਣ ਦਾ ਪ੍ਰਸਤਾਵ ਜਿਵੇਂ ਟਾਇਲਸ,ਆਟੋ ਪਾਰਟਸ, ਸੀਟੀਟੀਵੀ ਕੈਮਰੇ, ਵੀਡੀਓ ਰਿਕਾਰਡਰ
ਕੁਝ ਇਲੈਕਟ੍ਰਿਕ ਵਾਹਨਾਂ 'ਤੇ ਕਸਟਮ ਡਿਊਟੀ ਹਟਾਈ ਗਈ।
ਸੋਨਾ ਅਤੇ ਬਾਕੀ ਮਹਿੰਗੇ ਧਾਤੂਆਂ ਉੱਤੇ ਕਸਟਮ ਡਿਊਟੀ 2 ਫ਼ੀਸਦ ਵਧੀ।
ਇੱਕ ਕਰੋੜ ਦੇ ਕੈਸ਼ 'ਤੇ ਦੋ ਫ਼ੀਸਦ ਟੀਡੀਏ ਦੇਣਾ ਪਵੇਗਾ
ਜੇਕਰ ਇੱਕ ਕਰੋੜ ਤੋਂ ਵੱਧ ਦਾ ਕੈਸ਼ ਬੈਂਕ ਤੋਂ ਇੱਕ ਸਾਲ ਵਿੱਚ ਲੈਂਦੇ ਹੋ ਤਾਂ 2 ਫ਼ੀਸਦ ਟੀਡੀਏ ਕਟੇਗਾ। ਇਹ ਇਸ ਲਈ ਕੀਤਾ ਗਿਆ ਹੈ ਤਾਂ ਜੋ ਲੋਕ ਡਿਜਿਟਲ ਪੇਮੈਂਟ ਵੱਲ ਦਾ ਸਕਣ।
ਅਮੀਰਾਂ 'ਤੇ ਟੈਕਸ ਵਧਿਆ
ਜਿਨ੍ਹਾਂ ਲੋਕਾਂ ਦੀ ਸਲਾਨਾ ਆਮਦਨ 2 ਕਰੋੜ ਤੋਂ 5 ਕਰੋੜ ਦੇ ਵਿੱਚ ਹੈ ਉਨ੍ਹਾਂ ਤੇ 3 ਫੀਸਦ ਵੱਧ ਟੈਕਸ ਲੱਗੇਗਾ। ਉੱਥੇ ਹੀ ਜਿਨ੍ਹਾਂ ਦੀ ਸਲਾਨਾ ਆਮਦਨ 5 ਕਰੋੜ ਤੋਂ ਵੱਧ ਹੈ, ਉਨ੍ਹਾਂ ਨੂੰ 7 ਫ਼ੀਸਦ ਵੱਧ ਟੈਕਸ ਭਰਨਾ ਪਵੇਗਾ।
ਕੰਪਨੀਆਂ ਲਈ ਛੋਟ
ਪਹਿਲਾਂ 250 ਕਰੋੜ ਰੁਪਏ ਤੱਕ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ 25 ਫੀਸਦ ਟੈਕਸ ਅਦਾ ਕਰਨ ਦੇ ਦਾਇਰੇ ਵਿੱਚ ਸ਼ਾਮਲ ਸਨ ਜਿਸ ਨੂੰ ਹੁਣ ਵਧਾ ਕੇ 400 ਕਰੋੜ ਕਰ ਦਿੱਤਾ ਗਿਆ ਹੈ
ਆਧਾਰ ਨਾਲ ਵੀ ਭਰ ਸਕੋਗੇ ਇਨਕਮ ਟੈਕਸ
ਜਿਨ੍ਹਾਂ ਕੋਲ ਪੈਨ ਕਾਰਡ ਨਹੀਂ ਹੈ, ਉਹ ਵੀ ਆਧਾਰ ਕਾਰਡ ਦੇ ਨੰਬਰ ਨਾਲ ਇਨਕਮ ਟੈਕਸ ਭਰ ਸਕਣਗੇ।
45 ਲੱਖ ਤੱਕ ਦਾ ਘਰ ਖਰੀਦਣ ਵਾਲਿਆਂ ਨੂੰ ਟੈਕਸ ਤੋਂ ਛੋਟ
ਸਸਤਾ ਘਰ ਖਰੀਦਣ ਵਾਲਿਆਂ ਨੂੰ ਟੈਕਸ ਤੋਂ ਛੋਟ ਮਿਲੇਗੀ। ਹਾਊਸਿੰਗ ਲੋਨ ਦੇ ਵਿਆਜ 'ਤੇ 3.5 ਲੱਖ ਟੈਕਸ ਛੂਟ ਮਿਲੇਗੀ
45 ਲੱਖ ਦਾ ਘਰ ਖਰਦੀਣ 'ਤੇ 3.5 ਲੱਖ ਟੈਕਸ ਛੂਟ ਮਿਲੇਗੀ, ਪਹਿਲਾਂ ਇਹ ਛੂਟ 2 ਲੱਖ ਸੀ
ਇਲੈਕਟ੍ਰਿਕ ਕਾਰ ਲੈਣ 'ਤੇ ਫਾਇਦਾ
ਇਲੈਕਟ੍ਰਿਕ ਕਾਰ ਲੈਣ ਤੇ 2.5 ਲੱਖ ਰੁਪਏ ਦਾ ਫਾਇਦਾ ਹੋਵੇਗਾ। ਇਨ੍ਹਾਂ ਗੱਡੀਆਂ 'ਤੇ ਟੈਕਸ 12 ਫੀਸਦ ਤੋਂ ਘਟਾ ਕੇ 5 ਫੀਸਦ ਕੀਤੀ ਜਾਵੇਗੀ।