ਪੁਣੇ ਦੀਵਾਰ ਹਾਦਸਾ: ਕੰਧ ਢਹਿ ਜਾਣ ਨਾਲ 15 ਜਣਿਆਂ ਦੀ ਮੌਤ, ਜ਼ਿਆਦਾਤਰ ਬਿਹਾਰੀ ਮਜ਼ਦੂਰ ਸਨ

ਪੁਣੇ ਦੀਵਾਰ ਹਾਦਸਾ

ਤਸਵੀਰ ਸਰੋਤ, NIRAJ JHA/BBC

ਮਹਾਰਾਸ਼ਟਰ ਦੇ ਪੁਣੇ ਵਿੱਚ ਕੰਧ ਢਹਿ ਜਾਣ ਕਾਰਨ 15 ਜੀਆਂ ਦੀ ਮੌਤ ਹੋ ਗਈ ਸੀ, ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਬਿਹਾਰ ਤੋਂ ਸਨ। ਇੱਥੇ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਇਆ ਮੀਂਹ ਦੇਰ ਰਾਤ ਤੱਕ ਪੈਂਦਾ ਰਿਹਾ। ਕੰਧ ਢਹਿਣ ਦੀ ਘਟਨਾ ਅੱਧੀ ਰਾਤ ਨੂੰ ਵਾਪਰੀ।

ਹਾਦਸੇ ਤੋਂ ਬਾਅਦ ਬਿਹਾਰ ਦੇ ਕਟਿਹਾਰ ਦੇ ਬਾਈਸਬੀਘੀ ਪਿੰਡ ਵਿੱਚ ਮਾਤਮ ਫੈਲਿਆ ਹੋਇਆ ਹੈ। ਮਰਨ ਵਾਲਿਆਂ ਦੇ ਪਰਿਵਾਰਕ ਮੈੰਬਰ ਲਗਾਤਾਰ ਰੋ ਰਹੇ ਹਨ। ਪ੍ਰਸ਼ਾਸਨ ਏਅਰ ਐਂਬੂਲੈਂਸ ਰਾਹੀਂ ਲਾਸ਼ਾਂ ਪਰਿਵਾਰਾਂ ਤੱਕ ਪਹੁੰਚਾਉਣ ਦੀ ਤਿਆਰੀ ਵਿੱਚ ਹੈ।

ਉਮੀਦ ਪ੍ਰਗਟ ਕੀਤੀ ਜਾ ਰਹੀ ਹੈ ਕਿ ਮਰਨ ਵਾਲਿਆਂ ਦੀਆਂ ਲਾਸ਼ਾਂ ਐਤਵਾਰ ਤੱਕ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ।

ਇਸ ਖ਼ਬਰ ਤੋਂ ਬਾਅਦ ਕਟਿਹਾਰ ਦੇ ਸਥਾਨਕ ਪੱਤਰਕਾਰ ਨੀਰਜ ਝਾ ਨੇ ਉਨ੍ਹਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਜੀਆਂ ਦੀ ਜਾਨ ਚਲੀ ਗਈ ਹੈ।

ਪੁਣੇ ਦੀਵਾਰ ਹਾਦਸਾ

ਤਸਵੀਰ ਸਰੋਤ, ANI

ਇਹ ਵੀ ਪੜ੍ਹੋ:

ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਇੱਕ, ਭੀਮਦਾਸ ਵੀ ਸਨ। ਉਹ ਆਪਣੀ ਪਤਨੀ ਤੇ ਬੱਚਿਆਂ ਸਮੇਤ ਪੁਣੇ ਵਿੱਚ ਰਹਿੰਦੇ ਸਨ।

ਭੀਮਦਾਸ ਦੇ ਪਿਤਾ ਨੇ ਦੱਸਿਆ ਕਿ ਵਿਮਲ ਨਾਮ ਦਾ ਇੱਕ ਵਿਅਕਤੀ ਨੇ ਉਨ੍ਹਾਂ ਦੇ ਪੁੱਤਰ ਨੂੰ ਕੰਮ ਲਈ ਪੁਣੇ ਲੈ ਕੇ ਗਿਆ ਸੀ। ਉਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੇ ਪੁੱਤਰ ਨੂੰ ਨਹੀਂ ਸਗੋਂ ਉਨ੍ਹਾਂ ਦਾ ਸਾਰਾ ਪਰਿਵਾਰ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।

ਉਨ੍ਹਾਂ ਦੱਸਿਆ, "ਇਸ ਹਾਦਸੇ ਵਿੱਚ ਮੇਰੇ ਘਰ ਦੇ ਚਾਰ ਜੀਅ ਮਾਰੇ ਗਏ ਹਨ। ਮੇਰਾ ਪੁੱਤਰ, ਉਸਦੀ ਪਤਨੀ, ਮੇਰਾ ਪੋਤਾ ਤੇ ਪੋਤੀ ਸਾਰੇ ਉਸ ਕੰਧ ਹੇਠ ਆ ਕੇ ਮਾਰੇ ਗਏ।"

ਭੀਮਦਾਸ ਦੇ ਪਿਤਾ

ਤਸਵੀਰ ਸਰੋਤ, NIRAJ JHA/BBC

ਤਸਵੀਰ ਕੈਪਸ਼ਨ, ਭੀਮਦਾਸ ਦੇ ਪਿਤਾ

ਇਸ ਖ਼ਬਰ ਤੋਂ ਬਾਅਦ ਕਟਿਹਾਰ ਦੇ ਸਥਾਨਕ ਪੱਤਰਕਾਰ ਨੀਰਜ ਝਾ ਨੇ ਉਨ੍ਹਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਜੀਆਂ ਦੀ ਜਾਨ ਚਲੀ ਗਈ ਹੈ।

ਭੀਮਦਾਸ ਦੇ ਪਿਤਾ ਨੇ ਦੱਸਿਆ ਕਿ ਵਿਮਲ ਨਾਮ ਦਾ ਇੱਕ ਵਿਅਕਤੀ ਨੇ ਉਨ੍ਹਾਂ ਦੇ ਪੁੱਤਰ ਨੂੰ ਕੰਮ ਲਈ ਪੁਣੇ ਲੈ ਕੇ ਗਿਆ ਸੀ। ਉਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੇ ਪੁੱਤਰ ਨੂੰ ਨਹੀਂ ਸਗੋਂ ਉਨ੍ਹਾਂ ਦਾ ਸਾਰਾ ਪਰਿਵਾਰ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।

ਉਨ੍ਹਾਂ ਦੱਸਿਆ, "ਇਸ ਹਾਦਸੇ ਵਿੱਚ ਮੇਰੇ ਘਰ ਦੇ ਚਾਰ ਜੀਅ ਮਾਰੇ ਗਏ ਹਨ। ਮੇਰਾ ਪੁੱਤਰ, ਉਸਦੀ ਪਤਨੀ, ਮੇਰਾ ਪੋਤਾ ਤੇ ਪੋਤੀ ਸਾਰੇ ਉਸ ਕੰਧ ਹੇਠ ਆ ਕੇ ਮਾਰੇ ਗਏ।"

ਹਾਦਸੇ ਵਿੱਚ ਮਾਰੇ ਗਏ ਮੋਹਨ ਸ਼ਰਮਾ ਦੇ ਰਿਸ਼ਤੇਦਾਰ ਨੇ ਬੀਬੀਸੀ ਦੀ ਸਹਿਯੋਗੀ ਨੀਰਜ ਝਾ ਨੂੰ ਦੱਸਿਆ, "ਮੋਹਨ ਕਈ ਸਾਲਾਂ ਤੋਂ ਪਣੇ ਵਿੱਚ ਇਮਾਰਤ ਉਸਾਰੀ ਦਾ ਕੰਮ ਕਰਦੇ ਸਨ। ਉਹ ਹਾਲੇ ਕੁਝ ਦਿਨ ਪਹਿਲਾਂ ਹੀ ਛੁੱਟੀਆਂ ਕੱਟਣ ਘਰ ਆਏ ਸਨ। ਛੁੱਟੀਆਂ ਤੋਂ ਬਾਅਦ ਉਹ ਪਿਛਲੇ ਮੰਗਲਵਾਰ ਹੀ ਪੁਣੇ ਵਾਪਸ ਗਏ ਸਨ ਤੇ ਹੁਣ ਇਹ ਖ਼ਬਰ ਆ ਗਈ।"

ਮੋਹਨ ਸ਼ਰਮਾ ਦੀ ਪਤਨੀ ਤੇ ਡੇਢ ਸਾਲਾਂ ਦਾ ਪੁੱਤਰ ਪਿੱਛੇ ਰਹਿ ਗਏ ਹਨ। ਮੋਹਨ ਤੋਂ ਇਲਾਵਾ ਉਨ੍ਹਾਂ ਦਾ ਕੋਈ ਨਹੀਂ ਸੀ ਪਰ ਹੁਣ ਉਹ ਕੀ ਚਾਹੁੰਦੇ ਹਨ?

ਮੋਹਨ ਦੇ ਇੱਕ ਰਿਸ਼ਤੇਦਾਰ ਨੇ ਇਸ ਸਵਾਲ ਦਾ ਜਵਾਬ ਦਿੱਤਾ, ਕਿਸੇ ਦੀ ਜਾਨ ਤਾਂ ਵਾਪਸ ਨਹੀਂ ਕੋਈ ਨਹੀਂ ਲਿਆ ਸਕਦਾ ਪਰ ਜੋ ਜਿੰਦਾ ਹਨ ਉਨ੍ਹਾਂ ਲਈ ਸੋਚਣਾ ਪਵੇਗਾ। ਸਾਡੀ ਮੰਗ ਹੈ ਕਿ ਮੋਹਨ ਦੀ ਪਤਨੀ ਨੂੰ ਨੌਕਰੀ ਮਿਲ ਜਾਵੇ।"

ਮੋਹਨ ਦੇ ਇੱਕ ਰਿਸ਼ਤੇਦਾਰ

ਤਸਵੀਰ ਸਰੋਤ, NIRAJ JHA/BBC

ਤਸਵੀਰ ਕੈਪਸ਼ਨ, ਮੋਹਨ ਦੇ ਰਿਸ਼ਤੇਦਾਰ

ਮਰਨ ਵਾਲਿਆਂ ਵਿੱਚ ਰੰਜਯ ਸਾਹਨੀ ਦਾ ਭਰਾ ਵੀ ਸ਼ਾਮਲ ਸੀ। ਉਨ੍ਹਾਂ ਬੀਬੀਸੀ ਮਰਾਠੀ ਨੂੰ ਦੱਸਿਆ, “ਮੇਰੇ ਭਰਾ ਉੱਥੇ ਕੰਮ ਕਰਦੇ ਸਨ। ਇੱਕ ਵਜੇ ਰਾਤ ਨੂੰ ਸਾਨੂੰ ਕੰਧ ਡਿੱਗਣ ਦੀ ਖ਼ਬਰ ਮਿਲੀ। ਅਸੀਂ ਗੱਡੀ ਲੈ ਕੇ ਇੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਸਭ ਕੁਝ ਖ਼ਤਮ ਹੋ ਗਿਆ ਹੈ। ਐੱਨਡੀਆਰਐੱਫ਼ ਦੀ ਟੀਮ ਲਾਸ਼ਾਂ ਕੱਢ ਰਹੀ ਸੀ। ਮੇਰਾ ਸਕਾ ਭਾਈ ਵੀ ਮਰਨ ਵਾਲਿਆਂ ਵਿੱਚ ਹੈ। ਅਸੀਂ ਇੱਥੇ 30-35 ਜਣੇ ਕੰਮ ਕਰਦੇ ਹਾਂ।"

ਐੱਨਡੀਆਰਐੱਫ਼ ਦੇ ਅਧਿਕਾਰੀਆਂ ਦਾ ਕਹਿਣਾ ਕਿ ਮਰਨ ਵਾਲਿਆਂ ਵਿੱਚ 10 ਆਦਮੀ, ਇੱਕ ਔਰਤ ਅਤੇ ਚਾਰ ਬੱਚੇ ਸ਼ਾਮਲ ਹਨ। ਹਾਦਸਾ ਪੁਣੇ ਲਾਗਲੇ ਕੋਂਡਵਾ ਇਲਾਕੇ ਵਿੱਚ ਹੋਇਆ।

ਪੁਣੇ ਦੀਵਾਰ ਹਾਦਸਾ

ਰੰਜਯ ਨੇ ਦੱਸਿਆ ਕਿ ਉੱਥੇ ਕਰੀਬ 12-15 ਔਰਤਾਂ ਸਨ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦੇਰ ਫਡਨਵੀਸ ਨੇ ਘਟਾਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ, ਪੁਣੇ ਵਿੱਚ ਕੰਧ ਢਹਿਣ ਨਾਲ ਹੋਏ ਜਾਨੀ-ਮਾਲੀ ਨੁਕਸਾਨ ਬਾਰੇ ਜਾਣ ਕੇ ਬੜਾ ਦੁੱਖ ਹੋਇਆ ਹੈ। ਪਰਿਵਾਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਪੁਣੇ ਦੇ ਕਲੈਕਟਰ ਨੂੰ ਜਾਂਚ ਲਈ ਕਿਹਾ ਗਿਆ ਹੈ।"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਪੁਣੇ ਦੇ ਕਲੈਕਟਰ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਬਚਾਅ ਕਾਰਜਾਂ ਦਾ ਮੁਆਇਨਾ ਕੀਤਾ।

ਘਟਨਾ ਵਾਲੀ ਥਾਂ ’ਤੇ ਉਸਾਰੀ ਚੱਲ ਰਹੀ ਸੀ ਤੇ ਮਰਨ ਵਾਲੇ ਵਿਅਕਤੀ ਉੱਥੇ ਹੀ ਰਹਿ ਰਹੇ ਸਨ।

ਪੁਣੇ ਦੀਵਾਰ ਹਾਦਸਾ

ਤਸਵੀਰ ਸਰੋਤ, ANI

ਜਿਲ੍ਹਾ ਕਲੈਕਟਰ ਨੇ ਕਿਹਾ, "ਮੂਸਲਾਧਾਰ ਬਾਰਿਸ਼ ਕਾਰਣ ਇਹ ਕੰਧ ਡਿੱਗੀ ਹੈ ਤੇ ਹਾਦਸਾ ਕੰਸਟਰਕਸ਼ਨ ਕੰਪਨੀ ਦੀ ਲਾਪਰਵਾਹੀ ਕਾਰਨ ਹੋਇਆ ਹੈ। 15 ਜਣਿਆਂ ਦੀ ਮੌਤ ਆਮ ਗੱਲ ਨਹੀਂ ਹੈ। ਮਰਨ ਵਾਲੇ ਜ਼ਿਆਦਾਤਰ ਲੋਕ ਬਿਹਾਰ ਤੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਮਹਾਰਾਸ਼ਟਰ ਦੇ ਮੰਤਰੀ ਵਿਜਯ ਸ਼ਿਵਤਰੇ ਨੇ ਬੀਬੀਸੀ ਦੀ ਮਰਾਠੀ ਸੇਵਾ ਨੂੰ ਦੱਸਿਆ ਕਿ ਮਰਨ ਵਾਲਿਆਂ ਦੀਆਂ ਲਾਸ਼ਾਂ ਬਿਹਾਰ ਲਿਜਾਈਆਂ ਜਾਣਗੀਆਂ। ਜਿਲ੍ਹਾ ਕਲੈਕਟਰ ਇਸ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ, "ਐੱਨਡੀਆਰਐੱਫ਼ ਵੱਲੋਂ ਚਾਰ ਲੱਖ ਰੁਪਏ ਦਿੱਤੇ ਜਾਣਗੇ ਤੇ ਬਾਕੀ ਮਦਦ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਜਾਵੇਗੀ।"

ਪੁਣੇ ਦੇ ਪੁਲਿਸ ਕਮਿਸ਼ਨਰ ਕੇ ਵੈਂਕਟੇਸ਼ਮ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜਰੂਰ ਦੇਖੋ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।