ਲੁਧਿਆਣਾ ਜੇਲ੍ਹ ਹਿੰਸਾ: ਕੌਣ ਸੀ ਲੁਧਿਆਣਾ ਜੇਲ੍ਹ ਵਿਚ ਮਾਰਿਆ ਗਿਆ ਅਜੀਤ ਬਾਬਾ

ਤਸਵੀਰ ਸਰੋਤ, Surinder Mann/BBC
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
''ਹਾਏ ਓ ਰੱਬਾ, ਮੈਂ ਕਿੱਧਰ ਜਾਵਾਂ। ਮੇਰਾ ਅਜੀਤ ਮਰ ਕੇ ਮੇਰੀ ਝੋਲੀ ਸੁੰਨੀ ਕਰ ਗਿਆ। ਮੇਰਾ ਪੁੱਤ ਕਿਸ ਕਸੂਰ 'ਚ ਮਾਰਿਆ ਗਿਆ, ਇੰਨਾ ਤਾਂ ਦੱਸ ਦਿਓ ਪੁਲਿਸ ਵਾਲਿਓ।''
ਇਹ ਸ਼ਬਦ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਗੇਟ ਅੱਗੇ ਕੀਰਨੇ ਪਾਉਂਦੀ ਮਾਂ ਦੇ ਹਨ।
ਅਸਲ ਵਿੱਚ ਇਸ ਮਾਂ ਦਾ ਪੁੱਤ 19 ਸਾਲਾ ਅਜੀਤ ਬਾਬਾ ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਹੋਈ ਗੋਲੀਬਾਰੀ ਦੌਰਾਨ ਮਾਰਿਆ ਗਿਆ ਹੈ।
ਲੁਧਿਆਣਾ ਜੇਲ੍ਹ 'ਚ ਵਾਪਰੀ ਘਟਨਾ ਦੌਰਾਨ ਪੰਜਾਬ ਪੁਲਿਸ ਦੇ 7 ਜਵਾਨ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ ਏਸੀਪੀ ਸੰਦੀਪ ਵਧੇਰਾ ਵੀ ਸ਼ਾਮਲ ਹਨ।
ਏਸੀਪੀ ਤੇ ਬਾਕੀ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਲੁਧਿਆਣਾ ਦੇ ਇੱਕ ਨਿੱਜੀ ਅਤੇ ਦਇਆਨੰਦ ਮੈਡੀਕਲ ਕਾਲਜ 'ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ:
ਸਵੇਰੇ ਹੀ ਹੋਈ ਸੀ ਪੁੱਤ ਨਾਲ ਗੱਲਬਾਤ
ਅਜੀਤ ਬਾਬਾ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ, ''ਅੱਜ ਸਵੇਰੇ ਹੀ ਮੇਰੇ ਪੁੱਤਰ ਅਜੀਤ ਦੀ ਪਰਿਵਾਰ ਨਾਲ ਫ਼ੋਨ 'ਤੇ ਗੱਲ ਹੋਈ ਸੀ। ਅਜੀਤ ਨੇ ਦੱਸਿਆ ਸੀ ਕਿ ਜੇਲ੍ਹ 'ਚ ਕੋਈ ਲੜਾਈ ਹੋਈ ਹੈ ਤੇ ਪੁਲਿਸ ਨੇ ਸਖ਼ਤੀ ਕਰ ਦਿੱਤੀ ਹੈ ਪਰ ਉਹ ਠੀਕ-ਠਾਕ ਹੈ।
ਇਸ ਤੋਂ ਬਾਅਦ ਦੁਪਿਹਰ ਵੇਲੇ ਕਿਸੇ ਨੇ ਦੱਸਿਆ ਕਿ ਜੇਲ੍ਹ 'ਚ ਹੋਈ ਲੜਾਈ ਦੀ ਇੱਕ ਵੀਡੀਓ ਟੈਲੀਵੀਜ਼ਨ ਚੈਨਲਾਂ 'ਤੇ ਚੱਲ ਰਹੀ ਹੈ, ਜਿਸ ਵਿੱਚ ਅਜੀਤ ਦੇ ਗੋਲੀ ਲੱਗਣ ਦੀ ਗੱਲ ਹੈ।''

ਤਸਵੀਰ ਸਰੋਤ, Surinder Mann/BBC
ਅਜੀਤ ਬਾਬਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੂੰ ਤਿੰਨ ਮਹੀਨੇ ਪਹਿਲਾਂ ਇੱਕ ਲੜਾਈ-ਝਗੜੇ ਦੇ ਮਾਮਲੇ 'ਚ ਅਦਾਲਤ ਨੇ ਜੇਲ੍ਹ ਭੇਜਿਆ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਵਾਪਰੀ ਘਟਨਾ 'ਚ ਜ਼ਖਮੀ ਹੋਏ ਵਿਸ਼ਾਲ ਕੁਮਾਰ ਦੇ ਪਿਤਾ ਰਾਕੇਸ਼ ਸ਼ਰਮਾ ਦਾ ਕਹਿਣਾ ਹੈ, ''ਕਰੀਬ 6 ਮਹੀਨੇ ਪਹਿਲਾਂ ਉਨ੍ਹਾਂ ਦਾ ਬੇਟਾ ਵਿਸ਼ਾਲ ਜੇਲ੍ਹ ਗਿਆ ਸੀ। ਅੱਜ ਵਾਪਰੀ ਘਟਨਾ 'ਚ ਉਸ ਦੇ ਗੋਲੀ ਲੱਗੀ ਹੈ। ਗੋਲੀ ਲੱਤ 'ਚ ਲੱਗਣ ਕਾਰਨ ਇੱਕ ਵਾਰ ਤਾਂ ਲਗਦਾ ਹੈ ਕਿ ਮੇਰੇ ਪੁੱਤ ਦੀ ਜਾਨ ਦਾ ਬਚਾਅ ਹੋ ਗਿਆ ਹੈ। ਅੱਗੇ ਰੱਬ ਨੂੰ ਪਤਾ ਹੈ ਕਿ ਅਸਲ 'ਚ ਹੋਇਆ ਕੀ ਹੈ।''
ਜੇਲ੍ਹ ਅੰਦਰ ਲੜਾਈ ਕਿਉਂ ਹੋਈ
ਲੁਧਿਆਣਾ ਜੇਲ੍ਹ 'ਚ ਘਟਨਾ ਉਸ ਵੇਲੇ ਵਾਪਰੀ ਜਦੋਂ ਐਨਡੀਪੀਐਸ ਐਕਟ ਅਧੀਨ ਜੇਲ੍ਹ 'ਚ ਬੰਦ ਸਨੀ ਸੂਦ ਦੀ ਅਚਾਨਕ ਸਿਹਤ ਵਿਗੜ ਗਈ ਤੇ ਉਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਸਨੀ ਸੂਦ ਦੀ ਮੌਤ ਹੋ ਗਈ।

ਤਸਵੀਰ ਸਰੋਤ, Surinder Mann/BBC
ਮੁੱਢਲੀ ਜਾਂਚ 'ਚ ਇਹ ਪਤਾ ਲੱਗਿਆ ਹੈ ਕਿ ਸਨੀ ਸੂਦ ਦੀ ਮੌਤ ਦੇ ਮੁੱਦੇ 'ਤੇ ਵੀਰਵਾਰ ਨੂੰ ਜੇਲ੍ਹ 'ਚ ਕੈਦੀਆਂ ਨੇ 11.30 ਵਜੇ ਦੇ ਕਰੀਬ ਹਿੰਸਾ ਕਰਨੀ ਸ਼ੁਰੂ ਕਰ ਦਿੱਤੀ।
ਜੇਲ੍ਹ ਪ੍ਰਸਾਸ਼ਨ ਨਾਲ ਜੁੜੇ ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਅਸਲ ਵਿੱਚ ਜੇਲ੍ਹਾਂ 'ਚ ਬੰਦ ਗੈਂਗਸਟਰ ਤੇ ਨਸ਼ਾ ਵਿਰੋਧੀ ਕਾਨੂੰਨ ਐਨਡੀਪੀਐਸ ਐਕਟ ਤਹਿਤ ਬੰਦ ਵਿਚਾਰ-ਅਧੀਨ ਕੈਦੀ ਜਾਂ ਸਜ਼ਾ-ਯਾਫ਼ਤਾ ਕੈਦੀ ਜੇਲ੍ਹਾਂ ਦੀ ਸੁਰੱਖਿਆ ਲਈ ਇੱਕ ਗੰਭੀਰ ਚੁਣੌਤੀ ਬਣਨ ਲੱਗੇ ਹਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Surinder Mann/BBC
ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ, ''ਇਸ ਵੇਲੇ ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ 3100 ਦੇ ਕਰੀਬ ਕੈਦੀ ਤੇ ਵਿਚਾਰ-ਅਧੀਨ ਕੈਦੀ ਹਨ।
ਜੇਲ੍ਹ ਵਿੱਚ ਉਸਾਰੀ ਦਾ ਕੰਮ ਨਿਰਮਾਣ-ਅਧੀਨ ਹੋਣ ਕਾਰਨ ਉੱਥੇ ਇੱਟਾਂ-ਰੋੜ ਪਏ ਸਨ, ਜਿਨਾਂ ਨੂੰ ਹੁਲੱੜਬਾਜ਼ੀ ਕਰਨ ਵਾਲਿਆਂ ਨੇ ਜੇਲ੍ਹ 'ਚ ਤਾਇਨਾਤ ਪੁਲਿਸ ਵਾਲਿਆਂ 'ਤੇ ਸੁੱਟਣਾ ਸ਼ੁਰੁ ਕਰ ਦਿੱਤਾ।
ਕੈਦੀਆਂ ਨੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਇਸ ਦੇ ਨਾਲ ਹੀ ਕੁੱਝ ਲੋਕਾਂ ਨੇ ਜੇਲ੍ਹ 'ਚੋਂ ਭੱਜਣ ਦਾ ਯਤਨ ਕੀਤਾ, ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਕਾਬੂ ਕਰ ਲਿਆ।"

ਤਸਵੀਰ ਸਰੋਤ, Surinder Mann/BBC
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ, "ਮੁੱਢਲੀ ਜਾਂਚ 'ਚ ਇਹ ਤੱਥ ਵੀ ਉੱਭਰਿਆ ਹੈ ਕਿ ਭੰਨ-ਤੋੜ ਕਰਨ ਵਾਲਿਆਂ ਨੇ ਜੇਲ੍ਹ ਦੇ ਰਿਕਾਰਡ ਰੂਮ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।"
ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਸਬੰਧੀ ਮੈਜਿਸਟਰੇਟ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4