ਅਮਿਤ ਸ਼ਾਹ ਨੇ ਨੱਡਾ ਨੂੰ ਅਹੁਦਾ ਦੇ ਕੇ ਭਾਜਪਾ ਵਿੱਚ ਇਤਿਹਾਸ ਬਦਲਿਆ — ਨਜ਼ਰੀਆ

ਤਸਵੀਰ ਸਰੋਤ, Getty Images
- ਲੇਖਕ, ਪ੍ਰਦੀਪ ਸਿੰਘ
- ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ
ਖ਼ਬਰਾਂ ਦੀ ਦੁਨੀਆ ਵਿੱਚ ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਨਵੀਂ ਖ਼ਬਰ ਨੂੰ ਵੱਡੀ ਖ਼ਬਰ ਤੋਂ ਵੱਧ ਅਹਿਮੀਅਤ ਮਿਲ ਜਾਂਦੀ ਹੈ।
ਕੁਝ ਅਜਿਹਾ ਹੀ ਹੋਇਆ ਜਦੋਂ ਜੇਪੀ ਨੱਡਾ ਦੇ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਬਣਨ ਦੀ ਨਵੀਂ ਖ਼ਬਰ ਆਈ ਅਤੇ ਅਮਿਤ ਸ਼ਾਹ ਦੇ ਮੰਤਰੀ ਅਹੁਦੇ ਦੇ ਨਾਲ ਭਾਜਪਾ ਪ੍ਰਧਾਨ ਬਣੇ ਰਹਿਣ ਦੀ ਵੱਡੀ ਖ਼ਬਰ ਥੋੜ੍ਹਾ ਪਿੱਛੇ ਚਲੀ ਗਈ।
ਖ਼ਬਰ ਇਹ ਨਹੀਂ ਕਿ ਜੇਪੀ ਨੱਡਾ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਬਣ ਗਏ ਹਨ, ਖ਼ਬਰ ਇਹ ਹੈ ਕਿ ਉਹ ਅਮਿਤ ਸ਼ਾਹ ਦੇ ਸਰਕਾਰ ਵਿੱਚ ਜਾਣ ਤੋਂ ਬਾਅਦ ਵੀ ਪਾਰਟੀ ਪ੍ਰਧਾਨ ਨਹੀਂ ਬਣ ਸਕੇ।
ਉਸ ਤੋਂ ਵੱਡੀ ਖ਼ਬਰ ਇਹ ਹੈ ਕਿ ਅਮਿਤ ਸ਼ਾਹ ਦੇਸ ਦੇ ਗ੍ਰਹਿ ਮੰਤਰੀ ਹੋਣ ਦੇ ਨਾਲ-ਨਾਲ ਪਾਰਟੀ ਪ੍ਰਧਾਨ ਵੀ ਬਣੇ ਰਹਿਣਗੇ। ਅਮਿਤ ਸ਼ਾਹ ਉਹ ਕਰਨ ਵਿੱਚ ਸਫਲ ਹੋਏ ਹਨ ਜੋ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਲਾਲ ਕ੍ਰਿਸ਼ਨ ਅਡਵਾਨੀ ਵੀ ਨਹੀਂ ਕਰ ਸਕੇ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਕਿਸੇ ਹੋਰ ਪਾਰਟੀ ਵਿੱਚ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਦੀ ਖ਼ਬਰ ਵਿਅਕਤੀ ਵਿਸ਼ੇਸ਼ ਦੀ ਕਾਮਯਾਬੀ-ਨਾਕਾਮੀ ਤੱਕ ਸੀਮਤ ਰਹਿੰਦੀ ਹੈ। ਭਾਜਪਾ ਵਿੱਚ ਹੁਣ ਤੱਕ ਅਜਿਹਾ ਨਹੀਂ ਰਿਹਾ ਹੈ।
ਸਾਲ 1951 ਵਿੱਚ ਪਹਿਲਾਂ ਜਨ ਸੰਘ ਅਤੇ ਫਿਰ 1980 ਵਿੱਚ ‘ਭਾਜਪਾ’ ਬਣਨ ਤੋਂ ਹੁਣ ਤੱਕ ਭਾਜਪਾ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਪਾਰਟੀ ਪ੍ਰਧਾਨ ਅਤੇ ਮੰਤਰੀ ਅਹੁਦੇ 'ਤੇ ਇੱਕ ਹੀ ਸ਼ਖ਼ਸ ਰਹੇ। ਇਹ ਤਾਂ ਛੱਡੋ, ਸੰਸਦੀ ਦਲ ਦਾ ਨੇਤਾ ਅਤੇ ਪ੍ਰਧਾਨ ਅਹੁਦੇ 'ਤੇ ਵੀ ਇੱਕੋ ਹੀ ਸ਼ਖ਼ਸ ਨਹੀਂ ਰਿਹਾ, ਇੱਕ ਛੋਟੇ ਜਿਹੇ ਅੰਤਰਾਲ ਨੂੰ ਛੱਡ ਕੇ।
ਕਿਸੇ ਨੂੰ ਇਹ ਪਤਾ ਨਹੀਂ ਹੈ ਕਿ ਇਹ ਨਵਾਂ ਪ੍ਰਬੰਧ — ਨੱਡਾ ਕਾਰਜਕਾਰੀ ਪ੍ਰਧਾਨ ਤੇ ਸ਼ਾਹ ਪ੍ਰਧਾਨ — ਸਥਾਈ ਹੈ ਜਾਂ ਪਾਰਟੀ ਦੀਆਂ ਅੰਦਰੂਨੀ ਚੋਣਾਂ ਤੱਕ ਲਈ। ਪਰ ਅਜਿਹਾ ਲਗਦਾ ਨਹੀਂ ਕਿ ਨੱਡਾ ਪ੍ਰਧਾਨ ਬਣਾਏ ਜਾਣਗੇ। ਸਿਹਤ ਮੰਤਰਾਲੇ ਵਿੱਚ ਉਨ੍ਹਾਂ ਦੇ ਕੰਮ ਤੋਂ ਪ੍ਰਧਾਨ ਮੰਤਰੀ ਖੁਸ਼ ਨਹੀਂ ਸਨ।
ਉੱਤਰ ਪ੍ਰਦੇਸ਼ ਦੇ ਇੰਚਾਰਜ ਦੇ ਤੌਰ 'ਤੇ ਵੀ ਨੱਡਾ ਦੀ ਆਰਾਮਤਲਬੀ ਚਰਚਾ ਦਾ ਵਿਸ਼ਾ ਰਹੀ ਹੈ। ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਵੀ ਨਾ ਬਣਾਇਆ ਜਾਵੇ।
ਐਲਾਨ ਹੋਣ ਤੋਂ ਦੋ-ਤਿੰਨ ਦਿਨ ਪਹਿਲਾਂ ਤੱਕ ਨਾ ਤਾਂ ਉਨ੍ਹਾਂ ਨੂੰ ਕੋਈ ਅੰਦਾਜ਼ਾ ਸੀ ਅਤੇ ਨਾ ਹੀ ਉਮੀਦ ਰਹਿ ਗਈ ਸੀ, ਪਰ ਭਾਜਪਾ ਵਿੱਚ ਅੱਜਕੱਲ੍ਹ ਜੋ ਲਗਦਾ ਹੈ ਉਹ ਹੁੰਦਾ ਨਹੀਂ।

ਤਸਵੀਰ ਸਰੋਤ, Getty Images
ਘੱਟ ਉਮਰ ਦਾ ਹੋਵੇਗਾ ਅਗਲਾ ਪ੍ਰਧਾਨ
ਭਾਜਪਾ ਪ੍ਰਧਾਨ ਦੇ ਰੂਪ ਵਿੱਚ ਸ਼ਾਹ ਨੇ ਜਿਸ ਤਰ੍ਹਾਂ ਕੰਮ ਕੀਤਾ ਹੈ, ਉਸ ਤੋਂ ਬਾਅਦ ਕਿਸੇ ਦੇ ਲਈ ਵੀ ਉਸ ਅਹੁਦੇ 'ਤੇ ਬੈਠਣਾ ਕੰਡਿਆਂ ਦਾ ਤਾਜ ਹੀ ਹੋਵੇਗਾ। ਅਜਿਹਾ ਲਗਦਾ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁਣਗੇ ਕਿ ਅਮਿਤ ਸ਼ਾਹ ਨੇ ਜਿਹੜਾ ਸੰਗਠਨ ਖੜ੍ਹਾ ਕੀਤਾ ਹੈ ਉਹ ਖਿਲਰੇ।
ਭਾਜਪਾ ਦਾ ਅਗਲਾ ਪ੍ਰਧਾਨ ਜੋ ਵੀ ਬਣੇਗਾ ਉਹ ਘੱਟ ਉਮਰ ਦਾ ਹੀ ਹੋਵੇਗਾ। ਮੋਦੀ-ਸ਼ਾਹ ਕੇਂਦਰ ਤੋਂ ਸੂਬਾ ਪੱਧਰ ਤੱਕ ਅਗਵਾਈ ਵਾਲੀ ਪੀੜ੍ਹੀ ਬਦਲ ਰਹੇ ਹਨ।
ਨੱਡਾ ਪਾਰਟੀ ਦਾ ਭਵਿੱਖ ਨਹੀਂ; ਉਹ ਮੌਜੂਦਾ ਸਮੇਂ ਵਿੱਚ ਵੀ ਕਿੰਨੀ ਦੇਰ ਤੱਕ ਰਹਿਣਗੇ, ਕਹਿਣਾ ਔਖਾ ਹੈ। ਉਂਝ ਵੀ ਭਾਜਪਾ ਦੇ ਸੰਵਿਧਾਨ ਵਿੱਚ ਕਾਰਜਕਾਰੀ ਪ੍ਰਧਾਨ ਦਾ ਕੋਈ ਪ੍ਰਬੰਧ ਨਹੀਂ ਹੈ।
ਭਾਜਪਾ ਸੰਸਦੀ ਦਲ ਦੀ ਬੈਠਕ ਵਿੱਚ ਨੱਡਾ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਫੈਸਲਾ ਹੋਇਆ। ਐਲਾਨ ਰਾਜਨਾਥ ਸਿੰਘ ਨੇ ਕੀਤਾ।
ਇਹ ਗੱਲ ਇੱਕ ਪੁਰਾਣੀ ਘਟਨਾ ਦੀ ਯਾਦ ਦਿਵਾਉਂਦੀ ਹੈ।
ਇੰਦਰਾ ਗਾਂਧੀ ਆਪਣੇ ਬੇਟੇ ਰਾਜੀਵ ਗਾਂਧੀ ਨੂੰ ਕਾਂਗਰਸ ਦਾ ਜਨਰਲ ਸਕੱਤਰ ਬਣਾਉਣਾ ਚਾਹੁੰਦੇ ਸਨ, ਖ਼ੁਦ ਪ੍ਰਧਾਨ ਸਨ। ਉਨ੍ਹਾਂ ਨੇ ਪਹਿਲਾਂ ਕਮਲਾਪਤੀ ਤ੍ਰਿਪਾਠੀ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਦਕਿ ਕਾਂਗਰਸ ਦੇ ਵੀ ਸੰਵਿਧਾਨ ਵਿੱਚ ਇਸ ਅਹੁਦੇ ਦਾ ਪ੍ਰਬੰਧ ਨਹੀਂ ਸੀ।
ਇਸ ਤੋਂ ਬਾਅਦ ਕਮਲਾਪਤੀ ਤ੍ਰਿਪਾਠੀ ਨੇ ਰਾਜੀਵ ਨੂੰ ਮਹਾਂਮੰਤਰੀ/ਜਨਰਲ ਸਕੱਤਰ ਬਣਾਇਆ। ਉਸ ਤੋਂ ਕੁਝ ਸਮੇਂ ਬਾਅਦ ਕਮਲਾਪਤੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।
ਜਿਸ ਤਰ੍ਹਾਂ ਕਮਲਾਪਤੀ ਉਸ ਸਮੇਂ ਇਸਤੇਮਾਲ ਹੋਏ ਸਨ, ਉਸੇ ਤਰ੍ਹਾਂ ਰਾਜਨਾਥ ਸਿੰਘ 17 ਜੂਨ ਨੂੰ ਹੋਏ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਜਦੋਂ ਅਡਵਾਨੀ ਨੂੰ ਹਟਾਉਣਾ ਪਿਆ
ਅਸਲੀ ਮੁੱਦਾ ਤਾਂ ਅਮਿਤ ਸ਼ਾਹ ਦੇ ਦੋ ਅਹੁਦਿਆਂ 'ਤੇ ਬਣੇ ਰਹਿਣ ਦਾ ਹੈ।
ਸਾਲ 1993 ਦੀ ਗੱਲ ਹੈ। ਲਾਲ ਕ੍ਰਿਸ਼ਨ ਅਡਵਾਨੀ ਵੀ ਇਹੀ ਚਾਹੁੰਦੇ ਸਨ।
1984 ਵਿੱਚ ਦੋ ਸੀਟਾਂ 'ਤੇ ਸਿਮਟ ਜਾਣ ਤੋਂ ਬਾਅਦ ਪਾਰਟੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਹਟਾ ਕੇ ਅਡਵਾਨੀ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ।
ਅਯੁੱਧਿਆ ਅੰਦੋਲਨ ਤੋਂ ਅਡਵਾਨੀ ਜਨ-ਨੇਤਾ ਬਣ ਕੇ ਉਭਰੇ। ਵੀਪੀ ਸਿੰਘ ਦੀ ਸਰਕਾਰ ਡਿੱਗਣ ਤੋਂ ਬਾਅਦ 1990 ਅਤੇ ਮੁੜ 1991 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੁਝ ਮਹੀਨੇ ਤੱਕ ਅਡਵਾਨੀ ਹੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ, ਵਾਜਪਾਈ ਨਹੀਂ।
ਵਾਜਪਾਈ ਉਸ ਵੇਲੇ ਹਾਸ਼ੀਏ 'ਤੇ ਸਨ। ਪਾਰਟੀ ਦੇ ਜ਼ਿਆਦਾਤਰ ਲੀਡਰਾਂ ਨੇ ਉਨ੍ਹਾਂ ਕੋਲ ਜਾਣਾ ਛੱਡ ਦਿੱਤਾ ਸੀ।
1991 ਵਿੱਚ ਮੁਰਲੀ ਮਨੋਹਰ ਜੋਸ਼ੀ ਪਾਰਟੀ ਪ੍ਰਧਾਨ ਬਣੇ। ਦੋ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੂਜਾ ਕਾਰਜਕਾਲ ਦੇਣ ਲਈ ਪਾਰਟੀ ਤਿਆਰ ਨਹੀਂ ਸੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਵੀ ਥੋੜ੍ਹਾ ਨਾ ਚਾਹੁਣ ਦੇ ਭਾਵ ਨਾਲ ਤਿਆਰ ਹੋਇਆ ਸੀ।
ਉਸ ਸਮੇਂ ਅਡਵਾਨੀ ਦੇ ਕਰੀਬੀ ਲੋਕ ਉਨ੍ਹਾਂ ਨੂੰ ਭਾਵੀ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖ ਰਹੇ ਸਨ।
ਇੱਕ ਮੁਹਿੰਮ ਚਲੀ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਲੀਡਰ ਅਤੇ ਪਾਰਟੀ ਪ੍ਰਧਾਨ ਦਾ ਅਹੁਦਾ ਇੱਕ ਹੀ ਸ਼ਖ਼ਸ (ਮਤਲਬ) ਅਡਵਾਨੀ ਦੇ ਕੋਲ ਹੀ ਰਹੇ।
ਅਡਵਾਨੀ 1990 ਤੋਂ 1991 ਤੱਕ ਕੁਝ ਮਹੀਨਿਆਂ ਲਈ ਦੋਵੇਂ ਅਹੁਦਿਆਂ 'ਤੇ ਰਹਿ ਚੁੱਕੇ ਸਨ। ਅਟਲੀ ਬਿਹਾਰੀ ਉਨ੍ਹਾਂ ਦਿਨਾਂ ਵਿੱਚ ਬਹੁਤ ਦੁਖੀ ਰਹਿੰਦੇ ਸਨ।
ਦੂਜੇ ਪਾਸੇ ਕੁਝ ਲੋਕਾਂ — ਜਿਨ੍ਹਾਂ ਵਿੱਚ ਨਿਖਿਲ ਚਕਰਵਤੀ ਅਤੇ ਪ੍ਰਭਾਸ਼ ਜੋਸ਼ੀ ਵੀ ਸ਼ਾਮਲ ਸਨ — ਨੇ ਇੱਕ ਮੁਹਿੰਮ ਚਲਾਈ।
ਮਤਾ ਸੀ ਕਿ ਭਾਜਪਾ, ਜਨਤਾ ਦਲ ਅਤੇ ਕਾਂਗਰਸ ਤੋਂ ਚੰਗੇ ਲੋਕ ਨਿਕਲਣ ਅਤੇ ਇੱਕ ਨਵੀਂ ਪਾਰਟੀ ਬਣੇ, ਜਿਸ ਦੇ ਪ੍ਰਧਾਨ ਅਟਲ ਜੀ ਹੋਣ। ਅਟਲ ਜੀ ਇਸ ਲਈ ਤਿਆਰ ਨਹੀਂ ਹੋਏ ਅਤੇ ਮੁਹਿੰਮ ਖ਼ਤਮ ਹੋ ਗਈ।
ਇਹ ਵੀ ਪੜ੍ਹੋ:
1993 ਵਿੱਚ ਬੰਗਲੁਰੂ 'ਚ ਭਾਜਪਾ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਸੀ। ਉਸ ਵਿੱਚ ਨਵੇਂ ਪ੍ਰਧਾਨ ਦਾ ਫ਼ੈਸਲਾ ਹੋਣਾ ਸੀ।
ਤਿੰਨ-ਚਾਰ ਦਿਨ ਪਹਿਲਾਂ ਅਟਲ ਜੀ ਨੇ ਇੱਕ ਇੰਟਰਵਿਊ ਵਿੱਚ ਮੈਨੂੰ ਕਿਹਾ ਸੀ ਕਿ “ਪਾਰਟੀ ਵਿੱਚ ਵੱਡੇ ਅਹੁਦਿਆਂ 'ਤੇ ਬੈਠੇ ਲੋਕਾਂ ਦੀਆਂ ਇੱਛਾਵਾਂ ਪਾਰਟੀ ਨੂੰ ਗ਼ਲਤ ਦਿਸ਼ਾ ਵਿੱਚ ਲਿਜਾ ਰਹੀਆਂ ਹਨ”। ਇਸ਼ਾਰਾ ਅਡਵਾਨੀ ਅਤੇ ਉਨ੍ਹਾਂ ਦੇ ਸਾਥੀਆਂ ਵੱਲ ਸੀ।
ਅਡਵਾਨੀ ਦੀ ਇਸਲ ਮੁਹਿੰਮ ਨੂੰ ਰਾਸ਼ਟਰੀ ਸਵੈਮਸੇਵਕ ਸੰਘ ਦਾ ਸਮਰਥਨ ਨਹੀਂ ਮਿਲਿਆ। ਕਮੇਟੀ ਦੀ ਬੈਠਕ ਤੋਂ ਕਰੀਬ ਹਫ਼ਤੇ ਭਰ ਪਹਿਲਾਂ ਅਡਵਾਨੀ ਇੱਕ ਦਿਨ ਅਚਾਨਕ ਵਾਜਪਾਈ ਦੇ ਘਰ ਪਹੁੰਚੇ ਸਨ। ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਕੌਮੀ ਪ੍ਰਧਾਨ ਬਣ ਜਾਓ।
ਵਾਜਪਾਈ ਸਮਝ ਰਹੇ ਸਨ ਕਿ ਅਡਵਾਨੀ ਦਰਅਸਲ ਜੋਸ਼ੀ ਦੇ ਮੁੜ ਪ੍ਰਧਾਨ ਬਣਨ ਦੀਆਂ ਸਾਰੀਆਂ ਸੰਭਾਵਨਾਵਾਂ ਖ਼ਤਮ ਕਰਨਾ ਚਾਹੁੰਦੇ ਹਨ। ਵਾਜਪਾਈ ਨੇ ਇਨਕਾਰ ਕਰ ਦਿੱਤਾ।
ਮਜਬੂਰੀ ਵਿੱਚ ਅਡਵਾਨੀ ਨੂੰ ਲੋਕ ਸਭਾ ਵਿੱਚ ਨੇਤਾ ਪਦ ਛੱਡਣਾ ਪਿਆ। ਉਸ ਤੋਂ ਬਾਅਦ ਹੀ ਵਾਜਪਾਈ ਵਿਰੋਧੀ ਧਿਰ ਦੇ ਨੇਤਾ ਬਣੇ।

ਤਸਵੀਰ ਸਰੋਤ, Getty Images
ਮੋਦੀ-ਸ਼ਾਹ ਵਾਲਾ ਭਰੋਸਾ ਵਾਜਪਾਈ-ਅਡਵਾਨੀ ਵਿੱਚ ਨਹੀਂ ਸੀ
ਅਯੁੱਧਿਆ ਅੰਦੋਲਨ ਦੇ ਨੇਤਾ ਅਡਵਾਨੀ 1993 ਵਿੱਚ ਭਾਜਪਾ ਦੇ ਸਭ ਤੋਂ ਤਾਕਤਵਰ ਨੇਤਾ ਅਤੇ ਸੰਘ ਦੇ ਕਰੀਬੀ ਸਨ। ਇਸ ਦੇ ਬਾਵਜੂਦ ਉਹ ਦੋ ਅਹੁਦਿਆਂ 'ਤੇ ਨਹੀਂ ਰਹਿ ਸਕੇ।
ਅਮਿਤ ਸ਼ਾਹ ਦੀ ਤਾਕਤ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਜੋ ਅਡਵਾਨੀ ਸਾਰੀ ਤਾਕਤ ਲਾ ਕੇ ਹਾਸਲ ਨਾ ਕਰ ਸਕੇ, ਉਹ ਸ਼ਾਹ ਨੂੰ ਆਸਾਨੀ ਨਾਲ ਮਿਲ ਗਿਆ।
ਵਾਜਪਾਈ-ਅਡਵਾਨੀ ਦੀ ਜੋੜੀ ਦੀ ਬੜੀ ਚਰਚਾ ਹੁੰਦੀ ਹੈ। ਇਹ ਸਹੀ ਹੈ ਕਿ ਦੋਵਾਂ ਵਿੱਚ ਬਹੁਤ ਚੰਗਾ ਤਾਲਮੇਲ ਸੀ ਪਰ ਜਿਸ ਤਰ੍ਹਾਂ ਦਾ ਭਰੋਸਾ ਮੋਦੀ-ਸ਼ਾਹ ਵਿਚਾਲੇ ਹੈ ਉਸ ਤਰ੍ਹਾਂ ਦਾ ਅਟਲ-ਅਡਵਾਨੀ ਵਿਚਾਲੇ ਨਹੀਂ ਸੀ।
ਰਾਜਨਾਥ ਸਿੰਘ ਭਾਵੇਂ ਕੈਬਨਿਟ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਵਿੱਚ ਬਣੇ ਰਹੇ। ਲੋਕ ਸਭਾ ਵਿੱਚ ਉਪ-ਨੇਤਾ ਰਹੇ ਅਤੇ ਮੋਦੀ ਦੇ ਨੇੜੇ ਬੈਠੇ, ਪਰ ਭਾਜਪਾ ਦੇ ਲੋਕਾਂ ਅਤੇ ਆਮ ਜਨਤਾ ਵਿੱਚ ਇਸ ਗੱਲ ਨੂੰ ਲੈ ਕੇ ਕੋਈ ਗ਼ਲਤਫਹਿਮੀ ਨਹੀਂ ਹੈ ਕਿ ‘ਨੰਬਰ ਦੋ’ ਕੌਣ ਹੈ।
ਮੋਦੀ ਅਤੇ ਸ਼ਾਹ ਵਿਚਾਲੇ ਦੀ ਕੈਮਿਸਟਰੀ ਰਾਜਨੀਤੀ ਸ਼ਸਤਰ, ਸਮਾਜ ਸ਼ਸਤਰ ਅਤੇ ਵਿਹਾਰ ਵਿਗਿਆਨ ਦੇ ਤਮਾਮ ਸਿਧਾਂਤਾ ਨੂੰ ਝੂਠਾ ਦੱਸਦੀ ਹੈ। ਨੰਬਰ ਇੱਕ ਅਤੇ ਨੰਬਰ ਦੋ ਵਿਚਾਲੇ ਚੰਗੇ ਤਾਲਮੇਲ ਦੇ ਉਦਹਾਰਣ ਤਾਂ ਬਹੁਤ ਮਿਲ ਜਾਣਗੇ ਪਰ ਅਜਿਹਾ ਭਰੋਸੇ ਵਾਲਾ ਉਦਹਾਰਣ ਲੱਭਣਾ ਔਖਾ ਹੈ।
ਇਸ ਬਾਰੇ ਕਿਸੇ ਨੂੰ ਕੋਈ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਕਿ ਨੱਡਾ ਦੀ ਭੂਮਿਕਾ ਅਮਿਤ ਸ਼ਾਹ ਦੇ ਸਹਾਇਕ ਤੋਂ ਵੱਧ ਕੁਝ ਹੋਵੇਗੀ।
ਸੰਗਠਨ ਦੇ ਫ਼ੈਸਲੇ ਅਜੇ ਵੀ ਅਮਿਤ ਸ਼ਾਹ ਹੀ ਲੈਣਗੇ। ਨੱਡਾ ਸਿਰਫ਼ ਲਾਗੂ ਕਰਨਗੇ ।
ਅਮਿਤ ਸ਼ਾਹ ਦੀ ਤਰ੍ਹਾਂ ਨੱਡਾ ਪ੍ਰਧਾਨ ਮੰਤਰੀ ਨੂੰ ਰਿਪੋਰਟ ਨਹੀਂ ਕਰਨਗੇ। ਇਹੀ ਗੱਲ ਉਨ੍ਹਾਂ ਦੀ ਹੈਸੀਅਤ ਤੈਅ ਕਰਦੀ ਹੈ।
ਇਹ ਵੀਡੀਓ ਵੀ ਜ਼ਰੂਰ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












