ਅਮਿਤ ਸ਼ਾਹ ਦੇ ਬੇਟੇ ਦਾ ਵੈੱਬਸਾਈਟ ਖ਼ਿਲਾਫ਼ ਮੋਰਚਾ

ਤਸਵੀਰ ਸਰੋਤ, Getty Images
ਨਿਊਜ਼ ਵੈੱਬਸਾਈਟ 'ਦ ਵਾਇਰ' ਦੀ ਖ਼ਬਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਮਿਤ ਸ਼ਾਹ ਦੇ ਬੇਟੇ ਜੈ ਅਮਿਤਭਾਈ ਸ਼ਾਹ ਵੈੱਬਸਾਈਟ ਦੇ ਸੰਪਾਦਕ ਅਤੇ ਰਿਪੋਰਟਰ ਦੇ ਖਿਲਾਫ 100 ਕਰੋੜ ਰੁਪਏ ਦੀ ਮਾਨਹਾਨੀ ਦਾ ਮੁਕ਼ਦਮਾ ਦਰਜ ਕਰਾਉਣਗੇ।
ਜੈ ਅਮਿਤ ਸ਼ਾਹ ਵੱਲੋਂ ਜਾਰੀ ਇੱਕ ਬਿਆਨ 'ਚ ਉਨ੍ਹਾਂ ਕਿਹਾ ਹੈ ਕਿ ਲੇਖ ਮੇਰੇ ਖ਼ਿਲਾਫ਼ ਝੂਠੇ, ਅਪਮਾਨਜਨਕ ਅਤੇ ਇਤਰਾਜ਼ਯੋਗ ਦੋਸ਼ ਲਾਉਂਦਾ ਹੈ।
ਉਨ੍ਹਾਂ ਅੱਗੇ ਕਿਹਾ, ''ਲੇਖ ਲੋਕਾਂ ਦੇ ਮਨਾਂ 'ਤੇ ਪ੍ਰਭਾਵ ਪਾ ਰਿਹਾ ਹੈ ਕਿ ਮੇਰੇ ਕਾਰੋਬਾਰ ਦੀ ਕਾਮਯਾਬੀ ਮੇਰੇ ਪਿਤਾ ਅਮਿਤਭਾਈ ਸ਼ਾਹ ਦੀ ਸਿਆਸੀ ਹੋਂਦ ਕਰ ਕੇ ਹੈ, ਮੇਰਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਸਹੀ 'ਤੇ ਕਨੂੰਨੀ ਹੈ।''

ਤਸਵੀਰ ਸਰੋਤ, Getty Images
'ਦ ਵਾਇਰ' ਦੀ ਖ਼ਬਰ ਵਿੱਚ ਇਲਜ਼ਾਮ ਲਾਇਆ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਮਿਤ ਸ਼ਾਹ ਦੇ ਬੇਟੇ ਜੈ ਅਮਿਤਭਾਈ ਸ਼ਾਹ ਦੀ ਕੰਪਨੀ ਦਾ ਟਰਨ-ਓਵਰ ਕਈ ਹਜ਼ਾਰ ਗੁਣਾ ਵਧ ਗਿਆ।
'ਦ ਵਾਇਰ' ਦੀ ਰਿਪੋਰਟ ਮੁਤਾਬਕ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਅਤੇ ਜੈ ਦੇ ਪਿਤਾ ਦੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਕਾਰੋਬਾਰ 'ਚ ਵਾਧਾ ਹੋਇਆ।
ਇਹ ਖ਼ਬਰ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਫੈਲ ਗਈ। ਟਵਿਟਰ ਅਤੇ ਫੇਸਬੁਕ ਉੱਤੇ ਟਾਪ ਟਰੇਂਡਸ ਵਿੱਚ ਸ਼ਾਮਿਲ ਹੋ ਗਈ।

ਤਸਵੀਰ ਸਰੋਤ, Twitter
ਰਾਹੁਲ ਗਾਂਧੀ ਦੇ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਕਿ, ''ਆਖ਼ਿਰਕਾਰ ਪਤਾ ਲੱਗ ਗਿਆ ਕਿ ਨੋਟਬੰਦੀ ਦਾ ਫਾਇਦਾ ਕਿਸ ਨੂੰ ਹੋਇਆ।''
ਸੀਪੀਆਈ(ਐੱਮ) ਆਗੂ ਸੀਤਾਰਾਮ ਯੇਚੂਰੀ ਨੇ ਟਵੀਟ ਕਰ ਕੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਚੁੱਪ ਕਿਉਂ ਹਨ।
ਉਨ੍ਹਾਂ ਨੇ ਲਿਖਿਆ, "ਹੁਣ ਇਹ ਭ੍ਰਿਸ਼ਟਾਚਾਰ ਆਖ਼ਿਰਕਾਰ ਪੀਐੱਮ ਮੋਦੀ ਦੇ ਕਥਿਤ ਰਡਾਰ 'ਤੇ ਕਿਉਂ ਨਹੀਂ ਹੈ?"

ਤਸਵੀਰ ਸਰੋਤ, Twitter
ਯੇਚੁਰੀ ਨੇ ਰੋਜ਼ਗਾਰ ਦੇ ਮੁੱਦੇ 'ਤੇ ਵੀ ਬੀਜੇਪੀ ਸਰਕਾਰ ਨੂੰ ਘੇਰਿਆ।
ਵਿਰੋਧੀਆਂ ਦੇ ਇਲਜ਼ਾਮਾ ਤੋਂ ਬਾਅਦ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੂੰ ਪ੍ਰੈੱਸ ਕਾਨਫਰੰਸ ਸੱਦਣੀ ਪਈ।
ਗੋਇਲ ਨੇ ਕਿਹਾ ਕਿ ਵੈੱਬਸਾਈਟ 'ਤੇ ਛਪੀ ਖ਼ਬਰ ਸੱਚ 'ਤੇ ਅਧਾਰਤ ਨਹੀਂ ਹੈ ਅਤੇ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)












