ਚੰਦਰਯਾਨ-2 ਮਿਸ਼ਨ - ਭਾਰਤ ਉੱਥੇ ਜਾ ਰਿਹਾ ਹੈ ਜਿੱਥੇ ਅੱਜ ਤੱਕ ਕਿਸੇ ਦੇਸ ਨੇ ਜਾਣ ਦੀ ਹਿੰਮਤ ਨਹੀਂ ਕੀਤੀ

    • ਲੇਖਕ, ਪੱਲਵ ਬਾਗਲਾ
    • ਰੋਲ, ਵਿਗਿਆਨ ਤੇ ਤਕਨੀਕੀ ਮਾਮਲਿਆਂ ਦੇ ਮਾਹਿਰ, ਬੀਬੀਸੀ ਲਈ

ਚੰਦਰਯਾਨ-1 ਤੋਂ ਬਾਅਦ ਹੁਣ ਇਸਰੋ ਨੇ ਚੰਦਰਯਾਨ-2 ਦਾ ਐਲਾਨ ਕੀਤਾ ਹੈ ਪਰ ਅਜੇ ਵੀ ਚੰਨ 'ਤੇ ਕਿਸੇ ਭਾਰਤੀ ਸ਼ਖ਼ਸ ਦੇ ਕਦਮ ਨਹੀਂ ਪਏ ਹਨ।

ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਨੇ ਇੱਕ ਵਾਰ ਫਿਰ ਚੰਨ 'ਤੇ ਆਪਣਾ ਉਪਗ੍ਰਹਿ ਭੇਜਣ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ ਅਕਤੂਬਰ 2008 'ਚ ਇਸਰੋ ਵੱਲੋਂ ਚੰਦਰਯਾਨ-1 ਨੂੰ ਚੰਨ 'ਤੇ ਭੇਜਿਆ ਗਿਆ ਸੀ।

ਇਸਰੋ ਨੇ ਇਸ ਵਾਰ ਚੰਦਰਯਾਨ-2 ਦਾ ਐਲਾਨ ਕੀਤਾ ਹੈ। ਇਸ ਉਪਗ੍ਰਹਿ ਨੂੰ 15 ਜੁਲਾਈ ਨੂੰ ਸਵੇਰੇ 2.51 ਵਜੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਛੱਡਿਆ ਜਾਵੇਗਾ।

ਇਸ ਦੀ ਕੁੱਲ ਲਾਗਤ 600 ਕਰੋੜ ਰੁਪਏ ਤੋਂ ਵਧੇਰੇ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ-

3.8 ਟਨ ਭਾਰ ਵਾਲੇ ਚੰਦਰਯਾਨ-2 ਨੂੰ ਯਾਨਿ ਜੀਐਸਐਲਵੀ ਮਾਰਕ-ਤਿੰਨ ਰਾਹੀਂ ਪੁਲਾੜ 'ਚ ਭੇਜਿਆ ਜਾਵੇਗਾ।

ਚੰਦਰਯਾਨ-2 ਬੇਹੱਦ ਖ਼ਾਸ ਉਪਗ੍ਰਹਿ ਹੈ ਕਿਉਂਕਿ ਇਸ ਵਿੱਚ ਆਰਬਿਟਰ ਹੈ, ਇੱਕ 'ਵਿਕਰਮ' ਨਾਮ ਦਾ ਲੈਂਡਰ ਹੈ ਅਤੇ ਇੱਕ 'ਪ੍ਰਗਿਆਨ' ਨਾਮ ਦਾ ਰੋਵਰ ਹੈ।

ਪਹਿਲੀ ਵਾਰ ਭਾਰਤ ਚੰਨ ਦੀ ਧਰਾਤਲ 'ਤੇ 'ਸਾਫਟ ਲੈਂਡਿੰਗ' ਕਰੇਗਾ ਜੋ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ।

ਭਾਰਤ ਆਪਣੇ ਉਪਗ੍ਰਹਿ ਦੀ ਛਾਪ ਚੰਨ 'ਤੇ ਛੱਡੇਗਾ, ਇਹ ਬੇਹੱਦ ਹੀ ਅਹਿਮ ਮਿਸ਼ਨ ਹੈ। ਭਾਰਤ ਚੰਨ ਦੀ ਵਿਗਿਆਨਕ ਖੋਜ 'ਚ ਜਾ ਰਿਹਾ ਹੈ ਅਤੇ ਇਸਰੋ ਦਾ ਮੰਨਣਾ ਹੈ ਕਿ ਮਿਸ਼ਨ ਸਫ਼ਲ ਰਹੇਗਾ।

ਚੰਦਰਯਾਨ-1 ਕਿੰਨਾ ਸਫ਼ਲ ਰਿਹਾ

ਚੰਦਰਯਾਨ-1 ਦਾ ਮਿਸ਼ਨ ਦੋ ਸਾਲ ਦਾ ਸੀ ਪਰ ਉਸ ਵਿੱਚ ਖ਼ਰਾਬੀ ਆਉਣ ਤੋਂ ਬਾਅਦ ਇਹ ਮਿਸ਼ਨ ਇੱਕ ਸਾਲ 'ਚ ਹੀ ਖ਼ਤਮ ਹੋ ਗਿਆ।

ਉਸ ਲਿਹਾਜ਼ ਨਾਲ ਜੇਕਰ ਦੇਖਿਆ ਜਾਵੇ ਤਾਂ ਇਸਰੋ ਕਹਿੰਦਾ ਹੈ ਕਿ ਉਸ ਨੇ ਚੰਦਰਯਾਨ-1 ਤੋਂ ਸਬਕ ਲੈਂਦਿਆਂ ਚੰਦਰਯਾਨ-2 ਮਿਸ਼ਨ 'ਚ ਸਾਰੀਆਂ ਖਾਮੀਆਂ ਨੂੰ ਦੂਰ ਕਰ ਦਿੱਤਾ ਹੈ।

ਇਸਰੋ ਨੇ ਕਿਹਾ ਹੈ ਕਿ ਉਸ ਨੇ ਚੰਦਰਯਾਨ-2 ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਉਸ ਦਾ ਆਰਬਿਟਰ ਸਾਲ ਭਰ ਚੰਨ ਦੇ ਓਰਬਿਟ 'ਚ ਕੰਮ ਕਰੇਗਾ ਅਤੇ ਲੈਂਡਰ ਤੇ ਰੋਵਰ ਚੰਨ ਦੇ ਧਰਾਤਲ 'ਤੇ ਕੰਮ ਕਰਨਗੇ।

ਇਹ ਵੀ ਪੜ੍ਹੋ-

ਲੈਂਡਰ ਅਤੇ ਰੋਵਰ 70 ਡਿਗਰੀ ਦੇ ਵਿਸਤਾਰ ਖੇਤਰ 'ਤੇ ਚੰਨ ਦੇ ਦੱਖਣੀ ਧੁਰੇ 'ਤੇ ਜਾ ਰਹੇ ਹਨ।

ਅੱਜ ਤੱਕ ਕਿਸੇ ਦੇਸ ਨੇ ਕੋਈ ਵੀ ਮਿਸ਼ਨ ਦੱਖਣੀ ਬਿੰਦੂ 'ਤੇ ਨਹੀਂ ਕੀਤਾ ਹੈ। ਭਾਰਤ ਉੱਥੇ ਜਾ ਰਿਹਾ ਹੈ ਜਿੱਥੇ ਅੱਜ ਤੱਕ ਕਿਸੇ ਦੇਸ ਨੇ ਜਾਣ ਦੀ ਹਿੰਮਤ ਨਹੀਂ ਕੀਤੀ।

ਇਸਰੋ ਦਾ ਮੰਨਣਾ ਹੈ ਕਿ ਦੱਖਣੀ ਧੁਰੇ 'ਚ ਚੰਨ ਦੇ ਧਰਾਤਲ 'ਤੇ ਪਾਣੀ ਦੇ ਕਣ ਮਿਲਣਗੇ ਅਤੇ ਜੇਕਰ ਪਾਣੀ ਮਿਲਦਾ ਹੈ ਤਾਂ ਆਉਣ ਵਾਲੇ ਸਮੇਂ 'ਚ ਕਦੇ ਉੱਥੇ ਰਹਿਣਾ ਪਵੇ ਤਾਂ ਉਸ ਲਈ ਰਸਤਾ ਖੱਲ੍ਹ ਸਕਦਾ ਹੈ।

ਪਾਣੀ ਦੋ ਖੋਜ ਅਤੇ ਉੱਥੇ ਰਹਿਣ ਦੀ ਆਸ, ਇਹ ਚੰਦਰਯਾਨ-2 ਦੇ ਦੋ ਮਕਸਦ ਹਨ।

ਭਾਰਤ ਇਨਸਾਨ ਨੂੰ ਕਦੋਂ ਭੇਜੇਗਾ ਚੰਨ 'ਤੇ

ਭਾਰਤ ਦੇ ਪੁਲਾੜ ਪ੍ਰੋਗਰਾਮ ਦਾ ਟੀਚਾ ਅਜੇ ਤੱਕ ਆਪਣੀ ਜਨਤਾ ਨੂੰ ਇਸ ਤੋਂ ਲਾਭ ਪਹੁੰਚਾਉਣਾ ਸੀ। ਉਸ ਵਿੱਚ ਇਸਰੋ ਬਹੁਤ ਹੱਦ ਤੱਕ ਸਫ਼ਲ ਰਿਹਾ ਹੈ।

ਭਾਰਤ ਦੇ ਕਿਸਾਨ ਹੋਣ, ਮਛੇਰੇ ਹੋਣ ਜਾਂ ਤੁਸੀਂ ਹੋਵੋ, ਅਸੀਂ ਜੋ ਏਟੀਐਮ ਤੋਂ ਪੈਸੇ ਕੱਢਣ 'ਚ ਸਮਰੱਥ ਹਾਂ ਉਹ ਕੇਵਲ ਆਪਣੇ ਹੀ ਉਪਗ੍ਰਹਿ ਦੀ ਮਦਦ ਨਾਲ ਹੁੰਦਾ ਹੈ।

ਇਸਰੋ ਦੀ ਮੰਸ਼ਾ ਹੈ ਕਿ ਉਹ ਛੇਤੀ ਹੀ 2022 ਤੱਕ 'ਗਗਨਯਾਨ' ਰਾਹੀਂ ਇੱਕ ਭਾਰਤੀ ਨੂੰ ਭਾਰਤ ਦੀ ਜ਼ਮੀਨ ਤੋਂ ਅਤੇ ਭਾਰਤ ਦੇ ਰਾਕੇਟ ਰਾਹੀਂ ਪੁਲਾੜ 'ਚ ਭੇਜੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਦਾ ਵਾਅਦਾ ਕੀਤਾ ਹੈ ਕਿ ਭਾਰਤ ਵੱਲੋਂ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਮੌਕੇ ਇਹ ਮਿਸ਼ਨ ਪੂਰਾ ਕਰ ਲਿਆ ਜਾਵੇਗਾ।

ਭਾਰਤ ਤੋਂ ਹੋਰ ਕੌਣ ਅੱਗੇ

ਚੀਨ ਹਰ ਹਾਲਤ 'ਚ ਭਾਰਤ ਤੋਂ ਕਿਤੇ ਨਾ ਕਿਤੇ ਬਹੁਤ ਅੱਗੇ ਹੈ ਪਰ ਭਾਰਤ ਆਪਣੀ ਕਾਬਲੀਅਤ 'ਚ ਪਿੱਛੇ ਨਹੀਂ ਹੈ।

ਭਾਰਤ ਨੇ ਪੁਲਾੜ ਖੇਤਰ 'ਚ ਬਹੁਤ ਸਫ਼ਲਤਾਵਾਂ ਹਾਸਿਲ ਕੀਤੀਆਂ ਹਨ ਅਤੇ ਉਹ ਕਰਦਾ ਜਾ ਰਿਹਾ ਹੈ। ਏਸ਼ੀਆ ਪ੍ਰਸ਼ਾਂਤ ਖੇਤਰ 'ਚ ਭਾਰਤ ਕੋਲ ਸਭ ਤੋਂ ਵੱਧ ਉਪਗ੍ਰਹਿ ਹਨ।

ਦੁਨੀਆਂ 'ਚ ਭਾਰਤੀ ਪੁਲਾੜ ਪ੍ਰੋਗਰਾਮ ਦੇ ਦਬਦਬੇ ਨੂੰ ਲੋਕ ਮੰਨਦੇ ਹਨ ਅਤੇ ਉਹ ਕਹਿੰਦੇ ਹਨ ਕਿ ਭਾਰਤ ਦਾ ਇਹ ਪ੍ਰੋਗਰਾਮ ਲੋਕਾਂ ਦੇ ਫਾਇਦੇ ਲਈ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)