You’re viewing a text-only version of this website that uses less data. View the main version of the website including all images and videos.
ਜਪਾਨੀ ਪੁਲਾੜ ਯਾਤਰੀ ਨੇ ਕਿਉਂ ਮੰਗੀ ਮੁਆਫ਼ੀ?
ਕੌਮਾਂਤਰੀ ਸਪੇਸ ਸਟੇਸ਼ਨ 'ਤੇ ਰਹਿ ਰਹੇ ਜਪਾਨੀ ਪੁਲਾੜ ਯਾਤਰੀ ਦਾ ਕਹਿਣਾ ਹੈ ਕਿ ਤਿੰਨ ਹਫ਼ਤਿਆਂ ਵਿੱਚ ਉਨ੍ਹਾਂ ਦਾ ਕੱਦ 9 ਸੈਂਟੀਮੀਟਰ ਯਾਨਿ ਕਿ ਸਾਢੇ ਤਿੰਨ ਇੰਚ ਵੱਧ ਗਿਆ ਹੈ। ਪਰ ਉਨ੍ਹਾਂ ਨੇ ਬਾਅਦ ਵਿੱਚ ਆਪਣੀ ਗਲਤੀ ਵੀ ਮੰਨ ਲਈ ਹੈ।
ਨੋਰੀਸ਼ੀਗੇ ਕਨਾਈ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗਲਤੀ ਲੱਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੱਦ ਸਿਰਫ਼ 2 ਸੈਂਟੀਮੀਟਰ ਹੀ ਵਧਿਆ ਹੈ।
ਜਪਾਨੀ ਭਾਸ਼ਾ ਵਿੱਚ ਟਵੀਟ ਕਰਦਿਆਂ ਉਨ੍ਹਾਂ ਕਿਹਾ, ''ਮੈਂ ਇਸ ਝੂਠੀ ਖ਼ਬਰ ਲਈ ਮੁਆਫ਼ੀ ਮੰਗਦਾ ਹਾਂ।''
ਪਹਿਲਾਂ ਨੋਰੀਸ਼ੀਗੇ ਕਨਾਈ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ, 'ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਹ ਰੂਸ ਦੀ ਸੋਇਊਜ਼ ਗੱਡੀ ਦੀ ਸੀਟ 'ਤੇ ਫਿਟ ਨਹੀਂ ਆ ਰਹੇ, ਜਿਸਨੇ ਉਨ੍ਹਾਂ ਨੂੰ ਜੂਨ ਮਹੀਨੇ ਘਰ ਲੈ ਕੇ ਜਾਣਾ ਹੈ।
ਪੁਲਾੜ ਵਿੱਚ ਔਸਤਨ ਕੱਦ 2 ਤੋਂ 5 ਸੈਂਟੀਮੀਟਰ ਤੱਕ ਵੱਧਦਾ ਹੈ।
ਇਸਦਾ ਕਾਰਨ ਹੈ ਗਰੂਤਾਕਰਸ਼ਣ ਦੀ ਅਣਹੋਂਦ ਜਿਸਦੇ ਕਾਰਨ ਰੀੜ੍ਹ ਦੀ ਹੱਡੀ ਵਿੱਚ ਖਿਚਾਅ ਪੈਦਾ ਹੁੰਦਾ ਹੈ।
ਕਨਾਈ ਨੇ ਟਵੀਟ ਕੀਤਾ ਸੀ, ''ਸਾਰਿਆ ਨੂੰ ਗੁੱਡ ਮੋਰਨਿੰਗ। ਅੱਜ ਮੈਂ ਇੱਕ ਬਹੁਤ ਜ਼ਰੂਰੀ ਗੱਲ ਕਹਿਣ ਜਾ ਰਿਹਾ ਹਾਂ। ਅਸੀਂ ਸਪੇਸ 'ਤੇ ਪਹੁੰਚਣ ਤੋਂ ਬਾਅਦ ਆਪਣੇ ਸਰੀਰ ਨੂੰ ਮਾਪਿਆ ਅਤੇ ਵਾਓ, ਵਾਓ, ਵਾਓ। ਸੱਚ ਵਿੱਚ ਮੇਰਾ ਕੱਦ 9 ਸੈਂਟੀਮੀਟਰ ਵੱਧ ਗਿਆ।
''ਮੈਂ ਤਿੰਨ ਹਫ਼ਤਿਆਂ ਵਿੱਚ ਇੱਕ ਪੌਦੇ ਦੀ ਤਰ੍ਹਾਂ ਵਧਿਆ। ਮੈਂ ਇਸ ਗੱਲ ਨੂੰ ਲੈ ਕੇ ਥੋੜ੍ਹਾ ਚਿੰਤਤ ਹਾਂ ਕਿ ਜਦੋਂ ਮੈਂ ਘਰ ਵਾਪਿਸ ਜਾਵਾਂਗਾ ਤਾਂ ਸੋਇਊਜ਼ ਸੀਟ 'ਤੇ ਫਿਟ ਕਿਸ ਤਰ੍ਹਾਂ ਆਵਾਂਗਾ।''
ਸੋਇਊਜ਼ ਸਪੇਸਕਰਾਫਟ ਪੁਲਾੜ ਯਾਤਰੀਆਂ ਨੂੰ ਲੈ ਕੇ ਜਾਂਦੇ ਹਨ, ਜਿਸ ਵਿੱਚ ਕੱਦ ਦੀ ਇੱਕ ਲਿਮਟ ਹੁੰਦੀ ਹੈ।ਜੇਕਰ ਯਾਤਰੀ ਬਹੁਤ ਲੰਬਾ ਹੋਵੇ ਤਾਂ ਬਹੁਤ ਦਿੱਕਤ ਹੋ ਜਾਂਦੀ ਹੈ।
ਪੁਲਾੜ ਯਾਤਰੀ ਜਦੋਂ ਸਪੇਸ ਵਿੱਚ ਹੁੰਦਾ ਹੈ ਉਦੋਂ ਹੀ ਉਸਦਾ ਕੱਦ ਵੱਧਦਾ ਹੈ ਅਤੇ ਜਦੋਂ ਉਹ ਧਰਤੀ 'ਤੇ ਵਾਪਿਸ ਆ ਜਾਂਦਾ ਹੈ ਤਾਂ ਉਸਦਾ ਕਦ ਪਹਿਲਾਂ ਦੀ ਤਰ੍ਹਾਂ ਹੋ ਜਾਂਦਾ ਹੈ।
ਯੂਕੇ ਸਪੇਸ ਏਜੰਸੀ ਦੇ ਲਿੱਬੀ ਜੈਕਸਨ ਨੇ ਬੀਬੀਸੀ ਨੂੰ ਦੱਸਿਆ ''9 ਸੈਂਟੀਮੀਟਰ ਕੱਦ ਵੱਧਣਾ ਬਹੁਤ ਜ਼ਿਆਦਾ ਹੁੰਦਾ ਹੈ, ਪਰ ਇਹ ਸੰਭਵ ਹੈ। ਹਰ ਮਨੁੱਖੀ ਸਰੀਰ ਵੱਖਰਾ ਹੁੰਦਾ ਹੈ।
''ਜਦੋਂ ਤੁਹਾਡੀ ਰੀੜ ਦੀ ਹੱਡੀ 'ਚ ਖਿਚਾਅ ਆਉਂਦਾ ਹੈ ਤਾਂ ਸਪੇਸ ਵਿੱਚ ਤੁਹਾਡਾ ਕੱਦ ਵੱਧ ਜਾਂਦਾ ਹੈ ਪਰ 2 ਤੋਂ 5 ਸੈਂਟੀਮੀਟਰ ਤੱਕ।''
''ਹਰ ਕੋਈ ਆਪਣੇ ਸਰੀਰ ਦੇ ਹਿਸਾਬ ਨਾਲ ਵੱਧਦਾ ਹੈ।''