ਪਾਣੀ ਸੰਕਟ: ਜਿੱਥੇ ਵਿਆਹ ਦਾ ਮਹੂਰਤ ਪਾਣੀ ਦੇ ਟੈਂਕਰ ਦੇ ਹਿਸਾਬ ਨਾਲ ਹੁੰਦਾ ਹੈ

- ਲੇਖਕ, ਭਾਰਗਵ ਪਾਰੀਖ ਅਤੇ ਪਾਰਥ ਪਾਂਡਿਆ
- ਰੋਲ, ਬੀਬੀਸੀ ਪੱਤਰਕਾਰ, ਬਨਾਸਕਾਂਠਾ ਤੋਂ ਵਾਪਿਸ ਆ ਕੇ
ਉਂਝ ਤਾਂ ਵਿਆਹ ਦਾ ਮਹੂਰਤ ਪੰਡਿਤ ਕੱਢਦੇ ਹਨ, ਪਰ ਉੱਤਰ ਗੁਜਰਾਤ ਦੇ ਭਾਰਤ-ਪਾਕਿਸਤਾਨ ਸਰਹੱਦ ਦੇ ਕੋਲ ਦੇ ਪਿੰਡ ਭਾਖਰੀ ਵਿੱਚ ਪਾਣੀ ਦੇ ਟੈਂਕਰ ਦੇ ਹਿਸਾਬ ਨਾਲ ਮਹੂਰਤ ਕੱਢਿਆ ਜਾਂਦਾ ਹੈ।
ਪੂਰੇ ਸੂਬੇ ਵਿੱਚ ਜਲ ਸੰਕਟ ਵਿਚਾਲੇ ਭਾਖਰੀ ਪਿੰਡ ਦਾ ਇਕਲੌਤਾ ਤਲਾਬ ਸੁੱਕ ਚੁੱਕਿਆ ਹੈ।
ਮਨੁੱਖਾਂ ਜਾਂ ਜਾਨਵਰਾਂ ਦੇ ਪੀਣ ਲਈ ਲੋੜੀਂਦਾ ਪਾਣੀ ਵੀ ਨਹੀਂ ਹੈ ਇੱਥੇ। ਸੁੱਕੇ ਤਲਾਬ ਨੇੜੇ ਖੜ੍ਹਾ ਇਹ ਦਰਖ਼ਤ ਸੋਕੇ ਦੌਰਾਨ ਪਿੰਡ ਵਿੱਚ ਹੋਏ ਵਿਆਹਾਂ ਦਾ ਗਵਾਹ ਹੈ।
ਪਿਛਲੇ ਕਈ ਸਾਲਾਂ ਵਿੱਚ ਹਾਲਾਤ ਅਜਿਹੇ ਹਨ ਕਿ ਵਿਆਹ ਦਾ ਸੀਜ਼ਨ ਅਤੇ ਸੋਕਾ ਇੱਥੇ ਇਕੱਠਾ ਹੀ ਆਉਂਦਾ ਹੈ। ਵਿਆਹ ਵਿੱਚ ਪਾਣੀ ਲਈ ਟੈਂਕਰ 'ਤੇ ਨਿਰਭਰ ਰਹਿਣਾ ਪੈਂਦਾ ਹੈ।
ਭਾਖਰੀ ਪਿੰਡ ਦੇ ਪੀਰਾਭਾਈ ਜੋਸ਼ੀ ਮੁਤਾਬਕ, ਪਿੰਡ ਵਿੱਚ ਜੇਕਰ ਵਿਆਹ ਹੋਵੇ ਤਾਂ 25 ਕਿੱਲੋਮੀਟਰ ਦੂਰੋਂ ਪਾਣੀ ਲਿਆਉਣਾ ਪੈਂਦਾ ਹੈ।
ਇਹ ਵੀ ਪੜ੍ਹੋ:
ਉਹ ਕਹਿੰਦੇ ਹਨ, "ਇੱਕ ਟੈਂਕਰ ਦੇ 2000 ਰੁਪਏ ਲਏ ਜਾਂਦੇ ਹਨ। ਜੇਕਰ ਤਿੰਨ-ਚਾਰ ਟੈਂਕਰ ਮੰਗਵਾਈਏ ਤਾਂ 8 ਹਜ਼ਾਰ ਰੁਪਏ ਖਰਚਾ ਹੋ ਜਾਂਦਾ ਹੈ।''
ਉਹ ਕਹਿੰਦੇ ਹਨ ਕਿ ਵਿਆਹ ਦੇ ਕੰਮ ਵਿੱਚ ਟੈਂਕਰ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜੇਕਰ ਟੈਂਕਰ ਨਹੀਂ ਮਿਲੇਗਾ ਤਾਂ ਵਿਆਹ ਕਰਨਾ ਮੁਮਕਿਨ ਨਹੀਂ ਹੋਵੇਗਾ ਇਸ ਲਈ ਕਦੇ-ਕਦੇ 40-50 ਕਿੱਲੋਮੀਟਰ ਦੂਰ ਤੋਂ ਵੀ ਟੈਂਕਰ ਲਿਆਉਣਾ ਪੈਂਦਾ ਹੈ।

ਮਹੂਰਤ ਤੋਂ ਪਹਿਲਾਂ ਟੈਂਕਰ ਦਾ ਇੰਤਜ਼ਾਮ
ਬੀਬੀਸੀ ਗੁਜਰਾਤੀ ਦੀ ਟੀਮ ਜਦੋਂ ਪਹੁੰਚੀ ਤਾਂ ਪਿੰਡ ਵਿੱਚ ਅਮਰਾਜੀ ਦੇ ਘਰ ਵਿਆਹ ਸੀ। ਉਨ੍ਹਾਂ ਦੇ ਘਰ ਪੀਣ ਅਤੇ ਖਾਣਾ ਬਣਾਉਣ ਲਈ ਬਾਹਰੋਂ ਪਾਣੀ ਮੰਗਵਾਇਆ ਗਿਆ ਸੀ।
ਪਿੰਡ ਦੇ ਭੀਖਾਭਾਈ ਦੱਸਦੇ ਹਨ ਕਿ ਪੀਣ ਲਈ ਹੀ ਨਹੀਂ ਵਿਆਹ ਵਿੱਚ ਖਾਣਾ ਅਤੇ ਮਿੱਠਾ ਬਣਾਉਣ ਲਈ ਵੀ ਪਾਣੀ ਚਾਹੀਦਾ ਹੈ।
ਇਹ ਰੇਗਿਸਤਾਨ ਦਾ ਇਲਾਕਾ ਹੈ। ਇੱਥੇ ਮਿੱਠਾ ਪਾਣੀ ਮਿਲਣਾ ਬਹੁਤ ਔਖਾ ਹੈ।
"ਜੇਕਰ ਘਰ ਵਿੱਚ ਵੱਡਾ ਪ੍ਰੋਗਰਾਮ ਹੋਵੇ ਤਾਂ 10 ਟੈਂਕਰ ਅਤੇ ਜੇਕਰ ਛੋਟਾ-ਮੋਟਾ ਹੋਵੇ ਤਾਂ ਪੰਜ ਟੈਂਕਰ ਲੱਗ ਜਾਂਦੇ ਹਨ। ਮਤਲਬ ਕਿ ਇੱਕ ਮੰਡਪ ਜਿੰਨਾ ਖਰਚਾ ਤਾਂ ਪਾਣੀ 'ਤੇ ਹੀ ਹੋ ਜਾਂਦਾ ਹੈ।''
ਪਿੰਡ ਵਿੱਚ ਕੈਟਰਿੰਗ ਦਾ ਕੰਮ ਕਰਨ ਵਾਲੇ ਅਲਕੇਸ਼ ਜੋਸ਼ੀ ਕਹਿੰਦੇ ਹਨ, "ਇੱਥੇ ਵਿਆਹ ਦੀ ਤਰੀਕ ਤੈਅ ਕਰਨ ਤੋਂ ਪਹਿਲਾਂ ਪਾਣੀ ਦਾ ਟੈਂਕਰ ਤੈਅ ਕੀਤਾ ਜਾਂਦਾ ਹੈ। ਬਿਨਾਂ ਟੈਂਕਰ ਤੋਂ ਇੱਥੇ ਵਿਆਹ ਨਹੀਂ ਹੁੰਦਾ ਹੈ।''
ਭਾਰਤ ਪਾਕਿਸਤਾਨ ਦੀ ਸਰਹੱਦ 'ਤੇ ਆਖ਼ਰੀ ਪਿੰਡ ਜਲੋਆ ਹੈ। ਇੱਥੋਂ ਦੇ ਉਪ ਸਰਪੰਚ ਵਿਜੇ ਸਿੰਘ ਡੋਡੀਆ ਕਹਿੰਦੇ ਹਨ, "ਸਾਡੇ ਪਿੰਡ ਵਿੱਚ ਵੀ ਦੂਜੇ ਪਿੰਡਾਂ ਦੀ ਤਰ੍ਹਾਂ ਵਿਆਹ ਵਿੱਚ ਪਾਣੀ ਬਾਹਰੋਂ ਮੰਗਵਾਉਣਾ ਪੈਂਦਾ ਹੈ ਅਤੇ ਖਰਚਾ ਵੀ ਵਧ ਜਾਂਦਾ ਹੈ।''
ਭਾਖਰੀ ਪਿੰਡ ਦੇ ਸਾਬਕਾ ਸਰਪੰਚ ਪੂੰਜੀਰਾਮ ਜੋਸ਼ੀ ਕਹਿੰਦੇ ਹਨ, "ਜਾੜੇ ਵਿੱਚ ਪਾਣੀ ਮਿਲ ਜਾਂਦਾ ਹੈ ਪਰ ਗਰਮੀਆਂ ਵਿੱਚ ਇਸਦੀ ਵੱਡੀ ਕਿੱਲਤ ਹੈ। ਇਸ ਸਾਲ ਸੋਕੇ ਕਾਰਨ ਇੱਥੇ ਕਾਫ਼ੀ ਲੋਕਾਂ ਨੇ ਖੇਤੀ ਨਹੀਂ ਕੀਤੀ ਹੈ।''

ਸੋਕਾ ਜ਼ਿੰਦਗੀ ਦਾ ਹਿੱਸਾ
ਦਹਾਕਿਆਂ ਤੋਂ ਇਹ ਇਲਾਕਾ ਸੋਕਾਗ੍ਰਸਤ ਹੈ। ਇਹ ਗੱਲ ਉਨ੍ਹਾਂ ਦੇ ਸੱਭਿਆਚਾਰ ਅਤੇ ਰਹਿਣ-ਸਹਿਣ ਵਿੱਚ ਵੀ ਦਿਖਾਈ ਦਿੰਦੀ ਹੈ।
ਪਿੰਡ ਦੇ ਲੋਕ ਦੱਸਦੇ ਹਨ ਕਿ ਇੱਥੇ ਜ਼ਿਆਦਾਤਰ ਲੋਕ ਗਰਮੀ ਦਾ ਮੌਸਮ ਖ਼ਤਮ ਹੋਣ ਤੋਂ ਬਾਅਦ ਹੀ ਵਿਆਹ ਕਰਵਾਉਂਦੇ ਹਨ।
ਉਦੋਂ ਵਿਆਹਾਂ ਦਾ ਸੀਜ਼ਨ ਵੀ ਲੰਘ ਜਾਂਦਾ ਹੈ, ਪਰ ਪਾਣੀ ਦੀ ਮੁਸ਼ਕਲ ਨਹੀਂ ਰਹਿੰਦੀ ਅਤੇ ਟੈਂਕਰ ਦੀਆਂ ਕੀਮਤਾਂ ਵੀ ਘੱਟ ਜਾਂਦੀਆਂ ਹਨ।
ਪਾਣੀ ਦੇ ਪ੍ਰਬੰਧ ਦੇ ਕਾਰਨ ਪਿੰਡ ਦੇ ਲੋਕ ਗਊਆਂ ਨੂੰ ਗਊਸ਼ਾਲਾ ਵਿੱਚ ਛੱਡ ਕੇ ਆਉਂਦੇ ਹਨ।
ਇੱਕ ਹੀ ਘਾਟ 'ਤੇ ਜਾਨਵਰ ਅਤੇ ਮਨੁੱਖ
ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਦੁਪਹਿਰ ਨੂੰ 45 ਡਿਗਰੀ ਤਾਪਮਾਨ ਵਿੱਚ ਕੱਚੀਆਂ ਸੜਕਾਂ 'ਤੇ ਔਰਤਾਂ ਪਾਣੀ ਦੇ ਘੜੇ ਲਿਜਾਉਂਦੀਆਂ ਦਿਖਾਈ ਦਿੰਦੀਆਂ ਹਨ।
ਪਾਣੀ ਭਰਨ ਆਈ ਦੀਵਾਲੀ ਬੇਨ ਕਹਿੰਦੀ ਹੈ, "ਪਾਣੀ ਆਇਆ ਹੈ, ਪਤਾ ਚੱਲਦੇ ਹੀ ਅਸੀਂ ਖਾਣਾ ਬਣਾਉਣਾ ਛੱਡ ਕੇ ਇੱਥੇ ਆ ਗਏ ਹਾਂ। ਦੋ-ਤਿੰਨ ਦਿਨ ਵਿੱਚ ਇੱਕ ਵਾਰ 15 ਮਿੰਟ ਲਈ ਪੀਣ ਦਾ ਪਾਣੀ ਆਉਂਦਾ ਹੈ। ਜਿੰਨਾ ਹੁੰਦਾ ਹੈ ਭਰ ਲਈ ਦਾ ਹੈ।''

ਇਹ ਵੀ ਪੜ੍ਹੋ:
ਇਸ ਪਿੰਡ ਦੇ ਜ਼ਿਆਦਾਤਰ ਘਰਾਂ ਵਿੱਚ ਨਲਕੇ ਹਨ ਪਰ ਪਾਣੀ ਬਹੁਤ ਹੀ ਘੱਟ ਆਉਂਦਾ ਹੈ। ਇਨ੍ਹਾਂ ਹਾਲਾਤਾਂ ਵਿੱਚ ਲੋੜ ਪੈਣ 'ਤੇ ਔਰਤਾਂ ਜਿੱਥੇ ਜਾਨਵਰ ਪਾਣੀ ਪੀਂਦੇ ਹਨ ਉਸੇ ਹੋਦ ਵਿੱਚੋਂ ਹੀ ਪਾਣੀ ਭਰਦੀਆਂ ਹਨ।
ਪਿੰਡ ਦੀ ਲਕਸ਼ਮੀ ਬੇਨ ਕਹਿੰਦੀ ਹੈ, "ਜਿੱਥੋਂ ਜਾਨਵਰ ਪਾਣੀ ਪੀਂਦੇ ਹਨ, ਲੋੜ ਸਮੇਂ ਉੱਥੋਂ ਹੀ ਪਾਣੀ ਭਰ ਲੈਂਦੇ ਹਾਂ, ਇਸ ਨਾਲ ਲੋਕ ਬਿਮਾਰ ਵੀ ਹੁੰਦੇ ਹਨ।"
65 ਸਾਲਾ ਆਵੀ ਬੇਨ ਕਹਿੰਦੀ ਹੈ, "ਇਸ ਵਾਰ ਐਨਾ ਸੋਕਾ ਪਿਆ ਹੈ। ਇਨਸਾਨ ਤਾਂ ਫਿਰ ਵੀ ਜ਼ਿੰਦਾ ਹਨ ਪਰ ਪਸ਼ੂ ਮਰ ਰਹੇ ਹਨ।''
ਮੱਝਾਂ ਦਾ ਕੋਈ ਰਖਵਾਲਾ ਨਹੀਂ
ਉਪ ਸਰਪੰਚ ਵਿਜੇ ਸਿੰਘ ਡੋਡੀਆ ਕਹਿੰਦੇ ਹਨ, "ਇਸ ਸਾਲ ਸੋਕਾ ਪਿਆ ਹੈ, ਪਰ ਪੁੱਛਣ ਕੋਈ ਨਹੀਂ ਆਇਆ। ਨਾ ਖੇਤਾ ਵਿੱਚ ਕੋਈ ਫਲ ਉੱਗੀ ਹੈ, ਜਾਨਵਰ ਵੀ ਮਰ ਰਹੇ ਹਨ। ਗਊਆਂ ਨੂੰ ਗਊਸ਼ਾਲਾ ਵਿੱਚ ਛੱਡ ਦਿੱਤਾ ਹੈ ਪਰ ਮੱਝਾਂ, ਭੇਡਾਂ ਅਤੇ ਬੱਕਰੀਆਂ ਨੂੰ ਮਰਨ ਲਈ ਛੱਡ ਦਿੱਤਾ ਹੈ।''
ਜਲੋਆ ਅਤੇ ਭਾਖਰੀ ਪਿੰਡ ਵਿੱਚ ਪਸ਼ੂ ਪਾਲਣ 'ਤੇ ਨਿਰਭਰ ਪਰਿਵਾਰਾਂ ਦੀ ਇੱਕ ਵੱਡੀ ਤਦਾਦ ਹੈ। ਸੋਕੇ ਦੇ ਕਾਰਨ ਇਨ੍ਹਾਂ ਦੀ ਸਥਿਤੀ ਮਾੜੀ ਹੋ ਗਈ ਹੈ।
ਬਨਾਸਕਾਂਠ ਦੇ ਥਰਾਦ ਤੋਂ ਭਾਰਤ-ਪਾਕਿਸਤਾਨ ਦੀ ਸਰਹੱਦ ਵੱਲ ਅੱਗੇ ਵਧੇ ਤਾਂ ਸਾਨੂੰ ਰਾਤ ਨੂੰ ਦੋਵੇਂ ਪਾਸੇ ਮਰੇ ਹੋਏ ਜਾਨਵਰ ਦਿਖਾਈ ਦਿੱਤੇ।
ਇੱਥੋਂ 7 ਕਿੱਲੋਮੀਟਰ ਅੱਗੇ ਚੱਲਦੇ ਹੀ, ਰਾਤ ਦੇ ਹਨੇਰੇ ਵਿੱਚ ਪਾਕਿਸਤਾਨ ਦੇ ਪਿੰਡ ਦੀਆਂ ਛੋਟੀਆਂ ਬੱਤੀਆਂ ਦਿਖਾਈ ਦੇਣ ਲਗਦੀਆਂ ਹਨ।

ਪਹਿਲਾਂ ਇੱਥੋਂ ਦੇ ਲੋਕ ਜਾਨਵਰਾਂ ਨੂੰ ਚਰਾਉਂਦੇ ਹੋਏ ਪਾਕਿਸਤਾਨ ਦੀ ਸਰਹੱਦ ਤੱਕ ਪਹੁੰਚ ਜਾਂਦੇ ਸਨ, ਪਰ ਤਾਰਬੰਦੀ ਤੋਂ ਬਾਅਦ ਇਹ ਘਟ ਗਿਆ ਹੈ।
ਵਿਜੇ ਸਿੰਘ ਕਹਿੰਦੇ ਹਨ ਕਿ ਅਸੀਂ ਪਾਕਿਸਤਾਨ ਦੇ ਕਰੀਬ ਹਾਂ ਅਤੇ ਇਹ ਰੇਗਿਸਤਾਨ ਦਾ ਇਲਾਕਾ ਹੈ ਇਸ ਲਈ ਇੱਥੇ ਉਦਯੋਗਿਕ ਧੰਦੇ ਨਹੀਂ ਹਨ ਅਤੇ ਸਾਨੂੰ ਪਸ਼ੂ ਪਾਲਣ 'ਤੇ ਹੀ ਨਿਰਭਰ ਰਹਿਣਾ ਪੈਂਦਾ ਹੈ।
ਇਸ ਪਿੰਡ ਤੋਂ ਸਰਹੱਦ ਦੇਖਣ ਦੀ ਸਾਈਟ 30 ਕਿੱਲੋਮੀਟਰ ਦੂਰ ਹੈ। ਉੱਥੋਂ ਤੱਕ ਜਾਣ ਲਈ ਪੱਕੇ ਰਸਤੇ ਹਨ ਪਰ ਇਸ ਪਿੰਡ ਵਿੱਚ ਅਜੇ ਕੋਈ ਰਸਤਾ ਨਹੀਂ ਹੈ।
ਵਿਜੇ ਸਿੰਘ ਕਹਿੰਦੇ ਹਨ ਕਿ ਚਾਰਾ ਲੈਣ ਲਈ ਇੱਥੋਂ 30 ਕਿੱਲੋਮੀਟਰ ਦੂਰ ਜਾਣਾ ਪੈਂਦਾ ਹੈ ਅਤੇ ਦੁੱਧ ਵੀ ਅੱਧਾ ਹੀ ਮਿਲਦਾ ਹੈ।
ਇਹ ਵੀ ਪੜ੍ਹੋ:

ਇਸ ਪਿੰਡ ਦੇ ਮੇਘਜੀ ਰਬਾਰੀ ਕਹਿੰਦੇ ਹਨ, " ਸਾਡੇ ਲਈ ਇਹ ਜਾਨਵਰ ਸਾਡੇ ਬੱਚਿਆਂ ਵਾਂਗ ਹਨ। ਸਰਕਾਰ ਗਊਆਂ ਅਤੇ ਮੱਝਾਂ ਲਈ ਚਾਰਾ ਦਿੰਦੀ ਹੈ ਪਰ ਭੇਡਾਂ, ਬੱਕਰੀਆਂ ਲਈ ਕੁਝ ਨਹੀਂ ਮਿਲਦਾ।"
ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਪਾਕਿਸਤਾਨ ਸਰਹੱਦ ਦੇ ਕੋਲ ਦੇ ਪਿੰਡਾਂ ਵਿੱਚ ਪਾਣੀ ਪਹੁੰਚਾਉਣ ਲਈ ਲਾਈਨ ਦਾ ਕੰਮ ਚੱਲ ਰਿਹਾ ਹੈ, ਉਹ ਖ਼ਤਮ ਹੁੰਦੇ ਹੀ ਪਾਣੀ ਦੀ ਦਿੱਕਤ ਹੱਲ ਹੋ ਜਾਵੇਗੀ।
ਉਨ੍ਹਾਂ ਨੇ ਕਿਹਾ ਸੀ ਕਿ ਇਸ ਸਾਲ ਉੱਤਰ ਗੁਜਰਾਤ ਦੇ ਡੈਮਾਂ ਅਤੇ ਝੀਲਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਪਾਣੀ ਘੱਟ ਹੈ।
ਪਾਈਪਲਾਈਨ ਬਣਨ ਤੱਕ ਪਿੰਡ ਦੇ ਲੋਕਾਂ ਅਤੇ ਜਾਨਵਰਾਂ ਲਈ ਪਾਣੀ ਸੁਪਨਾ ਹੀ ਹੈ।
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












