ਕੈਨੇਡਾ 10 ਲੱਖ ਪਰਵਾਸੀਆਂ ਨੂੰ ਬੁਲਾ ਰਿਹਾ ਹੈ - ਰਿਐਲਿਟੀ ਚੈੱਕ

ਤਸਵੀਰ ਸਰੋਤ, Getty Images
- ਲੇਖਕ, ਬੀਬੀਸੀ ਰਿਐਲਿਟੀ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਇੱਕ ਖ਼ਬਰ ਇਸ ਦਾਅਵੇ ਨਾਲ ਫੈਲਾਈ ਜਾ ਰਹੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਦੇਸ਼ਾਂ ਤੋਂ ਆਪਣੇ ਦੇਸ ਲਈ ਪ੍ਰਵਾਸੀਆਂ ਦੀ ਮੰਗ ਕੀਤੀ ਹੈ।
ਇਹ ਅਪੀਲ ਨਾਈਜੀਰੀਆ, ਕੀਨੀਆ, ਜ਼ਿੰਮਬਾਬਵੇ, ਜ਼ਾਂਬੀਆ, ਘਾਨਾ ਤੇ ਫਿਲੀਪੀਨਜ਼ ਸਾਰਿਆਂ ਨੂੰ ਕੀਤੀ ਗਈ ਹੈ।
ਇਹ ਖ਼ਬਰ ਸੋਸ਼ਲ ਮੀਡੀਆ ਤੇ ਇੰਟਰਨੈੱਟ ਉੱਪਰ ਵਾਇਰਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਇਹ ਸਭ ਝੂਠ ਹੈ।
ਇਹ ਵੀ ਪੜ੍ਹੋ:
ਖ਼ਬਰ ਵਿੱਚ ਕੀ ਦਾਅਵਾ ਕੀਤਾ ਗਿਆ ਹੈ?
ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਨਵੇਂ ਇਮੀਗਰੇਸ਼ਨ ਪ੍ਰੋਗਰਾਮ ਦੇ ਹਿੱਸੇ ਵਜੋਂ ਦੇਸਾ ਤੋਂ ਇਹ ਮੰਗ ਕਰ ਰਹੇ ਹਨ।
ਇੱਕ ਵੈਬਸਾਈਟ ਨੇ ਸੁਰਖ਼ੀ ਦਿੱਤੀ ਹੈ, " ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜ਼ਾਂਬੀਆ ਦੇ ਰਾਸ਼ਟਰਪਤੀ ਤੋਂ 10 ਲੱਖ ਪ੍ਰਵਾਸੀਆਂ ਦੀ ਮੰਗ ਕੀਤੀ ਹੈ।"

ਹਾਲਾਂਕਿ ਇਸ ਨਾਲ ਜ਼ਾਂਬੀਆ ਦੇ ਰਾਸ਼ਟਰਪਤੀ ਦੀ ਕੈਨੇਡੀਅਨ ਹਾਈ ਕਮਿਸ਼ਨਰ, ਪਾਮੇਲਾ ਓ'ਡੋਨੇਲ ਨਾਲ ਹੱਥ ਮਿਲਾਉਂਦਿਆਂ ਦੀ ਜੋ ਤਸਵੀਰ ਛਾਪੀ ਗਈ ਹੈ ਉਹ ਤਾਂ ਅਸਲੀ ਹੈ, ਪਰ ਖ਼ਬਰ ਪੂਰੀ ਤਰ੍ਹਾਂ ਝੂਠੀ ਹੈ।
ਕੈਨੇਡਾ ਵੱਲੋਂ ਹੋਰ ਅਫ਼ਰੀਕੀ ਦੇਸ਼ਾਂ ਤੋਂ ਇਸੇ ਤਰ੍ਹਾਂ ਪ੍ਰਵਾਸੀਆਂ ਦੀ ਮੰਗ ਬਾਰੇ ਵੀ ਅਜਿਹੀਆਂ ਖ਼ਬਰਾਂ ਛਪੀਆਂ ਦੇਖਣ ਨੂੰ ਮਿਲੀਆਂ ਹਨ।
ਅਫਵਾਹ ਫੈਲੀ ਕਿਵੇਂ?
ਹਾਲਾਂਕਿ ਇਹ ਸਾਰੀਆਂ ਖ਼ਬਰਾਂ ਅਫਵਾਹ ਹਨ ਪਰ ਇਨ੍ਹਾਂ ਦੀ ਬੁਨਿਆਦ ਕੈਨੇਡਾ ਵੱਲੋਂ ਇਸੇ ਸਾਲ ਦੇ ਸ਼ੁਰੂ ਵਿੱਚ ਐਲਾਨੀ ਗਈ ਇਮੀਗਰੇਸ਼ਨ ਨੀਤੀ ਹੈ।
ਇਸ ਨੀਤੀ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਸਰਕਾਰ ਆਗਾਮੀ ਤਿੰਨਾਂ ਸਾਲਾਂ ਵਿੱਚ 10 ਲੱਖ ਇਮੀਗ੍ਰੈਂਟ ਸੱਦਣਾ ਚਾਹੁੰਦੀ ਹੈ। ਹਾਲਾਂਕਿ ਨੀਤੀ ਵਿੱਚ ਕਿਸੇ ਖ਼ਾਸ ਦੇਸ਼ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।
ਅਪ੍ਰੈਲ ਵਿੱਚ ਨਾਈਜੀਰੀਆ ਵਿੱਚ ਅਜਿਹੀ ਹੀ ਖ਼ਬਰ ਸੋਸ਼ਲ ਮੀਡੀਆ 'ਤੇ ਹਜ਼ਾਰਾਂ ਵਾਰ ਸਾਂਝੀ ਕੀਤੀ ਗਈ।
ਇਹ ਵੀ ਪੜ੍ਹੋ:
ਇਹ ਖ਼ਬਰ ਇੱਕ ਸੋਸ਼ਲ ਮੀਡੀਆ ਅਕਾਊਂਟ ਤੋਂ ਫੈਲਾਈ ਗਈ ਜਿਸ ਦੇ 10 ਲੱਖ ਤੋਂ ਵਧੇਰੇ ਫੌਲੋਵਰ ਸਨ।
ਇਨ੍ਹਾਂ ਪੋਸਟਾਂ ਥੱਲੇ ਕਮੈਂਟਾਂ ਵਿੱਚ ਰਲੀਆਂ-ਮਿਲੀਆਂ ਟਿੱਪਣੀਆਂ ਕੀਤੀ ਗਈਆਂ। ਜਿੱਥੇ ਕੁਝ ਲੋਕਾਂ ਨੇ ਇਸ ਨੂੰ ਝੂਠੀ ਦੱਸਿਆ, ਉੱਥੇ ਹੀ ਕੁਝ ਲੋਕਾਂ ਨੇ ਅਰਜ਼ੀ ਦੇਣ ਲਈ ਲਿੰਕ ਦੀ ਮੰਗ ਕੀਤੀ।
ਕੈਨੇਡਾ ਦੀ ਪ੍ਰਤੀਕਿਰਿਆ
ਨਾਈਜੀਰੀਆ ਤੇ ਕੀਨੀਆ ਵਿਚਲੇ ਕੈਨੇਡੀਅਨ ਹਾਈ ਕਮਿਸ਼ਨਾਂ ਨੇ ਲੋਕਾਂ ਨੂੰ ਕਿਸੇ ਵੀ ਝਾਂਸੇ ਵਿੱਚ ਨਾ ਆਉਣ ਪ੍ਰਤੀ ਸੁਚੇਤ ਕੀਤਾ ਹੈ।
ਨਾਈਜੀਰੀ ਵਿਚਲੇ ਕੈਨੇਡੀਅਨ ਹਾਈ ਕਮਿਸ਼ਨ ਨੇ ਇਸ ਬਾਰੇ ਟਵੀਟ ਕੀਤਾ, "ਜੇ ਤੁਸੀਂ ਸੋਸ਼ਲ ਮੀਡੀਆ ਤੇ ਅਜਿਹਾ ਲਿੰਕ ਦੇਖਿਆ ਹੈ ਤਾਂ, ਯਕੀਨ ਨਾ ਕਰਨਾ। ਇਹ ਖ਼ਬਰ ਸੱਚੀ ਨਹੀਂ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮਾਰਚ ਵਿੱਚ ਨਾਈਜੀਰੀਆ ਵਿਚਲੇ ਕੈਨੇਡੀਅਨ ਹਾਈ ਕਮਿਸ਼ਨ ਨੇ ਲੋਕਾਂ ਨੂੰ ਸੁਚੇਤ ਕਰਨ ਬਾਰੇ ਇੱਕ ਹੋਰ ਪੋਸਟ ਪਾਈ ਸੀ। ਉਸ ਵਿੱਚ ਕਿਹਾ ਗਿਆ ਸੀ ਕਿ ਲੋਕ ਵੀਜ਼ੇ ਦੀ ਗਰੰਟੀ ਦੇਣ ਵਾਲੇ ਇੱਕ ਟੈਕਸਟ ਮੈਸਜ ਉੱਪਰ ਭਰੋਸਾ ਨਾ ਕਰਨ।
ਅਸਲੀ ਸਥਿਤੀ ਕੀ ਹੈ?
ਕੈਨੇਡਾ ਵਿੱਚ ਸਾਲ 1990 ਤੋਂ ਬਾਅਦ 60 ਲੱਖ ਤੋਂ ਵਧੇਰੇ ਇਮੀਗ੍ਰੈਂਟ ਆਏ ਹਨ। ਇਮੀਗ੍ਰੈਂਟਾਂ ਦੇ ਕੈਨੇਡਾਂ ਪਹੁੰਚਣ ਦੀ ਦਰ ਲਗਾਤਰ ਵਧਦੀ ਆ ਰਹੀ ਹੈ।
ਅਕਤੂਬਰ 2017 ਤੋਂ ਜੂਨ 2018 ਦੌਰਾਨ ਕੈਨੇਡਾ ਦੀ ਨਾਗਰਿਕਤਾ ਦੀਆਂ ਅਰਜੀਆਂ ਵਿੱਚ 130% ਵਾਧਾ ਹੋਇਆ ਹੈ।
ਇਨ੍ਹਾਂ ਅਰਜੀਆਂ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਵੱਲੋਂ ਲਾਈਆਂ ਅਰਜੀਆਂ ਦੀ ਹੈ।
ਜਦਕਿ ਨਾਈਜੀਰੀਆ ਤੇ ਫਿਲੀਪੀਨਜ਼ ਵੀ ਸਿਖ਼ਰਲੇ 10 ਦੇਸ਼ਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੇ ਨਾਗਰਿਕ ਕੈਨੇਡਾ ਜਾ ਕੇ ਵਸ ਰਹੇ ਹਨ।
ਕੈਨੇਡਾ ਦੇ ਵਸੋਂ ਬੁੱਢੀ ਹੋ ਰਹੀ ਹੈ। ਇਸ ਕੌਮੀ ਬੁਢਾਪੇ ਅਤੇ ਡਿਗਦੀ ਜਨਮ ਦਰ ਨਾਲ ਨਜਿੱਠਣ ਲਈ ਕੈਨੇਡਾ ਵਿਦੇਸ਼ੀਆਂ ਨੂੰ ਸੱਦਣਾ ਚਾਹੁੰਦਾ ਹੈ।
ਕੈਨੇਡਾ ਦੀ ਯੋਜਨਾ ਮੁਤਾਬਕ ਆਗਾਮੀ ਤਿੰਨ ਸਾਲਾਂ ਦੌਰਾਨ ਇਮੀਗ੍ਰੇਂਟ ਸੱਦੇ ਜਾਣਗੇ। ਇਸ ਤਹਿਤ 2019 ਵਿੱਚ 330,800, 2020 ਦੌਰਾਨ 341,000 ਅਤੇ 2021 ਦੌਰਾਨ 350,000 ਇਮੀਗ੍ਰੈਂਟ ਸੱਦੇ ਜਾਣਗੇ।
ਇਹ ਦਾਖਲੇ ਕੈਨੇਡਾ ਦੀ ਵਸੋਂ ਦੇ 1% ਦੇ ਨੇੜੇ ਹੋਣਗੇ।

ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3