'ਮੈਨੂੰ ਆਪਣੇ ਪੁੱਤਰ 'ਤੇ ਮਾਣ ਹੈ, ਉਸ ਨੇ ਦੂਜਿਆਂ ਨੂੰ ਬਚਾਉਣ ਖ਼ਾਤਰ ਆਪਣੀ ਜਾਨ ਦਿੱਤੀ'

ਮਿਸਰਾ ਬਾਨੋ

ਤਸਵੀਰ ਸਰੋਤ, Majidjahangir/bbc

ਤਸਵੀਰ ਕੈਪਸ਼ਨ, ਰਿਵਰ ਰਾਫਟਿੰਗ ਕਰ ਰਹੇ 5 ਸੈਲਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਅਹਿਮਦ ਡਾਰ ਦੀ ਜਾਨ ਚਲੀ ਗਈ ਸੀ
    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਜੰਮੂ-ਕਸ਼ਮੀਰ ਤੋਂ, ਬੀਬੀਸੀ ਲਈ

"ਮੇਰਾ ਪੁੱਤਰ ਸ਼ਹੀਦ ਹੋਇਆ ਹੈ। ਮੈਨੂੰ ਆਪਣੇ ਪੁੱਤਰ 'ਤੇ ਮਾਣ ਹੈ ਕਿ ਉਸ ਨੇ ਪੰਜ ਸੈਲਾਨੀਆਂ ਦੀਆਂ ਜਾਨਾਂ ਬਚਾਈਆਂ ਹਨ। ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਨੇ ਦੂਜਿਆਂ ਨੂੰ ਬਚਾਉਣ ਖ਼ਾਤਰ ਆਪਣੀ ਜਾਨ ਦਿੱਤੀ ਹੈ।"

ਇਹ ਸ਼ਬਦ ਕੁਝ ਦਿਨ ਪਹਿਲਾਂ ਪਹਿਲਗਾਮ ਦੇ ਨੇੜੇ ਇੱਕ ਹੈਲਥ ਰਿਜ਼ਾਰਟ ਵਿੱਚ ਮਾਰੇ ਗਏ ਰੌਫ਼ (ਰਾਫਟਿੰਗ ਗਾਈਡ) ਅਹਿਮਦ ਡਾਰ ਦੀ ਮਾਂ ਮਿਸਰਾ ਬਾਨੋ ਦੇ ਹਨ।

ਉਨ੍ਹਾਂ ਨੇ ਭਰੀਆਂ ਅੱਖਾਂ ਨਾਲ ਅੱਗੇ ਕਿਹਾ, "ਸਾਰਿਆਂ ਨੂੰ ਸਾਡੇ ਪਰਿਵਾਰ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਅਸੀਂ ਆਪਣਾ ਸਾਰਾ ਕੁਝ ਗੁਆ ਲਿਆ। ਉਹ ਸਾਡੇ ਪਰਿਵਾਰ ਦੀ ਆਮਦਨੀ ਦਾ ਵੱਡਾ ਸਰੋਤ ਸੀ।"

"ਮੇਰੇ ਪਤੀ ਕੈਂਸਰ ਦੇ ਮਰੀਜ਼ ਹਨ। ਮੇਰੇ ਬੇਟੇ ਦੀ ਦੁੱਖਦਾਈ ਮੌਤ ਨੇ ਸਾਡੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਉਸ ਦੀ ਕਿਸਮਤ 'ਚ ਸ਼ਾਇਦ ਇਹੀ ਲਿਖਿਆ ਸੀ।"

ਡਾਰ ਪਹਿਲਗਾਮ ਨੇੜੇ ਯਨੇਦ ਹੈਲਥ ਰਿਜ਼ਾਰਟ ਵਿੱਚ ਸਨ ਜਦੋਂ ਰਿਵਰ ਰਾਫਟਿੰਗ ਕਰ ਰਹੇ 5 ਸੈਲਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ-

ਨਦੀ

ਤਸਵੀਰ ਸਰੋਤ, Majidjahangir/bbc

ਤਸਵੀਰ ਕੈਪਸ਼ਨ, ਡਾਰ ਦੀ ਰਾਫ਼ਟਿੰਗ ਪੁਆਇੰਟ ਤੋਂ ਕੋਈ 250 ਮੀਟਰ ਦੂਰ ਜਾਂਦਿਆਂ ਹੀ ਕਿਸ਼ਤੀ ਡੋਲਣੀ ਸ਼ੁਰੂ ਹੋ ਗਈ

ਯਨੇਦ ਰਿਜ਼ਾਰਟ, ਜੰਮੂ ਦੀ ਗਰਮੀਆਂ ਦੀ ਰਾਜਧਾਨੀ ਕਹੇ ਜਾਣ ਵਾਲੇ ਪਹਿਲਗਾਮ ਤੋਂ ਲਗਭਗ 80 ਕਿੱਲੋਮੀਟਰ ਦੂਰ ਹੈ।

ਮਿਸਰਾ ਬਾਨੋ ਨੇ ਹਾਦਸੇ ਵਾਲੇ ਦਿਨ ਬਾਰੇ ਯਾਦ ਕਰਦਿਆਂ ਦੱਸਿਆ ਕਿ ਉਸ ਦਿਨ ਉਨ੍ਹਾਂ ਦੀ ਡਾਰ ਨਾਲ ਫੋਨ 'ਤੇ ਗੱਲ ਹੋਈ ਸੀ।

ਡਾਰ ਨੇ ਉਨ੍ਹਾਂ ਨੰ ਦੱਸਿਆ ਸੀ, "ਉਸ ਨੇ ਮੇਰੇ ਲਈ ਕੁਝ ਫ਼ਲ ਲਏ ਹਨ ਅਤੇ ਨਾਲ ਹੀ ਮੀਟ ਬਣਾਉਣ ਨੂੰ ਕਿਹਾ ਸੀ।"

ਮਿਸਰਾ ਨੇ ਦੱਸਿਆ ਕਿ ਸ਼ਾਮੀਂ ਫਿਰ ਉਨ੍ਹਾਂ ਨੇ ਡਾਰ ਨੂੰ ਫੋਨ ਕੀਤਾ ਪਰ ਉਸ ਨੇ ਚੁੱਕਿਆ ਨਹੀਂ। ਉਸ ਸਮੇਂ ਤੱਕ ਡਾਰ ਨਾਲ ਭਾਣਾ ਵਰਤ ਚੁੱਕਿਆ ਸੀ।

ਉਨ੍ਹਾਂ ਦੱਸਿਆ, "ਮੈਂ ਘਟਨਾ ਸਥਾਨ ਵੱਲ ਭੱਜੀ, ਮੈਂ ਸੋਚਿਆ ਕਿ ਨਦੀ ਵਿੱਚ ਛਾਲ ਮਾਰ ਦੇਵਾਂ। ਫਿਰ ਮੈਂ ਸੋਚਿਆ ਉਹ ਸਵੇਰੇ ਆ ਜਾਵੇਗਾ। ਜਦਕਿ ਅਗਲੀ ਸਵੇਰ ਮੈਨੂੰ ਉਸ ਦੀ ਲਾਸ਼ ਮਿਲੀ। ਫਿਰ ਮੈਨੂੰ ਪਤਾ ਲੱਗਾ ਕਿ ਕੁਝ ਸੈਲਾਨੀਆਂ ਨੂੰ ਬਚਾਉਂਦਿਆਂ ਉਹ ਪਾਣੀ ਵਿੱਚ ਵਹਿ ਗਿਆ ਸੀ।"

ਮਿਸਰਾ ਬਾਨੋ

ਤਸਵੀਰ ਸਰੋਤ, Majidjahangir/bbc

ਤਸਵੀਰ ਕੈਪਸ਼ਨ, ਡਾਰ ਦੀ ਮਾਂ ਮਿਸਰਾ ਬਾਨੋ ਕਹਿੰਦੀ ਹੈ ਕਿ ਪੁੱਤਰ ਦੇ ਜਾਣ ਦਾ ਝੌਰਾ ਸਾਰੀ ਉਮਰ ਖਾਏਗਾ

"ਉਹ ਬਹੁਤ ਦਯਾਲੂ ਮੁੰਡਾ ਸੀ। ਹੁਣ ਮੈਂ ਤੁਹਾਨੂੰ ਹੋਰ ਕੁਝ ਨਹੀਂ ਦੱਸ ਸਕਦੀ, ਮੇਰੇ ਵਿੱਚ ਬੋਲਣ ਦੀ ਹੋਰ ਹਿੰਮਤ ਨਹੀਂ ਹੈ।"

ਮਿਸਰਾ ਨੂੰ ਕੋਈ ਦਰਜਨ ਭਰ ਔਰਤਾਂ ਨੇ ਘੇਰ ਰੱਖਿਆ ਸੀ। ਘਰ ਦੇ ਬਾਹਰ ਲੱਗੇ ਇੱਕ ਟੈਂਟ ਦੇ ਵਿੱਚ ਬੈਠੀਆਂ ਇਹ ਔਰਤਾਂ ਮਿਸਰਾ ਨੂੰ ਦਿਲਾਸਾ ਦੇਣ ਦਾ ਯਤਨ ਕਰ ਰਹੀਆਂ ਸਨ।

ਜਦਕਿ ਉਹ ਸਿਰਫ਼ ਆਪਣੀ ਛਾਤੀ ਪਿੱਟ ਰਹੀ ਸੀ ਤੇ ਲਗਾਤਾਰ ਆਪਣੇ ਪੁੱਤਰ ਲਈ ਵੈਣ ਪਾਈ ਜਾ ਰਹੀ ਸੀ।

ਸ਼ੁੱਕਰਵਾਰ ਨੂੰ ਸ਼ਾਮੀਂ ਪੌਣੇ 6 ਵਜੇ, ਪੰਜ ਸੈਲਾਨੀ ਲਿੱਧਰ ਨਦੀ ਵਿੱਚ ਯਨੀਦ ਰਾਫ਼ਟਿੰਗ ਪੁਆਇੰਟ ਕੋਲ ਰਾਫ਼ਟਿੰਗ ਕਰ ਰਹੇ ਸਨ। ਡਾਰ ਉਨ੍ਹਾਂ ਦੇ ਰਾਫ਼ਟਿੰਗ ਗਾਈਡ ਸਨ।

ਡਾਰ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਰਾਫ਼ਟਿੰਗ ਲਈ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਆਪਣੀਆਂ ਕਿਸ਼ਤੀਆਂ ਬੰਨ੍ਹ ਚੁੱਕੇ ਸਨ। ਸੈਲਾਨੀਆਂ ਦੇ ਵਾਰ-ਵਾਰ ਕਹਿਣ 'ਤੇ ਡਾਰ ਮੰਨ ਗਏ ਤੇ ਉਨ੍ਹਾਂ ਨੂੰ ਲੈ ਕੇ ਗਏ।

ਆਰਿਫ਼

ਤਸਵੀਰ ਸਰੋਤ, Majidjahangir/bbc

ਤਸਵੀਰ ਕੈਪਸ਼ਨ, ਆਰਿਫ ਨੇ ਰੌਫ ਡਾਰ ਦੀ ਕਿਸ਼ਤੀ ਪਲਟਦੇ ਹੋਏ ਦੇਖੀ ਸੀ

ਆਰਿਫ਼ ਅਹਿਮਦ ਡਾਰ ਰੌਫ਼ ਦੇ ਸਹਾਇਕ ਗਾਈਡ ਸਨ। ਉਨ੍ਹਾਂ ਦੱਸਿਆ, "ਅਸੀਂ ਆਪਣੀਆਂ ਸਾਰੀਆਂ ਕਿਸ਼ਤੀਆਂ ਬੰਦ ਕਰ ਚੁੱਕੇ ਸੀ। ਕੁਝ ਸੈਲਾਨੀਆਂ ਨੇ ਡਾਰ ਨੂੰ ਰਾਈਡ ਲਈ ਪੁੱਛਿਆ, ਜਿਸ ਲਈ ਪਹਿਲਾਂ ਤਾਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਕਿਉਂਕਿ ਅਸੀ ਹਰ ਰੋਜ਼ 6 ਵਜੇ ਆਪਣੀਆਂ ਕਿਸ਼ਤੀਆਂ ਬੰਦ ਕਰ ਦਿੰਦੇ ਹਾਂ।"

"ਅਖੀਰ ਰੌਫ਼ ਨੇ ਸੈਲਾਨੀਆਂ ਨੂੰ ਹਾਂ ਕਰ ਦਿੱਤੀ। ਜਿਹੜੀ ਕਿਸ਼ਤੀ ਪਲਟੀ ਮੈਂ ਵੀ ਉਸੇ ਵਿੱਚ ਸਵਾਰ ਸੀ। ਰਾਫ਼ਟਿੰਗ ਪੁਆਇੰਟ ਤੋਂ ਕੋਈ 250 ਮੀਟਰ ਦੂਰ ਜਾਂਦਿਆਂ ਹੀ ਸਾਡੀ ਕਿਸ਼ਤੀ ਡੋਲਣੀ ਸ਼ੁਰੂ ਹੋ ਗਈ ਅਤੇ ਅਚਾਨਕ ਪਲਟ ਗਈ। ਜਦੋਂ ਕਿਸ਼ਤੀ ਪਲਟੀ ਤਾਂ ਉਸ ਵਿੱਚ ਸਵਾਰ ਅਸੀਂ ਸਾਰੇ ਸੱਤ ਦੇ ਸੱਤ ਬਾਹਰ ਡਿੱਗ ਪਏ।"

ਇਹ ਵੀ ਪੜ੍ਹੋ-

"ਪਾਣੀ ਬਹੁਤ ਤੇਜ਼ੀ ਨਾਲ ਵਹਿ ਰਿਹਾ ਸੀ। ਰੌਫ਼ ਤੇ ਮੈਂ ਬਚਾਅ ਕਾਰਜ ਸ਼ੁਰੂ ਕੀਤਾ। ਅਸੀਂ ਪੰਜਾਂ ਸੈਲਾਨੀਆਂ ਨੂੰ ਸੁਰੱਖਿਅਤ ਬਚਾ ਲਿਆ। ਇਸੇ ਦੌਰਾਨ ਤੇਜ਼ ਪਾਣੀ ਦੀ ਧਾਰ ਨੇ ਮੈਨੂੰ ਖੂੰਜੇ ਲਾ ਦਿੱਤਾ ਤੇ ਮੈਂ ਵੱਡੇ ਪੱਥਰਾਂ ਵਿੱਚ ਫਸ ਗਿਆ। ਕੁਝ ਸਕਿੰਟਾਂ ਲਈ ਮੈਂਨੂੰ ਲੱਗਾ ਮੇਰਾ ਆਖ਼ਰੀ ਵੇਲਾ ਆ ਗਿਆ ਹੈ ਪਰ ਰੱਬ ਦੀ ਮਿਹਰ ਨਾਲ ਮੈਂ ਜ਼ਿੰਦਾ ਹਾਂ।"

ਆਰਿਫ਼

ਤਸਵੀਰ ਸਰੋਤ, Majidjahangir/bbc

ਤਸਵੀਰ ਕੈਪਸ਼ਨ, ਆਰਿਫ਼ ਨੇ ਦੱਸਿਆ ਕਿ ਹਾਦਸੇ ਬਾਰੇ ਸੋਚ ਅਜੇ ਵੀ ਸਦਮੇ ਵਿੱਚ ਹਨ

"ਜਦੋਂ ਮੈਂ ਸੈਲਾਨੀਆਂ ਨਾਲ ਨਦੀ ਦੇ ਕੰਢੇ 'ਤੇ ਪਹੁੰਚਿਆ ਤਾਂ ਰੌਫ਼ ਗਾਇਬ ਸੀ। ਮੈਨੂੰ ਲੱਗਿਆ ਕਿ ਉਹ ਵੀ ਬਚ ਗਿਆ ਹੋਵੇਗਾ ਤੇ ਮਹਿਫ਼ੂਜ਼ ਹੋਵੇਗਾ। ਜਦਕਿ ਰੌਫ਼ ਕਿਤੇ ਵੀ ਨਜ਼ਰ ਨਹੀਂ ਆਇਆ। ਪਾਣੀ ਉਸ ਨੂੰ ਵਹਾ ਕੇ ਲੈ ਗਿਆ ਸੀ ਤੇ ਉਹ ਡੁੱਬ ਗਿਆ ਸੀ।"

"ਐੱਸਡੀਆਰਐੱਫ, ਸੈਲਾਨੀ ਪੁਲਿਸ ਸਣੇ ਸਾਰੀਆਂ ਬਚਾਅ ਟੀਮਾਂ ਨੇ ਅਗਲੀ ਸਵੇਰ ਰਾਫਟਿੰਗ ਪੁਆਇੰਟ ਤੋਂ ਕੋਈ ਚਾਰ ਕਿਲੋਮੀਟਰ ਦੂਰ ਰੌਫ਼ ਦੀ ਲਾਸ਼ ਬਰਮਾਦ ਕੀਤੀ।"

ਆਰਿਫ਼ ਨੇ ਦੱਸਿਆ ਕਿ ਸਾਰੇ ਸੈਲਾਨੀ ਡਰੇ ਹੋਏ ਸਨ ਅਤੇ ਨਾਲ ਹੀ ਉਨ੍ਹਾਂ ਦੀ ਜਾਨ ਬਚਾਉਣ ਲਈ ਉਨ੍ਹਾਂ ਨਿੱਘਾ ਧੰਨਵਾਦ ਵੀ ਕੀਤਾ।

ਆਰਿਫ਼ ਨੇ ਅੱਗੇ ਕਿਹਾ, "ਪਰ ਅਜੇ ਵੀ ਡੂੰਘੇ ਸਦਮੇ ਵਿੱਚ ਹਾਂ। ਹਾਦਸਾ ਮੈਨੂੰ ਹਰ ਵੇਲੇ ਡਰਾਉਂਦਾ ਰਹਿੰਦਾ ਹੈ, ਆਪਣੇ-ਆਪ ਨੂੰ ਤੇ ਸੈਲਾਨੀਆਂ ਨੂੰ ਬਚਾਉਣਾ ਕੋਈ ਸੌਖਾ ਨਹੀਂ ਸੀ। ਮੈਂ ਆਪਣੇ ਦੋਸਤ, ਭਰਾ ਅਤੇ ਸਿੱਖਿਅਕ ਨੂੰ ਗੁਆਇਆ ਹੈ।"

ਡਾਰ ਦਾ ਪਿਤਾ ਗ਼ੁਲਾਮ ਰਸੂਲ ਡਾਰ

ਤਸਵੀਰ ਸਰੋਤ, Majidjahangir/bbc

ਤਸਵੀਰ ਕੈਪਸ਼ਨ, ਗ਼ੁਲਾਮ ਰਸੂਲ ਡਾਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਨੇਕ ਕੰਮ ਲਈ ਆਪਣੀ ਜਾਨ ਗੁਆਈ ਹੈ

ਰੌਫ ਦੇ ਘਰ ਵੱਡੀ ਗਿਣਤੀ ਵਿੱਚ ਹਮਦਰਦੀ ਦੇਣ ਵਾਲੇ ਲੋਕਾਂ ਦਾ ਆਉਣਾ ਜਾਰੀ ਹੈ। ਰੌਫ ਡਾਰ ਦੇ ਪਿਤਾ ਗ਼ੁਲਾਮ ਰਸੂਲ ਡਾਰ ਇੱਕ ਹੋਟਲ ਦੇ ਮੈਨੇਜਰ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਨੇਕ ਕੰਮ ਲਈ ਆਪਣੀ ਜਾਨ ਗੁਆਈ ਹੈ।

"ਕੋਈ ਵੀ ਜੋ ਇਸ ਦੁਨੀਆਂ 'ਚ ਆਉਂਦਾ ਹੈ, ਜੇਕਰ ਉਹ ਕੋਈ ਨੇਕ ਕੰਮ ਕਰਦਾ ਹੈ ਤਾਂ ਇਹ ਉਸ ਲਈ ਮਾਣ ਵਾਲੀ ਗੱਲ ਹੈ।"

ਰਾਫਟਿੰਗ ਗਾਈਡ ਦੇ ਇੱਕ ਸਹਾਇਕ ਆਦਿਲ ਅਹਿਮਦ ਵੀ ਬਚਾਅ ਲਈ ਆਈ ਕਿਸ਼ਤੀ ਵਿੱਚ ਬੈਠੇ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਹਾਦਸਾਗ੍ਰਸਤ ਕਿਸ਼ਤੀ ਕੋਲੋਂ ਕੁਝ ਮੀਟਰ ਦੀ ਦੂਰੀ 'ਤੇ ਸੀ।

ਆਦਿਲ ਨੇ ਦੱਸਿਆ, "ਉਹ ਸਾਡਾ ਰਾਫਟਿੰਗ ਬੰਦ ਕਰਨ ਦਾ ਵੇਲਾ ਸੀ ਅਤੇ ਅਸੀਂ ਆਪਣੇ ਕੱਪੜੇ ਬਦਲ ਰਹੇ ਸੀ। ਦੋ ਲੋਕ ਰੌਫ ਕੋਲ ਆ ਕੇ ਰਾਫਟਿੰਗ ਲਈ ਬੇਨਤੀ ਕਰਨ ਲੱਗੇ। ਸਾਡੇ ਗਾਹਕਾਂ ਨੇ ਜੈਕਟਾਂ ਅਤੇ ਹੈਲਮੈਟ ਪਹਿਨੇ ਹੋਏ ਸਨ ਅਤੇ ਅਸੀਂ ਉਨ੍ਹਾਂ ਨੂੰ ਕਿਸ਼ਤੀ 'ਤੇ ਬਿਠਾਇਆ।"

ਆਦਿਲ

ਤਸਵੀਰ ਸਰੋਤ, Majidjahangir/bbc

ਤਸਵੀਰ ਕੈਪਸ਼ਨ, ਆਦਿਲ ਮੁਤਾਬਤ ਉਸ ਦਿਨ ਨਦੀ ਵਿੱਚ ਵਹਾਅ ਤੇਜ਼ ਸੀ

"ਅਸੀਂ ਦੋ ਸਹਾਇਕ ਗਾਈਡ ਸੀ ਅਤੇ ਵੱਖਰੀ ਕਿਸ਼ਤੀ 'ਤੇ ਬੈਠੇ ਸੀ। ਸਾਡੀ ਕਿਸ਼ਤੀ 'ਚ ਵੀ ਸੈਲਾਨੀ ਬੈਠੇ ਹੋਏ ਸਨ। ਮੈਂ ਉਨ੍ਹਾਂ ਦੀ ਕਿਸ਼ਤੀ ਨੂੰ ਉਲਟਦੇ ਹੋਏ ਦੇਖਿਆ। ਮੈਂ ਆਪਣੀ ਕਿਸ਼ਤੀ ਤੁਰੰਤ ਖਾਲੀ ਕੀਤੀ ਅਤੇ ਬਚਾਅ ਲਈ ਅੱਗੇ ਵਧਿਆ। ਉਸ ਦਿਨ ਰੋਜ਼ਾਨਾ ਨਾਲੋਂ ਤੇਜ਼ ਹਵਾਵਾਂ ਚੱਲ ਰਹੀਆਂ ਸਨ ਅਤੇ ਪਾਣੀ ਦਾ ਪੱਧਰ ਕਾਫੀ ਵੱਧ ਸੀ।"

ਆਦਿਲ ਨੇ ਦੱਸਿਆ, "ਨਦੀ ਵਿੱਚ ਪਾਣੀ ਦਾ ਤੇਜ਼ ਵਹਾਅ ਸੀ। ਮੈਂ ਦੇਖਿਆ ਕਿ ਕਿਸ਼ਤੀ ਦੂਜੇ ਪਾਸੇ ਵੱਲ ਪਲਟ ਰਹੀ ਸੀ। ਜਿਵੇਂ ਹੀ ਕਿਸ਼ਤੀ ਪਲਟੀ ਰੌਫ ਅਹਿਮਦ ਨੇ ਸੈਲਾਨੀਆਂ ਨੂੰ ਬਚਾਇਆ।"

ਰੌਫ ਡਾਰ ਦੇ ਪਿਤਾ ਨੇ ਦੱਸਿਆ ਕਿ ਡਾਰ ਨੇ ਐਮਏ ਕੀਤੀ ਸੀ ਅਤੇ ਬੀਐੱਡ ਕਰ ਰਿਹਾ ਸੀ।

ਰੌਫ ਦੇ ਪਰਿਵਾਰ ਵਿੱਚ ਉਸ ਦੇ ਮਾਪੇ, ਭਰੇ ਅਤੇ ਪਤਨੀ ਰਹਿ ਗਏ ਹਨ।

ਜਾਵੇਦ ਅਹਿਮਦ

ਤਸਵੀਰ ਸਰੋਤ, Majidjahangir/bbc

ਤਸਵੀਰ ਕੈਪਸ਼ਨ, ਜਾਵੇਦ ਅਹਿਮਦ ਨੇ ਦੱਸਿਆ ਕਿ ਡਾਰ ਇੱਕ ਨੇਕ ਬੰਦਾ ਸੀ

ਬੀਬੀਸੀ ਨੇ ਉਨ੍ਹਾਂ ਸੈਲਾਨੀਆਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜੋ ਇਸ ਹਾਦਸੇ ਵਿੱਚ ਰੌਫ ਵੱਲੋਂ ਬਚਾਏ ਗਏ ਸਨ।

ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਸ਼ਨਿੱਚਵਾਰ ਨੂੰ ਮ੍ਰਿਤਕ ਕੇ ਰਿਸ਼ਤੇਦਾਰਾਂ ਨੂੰ 5 ਲੱਖ ਰੁਪਏ ਮਦਦ ਦੇਣ ਦਾ ਐਲਾਨ ਕੀਤਾ ਅਤੇ ਰੌਫ ਨੂੰ "ਰੀਅਲ ਲਾਇਫ ਹੀਰੋ" ਵਜੋਂ ਦੱਸਿਆ।

ਰੌਫ ਡਾਰ ਦੇ ਰਿਸ਼ਤੇਦਾਰ ਜਾਵੇਦ ਅਹਿਮਦ ਦਾ ਕਹਿਣਾ ਹੈ ਕਿ ਰੌਫ ਇੱਕ ਧਰਮ ਨਿਰਪੱਖ ਵਿਅਕਤੀ ਸੀ।

"ਉਹ ਨੇਕ ਬੰਦਾ ਸੀ ਅਤੇ ਕਦੇ ਧਰਮ ਦੇ ਆਧਾਰ 'ਤੇ ਕੰਮ ਨਹੀਂ ਕਰਦਾ ਸੀ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)