Election 2019: ਐਗਜ਼ਿਟ ਪੋਲਜ਼ ਦੀ ਭਾਜਪਾ, ਕਾਂਗਰਸ , ਅਕਾਲੀ ਤੇ 'ਆਪ' ਬਾਰੇ ਕੀ ਭਵਿੱਖਬਾਣੀ

2019 ਦੀਆਂ ਲੋਕ ਸਭਾ ਚੋਣਾਂ ਦੀ ਵੋਟਿੰਗ ਦੇ ਸਾਰੇ ਗੇੜ ਪੂਰੇ ਹੋ ਚੁੱਕੇ ਹਨ
ਤਸਵੀਰ ਕੈਪਸ਼ਨ, 2019 ਦੀਆਂ ਲੋਕ ਸਭਾ ਚੋਣਾਂ ਦੀ ਵੋਟਿੰਗ ਦੇ ਸਾਰੇ ਗੇੜ ਪੂਰੇ ਹੋ ਚੁੱਕੇ ਹਨ

ਲੋਕ ਸਭਾ ਚੋਣਾਂ-2019 ਦੇ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਕਰਵਾਏ ਗਏ ਐਗਜ਼ਿਟ ਪੋਲਜ਼ ਵਿੱਚ ਐੱਨਡੀਏ ਨੂੰ ਪੂਰਨ ਬਹੁਮਤ ਮਿਲਦਿਆਂ ਨਜ਼ਰ ਆ ਰਿਹਾ ਹੈ।

ਬੀਬੀਸੀ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ Exit Poll ਨਹੀਂ ਕਰਵਾਇਆ ਗਿਆ ਹੈ। ਬੀਬੀਸੀ ਵੱਲੋਂ ਹੋਰ ਮੀਡੀਆ ਤੇ ਰਿਸਰਚ ਅਦਾਰਿਆਂ ਵੱਲੋਂ ਜਾਰੀ ਕੀਤੇ Exit Polls ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਹੈ।

ਸੀ-ਵੋਟਰ ਰਿਪਬਲਿਕ ਵੱਲੋਂ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਨੂੰ 3 ਸੀਟਾਂ, ਯੂਪੀਏ ਨੂੰ 9 ਸੀਟਾਂ ਅਤੇ ਆਪ ਨੂੰ ਇੱਕ ਸੀਟ ਮਿਲ ਰਹੀ ਹੈ।

ਪੰਜਾਬ ਵਿੱਚ ਜ਼ਿਆਦਾਤਰ ਐਗਜ਼ਿਟ ਪੋਲਜ਼ ਐੱਨਡੀਏ ਨੂੰ 1 ਤੋਂ 6 ਸੀਟਾਂ ਦੇ ਰਹੇ ਹਨ, ਕਾਂਗਰਸ ਲਈ 6 ਸੀਟਾਂ ਤੋਂ ਲੈ ਕੇ 12 ਸੀਟਾਂ ਤੇ ਆਮ ਆਦਮੀ ਪਾਰਟੀ ਲਈ ਸਿਫਰ ਤੋਂ ਲੈ ਕੇ ਇੱਕ ਸੀਟ ਤੱਕ ਦੇ ਰਹੇ ਹਨ।

ਐਗਜ਼ਿਟ ਪੋਲਜ਼ ਅਨੁਸਾਰ ਪੰਜਾਬ ਵਿੱਚ ਕਾਂਗਰਸ ਇੱਕ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ। ਅਕਾਲੀ ਦਲ-ਭਾਜਪਾ ਦੂਜੇ ਨੰਬਰ 'ਤੇ ਰਹਿ ਸਕਦੀ ਹੈ ਅਤੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।

ਚਾਣਕਿਆ ਦੇ ਐਗਜ਼ਿਟ ਪੋਲ ਮੁਤਾਬਕ, ਹਰਿਆਣਾ ਵਿੱਚ 10 ਦੀਆਂ 10 ਸੀਟਾਂ ਭਾਜਪਾ ਨੂੰ ਮਿਲ ਸਕਦੀਆਂ ਹਨ। ਉੱਥੇ ਹੀ, ਨਿਊਜ਼ ਐਕਸ ਮੁਤਾਬਕ, ਭਆਜਪਾ ਨੂੰ 6 ਸੀਟਾਂ, ਕਾਂਗਰਸ ਨੂੰ 3 ਅਤੇ ਜੇਜੇਪੀ ਨੂੰ 1 ਸੀਟ ਮਿਲ ਸਕਦੀ ਹੈ।

ਇਹ ਵੀ ਪੜ੍ਹੋ:

ਹਿਮਾਚਲ ਪ੍ਰਦੇਸ਼ ਦੀਆਂ ਚਾਰ ਸੀਟਾਂ ਦੀ ਗੱਲ ਕਰੀਏ ਤਾਂ ਏਬੀਪੀ ਦੇ ਸਰਵੇ ਦਾ ਕਹਿਣਾ ਹੈ ਕਿ ਭਾਜਪਾ ਸਾਰੀਆਂ ਹੀ ਜਿੱਤ ਰਹੀ ਹੈ। 2014 ਵਿੱਚ ਵੀ ਇਹੀ ਹੋਇਆ ਸੀ ਅਤੇ ਉੱਥੇ ਸੂਬਾ ਸਰਕਾਰ ਵੀ ਬਾਅਦ ਵਿੱਚ ਭਾਜਪਾ ਦੀ ਬਣੀ।

ਟਾਈਮਜ਼ ਨਾਓ ਮੁਤਾਬਕ ਭਾਜਪਾ ਤਿੰਨ ਸੀਟਾਂ ਜਿੱਤੇਗੀ ਅਤੇ ਕਾਂਗਰਸ ਇੱਕ ਸੀਟ।

ਪੂਰੇ ਦੇਸ ਬਾਰੇ ਕੀ ਕਹਿੰਦੇ ਐਗਜ਼ਿਟ ਪੋਲਜ਼?

ਕੌਮੀ ਪੱਧਰ 'ਤੇ ਐੱਨਡੀਏ ਨੂੰ ਐਗਜ਼ਿਟ ਪੋਲਜ਼ ਵਿੱਚ ਅੱਗੇ ਦਿਖਾ ਰਿਹਾ ਹੈ।

ਸੀ ਵੋਟਰ- ਰਿਪਬਲਿਕ ਅਨੁਸਾਰ ਪੂਰੇ ਦੇਸ ਵਿੱਚ ਐੱਨਡੀਏ ਨੂੰ 287 ਸੀਟਾਂ ਮਿਲ ਰਹੀਆਂ ਹਨ, ਕਾਂਗਰਸ ਨੂੰ 128 ਸੀਟਾਂ ਅਤੇ ਹੋਰ ਨੂੰ 127 ਮਿਲ ਰਹੀਆਂ ਹਨ।

ਐਗਜ਼ਿਟ ਪੋਲ

ਟਾਈਮਜ਼ ਨਾਓ ਦੇ ਸਰਵੇਖਣ ਮੁਤਾਬਕ ਦੇਸ਼ ਵਿੱਚ ਸਭ ਤੋਂ ਜ਼ਿਆਦਾ ਲੋਕ ਸਭਾ ਸੀਟਾਂ (80) ਵਾਲੇ ਇਸ ਸੂਬੇ ਵਿੱਚ ਭਾਜਪਾ ਨੂੰ 22 ਸੀਟਾਂ ਹੀ ਮਿਲਣਗੀਆਂ। ਪਿਛਲੀ ਵਾਰੀ ਇੱਥੇ ਭਾਜਪਾ 71 ਸੀਟਾਂ ਜਿੱਤ ਗਈ ਸੀ।

ਸੀ-ਵੋਟਰ ਨਾਂ ਦੀ ਏਜੰਸੀ ਨੇ ਯੂਪੀ ਬਾਰੇ ਕਿਹਾ ਹੈ ਕਿ ਭਾਜਪਾ 46 ਸੀਟਾਂ ਜਿੱਤ ਸਕਦੀ ਹੈ ਅਤੇ ਬਸਪਾ-ਸਪਾ 15 ਸੀਟਾਂ ਹੀ ਜਿੱਤ ਸਕਣਗੇ। ਇਹ ਸਰਵੇ ਵੀ ਕਾਂਗਰਸ ਨੂੰ 2 ਸੀਟਾਂ ਦੇ ਰਿਹਾ ਹੈ।

ਐਗਜ਼ਿਟ ਪੋਲ

ਇੰਡੀਆ ਟੀਵੀ ਤੇ ਐਕਸਿਸ ਅਨੁਸਾਰ ਐੱਨਡੀਏ ਨੂੰ 175-188 ਸੀਟਾਂ ਮਿਲ ਰਹੀਆਂ ਹਨ, ਯੂਪੀਏ ਨੂੰ 73-96 ਸੀਟਾਂ ਤੇ ਹੋਰ ਨੂੰ 37-52 ਮਿਲੀਆਂ ਹਨ।

ਇਸ ਦੇ ਨਾਲ ਹੀ ਟਾਈਮਜ਼ ਨਾਓ ਵੀਐੱਮਆਰ ਦੇ ਐਗਜ਼ਿਟ ਪੋਲ ਅਨੁਸਾਰ ਐੱਨਡੀਏ ਨੂੰ 306 ਸੀਟਾਂ, ਕਾਂਗਰਸ ਨੂੰ 132 ਤੇ ਹੋਰ ਨੂੰ 104 ਸੀਟਾਂ ਦਿੱਤੀਆਂ ਜਾ ਰਹੀਆਂ ਹਨ।

ਐਗਜ਼ਿਟ ਪੋਲ

ਇੰਡੀਆ ਟੂਡੇ - ਐਕਸਿਸ ਦੇ ਐਗਜ਼ਿਟ ਪੋਲ ਅਨੁਸਾਰ ਐਨਡੀਏ ਨੂੰ 194-211, ਯੂਪੀਏ 73-97 ਅਤੇ ਹੋਰ 56-74 ਸੀਟਾਂ ਮਿਲ ਰਹੀਆਂ ਹਨ।

INDIA TODAY EXIT POLL

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)