ਹਾਪੁੜ ਰੇਪ ਮਾਮਲਾ: ਖ਼ੁਦ ਨੂੰ ਅੱਗ ਲਗਾਉਣ ਵਾਲੀ ਰੇਪ ਪੀੜਤਾ ਦੀ ਪੂਰੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਭੂਮਿਕਾ ਰਾਏ
- ਰੋਲ, ਬੀਬੀਸੀ ਪੱਤਰਕਾਰ
20 ਸਾਲਾ ਗੀਤਾ (ਬਦਲਿਆ ਹੋਇਆ ਨਾਮ) ਬੁਰੀ ਤਰ੍ਹਾਂ ਝੁਲਸੀ ਹਾਲਤ ਵਿੱਚ ਦਿੱਲੀ ਦੇ ਇੱਕ ਹਸਪਤਾਲ 'ਚ ਭਰਤੀ ਹੈ। ਪਿਛਲੇ ਮਹੀਨੇ ਦੀ 28 ਤਰੀਕ ਨੂੰ ਉਸ ਨੇ ਖ਼ੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਦੀ ਕਹਾਣੀ ਹਾਪੁੜ ਤੋਂ ਸ਼ੁਰੂ ਹੋ ਕੇ ਮੁਰਾਦਾਬਾਦ ਤੋਂ ਹੁੰਦੇ ਹੋਏ ਦਿੱਲੀ ਤੱਕ ਆ ਪੁੱਜੀ ਹੈ।
ਤਿੰਨ ਪਤੀ...ਦਸ ਹਜ਼ਾਰ ਵਿੱਚ ਸੌਦਾ...ਤਿੰਨ ਬੱਚੇ... ਬਲਾਤਕਾਰ ਦੇ 16 ਮੁਲਜ਼ਮ ਅਤੇ ਖ਼ੁਦਕੁਸ਼ੀ ਦੀ ਕੋਸ਼ਿਸ਼। ਗੀਤਾ ਦੀ ਹਾਲਤ ਫਿਲਹਾਲ ਸਥਿਰ ਹੈ।
ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਸ਼ਾਮਪੁਰਜਟ ਪਿੰਡ ਦੀ ਰਹਿਣ ਵਾਲੀ 20 ਸਾਲਾ ਗੀਤਾ ਨੇ ਹਾਪੁੜ ਪੁਲਿਸ 'ਤੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਐਫਆਈਆਰ ਨਹੀਂ ਲਿਖੀ ਜਿਸ ਤੋਂ ਦੁਖ਼ੀ ਹੋ ਕੇ ਉਨ੍ਹਾਂ ਨੇ ਖ਼ੁਦ ਨੂੰ ਅੱਗ ਲਗਾ ਲਈ।
ਹਾਲਾਂਕਿ ਪੁਲਿਸ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕਰ ਰਹੀ ਹੈ। ਹਾਪੁੜ ਪੁਲਿਸ ਮੁਤਾਬਕ ਪੂਰਾ ਮਾਮਲਾ ਗੰਭੀਰ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਮਾਮਲੇ ਨੂੰ ਦੇਖਦੇ ਹੋਏ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਚਿੱਠੀ ਲਿਖੀ ਅਤੇ ਮਾਮਲੇ ਨੂੰ ਤੁਰੰਤ ਦੇਖਣ ਲਈ ਕਿਹਾ।
ਐੱਫਆਈਆਰ ਦਰਜ ਕਰਨ ਅਤੇ ਮੁਲਜ਼ਮਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਸਵਾਤੀ ਮਾਲੀਵਾਲ ਦੀ ਇਸ ਚਿੱਠੀ 'ਤੇ 11 ਮਈ ਦੀ ਤਰੀਕ ਹੈ।

ਤਸਵੀਰ ਸਰੋਤ, Twitter
ਇਸ ਤੋਂ ਬਾਅਦ ਅਗਲੇ ਦਿਨ ਯਾਨਿ 12 ਮਈ ਨੂੰ ਹਾਪੁੜ ਦੇ ਥਾਣਾ ਬਾਬੂਗੜ ਵਿੱਚ ਐਫਆਈਆਰ ਦਰਜ ਕਰ ਲਈ ਗਈ। FIR ਵਿੱਚ 16 ਲੋਕਾਂ ਨੂੰ ਮੁਲਜ਼ਮ ਕਰਾਰ ਦਿੱਤਾ ਗਿਆ।
13 ਮਈ ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਮਾਮਲੇ ਨੂੰ ਦੇਖਿਆ ਅਤੇ ਮੀਡੀਆ ਰਿਪੋਰਟ ਨੂੰ ਆਧਾਰ ਬਣਾਉਂਦੇ ਹੋਏ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਰਿਪੋਰਟ ਮੰਗੀ।
ਰਾਸ਼ਟਰੀ ਮਹਿਲਾ ਕਮਿਸ਼ਨ ਵੀ ਇਸ ਮਾਮਲੇ ਨੂੰ ਦੇਖ ਕੇ ਹਰਕਤ ਵਿੱਚ ਆਇਆ ਹੈ।

ਤਸਵੀਰ ਸਰੋਤ, NCW
ਪਰ ਇਸ ਕਹਾਣੀ ਦੇ ਕਈ ਦੂਜੇ ਪੱਖ ਅਤੇ ਕਿਰਦਾਰ ਵੀ ਹਨ।
ਕੌਣ ਹੈ ਗੀਤਾ ਅਤੇ ਉਹ ਸ਼ਾਮਪੁਰਜਟ ਪਿੰਡ ਕਿਵੇਂ ਪਹੁੰਚੀ?
ਹਾਪੁੜ ਦੇ ਸ਼ੈਸਪੁਰਾ ਪਿੰਡ ਦੀ ਰਹਿਣ ਵਾਲੀ ਗੀਤਾ ਦਾ ਪਹਿਲਾ ਵਿਆਹ 14 ਸਾਲ ਦੀ ਉਮਰ ਵਿੱਚ ਮੋਨੂੰ (ਬਦਲਿਆ ਹੋਇਆ ਨਾਮ) ਨਾਲ ਹੋਇਆ ਸੀ।
ਪਹਿਲਾ ਵਿਆਹ ਕਰੀਬ ਇੱਕ ਸਾਲ ਹੀ ਚੱਲਿਆ। ਗੀਤਾ ਆਪਣੇ ਪਹਿਲੇ ਪੁੱਤਰ ਨੂੰ ਲੈ ਕੇ ਪੇਕੇ ਚਲੀ ਗਈ ਅਤੇ ਕੁਝ ਸਮੇਂ ਬਾਅਦ ਮੋਨੂੰ ਨਾਲ ਉਸਦਾ ਤਲਾਕ ਹੋ ਗਿਆ।
ਇਸ ਤੋਂ ਬਾਅਦ ਗੀਤਾ ਦਾ 'ਵਿਆਹ' ਸ਼ਾਮਪੁਰਜਟ ਪਿੰਡ ਵਿੱਚ ਰਹਿਣ ਵਾਲੇ ਵਿਨੋਦ (ਬਦਲਿਆ ਹੋਇਆ ਨਾਮ) ਨਾਲ ਹੋਇਆ।
ਗੀਤਾ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪਿਤਾ ਰਾਮ (ਬਦਲਿਆ ਹੋਇਆ ਨਾਮ) ਨੇ ਦਸ ਹਜ਼ਾਰ ਰੁਪਏ ਲੈ ਕੇ 33 ਸਾਲਾ ਵਿਨੋਦ ਨਾਲ ਉਸਦਾ ਸੌਦਾ ਕਰ ਦਿੱਤਾ।

ਹਾਲਾਂਕਿ ਗੀਤਾ ਦੇ ਪਿਤਾ ਰਾਮ ਅਤੇ ਵਿਨੋਦ ਦੋਵੇਂ ਹੀ ਸੌਦੇ ਦੀ ਗੱਲ ਨੂੰ ਸਿਰੇ ਤੋਂ ਖਾਰਿਜ ਕਰਦੇ ਹਨ।
ਵਿਨੋਦ ਨੇ ਬੀਬੀਸੀ ਨੂੰ ਕਿਹਾ ਕਿ ਉਸ ਨੇ ਕਦੇ ਵੀ ਪੈਸੇ ਨਹੀਂ ਦਿੱਤੇ। ਇਹੀ ਦਾਅਵਾ ਰਾਮ ਅਤੇ ਉਨ੍ਹਾਂ ਦੀ ਪਤਨੀ ਦਾ ਵੀ ਹੈ।
ਵਿਨੋਦ ਕਹਿੰਦੇ ਹਨ, "ਮੈਂ ਮਜ਼ਦੂਰ ਹਾਂ। ਮੁਸ਼ਕਿਲ ਨਾਲ ਮਹੀਨੇ ਦੇ ਛੇ ਹਜ਼ਾਰ ਰੁਪਏ ਕਮਾਉਂਦਾ ਹਾਂ। ਦਸ ਹਜ਼ਾਰ ਕਿੱਥੋਂ ਲਿਆਵਾਂਗਾ। ਉਸਦੇ ਪਿਤਾ ਹੀ ਆਏ ਸਨ ਮੇਰੇ ਕੋਲ ਵਿਆਹ ਲਈ।"
ਪਰ ਬਾਬੂਗੜ ਥਾਣੇ ਵਿੱਚ ਗੀਤਾ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਵਿੱਚ ਕਿਤੇ ਵੀ ਵਿਨੋਦ ਦੇ ਨਾਲ ਵਿਆਹ ਦਾ ਜ਼ਿਕਰ ਨਹੀਂ ਹੈ। FIR ਮੁਤਾਬਕ ਇਹ ਇੱਕ ਸੌਦਾ ਸੀ।
ਸਟੈਂਪ-ਪੇਪਰ 'ਤੇ ਲਿਖਤੀ ਕਾਰਵਾਈ ਹੋਈ ਅਤੇ ਗੀਤਾ ਨੂੰ ਉਸਦੇ ਬੱਚੇ ਸਮੇਤ ਵਿਨੋਦ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:
ਰੇਪ ਦਾ ਇਲਜ਼ਾਮ
FIR ਵਿੱਚ 16 ਲੋਕਾਂ ਨੂੰ ਰੇਪ ਦੇ ਮੁਲਜ਼ਮ ਮੰਨਿਆ ਗਿਆ ਹੈ।
ਗੀਤਾ ਦਾ ਇਲਜ਼ਾਮ ਹੈ ਕਿ ਇਨ੍ਹਾਂ 16 ਲੋਕਾਂ ਨੇ ਬੀਤੇ ਪੰਜ ਸਾਲਾਂ ਵਿੱਚ ਉਸਦੇ ਨਾਲ ਬਲਾਤਕਾਰ ਕੀਤਾ।
ਗੀਤਾ ਦੇ ਬਿਆਨ ਮੁਤਾਬਕ ਵਿਨੋਦ ਨੇ ਪਿੰਡ ਦੇ ਹੀ ਇੱਕ ਆਦਮੀ ਤੋਂ ਪੈਸਾ ਉਧਾਰ ਲਿਆ ਸੀ। ਕਿਸੇ ਤਰ੍ਹਾਂ ਪਤੀ-ਪਤਨੀ ਨੇ ਮਿਲ ਕੇ ਉਧਾਰ ਤਾਂ ਚੁਕਾ ਦਿੱਤਾ ਪਰ ਵਿਆਜ਼ ਨਹੀਂ ਦੇ ਸਕੇ।
ਇਸੇ ਦਾ ਦਬਾਅ ਬਣਾ ਕੇ ਉਸ ਸ਼ਖ਼ਸ ਨੇ ਗੀਤਾ ਨਾਲ ਰੇਪ ਕੀਤਾ। ਇੱਕ ਵਾਰ ਨਹੀਂ, ਕਈ ਵਾਰ ਉਸ ਨੂੰ ਡਰਾ-ਧਮਕਾ ਕੇ ਉਸ ਨਾਲ ਰੇਪ ਕੀਤਾ। ਇਸ ਦੌਰਾਨ ਗੀਤਾ ਗਰਭਵਤੀ ਹੋ ਗਈ ਅਤੇ ਉਸ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ।
ਹਾਲਾਂਕਿ ਵਿਨੋਦ ਇਸ ਤੋਂ ਇਨਕਾਰ ਕਰਦਾ ਹੈ ਅਤੇ ਮੁੰਡੇ ਨੂੰ ਆਪਣਾ ਬਣਾਉਂਦਾ ਹੈ।
ਗੀਤਾ ਦੀ ਦਰਜ ਕਰਵਾਈ ਗਈ ਐਫਆਈਆਰ ਵਿੱਚ ਡਿਟੇਲ 'ਚ ਘਟਨਾ ਵਾਲੀ ਥਾਂ ਦੀ ਜਾਣਕਾਰੀ ਦਿੰਦੇ ਹੋਏ ਰੇਪ ਦੀਆਂ ਵਾਰਦਾਤਾਂ ਬਾਰੇ ਦੱਸਿਆ ਗਿਆ ਹੈ।
FIR ਮੁਤਾਬਕ, ਗੀਤਾ ਘਰਾਂ ਵਿੱਚ ਕੰਮ ਕਰਦੀ ਸੀ ਅਤੇ ਇਸੇ ਦੌਰਾਨ ਵੱਖ-ਵੱਖ ਲੋਕਾਂ ਨੇ ਉਸਦਾ ਸ਼ੋਸ਼ਣ ਕੀਤਾ।

ਗੀਤਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਪਤੀ ਵਿਨੋਦ ਨੂੰ ਕਈ ਵਾਰ ਆਪਣੇ ਨਾਲ ਹੋ ਰਹੇ ਸ਼ੋਸ਼ਣ ਬਾਰੇ ਦੱਸਿਆ ਪਰ ਪਤੀ ਨੇ ਹਰ ਵਾਰ ਉਸ ਨੂੰ ਚੁੱਪ ਰਹਿਣ ਲਈ ਕਿਹਾ ਅਤੇ ਉਸਦੀਆਂ ਗੱਲਾਂ ਨੂੰ ਅਣਦੇਖਾ ਕਰ ਦਿੱਤਾ।
ਹਾਲਾਂਕਿ ਵਿਨੋਦ ਕਹਿੰਦੇ ਹਨ, "ਗੀਤਾ ਨੇ ਕਦੇ ਇਹ ਨਹੀਂ ਕਿਹਾ ਕਿ ਉਸਦੇ ਨਾਲ ਕੁਝ ਗ਼ਲਤ ਹੋ ਰਿਹਾ ਹੈ।"
ਵਿਨੋਦ ਉਲਟਾ ਗੀਤਾ 'ਤੇ ਹੀ ਇਲਜ਼ਾਮ ਲਗਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਗੀਤਾ ਵਿੱਚ ਹੀ ਖੋਟ ਹੈ। ਨਹੀਂ ਤਾਂ ਉਹ ਪਿੰਡ ਦੇ ਹੀ ਇੱਕ ਤੀਜੇ ਮੁੰਡੇ ਭੁਵਨ (ਬਦਲਿਆ ਹੋਇਆ ਨਾਮ) ਦੇ ਨਾਲ ਕਿਉਂ ਜਾਂਦੀ? ਉਹ ਵੀ ਆਪਣੇ ਤਿੰਨ ਛੋਟੇ-ਛੋਟੇ ਬੱਚਿਆਂ ਨੂੰ ਉਸਦੇ ਕੋਲ ਛੱਡ ਕੇ।
ਇੱਕ ਪਾਸੇ ਜਿੱਥੇ ਵਿਨੋਦ, ਗੀਤਾ ਨੂੰ ਭੁਵਨ ਨਾਲ ਜਾਣ ਬਾਰੇ ਗ਼ਲਤ ਕਹਿੰਦੇ ਹਨ ਉੱਥੇ ਹੀ ਜਦੋਂ ਅਸੀਂ ਭੁਵਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਗੀਤਾ ਦੀ ਕੋਈ ਨਹੀਂ ਸੁਣ ਰਿਹਾ ਸੀ, ਇਸ ਲਈ ਉਨ੍ਹਾਂ ਨੇ ਗੀਤਾ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ।
ਤੀਜਾ ਪਤੀ ਅਤੇ ਮੁਰਾਦਾਬਾਦ
ਐਫਆਈਆਰ ਵਿੱਚ ਭੁਵਨ ਨੂੰ ਗੀਤਾ ਦਾ ਮੌਜੂਦਾ ਪਤੀ ਦੱਸਿਆ ਗਿਆ ਹੈ। ਯਾਨਿ ਤੀਜਾ ਪਤੀ।
ਤਾਂ ਕੀ ਗੀਤਾ ਅਤੇ ਵਿਨੋਦ ਦਾ ਤਲਾਕ ਹੋ ਗਿਆ ਹੈ?
ਇਹ ਸਵਾਲ ਜਦੋਂ ਅਸੀਂ ਭੁਵਨ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਤਲਾਕ ਨਹੀਂ ਹੋਇਆ ਹੈ ਪਰ ਗੀਤਾ ਨੇ ਕਾਗਜ਼ 'ਤੇ ਲਿਖ ਕੇ ਦੇ ਦਿੱਤਾ ਹੈ ਕਿ ਉਹ ਵਿਨੋਦ ਦੇ ਨਾਲ ਨਹੀਂ ਰਹਿਣਾ ਚਾਹੁੰਦੀ। ਰਹੀ ਗੱਲ ਸਾਡੇ ਵਿਆਹ ਦੀ ਤਾਂ ਅਸੀਂ ਸਟੈਂਪ ਪੇਪਰ 'ਤੇ ਲਿਖਤ ਵਿੱਚ ਵਿਆਹ ਕੀਤਾ ਹੈ।
ਭੁਵਨ ਕਹਿੰਦੇ ਹਨ ਕਿ ਗੀਤਾ ਨੇ ਉਨ੍ਹਾਂ ਨੂੰ ਆਪਣੀ ਹੱਡਬੀਤੀ ਸੁਣਾਈ ਜਿਸ ਤੋਂ ਬਾਅਦ ਉਨ੍ਹਾਂ ਨੇ ਤੈਅ ਕੀਤਾ ਕਿ ਕੋਈ ਹੋਰ ਉਨ੍ਹਾਂ ਦਾ ਸਾਥ ਦੇਵੇ ਜਾਂ ਨਾ ਪਰ ਉਹ ਗੀਤਾ ਦੇ ਨਾਲ ਖੜ੍ਹੇ ਰਹਿਣਗੇ।
ਪਰ ਤੁਸੀਂ ਗੀਤਾ ਨੂੰ ਲੈ ਕੇ ਮੁਰਾਦਾਬਾਦ ਕਿਉਂ ਚਲੇ ਗਏ?
ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ, "ਮੈਂ ਆਪਣੇ ਘਰ ਵਿੱਚ ਗੀਤਾ ਨੂੰ ਲੈ ਕੇ ਗੱਲ ਕੀਤੀ ਤਾਂ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਸਾਰਿਆਂ ਨੇ ਵਿਰੋਧ ਕੀਤਾ। ਸਰਪੰਚ ਨੇ ਵੀ ਮਦਦ ਨਹੀਂ ਕੀਤੀ। ਉੱਥੇ ਹੀ ਦੂਜੇ ਪਾਸੇ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਅਜਿਹੇ ਵਿੱਚ ਅਸੀਂ ਪਿੰਡੋਂ ਚਲੇ ਜਾਣਾ ਹੀ ਠੀਕ ਸਮਝਿਆ।"
ਇੱਕ ਪਾਸੇ ਜਿੱਥੇ FIR ਵਿੱਚ ਲਿਖਿਆ ਹੈ ਕਿ ਭੁਵਨ ਅਤੇ ਗੀਤਾ 23 ਨਵੰਬਰ 2018 ਤੋਂ ਮੁਰਾਦਾਬਾਦ ਵਿੱਚ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਹਨ ਉੱਥੇ ਹੀ ਭੁਵਨ ਦੇ ਪਿਤਾ ਦਾ ਕਹਿਣਾ ਹੈ ਕਿ ਗੀਤਾ ਅਤੇ ਭੁਵਨ ਪਿਛਲੇ ਡੇਢ ਸਾਲ ਤੋਂ ਇਕੱਠੇ ਰਹਿ ਰਹੇ ਹਨ।
ਖ਼ੁਦ ਨੂੰ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਅਤੇ ਪੁਲਿਸ ਦਾ ਬਿਆਨ
ਭੁਵਨ ਅਤੇ ਗੀਤਾ ਮੁਰਾਦਾਬਾਦ ਵਿੱਚ ਇਕੱਠੇ ਰਹਿ ਰਹੇ ਸਨ। ਗੀਤਾ ਦੇ ਤਿੰਨੇ ਬੱਚੇ ਵਿਨੋਦ ਕੋਲ ਸ਼ਾਮਪੁਰਜਟ ਪਿੰਡ ਵਿੱਚ ਸਨ।
ਭੁਵਨ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਗੀਤਾ ਨੇ ਉਸ ਨੂੰ ਸਾਰੀਆਂ ਗੱਲਾਂ ਦੱਸੀਆਂ ਉਦੋਂ ਦੋਵਾਂ ਨੇ ਨਿਆਂ ਲਈ ਖੜ੍ਹੇ ਹੋਣ ਦਾ ਫ਼ੈਸਲਾ ਕੀਤਾ।
ਉਹ ਦੱਸਦੇ ਹਨ, "ਅਸੀਂ ਕਈ ਵਾਰ ਪੁਲਿਸ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਸੁਣਿਆ ਨਹੀਂ। ਬੀਤੇ ਸਾਲ 23 ਨਵੰਬਰ 2018 ਤੋਂ ਬਾਅਦ ਗੀਤਾ ਨੇ ਅਪ੍ਰੈਲ ਮਹੀਨੇ ਵਿੱਚ ਐੱਫਆਈਆਰ ਦਰਜ ਕਰਨ ਲਈ ਕਿਹਾ ਪਰ ਪੁਲਿਸ ਨੇ ਕਿਹਾ ਜਾਂਚ ਕਰਨ ਤੋਂ ਬਾਅਦ ਕਰਾਂਗੇ। ਇਸ ਤੋਂ ਉਹ ਕਾਫ਼ੀ ਦੁਖ਼ੀ ਹੋ ਗਈ ਸੀ।"
ਭੁਵਨ ਦਾ ਦਾਅਵਾ ਹੈ ਕਿ ਗੀਤਾ ਇਸ ਤਰ੍ਹਾਂ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਹੋ ਗਈ ਸੀ ਕਿ ਉਸ ਨੇ 28 ਅਪ੍ਰੈਲ ਨੂੰ ਖ਼ੁਦ 'ਤੇ ਮਿੱਟੀ ਦਾ ਤੇਲ ਪਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ:

ਇਸ ਮਾਮਲੇ ਵਿੱਚ ਜਦੋਂ ਅਸੀਂ ਹਾਪੁੜ ਜ਼ਿਲ੍ਹੇ ਦੇ ਐੱਸਪੀ ਯਸ਼ਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਦਸ ਹਜ਼ਾਰ ਰੁਪਏ ਵਿੱਚ ਸੌਦੇ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਉਸਦਾ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ।
ਯਸ਼ਵੀਰ ਸਿੰਘ ਦੱਸਦੇ ਹਨ ਕਿ ਪੁਲਿਸ ਨੇ ਗੀਤਾ ਵੱਲੋਂ ਦੱਸੀਆਂ ਗਈਆਂ ਵੱਖ-ਵੱਖ ਰੇਪ ਦੀਆਂ ਘਟਨਾਵਾਂ ਦੀ ਜਾਂਚ ਕਰਵਾਈ ਹੈ ਪਰ ਅਜਿਹੀ ਕੋਈ ਵੀ ਗੱਲ ਅਜੇ ਤੱਕ ਸਾਬਿਤ ਨਹੀਂ ਹੋਈ ਹੈ।
ਜਦੋਂ ਅਸੀਂ ਯਸ਼ਵੀਰ ਸਿੰਘ ਤੋਂ ਪੁੱਛਿਆ ਕਿ ਇਹ ਇਲਜ਼ਾਮ ਸਹੀ ਹਨ ਕਿ ਗੀਤਾ ਦੀ FIR ਨਹੀਂ ਲਿਖੀ ਗਈ ਸੀ ਤਾਂ ਉਨ੍ਹਾਂ ਨੇ ਦੱਸਿਆ ਕਿ ਅਤੀਤ ਵਿੱਚ ਗੀਤਾ ਖ਼ਿਲਾਫ਼ ਵੀ ਕਈ ਮਾਮਲੇ ਸਾਹਮਣੇ ਆਏ ਹਨ ਅਤੇ ਖ਼ੁਦ ਗੀਤਾ ਨੇ ਵੀ ਕਈ ਵਾਰ ਵੱਖ-ਵੱਖ ਲੋਕਾਂ 'ਤੇ FIR ਦਰਜ ਕਰਵਾਈ ਹੈ। ਪਰ ਦੋਵੇਂ ਹੀ ਗੱਲਾਂ ਜਾਂਚ ਤੋਂ ਬਾਅਦ ਝੂਠੀਆਂ ਨਿਕਲੀਆਂ।
ਹਾਲਾਂਕਿ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਅਜੇ ਵੀ ਜਾਂਚ ਦੇ ਘੇਰੇ ਵਿੱਚ ਹੈ।
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












