You’re viewing a text-only version of this website that uses less data. View the main version of the website including all images and videos.
Yeti? 'ਹਿਮ-ਮਾਨਵ' ਦੇ ਪਹਿਲੀ ਵਾਰ ਮਿਲੇ ਨਿਸ਼ਾਨ, ਭਾਰਤੀ ਫੌਜ ਦਾ ਦਾਅਵਾ
ਭਾਰਤੀ ਸੈਨਾ ਨੇ ਦਾਅਵਾ ਕੀਤਾ ਹੈ ਕਿ ਪਹਾੜ ਚੜ੍ਹਣ ਦੇ ਅਭਿਆਨ ਤਹਿਤ ਟੀਮ ਨੂੰ ਪਹਿਲੀ ਵਾਰ ਰਹੱਸਮਈ 'ਯੇਤੀ' ਯਾਨਿ 'ਹਿਮ-ਮਾਨਵ' ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ।
ਸੈਨਾ ਦੇ ਅਧਿਕਾਰਤ ਟਵਿੱਟਰ ਹੈਂਡਲ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਬਰਫ਼ 'ਤੇ ਕੁਝ ਵੱਡੇ ਪੈਰਾਂ ਵਰਗੇ ਨਿਸ਼ਾਨ ਦਿਖ ਰਹੇ ਹਨ।
ਫੌਜ ਦਾ ਕਹਿਣਾ ਹੈ ਕਿ ਮਕਾਲੂ ਬੇਸ ਕੈਂਪ 'ਚ 9 ਅਪ੍ਰੈਲ ਨੂੰ ਖਿੱਚੀਆਂ ਇਨ੍ਹਾਂ ਤਸਵੀਰਾਂ 'ਚ ਦਿਖ ਰਹੇ ਪੈਰਾਂ ਦੇ ਨਿਸ਼ਾਨ 32x15 ਇੰਚ ਦੇ ਹਨ।
ਇਹ ਵੀ ਪੜ੍ਹੋ-
ਪਹਿਲਾ ਸਵਾਲ ਜਿਹੜਾ ਜ਼ਿਹਨ 'ਚ ਆਉਂਦਾ ਹੈ ਉਹ ਇਹ ਹੈ ਕਿ ਆਖ਼ਰ ਯੇਤੀ ਜਾਂ ਹਿਮਮਾਨਵ ਹੈ ਕੌਣ?
ਯੇਤੀ ਨੂੰ ਇੱਕ ਬਹੁਤ ਵਿਸ਼ਾਲ, ਤਲਵਾਰਾਂ ਵਰਗੇ ਦੰਦਾਂ ਵਾਲਾ, ਵੱਡੇ-ਵੱਡੇ ਪੈਰਾਂ ਵਾਲਾ, ਮਨੁੱਖ ਵਾਂਗ ਤੁਰਨ ਵਾਲਾ ਬਾਂਦਰ ਪ੍ਰਜਾਤੀ ਦਾ ਜੀਵ ਮੰਨਿਆ ਜਾਂਦਾ ਹੈ। ਉਸ ਦੇ ਵਾਲ ਸਲੇਟੀ ਹੁੰਦੇ ਹਨ ਜਾਂ ਚਿੱਟੇ, ਉਹ ਅਕਸਰ ਬਰਫ਼ੀਲੇ ਪਹਾੜਾਂ ਦੇ ਘੁੰਮਦਾ ਦੱਸਿਆ ਜਾਂਦਾ ਹੈ।
ਇਸ ਕਾਲਪਨਿਕ ਜਾਨਵਰ ਨੂੰ ਇਸ ਤਰ੍ਹਾਂ ਵੀ ਵੇਖਿਆ ਜਾਂਦਾ ਹੈ ਕਿ ਇਹ ਤਾਂ ਸਾਡੇ ਹਿੰਸਾ ਨਾਲ ਭਰੇ ਇਤਿਹਾਸ ਦੀ ਇੱਕ ਯਾਦਗਾਰ ਹੈ।
ਸੈਨਾ ਮੁਤਾਬਕ ਮਕਾਲੂ ਬਾਰੂਣ ਦੇ ਨੈਸ਼ਨਲ ਪਾਰਕ 'ਚ ਬੇਹੱਦ ਘੱਟ ਦਿਖਣ ਵਾਲਾ ਹਿਮਮਾਨਵ ਪਹਿਲਾਂ ਵੀ ਦੇਖਿਆ ਗਿਆ ਹੈ।
ਸੈਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੀ ਸੋਸ਼ਲ ਮੀਡੀਆ 'ਤੇ ਚਰਚਾ ਹੈ। ਕੁਝ ਲੋਕ ਇਨ੍ਹਾਂ ਤਸਵੀਰਾਂ 'ਤੇ ਹੈਰਾਨੀ ਜਤਾ ਰਹੇ ਹਨ ਅਤੇ ਕੁਝ ਇਨ੍ਹਾਂ ਨੂੰ ਚੋਣਾਂ ਨਾਲ ਜੋੜ ਕੇ ਮਜ਼ੇ ਲੈ ਰਹੇ ਹਨ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵਿੱਟਰ 'ਤੇ ਲਿਖਿਆ ਹੈ, “ਭਾਜਪਾ ਜ਼ਰੂਰ ਇਸ 'ਤੇ ਕੰਮ ਕਰ ਰਹੀ ਹੋਵੇਗੀ ਕਿ ਕਿਵੇਂ ਹਿਮ-ਮਾਨਵ ਦੇ ਮੁੱਦੇ ਨੂੰ ਆਪਣੇ ਚੋਣ ਪ੍ਰਚਾਰ 'ਚ ਵਰਤਿਆ ਜਾਵੇ।”
ਇਹ ਵੀ ਪੜ੍ਹੋ-
ਭਾਜਪਾ ਆਗੂ ਤਰੁਣ ਵਿਜੇ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਿਖਿਆ ਕਿ ਅਸੀਂ ਭਾਰਤੀ ਫੌਜ ਦੀ ਇੱਜ਼ਤ ਕਰਦੇ ਹਾਂ ਪਰ ਤੁਸੀਂ ਭਾਰਤੀ ਹੋ 'ਯੇਤੀ' ਨੂੰ ਜਾਨਵਰ ਨਾ ਕਹੋ, ਇਨ੍ਹਾਂ ਨੂੰ ਇੱਜ਼ਤ ਦਿਓ।
ਰੂਦਰ ਲਿਖਦੇ ਹਨ, "ਜ਼ਰੂਰ ਇਹ ਹਿਮ-ਮਾਨਵ ਮੋਦੀ ਜੀ ਨੂੰ ਵੋਟ ਦੇਣ ਲਈ ਬਾਹਰ ਆਏ ਹਨ।"
ਦੇਵਨ ਸੇਲਰ ਨੇ ਟਵੀਟ ਕਰਦਿਆਂ ਲਿਖਿਆ ਕਿ ਇਸ ਬੇਤੁਕੀ ਚੀਜ਼ ਨੂੰ ਐਲਾਨਣ ਤੋਂ ਪਹਿਲਾਂ ਚੰਗੀ ਤਰ੍ਹਾਂ ਮੁਆਇਨਾ ਕਰ ਲੈਣਾ ਚਾਹੀਦਾ ਸੀ।
ਮ੍ਰਿਤਿਊਂਜੈ ਸ਼ਰਮਾ ਨੇ ਸਵਾਲ ਕੀਤਾ, “ਇਨ੍ਹਾਂ ਤਸਵੀਰਾਂ ਵਿੱਚ ਸਿਰਫ਼ ਇੱਕ ਪੈਰ ਦਾ ਨਿਸ਼ਾਨ ਕਿਉਂ ਦਿਖ ਰਿਹਾ ਹੈ?"
ਆਦਰਸ਼ ਰਸਤੋਗੀ ਲਿਖਦੇ ਹਨ, "ਆਉਣਾ ਤਾਂ ਮੋਦੀ ਨੇ ਸੀ, ਇਹ ਕਿਥੋਂ ਆ ਗਿਆ? ਇਸ ਦਾ ਵੋਟਰ ਆਈਡੀ ਕਾਰਡ ਕਿੱਥੇ ਹੈ?"
ਹਰਿਤ ਲਿਖਦੇ ਹਨ, "ਆਰਮੀ ਵੱਲੋਂ ਮਿੱਥਾਂ ਨੂੰ ਅਸਲ ਦੱਸਣਾ ਨਿਰਾਸ਼ਾ ਭਰਿਆ ਹੈ। "
ਤਿਬਤ ਅਤੇ ਨੇਪਾਲ ਦੀਆਂ ਕਥਾਵਾਂ ਮੁਤਾਬਕ, ਏਸ਼ੀਆ ਦੇ ਪਹਾੜੀ ਇਲਾਕਿਆਂ ਵਿੱਚ ਵਿਸ਼ਾਲ ਬਾਂਦਰ ਵਰਗਾ ਜੀਵ ਰਹਿੰਦਾ ਹੈ, ਜਿਨ੍ਹਾਂ ਨੂੰ ਯੇਤੀ ਜਾਂ ਹਿਮ-ਮਾਨਵ ਕਿਹਾ ਜਾਂਦਾ ਹੈ।
ਸਾਲਾਂ ਤੋਂ ਲੋਕਾਂ ਵੱਲੋਂ ਯੇਤੀ ਨੂੰ ਦੇਖੇ ਜਾਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਸਾਲ 2013 ਵਿੱਚ ਓਕਸਫੋਰਡ ਯੂਨੀਵਰਸਿਟੀ 'ਚ ਕੀਤੀ ਰਿਸਰਚ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ ਹਿਮਾਲਿਆ ਦੇ ਮਿਥਕ ਹਿਮ-ਮਾਨਵ 'ਯੇਤੀ', ਭੂਰੇ ਭਾਲੂਆਂ ਦੀ ਇੱਕ ਉੱਪ-ਪ੍ਰਜਾਤੀ ਹੋ ਸਕਦੇ ਹਨ।
ਪ੍ਰੋਫੈਸਰ ਸਕਾਈਜ਼ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਯੇਤੀ ਦੀ ਮਿੱਥ ਪਿੱਛੇ ਹੋ ਸਕਦਾ ਹੈ ਕਿ ਅਸਲ 'ਚ ਕੋਈ ਜੀਵ ਹੋਵੇ।
ਉਨ੍ਹਾਂ ਨੇ ਕਿਹਾ ਸੀ, "ਮੈਂ ਸਮਝਦਾ ਹਾਂ ਕਿ ਉਹ ਭਾਲੂ ਜਿਸ ਨੂੰ ਕਿਸੇ ਨੇ ਵੀ ਜ਼ਿੰਦਾ ਨਹੀਂ ਦੇਖਿਆ ਹੈ, ਹੋ ਸਕਦਾ ਹੈ ਕਿ ਅਜੇ ਵੀ ਉਹ ਮੌਜੂਦ ਹੋਵੇ।"
ਅਮਰੀਕੀ ਜੀਵ ਵਿਗਿਆਨੀ ਸ਼ਾਰਲਟ ਲਿੰਡਕਵਿਸਟ ਨੇ ਵੀ ਇਸ ਬਾਰੇ ਕੁਝ ਕੰਮ ਕੀਤਾ ਹੈ। ਉਨ੍ਹਾਂ ਨੇ ਯੇਤੀ ਦੇ ਅਵਸ਼ੇਸ਼ਾਂ ਦਾ ਡੀਐੱਨਏ ਟੈਸਟ ਰਾਹੀਂ ਵਿਸ਼ਲੇਸ਼ਣ ਕੀਤਾ ਸੀ।
ਨਮੂਨਿਆਂ 'ਚ ਹੱਥ, ਦੰਦ, ਹੱਥ ਦੀ ਸਕਿਨ, ਵਾਲ ਅਤੇ ਮਲ ਮਿਲੇ ਹਨ ਜੋ ਤਿੱਬਤ ਅਤੇ ਹਿਮਾਲਿਆ ਦੇ ਇਲਕਾਇਆਂ 'ਚ ਮਿਲੇ ਸਨ।
ਇਹ ਵੀ ਪੜ੍ਹੋ
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ