You’re viewing a text-only version of this website that uses less data. View the main version of the website including all images and videos.
ਵਾਰਾਣਸੀ ਤੋਂ ਮੋਦੀ ਨੂੰ ਚੁਣੌਤੀ ਦੇਣ ਵਾਲੇ ਕਾਂਗਰਸੀ ਉਮੀਦਵਾਰ ਕੀ ਆਪਣੀ ਹੀ ਪਾਰਟੀ ਖ਼ਿਲਾਫ ਹੀ ਬੋਲ ਪਏ
- ਲੇਖਕ, ਫੈਕਟ ਚੈਕ ਟੀਮ
- ਰੋਲ, ਬੀਬੀਸੀ ਨਿਊਜ਼
ਸੋਸ਼ਲ ਮੀਡੀਆ ਯੂਰਜ਼ਸ ਦਾ ਦਾਅਵਾ ਹੈ ਕਿ ਉੱਤਰ ਪ੍ਰਦੇਸ਼ ਦੇ ਵਾਰਾਣਸੀ ਲੋਕ ਸਭਾ ਹਲਕੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਚੋਣਾਂ ਲੜ ਰਹੇ ਕਾਂਗਰਸ ਦੇ ਉਮੀਦਵਾਰ ਅਜੇ ਰਾਏ ਹੁਣ ਆਪਣੀ ਹੀ ਪਾਰਟੀ ਖ਼ਿਲਾਫ਼ ਬੋਲ ਰਹੇ ਹਨ।
ਇਸ ਦਾਅਵੇ ਨਾਲ ਫੇਸਬੁੱਕ ਅਤੇ ਟਵਿੱਟਰ 'ਤੇ ਢਾਈ ਮਿੰਟ ਦਾ ਇੱਕ ਵੀਡੀਓ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਪਿਛਲੇ ਹਫ਼ਤੇ ਵੀਰਵਾਰ ਨੂੰ ਹੀ ਕਾਂਗਰਸ ਪਾਰਟੀ ਨੇ ਵਾਰਾਣਸੀ ਲੋਕ ਸਭਾ ਹਲਕੇ ਤੋਂ ਅਜੇ ਰਾਏ ਦੇ ਨਾਮ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਰਕੂਲੇਟ ਹੋਣਾ ਸ਼ੁਰੂ ਹੋਇਆ।
ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਵਾਰਾਣਸੀ ਤੋਂ ਚੋਣਾਂ ਲੜ ਸਕਦੇ ਹਨ।
ਫੇਸਬੁਕ 'ਤੇ ਜਿਨ੍ਹਾਂ ਲੋਕਾਂ ਨੇ ਇਹ ਵੀਡੀਓ ਪੋਸਟ ਕੀਤਾ ਹੈ, ਉਨ੍ਹਾਂ ਨੇ ਵੀਡੀਓ ਦੇ ਨਾਲ ਲਿਖਿਆ ਹੈ, "ਇਹ ਹੈ ਵਾਰਾਣਸੀ 'ਚ ਮੋਦੀ ਦੇ ਖ਼ਿਲਾਫ਼ ਕਾਂਗਰਸੀ ਉਮੀਦਵਾਰ ਅਜੇ ਰਾਏ। ਕੀ ਕਹਿ ਰਹੇ ਹਨ ਜ਼ਰੂਰ ਸੁਣੋ।"
ਇਹ ਵੀ ਪੜ੍ਹੋ-
ਸੋਸ਼ਲ ਮੀਡੀਆ ਯੂਜ਼ਰਸ ਵਾਇਰਲ ਵੀਡੀਓ 'ਚ ਦਿਖ ਰਹੇ ਜਿਸ ਸ਼ਖ਼ਸ ਨੂੰ ਕਾਂਗਰਸ ਨੇਤਾ ਅਜੇ ਰਾਏ ਦੱਸ ਰਹੇ ਹਨ, ਉਨ੍ਹਾਂ ਨੂੰ ਵੀਡੀਓ 'ਚ ਇਹ ਕਹਿੰਦਿਆਂ ਹੋਇਆ ਸੁਣਿਆ ਜਾ ਸਕਦਾ ਹੈ ਕਿ 'ਮਾਂ ਅਤੇ ਬੇਟੇ ਦੀ ਜੋੜੀ' ਨੇ ਇੰਨੀ ਪੁਰਾਣੀ ਕਾਂਗਰਸੀ ਪਾਰਟੀ ਨੂੰ ਬਰਬਾਦ ਕਰ ਦਿੱਤਾ ਹੈ।
ਵੀਡੀਓ 'ਚ ਇਹ ਸ਼ਖ਼ਸ ਕਹਿੰਦਾ ਹੈ, "ਪਰਿਵਾਰਵਾਦ ਦੀ ਸਿਆਸਤ ਸਾਡੀ ਪਾਰਟੀ ਲਈ ਖ਼ਤਰਨਾਕ ਹੈ। ਇਹ ਮੇਰੀ ਨਿੱਜੀ ਰਾਏ ਹੈ। ਪਰ ਕੱਲ੍ਹ ਜਦੋਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਜਾਓ ਤਾਂ ਇਹ ਸੋਚ ਸਮਝ ਕੇ ਤੁਰਨਾ ਹੈ ਕਿ ਹਿੰਦੁਸਤਾਨ ਅੰਦਰ ਉਸ ਨੇ ਚੀਕ-ਚੀਕ ਕੇ ਮਾਂ-ਬੇਟੇ ਦਾ ਸੂਪੜਾ ਸਾਫ਼ ਕਰਨ ਦੀ ਤਿਆਰੀ ਕਰ ਲਈ ਹੈ।"
ਫੈਕਟ ਚੈਕ ਟੀਮ ਨੇ ਆਪਣੀ ਜਾਂਚ 'ਚ ਦੇਖਿਆ ਹੈ ਕਿ ਵੀਡੀਓ 'ਚ ਮੁੱਛਾਂ ਕਾਰਨ ਕਾਂਗਰਸ ਨੇਤਾ ਅਜੇ ਰਾਏ ਵਾਂਗ ਦਿਖ ਰਿਹਾ ਸ਼ਖ਼ਸ ਕਾਂਗਰਸ ਪਾਰਟੀ ਨਾਲ ਸਬੰਧਤ ਨਹੀਂ ਹੈ।
ਕੌਣ ਹੈ ਇਹ ਆਦਮੀ?
ਇਹ ਵੀਡੀਓ ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ 'ਚ ਰਹਿਣ ਵਾਲੇ ਅਨਿਲ ਬੂਲਚੰਦਨੀ ਦਾ ਹੈ ਜੋ ਪੇਸ਼ੇ ਤੋਂ ਵਪਾਰੀ ਹਨ।
ਇਸ ਵੀਡੀਓ ਨੂੰ ਲੈ ਕੇ ਅਸੀਂ ਅਨਿਲ ਬੂਲਚੰਦਨੀ ਨਾਲ ਗੱਲ ਕੀਤੀ।
ਅਨਿਲ ਬੂਲਚੰਦਨੀ ਮੁਤਾਬਕ 8 ਫਰਵਰੀ 2019 ਨੂੰ ਉਨ੍ਹਾਂ ਨੇ ਇਹ ਵੀਡੀਓ ਫੇਸਬੁੱਕ ਦੇ ਪੋਸਟ ਕੀਤਾ ਗਿਆ ਸੀ।
ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਿਆ ਸੀ, "ਮੇਰੇ ਵੱਲੋਂ ਨਾਟਕੀ ਰੁਪਾਂਤਰਣ..."
ਇਸੇ ਵੀਡੀਓ ਦੇ ਸੰਦਰਭ 'ਚ ਅਨਿਲ ਬੂਲਚੰਦਨੀ ਨੇ 12 ਅਪ੍ਰੈਲ ਨੂੰ ਇੱਕ ਤਸਵੀਰ ਵੀ ਪੋਸਟ ਕੀਤੀ ਸੀ ਅਤੇ ਲਿਖਿਆ ਸੀ, "ਮੇਰੇ ਨਾਲੋਂ ਜ਼ਿਆਦਾ ਮੇਰਾ ਵੀਡੀਓ ਫੇਮਸ ਹੋ ਗਿਆ।"
'ਭਾਜਪਾ ਦਾ ਸਰਗਰਮ ਸਮਰਥਕ'
ਭੋਪਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਸਣੇ ਕੁਝ ਹੋਰਨਾਂ ਭਾਜਪਾ ਨੇਤਾਵਾਂ ਦੇ ਨਾਲ ਅਨਿਲ ਬੂਲਚੰਦਨੀ ਦੀਆਂ ਤਸਵੀਰਾਂ ਉਨ੍ਹਾਂ ਦੀ ਫੇਸਬੁੱਕ ਟਾਈਮਲਾਈਨ 'ਤੇ ਦੇਖੀਆਂ ਜਾ ਸਕਦੀਆਂ ਹਨ।
ਵੀਡੀਓ ਬਾਰੇ ਅਨਿਲ ਬੂਲਚੰਦਨੀ ਨੇ ਸਾਨੂੰ ਦੱਸਿਆ, "ਮੈਂ ਇਹ ਵੀਡੀਓ ਇੱਕ ਫਿਲਮ ਦੇ ਆਡੀਸ਼ਨ ਲਈ ਬਣਾਇਆ ਸੀ। ਉਸ ਫਿਲਮ 'ਚ ਮੈਨੂੰ ਵਿਧਾਇਕ ਦੇ ਭੂਮਿਕਾ ਦੀ ਪੇਸ਼ਕਸ਼ ਹੋਈ ਸੀ।"
ਬੀਬੀਸੀ ਆਜ਼ਾਦ ਤੌਰ 'ਤੇ ਅਨਿਲ ਬੂਲਚੰਦਨੀ ਦੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰ ਸਕਦਾ ਹੈ ਕਿ ਉਨ੍ਹਾਂ ਨੇ ਇਹ ਵੀਡੀਓ ਸੱਚਮੁੱਚ ਕਿਸੇ ਫਿਲਮ ਦੇ ਆਡੀਸ਼ਨ ਲਈ ਬਣਾਇਆ ਸੀ ਜਾਂ ਨਹੀਂ।
ਅਨਿਲ ਬੂਲਚੰਦਨੀ ਨੇ ਬੀਬੀਸੀ ਨੂੰ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੂੰ ਪਸੰਦ ਕਰਦੇ ਹਨ ਅਤੇ ਪਾਰਟੀ ਦੇ ਸਰਗਰਮ ਸਮਰਥਕ ਹਨ।
ਉਨ੍ਹਾਂ ਨੇ ਸਾਨੂੰ ਦੱਸਿਆ, "ਫਿਲਮ ਆਡੀਸ਼ਨ ਲਈ ਉਨ੍ਹਾਂ ਨੂੰ ਦੋ-ਤਿੰਨ ਹੋਰ ਵੀਡੀਓ ਵੀ ਬਣਾਏ ਸਨ ਪਰ ਇਹੀ ਇੱਕ ਵੀਡੀਓ ਸਭ ਤੋਂ ਜ਼ਿਆਦਾ ਸਰਕੂਲੇਟ ਹੋਇਆ।"
ਫੈਕਟ ਚੈੱਕ ਦੀਆਂ ਹੋਰ ਖ਼ਬਰਾਂ-
- ਇੰਦਰਾ ਗਾਂਧੀ ਦੇ ਸੰਸਕਾਰ ਤੇ ਮੋਦੀ ਹੰਕਾਰ ਦਾ ਫੈਕਟ ਚੈੱਕ
- ਪਾਕਿਸਤਾਨ 'ਚ ਲੱਗੇ 'ਮੋਦੀ-ਮੋਦੀ' ਦੇ ਨਾਅਰਿਆਂ ਦਾ ਸੱਚ
- ਕੀ ਉਰਮਿਲਾ ਮਾਤੋਂਡਕਰ ਦੇ ਪਤੀ ਪਾਕਿਸਤਾਨ ਤੋਂ ਹਨ
- 'ਵੋਟ ਨਾ ਦੇਣ 'ਤੇ 350 ਰੁਪਏ ਕੱਟੇ ਜਾਣ' ਦਾ ਸੱਚ
- ਮੋਦੀ ਦੇ ਰੈਲੀ 'ਚੋਂ ਉੱਠ ਕੇ ਕਿਉਂ ਚਲੇ ਗਏ ਲੋਕ?
- ਵਾਜਪਾਈ ਵੱਲੋਂ ਇੰਦਰਾ ਗਾਂਧੀ ਨੂੰ 'ਦੁਰਗਾ' ਕਹਿਣ ਦਾ ਸੱਚ ਜਾਣੋ
- ਪਾਕਿਸਤਾਨ ’ਚ ਅਭਿਨੰਦਨ ਦੇ ਡਾਂਸ ਕਰਨ ਵਾਲੇ ਵੀਡੀਓ ਦਾ ਸੱਚ
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ