ਕੀ ਪਾਕਿਸਤਾਨ 'ਚ ਅਭਿਨੰਦਨ ਦੇ ਡਾਂਸ ਕੀਤਾ ਸੀ - ਫੈਕਟ ਚੈੱਕ

    • ਲੇਖਕ, ਫੈਕਟ ਚੈੱਕ
    • ਰੋਲ, ਬੀਬੀਸੀ ਨਿਊਜ਼

ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਨੂੰ ਲੋਕ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵੱਲੋਂ ਪਾਕਿਸਤਾਨ ਵਿੱਚ ਕੀਤੇ ਡਾਂਸ ਦਾ ਵੀਡੀਓ ਕਹਿ ਕੇ ਸਾਂਝਾ ਕਰ ਰਹੇ ਹਨ।

ਦੋਹਾਂ ਦੇਸਾਂ ਵਿੱਚ ਇਸ ਵੀਡੀਓ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਹਾਈ ਤੋਂ ਪਹਿਲਾਂ ਅਭਿਨੰਦਨ ਨੇ ਪਾਕਿਸਤਾਨੀ ਫੌਜ ਅਤੇ ਹਵਾਈ ਫੌਜ ਦੇ ਅਫਸਰਾਂ ਨਾਲ ਮਿਲ ਕੇ ਡਾਂਸ ਕੀਤਾ।

#WelcomeHomeAbhinandan ਅਤੇ #PeaceGesture ਨਾਲ ਇਹ ਵੀਡੀਓ ਤੇਲੁਗੂ ਸਮੇਤ ਕਈ ਭਾਰਤੀ ਭਾਸ਼ਾਵਾਂ ਵਿੱਚ ਯੂਟਿਊਬ ਤੇ ਫੇਸਬੁੱਕ ’ਤੇ ਵਾਇਰਲ ਹੋ ਰਿਹਾ ਹੈ।

ਲੰਘੇ ਕੁਝ ਦਿਨਾਂ ਵਿੱਚ ਹੀ 45 ਸਕਿੰਟਾਂ ਦਾ ਇਹ ਵੀਡੀਓ ਹਜ਼ਾਰਾਂ ਵਾਰ ਸਾਂਝਾ ਕੀਤਾ ਜਾ ਚੁੱਕਾ ਹੈ ਕੇ ਦੇਖਿਆ ਜਾ ਚੁੱਕਿਆ ਹੈ।

ਬੀਬੀਸੀ ਫੈਕਟ ਚੈੱਕ ਟੀਮ ਦੀ ਪੜਤਾਲ ਵਿੱਚ ਇਹ ਵੀਡੀਓ ਤੇ ਇਸ ਨਾਲ ਕੀਤੇ ਜਾ ਰਹੇ ਦਾਅਵੇ ਝੂਠੇ ਸਾਬਿਤ ਹੋਏ ਹਨ।

ਸੋਸ਼ਲ ਮੀਡੀਆ ’ਤੇ ਜਿਹੜਾ ਛੋਟਾ ਤੇ ਧੁੰਦਲਾ ਵੀਡੀਓ ਫੈਲਾਇਆ ਜਾ ਰਿਹਾ ਹੈ, ਗੂਗਲ ਸਰਚ ਵਿੱਚ ਸਾਨੂੰ ਉਹ ਪੂਰਾ ਮਿਲ ਗਿਆ।

ਯੂਟਿਊਬ ’ਤੇ ਇਹ ਵੀਡੀਓ 23 ਫਰਵਰੀ 2019 ਨੂੰ ਪਾਇਆ ਗਿਆ ਸੀ। ਸਵਾ ਚਾਰ ਮਿੰਟਾਂ ਦੇ ਇਸ ਪੂਰੇ ਵੀਡੀਓ ਵਿੱਚ ਪਾਕਿਸਤਾਨੀਆਂ ਨੂੰ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ ਪਾਕਿਸਤਾਨੀ ਹਵਾਈ ਫੌਜ ਦੇ ਅਫ਼ਸਰ ਕਿਸੇ ਸਫ਼ਲਤਾ ਦਾ ਜਸ਼ਨ ਮਨਾਉਂਦੇ ਹੋਏ ਪਾਕਿਸਤਾਨੀ ਲੋਕ ਗੀਤ “ਚਿੱਟਾ ਚੋਲਾ ਗੀਤ" 'ਤੇ ਡਾਂਸ ਕਰ ਰਹੇ ਹਨ।

ਇੱਕ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਇਹ ਵੀਡੀਓ ਕੁਝ ਪੁਰਾਣਾ ਹੋਵੇ ਪਰ ਯੂਟਿਊਬ ’ਤੇ 23 ਫਰਵਰੀ ਨੂੰ ਪੋਸਟ ਕੀਤਾ ਗਿਆ ਸੀ। ਜਦਕਿ ਪਾਕਿਸਤਾਨ ਵਿੱਚ ਮਿੱਗ-21 ਜਹਾਜ਼ ਡਿੱਗਣ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਦੀ ਗ੍ਰਿਫ਼ਤਾਰੀ ਬੁੱਧਵਾਰ 27 ਫਰਵਰੀ ਨੂੰ ਹੋਈ ਸੀ।

ਵਾਇਰਲ ਵੀਡੀਓ ਦੀ ਫਰੇਮ ਦਰ ਫਰੇਮ ਪੜਤਾਲ ਕਰਨ ਨਾਲ ਇਹ ਸਾਫ਼ ਹੋ ਜਾਂਦਾ ਹੈ ਕਿ ਵੀਡੀਓ ਵਿੱਚ ਜਿਹੜਾ ਜਵਾਨ ਅਭਿਨੰਦਨ ਵਰਗੀ ਹਰੀ ਵਰਦੀ ਪਾ ਕੇ ਡਾਂਸ ਕਰ ਰਿਹਾ ਹੈ, ਉਸ ਦੇ ਮੋਢੇ ’ਤੇ ਪਾਕਿਸਤਾਨੀ ਬਿੱਲਾ ਲਗਿਆ ਹੋਇਆ ਹੈ।

ਜਦਕਿ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਰਿਹਾਈ ਮੌਕੇ ਜ਼ਿਆਦਾ ਤੋਂ ਜ਼ਿਆਦਾ ਕਲਿੱਕ ਇਕੱਠੇ ਕਰਨ ਲਈ ਕਈ ਲੋਕ ਪੁਰਾਣੇ ਵੀਡੀਓ ਨੂੰ "ਅਭਿਨੰਦਨ ਦੇ ਡਾਂਸ ਦਾ ਵੀਡੀਓ" ਦੱਸ ਕੇ ਸਾਂਝਾ ਕਰ ਰਹੇ ਹੋਣਗੇ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)