#AvengersEndGame: ‘ਰਾਜਾ ਸਾਹਿਬ’ Endgame ਨੇੜੇ ਆ ਰਹੀ ਹੈ - ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵਿੱਟਰ ਅਤੇ ਫੇਸਬੁੱਕ ਅਕਾਊਂਟ ਤੋਂ ਪੰਜਾਬ ਵਿੱਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤੁਲਨਾ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ Avengers EndGame ਨਾਲ ਕੀਤੀ।

ਦੇਸ ਭਰ ਅੰਦਰ ਗਰਮਾਏ ਚੋਣਾਂ ਦੇ ਮਾਹੌਲ ਦੌਰਾਨ ਦੁਨੀਆਂ ਦੀ ਸਭ ਤੋਂ ਕਾਮਯਾਬ ਮੰਨੀ ਜਾਣ ਵਾਲੀ ਫਿਲਮ ਸੀਰੀਜ਼ ਦੀ 22ਵੀਂ ਫਿਲਮ 'ਅਵੈਂਜਰਸ ਦਿ ਐਂਡਗੇਮ' ਰਿਲੀਜ਼ ਹੋਈ।

ਇਸ ਫਿਲਮ ਦਾ ਕਰੇਜ਼ ਇੰਨਾ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਦੀ ਤੁਲਨਾ ਲੋਕ ਸਭਾ ਚੋਣਾਂ ਨਾਲ ਵੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-

ਸੁਖਬੀਰ ਬਾਦਲ ਨੇ ਲਿਖਿਆ, "#RajeDaEndGame. 19 ਮਈ ਨੂੰ ਤੁਹਾਡੇ ਨੇੜਲੇ ਪੋਲਿੰਗ ਬੂਥਾਂ ’ਤੇ ਪ੍ਰੀਮੀਅਰ ਹੋਏਗਾ। Endgame ਨੇੜੇ ਆ ਰਹੀ ਹੈ ਰਾਜਾ ਸਾਹਿਬ। ਤੁਸੀਂ ਪੰਜਾਬ ਦੇ #Thanos ਹੋ ਜਿਸ ਨੇ ਕਿਸਾਨਾਂ, ਦਲਿਤਾਂ, ਔਰਤਾਂ ਅਤੇ ਨੌਜਵਾਨਾਂ ਨੂੰ ਪਰੇਸ਼ਾਨੀ ਦਿੱਤੀ। ਹੁਣ ਇਹ #Avengers 19 ਮਈ ਨੂੰ ਤੁਹਾਨੂੰ ਤੁਹਾਡੀ ਗੱਦੀ ਤੋਂ ਲਾਹੁਣਗੇ।"

Thanos ਫਿਲਮ ਦਾ ਵਿਨਾਸ਼ਕਾਰੀ ਕਿਰਦਾਰ ਹੈ। ਮਾਰਵਲ ਕੌਮਿਕਸ (ਜਿਸ ਦੇ ਅਧਾਰ 'ਤੇ ਮਾਰਵਲ ਸਿਨੇਮੈਟਿਕ ਯੁਨੀਵਰਸ ਨੇ ਅਵੈਂਜਰ ਜਿਹੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ) ਵਿੱਚ Thanos ਇੱਕ ਫਿਕਸ਼ਨਲ ਸੁਪਰ ਵਿਲੇਨ ਹੈ ਜੋ ਕਿ ਕਈ ਸਾਰੇ ਸੁਪਰਹੀਰੋਜ਼ ਨਾਲ ਭਿੜਦਾ ਹੈ।

ਸੁਖਬੀਰ ਬਾਦਲ ਆਪਣੇ ਟਵੀਟ ਵਿੱਚ 'ਰਾਜਾ ਸਾਹਿਬ' ਦੀ ਤੁਲਨਾ ਵਿਨਾਸ਼ਕਾਰੀ ਫਿਕਸ਼ਨਲ ਕਿਰਦਾਰ Thanos ਨਾਲ ਕਰ ਰਹੇ ਹਨ ਅਤੇ 19 ਮਈ ਯਾਨੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਵੋਟਿੰਗ ਵਾਲੇ ਦਿਨ ਉਸ ਦੇ ਗੱਦੀ ਤੋਂ ਲਾਹੇ ਜਾਣ ਦੀ ਗੱਲ ਲਿਖ ਰਹੇ ਹਨ।

ਹੁਣ ਸੁਖਬੀਰ ਬਾਦਲ 'ਰਾਜਾ ਸਾਹਿਬ' ਕਿਸ ਨੂੰ ਕਹਿ ਰਹੇ ਹਨ, ਉਨ੍ਹਾਂ ਨੇ ਟਵੀਟ ਵਿੱਚ ਸਿੱਧੇ ਤੌਰ 'ਤੇ ਨਹੀਂ ਲਿਖਿਆ ਹੈ।

ਭਾਰਤ ਸਰਕਾਰ ਦੇ ਪ੍ਰੈਸ ਇਨਫਰਮੇਸ਼ਨ ਬਿਓਰੋ ਨੇ ਵੀ Avengers ਦੇ ਕਿਰਦਾਰਾਂ ਦੀ ਤਸਵੀਰ ਨਾਲ ਲੋਕਾਂ ਨੂੰ ਵੋਟ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਵਾਲਾ ਟਵੀਟ ਕੀਤਾ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਲਿਖਿਆ, "#Voting ਸਾਡਾ ਭਵਿੱਖ ਤੈਅ ਕਰਦੀ ਹੈ। ਸਾਨੂੰ ਹਰ ਇੱਕ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਹੋਵੇ। ਅਜਿਹੀ ਕੋਈ ਵੋਟ ਨਹੀਂ ਜੋ ਮਾਅਨੇ ਨਾ ਰੱਖਦੀ ਹੋਵੇ। ਜਾਓ ਵੋਟ ਕਰੋ..#ItMatters "

ਫਿਰ ਅਵੈਂਜਰਸ ਦੇ ਕਿਰਦਾਰਾਂ ਵਾਲੀ ਤਸਵੀਰ ਦੇਸ ਅੰਦਰ ਹੋ ਰਹੀ ਵੋਟਿੰਗ ਦੀਆਂ ਕੁਝ ਤਸਵੀਰਾਂ ਨਾਲ ਪੋਸਟ ਕੀਤੀ ਗਈ ਹੈ ਅਤੇ ਤਸਵੀਰ 'ਤੇ ਲਿਖਿਆ ਹੈ,"EVERY AVENGER MATTERS IN THE END GAME"

ਭਾਰਤ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ। 11 ਅਪ੍ਰੈਲ ਤੋਂ ਸ਼ੁਰੂ ਹੋਈ ਵੋਟਿੰਗ 7 ਗੇੜਾਂ ਹੇਠ 19 ਮਈ ਤੱਕ ਹੋਏਗੀ। ਪੰਜਾਬ ਵਿੱਚ ਵੀ 19 ਮਈ ਨੂੰ ਵੋਟਾਂ ਪੈਣਗੀਆਂ। ਨਤੀਜੇ 23 ਮਈ ਨੂੰ ਆਉਣੇ ਹਨ।

ਪੂਰੀ ਤਰ੍ਹਾਂ ਭਖੇ ਚੋਣ ਅਖਾੜੇ 'ਚ 'Avengers EndGame' ਭਾਰਤ ਵਿੱਚ ਅੰਗਰੇਜੀ, ਹਿੰਦੀ, ਤਮਿਲ ਤੇ ਤੇਲਗੂ ਭਾਸ਼ਾਵਾਂ ਵਿੱਚ 2000 ਸਕਰੀਨਜ਼ 'ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।