ਡੇਰਾ ਸੱਚਾ ਸੌਦਾ ਤੋਂ ਹਰਿਆਣਾ ਵਿੱਚ ਵੋਟ ਮੰਗਣ ਬਾਰੇ ਪਾਰਟੀਆਂ ਦਾ ਕੀ ਹੈ ਸਟੈਂਡ

ਤਸਵੀਰ ਸਰੋਤ, AFP/GETTY IMAGES
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਹਰਿਆਣਾ ਵਿੱਚ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ। 12 ਮਈ ਨੂੰ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਲਈ ਵੋਟਾਂ ਪੈਣੀਆਂ ਹਨ। ਉੱਥੇ ਹੀ ਸੂਬੇ ਵਿੱਚ ਡੇਰਾ ਸੱਚਾ ਸੌਦਾ ਦੀਆਂ ਗਤੀਵਿਧੀਆਂ ਬੀਤੇ ਦੋ ਹਫਤਿਆਂ ਵਿੱਚ ਤੇਜ਼ ਹੋ ਗਈਆਂ ਹਨ।
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 20 ਸਾਲ ਦੀ ਸਜ਼ਾ ਕਟ ਰਿਹਾ ਹੈ।
ਹਰਿਆਣਾ ਦੀ ਸਿਆਸਤ ਵਿੱਚ ਡੇਰਾ ਸੱਚਾ ਸੌਦਾ ਦੀ ਭੂਮਿਕਾ ਕਾਫੀ ਅਹਿਮ ਰਹਿੰਦੀ ਹੈ।
ਭਾਵੇਂ ਡੇਰਾ ਸੱਚਾ ਸੌਦਾ ਦੀ ਕੋਰ ਕਮੇਟੀ ਜੋ ਵੀ ਪ੍ਰੋਗਰਾਮ ਕਰਵਾਉਂਦੀ ਹੈ, ਉਸ ਨੂੰ ਉਹ ਗ਼ੈਰ-ਸਿਆਸੀ ਕਰਾਰ ਦਿੰਦੀ ਹੈ ਪਰ ਹਾਲ ਵਿੱਚ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣਾ ਕਾਂਗਰਸ ਦੇ ਮੁਖੀ ਅਸ਼ੋਕ ਤੰਵਰ ਤੇ ਆਈਐੱਨਐੱਲਡੀ ਦੇ ਅਭੇ ਚੌਟਾਲਾ ਨੇ ਡੇਰਾ ਸਮਰਥਕਾਂ ਤੋਂ ਵੋਟ ਮੰਗਣ ਦੀ ਗੱਲ ਕੀਤੀ ਹੈ।
ਇਨ੍ਹਾਂ ਬਿਆਨਾਂ ਕਰਕੇ ਡੇਰਾ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਹੈ।
ਇਹ ਵੀ ਪੜ੍ਹੋ:
ਸਿਰਸਾ ਵਿੱਚ ਡੇਰੇ ਦੇ ਹੈੱਡ ਕਵਾਟਰ ਵੱਲੋਂ 2014 ਵਿੱਚ ਭਾਜਪਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਸੀ। ਭਾਜਪਾ ਵੀ ਡੇਰੇ ਦੀ ਮਦਦ ਨਾਲ ਪਹਿਲੀ ਵਾਰ ਸੂਬੇ ਦੀ ਸੱਤਾ 'ਤੇ ਕਾਬਿਜ਼ ਹੋਈ ਸੀ।
ਭਾਜਪਾ ਦੇ ਕਈ ਆਗੂ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਮਿਲਣ ਜਾਂਦੇ ਸਨ ਅਤੇ ਸੀਟ ਜਿੱਤਣ ਤੋਂ ਬਾਅਦ ਵੀ ਡੇਰੇ ਦਾ ਚੱਕਰ ਲਗਾਉਂਦੇ ਸਨ।
ਹਾਲ ਦੀ ਸਿਆਸੀ ਸਰਗਰਮੀ
ਡੇਰਾ ਸੱਚਾ ਸੌਦਾ ਨੇ ਬੀਤੇ ਦੋ ਐਤਵਾਰ ਨੂੰ ਰੋਹਤਕ, ਪਾਨੀਪਤ, ਸੋਨੀਪਤ, ਰੇਵਾੜੀ, ਮਹਿੰਦਰਗੜ੍ਹ, ਸਿਰਸਾ, ਫਤਿਹਾਬਾਦ, ਕੁਰੂਕਸ਼ੇਤਰ ਅਤੇ ਕਰਨਾਲ ਵਿੱਚ ਨਾਮ ਚਰਚਾ ਦਾ ਆਯੋਜਨ ਕਰਵਾਇਆ ਹੈ।
ਇਨ੍ਹਾਂ ਸਮਾਗਮਾਂ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ, ਸਕੂਲ ਬੈਗਜ਼ ਅਤੇ ਕਿਤਾਬਾਂ ਵੰਡੀਆਂ ਗਈਆਂ ਹਨ। ਰਾਜੇਸ਼ ਇਨਸਾਨ ਡੇਰੇ ਦੇ ਰੋਹਤਕ ਨਾਮ ਚਰਚਾ ਘਰ ਨਾਲ ਜੁੜੇ ਹੋਏ ਹਨ।

ਤਸਵੀਰ ਸਰੋਤ, Sat singh/bbc
ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਡੇਰੇ ਦੇ 71ਵੇਂ ਸਥਾਪਨਾ ਦਿਹਾੜੇ ਮੌਕੇ ਅਜਿਹੇ ਭਲਾਈ ਦੇ ਕੰਮ ਗੁਰਮੀਤ ਰਾਮ ਰਹੀਮ ਦੇ ਆਦੇਸ਼ ਅਨੁਸਾਰ ਸਾਰੇ ਜ਼ਿਲ੍ਹਾ ਹੈੱਡਕਵਾਟਰਜ਼ ਵਿੱਚ ਕੀਤੇ ਗਏ ਹਨ।
ਹਰਿਆਣਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਸਿਰਸਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। 14 ਅਪ੍ਰੈਲ ਨੂੰ ਉਨ੍ਹਾਂ ਨੇ ਰਤੀਆ ਦੇ ਨਾਮ ਚਰਚਾ ਘਰ ਵਿੱਚ ਹੋਏ ਸਮਾਗਮ ਵਿੱਚ ਹਿੱਸਾ ਲਿਆ ਸੀ ਅਤੇ ਡੇਰੇ ਦੇ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ ਸੀ।
ਭਾਵੇਂ ਉਨ੍ਹਾਂ ਨੂੰ ਸਭਾ ਨੂੰ ਸੰਬੋਧਨ ਕਰਨ ਦਾ ਮੌਕਾ ਨਹੀਂ ਮਿਲਿਆ ਸੀ ਪਰ ਉਹ ਸਮਾਗਮ ਵਿੱਚ ਮੌਜੂਦ ਰਹੇ ਸਨ ਅਤੇ ਭਗਤਾਂ ਨਾਲ ਭਜਨ ਗਾ ਰਹੇ ਸਨ।
2017 ਵਿੱਚ ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਅਸ਼ੋਕ ਤੰਵਰ ਨੇ ਡੇਰੇ ਤੋਂ ਦੂਰੀ ਬਣਾ ਲਈ ਸੀ।
ਡੇਰੇ ਦੇ ਸ਼ਰਧਾਲੂਆਂ ਵਿੱਚ ਅਸ਼ੋਕ ਤੰਵਰ ਇੱਕ ਜਾਣਿਆ ਪਛਾਣਿਆ ਚਿਹਰਾ ਹਨ। 2009 ਵਿੱਚ ਸਿਰਸਾ ਤੋਂ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਅਸ਼ੋਕ ਤੰਵਰ ਕਈ ਵਾਰ ਡੇਰੇ ਦੇ ਚੱਕਰ ਲਗਾਉਂਦੇ ਸਨ।
ਉਨ੍ਹਾਂ ਤੋਂ ਇਲਾਵਾ ਰਤੀਆ ਵਿੱਚ ਹੋਈ ਨਾਮ ਚਰਚਾ ਨੂੰ ਭਾਜਪਾ ਦੇ ਆਗੂਆਂ ਨੇ ਵੀ ਹਿੱਸਾ ਲਿਆ ਸੀ।
‘ਸਾਡੇ ਲਈ 1.75 ਕਰੋੜ ਹਰਿਆਣਵੀ ਇੱਕ ਬਰਾਬਰ’
ਅਸ਼ੋਕ ਤੰਵਰ ਨੇ ਕਿਹਾ ਕਿ ਉਹ ਡੇਰਾ ਸਮਰਥਕਾਂ ਤੋਂ ਵੋਟ ਮੰਗਣਗੇ ਕਿਉਂਕਿ ਉਹ ਉਨ੍ਹਾਂ ਦੇ ਹਲਕੇ ਵਿੱਚ ਰਹਿੰਦੇ ਹਨ ਅਤੇ ਇਸ ਨੂੰ ਉਹ ਗ਼ਲਤ ਨਹੀਂ ਮੰਨਦੇ ਹਨ।
ਉਨ੍ਹਾਂ ਕਿਹਾ, "ਜੋ ਡੇਰਾ ਸਮਰਥਕਾਂ ਤੋਂ ਵੋਟ ਮੰਗ ਰਹੇ ਹਨ ਉਨ੍ਹਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਪੰਚਕੂਲਾ ਹਿੰਸਾ ਵਿੱਚ ਕਈ ਲੋਕ ਮਾਰੇ ਗਏ ਸਨ ਅਤੇ ਡੇਰੇ ਨਾਲ ਜੁੜੇ ਲੋਕ ਇਹ ਨਹੀਂ ਭੁੱਲੇ ਹਨ। ਜੋ ਕੁਝ ਵੀ ਡੇਰੇ ਵਿੱਚ ਹੋਇਆ, ਉਸ ਲਈ ਉਸ ਨੂੰ ਮੰਨਣ ਵਾਲੇ ਜ਼ਿੰਮੇਵਾਰ ਨਹੀਂ ਹਨ।"

ਤਸਵੀਰ ਸਰੋਤ, Sat singh/bbc
ਇੱਕ ਹਫ਼ਤੇ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਵਿਕਾਸ ਕਾਰਜਾਂ ਦੇ ਆਧਾਰ 'ਤੇ ਡੇਰਾ ਸਮਰਥਕਾਂ ਤੋਂ ਵੋਟ ਜ਼ਰੂਰ ਮੰਗੇਗੀ।
ਉਨ੍ਹਾਂ ਕਿਹਾ ਸੀ, "ਸਾਡੇ ਲਈ ਹਰਿਆਣਾ ਦੇ 1.75 ਕਰੋੜ ਵੋਟਰ ਇੱਕ ਬਰਾਬਰ ਹਨ ਅਤੇ ਉਨ੍ਹਾਂ ਵਿੱਚ ਸਾਰੇ ਅਦਾਰੇ ਵੀ ਹਨ ਤੇ ਸਾਨੂੰ ਉਮੀਦ ਹੈ ਕਿ ਸਾਨੂੰ ਸਾਰਿਆਂ ਦੇ ਵੋਟ ਮਿਲਣਗੇ।"
ਇਨੈਲੋ ਦੇ ਸੀਨੀਅਰ ਆਗੂ ਅਭੈ ਚੌਟਾਲਾ ਨੇ ਡੇਰੇ ਨਾਲ ਉਨ੍ਹਾਂ ਦੇ ਦਹਾਕੇ ਪੁਰਾਣੇ ਰਿਸ਼ਤੇ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦੀਆਂ ਗਤੀਵਿਧੀਆਂ ਬੀਤੇ ਦੋ ਸਾਲ ਵਿੱਚ ਡੇਰੇ ਵਿੱਚੋਂ ਸਾਹਮਣੇ ਆਈਆਂ, ਉਨ੍ਹਾਂ ਕਰਕੇ ਹੀ ਉਨ੍ਹਾਂ ਨੇ ਡੇਰੇ ਤੋਂ ਦੂਰੀ ਬਣਾਈ ਸੀ।
ਉਨ੍ਹਾਂ ਕਿਹਾ, "ਮੈਂ ਕਈ ਸਾਲ ਤੋਂ ਡੇਰੇ ਜਾ ਰਿਹਾ ਹਾਂ ਅਤੇ ਪੰਚਕੂਲਾ ਵਿੱਚ ਬੇਕਸੂਰਾਂ ਦੇ ਮਾਰੇ ਜਾਣ ਦਾ ਮੁੱਦਾ ਮੈਂ ਵਿਧਾਨ ਸਭਾ ਵਿੱਚ ਵੀ ਚੁੱਕਿਆ ਸੀ।"

ਤਸਵੀਰ ਸਰੋਤ, Sat singh/bbc
ਅਭੈ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਡੇਰੇ ਦੇ ਸਮਰਥਕਾਂ ਤੋਂ ਵੋਟ ਮੰਗਣ ਜ਼ਰੂਰ ਜਾਵੇਗੀ।
ਇਹ ਕਿਹਾ ਜਾਂਦਾ ਹੈ ਕਿ 2014 ਵਿੱਚ ਡੇਰਾ ਫੈਕਟਰ ਹੋਣ ਕਰਕੇ ਹੀ ਭਾਜਪਾ ਨੂੰ 10-12 ਵਿਧਾਨ ਸਭਾ ਸੀਟਾਂ ਜਿੱਤਣ ਵਿੱਚ ਮਦਦ ਮਿਲੀ ਸੀ। ਡੇਰਾ ਸਮਰਥਕ ਵੱਡੀ ਗਿਣਤੀ ਵਿੱਚ ਸਿਰਸਾ, ਫਤਿਹਾਬਾਦ, ਕੁਰੂਕਸ਼ੇਤਰ, ਕੈਥਲ, ਕਰਨਾਲ ਅਤੇ ਅੰਬਾਲਾ ਵਿੱਚ ਵਸੇ ਹੋਏ ਹਨ।
ਇਹ ਵੀ ਪੜ੍ਹੋ:
ਡੇਰੇ ਦੇ ਪੌਲੀਟਿਕਲ ਵਿੰਗ ਦੇ ਇੰਚਾਰਜ ਰਾਮ ਸਿੰਘ ਨੇ ਕਿਹਾ ਕਿ ਉਹ ਆਪਣੇ ਤਰੀਕੇ ਨਾਲ ਡੇਰੇ ਦੇ ਹਮਾਇਤੀਆਂ ਤੋਂ ਸਲਾਹ ਲੈ ਰਹੇ ਹਨ ਕਿ ਆਖਿਰ ਚੋਣਾਂ ਵਿੱਚ ਕਿਸ ਨੂੰ ਵੋਟਾਂ ਪਾਈਆਂ ਜਾਣ।
ਉਨ੍ਹਾਂ ਕਿਹਾ, "ਅਜੇ ਕੇਵਲ ਭਲਾਈ ਦੇ ਕੰਮ ਹੀ ਚਲਾਏ ਜਾ ਰਹੇ ਹਨ, ਵੋਟਾਂ ਨੂੰ ਅਜੇ ਵਕਤ ਹੈ ਇਸ ਲਈ ਵੋਟਾਂ ਬਾਰੇ ਫੈਸਲਾ ਲੈਣ ਵਿੱਚ ਕੁਝ ਸਮਾਂ ਲਗੇਗਾ।"
ਡੇਰੇ ਤੋਂ ਵੋਟਾਂ ਮੰਗਣ ਬਾਰੇ ਅਕਾਲੀ ਦਲ ਦੀ ਹਰਿਆਣਾ ਯੂਨਿਟ ਕੀ ਕਹਿੰਦੀ?
ਹਰਿਆਣਾ ਦੇ ਅਕਾਲੀ ਦਲ ਪ੍ਰਧਾਨ ਸ਼ਰਨਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਅਕਾਲ ਤਖ਼ਤ ਵੱਲੋਂ ਮਨ੍ਹਾ ਕਰਨ ਦੇ ਬਾਵਜੂਦ ਡੇਰੇ ਦੇ ਹਮਾਇਤੀਆਂ ਤੋਂ ਵੋਟ ਮੰਗਣ ਜਾ ਰਹੀ ਹੈ।
ਉਨ੍ਹਾਂ ਕਿਹਾ, "ਅਸੀਂ ਹਰਿਆਣਾ ਵਿੱਚ ਡੇਰਾ ਸੱਚਾ ਸੌਦਾ ਕੋਲੋਂ ਹਮਾਇਤ ਨਹੀਂ ਮੰਗਾਂਗੇ। ਇਸ ਬਾਰੇ ਭਾਜਪਾ ਸੋਚ ਰਹੀ ਹੈ। ਇੱਕ ਸਿਆਸੀ ਦਲ ਵਜੋਂ ਉਹ ਹਰ ਵੋਟਰ ਤੋਂ ਹਮਾਇਤ ਮੰਗ ਸਕਦੀ ਹੈ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਹਾਂ।"

ਤਸਵੀਰ ਸਰੋਤ, Sat singh/bbc
ਉਨ੍ਹਾਂ ਕਿਹਾ ਕਿ ਅਕਾਲੀ ਦਲ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਲਈ ਕੋਈ ਉਮੀਦਵਾਰ ਖੜ੍ਹਾ ਨਹੀਂ ਕਰ ਰਿਹਾ ਹੈ।
ਉਨ੍ਹਾਂ ਕਿਹਾ, "ਅਸੀਂ ਆਪਣੇ ਸਟੈਂਡ 'ਤੇ ਪੱਕੇ ਹਾਂ ਕਿ ਅਸੀਂ ਡੇਰੇ ਤੋਂ ਕਿਸੇ ਵੀ ਸਿਆਸੀ ਮਕਸਦ ਲਈ ਕੋਈ ਮਦਦ ਨਹੀਂ ਮੰਗਾਂਗੇ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












