ਲੋਕ ਸਭਾ ਚੋਣਾਂ 2019: ਪੰਜਾਬ ਤੇ ਹਰਿਆਣਾ ਦੀ ਸਿਆਸਤ ’ਚ ਪਰਿਵਾਰਾਂ ਦਾ ਦਬਦਬਾ ਕਿਨ੍ਹਾਂ ਨੂੰ ਦਬਾਉਂਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਖੁਸ਼ਬੂ ਸੰਧੂ
- ਰੋਲ, ਬੀਬੀਸੀ ਪੱਤਰਕਾਰ
ਇਸ ਗੱਲ 'ਤੇ ਕਾਫ਼ੀ ਚਰਚਾ ਹੁੰਦੀ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਸਿਆਸਤ ਕੁਝ ਕੁ ਸਿਆਸੀ ਪਰਿਵਾਰਾਂ ਤੱਕ ਹੀ ਸਿਮਟ ਕੇ ਹੀ ਰਹਿ ਗਈ ਹੈ।
ਕੌਮੀ ਸਿਆਸਤ ਦੀ ਗੱਲ ਕਰੀਏ ਤਾਂ ਪਰਿਵਾਰਵਾਦ ਦੇ ਇਲਜ਼ਾਮ ਅਕਸਰ ਕਾਂਗਰਸ 'ਤੇ ਲਗਦੇ ਸਨ, ਪਰ ਹੁਣ ਕਈ ਹੋਰ ਸਿਆਸੀ ਪਾਰਟੀਆਂ ਵੀ ਹਨ ਜਿਨ੍ਹਾਂ ਦਾ ਹਾਲ ਵੀ ਕੁਝ ਇਸੇ ਤਰ੍ਹਾਂ ਜਾਪਦਾ ਹੈ।
ਕੀ ਪਰਿਵਾਰਵਾਦ ਜਮਹੂਰੀਅਤ ਲਈ ਖ਼ਤਰਨਾਕ ਹੈ ਜਾਂ ਫਿਰ ਇਸ ਨਾਲ ਲੋਕਾਂ ਦਾ ਕੋਈ ਫਾਇਦਾ ਵੀ ਹੁੰਦਾ ਹੈ? ਆਓ ਦੇਖਦੇ ਹਾਂ ਲੋਕ ਸਭਾ ਚੋਣਾ 2019 ਵਿੱਚ ਕਿਹੜੇ ਸਿਆਸੀ ਪਰਿਵਾਰ ਤੋਂ ਕੌਣ ਚੋਣ ਲੜ ਰਿਹਾ ਹੈ।
ਪੰਜਾਬ ਦੀਆਂ 13 ਸੀਟਾਂ ਲਈ 9 ਪਰਿਵਾਰਾਂ ਦੇ 10 ਆਗੂ ਚੋਣ ਲੜ ਰਹੇ ਹਨ। ਉੱਥੇ ਹੀ ਹਰਿਆਣਾ ਦੀਆਂ 10 ਸੀਟਾਂ ਲਈ 8 ਪਰਿਵਾਰਾਂ ਦੇ 11 ਮੈਂਬਰ ਚੋਣ ਲੜ ਰਹੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਬਾਦਲ ਪਰਿਵਾਰ
ਪੰਜਾਬ ਵਿੱਚ, ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਦੋਵੇਂ ਚੋਣ ਮੈਦਾਨ ਵਿੱਚ ਉਤਰ ਆਏ ਹਨ।
ਹਰਸਿਮਰਤ ਬਾਦਲ ਬਠਿੰਡਾ ਤੋਂ ਚੋਣ ਲੜ ਰਹੇ ਹਨ ਅਤੇ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ। ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਵੀ ਹਨ।
ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਅਤੇ ਸੁਖਬੀਰ ਬਾਦਲ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸਨ।
ਹਰਸਿਮਰਤ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠੀਆ ਪੰਜਾਬ ਵਿੱਚ ਮਜੀਠਾ ਤੋਂ ਵਿਧਾਇਕ ਹਨ ਅਤੇ ਮੰਤਰੀ ਰਹਿ ਚੁੱਕੇ ਹਨ।
ਅਕਾਲੀ ਦਲ ਦੇ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਜੋ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਉਹ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਹਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Amarinder singh/facebook
ਕਾਂਗਰਸ ਦੇ ਉਮੀਦਵਾਰ
ਕਾਂਗਰਸ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਚੋਣ ਮੈਦਾਨ ਵਿੱਚ ਹਨ।
ਪ੍ਰਨੀਤ ਕੌਰ ਪਟਿਆਲਾ ਤੋਂ ਸੰਸਦ ਮੈਂਬਰ ਰਹਿਣ ਤੋਂ ਇਲਾਵਾ ਕੇਂਦਰੀ ਮੰਤਰੀ ਵੀ ਰਹੇ ਹਨ। ਉਨ੍ਹਾਂ ਦੇ ਪੁੱਤਰ ਰਣਇੰਦਰ ਵੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਆਜ਼ਮਾ ਚੁੱਕੇ ਹਨ, ਪਰ ਅਸਫਲ ਰਹੇ।
ਗੁਰਦਾਸਪੁਰ ਵਿੱਚ ਸੁਨੀਲ ਜਾਖੜ ਕਾਂਗਰਸ ਦੇ ਉਮੀਦਵਾਰ ਹਨ। ਇਨ੍ਹਾਂ ਦੇ ਪਿਤਾ ਬਲਰਾਮ ਜਾਖੜ ਲੋਕ ਸਭਾ ਦੇ ਅੱਠਵੇਂ ਸਪੀਕਰ ਸਨ। ਉਹ ਮੱਧ ਪ੍ਰਦੇਸ਼ ਤੋਂ ਗਵਰਨਰ ਵੀ ਰਹੇ। ਜਾਖੜ ਦੇ ਵੱਡੇ ਭਰਾ ਸੱਜਣ ਕੁਮਾਰ ਜਾਖੜ ਪੰਜਾਬ ਵਿੱਚ ਮੰਤਰੀ ਰਹਿ ਚੁੱਕੇ ਹਨ।
ਰਵਨੀਤ ਬਿੱਟੂ ਲੁਧਿਆਣਾ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ।
ਆਨੰਦਪੁਰ ਸਾਹਿਬ ਤੋਂ ਓਮੀਦਵਾਰ ਮਨੀਸ਼ ਤਿਵਾੜੀ ਦੇ ਪਿਤਾ ਵੀਐੱਨ ਤਿਵਾੜੀ ਅਤੇ ਜਲੰਧਰ ਤੋਂ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਮੰਨੇ ਪ੍ਰਮੰਨੇ ਸਿਆਸੀ ਆਗੂ ਸਨ।
ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਖਹਿਰਾ ਅਕਾਲੀ ਦਲ ਨੇਤਾ ਸਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਵੀ ਰਹੇ।

ਤਸਵੀਰ ਸਰੋਤ, Bhupinder singh hooda/facebook
ਹਰਿਆਣਾ ਦੀ ਸਿਆਸਤ
ਹਰਿਆਣਾ ਵਿੱਚ ਵੀ ਹਾਲਾਤ ਇਸੇ ਤਰ੍ਹਾਂ ਦੇ ਹਨ। ਜੇ ਕਾਂਗਰਸ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸੋਨੀਪਤ ਤੋਂ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ ਦੀਪੇਂਦਰ ਸਿੰਘ ਹੁੱਡਾ ਰੋਹਤਕ ਤੋਂ।
ਭੁਪਿੰਦਰ ਸਿੰਘ ਹੁੱਡਾ ਦੇ ਪਿਤਾ ਰਣਬੀਰ ਸਿੰਘ ਹੁੱਡਾ ਆਜ਼ਾਦੀ ਘੁਲਾਟੀਏ ਸਨ ਅਤੇ 1947 ਵਿੱਚ ਭਾਰਤ ਦੀ ਸੰਵਿਧਾਨ ਸਭਾ ਦੇ ਮੈਂਬਰ ਸਨ। ਉਹ ਹਰਿਆਣਾ ਵਿੱਚ ਮੰਤਰੀ ਵੀ ਰਹੇ।
26 ਸਾਲਾ ਭਵਿਆ ਬਿਸ਼ਨੋਈ ਹਿਸਾਰ ਤੋਂ ਚੋਣ ਲੜ ਰਹੇ ਹਨ। ਉਹ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੋਤੇ ਹਨ। ਭਵਿਆ ਦੇ ਮਾਤਾ-ਪਿਤਾ ਰੇਣੁਕਾ ਅਤੇ ਕੁਲਦੀਪ ਬਿਸ਼ਨੋਈ ਦੋਵੇਂ ਵਿਧਾਇਕ ਹਨ।
ਭਿਵਾਨੀ-ਮਹਿੰਦਰਗੜ੍ਹ ਤੋਂ ਚੋਣ ਲੜ ਰਹੀ ਸ਼ਰੁਤੀ ਚੌਧਰੀ ਕਾਂਗਰਸ ਵਿਧਾਇਕ ਕਿਰਨ ਚੌਧਰੀ ਦੀ ਧੀ ਹੈ ਅਤੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਪੋਤੀ ਹੈ।
ਕੁਮਾਰੀ ਸ਼ੈਲਜਾ, ਜਿਹੜੇ ਅੰਬਾਲਾ ਤੋਂ ਚੋਣ ਮੈਦਾਨ ਵਿੱਚ ਹਨ ਕਾਂਗਰਸ ਦੇ ਆਗੂ ਚੌਧਰੀ ਦਲਬੀਰ ਸਿੰਘ ਦੀ ਕੁੜੀ ਹੈ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਵੱਲੋਂ ਬਣਾਈ ਗਈ ਪਾਰਟੀ INLD ਹਾਲ ਹੀ ਵਿੱਚ ਦੋ ਫਾੜ ਹੋ ਗਈ। ਉਨ੍ਹਾਂ ਦੇ ਪੋਤੇ ਦੁਸ਼ਯੰਤ ਚੌਟਾਲਾ ਨੇ ਆਪਣੀ ਪਾਰਟੀ ਜਨ ਨਾਇਕ ਜਨਤਾ ਪਾਰਟੀ ਬਣਾ ਲਈ ਅਤੇ ਹੁਣ ਹਿਸਾਰ ਤੋਂ ਚੋਣ ਮੈਦਾਨ ਵਿੱਚ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਦੇ ਛੋਟੇ ਭਰਾ ਦਿਗਵਿਜੇ ਚੌਟਾਲਾ ਸੋਨੀਪਤ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਦੁਸ਼ਯੰਤ ਅਤੇ ਦਿਗਵਿਜੇ ਦੀ ਮਾਂ ਨੈਨਾ ਚੌਟਾਲਾ ਵਿਧਾਇਕ ਹਨ।
ਇਨ੍ਹਾਂ ਦੋਵਾਂ ਦੇ ਚਾਚਾ ਅਭੇ ਚੌਟਾਲਾ ਦੇ ਮੁੰਡੇ ਅਰਜੁਨ ਚੌਟਾਲਾ ਕੁਰੁਕਸ਼ੇਤਰ ਵਿੱਚ INLD ਦੇ ਉਮੀਦਵਾਰ ਹਨ।
ਭਾਜਪਾ ਦੀ ਗੱਲ ਕਰੀਏ ਤਾਂ ਹਿਸਾਰ ਤੋਂ ਖੜੇ ਬ੍ਰਿਜੇਂਦਰ ਸਿੰਘ ਕੇਂਦਰੀ ਮੰਤਰੀ ਬਿਰੇਂਦਰ ਸਿੰਘ ਦੇ ਪੁੱਤਰ ਹਨ। ਇਨ੍ਹਾਂ ਦੀ ਮਾਤਾ ਪ੍ਰੇਮ ਲਤਾ ਵਿਧਾਇਕ ਹਨ।
ਉੱਥੇ ਹੀ ਹਰਿਆਣਾ ਦੇ ਦੂਜੇ ਮੁੱਖ ਮੰਤਰੀ ਰਹੇ ਰਾਓ ਬਿਰੇਂਦਰ ਸਿੰਘ ਦੇ ਪੁੱਤਰ ਰਾਓ ਇੰਦਰਜੀਤ ਸਿੰਘ ਗੁੜਗਾਂਓ ਤੋਂ ਚੋਣ ਲੜ ਰਹੇ ਹਨ।
ਭਾਈ-ਭਤੀਜਾਵਾਦ ਜਾਂ ਕਾਬਲੀਅਤ
IDC ਦੇ ਡਾਇਰੈਕਟਰ ਡਾ. ਪ੍ਰਮੋਦ ਦਾ ਕਹਿਣਾ ਹੈ ਕਿ ਜਦੋਂ ਸੱਤਾ ਕੁਝ ਲੋਕਾਂ ਦੇ ਹੱਥਾਂ ਵਿੱਚ ਸੀਮਿਤ ਹੋ ਕੇ ਰਹਿ ਜਾਂਦੀ ਹੈ ਤਾਂ ਉਨ੍ਹਾਂ ਲੋਕਾਂ ਤੱਕ ਨਹੀਂ ਪਹੁੰਚਦੀ ਜੋ ਅਸਲ ਵਿੱਚ ਇਸਦੇ ਕਾਬਿਲ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਇਹ ਤਾਕਤ ਹੈ, ਉਹ ਗਰੀਬ ਲੋਕਾਂ ਤੋਂ ਐਨੇ ਵੱਖ ਹੋ ਜਾਂਦੇ ਹਨ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਚੁੱਕ ਹੀ ਨਹੀਂ ਪਾਉਂਦੇ। ਇਸ ਨਾਲ ਗਰੀਬੀ ਅਤੇ ਅਸਮਾਨਤਾ ਹੋਰ ਵੱਧ ਜਾਂਦੀ ਹੈ।
ਜੇ ਆਮ ਔਰਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਿਆਸਤ ਵਿੱਚ ਆਉਣਾ ਹੋਰ ਔਖਾ ਹੋ ਜਾਂਦਾ ਹੈ। ਜੋ ਔਰਤਾਂ ਸਿਆਸੀ ਪਰਿਵਾਰਾਂ ਵਿੱਚੋਂ ਆਉਂਦੀਆਂ ਹਨ ਉਨ੍ਹਾਂ ਨੂੰ ਪਰਿਵਾਰ ਤੋਂ ਸਮਰਥਨ ਮਿਲਦਾ ਹੈ ਜੋਂ ਬਾਕੀ ਔਰਤਾਂ ਨੂੰ ਨਹੀਂ ਮਿਲਦਾ।

ਤਸਵੀਰ ਸਰੋਤ, SAT SINGH/BBC
ਡਾ ਪ੍ਰਮੋਦ ਦਾ ਇਹ ਵੀ ਕਹਿਣਾ ਹੈ ਕਿ ਸਿਆਸੀ ਪਰਿਵਾਰ ਜ਼ਿਆਦਾਤਰ ਉੱਚੀਆਂ ਜਾਤਾਂ ਤੋਂ ਹਨ। ਇਸ ਕਾਰਨ ਪੱਛੜੀਆਂ ਜਾਤੀਆਂ ਦੀ ਸ਼ਮੂਲੀਅਤ ਸਿਆਸਤ ਵਿੱਚ ਘੱਟ ਰਹਿ ਜਾਂਦੀ ਹੈ।
ਇਹ ਵੀ ਪੜ੍ਹੋ:
ਪੰਜਾਬ ਯੂਨੀਵਰਸਿਟੀ ਦੀ ਪ੍ਰੋਫੈਸਰ ਰਾਜੇਸ਼ ਗਿੱਲ ਦਾ ਕਹਿਣਾ ਹੈ ਕਿ ਪਰਿਵਾਰਵਾਦ ਕੋਈ ਨਵੀ ਗੱਲ ਨਹੀਂ ਹੈ, ਪਰ ਕੌਣ ਚੋਣ ਲੜੇਗਾ ਇਹ ਉਮੀਦਵਾਰ ਦੀ ਕਾਬਲੀਅਤ 'ਤੇ ਨਿਰਭਰ ਕਰਨਾ ਚਾਹੀਦਾ ਹੈ।
ਜੇ ਕਿਸੇ ਸਿਆਸੀ ਪਰਿਵਾਰ ਦਾ ਮੈਂਬਰ ਕਾਬਿਲ ਹੈ ਤਾਂ ਉਸ ਦੇ ਚੋਣ ਲੜਨ ਵਿੱਚ ਕੋਈ ਹਰਜ਼ ਨਹੀਂ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਕੋਈ ਓਮੀਦਵਾਰ ਲੋਕਤੰਤਰ ਲਈ ਖਤਰਾ ਹੈ, ਪਰ ਭਾਈ-ਭਤੀਜਾਵਾਦ ਨਾਲ ਖਤਰਾ ਜ਼ਰੂਰ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਕਿਸੇ ਮਾਂ ਨੇ ਕਿਹਾ ਹੋਵੇ ਕਿ ਮੇਰੇ ਪੁੱਤ ਤੋਂ ਕਾਬਿਲ ਕੋਈ ਹੋਰ ਹੈ ਅਤੇ ਟਿਕਟ ਉਸ ਨੂੰ ਦੇ ਦਿਓ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4