You’re viewing a text-only version of this website that uses less data. View the main version of the website including all images and videos.
ਆਈਪੀਐਲ-12: ਆਖ਼ਰੀ ਓਵਰ 'ਚ 11 ਦੌੜਾਂ, ਪੰਜਾਬ ਨੇ ਕੀਤਾ ਕਮਾਲ
- ਲੇਖਕ, ਆਦੇਸ਼ ਕੁਮਾਰ ਗੁਪਤ
- ਰੋਲ, ਖੇਡ ਪੱਤਰਕਾਰ, ਬੀਬੀਸੀ ਹਿੰਦੀ ਲਈ
ਆਈਪੀਐਲ-12 ਵਿੱਚ ਸੋਮਵਾਰ ਨੂੰ ਮੋਹਾਲੀ 'ਚ ਮੇਜ਼ਬਾਨ ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ਰਸ ਹੈਦਰਾਬਾਦ ਜਦੋਂ ਆਹਮੋ-ਸਾਹਮਣੇ ਸਨ ਤਾਂ ਅੰਤਿਮ ਓਵਰ 'ਚ ਦਰਸ਼ਕਾਂ ਦਾ ਸ਼ੋਰ ਪੂਰੇ ਜ਼ੋਰਾਂ 'ਤੇ ਸੀ।
ਦਰਅਸਲ, ਇਸ ਓਵਰ 'ਚ ਪੰਜਾਬ ਨੂੰ ਜਿੱਤਣ ਲਈ 11 ਦੌੜਾਂ ਦੀ ਲੋੜ ਸੀ।
ਮੈਦਾਨ 'ਚ ਸੈਮ ਕਰੇਨ ਅਤੇ ਕੇਐਲ ਰਾਹੁਲ ਸਨ। ਰਾਹੁਲ ਨੂੰ ਚੌਥੀ ਗੇਂਦ 'ਤੇ ਸਟ੍ਰਾਇਕ ਮਿਲੀ।
ਉਸ ਨੇ ਆਖ਼ਰੀ ਓਵਰ ਲਈ ਗੇਂਦਬਾਜ਼ੀ ਕਰ ਰਹੇ ਮੁਹੰਮਦ ਨਬੀ ਦੀ ਗੇਂਦ ਉੱਤੇ ਉੱਚਾ ਸ਼ੌਟ ਖੇਡ ਕੇ ਚੌਕਾ ਲਗਾਇਆ ਅਤੇ ਉਸ ਤੋਂ ਬਾਅਦ ਅਗਲੀ ਗੇਂਦ 'ਤੇ ਦੋ ਦੌੜਾਂ ਲੈ ਕੇ ਪੰਜਾਬ ਦੀ ਝੋਲੀ ਜਿੱਤ ਪਾਈ।
ਦੂਜੇ ਪਾਸੇ ਸੈਮ ਕਰੇਨ ਨੇ ਵੀ ਨਬੀ ਦੀਆਂ ਸ਼ੁਰੂਆਤੀ ਤਿੰਨ ਗੇਂਦਾਂ 'ਚ 5 ਦੌੜਾਂ ਬਣਾ ਲਈਆਂ ਸਨ।
ਇਸ ਤਰ੍ਹਾਂ ਕੇਵਲ ਇੱਕ ਗੇਂਦ ਦੇ ਰਹਿੰਦਿਆਂ ਮੈਚ ਦਾ ਰੋਮਾਂਚਕ ਅੰਤ ਹੋਇਆ।
ਇਸ ਮੈਚ 'ਚ ਪੰਜਾਬ ਦੇ ਸਾਹਮਣੇ ਜਿੱਤਣ ਲਈ 151 ਦੌੜਾਂ ਦੀ ਟੀਚਾ ਸੀ, ਜੋ ਉਸ ਨੇ ਕੇਐਲ ਰਾਹੁਲ ਦੇ ਬਿਨਾਂ ਆਊਟ ਹੋਏ 71 ਅਤੇ ਮਯੰਕ ਅਗਰਵਾਲ ਦੀਆਂ 55 ਦੌੜਾਂ ਦੀ ਮਦਦ ਨਾਲ 19.5 ਓਵਰਾਂ 'ਚ 4 ਵਿਕਟਾਂ ਗੁਆ ਕੇ ਹਾਸਿਲ ਕੀਤਾ।
ਇਹ ਵੀ ਪੜ੍ਹੋ-
ਇਸ ਤੋਂ ਪਹਿਲਾਂ ਹੈਦਰਾਬਾਦ ਨੇ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ ਤੈਅ 20 ਓਵਰਾਂ 'ਚ ਡੇਵਿਡ ਵਾਰਨਰ ਦੀਆਂ ਨਾਬਾਦ 70 ਦੌੜਾਂ ਦੀ ਮਦਦ ਨਾਲ ਚਾਰ ਵਿਕਟ ਗੁਆ ਕੇ 150 ਦੌੜਾਂ ਬਣਾਈਆਂ।
ਜ਼ਾਹਿਰ ਹੈ ਕਿ ਜਿਸ ਵਿਕਟ 'ਤੇ ਪਾਰੀ ਦੀ ਸ਼ੁਰੂਆਤ ਨਾਲ ਅਖ਼ੀਰਲੇ ਓਵਰ ਤੱਕ 62 ਗੇਂਦਾਂ 'ਤੇ 6 ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ ਨਾਬਾਦ 70 ਦੌੜਾਂ ਬਣਾਉਣ ਵਾਲੀ ਹੈਦਰਾਬਾਦ ਟੀਮ ਦੇ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਵਧੇਰੇ ਦੌੜਾਂ ਨਹੀਂ ਬਣਾ ਸਕਿਆ ਤਾਂ ਪੰਜਾਬ ਨੇ ਗੇਂਦਬਾਜ਼ੀ ਤਾਂ ਸ਼ਾਨਦਾਰ ਹੀ ਕੀਤੀ ਹੋਵੇਗੀ।
ਘੱਟ ਸਕੋਰ ਵਾਲੇ ਮੈਚ 'ਚ ਇੱਕ ਵੇਲੇ ਤਾਂ ਹੈਦਰਾਬਾਦ ਦੀ ਹਾਲਤ ਇਹ ਸੀ ਕਿ 10.4 ਓਵਰਾਂ ਤੋਂ ਬਾਅਦ ਉਸ ਦਾ ਸਕੋਰ ਦੋ ਵਿਕਟ ਗੁਆ ਕੇ ਕੇਵਲ 56 ਦੌੜਾਂ ਸੀ।
ਉਦੋਂ ਅਜਿਹਾ ਲੱਗ ਰਿਹਾ ਸੀ ਕਿ ਹੈਦਰਾਬਾਦ ਦੀ ਅਜਿਹੀ ਸਪੀਡ ਉਨ੍ਹਾਂ ਦੀ ਹਾਰ ਦਾ ਕਾਰਨ ਨਾ ਬਣ ਜਾਵੇ।
ਆਖ਼ਿਰਕਾਰ ਇਹ ਖਦਸ਼ਾ ਸੱਚ ਹੀ ਨਿਕਲਿਆ।
ਹਾਲਾਂਕਿ ਹੈਦਰਾਬਾਦ ਨੇ ਅੰਤਿਮ 10 ਓਵਰਾਂ 'ਚ 100 ਦੌੜਾਂ ਵੀ ਬਣਾਈਆਂ ਅਤੇ ਸਕੋਰ ਕਿਸੇ ਤਰ੍ਹਾਂ 4 ਵਿਕਟਾਂ 'ਤੇ 150 ਦੌੜਾਂ 'ਤੇ ਪਹੁੰਚਾਇਆ।
ਮੈਚ ਤੋਂ ਬਾਅਦ ਪੰਜਾਬ ਦੇ ਕਪਤਾਨ ਆਰ ਅਸ਼ਵਿਨ ਨੇ ਵੀ ਮੰਨਿਆ ਕਿ ਉਨ੍ਹਾਂ ਦੇ ਗੇਂਦਬਾਜ਼ ਬਾਅਦ 'ਚ ਵਾਰਨਰ ਅਤੇ ਦੂਜੇ ਬੱਲੇਬਾਜ਼ਾਂ ਨੂੰ ਨਹੀਂ ਰੋਕ ਸਕੇ ਪਰ ਸ਼ੁਰੂ 'ਚ ਮੁਜੀਬ ਉਰ ਰਹਿਮਾਨ ਅਤੇ ਅੰਕਿਤ ਰਾਜਪੂਤ ਤੋਂ ਇਲਾਵਾ ਸੈਮ ਕਰੇਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।
ਖ਼ੈਰ! ਜੋ ਵੀ ਇਸ ਮੈਚ 'ਚ ਪੰਜਾਬ ਦੀ ਜਿੱਤ ਨਾਲ ਸਭ ਤੋਂ ਵੱਧ ਖੁਸ਼ੀ ਜੇਕਰ ਕਿਸੇ ਖਿਡਾਰੀ ਨੂੰ ਹੋਈ ਹੈ ਤਾਂ ਉਹ ਹੈ ਕੇਐਲ ਰਾਹੁਲ ਹੀ ਸਨ।
ਮੈਨ ਆਫ ਦਾ ਮੈਚ ਬਣੇ ਏਐਲ ਰਾਹੁਲ ਨੇ 53 ਗੇਂਦਾਂ 'ਤੇ 7 ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ ਨਾਬਾਦ 71 ਦੌੜਾਂ ਬਣਾਈਆਂ। ਉਨ੍ਹਾਂ ਨੂੰ ਇਸ ਦੌਰਾਨ ਮਯੰਕ ਅਗਰਵਾਲ ਦਾ ਵੀ ਵਧੀਆ ਸਾਥ ਮਿਲਿਆ।
ਸ਼ੁਰੂਆਤ 'ਚ ਹੀ ਕ੍ਰਿਸ ਗੇਲ ਜਦੋਂ 16 ਦੌੜਾਂ ਬਣਾ ਕੇ ਆਊਟ ਹੋ ਗਏ ਤਾਂ ਪੰਜਾਬ ਦਾ ਸਕੋਰ ਕੇਵਲ 18 ਦੌੜਾਂ ਸੀ।
ਇਹ ਵੀ ਪੜ੍ਹੋ-
ਉਸ ਤੋਂ ਬਾਅਦ ਮਯੰਕ ਅਗਰਵਾਲ ਅਤੇ ਕੇਐਲ ਰਾਹੁਲ ਨੇ ਮਿਲ ਕੇ ਦੂਜੇ ਵਿਕਟ ਲਈ 114 ਦੌੜਾਂ ਕੇ ਜੋੜ ਕੇ ਹੈਦਰਾਬਾਦ ਦੇ ਹੱਥੋਂ ਮੈਚ ਖੋਹ ਲਿਆ।
ਮਯੰਕ ਅਗਰਵਾਲ ਨੇ 43 ਗੇਂਦਾਂ 'ਤੇ ਤਿੰਨ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ।
ਵੈਸੇ ਮਯੰਕ ਅਗਰਵਾਲ ਅਤੇ ਕੇਐਲ ਰਾਹੁਲ ਸਾਲ 2010 'ਚ ਨਿਊਜ਼ੀਲੈਂਡ 'ਚ ਖੇਡੇ ਗਏ ਅੰਡਰ-19 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ 'ਚ ਵੀ ਖੇਡੇ ਹਨ।
ਹਾਲਾਂਕਿ ਉਸ ਵੇਲੇ ਭਾਰਤ ਛੇਵੇਂ ਥਾਂ 'ਤੇ ਰਿਹਾ ਸੀ ਪਰ ਮਯੰਕ ਅਗਰਵਾਲ ਨੇ ਆਪਣੇ ਬੱਲੇਬਾਜੀ ਵਿੱਚ ਕਾਫੀ ਸਫ਼ਲ ਰਹੇ ਸਨ।