You’re viewing a text-only version of this website that uses less data. View the main version of the website including all images and videos.
IPL ਦਾ ਸਭ ਤੋਂ ਨੌਜਵਾਨ ਖਿਡਾਰੀ ਪ੍ਰਯਾਸ ਰਾਏ ਬਰਮਨ ਕੌਣ ਹੈ
ਐਤਵਾਰ ਨੂੰ ਹੈਦਰਾਬਾਦ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਯਾਨਿ ਆਈਪੀਐਲ ਦੇ ਮੁਕਾਬਲੇ 'ਚ ਵਿਰਾਟ ਕੋਹਲੀ ਦੀ ਟੀਮ ਸਨਰਾਈਜ਼ਰਜ਼ ਕੋਲੋਂ ਬੁਰੀ ਤਰ੍ਹਾਂ ਹਾਰੀ।
ਪਰ ਚਰਚਾ 'ਚ ਕੋਹਲੀ ਦੀ ਟੀਮ ਦਾ ਖਿਡਾਰੀ ਰਿਹਾ, ਜਿਸ ਦਾ ਨਾਮ ਹੈ ਪ੍ਰਯਾਸ ਰਾਏ ਬਰਮਨ।
ਬਰਮਨ ਨੇ ਆਈਪੀਐਲ ਦਾ ਆਪਣਾ ਪਹਿਲਾ ਮੈਚ ਖੇਡਿਆ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੇ ਖ਼ਿਲਾਫ਼ ਪਹਿਲਾ ਗੇਂਦਬਾਜ਼ੀ ਕਰਦਿਆਂ ਹੋਇਆਂ ਪੂਰੇ ਚਾਰ ਓਵਰ ਗੇਂਦਬਾਜ਼ੀ ਕੀਤੀ।
4 ਓਵਰਾਂ ਵਿੱਚ ਉਨ੍ਹਾਂ ਨੇ ਕੁੱਲ ਮਿਲਾ ਕੇ 56 ਦੌੜਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਵਿਕਟ ਨਹੀਂ ਮਿਲ ਸਕਿਆ।
ਇਸ ਤੋਂ ਬਾਅਦ ਪ੍ਰਯਾਸ ਬਰਮਨ ਨੂੰ ਬੱਲੇਬਾਜ਼ੀ ਕਰਨ ਦਾ ਵੀ ਮੌਕਾ ਮਿਲਿਆ। ਉਨ੍ਹਾਂ ਕੁੱਲ ਮਿਲਾ ਕੇ 24 ਗੇਂਦਾਂ ਖੇਡੀਆਂ ਅਤੇ ਦੋ ਚੌਕਿਆਂ ਦੀ ਮਦਦ ਨਾਲ ਕੁੱਲ 19 ਦੌੜਾਂ ਬਣਾਈਆਂ।
ਉਨ੍ਹਾਂ ਦੀ ਰਾਇਲ ਚੈਲੇਂਜਰਜ਼ ਬੰਗਲੌਰ ਨੇ 113 ਦੌੜਾਂ ਬਣਾਈਆਂ ਤੇ ਆਊਟ ਹੋ ਗਈ ਅਤੇ ਸਨਰਾਈਜ਼ਰਜ਼ ਨੇ 118 ਦੌੜਾਂ ਨਾਲ ਇਹ ਮੈਚ ਜਿੱਤ ਲਿਆ।
ਇਹ ਵੀ ਪੜ੍ਹੋ-
ਹੁਣ ਤੁਸੀਂ ਸੋਚ ਰਹੇ ਹੋਵੋਗੇ ਆਰਸੀਬੀ ਦੀ ਹਾਰ ਵਿਚਾਲੇ ਔਸਤ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕਰਨ ਵਾਲੇ ਪ੍ਰਯਾਸ ਬਰਮਨ ਫਿਰ ਚਰਚਾ 'ਚ ਕਿਉਂ ਰਹੇ।
ਚਰਚਾ 'ਚ ਇਸ ਲਈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੇ ਸਭ ਤੋਂ ਘੱਟ ਉਮਰ ਦੇ ਖ਼ਿਡਾਰੀ ਬਣ ਗਏ ਹਨ।
ਬਰਮਨ 16 ਸਾਲ ਅਤੇ 157 ਦਿਨ ਦੇ ਸਨ, ਜਦੋਂ ਉਨ੍ਹਾਂ ਨੇ ਆਈਪੀਐਲ ਦਾ ਪਹਿਲਾ ਮੁਕਾਬਲਾ ਖੇਡਿਆ।
ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਸਪਿਨਰ ਮੁਜੀਬ ਉਰ ਰਹਿਮਾਨ ਦੀ ਥਾਂ ਲਈ ਹੈ।
ਮੁਜੀਬ ਨੇ ਆਈਪੀਐਲ 2018 'ਚ ਇਹ ਰਿਕਾਰਡ ਬਣਾਇਆ ਸੀ ਅਤੇ ਉਨ੍ਹਾਂ ਦੀ ਉਮਰ 17 ਸਾਲ ਅਤੇ 11 ਦਿਨ ਸੀ।
ਬੇਸ ਪ੍ਰਾਈਸ ਤੋਂ 8 ਗੁਣਾ ਮਹਿੰਗੇ
2018 'ਚ ਆਰਬੀਸੀ ਨੇ ਜੈਪੁਰ 'ਚ ਹੋਈ ਨਿਲਾਮੀ 'ਚ ਉਨ੍ਹਾਂ ਨੂੰ ਡੇਢ ਕਰੋੜ ਰੁਪਏ 'ਚ ਖਰੀਦਿਆ ਸੀ।
ਉਨ੍ਹਾਂ ਦਾ ਬੇਸ ਬੇਸ ਪ੍ਰਾਈਸ 20 ਲੱਖ ਸੀ ਅਤੇ ਜਦੋਂ ਉਨ੍ਹਾਂ ਲਈ ਕੀਮਤ ਤੋਂ ਕਰੀਬ 8 ਗੁਣਾ ਵੱਧ ਬੋਲੀ ਲੱਗੀ ਤਾਂ ਕਈਆਂ ਨੂੰ ਹੈਰਾਨੀ ਹੋਈ।
ਪ੍ਰਯਾਸ ਬਰਮਨ ਵਿਜੈ ਹਜ਼ਾਰੇ ਟਰਾਫੀ 'ਚ ਬੰਗਾਲ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ।
ਉਦੋਂ ਪ੍ਰਯਾਸ ਦੀ ਪ੍ਰਤੀਕਿਰਿਆ ਵੀ ਸੁਣਨ ਲਾਇਕ ਸੀ, "ਯਕੀਨ ਨਹੀਂ ਹੋ ਰਿਹਾ ਹੈ। ਜਜ਼ਬਾਤਾਂ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਕਰ ਪਾ ਰਿਹਾ ਹਾਂ। ਮੈਨੂੰ ਕਈ ਫੋਨ ਆ ਰਹੇ ਹਨ, ਕਈ ਵੇਟਿੰਗ 'ਚ ਹਨ। ਬਿਲਕੁਲ ਆਸ ਨਹੀਂ ਸੀ ਕਿ ਆਈਪੀਐਲ ਲਈ ਚੁਣਿਆ ਜਾਵਾਂਗਾ।"
ਸਮਾਚਾਰ ਏਜੰਸੀ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ, "ਭਾਰਤ ਦੇ ਦੂਜੇ ਨੌਜਵਾਨਾਂ ਵਾਂਗ, ਵਿਰਾਟ (ਕੋਹਲੀ) ਮੇਰੇ ਵੀ ਰੋਲ ਮਾਡਲ ਰਹੇ ਹਨ।"
"ਮੇਰੇ ਸੁਪਨੇ 'ਚ ਹਮੇਸ਼ਾ ਸੀ ਕਿ ਕਿਸੇ ਦਿਨ ਮੈਂ ਕੋਹਲੀ ਨਾਲ ਫੋਟੋ ਖਿਚਵਾਉਂਗਾ। ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੌਕਾ ਨਹੀਂ ਮਿਲਿਆ ਅਤੇ ਹੁਣ ਮੈਂ ਮੇਰੇ ਹੀਰੋ ਦੇ ਨਾਲ ਡ੍ਰੈਸਿੰਗ ਰੂਮ ਸ਼ੇਅਰ ਕਰਾਂਗਾ। ਮੈਨੂੰ ਇਸ ਦਾ ਵਿਸ਼ਵਾਸ਼ ਨਹੀਂ ਹੁੰਦਾ।"
ਇਹ ਵੀ ਪੜ੍ਹੋ-
ਅਜਿਹਾ ਵੀ ਨਹੀਂ ਹੈ ਕਿ ਛੇ ਫੁੱਟ ਇੱਕ ਇੰਚ ਲੰਬੇ ਪ੍ਰਯਾਸ ਬਰਮਨ ਫਿਰਕੀ ਦੇ ਬਹੁਤ ਵੱਡੇ ਉਸਤਾਦ ਹਨ, ਪਰ ਉਨ੍ਹਾਂ ਦੀ ਖ਼ਾਸੀਅਤ ਹੈ ਬੱਲੇਬਾਜ਼ੀ ਦੀ ਚੁਣੌਤੀ ਨੂੰ ਸਵੀਕਾਰ ਕਰਨਾ।
ਹਵਾ ਵਿੱਚ ਉਨ੍ਹਾਂ ਦੀਆਂ ਗੇਂਦਾਂ ਦੀ ਰਫ਼ਤਾਰ ਤੇਜ਼ ਹੁੰਦੀ ਹੈ ਅਤੇ ਐਕਿਊਰੈਸੀ ਦੇ ਮਾਮਲੇ 'ਚ ਉਨ੍ਹਾਂ ਦਾ ਆਦਰਸ਼ ਅਨਿਲ ਕੁੰਬਲੇ ਹਨ।
ਪ੍ਰਯਾਸ ਬਰਮਨ ਨੇ ਆਪਣੀ ਪਹਿਲਾ ਲਿਸਟ ਏ ਮੁਕਾਬਲਾ 20 ਸਿਤੰਬਰ 2018 ਨੂੰ ਬੰਗਾਲ ਵੱਲੋਂ ਜੰਮੂ-ਕਸ਼ਮੀਰ ਦੇ ਖ਼ਿਲਾਫ਼ ਖੇਡਿਆ ਸੀ।
ਬਰਮਨ ਨੇ ਉਦੋਂ 5 ਓਵਰਾਂ ਵਿੱਚ 20 ਦੌੜਾਂ ਦੇ ਕੇ ਖਿਡਾਰੀਆਂ ਨੂੰ ਪਵੈਲੀਅਨ ਭੇਜਿਆ ਸੀ।
ਦੁਰਗਾਪੁਰ 'ਚ ਰਹਿਣ ਵਾਲੇ ਪ੍ਰਯਾਸ ਬਰਮਨ ਰਾਜਧਾਨੀ ਦਿੱਲੀ 'ਚ ਪਲ ਕੇ ਵੱਡੇ ਹੋਏ ਪਰ ਕ੍ਰਿਕਟ ਦੀਆਂ ਬਾਰੀਕੀਆਂ ਉਨ੍ਹਾਂ ਨੇ ਦੁਰਗਾਪੁਰ ਕ੍ਰਿਕਟ ਸੈਂਟਰ 'ਚ ਸਿੱਖੀਆਂ ਹਨ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: