ਲੋਕ ਸਭਾ ਚੋਣਾਂ 2019: ਗੁਰਦਾਸਪੁਰ ਤੋਂ ਸੰਨੀ ਦਿਓਲ, ਚੰਡੀਗੜ੍ਹ ਤੋਂ ਕਿਰਨ ਖੇਰ ਹੋਣਗੇ ਭਾਜਪਾ ਦੇ ਉਮੀਦਵਾਰ

ਆਗਾਮੀ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਤਿੰਨ ਹਲਕਿਆਂ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।

ਭਾਜਪਾ ਮੇ ਮੰਗਲਵਾਰ ਨੂੰ ਪਾਰਟੀ 'ਚ ਸ਼ਾਮਿਲ ਹੋਏ ਫਿਲਮੀ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰ, ਕਿਰਨ ਖੇਰ ਨੂੰ ਚੰਡੀਗੜ੍ਹ ਅਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੂੰ ਆਪਣੇ ਉਮੀਦਵਾਰ ਥਾਪਿਆ ਹੈ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਐਲਾਨ ਮੁਤਾਬਕ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਹਲਕੇ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਹੋਣਗੇ।

ਲੰਬੀ ਵਿਚ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਰਸਮੀਂ ਐਲਾਨ ਕੀਤਾ। ਇਸ ਦੇ ਨਾਲ ਹੀ ਅਕਾਲੀ ਦਲ ਨੇ ਪੰਜਾਬ ਵਿਚ ਆਪਣੇ ਕੋਟੇ ਦੀਆਂ ਸਾਰੀਆਂ 10 ਸੀਟਾਂ ਉੱਤੇ ਅਪਣੇ ਉਮੀਦਵਾਰ ਐਲਾਨ ਦਿੱਤੇ ਹਨ।

ਲੋਕ ਸਭਾ ਹਲਕਾ ਬਠਿੰਡਾ ਦਾ ਚੋਣ ਇਤਿਹਾਸ ਅਤੇ ਮੌਜੂਦਾ ਸਮੀਕਰਨ - ਬਠਿੰਡਾ: ਜਿੱਤਣਾ ਹੀ ਨਹੀਂ, ਨਾਂ ਬਣਾਉਣ ਲਈ ਵੀ ਅਹਿਮ ਸੀਟ

ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਤਾਂ ਪਹਿਲਾਂ ਹੀ ਸਿਟਿੰਗ ਐਮਪੀ ਹਨ ਇਸ ਲਈ ਉਨ੍ਹਾਂ ਦਾ ਨਾਂ ਤਾਂ ਪਹਿਲਾਂ ਹੀ ਤੈਅ ਸੀ। ਪਰ ਸੁਖਬੀਰ ਸਿੰਘ ਬਾਦਲ ਪਾਰਟੀ ਲੀਡਰਸ਼ਿਪ ਦੀ ਸਲਾਹ ਅਤੇ ਵਿਰੋਧੀਆਂ ਦੇ ਕੂੜ ਪ੍ਰਚਾਰ ਦਾ ਜਵਾਬ ਦੇਣ ਲਈ ਖੁਦ ਮੈਦਾਨ ਵਿਚ ਉਤਰੇ ਹਨ।

ਇਹ ਹੀ ਪੜ੍ਹੋ:

ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਪਾਰਟੀ ਨੇ ਲੋਕ ਸਭਾ ਚੋਣਾਂ ਵਿਚ 7 ਹਲਕਿਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ 4 ਦਿੱਲੀ, ਇੱਕ ਮੱਧ ਪ੍ਰਦੇਸ਼ ਅਤੇ ਇੱਕ ਉੱਤਰ ਪ੍ਰਦੇਸ਼ ਦੀ ਹੈ।

ਹਰਦੀਪ ਸਿੰਘ ਪੁਰੀ ਸਾਬਕਾ ਕੂਟਨੀਤਕ ਹਨ ਅਤੇ 1974 ਬੈਂਚ ਦੇ ਆਈਐੱਫਐੱਸ ਅਧਿਕਾਰੀ ਹਨ। ਜਿਹੜੇ 2009 ਤੋਂ 2013 ਤੱਕ ਸੰਯੁਕਤ ਰਾਸ਼ਟਰਜ਼ ਵਿਚ ਭਾਰਤ ਦੇ ਸਥਾਈ ਨੁੰਮਾਇੰਦੇ ਰਹੇ ਹਨ।

ਸੇਵਾ ਮੁਕਤੀ ਤੋਂ ਬਾਅਦ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ 2 ਸਿੰਤਬਰ 2017 ਵਿਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਦੇ ਮੰਤਰੀ ਮੰਡਲ ਵਿਚ ਹਾਉਸਿੰਗ ਤੇ ਸ਼ਹਿਰੀ ਵਿਕਾਸ ਮੰਤਰੀ ਬਣਾਇਆ ਗਿਆ।

ਹਰਦੀਪ ਪੁਰੀ ਇਸ ਸਮੇਂ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹੈ। ਭਾਰਤੀ ਜਨਤਾ ਪਾਰਟੀ ਸਨੀ ਦਿਓਲ ਨੂੰ ਮੈਦਾਨ ਵਿਚ ਉਤਾਰਨਾ ਚਾਹੁੰਦੀ ਸੀ ਪਰ ਹੁਣ ਹਰਦੀਪ ਪੁਰੀ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ।

ਬਠਿੰਡਾ ਤੋਂ ਰਾਜਾ ਵੜਿੰਗ ਦੇਣਗੇ ਟੱਕਰ

ਕਾਂਗਰਸ ਨੇ ਬਠਿੰਡਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨਿਆਂ ਹੈ।

ਘੁਬਾਇਆ ਨੇ 2014 ਵਿੱਚ ਫਿਰੋਜ਼ਪੁਰ ਸੀਟ ਜਿੱਤੀ ਸੀ ਜਦੋਂ ਉਹ ਸ਼੍ਰਮਣੀ ਅਕਾਲੀ ਦਲ ਵਿੱਚ ਸਨ।

ਉਹ 5 ਮਾਰਚ ਨੂੰ ਕਾਂਗਰਸ ਵਿੱਚ ਸ਼ਾਮਿਲ ਹੋਏ।

ਵੜਿੰਗ ਗਿਦੜਬਾਹਾ ਤੋਂ ਕਾਂਗਰਸ ਦੇ ਐਮਐਲਏ ਹਨ।

ਅਨੰਦਪੁਰ ਸਾਹਿਬ 'ਚ ਤਿਵਾੜੀ ਤੇ ਚੰਦੂਮਾਜਰਾ ਦਾ ਮੁਕਾਬਲਾ

ਕਾਂਗਰਸ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਅਨੰਦਪੁਰ ਸਾਹਿਬ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਅਤੇ ਸੰਗਰੂਰ ਹਲਕੇ ਤੋਂ ਕੇਵਲ ਢਿੱਲੋਂ ਨੂੰ ਟਿਕਟ ਦਾ ਐਲਾਨ ਕੀਤਾ ਹੈ।

ਤਿਵਾੜੀ ਲੁਧਿਆਣਾ ਦੇ ਐੱਮਪੀ ਰਹਿ ਚੁੱਕੇ ਹੁਣ ਪਰ ਪਿਛਲੀ ਵਾਰ ਉਨ੍ਹਾਂ ਨੇ ਚੋਣ ਨਹੀਂ ਲੜੀ ਸੀ। ਉਨ੍ਹਾਂ ਦਾ ਸਾਹਮਣਾ ਮਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ (ਸ਼੍ਰੋਮਣੀ ਅਕਾਲੀ ਦਲ), ਆਮ ਆਦਮੀ ਪਾਰਟੀ ਦੇ ਨਰਿੰਦਰ ਸ਼ੇਰਗਿੱਲ ਅਤੇ ਅਕਾਲੀ ਦਲ ਟਕਸਾਲੀ ਦੇ ਬੀਅਰ ਦਵਿੰਦਰ ਸਿੰਘ ਨਾਲ ਹੋਵੇਗਾ।

ਸੰਗਰੂਰ ਵਿੱਚ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਉਤਾਰਿਆ ਹੈ। ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਜਸਰਾਜ ਸਿੰਘ ਲੌਂਗੀਆ (ਜੱਸੀ ਜਸਰਾਜ) ਨੂੰ ਉਤਾਰਿਆ ਹੈ ਜੋ ਪਿਛਲੀ ਵਾਰ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ।

ਇਹ ਵੀ ਪੜ੍ਹੋ

ਆਮ ਆਦਮੀ ਪਾਰਟੀ (‘ਆਪ’) ਨੇ ਬਠਿੰਡਾ ਲੋਕ ਸਭਾ ਹਲਕੇ ਲਈ ਬਲਜਿੰਦਰ ਕੌਰ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਬਲਜਿੰਦਰ ਤਲਵੰਡੀ ਸਾਬੋ ਤੋਂ ਵਿਧਾਇਕ, ਪਾਰਟੀ ਦੇ ਮੁੱਖ ਬੁਲਾਰੇ ਅਤੇ ਪੰਜਾਬ ਮਹਿਲਾ ਵਿੰਗ ਦੇ ਆਬਜ਼ਰਵਰ ਵੀ ਹਨ।

ਇੱਥੋਂ ਮੌਜੂਦਾ ਸੰਸਦ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਹਨ।

ਆਮ ਆਦਮੀ ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਬਲਜਿੰਦਰ ਕੌਰ ਬਠਿੰਡਾ ਵਿੱਚ ਹੀ ਪੈਂਦੇ ਤਲਵੰਡੀ ਸਾਬੋ ਹਲਕੇ ਦੇ ਪਿੰਡ ਜਗਾਰਾਮ ਤੀਰਥ ਦੇ ਜੰਮਪਲ ਹਨ। ਅੰਗਰੇਜ਼ੀ ਵਿੱਚ ਐੱਮ.ਏ. ਅਤੇ ਐੱਮ.ਫਿਲ ਦੀ ਉੱਚ ਸਿੱਖਿਆ ਪ੍ਰਾਪਤ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਫ਼ਤਿਹਗੜ੍ਹ ਸਾਹਿਬ ਵਿਖੇ ਅਧਿਆਪਨ ਕਾਰਜ ਵੀ ਕੀਤਾ ਹੈ।

ਜਿਵੇਂ-ਜਿਵੇਂ 2019 ਦੀਆਂ ਲੋਕ ਸਭਾ ਚੋਣਾਂ ਦਾ ਮੈਦਾਨ ਭਖ਼ ਰਿਹਾ ਹੈ, ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

ਹੁਣ ਤੱਕ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਆਕਾਲੀ ਦਲ-ਭਾਜਪਾ, ਆਮ ਆਦਮੀ ਪਾਰਟੀ, ਪੰਜਾਬ ਡੈਮੋਕ੍ਰੈਟਿਕਸ ਗਠਜੋੜ ਜਿਸ ਵਿੱਚ ਪੰਜਾਬ ਏਕਤਾ ਮੰਚ, ਬੀਐਸਪੀ ਅਤੇ ਲੋਕ ਇਨਸਾਫ਼ ਪਾਰਟੀ ਸ਼ਾਮਲ ਹਨ, ਵੱਲੋਂ ਵੱਖ-ਵੱਖ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਬਾਗੀ ਸੰਸਦ ਮੈਂਬਰ ਗਾਂਧੀ ਖ਼ਿਲਾਫ਼ 'ਆਪ' ਨੇ ਉਤਾਰੀ ਨੀਨਾ ਮਿੱਤਲ

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਪਟਿਆਲਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ।

ਪਾਰਟੀ ਮੁੱਖ ਦਫ਼ਤਰ ਰਾਹੀਂ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਜਾਰੀ ਸੂਚੀ ਨੀਨਾ ਮਿੱਤਲ ਨੂੰ ਪਟਿਆਲਾ ਅਤੇ ਹਰਜਿੰਦਰ ਸਿੰਘ ਕਾਕਾ ਸਰਾਂ ਨੂੰ ਫ਼ਿਰੋਜ਼ਪੁਰ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਹੈ।

ਰਾਜਪੁਰਾ ਨਾਲ ਸੰਬੰਧਿਤ ਨੀਨਾ ਮਿੱਤਲ ਪਾਰਟੀ ਦੀ ਸਮਰਪਿਤ ਵਲੰਟੀਅਰ ਅਤੇ ਟਰੇਡ ਵਿੰਗ ਪੰਜਾਬ ਦੀ ਪ੍ਰਧਾਨ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਰੈਜੂਏਟ (ਬੀ.ਏ) ਨੀਨਾ ਮਿੱਤਲ (47) ਇੱਕ ਸਫਲ ਬਿਜ਼ਨੈੱਸ ਵੁਮੈਨ ਹੋਣ ਦੇ ਨਾਲ-ਨਾਲ ਸਮਾਜ ਸੇਵਕ ਵਜੋਂ ਵੱਖ ਵੱਖ ਸਮਾਜਿਕ, ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਨਾਲ ਸਰਗਰਮੀ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ

ਚੇਤੇ ਰਹੇ ਕਿ ਆਮ ਆਦਮੀ ਪਾਰਟੀ ਦੇ ਬਾਗੀ ਸੰਸਦ ਮੈਂਬਰ ਧਰਮਵੀਰ ਗਾਂਧੀ ਪੀਡੀਏ ਦੇ ਅਧਿਕਾਰਤ ਉਮੀਦਵਾਰ ਹਨ।

ਪਾਰਟੀ ਦੇ ਪੁਰਾਣੇ ਵਲੰਟੀਅਰ ਹਰਜਿੰਦਰ ਸਿੰਘ ਕਾਕਾ ਸਰਾਂ (48) ਫ਼ਿਰੋਜ਼ਪੁਰ ਦੇ ਤਲਵੰਡੀ ਭਾਈ ਦੇ ਕਿਸਾਨ ਪਰਿਵਾਰ ਨਾਲ ਸੰਬੰਧਿਤ ਅਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਗਰੈਜੂਏਟ (ਬੀ.ਏ.) ਹਨ। ਇਨ੍ਹਾਂ ਦੋਵਾਂ ਨਾਮਾਂ ਦੀ ਚੋਣ ਕੋਰ ਕਮੇਟੀ ਪੰਜਾਬ ਵੱਲੋਂ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ਦੀਆਂ ਤਿੰਨ ਲੋਕ ਸਭਾ ਸੀਟਾਂ ਉੱਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਨੇ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਗਿੱਲ ਉਰਫ਼ ਡਿੰਪਾ, ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਤੇ ਫਰੀਦਕੋਟ ਤੋਂ ਗਾਇਕ ਤੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਨੂੰ ਟਿਕਟ ਦਿੱਤੀ ਹੈ।

ਇਸ ਦੌਰਾਨ ਅਕਾਲੀ ਦਲ ਨੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਮੈਦਾਨ ਵਿਚ ਉਤਾਰਿਆ।

ਪਿਤਾ ਦੀ ਸਲਾਹ ਦੇ ਉਲਟ ਪਰਮਿੰਦਰ ਢੀਂਡਸਾ ਬਣੇ ਅਕਾਲੀ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਹੈ।

ਪਰਮਿੰਦਰ ਸਿੰਘ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਹਨ ਅਤੇ ਉਹ ਪੰਜਾਬ ਦੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਹਨ।

ਸੁਖਦੇਵ ਸਿੰਘ ਢੀਂਡਸਾ ਅਕਾਲੀ ਦੀ ਸਰਗਰਮ ਸਿਆਸਤ ਤੋਂ ਪਾਸੇ ਹਟ ਚੁੱਕੇ ਹਨ।ਉਹ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ ਅਤੇ ਪਰਮਿੰਦਰ ਢੀਂਡਸਾ ਨੂੰ ਲੋਕ ਸਭਾ ਚੋਣਾਂ ਨਾ ਲੜਨ ਦੀ ਸਲਾਹ ਦੇ ਚੁੱਕੇ ਹਨ।

ਪਰ ਪਰਮਿੰਦਰ ਢੀਂਡਸਾ ਨੇ ਕਿਹਾ ਸੀ ਕਿ ਉਹ ਪਾਰਟੀ ਦਾ ਹੁਕਮ ਮੰਨਣਗੇ ਅਤੇ ਉਹ ਪਿਤਾ ਦੀ ਸਲਾਹ ਤੋਂ ਉਲਟ ਅਕਾਲੀ ਦਲ ਦੇ ਉਮੀਦਵਾਰ ਬਣ ਗਏ ਹਨ।

ਮੈਂ ਚੋਣ ਪ੍ਰਚਾਰ ਨਹੀਂ ਕਰਾਂਗਾ- ਸੁਖਦੇਵ ਸਿੰਘ ਢੀਂਡਸਾ

ਇਸੇ ਦੌਰਾਨ ਅਕਾਲੀ ਦਲ ਦੀ ਸਰਗਰਮ ਸਿਆਸਤ ਤੋਂ ਪਾਸਾ ਵੱਟ ਚੁੱਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ, ''ਮੈਂ ਪਰਮਿੰਦਰ ਨੂੰ ਚੋਣ ਲੜਨ ਤੋਂ ਵਰਜਿਆ ਸੀ ਪਰ ਜੇਕਰ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਮੇਰੇ ਵੱਲੋਂ ਵੀ ਸ਼ੁਭਕਾਮਨਾਵਾਂ। ਢੀਂਡਸਾ ਨੇ ਕਿਹਾ ਕਿ ਪਰਮਿੰਦਰ 10 ਸਾਲ ਮੰਤਰੀ ਰਹੇ ਹਨ ਅਤੇ ਹੁਣ ਵਿਧਾਇਕ ਹਨ, ਉਨ੍ਹਾਂ ਨੂੰ ਲੋਕ ਸਭਾ ਚੋਣ ਲੜਨ ਦੀ ਲੋੜ ਨਹੀਂ ਸੀ''।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ, ''ਮੇਰੀ ਸਿਹਤ ਠੀਕ ਨਹੀਂ ਹੈ ਅਤੇ ਮੈਂ ਚੋਣ ਪ੍ਰਚਾਰ ਨਹੀਂ ਕਰਾਂਗਾ''।

ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਟਿਕਟ ਮੰਗ ਰਹੇ ਸਨ।

ਇਹ ਵੀ ਪੜ੍ਹੋ-

ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਚੰਡੀਗੜ੍ਹ ਤੋਂ ਪਵਨ ਕੁਮਾਰ ਬਾਂਸਲ ਦੇ ਨਾਂ ਦਾ ਐਨਾਲ ਕੀਤਾ ਗਿਆ।

ਨਵਜੋਤ ਕੌਰ ਨੂੰ ਅੰਮ੍ਰਿਤਸਰ ਤੋਂ ਵੀ ਟਿਕਟ ਨਹੀਂ ਮਿਲ ਸਕਦੀ ਕਿਉਂਕਿ ਪਾਰਟੀ ਨੇ ਉੱਥੋਂ ਗੁਰਜੀਤ ਸਿੰਘ ਔਜਲਾ ਦੇ ਨਾਂ ਦਾ ਐਲਾਨ ਕਿਤਾ ਹੈ।

ਔਜਲਾ ਉੱਥੋਂ ਦੇ ਮੌਜੂਦਾ ਐਮਪੀ ਹਨ।

ਕਾਂਗਰਸ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ

  • ਡਾ. ਰਾਜ ਕਮਾਰ ਚੱਬੇਵਾਲ - ਹੁਸ਼ਿਆਰਪੁਰ
  • ਗੁਰਜੀਤ ਸਿੰਘ ਔਜਲਾ - ਅੰਮ੍ਰਿਤਸਰ
  • ਸੰਤੋਖ ਸਿੰਘ ਚੌਧਰੀ - ਜਲੰਧਰ
  • ਸੁਨੀਲ ਜਾਖੜ - ਗੁਰਦਾਸਪੁਰ
  • ਰਵਨੀਤ ਸਿੰਘ ਬਿੱਟੂ- ਲੁਧਿਆਣਾ
  • ਪ੍ਰਨੀਤ ਕੌਰ- ਪਟਿਆਲਾ
  • ਜਸਬੀਰ ਡਿੰਪਾ - ਖਡੂਰ ਸਾਹਿਬ
  • ਡਾ. ਅਮਰ ਸਿੰਘ - ਫਤਿਹਗੜ੍ਹ ਸਾਹਿਬ
  • ਮੁਹੰਮਦ ਸਦੀਕ - ਫਰੀਦਕੋਟ
  • ਮਨੀਸ਼ ਤਿਵਾੜੀ - ਅਨੰਦਪੁਰ ਸਾਹਿਬ
  • ਅਮਰਿੰਦਰ ਸਿੰਘ ਰਾਜਾ ਵੜਿੰਗ - ਬਠਿੰਡਾ
  • ਸ਼ੇਰ ਸਿੰਘ ਘੁਬਾਇਆ - ਫਿਰੋਜ਼ਪੁਰ

ਸ਼੍ਰੋਮਣੀ ਅਕਾਲੀ ਦਲ-ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰ

  • ਬੀਬੀ ਜਗੀਰ ਕੌਰ - ਖਡੂਰ ਸਾਹਿਬ
  • ਚਰਨਜੀਤ ਸਿੰਘ ਅਟਵਾਲ - ਜਲੰਧਰ
  • ਦਰਬਾਰਾ ਸਿੰਘ ਗੁਰੂ - ਫਤਹਿਗੜ੍ਹ ਸਾਹਿਬ
  • ਪ੍ਰੇਮ ਸਿੰਘ ਚੰਦੂਮਾਜਰਾ - ਆਨੰਦਪੁਰ ਸਾਹਿਬ
  • ਸੁਰਜੀਤ ਸਿੰਘ ਰੱਖੜਾ - ਪਟਿਆਲਾ
  • ਪਰਮਿੰਦਰ ਸਿੰਘ ਢੀਂਡਸਾ - ਸੰਗਰੂਰ
  • ਮਹੇਸ਼ ਇੰਦਰ ਸਿੰਘ ਗਰੇਵਾਲ - ਲੁਧਿਆਣਾ
  • ਸੁਖਬੀਰ ਸਿੰਘ ਬਾਦਲ -ਫਿਰੋਜ਼ਪੁਰ
  • ਹਰਸਿਮਰਤ ਕੌਰ ਬਾਦਲ - ਬਠਿੰਡਾ

ਭਾਰਤੀ ਜਨਤਾ ਪਾਰਟੀ ਵੱਲੋਂ ਐਲਾਨੇ ਉਮੀਦਵਾਰ

  • ਹਰਦੀਪ ਸਿੰਘ ਪੁਰੀ- ਅੰਮ੍ਰਿਤਸਰ
  • ਸੰਨੀ ਦਿਓਲ - ਗੁਰਦਾਸਪੁਰ
  • ਸੋਮ ਪ੍ਰਕਾਸ਼ - ਹੁਸ਼ਿਆਰਪੁਰ

ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ

  • ਭਗਵੰਤ ਮਾਨ - ਸੰਗਰੂਰ
  • ਸਾਧੂ ਸਿੰਘ - ਫਰੀਦਕੋਟ
  • ਰਵਜੋਤ ਸਿੰਘ - ਹੁਸ਼ਿਆਰਪੁਰ
  • ਕੁਲਦੀਪ ਸਿੰਘ ਧਾਲੀਵਾਲ - ਅੰਮ੍ਰਿਤਸਰ
  • ਨਰਿੰਦਰ ਸਿੰਘ ਸ਼ੇਰਗਿੱਲ - ਆਨੰਦਪੁਰ ਸਾਹਿਬ
  • ਜੋਰਾ ਸਿੰਘ - ਜਲੰਧਰ
  • ਬਲਜਿੰਦਰ ਸਿੰਘ - ਫਤਿਹਗੜ੍ਹ ਸਾਹਿਬ
  • ਪੀਟਰ ਮਸੀਹ - ਗੁਰਦਾਸਪੁਰ
  • ਨੀਨਾ ਮਿੱਤਲ- ਪਟਿਆਲਾ
  • ਹਰਜਿੰਦਰ ਸਿੰਘ ਕਾਕਾ ਸਰਾਂ- ਫ਼ਿਰੋਜ਼ਪੁਰ
  • ਬਲਜਿੰਦਰ ਕੌਰ - ਬਠਿੰਡਾ

ਇਹ ਵੀ ਪੜ੍ਹੋ-

ਪੰਜਾਬ ਡੈਮੋਕ੍ਰੈਟਿਕਸ ਗਠਜੋੜ ਦੇ ਉਮੀਦਵਾਰ

ਇਸ ਗਠਜੋੜ ਵਿੱਚ ਪੰਜਾਬ ਏਕਤਾ ਮੰਚ ਦੇ 2, ਬੀਐਸਪੀ ਦੇ 3, ਲੋਕ ਇਨਸਾਫ ਪਾਰਟੀ ਦੇ 3 ਅਤੇ ਪੰਜਾਬ ਏਕਤਾ ਮੰਚ ਦਾ ਇੱਕ ਉਮੀਦਵਾਰ ਹੋਣਗੇ।

  • ਸੁਖਪਾਲ ਖਹਿਰਾ - ਬਠਿੰਡਾ
  • ਧਰਮਵੀਰ ਗਾਂਧੀ - ਪਟਿਆਲਾ
  • ਪਰਮਜੀਤ ਕੌਰ ਖਾਲੜਾ - ਖਡੂਰ ਸਾਹਿਬ
  • ਮਨਵਿੰਦਰ ਸਿੰਘ ਗਿਆਸਪੁਰਾ - ਫਤਿਹਗੜ੍ਹ ਸਾਹਿਬ
  • ਬਲਦੇਵ ਸਿੰਘ ਜੈਤੋਂ - ਫਰੀਦਕੋਟ
  • ਵਿਕਰਮ ਸਿੰਘ ਸੋਢੀ - ਆਨੰਦਪੁਰ ਸਾਹਿਬ
  • ਖੁਸ਼ੀ ਰਾਮ - ਹੁਸ਼ਿਆਰਪੁਰ
  • ਬਲਵਿੰਦਰ ਕੁਮਾਰ - ਜਲੰਧਰ
  • ਜੱਸੀ ਜਸਰਾਜ - ਸੰਗਰੂਰ
  • ਸਿਮਰਜੀਤ ਬੈਂਸ - ਲੁਧਿਆਣਾ

ਚੰਡੀਗੜ੍ਹ ਤੋਂ ਕੌਣ ਹੋਣਗੇ ਉਮੀਦਵਾਰ

  • ਕਾਂਗਰਸ - ਪਵਨ ਕੁਮਾਰ ਬਾਂਸਲ
  • ਭਾਜਪਾ - ਕਿਰਨ ਖੇਰ
  • ਆਮ ਆਦਮੀ ਪਾਰਟੀ - ਹਰਮੋਹਨ ਧਵਨ

ਹਰਿਆਣਾ ਤੋਂ ਭਾਜਪਾ ਦੇ ਉਮੀਦਵਾਰ

  • ਅੰਬਾਲਾ (SC) - ਰਤਨ ਲਾਲ ਕਟਾਰੀਆ
  • ਕੁਰੁਕਸ਼ੇਤਰ - ਨਾਇਬ ਸਿੰਘ ਸੈਣੀ
  • ਸਿਰਸਾ (SC) - ਸੁਨੀਤਾ ਦੁੱਗਲ
  • ਕਰਨਾਲ - ਸੰਜੇ ਭਾਟੀਆ
  • ਸੋਨੀਪਤ - ਰਮੇਸ਼ ਚੰਦਰ ਕੌਸ਼ਿਕ
  • ਭਿਵਾਨੀ-ਮਹੇਂਦਰਗੜ੍ਹ - ਧਰਮਵੀਰ ਸਿੰਘ
  • ਗੁੜਗਾਓਂ - ਰਾਓ ਇੰਦਰਜੀਤ ਸਿੰਘ
  • ਰੋਹਤਕ - ਬ੍ਰਿਜੇਂਦਰ ਸਿੰਘ
  • ਹਿਸਾਰ - ਅਰਵਿੰਦ ਸ਼ਰਮਾ
  • ਫਰੀਦਾਬਾਦ - ਕ੍ਰਿਸ਼ਨ ਪਾਲ ਗੁੱਜਰ

ਇਹ ਵੀ ਪੜ੍ਹੋ-

ਹਰਿਆਣਾ ਤੋਂ ਕਾਂਗਰਸ ਦੇ ਉਮੀਦਵਾਰ

  • ਕੁਮਾਰੀ ਸ਼ੈਲਜਾ - ਅੰਬਾਲਾ
  • ਅਸ਼ੋਕ ਤੰਵਰ - ਸਿਰਸਾ
  • ਰੋਹਤਕ - ਦਿਪਿੰਦਰ ਸਿੰਘ ਹੁੱਡਾ
  • ਭਿਵਾਨੀ-ਮਹਿੰਦਰਗੜ੍ਹ - ਸ਼ਰੁਤੀ ਚੌਧਰੀ
  • ਕੈਪਟਨ ਅਜੇ ਯਾਦਵ - ਗੁੜਗਾਓਂ
  • ਲਲਿਤ ਨਾਗਰ - ਫਰੀਦਾਬਾਦ

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)