ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ 'ਤੇ ਪਾਬੰਦੀ ਤੋਂ ਬਾਅਦ ਕਸ਼ਮੀਰ ਵਿੱਚ ਨਾਰਾਜ਼ਗੀ

ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ

ਤਸਵੀਰ ਸਰੋਤ, majid jahangir

ਤਸਵੀਰ ਕੈਪਸ਼ਨ, ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ
    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਬੀਬੀਸੀ ਹਿੰਦੀ ਲਈ

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੇ ਬਾਰਾਮੁੱਲਾ-ਉਧਮਪੁਰ ਨੈਸ਼ਨਲ ਹਾਈਵੇਅ 'ਤੇ 31 ਮਈ ਤੱਕ ਹਫਤੇ ਵਿੱਚ ਦੋ ਦਿਨ ਐਤਵਾਰ ਤੇ ਬੁਧਵਾਰ ਨੂੰ ਲੱਗਣ ਵਾਲਾ ਟ੍ਰੈਫਿਕ ਬੈਨ ਲਾਗੂ ਹੋ ਗਿਆ ਹੈ।

ਸਰਕਾਰ ਨੇ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਤੇ ਹਫਤੇ ਵਿੱਚ ਦੋ ਦਿਨਾਂ ਲਈ ਆਮ ਲੋਕਾਂ ਦੀ ਆਵਾਜਾਈ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।

ਸੂਬੇ ਦੇ ਗ੍ਰਹਿ ਸਕੱਤਰ ਵੱਲੋਂ ਬੁਧਵਾਰ ਨੂੰ ਜਾਰੀ ਕੀਤੇ ਗਏ ਇਸ ਆਦੇਸ਼ ਦਾ ਕਸ਼ਮੀਰ ਵਿੱਚ ਵਿਰੋਧ ਹੋ ਰਿਹਾ ਹੈ।

ਕਸ਼ਮੀਰ ਦੇ ਬਾਰਾਮੁੱਲਾ, ਸ਼੍ਰੀਨਗਰ, ਕਾਜੀਕੁੰਡ, ਜਵਾਹਰ ਟਨਲ ਤੇ ਬਨਿਹਾਲ ਤੋਂ ਉਧਮਪੁਰ ਜਾਣ ਵਾਲੇ ਰਾਸਤੇ ਸੁਰੱਖਿਆ ਬਾਲਾਂ ਦੇ ਕਾਫਿਲੇ ਗੁਜ਼ਰਨ ਕਾਰਨ ਬੰਦ ਰਹਿਣਗੇ।

ਉੱਤਰ ਕਸ਼ਮੀਰ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਦੋਂ ਹਾਈਵੇਅ ਤੋਂ ਸੁਰੱਖਿਆ ਬਲਾਂ ਦਾ ਕਾਫਿਲਾ ਗੁਜ਼ਰੇਗਾ ਉਸ ਦੌਰਾਨ ਸਾਨੂੰ ਟ੍ਰੈਫਿਕ ਨੂੰ ਬੰਦ ਕਰਨ ਦਾ ਆਦੇਸ਼ ਮਿਲਿਆ ਹੈ।

ਇਹ ਵੀ ਪੜ੍ਹੋ:

ਆਦੇਸ਼ ਮੁਤਾਬਕ ਸਵੇਰੇ ਚਾਰ ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਇਹ ਬੰਦਿਸ਼ ਜਾਰੀ ਰਹੇਗੀ।

ਮੁੱਖ ਧਾਰਾ ਦੇ ਨੇਤਾ, ਵੱਖਵਾਦੀ ਤੇ ਕਾਰੋਬਾਰੀ ਭਾਈਚਾਰੇ ਦੇ ਲੋਕ ਇਸ ਪਾਬੰਦੀ ਦਾ ਵਿਰੋਧ ਕਰ ਰਹੇ ਹਨ ਅਤੇ ਇਸਨੂੰ ਜਨਤਾ ਵਿਰੋਧੀ ਆਦੇਸ਼ ਦੱਸਦੇ ਹੋਏ ਦੋਬਾਰਾ ਵਿਚਾਰ ਕਰਨ ਦੀ ਮੰਗ ਕਰ ਰਹੇ ਹਨ।

ਕਸ਼ਮੀਰ ਦੇ ਆਮ ਲੋਕ ਵੀ ਇਹ ਕਹਿੰਦਿਆਂ ਇਸ ਦਾ ਵਿਰੋਧ ਕਰ ਰਹੇ ਹਨ ਕਿ ਇਸ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਹੋਰ ਵੱਧ ਜਾਣਗੀਆਂ।

ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਓਮਾਰ ਅਬਦੁੱਲਾਹ ਨੇ ਕਿਹਾ ਹੈ ਕਿ ਇਸ ਪਾਬੰਦੀ ਦੀ ਸਮੀਖਿਆ ਹੋਣੀ ਚਾਹੀਦੀ ਹੈ।

ਉਨ੍ਹਾਂ ਗਵਰਨਰ ਸੱਤਿਆਪਾਲ ਮਲਿਕ ਨੂੰ ਕਿਹਾ ਹੈ ਕਿ ਲੋਕਾਂ ਲਈ ਦਿੱਕਤਾਂ ਪੈਦਾ ਕਰਨ ਵਾਲੇ ਇਸ ਆਦੇਸ਼ ਨੂੰ ਵਾਪਸ ਲਿਆ ਜਾਵੇ।

ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇ

ਤਸਵੀਰ ਸਰੋਤ, Majid jahangir

ਰਫੀਆਬਾਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਬਦੁੱਲਾਹ ਨੇ ਕਿਹਾ, ''ਕੱਟੜਪੰਥੀ ਦੇ ਪਿਛਲੇ 30 ਸਾਲਾਂ ਵਿੱਚ ਸਰਕਾਰ ਨੇ ਇਸ ਤਰ੍ਹਾਂ ਦਾ ਆਦੇਸ਼ ਕਦੇ ਜਾਰੀ ਨਹੀਂ ਕੀਤਾ ਹੈ। ਵਿਧਾਨ ਸਭਾ ਕੋਲ੍ਹ ਕਾਰ ਬੰਬ ਧਮਾਕੇ ਤੋਂ ਬਾਅਦ ਵੀ ਨਹੀਂ।''

''ਕੀ ਇਹ ਆਦੇਸ਼ ਇਹ ਵਿਖਾਉਂਦਾ ਹੈ ਕਿ ਕਸ਼ਮੀਰ ਹੁਣ ਤੱਕ ਦੇ ਸਭ ਤੋਂ ਖਰਾਬ ਦੌਰ 'ਚੋਂ ਗੁਜ਼ਰ ਰਿਹਾ ਹੈ?''

ਓਮਾਰ ਨੇ ਕਿਹਾ ਕਿ ਬਨਿਹਾਲ ਤੋਂ ਬਾਰਾਮੁੱਲਾ ਤੱਕ ਸੁਰੱਖਿਆ ਬੱਲ ਟ੍ਰੇਨ ਨਾਲ ਵੀ ਆ-ਜਾ ਸਕਦੇ ਹਨ।

ਫੈਸਲਾ ਕਿਉਂ ਲਿਆ ਗਿਆ?

14 ਫਰਵਰੀ ਨੂੰ ਪੁਲਵਾਮਾ ਵਿੱਚ ਹੋਏ ਹਮਲੇ ਤੋਂ ਬਾਅਦ ਵੀ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਜਿਸ ਦੌਰਾਨ ਸੁਰੱਖਿਆ ਬਲਾਂ ਦੇ ਕਾਫਿਲੇ ਗੁਜ਼ਰਨਗੇ, ਉਸ ਵੇਲੇ ਆਮ ਨਾਗਰਿਕਾਂ ਦੇ ਵਾਹਨਾਂ ਨੂੰ ਚੱਲਣ ਦੀ ਇਜਾਜ਼ਤ ਨਹੀਂ ਹੋਵੇਗੀ।

ਪੁਲਵਾਮਾ ਵਿੱਚ ਵਿਸਫੋਟਕਾਂ ਨਾਲ ਭਰੀ ਗੱਡੀ ਸੀਆਰਪੀਐਫ ਦੇ ਕਾਫਿਲੇ ਨਾਲ ਟਕਰਾਈ ਸੀ ਜਿਸ ਵਿੱਚ 40 ਜਵਾਨਾਂ ਦੀ ਮੌਤ ਹੋ ਗਈ ਸੀ।

ਚਰਮਪੰਥੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਹਮਲਾਵਰ ਦੀ ਪਛਾਣ ਕਸ਼ਮੀਰੀ ਨੌਜਵਾਨ ਆਦਿਲ ਅਹਿਮਦ ਡਾਰ ਦੇ ਰੂਪ ਵਿੱਚ ਹੋਈ ਸੀ।

ਇਹ ਵੀ ਪੜ੍ਹੋ:

274 ਕਿਲੋਮੀਟਰ ਲੰਮਾ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਹੀ ਕਸ਼ਮੀਰ ਨੂੰ ਬਾਕੀ ਦੇ ਭਾਰਤ ਨਾਲ ਜੋੜਣ ਵਾਲੀ ਇਕਲੌਤੀ ਸੜਕ ਹੈ।

ਹਰ ਰੋਜ਼ ਹਜ਼ਾਰਾਂ ਆਮ ਲੋਕਾਂ ਤੇ ਸੁਰੱਖਿਆ ਬਲਾਂ ਦੇ ਵਾਹਨ ਉੱਥੋਂ ਗੁਜ਼ਰਦੇ ਹਨ। ਹਰ ਰੋਜ਼ ਸੁਰੱਖਿਆ ਬਲਾਂ ਦੇ ਕਾਫਿਲੇ ਜੰਮੂ ਤੋਂ ਸ਼੍ਰੀਨਗਰ ਤੇ ਸ਼੍ਰੀਨਗਰ ਤੋਂ ਜੰਮੂ ਆਂਦੇ-ਜਾਂਦੇ ਰਹਿੰਦੇ ਹਨ।

ਸੁਰੱਖਿਆ ਬਲਾਂ ਦੇ ਕਾਫਿਲੇ ਬਾਰਾਮੁੱਲਾ ਤੋਂ ਜੰਮੂ ਆਉਂਦੇ ਹਨ। ਇਹ ਹਾਈਵੇਅ ਦੱਖਣੀ ਕਸ਼ਮੀਰ ਦੇ ਅਨੰਤਨਾਗ, ਅਵੰਤਿਪੁਰਾ, ਪੰਪੋਰ ਤੇ ਉੱਤਰੀ ਕਸ਼ਮੀਰ ਵਿੱਚ ਪਾਟਨ ਤੇ ਬਾਰਾਮੁੱਲਾ ਤੋਂ ਹੋ ਕੇ ਗੁਜ਼ਰਦਾ ਹੈ।

ਹਜ਼ਾਰਾਂ ਯਾਤਰੀ ਹਰ ਰੋਜ਼ ਇਸੇ ਹਾਈਵੇਅ ਨੂੰ ਉੱਤਰੀ ਤੇ ਦੱਖਣੀ ਕਸ਼ਮੀਰ ਵਿਚਾਲੇ ਕੰਮ ਲਈ ਇਸਤੇਮਾਲ ਕਰਦੇ ਹਨ।

ਭਾਰਤੀ ਫੌਜ ਦਾ ਕਾਫਿਲਾ

ਤਸਵੀਰ ਸਰੋਤ, Bilal bahadur

ਤਸਵੀਰ ਕੈਪਸ਼ਨ, ਭਾਰਤੀ ਫੌਜ ਦਾ ਕਾਫਿਲਾ

ਉੱਤਰੀ ਕਸ਼ਮੀਰ ਦੇ ਹਿੰਦਵਾੜਾ ਦੇ ਖੁਰਸ਼ੀਦ ਅਹਿਮਦ ਕਹਿੰਦੇ ਹਨ, ''ਆਮ ਨਾਗਰਿਕਾਂ ਦੀਆਂ ਗੱਡੀਆਂ 'ਤੇ ਰੋਕ ਲਗਾਉਣ ਦਾ ਸਰਕਾਰ ਦਾ ਫੈਸਲਾ ਵਿਖਾਉਂਦਾ ਹੈ ਕਿ ਭਾਰਤ ਕਸ਼ਮੀਰ ਦੇ ਲੋਕਾਂ ਨੂੰ ਕਿੰਨਾ ਪਿਆਰ ਕਰਦਾ ਹੈ।''

''ਉਹ ਫੌਜ ਲਈ ਸੜਕ ਬਣਾ ਰਹੇ ਹਨ। ਇਹ ਦੱਸੋ ਕਿ ਮਰੀਜ਼ ਹਸਪਤਾਲ ਕਿਵੇਂ ਪਹੁੰਚਣਗੇ।''

''ਲੋਕਾਂ ਨੂੰ ਮਿਲਣਾ ਹੁੰਦਾ ਹੈ, ਕੰਮ ਹੁੰਦੇ ਹਨ। ਉਹ ਆਪਣੀ ਮੰਜ਼ਿਲ ਤੱਕ ਕਿਵੇਂ ਪਹੁੰਚਣਗੇ। ਇਸ ਨਾਲ ਲੋਕਾਂ ਦੀ ਜ਼ਿੰਦਗੀ ਵਿੱਚ ਹੋਰ ਕਈ ਨਵੀਆਂ ਮੁਸ਼ਕਲਾਂ ਆ ਜਾਣਗੀਆਂ।''

ਇਹ ਵੀ ਪੜ੍ਹੋ:

ਅਰਸ਼ਿਦ ਅਹਿਮਦ ਦੱਖਣੀ ਕਸ਼ਮੀਰ ਵਿੱਚ ਵਿਦਿਆਰਥੀ ਹਨ। ਉਨ੍ਹਾਂ ਬੀਬੀਸੀ ਨੂੰ ਕਿਹਾ ਕਿ ਭਾਰਤ ਸਰਕਾਰ ਨੇ ਇਹ ਅਗਰੈਸਿਵ ਨੀਤੀ ਅਪਣਾਈ ਹੈ ਤੇ ਅਸੀਂ ਇਸ ਦੇ ਖਿਲਾਫ ਹਨ।

ਉਨ੍ਹਾਂ ਕਿਹਾ, ''ਮੈਨੂੰ ਤਾਂ ਇਸ ਵਿੱਚ ਕੋਈ ਸਮਝਦਾਰੀ ਨਜ਼ਰ ਨਹੀਂ ਆ ਰਹੀ। ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਮੁਸ਼ਕਿਲ ਹੋਵੇਗੀ। ਵਿਦਿਆਰਥੀ ਕਈ ਇਲਾਕਿਆਂ ਤੋਂ ਪੜ੍ਹਾਈ ਲਈ ਸ਼੍ਰੀਨਗਰ ਆਉਂਦੇ ਹਨ। ਇਹ ਇਕੱਲਾ ਰਾਸਤਾ ਹੈ।''

''ਕੋਚਿੰਗ ਲਈ ਵਿਦਿਆਰਥੀ ਬੁਧਵਾਰ ਨੂੰ ਕਿਵੇਂ ਆਉਣਗੇ, ਅਸੀਂ ਇਸਦਾ ਵਿਰੋਧ ਕਰਦੇ ਹਨ।''

ਵਪਾਰੀ ਵੀ ਪਰੇਸ਼ਾਨ

ਕਸ਼ਮੀਰ ਦਾ ਕਾਰੋਬਾਰੀ ਭਾਈਚਾਰਾ ਵੀ ਕਹਿੰਦਾ ਹੈ ਕਿ ਇਸ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ।

ਕਸ਼ਮੀਰ ਇਕੋਨੌਮਿਕ ਅਲਾਇੰਸ ਦੇ ਚੇਅਰਮੈਨ ਮੁਹੰਮਦ ਯਾਸੀਨ ਖਾਨ ਕਹਿੰਦੇ ਹਨ, ''ਟ੍ਰੈਫਿਕ 'ਤੇ ਰੋਕ ਲਗਾਉਣ ਨਾਲ ਸਾਡਾ ਕੰਮ-ਧੰਦਾ ਪ੍ਰਭਾਵਿਤ ਹੋਵੇਗਾ।''

''ਸਾਡਾ ਕਾਰੋਬਾਰ ਪਹਿਲਾਂ ਹੀ ਲਗਾਤਾਰ ਹੋਣ ਵਾਲੀਆਂ ਹੜਤਾਲਾਂ ਤੇ ਹੋਰ ਘਟਨਾਵਾਂ ਕਾਰਨ ਹੌਲੀ ਚੱਲ ਰਿਹਾ ਹੈ।''

''ਅਸੀਂ ਪੂਰੀ ਤਰ੍ਹਾਂ ਇਸ ਹਾਈਵੇਅ 'ਤੇ ਨਿਰਭਰ ਹਾਂ। ਇਸੇ ਰਾਹੀਂ ਅਸੀਂ ਜ਼ਰੂਰੀ ਸਮਾਨ ਲਿਆਂਦੇ ਹਾਂ।''

ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇ

ਤਸਵੀਰ ਸਰੋਤ, Majid jahangir

ਮੁਹੰਮਦ ਯਾਸੀਨ ਕਹਿੰਦੇ ਹਨ, ''ਹਾਈਵੇਅ 'ਤੇ ਰੋਜ਼ ਵਾਨ ਵੇਅ ਟ੍ਰੈਫਿਕ ਹੁੰਦਾ ਹੈ ਤੇ ਜੇ ਤੁਸੀਂ ਇਸ ਨੂੰ ਹਫਤੇ ਵਿੱਚ ਦੋ ਦਿਨਾਂ ਲਈ ਬੰਦ ਕਰ ਦਵੋਗੇ ਤਾਂ ਅਸੀਂ ਤਿੰਨ ਦਿਨਾਂ ਲਈ ਹੀ ਚੀਜ਼ਾਂ ਲਿਆ ਸਕਾਂਗੇ।''

''2014 ਵਿੱਚ ਆਏ ਹੜ੍ਹ ਤੋਂ ਸਾਡਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਿਰ ਕਿਸੇ ਦੀ ਆਜ਼ਾਦੀ 'ਤੇ ਇਸ ਤਰ੍ਹਾਂ ਦੀ ਬੰਦਿਸ਼ ਲਗਾ ਦੇਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ।''

ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸਜਾਦ ਗਨੀ ਲੋਨ ਕਹਿੰਦੇ ਹਨ, ''ਮੈਨੂੰ ਨਹੀਂ ਲਗਦਾ ਕਿ ਸਰਕਾਰ ਇਸ ਤਰ੍ਹਾਂ ਦਾ ਗਲਤ ਫੈਸਲਾ ਲੈ ਸਕਦੀ ਹੈ। ਕੀ ਲੋਕਾਂ ਨੂੰ ਇੱਕ ਤੋਂ ਦੂਜੀ ਥਾਂ ਜਾਣ ਦਾ ਅਧਿਕਾਰ ਨਹੀਂ ਹੈ?''

ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾਕਟਰ ਫਾਰੁਕ ਅਬਦੁੱਲਾਹ ਨੇ ਇਸ ਫੈਸਲੇ ਦੀ ਨਿੰਦਾ ਕਰਦੇ ਹੋਇਆ ਕਿਹਾ ਕਿ ਅਜਿਹਾ ਤਾਂ ਕਾਰਗਿਲ ਦੀ ਜੰਗ ਦੌਰਾਨ ਵੀ ਨਹੀਂ ਕੀਤਾ ਗਿਆ ਸੀ।

ਕੀ ਹੋਵੇਗਾ ਬਦਲਾਅ?

ਨਾਰਾਜ਼ ਫਾਰੁਕ ਅਬਦੁੱਲਾਹ ਨੇ ਕਿਹਾ, ''ਜੰਮੂ-ਕਸ਼ਮੀਰ ਹਾਈਵੇਅ ਕਾਰਗਿਲ ਦੀ ਜੰਗ ਦੌਰਾਨ ਵੀ ਬੰਦ ਨਹੀਂ ਕੀਤਾ ਗਿਆ ਸੀ ਤੇ ਖੂਫੀਆ ਰਿਪੋਰਟਾਂ ਮੁਤਾਬਕ ਆਤਮਘਾਤੀ ਹਮਲਾਵਰ ਕਦੇ ਵੀ ਹਮਲਾ ਕਰ ਸਕਦੇ ਹਨ। ਹੋ ਕੀ ਰਿਹਾ ਹੈ, ਕੀ ਤੁਸੀਂ ਕਸ਼ਮੀਰ ਨੂੰ ਬਿਰਤਾਨੀ ਕਲੋਨੀ ਬਨਾਉਣਾ ਚਾਹੁੰਦੇ ਹੋ?''

ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸਜਾਦ ਗਨੀ ਲੋਨ ਨੇ ਇਸ ਨੂੰ ਜਨਤਾ ਵਿਰੋਧੀ ਦੱਸਿਆ ਤੇ ਕਿਹਾ ਕਿ ਇਸ ਨਾਲ ਕਸ਼ਮੀਰ ਵਿੱਚ ਮਨੁੱਖੀ ਸੰਕਟ ਪੈਦਾ ਹੋ ਸਕਦਾ ਹੈ।

ਜੇ ਐਂਡ ਕੇ ਪੀਪਲਜ਼ ਮੂਵਮੈਂਟ ਦੇ ਪ੍ਰਧਾਨ ਸ਼ਾਹ ਫੈਜ਼ਲ ਨੇ ਮੰਗ ਕੀਤੀ ਹੈ ਕਿ ਇਸ ਆਦੇਸ਼ ਨੂੰ ਵਾਪਸ ਲਿਆ ਜਾਏ।

ਕਸ਼ਮੀਰ ਦੇ ਡਿਵਿਜ਼ਨਲ ਕਮਿਸ਼ਨਰ ਬਸ਼ੀਰ ਅਹਿਮਦ ਖਾਨ ਨੇ ਕਿਹਾ, ''ਨਿਜੀ ਵਾਹਨਾਂ 'ਤੇ ਪੂਰੀ ਤਰ੍ਹਾਂ ਰੋਕ ਨਹੀਂ ਲਗਾਈ ਗਈ ਹੈ।''

ਉਨ੍ਹਾਂ ਕਿਹਾ, ''ਡਿਪਟੀ ਕਮਿਸ਼ਨਰ ਵੇਖਣਗੇ ਕਿ ਮੈਡੀਕਲ ਐਮਰਜੈਂਸੀ ਹੋਣ ਤੇ ਸਕੂਲ ਜਾ ਰਹੀਆਂ ਗੱਡੀਆਂ ਜਾਂ ਫਿਰ ਐਮਰਜੈਂਸੀ ਹਾਲਾਤ ਵਿੱਚ ਗੱਡੀਆਂ ਨੂੰ ਕਿਵੇਂ ਜਾਣ ਦੇਣਾ ਹੈ। ਇਹੀ ਨਹੀਂ ਜੇ ਕੋਈ ਚੋਣ ਅਭਿਆਨ ਵਿੱਚ ਜੁਟਿਆ ਹੋਵੇਗਾ ਤਾਂ ਉਸ ਨੂੰ ਵੀ ਆਜ਼ਾਦੀ ਮਿਲੇਗੀ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)